fa
Feedback

فریب کلاهبرداران را نخورید! تل‌متریو این کانال‌ها را شناسایی و برچسب‌گذاری می‌کند 👉 برای مشاهده برچسب، اشتراک تهیه کنید

ਸਾਡੀ ਸਿਹਤ 🩺 Health

ਸਾਡੀ ਸਿਹਤ 🩺 Health

رفتن به کانال در Telegram

ਸਿਹਤ ਤੇ ਖਾਣ-ਪੀਣ

نمایش بیشتر
2 672
مشترکین
-224 ساعت
+227 روز
-1230 روز
آرشیو پست ها
💧 ਬਿਸਲੇਰੀ ਵਿਵਾਦ: ਲੋਕਾਂ ਦੀ ਸਿਹਤ ਦਾ ਫ਼ਿਕਰ ਜਾਂ ਕਾਰੋਬਾਰੀ ਮੁਕਾਬਲਾ ਬੀਤੇ ਦਿਨੀਂ ਇਸੇ ਚੈਨਲ ਉੱਤੇ ਬਿਸਲੇਰੀ ਦੇ ਬੋਤਲਬੰਦ ਪਾਣੀ ਵਿੱਚ ਹਾਨੀਕਾਰਕ ਰਸਾਇਣ ਪਾਏ ਜਾਣ ਸਬੰਧੀ ਖ਼ਬਰ ਸਾਂਝੀ ਕੀਤੀ ਸੀ। ਹੁਣ ਇਸ ਖ਼ਬਰ ਨਾਲ ਜੁੜੇ ਕੁਝ ਹੋਰ ਤੱਥ ਵੀ ਸਾਹਮਣੇ ਆਏ ਹਨ। ਬਿਸਲੇਰੀ ਦੇ ਪਾਣੀ ਦੇ ਜਿਹੜੇ ਨਮੂਨੇ ਦੀ ਅੱਜ ਚਰਚਾ ਹੋ ਰਹੀ ਹੈ, ਉਹ ਕੋਈ ਹੁਣ ਲਿਆ ਗਿਆ ਨਮੂਨਾ ਨਹੀਂ, ਸਗੋਂ ਕਰੀਬ 14 ਮਹੀਨੇ ਪਹਿਲਾਂ 30 ਸਤੰਬਰ 2025 ਨੂੰ ਗੋਆ ਦੀ ਇੱਕ ਫੈਕਟਰੀ ਵਿੱਚੋਂ ਲਿਆ ਗਿਆ ਸੀ। ਲਏ ਗਏ ਛੇ ਨਮੂਨਿਆਂ ਵਿੱਚੋਂ ਪੰਜ ਮਾਪਦੰਡਾਂ ਉੱਤੇ ਖਰੇ ਉੱਤਰੇ ਸਨ। ਇੱਕ ਨਮੂਨੇ ਦੀ ਜਾਂਚ ਉੱਤੇ ਵਿਵਾਦ ਹੈ। ਦਿਲਚਸਪ ਗੱਲ ਇਹ ਹੈ ਕਿ ਜਿਸ ਸਮੇਂ ਇਹ ਨਮੂਨੇ ਲਏ ਗਏ ਸਨ, ਉਸ ਤੋਂ ਕੁੱਝ ਦਿਨਾਂ ਬਾਅਦ ਹੀ ਅੰਬਾਨੀ ਦੀ ਰਿਲਾਇੰਸ ਕੰਪਨੀ ਆਪਣਾ 'ਕੈਂਪਾ ਸ਼ਿਓਰ' ਬੋਤਲਬੰਦ ਪਾਣੀ ਬਾਜ਼ਾਰ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਸੀ। ਬਿਸਲੇਰੀ ਭਾਰਤ ਵਿੱਚ ਕਰੀਬ 61 ਸਾਲਾਂ ਤੋਂ ਆਪਣਾ ਕਾਰੋਬਾਰ ਕਰ ਰਹੀ ਹੈ। ਬੇਸ਼ੱਕ ਕਿਸੇ ਕੰਪਨੀ ਦਾ ਪੁਰਾਣਾ ਹੋਣਾ ਉਸ ਦੇ ਉਤਪਾਦਾਂ ਦੀ ਸ਼ੁੱਧਤਾ ਦੀ ਗਾਰੰਟੀ ਨਹੀਂ, ਪਰ ਕਿਸੇ ਇੱਕ ਨਮੂਨੇ ਦੇ ਆਧਾਰ ਉੱਤੇ ਸਮੁੱਚੇ ਬਰਾਂਡ ਨੂੰ ਖ਼ਤਰਨਾਕ ਕਰਾਰ ਦੇਣਾ ਵੀ ਵਾਜਬ ਨਹੀਂ। ਇਸ ਘਟਨਾਕ੍ਰਮ ਨਾਲ ਕੁੱਝ ਸਾਲ ਪਹਿਲਾਂ ਹੋਇਆ ਨੈਸਲੇ ਦੀ ਮੈਗੀ ਵਾਲਾ ਵਿਵਾਦ ਵੀ ਚੇਤੇ ਆਉਂਦਾ ਹੈ, ਜਿਸ ਦੌਰਾਨ ਬਾਬਾ ਰਾਮਦੇਵ ਦੀ ਪਤੰਜਲੀ ਨੇ ਵੀ ਆਪਣੇ ਨੂਡਲਜ਼ ਬਾਜ਼ਾਰ ਵਿੱਚ ਉਤਾਰੇ ਸਨ। ਅਜਿਹੀਆਂ ਘਟਨਾਵਾਂ ਕੁੱਝ ਅਹਿਮ ਸਵਾਲ ਖੜ੍ਹੇ ਕਰਦੀਆਂ ਹਨ- ▪️ ਜੇ ਪਾਣੀ ਦਾ ਨਮੂਨਾ ਹਾਨੀਕਾਰਕ ਸੀ ਤਾਂ ਕਾਰਵਾਈ ਜਨਤਕ ਕਰਨ ਵਿੱਚ 14 ਮਹੀਨੇ ਕਿਉਂ ਲੱਗੇ? ▪️ ਕੀ ਰਿਲਾਇੰਸ ਸਮੇਤ ਬੋਤਲਬੰਦ ਪਾਣੀ ਵੇਚਣ ਵਾਲੀਆਂ ਬਾਕੀ ਸਾਰੀਆਂ ਕੰਪਨੀਆਂ ਦੇ ਨਮੂਨਿਆਂ ਦੀ ਵੀ ਇਸੇ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ? ▪️ ਕੀ ਸਰਕਾਰੀ ਅਦਾਰਿਆਂ ਦੀਆਂ ਕਾਰਵਾਈਆਂ ਉੱਤੇ ਵੱਡੇ ਕਾਰੋਬਾਰੀ ਘਰਾਣਿਆਂ ਦੇ ਹਿਤਾਂ ਦਾ ਕੋਈ ਪ੍ਰਭਾਵ ਤਾਂ ਨਹੀਂ? ▪️ ਜੇ ਪਾਣੀ ਸੱਚਮੁੱਚ ਸਿਹਤ ਲਈ ਹਾਨੀਕਾਰਕ ਸੀ ਤਾਂ ਨਮੂਨੇ ਲੈਣ ਤੋਂ ਲੈ ਕੇ ਹੁਣ ਤੱਕ ਉਸ ਫੈਕਟਰੀ ਵਿੱਚ ਤਿਆਰ ਹੋਇਆ ਪਾਣੀ ਬਾਜ਼ਾਰ ਵਿੱਚ ਵਿਕਦਾ ਰਿਹਾ ਜਾਂ ਉਸ ਦੀ ਵਿਕਰੀ ਰੋਕੀ ਗਈ ਸੀ? ▪️ ਕੀ ਬਿਸਲੇਰੀ ਦੀਆਂ ਦੇਸ ਭਰ ਵਿਚਲੀਆਂ ਹੋਰਨਾਂ ਫੈਕਟਰੀਆਂ ਵਿੱਚੋਂ ਵੀ ਨਮੂਨੇ ਲੈ ਕੇ ਜਾਂਚ ਕੀਤੀ ਗਈ ਹੈ? ▪️ ਕੀ ਬੋਤਲਬੰਦ ਪਾਣੀ ਵੇਚਣ ਵਾਲੀਆਂ ਸਾਰੀਆਂ ਕੰਪਨੀਆਂ ਦੀਆਂ ਜਾਂਚ ਰਿਪੋਰਟਾਂ ਜਨਤਕ ਨਹੀਂ ਹੋਣੀਆਂ ਚਾਹੀਦੀਆਂ, ਤਾਂ ਜੋ ਲੋਕ ਖ਼ੁਦ ਉਨ੍ਹਾਂ ਦੀ ਗੁਣਵਤਾ ਦੀ ਤੁਲਨਾ ਕਰ ਸਕਣ? ▪️ ਜੇ ਛੇ ਵਿੱਚੋਂ ਪੰਜ ਨਮੂਨੇ ਸਹੀ ਪਾਏ ਗਏ ਸਨ ਤਾਂ ਮੀਡੀਆ ਵਿੱਚ ਇਸ ਤੱਥ ਨੂੰ ਵੀ ਓਨੀ ਹੀ ਪ੍ਰਮੁੱਖਤਾ ਕਿਉਂ ਨਹੀਂ ਦਿੱਤੀ ਗਈ? ▪️ ਕੀ ਸਰਕਾਰੀ ਜਾਂਚ ਤੋਂ ਇਲਾਵਾ ਕਿਸੇ ਸੁਤੰਤਰ ਪ੍ਰਯੋਗਸ਼ਾਲਾ ਤੋਂ ਵੀ ਇਨ੍ਹਾਂ ਨਮੂਨਿਆਂ ਦੀ ਜਾਂਚ ਕਰਵਾਈ ਗਈ ਹੈ? ▪️ ਕਿਸੇ ਕੰਪਨੀ ਦੇ ਇੱਕ ਨਮੂਨੇ ਵਿੱਚ ਖ਼ਰਾਬੀ ਮਿਲਣ ਅਤੇ ਉਸ ਕੰਪਨੀ ਦੇ ਸਮੁੱਚੇ ਉਤਪਾਦ ਨੂੰ ਖ਼ਰਾਬ ਦੱਸਣ ਵਿਚਲੇ ਫ਼ਰਕ ਨੂੰ ਮੀਡੀਆ ਵੱਲੋਂ ਸਪੱਸ਼ਟ ਕਿਉਂ ਨਹੀਂ ਕੀਤਾ ਜਾਂਦਾ? ▪️ ਕੀ ਸਰਕਾਰੀ ਜਾਂਚ ਅਦਾਰਿਆਂ ਕੋਲ ਅਜਿਹੀ ਕੋਈ ਨਿਸ਼ਚਿਤ ਸਮਾਂ-ਸੀਮਾ ਨਹੀਂ ਹੈ, ਜਿਸ ਦੇ ਅੰਦਰ ਜਾਂਚ ਦੇ ਨਤੀਜੇ ਜਨਤਕ ਕਰਨੇ ਲਾਜ਼ਮੀ ਹੋਣ? ਲੋਕਾਂ ਦੀ ਸਿਹਤ ਨਾ ਤਾਂ ਕਾਰੋਬਾਰੀ ਮੁਨਾਫ਼ੇ ਦੀ ਭੇਟ ਚੜ੍ਹਨੀ ਚਾਹੀਦੀ ਹੈ ਤੇ ਨਾ ਹੀ ਕਾਰੋਬਾਰੀ ਮੁਕਾਬਲੇ ਦਾ ਹਥਿਆਰ ਬਣਨੀ ਚਾਹੀਦੀ ਹੈ। ਸਰੋਤ: ਇੰਡੀਅਨ ਐਕਸਪ੍ਰੈਸ
24 نوامبر, 23:41

