uk
Feedback

Не попадись на ботовода! Telemetrio знаходить і позначає такі канали мітками 👉 Хочеш бачити мітку, оформляй підписку

ਪੰਜਾਬੀ ਨੋਟਸ

ਪੰਜਾਬੀ ਨੋਟਸ

Відкрити в Telegram

ਸਤਿ ਸ੍ਰੀ ਆਕਾਲ ਤੁਹਾਡਾ ਪੰਜਾਬੀ ਨੋਟਸ ਚੈਨਲ ਤੇ ਸਵਾਗਤ ਹੈ। ਇਹ ਚੈਨਲ ਪੰਜਾਬੀ ਵਿਸ਼ੇ ਨਾਲ ਸੰਬੰਧਤ ਅਤੇ ਸਿਖਿਆਦਾਇਕ ਸਮੱਗਰੀ ਲਈ ਬਣਾਇਆ ਗਿਆ ਚੈਨਲ ਹੈ। ਤੁਸੀਂ YT ਚੈਨਲ ਨੂੰ ਜੁਆਇੰਨ ਕਰ ਸਕਦੇ ਹੋ YouTube channel link https://www.youtube.com/channel/UC2HXUUj0jh0EXdUiOgbv8Mw Mob: 9463003539.

Показати більше
2 319
Підписники
+224 години
+107 днів
-230 днів
Архів дописів
*ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਖ਼ਾਸ ਹਾਊਸਿੰਗ ਲੋਨ ਸਕੀਮ ਸ਼ੁਰੂ; ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ* ਪੰਜਾਬ ਸਰਕਾਰ ਦੇ ਰੈਗੂਲਰ ਮੁਲਾਜ਼ਮਾਂ ਲਈ ‘ਦਿ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ’ ਵੱਲੋਂ ਇੱਕ ਵਿਸ਼ੇਸ਼ 'ਕਨਸੈਸ਼ਨਲ ਹਾਊਸਿੰਗ ਲੋਨ ਸਕੀਮ' (Special Concessional Housing Loan Scheme) ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿ./ਐ.ਸਿ.) ਅਤੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਅਗਲੇਰੀ ਕਾਰਵਾਈ ਹਿੱਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਹਿਕਾਰਤਾ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ (ਆਈ.ਏ.ਐੱਸ.) ਵੱਲੋਂ ਜਾਰੀ ਸਰਕਾਰੀ ਪੱਤਰ (ਨੰ. PS/FCC/2026/3313) ਦਾ ਹਵਾਲਾ ਦਿੰਦੇ ਹੋਏ ਸਿੱਖਿਆ ਵਿਭਾਗ ਨੇ ਇਸ ਸਕੀਮ ਦਾ ਲਾਭ ਯੋਗ ਮੁਲਾਜ਼ਮਾਂ ਤੱਕ ਪਹੁੰਚਾਉਣ ਲਈ ਜਾਣਕਾਰੀ ਸਾਂਝੀ ਕੀਤੀ ਹੈ। ਕੀ ਹੈ ਇਹ ਸਕੀਮ? ਇਹ ਸਕੀਮ ਪੰਜਾਬ ਸਰਕਾਰ ਦੇ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਪੀ.ਐੱਸ.