fa
Feedback

فریب کلاهبرداران را نخورید! تل‌متریو این کانال‌ها را شناسایی و برچسب‌گذاری می‌کند 👉 برای مشاهده برچسب، اشتراک تهیه کنید

ਸ਼ਾਇਰੀ 💔 Poetry 💔 शायरी

ਸ਼ਾਇਰੀ 💔 Poetry 💔 शायरी

رفتن به کانال در Telegram
728
مشترکین
-124 ساعت
-17 روز
-1030 روز
آرشیو پست ها
Repost from N/a
ਟੈਲੀਗ੍ਰਾਮ ਉੱਤੇ ਪੰਜਾਬੀ ਗਰੁੱਪਾਂ ਤੇ ਚੈਨਲਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਅਤੇ ਇਨ੍ਹਾਂ ਨਾਲ ਜੁੜੇ ਮੈਂਬਰਾਂ ਦੀ ਗਿਣਤੀ ਵੀ ਦਿਨ-ਬ-ਦਿਨ ਘਟਦੀ ਜਾ ਰ
ਟੈਲੀਗ੍ਰਾਮ ਉੱਤੇ ਪੰਜਾਬੀ ਗਰੁੱਪਾਂ ਤੇ ਚੈਨਲਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਅਤੇ ਇਨ੍ਹਾਂ ਨਾਲ ਜੁੜੇ ਮੈਂਬਰਾਂ ਦੀ ਗਿਣਤੀ ਵੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਚੈਨਲ ਚਲਾਉਣ ਵਾਲੇ ਹੁਣ ਕਮਾਈ ਵਾਲੇ ਮੰਚਾਂ ਵੱਲ ਵੱਧ ਧਿਆਨ ਦੇਣ ਲੱਗੇ ਹਨ, ਜਦਕਿ ਲੋਕਾਂ ਖ਼ਾਸ ਕਰਕੇ ਨਵੀਂ ਪੀੜ੍ਹੀ ਦਾ ਰੁਝਾਨ ਵੀ ਵੀਡੀਓ, ਰੀਲਾਂ ਤੇ ਮਨੋਰੰਜਨ ਵੱਲ ਵਧ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀਆਂ ਵੀ ਅਜਿਹੀ ਸਮਗਰੀ ਨੂੰ ਵੱਧ ਉਤਸ਼ਾਹ ਦੇ ਰਹੀਆਂ ਹਨ। ਕੁੱਝ ਮੈਂਬਰ ਬਹੁਤੀਆਂ ਜਾਂ ਊਟ-ਪਟਾਂਗ ਪੋਸਟਾਂ ਤੋਂ ਅੱਕ ਕੇ ਚੈਨਲ ਛੱਡ ਜਾਂਦੇ ਹਨ, ਜਦਕਿ ਕੁੱਝ ਘੱਟ ਪੋਸਟਾਂ ਆਉਣ ਕਰਕੇ। ਹਰ ਕਿਸੇ ਦੀ ਆਪੋ-ਆਪਣੀ ਪਸੰਦ ਹੈ, ਪਰ ਚੰਗੀ ਤੇ ਲਾਹੇਵੰਦ ਸਮਗਰੀ ਸਾਂਝੀ ਕਰਨ ਵਾਲੇ ਪੰਜਾਬੀ ਚੈਨਲਾਂ ਨੂੰ ਹੱਲਾਸ਼ੇਰੀ ਦੇਣੀ ਵੀ ਜ਼ਰੂਰੀ ਹੈ।
TAC ਦੇ ਰੋਜ਼ਾਨਾ ਵਾਂਗ ਚੱਲਣ ਵਾਲੇ ਕੁੱਝ ਚੈਨਲਾਂ ਉੱਤੇ ਝਾਤ ਮਾਰੋ: ✍️ ਤਾਇਆ ਜੀ ❤️ ਸਾਡੀ ਸਿਹਤ 🌾 ਰੰਗਲਾ ਪੰਜਾਬ 🎓 Educational News 💡 ਆਮ ਤੇ ਰੌਚਕ ਗਿਆਨ 🌦 ਮੌਸਮ ਤੇ ਕੁਦਰਤ 📊 ਰਾਏ ਪੰਜਾਬ ਦੀ ਸਾਡੇ ਸਾਰੇ ਟੈਲੀਗ੍ਰਾਮ ਚੈਨਲਾਂ ਦੀ ਸੂਚੀ ਇੱਥੇ ਦੇਖੋ: 👉 @NextLevelServices
22 نوامبر, 05:49

Repost from N/a
3️⃣5️⃣0️⃣0️⃣0️⃣➕ ਸ਼ਬਦ 🤖 ਟੈਲੀਗ੍ਰਾਮ ਬੋਟ @PunjabiBoliBot ਰਾਹੀਂ ਉੱਪਰ ਦਿਖਾਏ ਪੰਜ ਕੋਸ਼ਾਂ ਵਿੱਚੋਂ ਸ਼ਬਦ ਜਾਂ ਅਰਥ ਖੋਜ ਸਕਦੇ ਹੋ। ➕ ਬੋਟ ਨੂੰ ਕਿ
+4
3️⃣5️⃣0️⃣0️⃣0️⃣➕ ਸ਼ਬਦ 🤖 ਟੈਲੀਗ੍ਰਾਮ ਬੋਟ @PunjabiBoliBot ਰਾਹੀਂ ਉੱਪਰ ਦਿਖਾਏ ਪੰਜ ਕੋਸ਼ਾਂ ਵਿੱਚੋਂ ਸ਼ਬਦ ਜਾਂ ਅਰਥ ਖੋਜ ਸਕਦੇ ਹੋ। ➕ ਬੋਟ ਨੂੰ ਕਿਸੇ ਟੈਲੀਗ੍ਰਾਮ ਗਰੁੱਪ ਵਿੱਚ ਸ਼ਾਮਲ ਕਰਕੇ ਵੀ ਵਰਤਿਆ ਜਾ ਸਕਦਾ ਹੈ। 📚 ਮੁੱਖ ਤੌਰ 'ਤੇ ਇਹ ਬੋਟ ਪੰਜਾਬੀ ਉਪ-ਬੋਲੀਆਂ ਦੇ ਸ਼ਬਦ ਲੱਭਣ ਵਾਲਿਆਂ ਅਤੇ ਪੰਜਾਬੀ ਸਿੱਖਣ ਵਾਲਿਆਂ ਲਈ ਹੈ। ਇਸ ਵਿੱਚ ਸ਼ਬਦ-ਅਰਥਾਂ ਤੋਂ ਇਲਾਵਾ ਕੁੱਝ ਹੋਰ ਦਿਲਚਸਪ ਫੀਚਰ ਜਿਵੇਂ ਕਿ ਅੱਖਰਾਂ ਮੁਤਾਬਕ ਸ਼ਬਦ ਬਣਾਉਣੇ, ਸ਼ਬਦ ਦਾ ਅਰਥ ਬੁੱਝਣਾ, ਤੁਕਾਂਤ ਲੱਭਣੇ ਆਦਿ ਵੀ ਸ਼ਾਮਲ ਹਨ। 💬 ਇਹ ਕੋਈ AI ਚੈਟਬੋਟ ਨਹੀਂ ਕਿ ਆਪਣੀ ਮਰਜੀ ਅਨੁਸਾਰ ਘੋੜਾ ਦੱਬੀ ਜਾਓ। ਬੋਟ ਨੂੰ ਵਰਤਣ ਲਈ ਖ਼ਾਸ ਕਮਾਂਡਾਂ ਹਨ, ਜਿਨ੍ਹਾਂ ਦੀ ਵਰਤੋਂ ਬਾਰੇ ਬੋਟ ਖੋਲ੍ਹਕੇ /help ਪੜ੍ਹੋ ਜਾਂ ਹੇਠਲੇ ਗਰੁੱਪ ਵਿੱਚ ਉਦਾਹਰਣਾਂ ਦੇਖ ਸਕਦੇ ਹੋ 👇🏼 https://t.me/+bpz1lIZ-Om82ZWI1 ⛳️ ਉਪਰਾਲਾ by @ShabadShala
14 نوامبر, 21:57
22 نوامبر, ~06:00