photo content
24 نوامبر, 23:39

photo content
24 نوامبر, 23:27

🚨 ਬਿਸਲੇਰੀ ਦੇ ਬੋਤਲਬੰਦ ਪਾਣੀ ਵਿੱਚ ਕੈਂਸਰ ਦੇ ਖ਼ਤਰੇ ਨਾਲ ਜੁੜੇ ਰਸਾਇਣ ਮਿਲਣ ਦਾ ਮਾਮਲਾ! ਦੇਸ਼ ਦੀ ਮਸ਼ਹੂਰ ਬੋਤਲਬੰਦ ਪਾਣੀ ਕੰਪਨੀ ਬਿਸਲੇਰੀ (Bisleri) ਦੇ ਪਾਣੀ ਦਾ ਇੱਕ ਨਮੂਨਾ ਸਰਕਾਰੀ ਜਾਂਚ ਵਿੱਚ ਅਸੁਰੱਖਿਅਤ ਪਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਖ਼ੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ (FSSAI) ਨੇ ਇਸ ਮਾਮਲੇ ਵਿੱਚ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮਨਜ਼ੂਰੀ ਦਿੱਤੀ ਹੈ। 🔬 ਜਾਂਚ ਵਿੱਚ ਕੀ ਮਿਲਿਆ - ਸਤੰਬਰ 2025 ਵਿੱਚ ਗੋਆ ਦੇ ਇੱਕ ਪਲਾਂਟ ਤੋਂ ਲਏ ਗਏ ਨਮੂਨਿਆਂ ਵਿੱਚੋਂ ਇੱਕ ਵਿੱਚ ਬ੍ਰੋਮੇਟ (Bromate) ਨਾਮੀ ਰਸਾਇਣ ਦੀ ਮਾਤਰਾ 12 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਮਿਲੀ, ਜਦਕਿ ਨਿਰਧਾਰਤ ਹੱਦ 10 ਮਾਈਕ੍ਰੋਗ੍ਰਾਮ ਹੈ। ਬ੍ਰੋਮੇਟ ਨੂੰ ਕੈਂਸਰ ਦੇ ਸੰਭਾਵੀ ਖ਼ਤਰੇ ਨਾਲ ਜੁੜਿਆ ਰਸਾਇਣ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਅਗਲੀ ਜਾਂਚ ਵਿੱਚ PAHs (ਪੌਲੀਸਾਈਕਲਿਕ ਐਰੋਮੈਟਿਕ ਹਾਈਡ੍ਰੋਕਾਰਬਨ) ਨਾਮੀ ਰਸਾਇਣਕ ਸਮੂਹ ਦੀ ਮੌਜੂਦਗੀ ਵੀ ਸਾਹਮਣੇ ਆਈ। ਇਸ ਸਮੂਹ ਦੇ ਕੁੱਝ ਰਸਾਇਣ ਕੈਂਸਰ ਪੈਦਾ ਕਰਨ ਦੀ ਸਮਰਥਾ ਰੱਖਦੇ ਹਨ। ⚖️ ਸਰਕਾਰੀ ਕਾਰਵਾਈ ਅਤੇ ਕੰਪਨੀ ਦਾ ਪੱਖ - 22 ਨਵੰਬਰ 2026 ਦੀਆਂ ਰਿਪੋਰਟਾਂ ਅਨੁਸਾਰ FSSAI ਨੇ ਕੰਪਨੀ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ। ਦੂਜੇ ਪਾਸੇ ਬਿਸਲੇਰੀ ਦਾ ਕਹਿਣਾ ਹੈ ਕਿ ਇਹ ਮਾਮਲਾ ਛੇ ਨਮੂਨਿਆਂ ਵਿੱਚੋਂ ਸਿਰਫ਼ ਇੱਕ ਨਾਲ ਸਬੰਧਤ ਹੈ ਅਤੇ ਬਾਅਦ ਦੀ ਜਾਂਚ ਵਿੱਚ ਬ੍ਰੋਮੇਟ ਦੀ ਮਾਤਰਾ ਨਿਰਧਾਰਤ ਹੱਦ ਵਿੱਚ ਮਿਲੀ। ਕੰਪਨੀ ਆਪਣੇ ਪਾਣੀ ਨੂੰ ਸੁਰੱਖਿਅਤ ਦੱਸ ਰਹੀ ਹੈ। ⚠️ ਖਪਤਕਾਰਾਂ ਲਈ ਸਲਾਹ - ਬੋਤਲਬੰਦ ਪਾਣੀ ਖ਼ਰੀਦਦੇ ਸਮੇਂ ਸੀਲ, ਨਿਰਮਾਣ ਮਿਤੀ ਤੇ ਮਿਆਦ ਦੀ ਜਾਂਚ ਕਰੋ। ਬੋਤਲਾਂ ਨੂੰ ਤੇਜ਼ ਧੁੱਪ ਅਤੇ ਬਹੁਤ ਜ਼ਿਆਦਾ ਗਰਮੀ ਵਿੱਚ ਰੱਖਣ ਤੋਂ ਬਚੋ। ਘਰ ਵਿੱਚ ਉਪਲਬਧ ਪਾਣੀ ਦੀ ਗੁਣਵਤਾ ਅਨੁਸਾਰ ਢੁਕਵੀਂ ਸ਼ੁੱਧੀਕਰਨ ਵਿਧੀ ਵਰਤੋ। 📢 ਸਭ ਤੋਂ ਵੱਡਾ ਸਵਾਲ: - ਜੇਕਰ ਇੱਕ ਮਸ਼ਹੂਰ ਕੰਪਨੀ ਦੇ ਪਾਣੀ ਦਾ ਨਮੂਨਾ ਵੀ ਸਰਕਾਰੀ ਜਾਂਚ ਵਿੱਚ ਅਸੁਰੱਖਿਅਤ ਨਿਕਲ ਸਕਦਾ ਹੈ, ਤਾਂ ਦੇਸ਼ ਵਿੱਚ ਵਿਕਣ ਵਾਲੇ ਛੱਤੀ ਸੌ ਹੋਰ ਬਰਾਂਡਾਂ ਦਾ ਕੀ ਹਾਲ ਹੋਵੇਗਾ? ਆਖ਼ਰ ਬੋਤਲਬੰਦ ਪਾਣੀ ਦੀ ਨਿਯਮਤ ਤੇ ਪਾਰਦਰਸ਼ੀ ਜਾਂਚ ਕਿੰਨੀ ਕੁ ਪ੍ਰਭਾਵਸ਼ਾਲੀ ਹੈ? ਕੀ ਸੰਬੰਧਿਤ ਮਹਿਕਮੇ ਸੁੱਤੇ ਪਏ ਹਨ? ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਤੋਂ ਪਹਿਲਾਂ ਹੀ ਅਜਿਹੀਆਂ ਖ਼ਾਮੀਆਂ ਕਿਉਂ ਨਹੀਂ ਫੜੀਆਂ ਜਾਂਦੀਆਂ? ਕੀ ਮਹਿਕਮਿਆਂ ਦੀ ਜ਼ਿੰਮੇਵਾਰੀ ਸਿਰਫ਼ ਘਪਲਾ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕਰਨਾ ਹੀ ਰਹਿ ਗਈ ਹੈ? @HealthPB
23 نوامبر, 08:32

