739
Obunachilar
Ma'lumot yo'q24 soatlar
-57 kunlar
-630 kunlar
Postlar arxiv
Repost from TG Link Ads
• ਟੈਲੀਗ੍ਰਾਮ ਉੱਪਰ ਸਾਡੇ ਸਾਰੇ ਗਰੁੱਪ-ਚੈਨਲਾਂ ਦੇ ਨਾਮ ਤੇ ਲਿੰਕ @NextLevelServices ਵਿੱਚ ਲਿਖੇ ਹਨ
• ਸਾਡੇ ਐਡਮਿਨ Professional, Talented, Experienced ਹਨ, ਜਿੰਨਾ ਕੁ ਕਿਸੇ ਨੂੰ ਸਮਾਂ ਮਿਲਦਾ ਲਾਈ ਜਾਂਦਾ
• 10 ਕੁ ਸਾਲ ਪਹਿਲਾਂ ਵੱਟਸਐਪ ਤੋਂ ਸ਼ੁਰੂਆਤ ਹੋਈ ਸੀ, ਓਸ ਸਮੇਂ ਵੱਟਸਐਪ ਉੱਤੇ ਫਾਲਤੂ ਪੋਸਟਾਂ ਤੇ ਗੰਦ ਮੈਂਬਰਾਂ ਦੀ ਭਰਮਾਰ ਹੁੰਦੀ ਸੀ, ਨਿਯਮ-ਨੂਯਮ ਕਿਸੇ ਨੂੰ ਪਤਾ ਨੀ ਸੀ ਕੀ ਹੁੰਦੇ ਅਤੇ ਐਡਮਿਨਾਂ ਕੋਲ ਬਹੁਤਾ ਕੰਟਰੋਲ ਵੀ ਨਹੀਂ ਸੀ। ਅਜਿਹੇ ਵਿੱਚ ਵੱਖਰੇ ਗਰੁੱਪ ਬਣਾਏ, ਨਿਯਮ ਬਣਾਏ, ਚੰਗੇ ਮੈਂਬਰ ਜੋੜੇ। ਕੋਈ ਟੈਂ-ਫੈਂ ਕਰਦਾ ਸੀ ਤਾਂ ਵੀਰ ਜੀ, ਵੀਰ ਜੀ ਜਾਂ ਪਹਿਲਾ/ਦੂਜਾ ਮੌਕਾ ਕਹਿਣ ਦੀ ਸਾਨੂੰ ਆਦਤ ਨੀ, ਬੁੜਕਾ ਕੇ ਬਾਹਰ ਮਾਰੀਦਾ
• ਵੱਟਸਐਪ ਉੱਤੇ ਕੀਤੀ ਮਿਹਨਤ ਦਾ ਰੱਤੀ ਭਰ ਵੀ ਫਾਇਦਾ ਨਾ ਹੋਣ ਕਾਰਣ ਛੇਤੀ ਹੀ ਟੈਲੀਗ੍ਰਾਮ ਵੱਲ ਰੁਖ ਕੀਤਾ। ਏਥੇ ਵੀ ਪਹਿਲੇ ਦਿਨੋਂ ਸਾਡੇ ਗਰੁੱਪਾਂ ਵਿੱਚ ਅਨੁਸ਼ਾਸ਼ਨ, ਸਾਫ਼-ਸਫ਼ਾਈ ਨੂੰ ਮੁੱਖ ਰੱਖਿਆ ਜਾਂਦਾ, ਬਾਕੀ ਕੰਮ ਬਾਅਦ 'ਚ। ਏਸੇ ਕਰਕੇ ਸਾਡੇ ਗਰੁੱਪਾਂ ਵਿੱਚ ਕੋਈ ਲੜਾਈ-ਭਿੜਾਈ ਜਾਂ ਬਕਵਾਸ ਸ਼ਾਇਦ ਈ ਕਦੇ ਦੇਖਣ ਨੂੰ ਮਿਲੀ ਹੋਵੇ
• ਇਸ ਸਮੇਂ @SchoolCollege, @PunjabArt ਤੇ @PunjabiLikhtan ਹੀ ਚੱਲ ਰਹੇ ਹਨ, ਕਿਉਂਕਿ ਗਰੁੱਪ ਹਰ ਵਕਤ ਸਮਾਂ ਤੇ ਧਿਆਨ ਮੰਗਦਾ, ਬਾਕੀ ਆਮ ਮੈਂਬਰ ਪੋਸਟਾਂ ਤਾਂ ਕੋਈ ਪਾਉਂਦਾ ਨੀ, ਫੇਰ ਲੈਣਾ ਕੀ ਗਰੁੱਪਾਂ ਤੋਂ
• ਸਾਡੇ ਜ਼ਿਆਦਾਤਰ ਗਰੁੱਪ-ਚੈਨਲਾਂ ਵਿੱਚ Reaction, DM ਵੀ ਬੰਦ ਹਨ, ਕਿਉਂਕਿ ਕੁੱਝ ਅਜਿਹੇ ਬੰਦੇ ਜੁੜ ਜਾਂਦੇ ਜੋ ਹਰ ਪੋਸਟ ਨੂੰ ਲਾਈਕ-ਕੁਮੈਂਟ ਕਰਨ ਲੱਗ ਜਾਂਦੇ ਜਿਵੇਂ ਅੱਜਕਲ੍ਹ ਫ਼ੇਸਬੁੱਕ ਉੱਤੇ ਦੇਖਦੇ ਹਾਂ ਜਾਂ ਬਕਵਾਸ ਮਾਰਨ ਲੱਗ ਜਾਂਦੇ। ਬਾਕੀ ਵੱਡੇ ਤੋਂ ਵੱਡਾ ਬੰਦਾ ਵੀ ਲਾਈਕ-ਕੁਮੈਂਟ ਦੇ ਜਾਲ 'ਚ ਫਸ ਜਾਂਦਾ ਤੇ ਆਪਣੇ ਅਸੂਲਾਂ ਆਪਣੇ ਕੰਮ ਤੋਂ ਥਿੜ੍ਹਕ ਜਾਂਦਾ।