ਲੋਕਾਂ ਦੁਆਰਾ ਘਰੇਲੂ ਤੇ ਰਵਾਇਤੀ ਖੁਰਾਕਾਂ ਛੱਡ ਕੇ ਖੁੰਭਾਂ ਵਾਂਗ ਖੁੱਲ੍ਹ ਰਹੇ ਪੀਜ਼ੇ-ਬਰਗਰਾਂ ਜਿਹੇ ਫਾਸਟ-ਫੂਡ ਵੱਲ ਕਿਉਂ ਜਾਇਆ ਜਾ ਰਿਹਾ ਹੈ?
Anonymous voting
07 نوامبر, 22:59
15 نوامبر, ~07:03

sticker.webp0.37 KB
07 نوامبر, 22:59
15 نوامبر, ~07:03

Repost from N/a
🙏 ਆਟੋਮੈਟਿਕ ਹੁਕਮਨਾਮਾ 🙏 🌸 ਟੈਲੀਗ੍ਰਾਮ ਬੋਟ ਰਾਹੀਂ, ਰੋਜ਼ਾਨਾ ਸਵੇਰੇ ਪਾਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਉਣ ਵਾਲਾ ਪਾਵਨ ਮੁੱਖਵਾਕ 👥 ਬੋ
🙏 ਆਟੋਮੈਟਿਕ ਹੁਕਮਨਾਮਾ 🙏 🌸 ਟੈਲੀਗ੍ਰਾਮ ਬੋਟ ਰਾਹੀਂ, ਰੋਜ਼ਾਨਾ ਸਵੇਰੇ ਪਾਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਉਣ ਵਾਲਾ ਪਾਵਨ ਮੁੱਖਵਾਕ 👥 ਬੋਟ ਨੂੰ ਕਿਸੇ ਗਰੁੱਪ ਜਾਂ ਚੈਨਲ ਵਿੱਚ ਸ਼ਾਮਲ ਕਰਨ ਲਈ, Add Member ਕਰਕੇ ਸਰਚ ਕਰੋ @DailyHukamnamaBot ਜਾਂ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ▶️ ਪ੍ਰਾਈਵੇਟ ਚੈਟ ਵਿੱਚ ਪ੍ਰਾਪਤ ਕਰਨ ਲਈ @DailyHukamnamaBot ਖੋਲ੍ਹਕੇ Start ਬਟਨ ਦਬਾਓ 🔗 ਟੈਲਗ੍ਰਾਮ ਤੋਂ ਬਾਹਰ ਕਿਸੇ ਨੂੰ ਲਿੰਕ ਭੇਜਣਾ ਹੈ ਤਾਂ ਪੂਰਾ ਲਿੰਕ ਭੇਜੋ: https://t.me/DailyHukamnamaBot 🤖 ਬੋਟ 30 ਦਿਨਾਂ ਲਈ ਪਰਖ ਕਾਲ (Trial Period) ਵਿੱਚ ਰਹੇਗੀ ⛳️ ਉਪਰਾਲਾ by @ShabadShala
31 اکتبر, 23:42
08 نوامبر, ~12:44