photo content
23 نوامبر, 08:32

🦵 ਅਜੋਕੀ ਜੀਵਨ-ਸ਼ੈਲੀ ਅਤੇ ਗੋਡਿਆਂ ਦਾ ਦਰਦ ਗੋਡਿਆਂ ਦਾ ਦਰਦ ਹੋਣ ਨਾਲ ਵਿਅਕਤੀ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਪੌੜੀਆ
🦵 ਅਜੋਕੀ ਜੀਵਨ-ਸ਼ੈਲੀ ਅਤੇ ਗੋਡਿਆਂ ਦਾ ਦਰਦ ਗੋਡਿਆਂ ਦਾ ਦਰਦ ਹੋਣ ਨਾਲ ਵਿਅਕਤੀ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਪੌੜੀਆਂ ਚੜ੍ਹਨ, ਲੰਮਾ ਪੈਂਡਾ ਕਰਨ ਅਤੇ ਬੈਠਣ-ਉੱਠਣ ਵਿੱਚ ਮੁਸ਼ਕਲ। ਅਜੋਕੀ ਜੀਵਨ-ਸ਼ੈਲੀ ਨਾਲ ਜੁੜੇ ਇਸ ਦੇ ਮੁੱਖ ਕਾਰਨ ਹਨ: 1. ਸਰੀਰਕ ਹਿਲਜੁਲ ਦੀ ਘਾਟ: ਮਸ਼ੀਨੀ ਯੁੱਗ ਵਿੱਚ ਪਹਿਲਾਂ ਨਾਲੋਂ ਸਰੀਰਕ ਹਿਲਜੁਲ ਬਹੁਤ ਘਟ ਗਈ ਹੈ। ਕਈਆਂ ਲਈ ਤਾਂ ਲਗਭਗ ਖ਼ਤਮ ਹੀ ਹੋ ਗਈ ਹੈ, ਜਿਸ ਨਾਲ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ। 2. ਪੌਸ਼ਟਿਕ ਖ਼ੁਰਾਕ ਦੀ ਘਾਟ: ਖਾਣੇ ਵਿੱਚ ਦੁੱਧ, ਦਹੀਂ ਤੇ ਹੋਰ ਪੌਸ਼ਟਿਕ ਚੀਜ਼ਾਂ ਦੀ ਢੁਕਵੀਂ ਵਰਤੋਂ ਨਾ ਹੋਣ ਕਾਰਨ ਸਰੀਰ ਨੂੰ ਕੈਲਸ਼ੀਅਮ, ਪ੍ਰੋਟੀਨ ਤੇ ਹੋਰ ਜ਼ਰੂਰੀ ਪੌਸ਼ਟਿਕ ਤੱਤ ਘੱਟ ਮਿਲਦੇ ਹਨ। 3. ਮੋਟਾਪਾ: ਅਬਲਾ-ਸਬਲਾ ਅਤੇ ਲੋੜ ਤੋਂ ਵੱਧ ਖਾਣ ਨਾਲ ਸਰੀਰ ਦਾ ਭਾਰ ਵਧ ਜਾਂਦਾ ਹੈ, ਜਿਸ ਕਾਰਨ ਗੋਡਿਆਂ ਦੇ ਜੋੜਾਂ ਉੱਤੇ ਵਾਧੂ ਦਬਾਅ ਪੈਂਦਾ ਹੈ। 4. ਧੁੱਪ ਦੀ ਘਾਟ: ਸਾਰਾ ਦਿਨ ਬੰਦ ਕਮਰਿਆਂ, ਦਫ਼ਤਰਾਂ ਤੇ ਘਰਾਂ ਵਿੱਚ ਰਹਿਣ ਕਾਰਨ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਹੱਡੀਆਂ ਤੇ ਮਾਸਪੇਸ਼ੀਆਂ ਕਮਜ਼ੋਰ ਹੋ ਸਕਦੀਆਂ ਹਨ। 5. ਨੀਂਦ ਦੀ ਘਾਟ: ਦੇਰ ਰਾਤ ਤੱਕ ਜਾਗਣ ਅਤੇ ਪੂਰੀ ਨੀਂਦ ਨਾ ਲੈਣ ਨਾਲ ਸਰੀਰ ਦੀ ਮੁੜ ਤੰਦਰੁਸਤ ਹੋਣ ਦੀ ਸਮਰਥਾ ਅਤੇ ਦਰਦ ਸਹਿਣ ਦੀ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ।
23 نوامبر, 08:14

