Punjabi Status❤️(ਪੰਜਾਬੀ ਸਟੇਟਸ)
Open in Telegram
620
Subscribers
+324 hours
+137 days
+8330 days
Posts Archive
ਜਿੰਨਾਂ ਨਾਲ ਮੁਹੱਬਤ ਹੋਵੇ,
ਓਹਨਾਂ ਦੇ ਪਿੰਡ ਦੇ ਰਾਹ ਵੀ ਸੋਹਣੇ ਲੱਗਦੇ ਨੇ।
@ਮਾਨ
ਰਾਜ ਚਾਹੁੰਦੇ ਮਹਾਰਾਜਾ ਰਣਜੀਤ ਸਿੰਘ ਵਾਲਾ,
ਪਰ, 80 ਰੁਪਏ ਦੀ ਬੋਤਲ ਪਿੱਛੇ ਵਿਕ ਜਾਂਦੇ ।
💯💯
@ਮਾਨ
ਰਾਜ ਚਾਹੁੰਦੇ ਮਹਾਰਾਜ ਰਣਜੀਤ ਸਿੰਘ ਵਾਲਾ,
80 ਰੁਪਏ ਦੀ ਬੋਤਲ ਪਿੱਛੇ ਜ਼ਮੀਰ ਮਾਰ ਲੈਂਦੇ।
💯💯
@ਮਾਨ
ਮੇਰੇ ਦੋਸਤ ਥੁੱਕ ਦੇਣਾ, ਇਹੋ ਜਿਹੀ ਮੁਹੱਬਤ ਤੇ,
ਜਿਹਨੂੰ ਤੇਰੇ ਹੁੰਦੇ ਵੀ, ਕਿਸੇ ਦੂਜੇ ਦੀ ਤਾਲਾਸ਼ ਹੋਵੇ
@ਮਾਨ
ਜਿੱਥੇ ਈਰਖਾ ਹੈ, ਉੱਥੇ ਪ੍ਰੇਮ ਸੰਭਵ ਨਹੀਂ ਹੈ।
ਜਿੱਥੇ ਪ੍ਰੇਮ ਹੈ, ਉੱਥੇ ਈਰਖਾ ਸੰਭਵ ਨਹੀਂ ਹੈ।
@ਮਾਨ
ਰਿਸਕ ਹਮੇਸ਼ਾਂ ਵੱਡਾ ਲਵੋ,
ਜਿੱਤ ਗਏ ਤਾਂ ਕਪਤਾਨ ਬਣੋਗੇ,
ਹਾਰ ਗਏ ਤਾਂ ਸਲਾਹਕਾਰ।
@ਮਾਨ
ਅੱਜ ਦੇ ਦੌਰ ਵਿੱਚ ਮੈਨੂੰ ਬਹੁਤ ਹੈਰਾਨ ਕਰਦੀ ਆ ਓਹਨਾਂ ਲੋਕਾਂ ਦੀ
ਵਫ਼ਾਦਾਰੀ
ਜੋ ਜ਼ਿੰਦਗੀ ਦੇ ਆਖਰੀ ਪੜਾਅ ਤੇ ਵੀ ਇੱਕ ਦੂਜੇ ਨਾਲ ਅਡੋਲ
ਖੜੇ ਨੇ |
ਸਾਂਝੇ ਨੇ ਹੁਣ ਦੁੱਖ ਸੁੱਖ ਸਾਡੇ,
ਸਾਂਝੇ ਨੇ ਸਭ ਚਾਅ,
ਤੇਰੇ ਨਾਲ ਮਿੱਟੀ ਵੀ ਸੋਨਾ,
ਬਿਨ ਤੇਰੇ ਸਭ ਸਵਾਹ|
ਜੋ ਪਾਣੀ ਨਾਲ ਭਿੱਜਦੇ, ਉਹ ਲਿਬਾਸ ਬਦਲਦੇ ਨੇ,
ਜੋ ਪਸੀਨੇ ਨਾਲ ਭਿੱਜਦੇ, ਉਹ ਇਤਿਹਾਸ ਬਦਲਦੇ ਨੇ ।
@ਮਾਨ
ਮਿਹਨਤ ਓਦੋਂ ਤੱਕ ਕਰਦੇ ਰਹੋ,
ਜਦੋਂ ਤੱਕ ਮਹਿੰਗੀਆਂ ਚੀਜ਼ਾਂ,
ਸਸਤੀਆਂ ਨਾ ਲੱਗਣ ਲੱਗ ਜਾਣ।
🥰🥰
ਜਿੱਥੇ ਰਾਤ ਦੀ ਲੜਾਈ ਸਵੇਰ ਤੱਕ ਯਾਦ ਨਾ ਰਹੇ,
ਓਹੀ ਰਿਸ਼ਤੇ ਉਮਰਾਂ ਤੱਕ ਨਿਭਦੇ ਨੇ।
@Maan
ਕਿਵੇਂ ਵਗਦੀ ਏ ਰਾਵੀ, ਅਸੀਂ ਤੋਰ ਦੇਖ ਲੈਂਦੇ,
ਏਹ ਤਾਰ ਜੇ ਨਾ ਹੁੰਦੀ ਤਾਂ ਲਾਹੌਰ ਦੇਖ ਲੈਂਦੇ।
@Maan
ਚੁੱਪ ਤੇ ਸਬਰ ਅਜਿਹੇ ਗੁਣ ਹਨ,
ਜੋ ਇਨਸਾਨ ਨੂੰ ਬੇਲੋੜੀਆਂ ਮੁਸੀਬਤਾਂ ਤੋਂ ਬਚਾ ਕੇ ਰੱਖਦੇ ਹਨ।
@Maan
ਬਾਲਣ, ਹੀਟਰ ਤੇ ਅੰਗੀਠੀ ਦਾ ਨਿੱਘ ਬਹੁਤ ਹੁੰਦਾ ਹੈ ਸਿਆਲਾ ਵਿੱਚ,
ਪਰ ਮਾਂ ਦੀ ਬੁੱਕਲ ਨਾਲੋਂ ਜਿਆਦਾ ਨਹੀਂ ਹੁੰਦਾ।
@Maan
ਘਰ ਦੇ ਦਰਵਾਜ਼ੇ ਤੇ ਆਏ ਕਿਸੇ ਫਕੀਰ ਨੂੰ ਕਦੇ ਵੀ ਬੁਰਾ ਨਾ ਕਹੋ
ਕਿਉਂਕਿ
ਉਹ ਭੀਖ ਮੰਗਣ ਨਹੀਂ ਬਲਕਿ ਦੁਆਵਾਂ ਦੇਣ ਲਈ ਆਉਂਦਾ ਹੈ
ਬੜਾ ਗੂੜੵਾ ਰਿਸ਼ਤਾ ਹੈ ਕੋਸ਼ਿਸ਼ ਤੇ ਕਾਮਯਾਬੀ ਦਾ,
ਕੋਸ਼ਿਸ਼ ਕਰੋਗੇ ਤਾਂ ਕਾਮਯਾਬੀ ਮਿਲੇਗੀ।
@Maan
ਅੱਡੀਆਂ ਚੁੱਕਣ ਨਾਲ਼ ਕੱਦ ਵੱਡੇ ਨਹੀਂ ਹੁੰਦੇ,
ਉਚਾਈ ਤੇ ਪਹੁੰਚਣ ਲਈ ਸਿਰ ਝੁਕਾਉਣਾ ਪੈਂਦਾ ਹੈ।
@Maan