• ਅਸੀਂ ਰੋਜ਼-ਰੋਜ਼ ਏਹ ਨੀ ਕਹਿੰਦੇ 2000 ਮੈਂਬਰ ਆ, ਵਿਊ ਸਿਰਫ਼ 100-50, ਪੋਸਟਾਂ ਲਾਈਕ ਕਰੋ, ਐਡਮਿਨ ਨੂੰ ਹੌਸਲਾ ਮਿਲਦਾ, ਸ਼ੇਅਰ ਕਰਿਆ ਕਰੋ. ਐਨੀ ਮੇਹਨਤ ਵਗੈਰਾ-ਵਗੈਰਾ, ਕਿਉਂਕਿ ਸਾਨੂੰ ਪਤਾ ਕਿ ਜੁੜੇ ਮੈਂਬਰਾਂ ਵਿੱਚੋਂ ਸਿਰਫ਼ 10-15% ਹੀ ਵਿਊ ਮਿਲਦੇ ਹੁੰਦੇ, ਤੇ ਏਹਨਾਂ ਵਿੱਚੋਂ ਅੱਗੋਂ 10-15% ਹੀ ਪੋਸਟਾਂ ਪੜ੍ਹਦੇ ਜਾਂ ਦੇਖਦੇ ਹੁੰਦੇ। ਹਾਂ ਕਦੇ ਵਰ੍ਹੇ-ਛਿਮਾਹੀ ਟੇਢੇ ਜਿਹੇ ਢੰਗ ਨਾਲ ਦੱਸ-ਪੁੱਛ ਲਈਦਾ, ਮਿਹਨਤ ਦੀ ਗੱਲ਼ ਕਦੇ ਫੇਰ
• ਸਾਰੇ ਚੈਨਲ-ਗਰੁੱਪ ਜਾਣਕਾਰੀ, ਗਿਆਨ-ਵਿਗਿਆਨ, ਸਾਹਿਤ ਤੇ ਸਮਾਜਿਕ ਵਿਸ਼ਿਆਂ 'ਤੇ ਅਧਾਰਤ ਹਨ। ਫ਼ਿਲਮਾਂ, ਕਿਤਾਬਾਂ ਵਰਗੀ ਗੈਰ-ਕਾਨੂੰਨੀ ਸਮਗਰੀ ਕੋਈ ਨਹੀਂ
• ਚੈਨਲ-ਗਰੁੱਪਾਂ ਵਿੱਚ ਕੰਟਰੋਲਡ ਐਡਾਂ ਪਾਈਦੀਆਂ, ਕਿਸੇ ਬਾਹਰਲੇ ਨੂੰ ਕੋਈ ਮਸ਼ਹੂਰੀ, Promo ਵਗੈਰਾ ਕਰਨ ਨਹੀਂ ਦਿੰਦੇ। ਕੋਈ ਚਾਹੇ ਤਾਂ Paid Ad ਕਰਾ ਸਕਦਾ, ਓਹ ਵੀ ਤਾਂ ਰੱਖੀ ਕਿਉਂਕਿ ਟੈਲੀਗ੍ਰਾਮ 'ਤੇ ਆਉਣ ਸਮੇਂ ਮੈਂਬਰ ਜੋੜਨ ਲਈ 5-6 ਹਜ਼ਾਰ ਲਾ ਬੈਠੇ ਸੀ, ਬਾਅਦ 'ਚ ਪਤਾ ਲੱਗਾ ਓਹ Fake ਮੈਂਬਰ ਹੁੰਦੇ ਜੋ ਉੱਡ ਜਾਂਦੇ, ਅਜੇ ਤੱਕ ਹਜ਼ਾਰ ਕੁ ਮਸਾਂ ਪੂਰਾ ਹੋਇਆ
• ਟੈਲੀਗ੍ਰਾਮ ਵਿੱਚ ਬਹੁਤ ਸਾਰੇ ਐਡਮਿਨ ਟੂਲ ਹਨ, ਗਰੁੱਪ-ਚੈਨਲ ਪਬਲਿਕ ਜਾਂ ਪ੍ਰਾਈਵੇਟ ਕਰਨਾ, ਪੋਸਟਾਂ ਕਾਪੀ-ਫਾਰਵਰਡ ਹੋਣ ਦੇਣੀਆਂ ਜਾਂ ਨਹੀਂ, ਗਰੁੱਪ ਲਾਕ-ਅਨਲਾਕ ਕਰਨਾ, ਇਹ ਸਭ ਐਡਮਿਨਾਂ ਨੇ ਦੇਖਣਾ। ਇਸਦੀ ਕਿਸੇ ਕਾਪੀ-ਪੇਸਟ ਜਾਂ ਫਾਰਵਰਡ ਵਾਲੇ ਨੂੰ ਤਕਲੀਫ਼ ਹੋ ਸਕਦੀ ਹੈ, ਆਮ ਮੈਂਬਰਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨੀ ਹੁੰਦਾ। ਬਾਕੀ ਇੰਟਰਨੈੱਟ ਤੋਂ ਕੁਸ਼ ਵੀ ਸ਼ੇਅਰ ਕਰਨਾ ਤਾਂ ਹਰ ਚੀਜ਼ ਦਾ ਲਿੰਕ ਹੁੰਦਾ