ਯੂ. (PSUs) ਅਤੇ ਸਿਖਰਲੀ ਸਹਿਕਾਰੀ ਸੰਸਥਾਵਾਂ ਦੇ ਪੱਕੇ (ਰੈਗੂਲਰ) ਮੁਲਾਜ਼ਮਾਂ ਨੂੰ ਸਸਤੀਆਂ ਦਰਾਂ 'ਤੇ ਰਿਹਾਇਸ਼ੀ ਕਰਜ਼ਾ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ। ਮੁੱਖ ਵਿਸ਼ੇਸ਼ਤਾਵਾਂ ਅਤੇ ਸ਼ਰਤਾਂ: ਕਰਜ਼ੇ ਦਾ ਮੰਤਵ: ਪਲਾਟ ਖਰੀਦ ਕੇ ਉਸਾਰੀ ਕਰਨ, ਮਕਾਨ ਬਣਾਉਣ ਜਾਂ ਖਰੀਦਣ, ਪ੍ਰਵਾਨਿਤ ਸਕੀਮਾਂ ਤਹਿਤ ਫਲੈਟ ਖਰੀਦਣ ਅਤੇ ਦੂਜੇ ਬੈਂਕਾਂ ਤੋਂ ਚੱਲ ਰਹੇ ਯੋਗ ਹਾਊਸਿੰਗ ਲੋਨ ਨੂੰ ਟੇਕਓਵਰ ਕਰਨ ਲਈ ਇਹ ਕਰਜ਼ਾ ਲਿਆ ਜਾ ਸਕਦਾ ਹੈ। ਵੱਧ ਤੋਂ ਵੱਧ ਕਰਜ਼ਾ ਰਾਸ਼ੀ: ਯੋਗ ਮੁਲਾਜ਼ਮ ਵੱਧ ਤੋਂ ਵੱਧ 75 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ, ਜਿਸ ਵਿੱਚ ਪ੍ਰੋਜੈਕਟ ਲਾਗਤ ਦਾ 85% ਤੱਕ ਵਿੱਤ ਪੋਸ਼ਣ ਬੈਂਕ ਵੱਲੋਂ ਕੀਤਾ ਜਾਵੇਗਾ। ਵਿਆਜ ਦਰ: ਬੈਂਕ ਦੀ ਮੂਲ ਫਲੋਟਿੰਗ ਦਰ 8.00% ਹੈ। iHRMS ਰਾਹੀਂ ਰਿਕਵਰੀ 'ਤੇ 0.50% ਦੀ ਛੋਟ ਮਿਲੇਗੀ ਅਤੇ ਤਨਖ਼ਾਹ ਖਾਤਾ ਧਾਰਕਾਂ ਨੂੰ 0.25% ਦੀ ਵਾਧੂ ਛੋਟ ਮਿਲੇਗੀ, ਜਿਸ ਨਾਲ ਪ੍ਰਭਾਵੀ ਵਿਆਜ ਦਰ 7.25% ਸਾਲਾਨਾ ਤੱਕ ਰਹਿ ਜਾਵੇਗੀ। ਮੋੜਨ ਦੀ ਮਿਆਦ: ਕਰਜ਼ਾ ਵਾਪਸੀ ਦੀ ਮਿਆਦ ਵੱਧ ਤੋਂ ਵੱਧ 30 ਸਾਲ ਜਾਂ ਕਰਜ਼ਦਾਰ ਦੀ ਉਮਰ 70 ਸਾਲ ਪੂਰੀ ਹੋਣ ਤੱਕ (ਜੋ ਵੀ ਪਹਿਲਾਂ ਹੋਵੇ) ਹੋਵੇਗੀ। ਕੋਈ ਵਾਧੂ ਖਰਚਾ ਨਹੀਂ: ਪ੍ਰੋਸੈਸਿੰਗ ਫੀਸ, ਪ੍ਰੀ-ਪੇਮੈਂਟ ਚਾਰਜਿਜ਼ ਅਤੇ ਫੋਰਕਲੋਜ਼ਰ ਚਾਰਜਿਜ਼ ਬਿਲਕੁਲ ਮੁਫ਼ਤ (Nil) ਰੱਖੇ ਗਏ ਹਨ। ਸਿਬਿਲ (CIBIL) ਸਕੋਰ: ਅਰਜ਼ੀਕਾਰ ਦਾ ਘੱਟੋ-ਘੱਟ CIBIL ਸਕੋਰ 650 ਹੋਣਾ ਲਾਜ਼ਮੀ ਹੈ। ਕਿਸ਼ਤਾਂ ਦੀ ਕਟੌਤੀ: ਲੋਨ ਦੀਆਂ ਮਾਸਿਕ ਕਿਸ਼ਤਾਂ (EMIs) ਦੀ ਕਟੌਤੀ ਸਿੱਧੀ iHRMS ਪੋਰਟਲ ਰਾਹੀਂ ਕੀਤੀ ਜਾਵੇਗੀ। ਸਿੱਖਿਆ ਵਿਭਾਗ ਦੇ ਪੱਤਰ ਵਿੱਚ ਕੀ ਹੈ? ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਦੇ ਕੋਆਰਡੀਨੇਸ਼ਨ ਸ਼ਾਖਾ ਵੱਲੋਂ ਜਾਰੀ ਪੱਤਰ (ਮਿਤੀ 02-11-2026) ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਸਹਿਕਾਰਤਾ ਵਿਭਾਗ ਦੇ ਇਸ ਪੱਤਰ ਦੀ ਕਾਪੀ ਭੇਜ ਕੇ ਹਦਾਇਤ ਕੀਤੀ ਗਈ ਹੈ ਕਿ ਇਸ ਸਕੀਮ ਦਾ ਪ੍ਰਚਾਰ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਯੋਗ ਰੈਗੂਲਰ ਅਧਿਆਪਕ ਅਤੇ ਕਰਮਚਾਰੀ ਇਸ ਰਿਆਇਤੀ ਹਾਊਸਿੰਗ ਸਕੀਮ ਦਾ ਲਾਭ ਉਠਾ ਸਕਣ।