photo content
22 نوامبر, 11:39

photo content
22 نوامبر, 10:07

Repost from N/a
ਟੈਲੀਗ੍ਰਾਮ ਉੱਤੇ ਪੰਜਾਬੀ ਗਰੁੱਪਾਂ ਤੇ ਚੈਨਲਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਅਤੇ ਇਨ੍ਹਾਂ ਨਾਲ ਜੁੜੇ ਮੈਂਬਰਾਂ ਦੀ ਗਿਣਤੀ ਵੀ ਦਿਨ-ਬ-ਦਿਨ ਘਟਦੀ ਜਾ ਰ
ਟੈਲੀਗ੍ਰਾਮ ਉੱਤੇ ਪੰਜਾਬੀ ਗਰੁੱਪਾਂ ਤੇ ਚੈਨਲਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਅਤੇ ਇਨ੍ਹਾਂ ਨਾਲ ਜੁੜੇ ਮੈਂਬਰਾਂ ਦੀ ਗਿਣਤੀ ਵੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਚੈਨਲ ਚਲਾਉਣ ਵਾਲੇ ਹੁਣ ਕਮਾਈ ਵਾਲੇ ਮੰਚਾਂ ਵੱਲ ਵੱਧ ਧਿਆਨ ਦੇਣ ਲੱਗੇ ਹਨ, ਜਦਕਿ ਲੋਕਾਂ ਖ਼ਾਸ ਕਰਕੇ ਨਵੀਂ ਪੀੜ੍ਹੀ ਦਾ ਰੁਝਾਨ ਵੀ ਵੀਡੀਓ, ਰੀਲਾਂ ਤੇ ਮਨੋਰੰਜਨ ਵੱਲ ਵਧ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀਆਂ ਵੀ ਅਜਿਹੀ ਸਮਗਰੀ ਨੂੰ ਵੱਧ ਉਤਸ਼ਾਹ ਦੇ ਰਹੀਆਂ ਹਨ। ਕੁੱਝ ਮੈਂਬਰ ਬਹੁਤੀਆਂ ਜਾਂ ਊਟ-ਪਟਾਂਗ ਪੋਸਟਾਂ ਤੋਂ ਅੱਕ ਕੇ ਚੈਨਲ ਛੱਡ ਜਾਂਦੇ ਹਨ, ਜਦਕਿ ਕੁੱਝ ਘੱਟ ਪੋਸਟਾਂ ਆਉਣ ਕਰਕੇ। ਹਰ ਕਿਸੇ ਦੀ ਆਪੋ-ਆਪਣੀ ਪਸੰਦ ਹੈ, ਪਰ ਚੰਗੀ ਤੇ ਲਾਹੇਵੰਦ ਸਮਗਰੀ ਸਾਂਝੀ ਕਰਨ ਵਾਲੇ ਪੰਜਾਬੀ ਚੈਨਲਾਂ ਨੂੰ ਹੱਲਾਸ਼ੇਰੀ ਦੇਣੀ ਵੀ ਜ਼ਰੂਰੀ ਹੈ।
TAC ਦੇ ਰੋਜ਼ਾਨਾ ਵਾਂਗ ਚੱਲਣ ਵਾਲੇ ਕੁੱਝ ਚੈਨਲਾਂ ਉੱਤੇ ਝਾਤ ਮਾਰੋ: ✍️ ਤਾਇਆ ਜੀ ❤️ ਸਾਡੀ ਸਿਹਤ 🌾 ਰੰਗਲਾ ਪੰਜਾਬ 🎓 Educational News 💡 ਆਮ ਤੇ ਰੌਚਕ ਗਿਆਨ 🌦 ਮੌਸਮ ਤੇ ਕੁਦਰਤ 📊 ਰਾਏ ਪੰਜਾਬ ਦੀ ਸਾਡੇ ਸਾਰੇ ਟੈਲੀਗ੍ਰਾਮ ਚੈਨਲਾਂ ਦੀ ਸੂਚੀ ਇੱਥੇ ਦੇਖੋ: 👉 @NextLevelServices
22 نوامبر, 05:49