• ਸਾਨੂੰ ਪਤਾ ਸਾਡੇ ਖੁੱਲ੍ਹੇ ਚੈਨਲਾਂ ਵਿੱਚੋਂ ਕਿੰਨੀਆਂ ਕੁ ਪੋਸਟਾਂ ਫਾਰਵਰਡ ਹੁੰਦੀਆਂ (ਮਸਾਂ ਕੋਈ ਇੱਕ-ਅੱਧੀ) ਪਰ ਤਕਲੀਫ਼ ਕਿਸੇ ਨੂੰ @RanglaPanjab ਦੀ ਆ ਵਈ ਓਹ ਕਿਉਂ ਬੰਦ ਕੀਤਾ, ਜੇ ਖੁੱਲ੍ਹਾ ਹੋਵੇ ਤਾਂ ਇੰਸਟਾ 'ਤੇ ਪਾ ਕੇ ਕਮਾਈ ਕਰਾਂ, ਜਾਂ ਛਲੀਏ ਚੈਨਲ ਖੁੱਲਾ ਹੋਵੇ ਤਾਂ ਗਾਲ੍ਹਾਂ ਨਾਲ ਭੜਾਸ ਕੱਢਾਂ
• ਪਹਿਲੇ ਦਿਨੋਂ ਸਾਡਾ ਮਕਸਦ ਚੰਗੇ, ਸਿਆਣੇ ਤੇ ਸੂਝਵਾਨ ਮੈਂਬਰਾਂ ਲਈ ਮਾਹੌਲ ਮੁਹੱਈਆ ਕਰਾਉਣਾ ਰਿਹਾ, ਅਸੀਂ ਚਾਹੁੰਨੇ ਆਂ ਕਿ ਆਮ ਲੋਕ ਵੀ ਮਾੜ੍ਹਾ-ਮੋਟਾ ਹਿੱਸਾ ਪਾਉਣ, ਪੋਸਟਾਂ ਪਾਉਣ, ਨਵੇਂ ਗਰੁੱਪ-ਚੈਨਲ ਬਣਨ। ਨਵੇਂ ਮੈਂਬਰਾਂ ਲਈ ਟੈਲੀਗ੍ਰਾਮ ਬਾਰੇ ਪੰਜਾਬੀ ਵਿੱਚ ਮੁਢਲੀ ਜਾਣਕਾਰੀ @PunjabiTelegram ਚੈਨਲ 'ਚ ਪਈ ਆ।
• ਤਜ਼ਰਬੇ ਦੇ ਤੌਰ 'ਤੇ ਵੀ ਕੋਈ ਗਰੁੱਪ-ਚੈਨਲ ਸ਼ੁਰੂ ਕਰਦੇ ਰਹਿੰਦੇ ਆਂ, ਜਾਂ ਕੋਈ ਨਵੀਂ ਸੈਟਿੰਗ ਟੈਸਟ ਕਰਨੀ ਹੁੰਦੀ
• 3-4 Paid ਚੈਨਲ ਵੀ ਨੇ, ਪਰ ਪੰਜਾਬੀ ਏਧਰ ਦੇਖਦੇ ਨੀ, ਏਸ ਲਈ Paid ਸੇਵਾਵਾਂ ਸ਼ੁਰੂ ਕਰਨ ਦਾ ਕੋਈ ਖ਼ਾਸ ਫਾਇਦਾ ਨੀ, 4-5 ਸਾਲ ਪਹਿਲਾਂ Paid ਚੈਨਲ ਬਣਾਏ ਸੀ, ਫੀਸ ਅੱਜ ਤੱਕ ਕਿਸੇ ਇੱਕ ਨੇ ਨੀ ਭਰੀ, Joining Requiestਆਂ ਹਰ ਮਹੀਨੇ 40-50 ਡਿਲੀਟ ਕਰੀਦੀਆਂ। ਕੰਮ-ਕਾਰ ਨਾਲ ਸੰਬੰਧਿਤ ਹੋਰ Paid ਚੈਨਲ-ਗਰੁੱਪ ਵੀ ਸ਼ੁਰੂ ਕਰਾਂਗੇ ਪਰ ਰੁਕ ਕੇ
• ਗਰੁੱਪ-ਚੈਨਲਾਂ ਵਿੱਚ ਸ਼ਾਮਲ ਮੈਂਬਰਾਂ ਖ਼ਾਸ ਕਰਕੇ ਡਾਟ-ਡੈਸ਼ ਜਿਹੇ ਨਾਵਾਂ ਵਾਲਿਆਂ ਦੇ ਸੁਭਾਅ, ਦੂਜੇ ਗਰੁੱਪਾਂ ਵਿੱਚ ਗੱਲਬਾਤ ਦਾ ਤਰੀਕਾ, ਕੋਈ ਕਦੋਂ ਆਇਆ ਕਦੋਂ ਗਿਆ ਬੜੀ ਬਰੀਕੀ ਨਾਲ ਦੇਖਦੇ-ਸਮਝਦੇ ਆਂ, ਕੋਈ ਲੁਕਿਆ-ਛੁਪਿਆ ਨੀ ਚਾਹੇ ਨਾਮ-ਬਾਇਓ ਬਦਲੀ ਜਾਵੇ, ਚਾਹੇ ID ਨਵੀਂ ਬਣਾਲੇ, ਨਾਲ ਹੀ ਬਾਕੀ ਗਰੁੱਪ-ਚੈਨਲਾਂ 'ਚ ਕੀ ਚੱਲ ਰਿਹਾ, ਕਿੱਥੇ ਖੜਕਾ-ਦੜਕਾ ਹੋਇਆ ਸਭ ਜਾਣਕਾਰੀ ਰੱਖੀਦੀ
