PUNJAB EDUCATES
Відкрити в Telegram
For Ads, promotion and queries, contact us : @likusto_bot PSEB STUDY MATERIAL ⬇️⬇️
Показати більше3 397
Підписники
-124 години
-87 днів
-5130 днів
Архів дописів
3 396
Punjab 10th Result 2022 update : ਸਤਵਿੰਦਰ ਧੜਾਕ, ਮੁਹਾਲੀ : ਲੰਬੇ ਸਮੇਂ ਤੋਂ ਪੰਜਾਬ ਬੋਰਡ 10ਵੀਂ ਦੇ ਨਤੀਜੇ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਅਪਡੇਟ । ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਐਲਾਨ ਦਿੱਤਾ ਹੈ ਜਿਸ ਵਿਚ 97.94 ਫ਼ੀਸਦ ਬੱਚੇ ਪਾਸ ਹੋਏ ਹਨ। ਵਰਚੂਅਲ ਮੀਟਿੰਗ ਦਾ ਲਿੰਕ ਵੱਖਰੇ ਤੌਰ 'ਤੇ ਸਬੰਧਤਾਂ ਨੂੰ ਭੇਜਿਆ ਜਾਵੇਗਾ।
ਇਹ ਨਤੀਜਾ 6 ਜੁਲਾਈ 2022 ਬਾਅਦ ਦੁਪਹਿਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਤੇ indiaresults.com 'ਤੇ ਪਰੀਖਿਆਰਥੀਆਂ ਲਈ ਉਪਲਬਧ ਹੋਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਜੇਆਰ ਮਹਿਰੋਕ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ਮੰਗਲਵਾਰ 5 ਜੁਲਾਈ 2022 ਨੂੰ 12:15 ਵਜੇ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਰਚੂਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ।
- ਟਾਪਰ 3 ਕੁੜੀਆਂ ਹਨ। ਪਹਿਲੇ ਨੰਬਰ 'ਤੇ ਨੈਂਸੀ ਰਾਣਾ (ਫਿਰੋਜ਼ਪੁਰ) 650 'ਚੋਂ 644 (99.8 %) ਸਰਕਾਰੀ ਹਾਈ ਸਕੂਲ ਸਕੀਏਵਾਲਾ ਫਿਰੋਜ਼ਪੁਰ, ਸਗੰਰੂਰ ਦੀ ਦਿਲਪ੍ਰੀਤ ਕੌਰ ਦੂਸਰੇ ਨੰਬਰ 'ਤੇ 644 ਨੰਬਰਾਂ ਨਾਲ ਤੇ ਤੀਜੇ ਨੰਬਰ ਕੋਮਲ ਪ੍ਰੀਤ ਕੌਰ ਵਾਸੀ ਸੰਗਰੂਰ ਹੈ ਤੇ ਉਸ ਨੇ 642 ਨੰਬਰ 98.77 ਫ਼ੀਸਦ ਹੈ।
- ਪੰਜਾਬ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਕੁੱਲ 3,23,361 ਬੱਚਿਆਂ 'ਚੋਂ 3,16,699 ਬੱਚੇ ਪਾਸ ਹੋਏ ਹਨ। ਟਰਾਂਸਜੈਂਡਰ 12 ਬੱਚਿਆਂ 'ਚੋਂ 11 ਪਾਸ ਹੋਏ ਹਨ। ਜਿਸ ਦਾ ਪਾਸ ਫ਼ੀਸਦ 91.67 ਬਣਦਾ ਹੈ।
- ਅਰਬਨ ਏਰੀਆ ਦੇ ਵਿਦਿਆਰਥੀ 101553 ਪਾਸ ਹੋਏ। ਪੇਂਡੂ ਖੇਤਰ ਦੇ ਬੱਚੇ 75 ਫ਼ੀਸਦ 2,08, 342 ਪਾਸ ਹੋਏ। 98.75 ਫ਼ੀਸਦੀ ਰਿਜ਼ਲਟ। ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀਆਂ ਨੂੰ ਪਛਾੜਿਆ ਹੈ।
-ਸਰਕਾਰੀ ਸਕੂਲਾਂ 'ਚ 2,11,502 ਬੱਚੇ ਪਾਸ ਹੋਏ। 99.11 ਫ਼ੀਸਦ ਨਤੀਜਾ ਰਿਹਾ। 126 ਬੱਚੇ ਫੇਲ੍ਹ ਹੋਏ ਹਨ। 2,475 ਦੀ ਰੀਅਪੀਅਰ ਹੈ।
-317 ਬੱਚਿਆਂ ਦਾ ਨਤੀਜਾ ਤਕਨੀਕੀ ਕਾਰਨਾਂ ਕਰਕੇ ਲੇਟ ਹੈ।
- ਸਭ ਤੋਂ ਵੱਧ ਨੰਬਰ ਗੁਰਦਾਸਪੁਰ ਜ਼ਿਲ੍ਹੇ ਦੇ ਬੱਚਿਆਂ ਦੇ ਹਨ ਜਿਸ ਦਾ ਪਾਸ ਫ਼ੀਸਦ 99.55 ਹੈ। ਪਠਾਨਕੋਟ ਦੂਸਰੇ ਨੰਬਰ 'ਤੇ ਹੈ।
6 ਜੁਲਾਈ ਤੋਂ ਬਾਅਦ ਵਿਦਿਆਰਥੀ ਨਿੱਜੀ ਤੌਰ 'ਤੇ ਨਤੀਜਾ ਜਾਣ ਸਕਣਗੇ
ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਹੋਣਹਾਰ ਵਿਦਿਆਰਥੀਆਂ ਦੀ ਸੂਚੀ ਮੰਗਲਵਾਰ ਨੂੰ ਹੀ ਜਾਰੀ ਕਰੇਗਾ, ਜਦਕਿ ਸਕੂਲਾਂ ਦੇ ਵਿਦਿਆਰਥੀ 6 ਜੁਲਾਈ ਯਾਨੀ ਬੁੱਧਵਾਰ ਨੂੰ ਬੋਰਡ ਦੀਆਂ ਵੈੱਬਸਾਈਟਾਂ www.pseb.ac.in ਤੇ indiaresults.com 'ਤੇ ਨਿੱਜੀ ਤੌਰ 'ਤੇ ਆਪਣੇ ਨਤੀਜੇ ਜਾਣ ਸਕਣਗੇ।
