ar
Feedback
🚜 ਕਿਸਾਨੀ ਖ਼ਬਰਾਂ 🌾

🚜 ਕਿਸਾਨੀ ਖ਼ਬਰਾਂ 🌾

الذهاب إلى القناة على Telegram

ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ

إظهار المزيد
2 271
المشتركون
لا توجد بيانات24 ساعات
-37 أيام
-2930 أيام
أرشيف المشاركات
Repost from TG Link Ads
ਪੰਜਾਬ ਤੇ ਭਾਰਤੀ ਅੰਦੋਲਨ ਭਾਈ ਘਣਈਆ ਜੀ ਦੇ ਵਾਰਸ ਕਹਾਉਣ ਵਾਲੇ, "ਜ਼ੁਲਮ ਖਿਲਾਫ਼ ਬੋਲੋ" "ਦੁਸ਼ਮਣ ਦਾ ਦੁਸ਼ਮਣ ਦੋਸਤ" ਕਹਿਣ ਵਾਲੇ ਅਤੇ "ਸਾਥ ਦਿਓ ਜਾਂ ਬੋਲੋ ਨਹੀਂ ਤਾਂ ਚੁੱਪ ਰਹੋ" ਦੀਆਂ ਸਲਾਹਾਂ ਦੇਣ ਵਾਲੇ ਬਹੁਤ ਸਾਰੇ ਪੰਜਾਬੀ ਵਿਦਵਾਨ, ਸ਼ੋਸਲ-ਮੀਡੀਆ ਤੇ ਸਮਾਜ ਸੇਵਕ, ਘੁਮਾਣ ਅਰਗੇ ਪੱਤਰਕਾਰ ਤੇ ਬੱਬੂ ਮਾਨ ਜਿਹੇ ਗਾਇਕ ਅੰਦੋਲਨ ਖਿਲਾਫ਼ ਘਟੀਆ ਟਿੱਪਣੀਆਂ ਕਰ ਰਹੇ ਨੇ, ਜਿਵੇਂ ਕਿ- ਇਹ ਕਹਿ ਰਹੇ ਕਾਕਰੋਚ ਗੰਦਾ ਕੀੜਾ ਅਸੀਂ ਸ਼ੇਰ ਆਂ। ਗੱਲ ਹੁੰਦੀ ਆ ਸਾਹਮਣੇ ਵਾਲੇ ਨੇ ਕੀ ਕਿਹਾ, ਜੱਜ ਨੇ ਦੇਸ ਦੇ ਨੌਜਵਾਨਾਂ ਨੂੰ ਕਾਕਰੋਚ ਕਹਿਕੇ ਮਖੌਲ ਉਡਾਇਆ ਸੀ, ਏਸੇ ਕਰਕੇ ਨੌਜਵਾਨਾਂ ਨੇ ਕਿਹਾ ਠੀਕ ਆ ਅਸੀਂ ਕਾਕਰੋਚ ਈ ਸਹੀ, ਦੇਖਲਾਂਗੇ। ਇੱਕ ਸੰਕੇਤ ਵਜੋਂ ਕਾਕਰੋਚ ਮੁਹਿੰਮ ਸ਼ੁਰੂ ਕਰਤੀ। ਇਹ ਬਿਲਕੁਲ ਓਸੇ ਤਰ੍ਹਾਂ ਜਿਵੇਂ ਕੋਈ ਕਿਸੇ ਦੀ ਕਿਸੇ ਜਾਨਵਰ ਜਾਂ ਹੋਰ ਚੀਜ਼ ਨਾਲ ਤੁਲਨਾ ਕਰੇ ਤੇ ਸਾਹਮਣੇ ਵਾਲਾ ਕਹੇ ਹੁਣ ਮੈਂ ਏਹੀ ਬਣਕੇ ਤੈਨੂੰ ਟੱਕਰਾਂਗਾ। ਬਾਕੀ ਜਿਹੜੇ ਸ਼ੇਰ ਆ, ਓਹ ਸ਼ੇਰ ਬਣਕੇ ਦਿੱਲੀ ਚਲੇ ਜਾਓ ਕਿਸੇ ਨੇ ਰੋਕਿਆ! ਹੋਰ ਵੀ ਭਾਰਤ ਚੋਂ ਥਾਂ-ਥਾਂ ਤੋਂ ਆਏ ਜੋ ਆਪੋ-ਆਪਣੇ ਝੰਡੇ, ਪ੍ਰਤੀਕ, ਲੋਗੋ ਲਾ ਕੇ ਈ ਸ਼ਾਮਲ ਹੁੰਦੇ ਨੇ ਅੰਦੋਲਨਾਂ ਵਿੱਚ। ਫੇਰ ਏਹ ਵਿਦਵਾਨ ਆਂਹਦੇ ਪੰਜਾਬ ਨੇ ਹਰ ਲੜਾਈ ਦਾ ਠੇਕਾ ਨੀ ਲਿਆ। ਦੇਸ-ਵਿਦੇਸ ਹਰ ਸਮੇਂ ਕੋਈ ਨਾ ਕੋਈ ਅੰਦੋਲਨ ਚਲਦਾ ਰਹਿੰਦਾ। ਆਹ ਪੰਜਾਬ ਦੇ ਨੇੜੇ ਈ ਲਦਾਖ ਦੇ ਲੋਕ ਲੜੀ ਜਾਂਦੇ ਮੰਗਾਂ ਖਾਤਰ, ਆਦਿਵਾਸੀ ਦਹਾਕਿਆਂ ਤੋਂ ਅੰਦੋਲਨ ਕਰ ਰਹੇ, ਆਹ ਮੱਧ-ਪ੍ਰਦੇਸ਼ ਵਿੱਚ ਸਰਕਾਰ ਧੱਕੇ ਨਾਲ ਕੋਈ ਦਰਿਆ ਪ੍ਰੋਜੈਕਟ ਸ਼ੁਰੂ ਕਰ ਰਹੀ ਤੇ ਲੋਕ ਆਪਣੀਆਂ ਜ਼ਮੀਨਾਂ, ਘਰ ਤੇ ਰੋਜ਼ੀ-ਰੋਟੀ ਬਚਾਉਣ ਲਈ ਜ਼ਬਰਦਸਤ ਅੰਦੋਲਨ ਕਰ ਰਹੇ ਨੇ, ਕਿੰਨੇ ਕੁ ਪੰਜਾਬੀ ਜਾਂ ਸਿੱਖ ਗਏ ਏਹਨਾਂ ਸਭਨੀਂ ਥਾਈਂ? ਫੇਰ ਅੱਜ ਏਹ ਕਹਿਣ ਦਾ ਕੋਈ ਮਤਲਬ ਕਿ ਹਰ ਲੜਾਈ ਦਾ ਠੇਕਾ ਪੰਜਾਬ ਨੇ ਨੀ ਲਿਆ? ਜੀਹਨੇ ਨਹੀਂ ਜਾਣਾ ਨਾ ਜਾਓ ਜਾਂ ਜੀਹਨੂੰ ਗਿਆਂ ਨੂੰ ਕਿਸੇ ਨੇ ਮੋੜਤਾ ਮੁੜ ਆਓ। ਕੁੱਝ ਕੱਟੜ ਵਿਦਵਾਨ ਇਹ ਵੀ ਆਂਹਦੇ ਹੁੰਦੇ ਕਿ ਭੁੱਖ ਹੜਤਾਲ ਜਾਂ ਗਾਂਧੀਵਾਧੀ ਸਾਡਾ ਸੁਭਾਅ ਨੀ। ਵੱਖੋ-ਵੱਖ ਸਮਾਜ ਜਾਂ ਕੌਮਾਂ ਦੁਸ਼ਮਣ ਖਿਲਾਫ਼ ਰੋਸ ਪ੍ਰਗਟ ਕਰਨ ਲਈ ਵੱਖੋ-ਵੱਖ ਤਰੀਕੇ ਅਖਤਿਆਰ ਕਰਦੀਆਂ, ਕੋਈ ਭੁੱਖ-ਹੜਤਾਲ ਕਰਕੇ, ਕੋਈ ਧਰਨੇ ਦੇ ਕੇ, ਕੋਈ ਸਿਰ ਮੁਨਾ ਕੇ, ਕੋਈ ਸੱਪ ਖਾ ਕੇ, ਕੋਈ ਗਲੇ ਵਿੱਚ ਖੋਪੜੀਆਂ ਦਾ ਹਾਰ ਪਾ ਕੇ, ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ। ਆਹ ਮੱਧ-ਪ੍ਰਦੇਸ਼ ਵਾਲੇ ਨਦੀ ਵਿੱਚ ਚਿਤਾ ਬਣਾਕੇ ਉੱਤੇ ਲਿਟੇ ਪਏ ਸੀ ਜਾਂ ਗਲੇ ਵਿੱਚ ਫਾਹਾ ਪਾਇਆ। ਠੀਕ ਆ ਪੰਜਾਬ ਦੇ ਤਰੀਕੇ ਵੱਖਰੇ ਆ, ਪਰ ਮੰਨ ਲਓ ਕੋਈ ਪੰਜਾਬ ਵਿੱਚ ਚੱਲ ਰਹੇ ਅੰਦੋਲਨ ਵਿੱਚ ਆ ਕੇ ਕਹੇ ਕਿ ਸਾਡੇ ਵਾਂਗੂ ਚਲਾਓ ਤਾਂ ਮੰਨੋਗੇ ਓਹਨਾਂ ਦੀ ਗੱਲ? ਫੇਰ ਥੋਡੇ ਕਿਉਂ ਚਲੂਣੇ ਲੜਦੇ ਦੂਜਿਆਂ ਦੇ ਤਰੀਕਿਆਂ 'ਤੇ? ਫੇਰ ਲੰਗਰ ਦੀ ਗੱਲ ਆ ਜਾਂਦੀ। ਜੀਹਨੂੰ ਲੰਗਰ ਦੀ ਸੇਵਾ ਦੇ ਸਹੀ ਅਰਥ ਪਤਾ ਉਹ ਚੁੱਪ ਕਰਕੇ ਜਿੱਥੇ ਜ਼ਰੂਰਤ ਹੈ ਜਿੰਨਾ ਹੋ ਸਕਦਾ ਸੇਵਾ ਕਰੀ ਜਾਂਦਾ, ਜਿਨ੍ਹਾਂ ਲੁੱਟ ਦੀ ਕਮਾਈ ਨਾਲ ਸਾਲ-ਛਿਮਾਹੀ ਗੱਡੀਆਂ 'ਤੇ ਜਾ ਕੇ ਰੱਜਿਆਂ ਨੂੰ ਰਜਾਕੇ ਦਿਖਾਵਾ ਕਰਨਾ ਜਾਂ ਕਿਸੇ ਫੁਕਰੇ ਗਾਇਕ ਦਾ ਗਾਣਾ ਲਾ ਕੇ ਸਟੇਟਸਾਂ ਚ ਈ ਲੰਗਰ ਲਾਉਣਾ ਓਹ ਆਪਣਾ ਕੰਮ ਕਰੀ ਜਾਂਦੇ ਆ। ਕਾਕਰੋਚ ਅੰਦੋਲਨ ਵਿੱਚ ਦੇਸੋਂ-ਵਿਦੇਸੋਂ ਲੋਕ ਅਤੇ ਬਹੁਤ ਸਾਰੇ ਪੰਜਾਬੀ ਵੀ ਜ਼ੂਮੈਟੇ-ਸਵਿਗੀ ਜਿਹੀਆਂ ਆਨਲਾਈਨ ਕੰਪਨੀਆਂ ਉੱਤੇ ਖਾਣਾ ਆਰਡਰ ਕਰ ਰਹੇ ਆ ਜੋ ਕਿ ਜੰਤਰ-ਮੰਤਰ ਜਾ ਕੇ ਡਲਿਵਰ ਕਰ ਰਹੀਆਂ। ਰੇੜ੍ਹੀ-ਫੜੀ ਵਾਲੇ ਮੁਫ਼ਤ ਵਿੱਚ ਆਪਣਾ ਮਾਲ ਵੰਡਦੇ ਵੀ ਦੇਖੇ ਗਏ। ਜੇ ਕੋਈ ਗੁਰਦੁਆਰੇ ਗਿਆ ਓਹਨੂੰ ਲੰਗਰ ਵੀ ਮਿਲ ਰਿਹਾ। ਵਿਦਵਾਨੋ, ਜੇ ਤੁਹਾਨੂੰ ਦੂਜਿਆਂ ਦੇ ਰੋਸ ਪ੍ਰਗਟ ਕਰਨ ਜਾਂ ਅੰਦੋਲਨ ਦੇ ਤਰੀਕਿਆਂ ਦੀ ਕਦਰ ਨਹੀਂ ਤਾਂ ਇਸਦਾ ਮਤਲਬ ਇਹ ਹੋਇਆ ਕਿ ਤੁਸੀਂ ਹਰ ਵਕਤ ਬੱਸ ਵਿਰੋਧ ਕਰਨਾ। ਜਦੋਂ ਤੁਸੀਂ RSS ਜਾਂ ਕੱਟੜ ਹਿੰਦੂਆਂ ਜਾਂ ਮੋਦੀ ਭੇਡਾਂ ਦੀਆਂ ਨਫ਼ਰਤੀ ਪੋਸਟਾਂ ਸਾਂਝੀਆਂ ਕਰਦੇ ਹੋ ਤਾਂ ਕੀ ਤੁਹਾਡੀਆਂ ਅਜਿਹੀਆਂ ਪੋਸਟਾਂ ਓਹਨਾਂ ਨਾਲੋਂ ਘੱਟ ਨੇ, ਜਿਹਨਾਂ 'ਚ ਲਿਖ ਰਹੇ ਓ ਪੈਣ ਦਿਓ ਜੁੱਤੀਆਂ ਕਾਕਰੋਚਾਂ ਦੇ, ਪੰਜਾਬ ਨੇ ਠੇਕਾ ਨੀ ਲਿਆ, ਅਸੀਂ ਨੀ ਜਾਂਦੇ ਜੰਤਰ-ਮੰਤਰ? ਫਿਟ ਲਾਹਨਤ ਥੋਨੂੰ ਜੰ... ਦੁਨੀਆ ਵਿੱਚ ਜਿੱਥੇ ਕਿਤੇ ਵੀ ਵੱਡੇ ਅੰਦੋਲਨ ਹੋਏ, ਕਿਸੇ ਕੱਲੀ-ਇਕਹਿਰੀ ਧਿਰ ਨਾਲ ਕਾਮਯਾਬੀ ਨਹੀਂ ਮਿਲੀ। ਹਰ ਕੋਈ ਵੱਖੋ-ਵੱਖਰੀ ਤਰ੍ਹਾਂ ਆਪੋ-ਆਪਣਾ ਯੋਗਦਾਨ ਪਾਉਂਦਾ, ਕੁੱਟ-ਮਾਰ ਵੀ ਸਹਿਣੀ ਪੈਂਦੀ, ਜ਼ੇਲ੍ਹਾਂ ਵੀ ਕੱਟਣੀਆਂ ਪੈਂਦੀਆਂ, ਮਰਨਾ ਵੀ ਪੈਂਦਾ ਪਰ ਕੁੱਝ ਪੰਜਾਬੀ ਵਿਦਵਾਨਾਂ ਨੇ ਸਹੁੰ ਪਾ ਰੱਖੀ ਕਿ ਹਰ ਗੱਲ ਵਿੱਚ ਸਿਮਰਜੀਤ ਮਾਨ ਜਾਂ ਜੋਗਿੰਦਰ ਉਗਰਾਹਾਂ ਦੀ ਤਰ੍ਹਾਂ ਆਪਣੀ ਵੱਖਰੀ ਡੁਗਡੁਗੀ ਵਜਾਉਣੀ। ਇੱਕ ਪਾਸੇ ਮਰਜੋ, ਜਾਂ ਤਾਂ ਮੱਤਾਂ ਨਾ ਦਿਆ ਕਰੋ ਨਹੀਂ ਫੇਰ ਆਪ ਵੀ ਏਹਨਾਂ ਦੀ ਪਾਲਣਾ ਕਰੋ, ਦੋਗਲਾਪਣ ਕਿਉਂ? ਪੰਜਾਬੀ ਦੁਨੀਆ ਤੇ ਦੇਸ ਵਿੱਚ ਥਾਂ-ਥਾਂ ਵਸਦੇ ਨੇ, ਤੇ ਜਿਹੜੇ ਪੰਜਾਬੀ ਨੇ ਬਾਬੇ ਨਾਨਕ ਜਾਂ ਭਾਈ ਘਣਈਆ ਜੀ ਦੇ ਅਦਰਸ਼ਾਂ 'ਤੇ ਚੱਲਣਾ ਜਾਂ "ਜ਼ੁਲਮ ਖਿਲਾਫ਼ ਬੋਲੋ" "ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ" ਜਿਹੀਆਂ ਗੱਲਾਂ ਇੱਕ ਵਾਰ ਸਮਝ ਆ ਗਈਆਂ, ਓਹ ਆਪਣੀ ਪਹੁੰਚ ਮੁਤਾਬਕ ਲੋੜ ਪੈਣ ਤੇ ਮਜ਼ਲੂਮ ਦਾ ਸਾਥ ਵੀ ਦੇਵੇਗਾ, ਖਾਣਾ-ਪਾਣੀ ਵੀ ਦੇਵੇਗਾ, ਰੱਖਿਆ ਵੀ ਕਰੇਗਾ, ਓਹ ਏਹਨਾਂ ਵਿਦਵਾਨਾਂ ਜਾਂ ਸਿਆਸਤਦਾਨਾਂ ਮਗਰ ਨੀ ਲਗਦਾ ਤੇ ਨਾ ਧਰਮ-ਜਾਤ ਦੇਖਦਾ ਜਿਵੇਂ ਕਿ ਕਿਸਾਨ ਅੰਦੋਲਨ ਵਿੱਚ ਦੇਖਿਆ ਸੀ ਤੇ ਏਸ ਅੰਦੋਲਨ ਵਿੱਚ ਵੀ ਦੇਖ ਰਹੇ ਆਂ। ਪੋਸਟ ਦਾ ਬਾਕੀ ਹਿੱਸਾ ਫ਼ੇਸਬੁੱਕ 'ਤੇ

ਹਲਕਾਅ ਦੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਮਾਡਰਨ ਕਿਸਾਨ
ਹਲਕਾਅ ਦੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਮਾਡਰਨ ਕਿਸਾਨ

ਜਿਨ੍ਹਾਂ ਦੇਸਾਂ ਦੇ ਲੋਕ ਦਿਮਾਗ ਵਰਤਦੇ ਆ, ਆਪਣੇ ਪਸ਼ੂਆਂ ਲਈ ਓਹੇ ਜਿਹਾ ਮਾਹੌਲ ਬਣਾਉਂਦੇ ਜੋ ਉਹਨਾਂ ਨੂੰ ਸਦੀਆਂ ਤੋਂ ਕੁਦਰਤੀ ਤੌਰ 'ਤੇ ਪਸੰਦ ਆ, ਜਿਵੇਂ
ਜਿਨ੍ਹਾਂ ਦੇਸਾਂ ਦੇ ਲੋਕ ਦਿਮਾਗ ਵਰਤਦੇ ਆ, ਆਪਣੇ ਪਸ਼ੂਆਂ ਲਈ ਓਹੇ ਜਿਹਾ ਮਾਹੌਲ ਬਣਾਉਂਦੇ ਜੋ ਉਹਨਾਂ ਨੂੰ ਸਦੀਆਂ ਤੋਂ ਕੁਦਰਤੀ ਤੌਰ 'ਤੇ ਪਸੰਦ ਆ, ਜਿਵੇਂ ਕਿ ਉਪਰੋਕਤ ਤਸਵੀਰ ਵਿੱਚ ਬਾਹਰ ਖੁੱਲੇ-ਢੁੱਲੇ ਹਰੇ-ਭਰੇ ਮੈਦਾਨ ਨਜ਼ਰ ਆ ਰਹੇ ਆ, ਪਸ਼ੂਆਂ ਲਈ ਰੈਣ-ਬਸੇਰਾ ਸਾਰਾ ਲੱਕੜ ਦਾ, ਹੇਠਾਂ ਕੱਚੀ ਥਾਂ ਉੱਤੇ ਪਰਾਲੀ ਵਗੈਰਾ ਸਿੱਟੀ ਹੋਈ। ਏਧਰ ਆਪਣੇ ਵੈਸੇ ਤਾਂ ਪਸ਼ੂ ਰੱਖਣੋਂ ਈ ਘਟਦੇ ਜਾਂਦੇ, ਜੇ ਕਿਸੇ ਨੇ ਰੱਖੇ ਤਾਂ ਜਿਹੋ ਜਿਹੇ ਆਪ ਪੱਥਰਾਂ ਆਲੇ ਹੋਗੇ ਓਹੇ ਜਿਹੇ ਪਸ਼ੂਆਂ ਲਈ ਬਣਾਈ ਜਾਣ ਜਹੇ ਪੱਕੀਆਂ ਥਾਵਾਂ, ਫੇਰ ਪੱਖੇ-ਕੂਲਰ ਲਾਓ, ਅੱਜਕਲ੍ਹ ਤਾਂ ਏਸੀ ਵੀ ਲੱਗਣੇ ਸ਼ੁਰੂ ਹੋਗੇ, ਕੋਈ ਪਾਣੀ ਦੇ ਛਿੜਕਾਅ ਆਲੀਆਂ ਨੋਜ਼ਲਾਂ ਲਾਈ ਜਾਂਦਾ ਕੋਈ ਕੁਸ਼