• ਏਥੇ ਬੜੇ ਅਕ੍ਰਿਤਘਣ ਆਏ ਚਵਲਾਂ ਆਈਆਂ ਸ਼ਾਤਰ ਆਏ ਜੋ ਪਹਿਲਾਂ-ਪਹਿਲਾਂ ਵਾਹ-ਵਾਹ ਜੀ-ਜੀ ਕਰਦੇ ਨੇ, ਹੌਲੀ-ਹੌਲੀ ਮੱਤਾਂ ਦੇਣ ਲੱਗ ਜਾਂਦੇ ਆ ਜਾਂ ਗਰਜ਼ ਪੂਰੀ ਹੋਣ 'ਤੇ Left ਕਰ ਜਾਂਦੇ ਆ। ਏਸ ਲਈ ਹੁਣ ਸੌ ਕੋਹ ਦੂਰ ਰਹੀਦਾ ਤਾਂ ਕਿ ਏਦਾਂ ਦਾ ਕੋਈ ਭੁੱਲ-ਭੁਲੇਖੇ ਟੱਕਰ ਨਾ ਜਾਵੇ
• ਕਿਸੇ ਕੋਲ ਜ਼ਿਆਦਾ ਦਿਮਾਗ ਆ, ਵੱਖਰੀ ਸਮਗਰੀ ਆ ਜਾਂ ਮਿਹਨਤੀ ਆ ਤਾਂ ਆਪਣੇ ਗਰੁੱਪ-ਚੈਨਲ ਬਣਾਓ ਤੇ ਚਲਾਓ। ਕਿਸੇ ਨੇ ਕਿਸੇ ਨੂੰ ਰੋਕਿਆ ਨੀ, ਵੈਸੇ ਈ ਟੈਲੀਗ੍ਰਾਮ ਉੱਤੇ ਅਜੇ ਤਾਂ ਪੰਜਾਬੀ ਗਰੁੱਪ-ਚੈਨਲ ਆਟੇ ਵਿੱਚ ਲੂਣ ਬਰਾਬਰ ਨੇ
• ਸੰਪਰਕ @GalbatBot, ਪਰ ਬੇਮਤਲਬ ਤੇ ਮੁੱਦੇ ਤੋਂ ਹਟਵੀਂ ਗੱਲ ਦਾ ਜਵਾਬ ਨੀ ਦੇਈਦਾ, ਬਾਕੀ ਕਦੇ ਫੇਰ...
Repost from TG Link Ads
ਸਿੱਖ ਇਤਿਹਾਸ 'ਤੇ ਫਿਲਮਾਂ... ਬੜਾ ਔਖਾ ਵਿਸ਼ਾ ਬਣ ਗਿਆ ਹੈ... ਬਣਾਓ ਤਾਂ ਵੀ ਰੌਲਾ... ਨਾ ਬਣਾਓ ਤਾਂ ਵੀ ਘਾਟਾ...
ਪੰਜਾਬ ਵਿਚ ਗੁਰੂਆਂ-ਪੀਰਾਂ ਦੀ ਤਸਵੀਰ ਤੇ ਬੁੱਤ ਬਣਾਉਣੇ ਮਰਿਆਦਾ ਦੇ ਖਿਲਾਫ ਹੈ...! ਇਸੇ ਕਰਕੇ ਜਦੋਂ ਕੋਈ ਫਿਲਮ, ਐਨੀਮੇਸ਼ਨ ਜਾਂ ਵੈੱਬ ਲੜੀ ਬਣਦੀ ਏ ਤਾਂ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਜਾਂਦਾ ਹੈ...! ਧਾਰਮਿਕ ਭਾਵਨਾਵਾਂ ਦਾ ਸਤਿਕਾਰ ਹੋਣਾ ਚਾਹੀਦਾ... ਬਿਲਕੁਲ ਹੋਣਾ ਚਾਹੀਦਾ... ਦਸ ਗੁਰੂ ਸਾਹਿਬਾਨਾਂ ਦੀ ਮਰਿਆਦਾ ਕਾਇਮ ਰਹੇ... ਇਹ ਵੀ ਜਰੂਰੀ ਹੈ... ਪਰ ਸਵਾਲ ਏ... ਕੀ ਹਰ ਇਤਿਹਾਸਕ ਪਾਤਰ... ਹਰ ਸਿੱਖ ਯੋਧੇ... ਹਰ ਸ਼ਹੀਦ ਨਾਲ ਜੁੜੀ ਫਿਲਮ ਬੰਦ ਕਰ ਦੇਈਏ..? ਹਾਲ ਹੀ ਵਿਚ ਬੀਬੀ ਬਿਮਲ ਕੌਰ ਖਾਲਸਾ ਜੀ ਦੀ ਫਿਲਮ 'ਤੇ ਰੌਲਾ ਪਾਇਆ ਜਾ ਰਿਹਾ...! ਕਈ ਆਖਣ ਲੱਗੇ ਨਹੀਂ ਬਣਨੀ ਚਾਹੀਦੀ...! ਫੇਰ ਕਿਸੇ ਨੇ ਪੁੱਛਿਆ... ਜੇ ਹਰ ਵਾਰ ਐਵੇਂ ਹੀ ਰੋਕਾਂ ਲੱਗਣਗੀਆਂ ਤਾਂ ਦੁਨੀਆ ਨੂੰ ਪਤਾ ਕਿਵੇਂ ਲੱਗੂ ਕਿ ਪੰਜਾਬ ਨੇ ਕੀ ਕੁੱਝ ਸਹਿਆ ਸੀ..? ਅੱਜ ਦਾ ਸਮਾਂ ਸਿਰਫ ਕਿਤਾਬਾਂ ਦਾ ਨਹੀਂ ਰਿਹਾ... ਨਵੀਂ ਪੀੜ੍ਹੀ ਮੋਬਾਈਲ 'ਤੇ ਏ... ਇੰਟਰਨੈੱਟ 'ਤੇ ਏ... ਰੀਲਾਂ ਦੇਖਦੀ ਏ... ਵੈੱਬ ਲੜੀਆਂ ਦੇਖਦੀ ਏ...! ਜਿਹੜੀ ਗੱਲ ਪਰਦੇ 'ਤੇ ਨਹੀਂ ਆਉਂਦੀ... ਓਹ ਹੌਲੀ-ਹੌਲੀ ਲੋਕਾਂ ਦੀ ਯਾਦ ਵਿੱਚੋਂ ਵੀ ਨਿਕਲ ਜਾਂਦੀ ਏ...! ਇੱਕ ਵੇਲਾ ਸੀ... ਦਾਦੀਆਂ ਪੋਤਿਆਂ ਨੂੰ ਸਾਖੀਆਂ ਸੁਣਾਉਂਦੀਆਂ ਸਨ... ਹੁਣ ਪੋਤੇ-ਪੋਤੀਆਂ ਰੀਲਾਂ ਵੇਖਦੇ ਨੇ, ਯੂਟਿਊਬ ਦੇਖਦੇ ਨੇ... ਦੁਨੀਆ ਬਦਲ ਗਈ... ਮਾਧਿਅਮ ਬਦਲ ਗਏ... ਪਰ ਅਸੀਂ ਅਜੇ ਵੀ ਓਥੇ ਦੇ ਓਥੇ ਈ ਖਲੋਤੇ ਹਾਂ...! ਪੰਜਾਬੀ ਕੌਮ ਇਤਿਹਾਸ ਬਣਾਉਣ ਵਿਚ ਤਾਂ ਅੱਗੇ ਰਹੀ ਪਰ ਇਤਿਹਾਸ ਸੰਭਾਲਣ ਵਿਚ ਪਿੱਛੇ ਰਹਿ ਗਈ...! ਜਦੋਂ ਲੋਕਾਂ ਨੂੰ ਅਜੋਕੇ ਤਰੀਕਿਆਂ ਰਾਹੀਂ ਆਪਣਾ ਇਤਿਹਾਸ ਨਹੀਂ ਪਤਾ ਲਗਦਾ ਤਾਂ ਓਹ ਸਾਧ-ਮਲੰਗਾਂ ਤੇ ਬੂਬਨਿਆਂ ਦੀਆਂ ਸਵਾਦਲੀਆਂ ਤੇ ਮਨਘੜਤ ਕਹਾਣੀਆਂ ਸੁਣਕੇ ਵਿਸ਼ਵਾਸ਼ ਕਰੀ ਜਾ ਰਹੇ ਨੇ... ਜਦ ਇੰਦਰਾ ਡੈਣ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਥਾਂ-ਥਾਂ ਤੋਂ ਕਿੰਨੇ ਸਿੰਘ ਅਰਦਾਸੇ ਸੋਧ ਕੇ ਅੰਮ੍ਰਿਤਸਰ ਵੱਲ ਗਏ...! ਕਿੰਨੇ ਰਾਹਾਂ ਵਿਚ ਹੀ ਮਾਰ ਦਿੱਤੇ ਗਏ... ਕਿੰਨੇ ਗੁੰਮਨਾਮ ਰਹਿ ਗਏ... ਜੇ ਕੋਈ ਕਿਸੇ ਜਥੇਬੰਦੀ ਨਾਲ ਜੁੜਿਆ ਸੀ ਤਾਂ ਸ਼ਾਇਦ ਨਾਮ ਬਚ ਗਿਆ ਹੋਵੇ... ਪਰ ਬਥੇਰੇ ਐਸੇ ਵੀ ਹੈਨ ਜਿਹੜੇ ਇਤਿਹਾਸ ਦੀਆਂ ਪੰਕਤੀਆਂ ਵਿਚ ਕਿਤੇ ਆਏ ਹੀ ਨਹੀਂ...! ਉਹਨਾਂ ਦੇ ਨਾਮ ਤੇ ਕਹਾਣੀਆਂ ਕੌਣ ਸੰਭਾਲੇਗਾ..? ਦੁਨੀਆ ਵੇਖ ਲਵੋ.. ਅਮਰੀਕਾ ਆਪਣੀਆਂ ਜੰਗਾਂ ਤੇ ਫਿਲਮਾਂ ਬਣਾਉਂਦਾ... ਜਪਾਨ ਆਪਣੇ ਇਤਿਹਾਸ ਨੂੰ ਐਨੀਮੇਸ਼ਨ ਵਿੱਚ ਲੈ ਆਇਆ... ਤੁਰਕੀ ਵੀਡੀਓ ਰਾਹੀਂ ਆਪਣਾ ਇਤਿਹਾਸ ਦੁਨੀਆ ਤੱਕ ਪਹੁੰਚਾ ਰਿਹਾ... ਤੇ ਅਸੀਂ..? ਅਸੀਂ ਅਜੇ ਏਹੀ ਫੈਸਲਾ ਨਹੀਂ ਕਰ ਸਕੇ ਕਿ ਪਰਦੇ 'ਤੇ ਕੀ ਆਉਣਾ ਚਾਹੀਦਾ ਤੇ ਕੀ ਨਹੀਂ...! ਜੇ ਅਸੀਂ ਆਪਣਾ ਇਤਿਹਾਸ ਆਪ ਨਹੀਂ ਦੱਸਾਂਗੇ ਤਾਂ ਕੋਈ ਹੋਰ ਦੱਸੇਗਾ... ਫੇਰ ਉਹ ਆਪਣੀ ਨਜ਼ਰ ਨਾਲ ਦੱਸੇਗਾ... ਆਪਣੇ ਹਿਸਾਬ ਨਾਲ ਦੱਸੇਗਾ..! ਅੱਜ ਮਸਨੂਈ ਬੁੱਧੀ (AI) ਦਾ ਜ਼ਮਾਨਾ ਏ... ਮਸਨੂਈ ਬੁੱਧੀ ਇੰਟਰਨੈੱਟ ਤੋਂ ਸਿੱਖਦੀ ਏ... ਜੇ ਇੰਟਰਨੈੱਟ 'ਤੇ ਸਹੀ ਜਾਣਕਾਰੀ ਨਹੀਂ ਹੋਵੇਗੀ ਤਾਂ ਕੱਲ ਨੂੰ ਮਸਨੂਈ ਬੁੱਧੀ ਵੀ ਗਲਤ ਇਤਿਹਾਸ ਈ ਅੱਗੇ ਧੱਕੂ...! ਫੇਰ ਲੋਕ ਆਖਣਗੇ... ਸਰਚ ਇੰਜਣ 'ਤੇ ਤਾਂ ਏਹੀ ਲਿਖਿਆ... AI ਨੇ ਤਾਂ ਏਹੀ ਦੱਸਿਆ... ਪਰ ਦੂਜੇ ਪਾਸੇ ਏਹ ਵੀ ਸਹੀ ਏ ਕਿ ਫਿਲਮਾਂ ਦੇ ਨਾਮ ਤੇ ਸਸਤੀ ਲੋਕਪ੍ਰਿਯਤਾ ਵੀ ਨਹੀਂ ਹੋਣੀ ਚਾਹੀਦੀ... ਸ਼ਹੀਦੀਆਂ ਨੂੰ ਨਾਟਕ ਨਾ ਬਣਾਇਆ ਜਾਵੇ... ਇਤਿਹਾਸ ਨੂੰ ਤੋੜ ਮਰੋੜ ਕੇ ਨਾ ਵੇਚਿਆ ਜਾਵੇ... ਮਰਿਆਦਾ ਵੀ ਕਾਇਮ ਰਹੇ ਤੇ ਇਤਿਹਾਸ ਵੀ ਪਤਾ ਲੱਗੇ... ਕੁਦਰਤ ਦਾ ਨਿਯਮ ਏ ਕਿ ਖਾਲੀ ਥਾਂ ਹਮੇਸ਼ਾ ਖਾਲੀ ਨਹੀਂ ਰਹਿੰਦੀ... ਜੇ ਸੱਚ ਨਹੀਂ ਪਹੁੰਚੇਗਾ ਤਾਂ ਝੂਠ ਪਹੁੰਚ ਜਾਵੇਗਾ... ਜਿਹੜੀ ਕੌਮ ਆਪਣਾ ਇਤਿਹਾਸ ਆਪ ਨਹੀਂ ਲਿਖਦੀ, ਇੱਕ ਦਿਨ ਉਹਨੂੰ ਆਪਣਾ ਹੀ ਇਤਿਹਾਸ ਦੂਜਿਆਂ ਕੋਲੋਂ ਸੁਣਨਾ ਪੈਂਦਾ ਏ...! ✍🏻 ਅਗਿਆਤਏਹੀ ਲਿਖਤ ਅਖ਼ਬਾਰਾਂ-ਰਸਾਲਿਆਂ ਵਾਲੀ ਸਟੈਂਡਰਡ ਸ਼ੈਲੀ ਵਿੱਚ ਫ਼ੇਸਬੁੱਕ ਉੱਤੇ ਪੜ੍ਹੋ
Repost from TG Link Ads
🐕
ਵਿਦਵਾਨ ਤੇ ਇਨਸਾਨੀਅਤ
(ਸਿਰਫ਼ ਕੁਦਰਤ ਪ੍ਰੇਮੀਆਂ ਲਈ)
* ਖਤਰਨਾਕ ਕੁੱਤਿਆਂ ਨੂੰ ਮਾਰਨ...
* ਕਈ ਵਿਦਵਾਨਾਂ ਦੀਆਂ ਖੁਸ਼ੀਆਂ...
* ਜਾਨਵਰਾਂ ਦੇ ਵੱਡੇ ਕਤਲੇਆਮ...
* ਕੁੱਤਿਆਂ ਦੀ ਵਫ਼ਾਦਾਰੀ ਦੀਆਂ...
* ਮਨੁੱਖੀ ਹੈਵਾਨੀਅਤ ਤੇ ਦੋਗਲਾ...
* ਲਾਈਕ-ਵਿਊ ਲਈ ਚੁਣੀਂਦੀ...
ਪੂਰੀ ਪੋਸਟ ਫ਼ੇਸਬੁੱਕ 'ਤੇ ਪੜ੍ਹੋ
Repost from ਰਾਏ ਪੰਜਾਬ ਦੀ 🎯
🤐 ਏਹ ਜਿਹੜੇ ਮਹਾਂਪੁਰਖ ਬੈਠੇ ਏਥੇ, ਜਿਨ੍ਹਾਂ ਨੇ ਕਦੇ ਕੋਈ ਵੋਟ ਨੀ ਪਾਈ ਜਿਵੇਂ ਉਂਗਲ ਜਾਂ ਮੂਬੈਲ ਘਸਦਾ ਹੋਵੇ, ਨਾ ਕਦੇ ਕਿਸੇ ਪੋਸਟ ਜਾਂ ਚੈਨਲ ਦਾ ਲਿੰਕ ਸ਼ੇਅਰ ਕੀਤਾ, ਪੋਸਟਾਂ ਪੜ੍ਹਨ-ਵਿਚਾਰਨ ਦੀ ਥਾਂ ਝਾਤੀ ਮਾਰਕੇ ਔਹ ਗਏ ਔਹ ਗਏ, ਜ਼ਰਾ ਵਿਹਲ ਮਿਲੇ ਤਾਂ ਪਲ-ਛਿਣ ਅੱਖਾਂ ਬੰਦ ਕਰਕੇ ਅੰਤਰਧਿਆਨ ਹੋਇਓ ਵਈ ਕਰਨ ਕੀ ਆਏ..!