🧠 'ਅਕਲ ਦਾੜ੍ਹ' (Wisdom Tooth) ਦਾ ਅਸਲ ਸੱਚ 🦷 ਅਕਸਰ ਕਿਹਾ ਜਾਂਦਾ ਹੈ ਕਿ ਅਕਲ ਦਾੜ੍ਹ ਆਉਣ ਨਾਲ ਇਨਸਾਨ ਨੂੰ ਅਕਲ ਆਉਂਦੀ ਹੈ, ਪਰ ਵਿਗਿਆਨ ਇਸ ਬਾਰੇ ਕੁੱਝ ਹੋਰ ਹੀ ਦੱਸਦਾ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੇ ਕੁੱਝ ਦਿਲਚਸਪ ਤੇ ਵਿਗਿਆਨਕ ਤੱਥ: 🔹 ਇਸ ਨੂੰ 'ਅਕਲ ਦਾੜ੍ਹ' ਕਿਉਂ ਕਿਹਾ ਜਾਂਦਾ ਹੈ - ਇਸ ਦਾ ਦਿਮਾਗ ਜਾਂ ਸਮਝਦਾਰੀ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਅਸਲ ਵਿੱਚ ਇਹ ਦਾੜ੍ਹਾਂ ਬਾਕੀ ਸਾਰੇ ਦੰਦਾਂ ਤੋਂ ਬਹੁਤ ਦੇਰ ਬਾਅਦ, ਲਗਭਗ 17 ਤੋਂ 25 ਸਾਲ ਦੀ ਉਮਰ ਵਿੱਚ ਨਿਕਲਦੀਆਂ ਹਨ। ਪੁਰਾਣੇ ਸਮੇਂ ਵਿੱਚ ਇਸ ਉਮਰ ਨੂੰ ਬਾਲਗ ਹੋਣ ਅਤੇ 'ਅਕਲ/ਸਮਝ' ਆਉਣ ਦੀ ਉਮਰ ਮੰਨਿਆ ਜਾਂਦਾ ਸੀ। ਇਸੇ ਲਈ ਯੂਨਾਨੀ ਤੇ ਲਾਤੀਨੀ ਭਾਸ਼ਾ ਤੋਂ ਹੁੰਦੇ ਹੋਏ ਇਸ ਦਾ ਨਾਮ Wisdom Tooth (ਅਕਲ ਦਾੜ੍ਹ) ਪੈ ਗਿਆ। 🔹 ਕੁੱਝ ਲੋਕਾਂ ਦੇ ਇਹ ਦਾੜ੍ਹਾਂ ਕਿਉਂ ਨਹੀਂ ਨਿਕਲਦੀਆਂ - ਦੁਨੀਆ ਦੀ ਲਗਭਗ 20% ਤੋਂ 25% ਆਬਾਦੀ ਵਿੱਚ ਘੱਟੋ-ਘੱਟ ਇੱਕ ਅਕਲ ਦਾੜ੍ਹ ਨਹੀਂ ਹੁੰਦੀ, ਅਤੇ ਕਈਆਂ ਦੇ ਚਾਰੋਂ ਹੀ ਨਹੀਂ ਹੁੰਦੀਆਂ। ਇਸ ਦੇ ਦੋ ਮੁੱਖ ਕਾਰਨ ਹਨ: 1. ਮਨੁੱਖੀ ਵਿਕਾਸ (Evolution): ਪੁਰਾਣੇ ਸਮਿਆਂ ਵਿੱਚ ਆਦਿ-ਮਾਨਵ ਕੱਚਾ ਮਾਸ, ਸਖ਼ਤ ਜੜ੍ਹਾਂ ਤੇ ਪੱਤੇ ਵਗੈਰਾ ਖਾਂਦੇ ਸਨ, ਜਿਸ ਲਈ ਵੱਡੇ ਜਬਾੜੇ ਤੇ 32 ਦੰਦਾਂ ਦੀ ਲੋੜ ਸੀ। ਅੱਗ ਦੀ ਖੋਜ ਅਤੇ ਪੱਕਿਆ ਹੋਇਆ ਨਰਮ ਭੋਜਨ ਖਾਣ ਨਾਲ ਇਨਸਾਨ ਦੇ ਜਬਾੜੇ ਦਾ ਆਕਾਰ ਸਮੇਂ ਦੇ ਨਾਲ ਛੋਟਾ ਹੁੰਦਾ ਗਿਆ, ਜਿਸ ਕਾਰਨ ਹੁਣ ਪਿਛਲੀਆਂ ਦਾੜ੍ਹਾਂ ਲਈ ਜਗ੍ਹਾ ਹੀ ਨਹੀਂ ਬਚੀ। 2. ਜੈਨੇਟਿਕ ਬਦਲਾਅ (Genetics): ਵਿਗਿਆਨ ਅਨੁਸਾਰ PAX9 ਅਤੇ MSX1 ਵਰਗੇ ਜੀਨਜ਼ (Genes) ਦੰਦਾਂ ਦੇ ਬਣਨ ਨੂੰ ਕੰਟਰੋਲ ਕਰਦੇ ਹਨ। ਵਿਕਾਸਵਾਦੀ ਤਬਦੀਲੀਆਂ ਕਾਰਨ ਕਈ ਲੋਕਾਂ ਦੇ ਜਬਾੜੇ ਅੰਦਰ ਅਕਲ ਦਾੜ੍ਹ ਦਾ ਬੀਜ (Tooth Bud) ਬਣਦਾ ਹੀ ਨਹੀਂ ਹੈ। 🔹 ਇਸ ਨਾਲ ਕੀ ਤਕਲੀਫ਼ ਹੋ ਸਕਦੀ ਹੈ - ਜਦੋਂ ਜਬਾੜੇ ਵਿੱਚ ਪੂਰੀ ਜਗ੍ਹਾ ਨਹੀਂ ਹੁੰਦੀ, ਤਾਂ ਅਕਲ ਦਾੜ੍ਹ ਸਿੱਧੀ ਨਿਕਲਣ ਦੀ ਬਜਾਏ ਮਸੂੜਿਆਂ ਦੇ ਅੰਦਰ ਫਸ ਜਾਂਦੀ ਹੈ ਜਾਂ ਟੇਢੀ ਨਿਕਲਦੀ ਹੈ (ਜਿਸ ਨੂੰ Impacted Tooth ਕਹਿੰਦੇ ਹਨ)। ਇਸ ਨਾਲ ਮਸੂੜਿਆਂ ਵਿੱਚ ਸੋਜ ਤੇ ਦਰਦ, ਨਾਲ ਲੱਗਦੀ ਦੂਜੀ ਦਾੜ੍ਹ 'ਤੇ ਦਬਾਅ ਪੈਣਾ, ਭੋਜਨ ਫਸਣ ਕਾਰਨ ਇਨਫੈਕਸ਼ਨ (Pericoronitis) ਜਾਂ ਕੀੜਾ ਲੱਗਣ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ। 🔹 ਇਸ ਨੂੰ ਕਦੋਂ ਕਢਵਾਉਣਾ ਚਾਹੀਦਾ ਹੈ (ਅਤੇ ਕਦੋਂ ਨਹੀਂ) - ਬਿਨਾਂ ਕਿਸੇ ਠੋਸ ਕਾਰਨ ਜਾਂ ਸਿਰਫ਼ ਕਿਸੇ ਦੇ ਕਹਿਣ 'ਤੇ ਅਕਲ ਦਾੜ੍ਹ ਕਢਵਾਉਣਾ ਜ਼ਰੂਰੀ ਨਹੀਂ ਹੁੰਦਾ। ਜੇਕਰ ਦਾੜ੍ਹ ਸਿੱਧੀ ਉੱਗੀ ਹੈ, ਪੂਰੀ ਤਰ੍ਹਾਂ ਸਿਹਤਮੰਦ ਹੈ, ਕੋਈ ਦਰਦ ਜਾਂ ਸੋਜ ਨਹੀਂ ਕਰ ਰਹੀ ਅਤੇ ਬੁਰਸ਼ ਨਾਲ ਸਾਫ਼ ਹੋ ਜਾਂਦੀ ਹੈ, ਤਾਂ ਇਸ ਨੂੰ ਕਢਵਾਉਣ ਦੀ ਕੋਈ ਲੋੜ ਨਹੀਂ। ਸਿਰਫ਼ ਉਦੋਂ ਹੀ ਡਾਕਟਰ ਦੀ ਸਲਾਹ ਤੇ X-Ray ਤੋਂ ਬਾਅਦ ਕਢਵਾਉਣੀ ਚਾਹੀਦੀ ਹੈ ਜਦੋਂ ਇਹ ਟੇਢੀ ਉੱਗ ਕੇ ਨਾਲ ਵਾਲੀ ਸਿਹਤਮੰਦ ਦਾੜ੍ਹ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚਾ ਰਹੀ ਹੋਵੇ, ਵਾਰ-ਵਾਰ ਮਸੂੜਿਆਂ ਵਿੱਚ ਇਨਫੈਕਸ਼ਨ ਜਾਂ ਸੋਜ ਕਰ ਰਹੀ ਹੋਵੇ, ਕਈ ਸਾਲਾਂ ਬਾਦ ਦਰਦ ਉੱਠਦਾ ਹੋਵੇ ਜਾਂ ਇਸ ਦੇ ਆਲੇ-ਦੁਆਲੇ ਗੰਭੀਰ ਕੀੜਾ (Cavity) ਜਾਂ ਗੱਠ (Cyst) ਬਣ ਰਹੀ ਹੋਵੇ। ਜੇਕਰ ਤੁਹਾਡੀ ਅਕਲ ਦਾੜ੍ਹ ਨਹੀਂ ਆਈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਵਿੱਚ ਅਕਲ ਘੱਟ ਹੈ, ਸਗੋਂ ਵਿਗਿਆਨ ਮੁਤਾਬਕ ਤੁਸੀਂ ਮਨੁੱਖੀ ਵਿਕਾਸ (Evolution) ਦੇ ਅਗਲੇ ਪੜਾਅ ਵਿੱਚ ਹੋ।
21 نوامبر, 06:40