ਲੋ ਜੀ, ਸ਼ੁਰੂ ਮਗਰੋਂ ਖਤਮ ਪਹਿਲਾਂ
ਲੋ ਜੀ, ਸ਼ੁਰੂ ਮਗਰੋਂ ਖਤਮ ਪਹਿਲਾਂ

ਖੜਦਿਮਾਗ ਕਿਸਾਨਾਂ ਦੇ ਕੰਮ
ਖੜਦਿਮਾਗ ਕਿਸਾਨਾਂ ਦੇ ਕੰਮ

Repost from TG Link Ads
ਟੈਲੀਗ੍ਰਾਮ ਉੱਪਰ ਸਾਡੇ ਚੈਨਲ ਤੇ ਗਰੁੱਪ ਪੰਜਾਬ, ਪੰਜਾਬੀ, ਜਾਣਕਾਰੀ, ਗਿਆਨ-ਵਿਗਿਆਨ, ਸਾਹਿਤ, ਕਲਾ ਤੇ ਸਮਾਜ ਜਿਹੇ ਵਿਸ਼ਿਆਂ 'ਤੇ ਅਧਾਰਤ ਹਨ, ਜਿਨ੍ਹਾਂ ਦੇ ਨਾਮ ਤੇ ਲਿੰਕ https://t.me/NextLevelServices/214 ਪੋਸਟ ਵਿੱਚ ਲਿਖੇ ਹਨ। ਸਾਡੇ । ਫ਼ਿਲਮਾਂ, ਅਖ਼ਬਾਰ, ਕਿਤਾਬਾਂ ਵਰਗੀ ਸਮਗਰੀ ਸਾਂਝੀ ਕਰਨੀ ਜ਼ਿਆਦਾਤਰ ਗੈਰ-ਕਾਨੂੰਨੀ ਹੈ ਜੋ ਅਸੀਂ ਨਹੀਂ ਕਰਦੇ। ਗਰੁੱਪ ਦਾ ਮਤਲਬ ਹੁੰਦਾ ਜਿੱਥੇ ਕੋਈ ਵੀ ਮੈਂਬਰ ਪੋਸਟ ਪਾ ਸਕਦਾ, ਦੱਸ-ਪੁੱਛ ਸਕਦਾ। ਸਾਡੇ ਗਰੁੱਪਾਂ ਦਾ ਵੇਰਵਾ ਇਸ ਪ੍ਰਕਾਰ ਹੈ- 1. ਪੰਜਾਬੀ ਲਿਖਤਾਂ ਗਰੁੱਪ ਵਿੱਚ ਕੋਈ ਵੀ ਪਰਿਵਾਰਕ ਲਿਖਤਾਂ ਪਾ ਸਕਦਾ ਹੈ, ਇਹ ਗਰੁੱਪ ਤਾਇਆ ਜੀ ਚੈਨਲ ਨਾਲ ਲਿੰਕ ਵੀ ਹੈ 2. Educational Group ਵਿੱਚ ਸਿੱਖਿਆ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਦੱਸ-ਪੁੱਛ ਸਕਦੇ ਹੋ, ਇਹ ਗਰੁੱਪ Pb. Educational News ਚੈਨਲ ਨਾਲ ਲਿੰਕ ਹੈ, ਇਸ ਚੈਨਲ ਵਿੱਚ ਮੁੱਖ ਖ਼ਬਰਾਂ, ਸਰਕਾਰੀ ਆਰਡਰ, ਚਿੱਠੀ-ਪੱਤਰ, ਰੋਜ਼ਗਾਰ ਜਿਹੀਆਂ ਪੋਸਟਾਂ ਪੈਂਦੀਆਂ ਹਨ 3. Mix Veg ਗਰੁੱਪ ਓਦੋਂ ਬਣਾਇਆ ਸੀ ਜਦੋਂ ਟੈਲੀਗ੍ਰਾਮ ਨੇ ਗਰੁੱਪ ਨੂੰ Topics (ਸਬ-ਗਰੁੱਪ ਕਹਿਲੋ) ਵਿੱਚ ਵੰਡਣ ਦਾ ਫੀਚਰ ਸ਼ੁਰੂ ਕੀਤਾ ਸੀ (ਵਧੀਆ ਫੀਚਰ ਆ), ਕੋਈ ਚਾਹੇ ਤਾਂ ਹੁਣ ਵੀ ਡਾਟਾ ਸਾਂਝਾ ਕਰ ਸਕਦਾ ਪਰ ਐਡਮਿਨ ਵੱਲੋਂ ਕੁੱਝ ਨਹੀਂ ਮਿਲੇਗਾ 4. ਪੁਰਾਣੀ ਮੰਡੀ ਤੇ ਵਪਾਰਕ ਗੱਲਬਾਤ ਗਰੁੱਪ ਪੁਰਾਣੀਆਂ ਚੀਜ਼ਾਂ ਦੀ ਖਰੀਦੋ-ਫਰੋਖਤ ਤੇ ਕੰਮ-ਧੰਦੇ ਨਾਲ ਸੰਬੰਧਿਤ ਗੱਲਾਂਬਾਤਾਂ ਲਈ ਸੀ ਪਰ ਲਾਕ ਕੀਤਾ ਹੋਇਆ ਕਿਉਂਕਿ ਵਪਾਰੀ ਸੀਰੀਅਸ ਨਹੀਂ ਸਨ 5. Art Point ਗਰੁੱਪ ਕਲਾ ਨਾਲ ਸੰਬੰਧਿਤ ਹੈ, ਪਰ ਲਾਕ ਕੀਤਾ ਹੋਇਆ ਕਿਉਂਕਿ ਕਲਾ-ਕੁਲਾ ਵੱਲ ਆਪਣੇ ਲੋਕਾਂ ਦਾ ਧਿਆਨ ਕੋਈ ਨੀ 6. ਹਾਸਾ-ਠੱਠਾ ਗਰੁੱਪ ਹਾਸੇ-ਮਜ਼ਾਕ ਵਾਲੀਆਂ ਪੋਸਟਾਂ, ਮੀਮ, ਚੁਟਕਲੇ ਵਗੈਰਾ ਲਈ ਹੈ ਪਰ ਲਾਕ ਕੀਤਾ ਹੋਇਆ ਕਿਉਂਕਿ ਅੱਜਕਲ੍ਹ ਹਾਸੇ-ਮਜ਼ਾਕ ਬਣਾਉਟੀ ਤੇ ਜ਼ਹਿਰੀ ਹੋਗੇ 7. ਖ਼ਬਰਾਂ ਤੇ ਚਲੰਤ ਮਾਮਲੇ ਗਰੁੱਪ ਖ਼ਬਰਾਂ ਪਾਉਣ ਲਈ ਬਣਾਇਆ ਸੀ ਪਰ ਲਾਕ ਕੀਤਾ ਹੋਇਆ ਕਿਉਂਕਿ ਐਡਮਿਨ ਤੋਂ ਬਿਨਾਂ ਕੋਈ ਵੀ ਖ਼ਬਰਾਂ ਪਾਉਂਦਾ ਨੀ ਸੀ, ਦੂਜਾ ਮੁੱਖ ਖ਼ਬਰਾਂ Pb. Educational News ਚੈਨਲ ਵਿੱਚ ਪੈਂਦੀਆਂ ਹੀ ਹਨ 8. ਕਿਤਾਬੀ ਦੁਨੀਆ ਗਰੁੱਪ ਕਿਤਾਬਾਂ ਵਗੈਰਾ ਦੀ ਡਿਮਾਂਡ ਕਰਨ ਜਾਂ ਪਾਉਣ ਲਈ ਸੀ, ਪਰ ਨਵੀਆਂ ਕਿਤਾਬਾਂ ਪਾਉਣਾ ਗੈਰ-ਕਾਨੂੰਨੀ ਹੋਣ ਕਾਰਣ ਲਾਕ ਕਰ ਦਿੱਤਾ ਗਿਆ ਸੀ, ਬਾਕੀ ਇਹ ਗਰੁੱਪ Punjabi Books ਚੈਨਲ ਨਾਲ ਲਿੰਕ ਹੈ, ਜਿੱਥੇ ਕਿਸੇ ਕਿਤਾਬ ਦੀ ਸਮੀਖਿਆ, ਲੇਖਕਾਂ ਬਾਰੇ ਜਾਂ ਕੋਈ ਹੋਰ ਪੋਸਟ ਪਾ ਦੇਈਦੀ ਜਿਹੜੇ ਗਰੁੱਪ ਕਿਸੇ ਚੈਨਲ ਨਾਲ ਲਿੰਕ ਹਨ, ਉਸਦਾ ਮਤਲਬ ਚੈਨਲ ਵਿੱਚ ਜੋ ਪੋਸਟ ਪਵੇਗੀ ਉਹ ਗਰੁੱਪ ਵਿੱਚ ਵੀ ਆਪਣੇ-ਆਪ ਦਿਖਾਈ ਦੇਵੇਗੀ, ਪਰੰਤੂ ਉਸ ਪੋਸਟ ਦੇ ਨਿਯਮ ਚੈਨਲ ਵਾਲੇ ਲਾਗੂ ਹੋਣਗੇ ਜਿਵੇਂ ਕਿ React ਕਰਨ ਵਾਲਿਆਂ ਦਾ ਨਾਮ ਨਹੀਂ ਦਿਸੇਗਾ, ਜੇ ਚੈਨਲ ਦੀ Sharing/Saving ਬੰਦ ਕੀਤੀ ਹੈ ਤਾਂ ਗਰੁੱਪ ਵਿੱਚੋਂ ਵੀ ਸ਼ੇਅਰ ਨਹੀਂ ਹੋਵੇਗੀ ਵਗੈਰਾ-ਵਗੈਰਾ। ਹੁਣ ਤਾਂ ਹੋਰਾਂ ਵੱਲੋਂ ਵੀ ਗਰੁੱਪ ਵਗੈਰਾ ਸ਼ੁਰੂ ਕੀਤੇ ਗਏ ਹਨ, ਜਿਸ ਕਾਰਣ ਸਾਡੇ 8 ਗਰੁੱਪਾਂ ਵਿੱਚੋਂ 3 ਹੀ ਖੁੱਲ੍ਹੇ ਹਨ। ਗਰੁੱਪ ਨਿਯਮਾਂ ਤੋਂ ਉਲਟ ਜਾਣ ਵਾਲੇ ਮੈਂਬਰ ਅਤੇ ਸਾਡੇ ਜਾਂ ਕਿਸੇ ਹੋਰ ਗਰੁੱਪ ਵਿੱਚ ਬਕਵਾਸ/ਲੜਾਈ/ਗੰਦ ਪਾਉਣ ਵਾਲੇ ਮੈਂਬਰ ਬਿਨਾਂ ਦੱਸੇ-ਪੁੱਛੇ ਬੈਨ ਕਰ ਦਿੱਤੇ ਜਾਂਦੇ ਹਨ ਕਿਉਂਕਿ ਅਸੀ ਆਪਣੇ ਗਰੁੱਪਾਂ ਦਾ ਮਾਹੌਲ ਚੰਗੇ ਤੇ ਸੂਝਵਾਨ ਮੈਂਬਰਾਂ ਅਨੁਸਾਰ ਢਾਲਿਆ ਹੋਇਆ। ਸੰਪਰਕ @GalbatBot, ਪਰ ਫਾਲਤੂ ਤੇ ਲੀਹੋਂ ਹਟਵੀਂ ਗੱਲ ਦਾ ਜਵਾਬ ਨੀ ਦੇਈਦਾ, ਚਲਦਾ...