Repost from TG Link Ads
ਮਠਿਆਈ ਖਾ ਰਹੇ ਆਂ ਜਾਂ..? 🔹 ਚਮਕਦੇ ਡੱਬੇ ਤੇ ਦੁਕਾਨਾਂ, ਪਰ... 🔹 ਕੀੜੇ, ਮੱਖੀਆਂ, ਕਾਕਰੋਚ ਮੁਫ਼ਤ... 🔹 ਸਸਤੇ ਦੇ ਚੱਕਰ ਵਿੱਚ ਕਿਤੇ... 🔹 ਤਿਉਹਾਰ
ਮਠਿਆਈ ਖਾ ਰਹੇ ਆਂ ਜਾਂ..? 🔹 ਚਮਕਦੇ ਡੱਬੇ ਤੇ ਦੁਕਾਨਾਂ, ਪਰ... 🔹 ਕੀੜੇ, ਮੱਖੀਆਂ, ਕਾਕਰੋਚ ਮੁਫ਼ਤ... 🔹 ਸਸਤੇ ਦੇ ਚੱਕਰ ਵਿੱਚ ਕਿਤੇ... 🔹 ਤਿਉਹਾਰਾਂ ਦੇ ਸੀਜ਼ਨ ਵਿੱਚ... 🔹 ਮਹਿਕਮਿਆਂ ਦੀ ਕਾਰਗੁਜ਼ਾਰੀ... 🔹 ਸਫ਼ਾਈ, ਸੁੱਚਮ ਤੇ ਸ਼ੁੱਧਤਾ ਤਾਂ... ਪੂਰੀ ਪੋਸਟ ਪੜ੍ਹੋ ਫ਼ੇਸਬੁੱਕ ਉੱਤੇ...
24 اکتبر, 22:50
01 نوامبر, ~00:06

Repost from N/a
📚 ਪਾਠਕਾਂ, ਲੇਖਕਾਂ, ਸਿਖਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਵਿਦਵਾਨਾਂ ਤੇ ਜਗਿਆਸੂਆਂ ਲਈ ਪੰਜਾਬੀ ਦੀਆਂ ਉਪ-ਬੋਲੀਆਂ ਦੇ 30000+ ਸ਼ਬਦਾਂ ਦਾ ਖ਼ਜ਼ਾਨਾ
📚 ਪਾਠਕਾਂ, ਲੇਖਕਾਂ, ਸਿਖਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਵਿਦਵਾਨਾਂ ਤੇ ਜਗਿਆਸੂਆਂ ਲਈ ਪੰਜਾਬੀ ਦੀਆਂ ਉਪ-ਬੋਲੀਆਂ ਦੇ 30000+ ਸ਼ਬਦਾਂ ਦਾ ਖ਼ਜ਼ਾਨਾ..! 🤖 ਹੁਣ ਤੁਸੀਂ ਮਲਵਈ, ਪੁਆਧੀ, ਪੋਠੋਹਾਰੀ ਤੇ ਲਹਿੰਦੀ ਬੋਲੀਆਂ ਦੇ ਸ਼ਬਦ ਜਾਂ ਅਰਥ ਟੈਲੀਗ੍ਰਾਮ ਬੋਟ https://t.me/PunjabiBoliBot ਦੀ ਸਹਾਇਤਾ ਨਾਲ ਪਲ-ਛਿਣ ਵਿੱਚ ਜਾਣ ਸਕਦੇ ਹੋ। ❓ ਬੋਟ ਅਤੇ ਇਸਨੂੰ ਵਰਤਣ ਬਾਰੇ ਬੋਟ Menu ਜਾਂ /help ਕਮਾਂਡ ਵਰਤੋ। 🔥 ਬੋਟ ਨੂੰ ਨਿੱਜੀ ਚੈਟ ਰਾਹੀਂ ਵਰਤ ਸਕਦੇ ਹੋ ਜਾਂ ਕਿਸੇ ਗਰੁੱਪ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਬੋਟ ਪ੍ਰਬੰਧਕ ਦੀ ID @PanjabiRobot ਉੱਤੇ ਹੇਠ ਲਿਖੀ ਜਾਣਕਾਰੀ ਭੇਜ ਸਕਦੇ ਹੋ: • ਬੋਟ ਵਿੱਚ ਸ਼ਾਮਲ ਉਪ-ਬੋਲੀਆਂ ਨਾਲ ਸੰਬੰਧਿਤ ਕੋਈ ਨਵਾਂ ਸ਼ਬਦ (ਸਮੇਤ ਅਰਥ) • ਪੰਜਾਬੀ ਦੀਆਂ ਹੋਰ ਉਪ-ਬੋਲੀਆਂ (ਜਿਵੇਂ ਮਾਝੀ, ਦੁਆਬੀ ਆਦਿ) ਦੀ ਕੋਈ ਕਿਤਾਬ ਜਾਂ ਸ਼ਬਦਕੋਸ਼ ਤਾਂ ਨਹੀਂ ਬਣੇ ਪਰ ਜੇ ਕਿਸੇ ਕੋਲ ਸ਼ਬਦਾਂ ਦਾ ਥੋੜ੍ਹਾ-ਬਹੁਤ ਸੰਗ੍ਰਹਿ ਹੈ ਤਾਂ ਅਰਥਾਂ ਸਮੇਤ ਭੇਜ ਸਕਦੇ ਹੋ ⚡️ ਆਉਂਦੇ ਸਮੇਂ ਦੌਰਾਨ ਬੋਟ ਵਿੱਚ ਕੁੱਝ ਨਵੇਂ ਫੀਚਰ ਜੋੜੇ ਜਾਣਗੇ, ਜਿਸ ਬਾਰੇ ਸਬਸਕ੍ਰਾਈਬਰਾਂ ਨੂੰ ਸੰਦੇਸ਼ੇ ਰਾਹੀਂ ਸੂਚਨਾ ਮਿਲੇਗੀ, Subscribe ਕਰਨ ਲਈ @PunjabiBoliBot ਖੋਲ੍ਹ ਕੇ Start ਕਰੋ। 🪴 ਇਹ ਬੋਟ ਪੰਜਾਬੀ ਦੇ ਕਿਸੇ ਵੱਡੇ ਪ੍ਰੋਜੈਕਟ ਦਾ ਛੋਟਾ ਜਿਹਾ ਹਿੱਸਾ ਹੈ, ਜਿਸ ਬਾਰੇ ਅਗਲੇ ਸਾਲ ਗੱਲ ਕਰਾਂਗੇ। ⛳️ ਉਪਰਾਲਾ by @ShabadShala
17 اکتبر, 22:17
24 اکتبر, ~22:52

ਬੀਤੇ 10-12 ਸਾਲਾਂ ਵਿੱਚ, ਭਾਰਤ 'ਚ ਮੋਬਾਈਲ ਸੇਵਾ ਦੇਣ ਵਾਲੀਆਂ ਕੰਪਨੀਆਂ ਸੁੰਘੜ ਕੇ 2-3 ਰਹਿ ਗਈਆਂ ਹਨ। ਇਹਨਾਂ ਵਿੱਚੋਂ ਵੀ ਮੁੱਖ ਤਾਂ ਅੰਬਾਨੀ ਦੀ ਰਿਲਾਇੰਸ-ਜੀਓ ਹੈ, ਏਅਰਟੈੱਲ ਤੇ ਵੋਡਾਫ਼ੋਨ ਵੀ ਭਾਜਪਾ ਦੇ ਕਿਸੇ ਲੀਡਰ ਜਾਂ ਚੰਦਾ ਸਹਿਯੋਗੀ ਦੀ ਹੋਣੀ ਤਾਂ ਮਾੜ੍ਹਾ ਜਿਹਾ ਬਚੀਆਂ ਆਉਂਦੀਆਂ, BSNL ਨੂੰ ਜਾਣ-ਬੁੱਝ ਕੇ ਖਤਮ ਕੀਤਾ ਜਿਵੇਂ ਦੂਜੇ ਸਾਰੇ ਸਰਕਾਰੀ ਮਹਿਕਮਿਆਂ ਨੂੰ ਕੀਤਾ। ਬਾਕੀ ਹੋਰ ਕਈ ਕੰਪਨੀਆਂ ਹੁੰਦੀਆਂ ਸਨ, ਉਹ ਅੰਬਾਨੀ ਖਾ ਗਿਆ। ਐਲਨ-ਮਸਕ ਦੀ ਸਟਾਰਲਿੰਕ ਕੰਪਨੀ ਪਿਛਲੇ 5 ਸਾਲਾਂ ਤੋਂ ਭਾਰਤ ਵਿੱਚ ਲਾਇਸੰਸ ਲੈਣ ਲਈ ਹੱਥ-ਪੱਲਾ ਮਾਰ ਰਹੀ ਹੈ ਪਰ ਮੋਦੀ-ਸ਼ਾਹ ਹੁਰੀਂ ਦੇ ਨਹੀਂ ਰਹੇ, ਬਾਕੀ ਸਾਰੇ ਦੇਸਾਂ ਨੇ ਦੇਤੇ। ਕਾਰਣ ਸਭ ਨੂੰ ਪਤਾ, ਸਟਾਰਲਿੰਕ ਸਿੱਧਾ ਸੈਟੇਲਾਈਟ ਤੋਂ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਦੇਵੇਗੀ, ਜਿਸ ਨਾਲ ਅੰਬਾਨੀ ਲੁਟੇਰੇ ਦਾ ਗ੍ਰਾਫ਼ ਡਿੱਗੇਗਾ। ਭਾਰਤ ਵਾਲੇ ਜੇ ਦੇਣਗੇ ਵੀ ਤਾਂ ਮਾੜ੍ਹੇ-ਮੋਟੇ ਖੇਤਰ ਤੱਕ ਸੀਮਤ ਰੱਖਣਗੇ, ਜਿੰਨਾ ਚਿਰ ਭਾਜਪਾ ਦਾ ਰਾਜ ਏ।
10 اکتبر, 22:35
17 اکتبر, ~22:19