photo content
21 نوامبر, 06:40

ਜਿਹੜੀਆਂ ਸੜਕਾਂ-ਕਾਲੋਨੀਆਂ ਵਿੱਚ ਗੈਸ ਪਾਈਪ ਲਾਈਨਾਂ ਵਿਛਾਈ ਜਾਂਦੇ, ਜਾਂ ਵਿਛਾਉਣ ਲਈ ਰੌਲਾ ਪਾ ਰਹੇ, ਜ਼ਰਾ ਆਹ ਬਾਹਰਲੇ ਮੁਲਕ ਦੀ ਵੀਡੀਓ ਦੇਖ ਲੈਣ। ਓਧਰਲੇ ਮੁਲਕਾਂ ਚ ਤਾਂ ਅਜੇ ਫੇਰ ਚੱਜ ਨਾਲ ਕੰਮ ਹੁੰਦਾ, ਇਮਾਨਦਾਰੀ ਵੀ ਹੈ, ਚੰਗੀ ਸਮਗਰੀ ਲਾਈ ਜਾਂਦੀ ਫੇਰ ਵੀ ਧਮਾਕੇ ਹੋ ਜਾਂਦੇ, ਆਪਣੇ ਏਧਰ ਪਤਾ ਈ ਆ ਸਭ ਨੂੰ ਕਿਹੋ ਜਿਹਾ ਕੰਮ ਹੁੰਦਾ ਤੇ ਕਿਹੋ ਜਿਹਾ ਮਟੀਰੀਅਲ। 👇🏼 https://www.facebook.com/share/r/1DynLkbT4s/
21 نوامبر, 06:38

photo content
21 نوامبر, 06:26

photo content
21 نوامبر, 06:23

photo content
21 نوامبر, 06:18

photo content
19 نوامبر, 05:17

Repost from N/a
3️⃣5️⃣0️⃣0️⃣0️⃣➕ ਸ਼ਬਦ 🤖 ਟੈਲੀਗ੍ਰਾਮ ਬੋਟ @PunjabiBoliBot ਰਾਹੀਂ ਉੱਪਰ ਦਿਖਾਏ ਪੰਜ ਕੋਸ਼ਾਂ ਵਿੱਚੋਂ ਸ਼ਬਦ ਜਾਂ ਅਰਥ ਖੋਜ ਸਕਦੇ ਹੋ। ➕ ਬੋਟ ਨੂੰ ਕਿ
+4
3️⃣5️⃣0️⃣0️⃣0️⃣➕ ਸ਼ਬਦ 🤖 ਟੈਲੀਗ੍ਰਾਮ ਬੋਟ @PunjabiBoliBot ਰਾਹੀਂ ਉੱਪਰ ਦਿਖਾਏ ਪੰਜ ਕੋਸ਼ਾਂ ਵਿੱਚੋਂ ਸ਼ਬਦ ਜਾਂ ਅਰਥ ਖੋਜ ਸਕਦੇ ਹੋ। ➕ ਬੋਟ ਨੂੰ ਕਿਸੇ ਟੈਲੀਗ੍ਰਾਮ ਗਰੁੱਪ ਵਿੱਚ ਸ਼ਾਮਲ ਕਰਕੇ ਵੀ ਵਰਤਿਆ ਜਾ ਸਕਦਾ ਹੈ। 📚 ਮੁੱਖ ਤੌਰ 'ਤੇ ਇਹ ਬੋਟ ਪੰਜਾਬੀ ਉਪ-ਬੋਲੀਆਂ ਦੇ ਸ਼ਬਦ ਲੱਭਣ ਵਾਲਿਆਂ ਅਤੇ ਪੰਜਾਬੀ ਸਿੱਖਣ ਵਾਲਿਆਂ ਲਈ ਹੈ। ਇਸ ਵਿੱਚ ਸ਼ਬਦ-ਅਰਥਾਂ ਤੋਂ ਇਲਾਵਾ ਕੁੱਝ ਹੋਰ ਦਿਲਚਸਪ ਫੀਚਰ ਜਿਵੇਂ ਕਿ ਅੱਖਰਾਂ ਮੁਤਾਬਕ ਸ਼ਬਦ ਬਣਾਉਣੇ, ਸ਼ਬਦ ਦਾ ਅਰਥ ਬੁੱਝਣਾ, ਤੁਕਾਂਤ ਲੱਭਣੇ ਆਦਿ ਵੀ ਸ਼ਾਮਲ ਹਨ। 💬 ਇਹ ਕੋਈ AI ਚੈਟਬੋਟ ਨਹੀਂ ਕਿ ਆਪਣੀ ਮਰਜੀ ਅਨੁਸਾਰ ਘੋੜਾ ਦੱਬੀ ਜਾਓ। ਬੋਟ ਨੂੰ ਵਰਤਣ ਲਈ ਖ਼ਾਸ ਕਮਾਂਡਾਂ ਹਨ, ਜਿਨ੍ਹਾਂ ਦੀ ਵਰਤੋਂ ਬਾਰੇ ਬੋਟ ਖੋਲ੍ਹਕੇ /help ਪੜ੍ਹੋ ਜਾਂ ਹੇਠਲੇ ਗਰੁੱਪ ਵਿੱਚ ਉਦਾਹਰਣਾਂ ਦੇਖ ਸਕਦੇ ਹੋ 👇🏼 https://t.me/+bpz1lIZ-Om82ZWI1 ⛳️ ਉਪਰਾਲਾ by @ShabadShala
14 نوامبر, 21:57
22 نوامبر, ~06:11

