ਸਾਡੀ ਸਿਹਤ 🩺 Health
Kanalga Telegram’da o‘tish
2 713
Obunachilar
-124 soatlar
-157 kun
-6630 kun
Postlar arxiv
2 713
ਪੀਣ ਜੋਗਾ ਨਹੀਂ ਘਰਾਂ ਵਿੱਚ ਦੁੱਧ ਰੱਖਦੇ,
ਲੋਕ ਡੈਅਰੀਆਂ ’ਤੇ ਜਾਕੇ ਨੇ ਪਾਈ ਜਾਂਦੇ।
ਲੱਸੀ ਦਹੀਂ ਵੀ ਘਰੋਂ ਅਲੋਪ ਹੋ ਗਏ,
ਪੀ ਪੀ ਚਾਹ ਨੇ ਢਿੱਡ ਮਚਾਈ ਜਾਂਦੇ।
ਖ਼ਾਲਸ ਦੇਸੀ ਘਿਓ ਕਿਤੇ ਨੀ ਨਜ਼ਰ ਆਉਂਦਾ,
ਲੈ ਕੇ ਡੈਅਰੀ ਤੋਂ ਮੁੱਲ ਦਾ ਖਾਈ ਜਾਂਦੇ।
ਚੰਗੀ ਬੋਪਾਰਾਏ ਨਹੀਂ ਖੁਰਾਕ ਖਾਂਦੇ,
ਪੈਸੇ ਦਵਾਈਆਂ ਦੇ ਮੂੰਹ ਲੁਟਾਈ ਜਾਂਦੇ।
2 713
ਕੜਕ ਕੜਕ ਨੋਟ
ਕੁੱਝ ਸਾਲ ਪਹਿਲਾਂ ਦੀ ਗੱਲ ਹੈ। ਸ਼ਰਾਧ ਲੰਘੇ ਤੇ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ। ਪਹਿਲਾਂ ਛੋਟੇ ਮੋਟੇ ਤਿਉਹਾਰ ਆਏ। ਸ਼ਹਿਰ ਦੇ ਹਲਵਾਈ ਦੁਕਾਨਾਂ ਉੱਪਰ ਆਪ ਮਠਿਆਈ ਬਣਾ ਕੇ ਵੇਚ ਰਹੇ ਸਨ। ਫੇਰ ਜਦੋਂ ਦਿਵਾਲੀ ਨਜ਼ਦੀਕ ਆਈ ਤਾਂ ਮਠਿਆਈ ਟਰੱਕਾਂ ਵਿੱਚ ਆਉਣ ਲੱਗ ਪਈ। ਇਹ ਸ਼ਾਇਦ ਪਹਿਲੀ ਵਾਰ ਸੀ ਕਿ ਮਠਿਆਈ ਕਿਸੇ ਹੋਰ ਰਾਜ ਤੋਂ ਬਣ ਕੇ ਆ ਰਹੀ ਸੀ।
ਦਿਵਾਲੀ ਤੋਂ ਇੱਕ ਦਿਨ ਪਹਿਲਾਂ ਸਿਹਤ ਵਿਭਾਗ ਦਾ ਅਫ਼ਸਰ ਆਇਆ ਅਤੇ ਸਾਰੀਆਂ ਦੁਕਾਨਾਂ ਦੀ ਮਠਿਆਈ ਇਕੱਠੀ ਕਰ ਕੇ ਲੈ ਗਿਆ। ਤਰਕ ਇਹ ਦਿੱਤਾ ਗਿਆ ਕਿ ਇਹ ਸਭ ਨਕਲੀ ਖੋਏ ਤੋਂ ਤਿਆਰ ਹੋਈ ਮਠਿਆਈ ਹੈ। ਹਲਵਾਈਆਂ ਦੇ ਤਾਂ ਮੂੰਹ ਉੱਡ ਗਏ। ਜਿਸ ਦਿਨ ਦਾ ਪੂਰੇ ਸਾਲ ਇੰਤਜ਼ਾਰ ਕੀਤਾ ਸੀ ਉਹ ਤਾਂ ਸੁੱਕਾ ਨਿਕਲ ਜਾਣਾ। ਪੈਸੇ ਤਾਂ ਮਠਿਆਈ ਸਪਲਾਈਰ ਪਹਿਲਾਂ ਹੀ ਲੈ ਗਿਆ ਸੀ। ਕਮਾਈ ਤਾਂ ਕੀ ਹੋਣੀ ਸੀ ਉਲਟਾ ਨੁਕਸਾਨ ਹੋ ਗਿਆ।