ਧੌਣ ਦਾ ਕਿੱਲਾ ਕਦੇ ਨਹੀਂ ਲੱਭਿਆ, ਲੱਖ ਰਾਖ ਫਰੋਲੀਏ। ਅੰਦਰ ਬੈਠਾ ਚੋਰ ਨਾ ਫੜਿਆ, ਬਾਹਰ ਭਾਵੇਂ ਲੱਖ ਟੋਲੀਏ। ਸੱਚ ਦਾ ਪੱਲਾ ਹੱਥ ਨਾ ਆਇਆ, ਲੱਖ ਗੱਲਾਂ ਨ
ਧੌਣ ਦਾ ਕਿੱਲਾ ਕਦੇ ਨਹੀਂ ਲੱਭਿਆ, ਲੱਖ ਰਾਖ ਫਰੋਲੀਏ। ਅੰਦਰ ਬੈਠਾ ਚੋਰ ਨਾ ਫੜਿਆ, ਬਾਹਰ ਭਾਵੇਂ ਲੱਖ ਟੋਲੀਏ। ਸੱਚ ਦਾ ਪੱਲਾ ਹੱਥ ਨਾ ਆਇਆ, ਲੱਖ ਗੱਲਾਂ ਨੂੰ ਤੋਲੀਏ। ਮਨ ਦਾ ਭੇਤ ਕਦੇ ਨ ਖੁੱਲ੍ਹਿਆ, ਭਾਵੇਂ ਲੱਖ ਜ਼ੁਬਾਨਾਂ ਖੋਲੀਏ।
10 اکتبر, 03:49

ਆਓ ਦੇਖੀਏ ਟੈਲੀਗ੍ਰਾਮ ਉੱਤੇ ਕਿੰਨੀ ਕੁ ਉਮਰ ਦੇ ਵਰਤੋਂਕਾਰ ਹਨ, ਤੁਸੀਂ ਕਿਸ ਉਮਰ ਵਰਗ ਵਿੱਚ ਆਉਂਦੇ ਹੋ?
Anonymous voting
02 اکتبر, 22:33
10 اکتبر, ~22:51

AnimatedSticker.tgs0.12 KB
02 اکتبر, 22:33
10 اکتبر, ~22:51

Repost from TG Link Ads
ਕਿਤਾਬ ਮੇਲੇ ਤਾਂ ਲੱਗ ਰਹੇ ਨੇ, ਪਰ ਕੀ ਕਿਤਾਬਾਂ ਆਮ ਪਾਠਕ ਤੱਕ ਪਹੁੰਚ ਰਹੀਆਂ ਨੇ..? ਨਿੱਜੀ, ਸਰਕਾਰੀ ਅਤੇ ਡੇਰਿਆਂ ਵਾਲੇ ਸਟਾਲ... ਮਹਿੰਗੀਆਂ ਕਿਤਾਬਾਂ
ਕਿਤਾਬ ਮੇਲੇ ਤਾਂ ਲੱਗ ਰਹੇ ਨੇ, ਪਰ ਕੀ ਕਿਤਾਬਾਂ ਆਮ ਪਾਠਕ ਤੱਕ ਪਹੁੰਚ ਰਹੀਆਂ ਨੇ..? ਨਿੱਜੀ, ਸਰਕਾਰੀ ਅਤੇ ਡੇਰਿਆਂ ਵਾਲੇ ਸਟਾਲ... ਮਹਿੰਗੀਆਂ ਕਿਤਾਬਾਂ ਤੇ ਬਦਲਦੇ ਯੁੱਗ ਤੋਂ ਬੇਖ਼ਬਰ ਪ੍ਰਕਾਸ਼ਕ... ਫਰੀਦਕੋਟ ਮੇਲੇ ਤੋਂ ਪਰਤਦਿਆਂ ਮਨ ਵਿੱਚ ਉੱਠੇ ਸਵਾਲ। ਕਿਤਾਬ ਮੇਲਿਆਂ 'ਤੇ ਜਾਣ ਤੋਂ ਪਹਿਲਾਂ ਇੱਕ ਵਾਰ ਪੜ੍ਹ ਲੈਣਾ 👇🏼 ਕਿਤਾਬ ਮੇਲੇ ਅਤੇ ਪੰਜਾਬੀ ਪਾਠਕ
24 سپتامبر, 23:17
03 اکتبر, ~10:57

Repost from TG Link Ads
ਪੰਛੀਆਂ ਨੂੰ ਚੋਗਾ ਪਾਉਣ ਦੀ ਸ਼ੁਰੂਆਤ ਕਿਵੇਂ ਕਰੀਏ 🔹 ਵਿਹੜੇ 'ਚ ਜਾਂ ਛੱਤ ਉੱਤੇ... 🔹 ਸੂਰਜ ਚੜ੍ਹਨ ਕੁ ਦੇ ਸਮੇਂ... 🔹 ਜ਼ਿਆਦਾਤਰ ਪੰਛੀ ਬਾਜਰਾ... 🔹
ਪੰਛੀਆਂ ਨੂੰ ਚੋਗਾ ਪਾਉਣ ਦੀ ਸ਼ੁਰੂਆਤ ਕਿਵੇਂ ਕਰੀਏ 🔹 ਵਿਹੜੇ 'ਚ ਜਾਂ ਛੱਤ ਉੱਤੇ... 🔹 ਸੂਰਜ ਚੜ੍ਹਨ ਕੁ ਦੇ ਸਮੇਂ... 🔹 ਜ਼ਿਆਦਾਤਰ ਪੰਛੀ ਬਾਜਰਾ... 🔹 ਦਾਣੇ ਨਾ ਤਾਂ ਭੁੰਨੇ ਹੋਣ ਨਾ ... 🔹 ਵੇਲੇ ਸਿਰ ਉੱਠਣ ਦੀ ਆਦ... ਨਿੱਜੀ ਤਜ਼ਰਬੇ ਦੀ ਰੌਚਕ ਕਹਾਣੀ ਅਤੇ ਜਾਣਕਾਰੀ ਪੜ੍ਹੋ ਫ਼ੇਸਬੁੱਕ ਉੱਤੇ
16 سپتامبر, 23:16
24 سپتامبر, ~23:18