Repost from ਰਾਏ ਪੰਜਾਬ ਦੀ 🎯
ਸਦੀਆਂ ਤੋਂ ਸਾਂਝੇ ਪਰਿਵਾਰਾਂ ਅਤੇ ਖਾਨਦਾਨੀ ਕੰਮ-ਧੰਦਿਆਂ ਦੀ ਰੀਤ ਰਹੀ ਹੈ। ਰੋਜ਼ਾਨਾ ਦੇ ਸਾਰੇ ਕਾਰ-ਵਿਹਾਰ ਘਰ ਵਿੱਚ ਹੁੰਦੇ ਸਨ, ਖਾਹਿਸ਼ਾਂ ਸੀਮਤ ਸਨ, ਸਾਦਾ ਰਹਿਣ-ਸਹਿਣ ਤੇ ਖਾਣ-ਪਾਣ ਸੀ, ਹਰ ਕੋਈ ਆਪਣੇ ਪਰਿਵਾਰ ਤੇ ਆਪਣੀ ਸਿਹਤ ਲਈ ਜਿਉਂਦਾ ਸੀ। ਕੁੱਝ ਸਾਂਝੇ ਕੰਮ ਵੈਦ, ਨਾਈ, ਜੁਲਾਹਾ, ਘੁਮਿਆਰ ਆਦਿ ਦੇ ਜ਼ਿੰਮੇ ਸਨ। ਉਦਯੋਗਿਕ ਕ੍ਰਾਂਤੀ ਅਤੇ ਮਸ਼ੀਨੀਕਰਨ ਤੋਂ ਬਾਅਦ ਲੋਕ ਵੱਡੀ ਗਿਣਤੀ ਵਿੱਚ ਨੌਕਰੀਆਂ ਵੱਲ ਵਧੇ, ਜਿਸ ਨਾਲ ਪਰਿਵਾਰਕ ਜੀਵਨ, ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਰਿਸ਼ਤਿਆਂ ਵਿੱਚ ਵੀ ਕਾਫ਼ੀ ਬਦਲਾਅ ਆਇਆ, ਸਰੀਰ ਰੋਗੀ ਹੋ ਗਏ। ਲੋਕਾਂ ਦੀਆਂ ਨਿੱਤ ਨਵੀਆਂ ਖਾਹਿਸ਼ਾਂ, ਮਹਿੰਗੇ ਸ਼ੌਕ, ਘੁੰਮਣ-ਫਿਰਨ, ਪੈਸੇ ਲਈ ਹਰਲ-ਹਰਲ, ਸਬਰ-ਸੰਤੋਖ ਤੇ ਦਇਆ ਜਿਹੇ ਚੰਗੇ ਗੁਣ ਸਿਰਫ਼ ਦਿਖਾਵੇ ਲਈ ਜਾਂ ਸਟੇਟਸਾਂ ਵਿੱਚ ਰਹਿ ਗਏ, ਠੱਗੋ-ਠੱਗੀ ਤੇ ਮਾਰੋ-ਮਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ।
Repost from TG Link Ads
🐈 ਬਿੱਲੀ ਤੇ ਬਲੂੰਗੜੇ 🐾
(ਪੱਥਰ-ਦਿਲ ਤੇ ਜ਼ਾਲਮ ਦੂਰ ਰਹੋ)
* ਬਿੱਲੀ ਅਜੇ ਵੀ ਅੱਧ-ਜੰਗਲੀ...
* ਨੁਕਸਾਨ ਪਹੁੰਚਾਉਣ ਜਾਂ ਮਾਰਨ...
* ਮਾਣੋ ਬਿੱਲੀ ਵਾਰ-ਵਾਰ ਜਗ੍ਹਾ...
* ਕਿਸੇ ਹਾਦਸੇ ਦਾ ਸ਼ਿਕਾਰ...
* ਬਲੂੰਗੜੇ ਗੋਦ ਲੈਣ ਦਾ...
* ਹਰ ਜੀਵ ਆਪਣੇ ਬੱਚਿਆਂ...
ਪੂਰੀ ਪੋਸਟ ਫ਼ੇਸਬੁੱਕ 'ਤੇ ਪੜ੍ਹੋ
Repost from TG Link Ads
ਪਲਾਟ ਵਿਕਾਊ, ਮੋਗਾ ਸ਼ਹਿਰ
📍 Google Map Link
🏡 ਪਵਨ ਕਲੋਨੀ, ਪੁਰਾਣੀ ਚੁੰਗੀ ਨੰਬਰ 3, ਮੁੱਖ ਸੜਕ ਦੇ ਨੇੜੇ
👉 10, 20, 30 ਮਰਲੇ
👉 30 ਫੁੱਟ ਚੌੜਾ ਰਸਤਾ
👉 ਸੀਵਰੇਜ ਪਾਸ ਹੋਇਆ
👉 NOC ਸਮੇਤ/ਰਹਿਤ
📞 ਸੰਪਰਕ: 78891-93997
Repost from TG Link Ads
ਇੱਕ-ਡੇਢ ਮਹੀਨਾ ਪਹਿਲਾਂ ਟੈਲੀਗ੍ਰਾਮ ਨੇ ਆਪਣਾ ਪੋਲਿੰਗ ਫੀਚਰ ਅੱਪਡੇਟ ਕੀਤਾ ਹੈ, ਜਿਸ ਨਾਲ ਇਹ ਸੋਸ਼ਲ ਮੀਡੀਆ ਮੰਚਾਂ ਵਿੱਚੋਂ ਸਭ ਤੋਂ ਵਧੀਆ Survey & Quiz System ਬਣ ਗਿਆ ਹੈ। ਵਧੇਰੇ ਜਾਣਕਾਰੀ ਲਈ 👉 https://t.me/PunjabiTelegram/265
ਨਵੇਂ ਫੀਚਰਾਂ ਅਧਾਰਿਤ ਰਾਇਸ਼ੁਮਾਰੀ ਪੋਸਟਾਂ ਆਉਂਦੇ ਦਿਨੀਂ ਚੈਨਲ "ਰਾਏ ਪੰਜਾਬ ਦੀ" ਵਿੱਚ ਦੇਖੀਆਂ ਜਾ ਸਕਦੀਆਂ ਹਨ 👉🏿 https://t.me/+6YQiXgpKnlVlMzdl
〰️〰️〰️〰️〰️〰️
TAC ਦੁਆਰਾ ਚਲਾਏ ਜਾ ਰਹੇ ਸਾਹਿਤ, ਸਮਾਜਿਕ ਤੇ ਜਾਣਕਾਰੀ ਵਾਲੇ ਪੰਜਾਬੀ ਚੈਨਲ-ਗਰੁੱਪਾਂ ਵਿੱਚ ਸ਼ਾਮਲ ਹੋਣ ਲਈ ਲਿੰਕ (ਮਤਲਬੀ, ਅਕ੍ਰਿਤਘਣ, ਕਾਪੀ ਚੋਰ ਇਨ੍ਹਾਂ ਚੈਨਲਾਂ ਤੋਂ ਦੂਰ ਰਹਿਣ)
Repost from ਰਾਏ ਪੰਜਾਬ ਦੀ 🎯
ਟੈਲੀਗ੍ਰਾਮ ਨਾਲ ਚੰਗੀ ਗਿਣਤੀ ਵਿੱਚ ਪੰਜਾਬੀ ਜੁੜਨ ਲੱਗੇ ਸਨ ਪਰ ਪਿਛਲੇ ਡੇਢ-ਦੋ ਸਾਲਾਂ ਵਿੱਚ ਬਹੁਤੇ ਚੈਨਲ-ਗਰੁੱਪਾਂ ਦਾ ਗਰਾਫ਼ ਹੇਠਾਂ ਆਉਣ ਲੱਗਾ ਹੈ, ਇਸਦੇ ਮੁੱਖ ਕਾਰਣ ਕੀ ਹਨ?