Repost from TG Link Ads
sticker.webp0.30 KB

ਆਹ ਫਸਲਾਂ ਖਵਾਉਂਦੇ ਕਈ ਜ਼ਹਿਰੀ ਕਿਸਾਨ
ਆਹ ਫਸਲਾਂ ਖਵਾਉਂਦੇ ਕਈ ਜ਼ਹਿਰੀ ਕਿਸਾਨ

Repost from TG Link Ads
ਪਿਛਲੇ 4-5 ਸਾਲਾਂ ਤੋਂ ਫ਼ੇਸਬੁੱਕ-ਯੂਟਿਊਬ ਉੱਤੇ ਭੌਂਕ ਰਹੇ ਬਾਦਲਾਂ ਦੇ ਪੱਤਲਝਾੜਾਂ ਬਾਰੇ 👇🏿 https://www.facebook.com/CockroachJantaPartyPa
ਪਿਛਲੇ 4-5 ਸਾਲਾਂ ਤੋਂ ਫ਼ੇਸਬੁੱਕ-ਯੂਟਿਊਬ ਉੱਤੇ ਭੌਂਕ ਰਹੇ ਬਾਦਲਾਂ ਦੇ ਪੱਤਲਝਾੜਾਂ ਬਾਰੇ 👇🏿 https://www.facebook.com/CockroachJantaPartyPanjab/posts/pfbid036wb9uYfTDWEE4jU1UbMBXMFyWrSm4EMzEAE1ccpvmh4jLEZGQx5vGCEj1jv59SDxl ਬਾਦਲਾਂ ਤੇ ਕਾਂਗੀਆਂ ਦੀਆਂ ਜੁੱਤੀਆਂ ਚੱਟਣ ਵਾਲੇ ਪੰਜਾਬੀ ਤੇ ਹੁਣ ਤੱਕ ਓਹਨਾਂ ਨੂੰ ਵੋਟਾਂ ਪਾ ਕੇ ਜਿਤਾਉਣ ਵਾਲੇ ਵੀ 'ਸਤਲੁਜ' ਦੇ ਸਟੇਟਸ ਲਾਈ ਜਾ ਰਹੇ ਤੇ ਸ਼ੇਅਰ ਕਰੀ ਜਾ ਰਹੇ ਨੇ। ਡਿਮਾਕ ਏਹਨਾਂ ਦਾ ਟੱਟੂ ਦਾ ਜੇ ਫ਼ਿਲਮ ਦੇਖ ਕੇ ਇਤਿਹਾਸ ਪਤਾ ਚੱਲੇ ਜਾਂ ਲਿਫ਼ਾਫ਼ਾ ਜਥੇਦਾਰ ਆਂਗੂੰ ਅਰਦਾਸ ਦਾ ਚੇਤਾ ਆਵੇ। ਆਡੀਓ-ਵੀਡੀਓ, ਅਖ਼ਬਾਰ, ਕਿਤਾਬਾਂ ਤਾਂ ਦਹਾਕੀਂ ਪਹਿਲਾਂ ਵੀ ਹੈਗੀਆਂ ਸਨ... 👇🏿 ਭਾਈ ਖਾਲੜਾ ਜੀ ਦੇ ਬਿਆਨ, ਪਰਿਵਾਰ ਨਾਲ ਹੱਡਬੀਤੀ ਤੇ ਬੁੱਚੜ ਕੇ.ਪੀ. ਦੇ ਝੂਠਾਂ 'ਤੇ ਬਣੀ ਦਸਤਾਵੇਜ਼ੀ