Document from Dharm Ji

Photo from Dharm Ji
Photo from Dharm Ji

PSTET Certificate in Digilocker

Photo from Dharm Ji
Photo from Dharm Ji

*PSTET 2025 (15 March, 2026) Now certificate available on Digilocker.*

ਸਰਟੀਫਿਕੇਟਾਂ ਵਿੱਚ ਦਰਜ ਵੇਰਵਿਆਂ ਦੀ ਸੋਧ ਲਈ ਆਨਲਾਈਨ ਸੇਵਾ ਸ਼ੁਰੂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਟੀਫਿਕੇਟਾਂ ਵਿੱਚ ਦਰਜ ਵੇਰਵਿਆਂ ਦੀ ਸੋਧ/ਕਰੈਕਸ਼ਨ ਲਈ ਆਨਲਾਈਨ ਸੇਵਾ ਉਪਲਬਧ ਕਰਵਾਈ ਗਈ ਹੈ। ਹੁਣ ਨਾਮ, ਪਿਤਾ ਦਾ ਨਾਮ, ਮਾਤਾ ਦਾ ਨਾਮ, ਜਨਮ ਮਿਤੀ ਆਦਿ ਵੇਰਵਿਆਂ ਦੀ ਸੋਧ ਲਈ ਘਰ ਬੈਠੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਲੋੜੀਂਦੇ ਦਸਤਾਵੇਜ਼ ਪੋਰਟਲ ’ਤੇ ਅਪਲੋਡ ਕਰਕੇ ਅਰਜ਼ੀ ਦੀ ਪ੍ਰਕਿਰਿਆ ਅਤੇ ਸਟੇਟਸ ਆਨਲਾਈਨ ਟ੍ਰੈਕ ਕੀਤਾ ਜਾ ਸਕਦਾ ਹੈ। 🌐 certificate.pseb.ac.in ਪੰਜਾਬ ਸਕੂਲ ਸਿੱਖਿਆ ਬੋਰਡ ਡਾ. ਅਮਰਪਾਲ ਸਿੰਘ, ਚੇਅਰਮੈਨ

Photo from Dharm Ji
Photo from Dharm Ji

ETT TO MASTER CADRE PROMOTION LIST 2026 OUT: ਈ.ਟੀ.ਟੀ. ਤੋਂ ਮਾਸਟਰ ਕੈਡਰ ਤਰੱਕੀਆਂ ਦੀ ਸੂਚੀ ਜਾਰੀ https://pb.jobsoftoday.in/2026/09/ett-to-master-cadre-promotion-2026.html

Photo from Dharm Ji
Photo from Dharm Ji

Regarding Mindfulness program Instructions (1).pdf8.39 KB

Photo from Dharm Ji
Photo from Dharm Ji

Jobs
Jobs

*ਗਿਆਨ ਦਾ ਚਾਨਣ ਵੰਡ ਕੇ ਸਾਡੀ ਜ਼ਿੰਦਗੀ ਰੋਸ਼ਨ ਕਰਨ ਵਾਲ਼ੇ ਸਭ ਅਧਿਆਪਕਾਂ ਨੂੰ ਅਧਿਆਪਕ-ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!* *​ਅੱਖਰ-ਅੱਖਰ ਜੋੜ ਕੇ ਸਾਨੂ
*ਗਿਆਨ ਦਾ ਚਾਨਣ ਵੰਡ ਕੇ ਸਾਡੀ ਜ਼ਿੰਦਗੀ ਰੋਸ਼ਨ ਕਰਨ ਵਾਲ਼ੇ ਸਭ ਅਧਿਆਪਕਾਂ ਨੂੰ ਅਧਿਆਪਕ-ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!* *​ਅੱਖਰ-ਅੱਖਰ ਜੋੜ ਕੇ ਸਾਨੂੰ ਇਨਸਾਨ ਬਣਾਇਆ, ਸਹੀ ਅਤੇ ਗ਼ਲਤ ਦਾ ਫ਼ਰਕ ਸਮਝਾਇਆ; ਸਾਡੇ ਮਾਰਗ-ਦਰਸ਼ਕ ਗੁਰੂਆਂ ਨੂੰ ਕੋਟਿ-ਕੋਟਿ ਪ੍ਰਨਾਮ।* *​ਤੁਹਾਡੀ ਮਿਹਨਤ ਅਤੇ ਹੌਸਲੇ ਸਦਕਾ ਹੀ ਅਸੀਂ ਵੱਡੇ ਸੁਪਨੇ ਵੇਖਣ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਯੋਗ ਬਣੇ ਹਾਂ।*🙏🌹🙏

*ਗਿਆਨ ਦਾ ਚਾਨਣ ਵੰਡ ਕੇ ਸਾਡੀ ਜ਼ਿੰਦਗੀ ਰੋਸ਼ਨ ਕਰਨ ਵਾਲ਼ੇ ਸਭ ਅਧਿਆਪਕਾਂ ਨੂੰ ਅਧਿਆਪਕ-ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!* *​ਅੱਖਰ-ਅੱਖਰ ਜੋੜ ਕੇ ਸਾਨੂੰ ਇਨਸਾਨ ਬਣਾਇਆ, ਸਹੀ ਅਤੇ ਗ਼ਲਤ ਦਾ ਫ਼ਰਕ ਸਮਝਾਇਆ; ਸਾਡੇ ਮਾਰਗ-ਦਰਸ਼ਕ ਗੁਰੂਆਂ ਨੂੰ ਕੋਟਿ-ਕੋਟਿ ਪ੍ਰਨਾਮ।* *​ਤੁਹਾਡੀ ਮਿਹਨਤ ਅਤੇ ਹੌਸਲੇ ਸਦਕਾ ਹੀ ਅਸੀਂ ਵੱਡੇ ਸੁਪਨੇ ਵੇਖਣ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਯੋਗ ਬਣੇ ਹਾਂ।*🙏🌹🙏