Repost from TG Link Ads
ਇਤਿਹਾਸ ਦੇ ਸੀਨੇ ਵਿੱਚ ਦਫ਼ਨ ਕ...
🔫 1919 https://www.youtube.com/watch?v=d729RCo5JGg
☢️ ਹੀਰੋਸ਼ਿਮਾ https://www.youtube.com/watch?v=PfNL1I1KdjQ
卐 ਨਾਜ਼ੀ https://www.youtube.com/watch?v=X_EDuMPpvVU
🔥 1984 https://www.youtube.com/watch?v=FL8trxrPC_I
🕯️ ਰਵਾਂਡਾ https://www.youtube.com/watch?v=MF7EbUGlaOU
Repost from ਰਾਏ ਪੰਜਾਬ ਦੀ 🎯
ਤੁਸੀਂ ਪੰਜਾਬੀ ਕਿਤਾਬਾਂ ਨਾਲ ਕਿੰਨੇ ਕੁ ਜੁੜੇ ਹੋ? (ਇੱਕ ਤੋਂ ਵੱਧ ਠੀਕੇ ਵੀ ਲਗਾ ਸਕਦੇ ਹੋ ਪਰ ਅੰਤ Vote ਬਟਨ ਦੱਬਣਾ ਜ਼ਰੂਰੀ ਹੈ)
Repost from TG Link Ads
ਇਰਾਨ ਉੱਤੇ ਹਮਲੇ ਬਾਰੇ ਕੁੱਝ ਤੱਥ
- ਅਮਰੀਕਾ ਦੀ ਦਾਦਾਗਿਰੀ, ਤੇਲ ਜਿਹੇ ਸਰੋਤਾਂ 'ਤੇ ਕਬਜ਼ਾ
- ਇਰਾਨ ਵਿਰੁੱਧ 1979 ਤੋਂ ਪਾਬੰਦੀਆਂ ਲਾਈਆਂ ਹੋਈਆਂ
- ਅਮਰੀਕਾ ਵੱਲੋਂ ਹੋਰ ਮੁਲਕਾਂ ਨੂੰ ਜੰਗ ਵਿੱਚ ਧੱਕਣ ਲਈ ਚਾਲਾਂ
- ਯਾਹੂ ਨੇ ਕਿਹਾ ਹੋਇਆ ਕਿ ਕਿਸੇ ਨਿਯਮ ਦੀ ਪ੍ਰਵਾਹ ਨੀ
- ਹੁਣ ਤੱਕ 15000 ਤੋਂ ਉੱਪਰ ਬੰਬ ਤੇ ਢਾਈ-ਤਿੰਨ ਹਜ਼ਾਰ...
- ਡੋਲਨ ਟਰੰਪ ਸਵੇਰ-ਸ਼ਾਮ ਬਿਆਨ ਬਦਲਦਾ
- ਜ਼ਮੀਨੀ ਫੌਜਾਂ ਨੂੰ ਇਰਾਨ ਭੇਜਿਆ ਜਾ ਰਿਹਾ
- ਦੁਨੀਆ ਦਾ ਅੰਤ...
ਪੂਰੀ ਪੋਸਟ ਫ਼ਸਬੁੱਕ 'ਤੇ ਪੜ੍ਹੋ
Repost from ਰਾਏ ਪੰਜਾਬ ਦੀ 🎯
ਵੈਸੇ ਤਾਂ AI ਕਈ ਦਹਾਕਿਆਂ ਤੋਂ ਮੌਜੂਦ ਹੈ, ਪਰ ਆਮ ਲੋਕਾਂ ਲਈ ਇਹ ਪਿਛਲੇ 3-4 ਸਾਲਾਂ ਵਿੱਚ ਹੀ ਵਰਤਣ ਯੋਗ ਬਣਿਆ। ਤੁਸੀਂ ਆਮ-ਖ਼ਾਸ ਕੰਮਾਂ ਲਈ ਕਿਹੜਾ AI ਪ੍ਰੋਗਰਾਮ ਸਭ ਤੋਂ ਜ਼ਿਆਦਾ ਵਰਤਦੇ ਹੋ?
Endi mavjud! Telegram Tadqiqoti 2025 — yilning asosiy insaytlari 