ਕਿਸਾਨੀ ਚਵਲਾਂ ਦੇ ਕੰਮ
ਕਿਸਾਨੀ ਚਵਲਾਂ ਦੇ ਕੰਮ

ਤੁਸੀਂ ਕਿਸ ਤਰ੍ਹਾਂ ਦੇ ਘਰ ਵਿੱਚ ਰਹਿ ਰਹੇ ਹੋ?
Anonymous voting

ਅਜੇ 30-40 ਸਾਲ ਪਹਿਲਾਂ ਪੰਜਾਬ ਵਿੱਚ ਕੱਚੇ ਘਰ ਆਮ ਹੁੰਦੇ ਸਨ। ਫੇਰ ਪੱਕੇ ਕੋਠੇ, ਫੇਰ ਕੋਠੀਆਂ, ਹੁਣ ਮਹਿਲ ਤੱਕ ਬਣਨ ਲੱਗੇ ਹਨ। ਕੰਧਾਂ-ਫਰਸ਼ਾਂ ਤਾਂ ਇੱਕ ਪਾਸੇ, ਵਿਹੜੇ, ਛੱਤਾਂ, ਰਸਤੇ, ਅੰਦਰ-ਬਾਹਰ ਹਰ ਥਾਂ ਕੰਕਰੀਟ-ਪੱਥਰ ਤੇ ਸ਼ੀਸ਼ੇ-ਧਾਤਾਂ ਲਗਾ ਕੇ ਹਰਿਆਲੀ ਤੇ ਮਿੱਟੀ ਦਾ ਨਾਮੋ-ਨਿਸ਼ਾਨ ਗਾਇਬ ਕੀਤਾ ਜਾ ਰਿਹਾ। ਦੂਜੇ ਅਰਥਾਂ ਵਿੱਚ ਪੰਜਾਬੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਬਰਾਂ ਖੋਦ ਰਹੇ ਨੇ। ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ ਜੋ ਸ਼ਾਇਦ ਹੁਣ ਵਾਲੀ ਪੀੜ੍ਹੀ ਜਾਣਨਾ ਨਹੀਂ ਚਾਹੁੰਦੀ। ਬਜ਼ੁਰਗਾਂ ਦੇ ਰੀਤੀ-ਰਿਵਾਜ, ਬਾਣੀ ਕੀ ਆਂਹਦੀ ਸਭ ਜਾਏ ਢੱਠੇ ਖੂਹ 'ਚ..! ਸਿਰਫ਼ ਪੰਜਾਬ 'ਚ ਹੀ ਨਹੀਂ ਦੁਨੀਆ ਭਰ ਵਿੱਚ ਉਦਯੋਗੀਕਰਨ, ਪੈਸੇ ਤੇ ਆਧੁਨਿਕਤਾ ਦੀ ਦੌੜ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਵਧ ਰਹੀ ਗਰਮੀ ਕਾਰਣ ਰੋਜ਼ਾਨਾ ਖ਼ਬਰਾਂ ਪੜ੍ਹਦੇ-ਸੁਣਦੇ ਹਾਂ ਕਿਤੇ ਇਮਾਰਤ ਨੂੰ ਅੱਗ ਕਿਤੇ ਕਲੋਨੀ ਨੂੰ, ਕਿਤੇ ਭੱਜੀ ਜਾਂਦੀ ਗੱਡੀ ਅੰਦਰ ਬੰਦੇ ਸੜ ਗਏ, ਕਿਤੇ ਸਿਲੰਡਰ ਫਟਿਆ ਕਿਤੇ ਏਸੀ, ਕਿਤੇ ਟ੍ਰੈਫਿਕ ਲਾਈਟਾਂ, ਟਾਇਰ, ਗੱਡੀਆਂ, ਸੜਕਾਂ ਤੇ ਪਲਾਸਟਿਕ ਦੀਆਂ ਹੋਰ ਚੀਜ਼ਾਂ ਪਿਘਲ ਰਹੀਆਂ, ਕਿਤੇ ਦਿਮਾਗ਼ ਦੀ ਨਾੜੀ ਫਟ ਰਹੀ ਕਿਤੇ ਕੁਸ਼ ਹੋਰ। ਪਰ ਦੁਨੀਆ ਦੀਆਂ ਸਰਕਾਰਾਂ ਅਤੇ ਊਤ ਪੰਜਾਬੀਆਂ ਵਾਂਗ ਕਿਸੇ ਦੀ ਸਿਹਤ 'ਤੇ ਕੋਈ ਅਸਰ ਨਹੀਂ। ਕੀ ਹੋਇਆ ਜੇ ਪਿਛਲੇ 20 ਸਾਲਾਂ ਵਿੱਚ ਪੰਜਾਬ ਵਿੱਚ ਹਰਿਆਲੀ ਹੇਠਲਾ ਰਕਬਾ 26 ਫ਼ੀਸਦੀ ਤੋਂ ਘਟ ਕੇ 5-6 ਫ਼ੀਸਦੀ ਰਹਿ ਗਿਆ, ਪਰ ਅਜੇ ਖਤਮ ਤਾਂ ਨੀ ਹੋਇਆ। ਬਾਕੀ ਸਾਡੇ ਕੋਲ ਪੈਸਾ ਵਾਧੂ ਆ, ਅਸੀਂ ਏਸੀ ਚ ਬੈਠੇ ਆਂ, ਜਵਾਕ ਸਾਡੇ ਏਸੀ ਸਕੂਲਾਂ 'ਚ, ਗੱਡੀਆਂ 'ਚ ਏਸੀ, ਗ਼ਰੀਬ-ਗੁਰਬਾ ਮਰਦਾ ਤਾਂ ਮਰੇ, ਸਾਨੂੰ ਕੀ..! ਕੋਈ ਨੀ ਆਗੇ-ਆਗੇ ਦੇਖੀਏ ਹੋਤਾ ਹੈ ਕਯਾ, ਮੌਤ ਸਭ ਦੇ ਬੂਹੇ ਦਸਤਕ ਦੇਵੇਗੀ, ਪੈਸੇ ਨਾਲ ਜ਼ਿੰਦਗੀ ਨੀ ਖਰੀਦੀ ਜਾ ਸਕਦੀ। ਜਲਵਾਯੂ ਵਿਗਾੜ ਕਾਰਣ ਪੱਥਰ ਦਿਲ ਲੋਕਾਂ ਜਾਂ ਏਹਨਾਂ ਦੀਆਂ ਨਸਲਾਂ ਨੂੰ ਵੀ ਕਿਤੇ ਨਾ ਕਿਤੇ ਪਿਘਲਣ ਕਰਕੇ ਖੁਰਚਣੇ ਨਾਲ ਇਕੱਠਾ ਹੋਣਾ ਪਵੇਗਾ ਜਾਂ ਫੇਰ ਅੱਗ ਲੱਗਣ ਕਾਰਣ ਸਵਾਹ ਬਣ ਚੁੱਕਾ ਸਰੀਰ ਬੌਕਰ ਮਾਰ ਹੂੰਝਣਾ ਪਵੇਗਾ ਜਾਂ ਫੇਰ ਕਿਸੇ ਏਸੀ-ਸਲੰਡਰ ਵਗੈਰਾ ਦੇ ਧਮਾਕੇ 'ਚ ਬੋਟੀ-ਬੋਟੀ ਚੁਗਣੀ ਪਵੇਗੀ..! Wild and Green

sticker.webp0.36 KB