🥛 ਚੰਗੀ ਖੁਰਾਕ ਛੱਡ ਕੇ ਮਹਿੰਗੇ ਸਪਲੀਮੈਂਟਾਂ ਵਾਲੇ ਨਮੂਨੇ ਇੱਕ ਈਮੇਲ ਵਿੱਚ ਨਜ਼ਰ ਪਿਆ ਕਿ ਕਿਸੇ ਕੁੜੀ ਨੇ ਆਹ ਤਸਵੀਰ ਵਾਲੀ ਸ਼ੀਸੀ ਜਿਹੀ ਆਡਰ ਕੀਤੀ ਸੀ। ਉਤਸੁਕਤਾ ਵੱਸ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਇਹ ਕੋਈ ਵਿਦੇਸ਼ੀ ਸਪਲੀਮੈਂਟ ਏ, ਮੈਨੂੰ ਤਾਂ ਏਹ ਵੀ ਨੀ ਪਤਾ ਸਪਲੀਮੈਂਟ ਖਾਣ ਵਾਲਾ ਹੁੰਦਾ ਜਾਂ ਮਾਲਸ਼-ਮੂਲਸ਼ ਕਰਨ ਵਾਲਾ। ਹੈਰਾਨੀ ਹੋਈ ਕਿ ਲੋਕੀਂ ਸਿਹਤ ਦੇ ਨਾਂ ’ਤੇ ਕਿੱਥੇ ਦੀ ਕਿੱਥੇ ਜਾ ਪਹੁੰਚੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕ ਰਵਾਇਤੀ ਤੇ ਪੌਸ਼ਟਿਕ ਖੁਰਾਕਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਦੁੱਧ, ਦਹੀਂ, ਲੱਸੀ, ਦਾਲਾਂ, ਸਾਗ, ਮੌਸਮੀ ਫਲ-ਸਬਜ਼ੀਆਂ ਅਤੇ ਸੁੱਕੇ ਮੇਵਿਆਂ ਦੀ ਥਾਂ ਗ਼ੈਰ-ਸੰਤੁਲਿਤ ਖਾਣ-ਪੀਣ ਦਾ ਰੁਝਾਨ ਵਧ ਰਿਹਾ ਹੈ। ਫਿਰ ਜਦੋਂ ਸਰੀਰਕ ਭਾਰ, ਕਮਜ਼ੋਰੀ ਜਾਂ ਹੋਰ ਸਿਹਤ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਤਾਂ ਕਈ ਲੋਕ ਕਾਰਨ ਸਮਝਣ ਦੀ ਬਜਾਏ ਇੰਟਰਨੈੱਟ ਦੇ ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਰੁਪਏ ਦੇ ਸਪਲੀਮੈਂਟ ਖ਼ਰੀਦਣ ਲੱਗ ਪੈਂਦੇ ਹਨ। 🔬 ਵਿਗਿਆਨ ਕੀ ਕਹਿੰਦਾ ਹੈ - ਸੰਤੁਲਿਤ ਖੁਰਾਕ ਸਰੀਰ ਨੂੰ ਪ੍ਰੋਟੀਨ, ਵਿਟਾਮਿਨ, ਖਣਿਜ, ਫਾਈਬਰ ਅਤੇ ਹੋਰ ਜ਼ਰੂਰੀ ਪੌਸ਼ਟਿਕ ਤੱਤ ਮੁਹੱਈਆ ਕਰਵਾ ਸਕਦੀ ਹੈ। ਜ਼ਿਆਦਾਤਰ ਸਿਹਤਮੰਦ ਲੋਕਾਂ ਨੂੰ ਮਹਿੰਗੇ ਸਪਲੀਮੈਂਟਾਂ ਦੀ ਲੋੜ ਨਹੀਂ ਹੁੰਦੀ। ਹਾਂ, ਕਿਸੇ ਖ਼ਾਸ ਪੌਸ਼ਟਿਕ ਤੱਤ ਦੀ ਕਮੀ ਜਾਂ ਬਿਮਾਰੀ ਵਿੱਚ ਡਾਕਟਰੀ ਸਲਾਹ ਨਾਲ ਸਪਲੀਮੈਂਟ ਲਾਭਦਾਇਕ ਹੋ ਸਕਦੇ ਹਨ। 🌿 ਯਾਦ ਰੱਖੋ: ਚੰਗੀ ਸਿਹਤ ਦਾ ਆਧਾਰ ਮਹਿੰਗੀਆਂ ਬੋਤਲਾਂ ਨਹੀਂ, ਸਗੋਂ ਸੰਤੁਲਿਤ ਖੁਰਾਕ, ਸਰੀਰਕ ਮਿਹਨਤ, ਪੂਰੀ ਨੀਂਦ ਤੇ ਸਿਹਤਮੰਦ ਜੀਵਨ-ਸ਼ੈਲੀ ਹੈ। ਮਹਿੰਗਾ ਹੋਣਾ ਕਿਸੇ ਚੀਜ਼ ਦੇ ਵਧੇਰੇ ਪੌਸ਼ਟਿਕ ਜਾਂ ਲਾਭਦਾਇਕ ਹੋਣ ਦੀ ਗਾਰੰਟੀ ਨਹੀਂ ਸਖੀਏ @HealthPB
14 نوامبر, 08:00

photo content
14 نوامبر, 07:59

ਬੱਕ ਖ਼ਬਰਾਂ ਚ ਈ ਰਹਿ ਜਾਂਦੀਆਂ ਨਵੀਆਂ ਖੋਜਾਂ ਜਾਂ ਸਸਤਾ ਇਲਾਜ, ਹੇਠਲੇ ਪੱਧਰ 'ਤੇ ਓਹੀ ਲੁੱਟ-ਖੋਹ ਤੇ ਮਾਫੀਆਜਾਲ
ਬੱਕ ਖ਼ਬਰਾਂ ਚ ਈ ਰਹਿ ਜਾਂਦੀਆਂ ਨਵੀਆਂ ਖੋਜਾਂ ਜਾਂ ਸਸਤਾ ਇਲਾਜ, ਹੇਠਲੇ ਪੱਧਰ 'ਤੇ ਓਹੀ ਲੁੱਟ-ਖੋਹ ਤੇ ਮਾਫੀਆਜਾਲ
12 نوامبر, 10:00