Photo from Dharm Ji
Photo from Dharm Ji

ਅੱਜ ਦਾ ਵਿਚਾਰ,ਪ੍ਰਸ਼ਨ ਉੱਤਰ ਅਤੇ ਖ਼ਬਰਾਂ।
ਅੱਜ ਦਾ ਵਿਚਾਰ,ਪ੍ਰਸ਼ਨ ਉੱਤਰ ਅਤੇ ਖ਼ਬਰਾਂ।

10th - ਕੁਲਫ਼ੀ ਕਹਾਣੀ.mp34.18 MB

ਮਹੀਨਾ ਮੁੱਕਣ ਵਾਲਾ ਸੀ ਅਤੇ ਜੂਨ ਦੇ ਮਹੀਨੇ ਦੀ 26 ਤਰੀਕ ਸੀ। ਲੇਖਕ ਆਪਣੀਆਂ ਆਰਥਿਕ ਮੁਸ਼ਕਿਲਾਂ ਕਰਕੇ ਪਰੇਸ਼ਾਨ ਹੋ ਗਿਆ ਅਤੇ ਉਸ ਦੇ ਮਨ ਵਿੱਚ ਕੁਲਫ਼ੀ ਖਾਣ ਦੀ ਇੱਛਾ ਪੈਦਾ ਹੋਈ ਪਰ ਪੈਸੇ ਦੀ ਤੰਗੀ ਕਾਰਨ ਉਹ ਆਪਣੀ ਇੱਛਾ ਪੂਰੀ ਨਾ ਕਰ ਸਕਿਆ। ਦੁਪਹਿਰ ਵੇਲੇ ਉਸ ਦੇ ਛੋਟੇ ਕਾਕੇ ਨੇ ਉਸ ਨੂੰ ਉਠਾਇਆ ਤੇ ਮੁਰਮਰੇ ਖਾਣ ਲਈ ਟਕੇ ਦੀ ਮੰਗ ਕੀਤੀ। ਪਰ ਮਹੀਨੇ ਦੇ ਆਖਰੀ ਦਿਨ ਹੋਣ ਕਾਰਨ ਉਸਦੀ ਜੇਬ ਵਿੱਚ ਇੱਕ ਵੀ ਪੈਸਾ ਨਹੀਂ ਸੀ। ਇਸ ਲਈ ਲੇਖਕ ਨੇ ਕਾਕੇ ਨੂੰ ਟਾਲਣ ਲਈ ਕਿਹਾ ਕਿ ਮੁਰਮਰਾ ਭੈੜਾ ਹੁੰਦਾ। ਪਰ ਕਾਕਾ ਇਸ ਨਾਲ਼ ਸਹਿਮਤ ਨਾ ਹੋਇਆ। ਲੇਖਕ ਨੇ ਕਾਕੇ ਨੂੰ ਜ਼ਿਦ ਨਾ ਛੱਡਦਾ ਦੇਖ ਕੇ ਸ਼ਾਮ ਵੇਲੇ ਕੁਲਫ਼ੀ ਖਵਾਉਣ ਦਾ ਵਾਅਦਾ ਕਰ ਦਿੱਤਾ। ਕਾਕਾ ਚੁੱਪ ਕਰ ਗਿਆ। ਲੇਖਕ ਕਾਕੇ ਨਾਲ਼ ਕੀਤੇ ਵਾਅਦੇ ਤੋਂ ਬਚਣ ਲਈ ਕੜਕਦੀ ਧੁੱਪ ਵਿੱਚ ਘਰੋਂ ਬਾਹਰ ਚਲਾ ਗਿਆ। ਲੇਖਕ ਸੜਕ ਤੇ ਘੁੰਮਦਾ ਹੋਇਆ ਆਪਣੇ ਮਾਲਕ ਤੋਂ ਆਪਣੀ ਤਨਖਾਹ ਵਧਾਉਣ ਲਈ ਆਖਣ ਦੀ ਵਿਉਂਤ ਬਣਾਉਣ ਲੱਗਾ। ਪਰ ਨੌਕਰੀ ਚਲੇ ਜਾਣ ਦੇ ਡਰ ਤੋਂ ਉਸ ਨੇ ਚੁੱਪ ਰਹਿਣ ਦਾ ਵੀ ਫ਼ੈਸਲਾ ਕੀਤਾ।  ਜਦੋਂ ਸ਼ਾਮ ਹੋਈ ਤਾਂ ਲੇਖਕ ਨੇ ਸੋਚਿਆ ਕਿ ਕਾਕਾ ਸੌਂ ਗਿਆ ਹੋਵੇਗਾ ਇਸ ਲਈ ਉਹ ਹੌਲੀ-ਹੌਲੀ ਘਰ ਆਇਆ ਤਾਂ ਅੱਗੋਂ ਕਾਕਾ ਅਜੇ ਜਾਗਦਾ ਹੀ ਸੀ ਤੇ ਉਸ ਨੇ ਲੇਖਕ ਨੂੰ ਚੱਲ ਕੇ ਕੁਲਫ਼ੀ ਖੁਆਉਣ ਲਈ ਕਿਹਾ ਪਰ ਲੇਖਕ ਨੇ ਫਿਰ ਤੋਂ ਰਾਤ ਹੋਣ ਦਾ ਬਹਾਨਾ ਕਰਕੇ ਕੁਲਫ਼ੀ ਖੁਆਉਣ ਨੂੰ ਕੱਲ੍ਹ ਤੇ ਟਾਲ ਦਿੱਤਾ।  ਅਗਲੇ ਦਿਨ ਲੇਖਕ ਨੇ ਆਪਣੇ ਇੱਕ ਸਾਥੀ ਤੋਂ ਤਿੰਨ ਰੁਪਏ ਉਧਾਰ ਲਏ ਤਾਂ ਜੋ ਘਰ ਵਾਪਸ ਆਇਆ ਦੇਖਿਆ ਕਿ ਕਾਕਾ ਸੁੱਤਾ ਪਿਆ ਸੀ। ਲੇਖਕ ਦੀ ਪਤਨੀ ਨੇ ਘਰ ਦੀਆਂ ਜ਼ਰੂਰਤਾਂ ਲਈ ਉਸ ਤੋਂ ਸਾਰੇ ਪੈਸੇ ਲੈ ਲਏ। ਜਦੋਂ ਕਾਕਾ ਜਾਗਿਆ ਤਾਂ ਉਸਨੇ ਜਾਗਦੇ ਹੀ ਕੁਲਫ਼ੀ ਦੀ ਮੰਗ ਕੀਤੀ ਤੇ ਲੇਖਕ ਨੇ ਇਸ ਵਾਰ ਵੀ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰ ਕੇ ਉਸ ਨੂੰ ਟਾਲ ਦਿੱਤਾ ਅਤੇ ਘਰੋਂ ਬਾਹਰ ਚਲਾ ਗਿਆ। ਲੇਖਕ ਜਦੋਂ ਹਨੇਰੇ ਹੋਏ ਘਰ ਪਰਤਿਆ ਤਾਂ ਕਾਕਾ ਸੌ ਚੁੱਕਾ ਸੀ ਤੇ ਸੁੱਤਾ ਹੋਇਆ ਵੀ ਕੁਫੀ-ਕੁਫੀ ਬੁੜਬੜਾ ਰਿਹਾ ਸੀ। ਇਹ ਸੁਣ ਕੇ ਲੇਖਕ ਨੂੰ ਬਹੁਤ ਬੁਰਾ ਲੱਗਿਆ। ਅਗਲੇ ਦਿਨ ਸਵੇਰੇ ਉੱਠ ਕੇ ਕਾਕੇ ਨੇ ਕੁਲਫ਼ੀ ਦੀ ਮੰਗ ਨਾ ਕੀਤੀ। ਦੁਪਹਿਰ ਵੇਲੇ ਰੋਟੀ ਖਾ ਕੇ ਲੇਖਕ ਸੌਂ ਗਿਆ। ਇੰਨੇ ਨੂੰ ਬਾਹਰ ਕੁਲਫ਼ੀ ਵਾਲ਼ਾ ਆ ਗਿਆ। ਉਸ ਦੇ ਹੋਕੇ ਦੀ ਆਵਾਜ਼ ਸੁਣ ਕੇ ਲੇਖਕ ਨੂੰ ਜਾਗ ਆ ਗਈ। ਕਾਕਾ ਇੱਕ ਬੱਤਖ਼ ਨਾਲ ਖੇਡ ਰਿਹਾ ਸੀ। ਕੁਲਫ਼ੀ ਵਾਲ਼ੇ ਦੀ ਅਵਾਜ਼ ਸੁਣ ਕੇ ਉਹ ਬੱਤਖ਼ ਸੁਟ ਕੇ ਖੜ੍ਹਾ ਹੋ ਗਿਆ ਅਤੇ ਸਿੱਧਾ ਬਾਹਰ ਚਲਾ ਗਿਆ। ਲੇਖਕ ਵੀ ਹੌਲੀ-ਹੌਲੀ ਉਸ ਦੇ ਪਿੱਛੇ ਚਲਾ ਗਿਆ ਅਤੇ ਬੂਹੇ ਉਹਲੇ ਜਾ ਕੇ ਖੜ੍ਹਾ ਹੋ ਗਿਆ।  ਬਾਹਰ ਗਲੀ ਵਿੱਚ ਕੁਲਫ਼ੀ ਵਾਲਾ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਦੇ ਰਿਹਾ ਸੀ। ਇਹ ਮੁੰਡਾ ਕਾਕੇ ਤੋਂ ਤਿੰਨ ਸਾਲ ਵੱਡਾ ਸੀ ਤੇ ਤਕੜਾ ਵੀ। ਜਿਵੇਂ ਹੀ ਕੁਲਫ਼ੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਵਾਲੀ ਪਲੇਟ ਫੜਾਈ ਤਾਂ ਕਾਕੇ ਨੇ ਜ਼ੋਰ ਦੀ ਧੱਕਾ ਮਾਰ ਕੇ ਉਸਨੂੰ ਨਾਲੀ ਵਿੱਚ ਸੁੱਟ ਦਿੱਤਾ। ਕੁਲਫ਼ੀ ਵਾਲ਼ਾ ਕਾਕੇ ਨੂੰ ਚਪੇੜ ਮਾਰਨ ਹੀ ਲੱਗਿਆ ਸੀ ਪਰ ਕਹਾਣੀਕਾਰ ਨੇ ਦੌੜ ਕੇ ਉਸ ਨੂੰ ਚੁੱਕ ਲਿਆ। ਥੋੜ੍ਹੀ ਦੇਰ ਬਾਅਦ ਸ਼ਾਹਣੀ ਲੇਖਕ ਦੇ ਘਰ ਉਲਾਂਭਾ ਲੈ ਕੇ ਆਈ। ਲੇਖਕ ਦੀ ਪਤਨੀ ਕਾਕੇ ਨੂੰ ਚਪੇੜ ਮਾਰਨ ਹੀ ਲੱਗੀ ਸੀ ਪਰ ਲੇਖਕ ਨੇ ਕਿਹਾ, "ਕੁਝ ਵੰਡ ਸ਼ੁਦੈਣੇ ਕਾਇਰ ਪਿਉਂ ਦੇ ਘਰ ਬਹਾਦਰ ਮੁੰਡਾ ਜੰਮਿਆ।"