ਫੇਰ ਸ਼ਹਿਰ ਦੇ ਸਾਰੇ ਹਲਵਾਈ ਇੱਕ ਜਗ੍ਹਾ ਇਕੱਠੇ ਹੋਏ। ਫੈਸਲਾ ਕੀਤਾ ਗਿਆ ਅਤੇ ਅਫ਼ਸਰ ਨਾਲ ਮੁਲਾਕਾਤ ਕਰਨ ਲਈ ਵਿਚੋਲਾ ਲੱਭਿਆ। ਬੰਦ ਕਮਰਾ ਬੈਠਕ ਹੋਈ ਅਤੇ ਉਸੇ ਸ਼ਾਮ ਸਾਰੀ ਮਠਿਆਈ ਦੁਕਾਨਾਂ ਉੱਤੇ ਫੇਰ ਸਜ ਗਈ ਅਤੇ ਧੜੱਲੇ ਨਾਲ ਵਿਕੀ। ਲੋਕਾਂ ਨੇ ਰੱਜ ਕੇ ਨਕਲੀ ਮਠਿਆਈ ਆਪ ਵੀ ਖਾਧੀ ਅਤੇ ਭਗਵਾਨ ਨੂੰ ਵੀ ਭੋਗ ਲਵਾਇਆ।
ਉਸ ਅਫਸਰ ਨੇ ਵੀ ਮੰਦਿਰ ਜਾ ਕੇ ਕੜਕ ਕੜਕ ਨੋਟਾਂ ਦਾ ਮੱਥਾ ਟੇਕਿਆ ਅਤੇ ਭਗਵਾਨ ਨਾਲ ਕਮਾਈ ਵਿੱਚ ਹਿੱਸੇਦਾਰੀ ਪਾ ਲਈ।
2 713
Repost from ਰਾਏ ਪੰਜਾਬ ਦੀ 🎯
ਆਓ ਦੇਖੀਏ ਟੈਲੀਗ੍ਰਾਮ ਉੱਤੇ ਕਿੰਨੀ ਕੁ ਉਮਰ ਦੇ ਵਰਤੋਂਕਾਰ ਹਨ, ਤੁਸੀਂ ਕਿਸ ਉਮਰ ਵਰਗ ਵਿੱਚ ਆਉਂਦੇ ਹੋ?
2 713
ਕਈ ਵਾਰ ਆਲੂ ਪੁੰਗਰ ਕਿਉਂ ਜਾਂਦੇ ਹਨ?
ਕਈ ਵਾਰ ਪਏ-ਪਏ ਆਲੂਆਂ ਵਿੱਚੋਂ ਅੱਖਾਂ ਜਿਹੀਆਂ ਨਿਕਲ ਆਉਂਦੀਆਂ ਹਨ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ Tuber Eyes ਕਿਹਾ ਜਾਂਦਾ ਹੈ। ਇਹ ਆਲੂ ਦੀ ਸਤ੍ਹਾ ਉੱਤੇ ਮੌਜੂਦ ਉਹ ਥਾਵਾਂ ਹਨ, ਜਿੱਥੋਂ ਨਵੇਂ ਆਲੂ ਬਣਨੇ ਸ਼ੁਰੂ ਹੋ ਜਾਂਦੇ ਹਨ ਜੋ ਕਿ ਆਲੂ ਦੇ ਪੌਦੇ ਦੇ ਨਵੇਂ ਵਾਧੇ ਦੀ ਕੁਦਰਤੀ ਪ੍ਰਕਿਰਿਆ ਹੈ।
ਪੁੰਗਰੇ ਹੋਏ ਆਲੂ ਵਰਤਣ ਵੇਲੇ ਕੁੱਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ:
1. ਪੁੰਗਰਨਾ (Sprouting): ਜੇ ਜ਼ਿਆਦਾ ਪੁੰਗਰ ਗਏ ਤਾਂ ਅੱਖਾਂ ਦੇ ਆਲੇ-ਦੁਆਲੇ ਗਲਾਈਕੋਐਲਕਲੋਇਡਜ਼ (Glycoalkaloids) ਨਾਮਕ ਕੁਦਰਤੀ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵਧ ਸਕਦੀ ਹੈ, ਅਜਿਹਾ ਹੋਣ 'ਤੇ ਉਸ ਨੂੰ ਸੁੱਟ ਦੇਣਾ ਬਿਹਤਰ ਹੈ। ਜੇ ਥੋੜ੍ਹੇ ਜਿਹੇ ਪੁੰਗਰੇ ਹੋਣ ਅਤੇ ਆਲੂ ਪੱਕਾ ਹੋਵੇ, ਤਾਂ ਅੱਖ ਵਾਲਾ ਹਿੱਸਾ ਡੂੰਘਾ ਕੱਟ ਕੇ ਹਟਾ ਦਿਓ।
2. ਹਰਾ ਪੈਣਾ (Greening): ਜੇ ਆਲੂ ਹਰਾ ਹੋ ਗਿਆ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਉਸ ਵਿੱਚ ਜ਼ਹਿਰੀਲੇ ਗਲਾਈਕੋਐਲਕਲੋਇਡਜ਼ ਦੀ ਮਾਤਰਾ ਵਧ ਗਈ ਹੈ। ਅਜਿਹੇ ਆਲੂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
3. ਗਲਨਾ-ਸੜਨਾ (Rot or Decay): ਜੇ ਆਲੂ ਪੋਲਾ, ਗਲ਼ਿਆ-ਸੜਿਆ ਜਾਂ ਉਸ ਵਿੱਚੋਂ ਬਦਬੂ ਆ ਰਹੀ ਹੈ, ਤਾਂ ਉਸਨੂੰ ਖਾਣ ਦੀ ਬਜਾਏ ਸੁੱਟ ਦਿਓ।
ਸੰਖੇਪ ਵਿੱਚ: ਆਲੂਆਂ ਦੀਆਂ ਅੱਖਾਂ ਪੁੰਗਰਨਾ ਇੱਕ ਕੁਦਰਤੀ ਪ੍ਰਕਿਰਿਆ ਹੈ, ਪਰ ਪੁੰਗਰੇ ਹੋਏ ਆਲੂ ਹਮੇਸ਼ਾ ਖਾਣ ਲਈ ਸੁਰੱਖਿਅਤ ਨਹੀਂ ਹੁੰਦੇ।
2 713
ਹੁਣ ਏਹਨਾਂ ਨੂੰ ਲੁੱਟ ਦਿਸਗੀ ਪਰ ਕਰਨਾ-ਕਰਾਉਣਾ ਹੁਣ ਵੀ ਕੁਸ਼ ਨੀ, ਏਹ ਤਾਂ ਬੱਸ ਲੋਕਾਂ ਦੇ ਅੱਖੀਂ ਘੱਟਾ ਪਾਉਣ ਆਲੀ ਗੱਲ ਏ
2 713
Repost from TG Link Ads
ਕਿਤਾਬ ਮੇਲੇ ਤਾਂ ਲੱਗ ਰਹੇ ਨੇ, ਪਰ ਕੀ ਕਿਤਾਬਾਂ ਆਮ ਪਾਠਕ ਤੱਕ ਪਹੁੰਚ ਰਹੀਆਂ ਨੇ..?
ਨਿੱਜੀ, ਸਰਕਾਰੀ ਅਤੇ ਡੇਰਿਆਂ ਵਾਲੇ ਸਟਾਲ...
ਮਹਿੰਗੀਆਂ ਕਿਤਾਬਾਂ ਤੇ ਬਦਲਦੇ ਯੁੱਗ ਤੋਂ ਬੇਖ਼ਬਰ ਪ੍ਰਕਾਸ਼ਕ...
ਫਰੀਦਕੋਟ ਮੇਲੇ ਤੋਂ ਪਰਤਦਿਆਂ ਮਨ ਵਿੱਚ ਉੱਠੇ ਸਵਾਲ।
ਕਿਤਾਬ ਮੇਲਿਆਂ 'ਤੇ ਜਾਣ ਤੋਂ ਪਹਿਲਾਂ ਇੱਕ ਵਾਰ ਪੜ੍ਹ ਲੈਣਾ
👇🏼
ਕਿਤਾਬ ਮੇਲੇ ਅਤੇ ਪੰਜਾਬੀ ਪਾਠਕ