ਅੱਜਕੱਲ੍ਹ ਕਮਾਈ ਕਰਨੀ ਪਹਿਲਾਂ ਵਾਂਗ ਸੌਖੀ ਨਹੀਂ ਰਹੀ। ਜ਼ਮਾਨਾ ਬਦਲ ਚੁੱਕਾ ਹੈ, ਬਜ਼ਾਰ ਦੇ ਰੰਗ-ਢੰਗ ਬਦਲ ਗਏ ਹਨ, ਮੁਕਾਬਲੇਬਾਜ਼ (Competitors) ਵਧ ਗਏ ਹਨ ਤੇ ਹੁਣ ਟਿਕੇ ਰਹਿਣ ਲਈ ਕਈ ਕੁੱਝ ਵਰਤਣਾ ਪੈਂਦਾ ਹੈ। ਤੁਸੀਂ ਆਪਣੇ ਕਾਰੋਬਾਰ ਨੂੰ ਚਲਾਉਣ ਤੇ ਵਧਾਉਣ ਲਈ ਕੀ-ਕੀ ਵਰਤ ਰਹੇ ਹੋ?
Anonymous voting
08 سپتامبر, 23:01
16 سپتامبر, ~23:17

sticker.webp0.15 KB
08 سپتامبر, 23:01
16 سپتامبر, ~23:17

Repost from TG Link Ads
ਪੰਥ ਤੇ ਪੰਜਾਬ ਦੇ ਅਸਲੀ ਗ਼ਦਾਰ
ਲੰਘੀ 31-ਅਗਸਤ ਨੂੰ PU ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿੱਚ ਭਾਜਪਾ-RSS ਨੇ ਜਿੱਤ ਪ੍ਰਾਪਤ ਕੀਤੀ ਜਿਸਦੀ ਮਦਦ ਅਕਾਲੀ ਦਲ ਬਾਦਲ ਨੇ ਬਿਨਾਂ ਕਹੇ ਬਿਨਾਂ ਸ਼ਰਤ ਕੀਤੀ। ਜਿੱਤਣ ਤੋਂ ਬਾਅਦ ਯੂਨੀਵਰਸਿਟੀ ਵਿੱਚ ਭਗਵਾਂ ਝੰਡੇ ਲਹਿਰਾਏ ਗਏ, ਬਿਹਾਰ-ਬਿਹਾਰ ਕੀ ਅਵਾਜ਼ੇਂ ਆਈਂ, ਭਗਵਾਂਧਾਰੀਆਂ ਨੇ ਓਹੀ ਕੱਟੜ ਪ੍ਰਦਰਸ਼ਨ ਕੀਤੇ ਜਿਹਨਾਂ ਨੂੰ ਅਕਾਲੀ ਦਲ ਬਾਦਲ ਨੇ ਪੂਰਾ ਸਮਰਥਨ ਦਿੱਤਾ ਤੇ ਨਾਲੇ ਸੱਥ ਵਾਲਿਆਂ 'ਤੇ ਤਵਾ ਲਾ ਕੇ ਕਹਿ ਰਹੇ ਵਿਦਿਆਰਥੀਆਂ ਨੇ ਕੱਟੜਤਾ ਨੂੰ ਨਕਾਰਿਆ। ਏਸ ਜਿੱਤ ਪਿੱਛੇ ਕਾਲਜਾਂ-ਯੂਨੀਆਂ 'ਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਘਟਣਾ ਵੀ ਇੱਕ ਕਾਰਣ ਹੈ ਪਰ ਜੇ ਅਕਾਲੀ ਦਲ ਨੇ ਸਮਰਥਨ ਨਾ ਕੀਤਾ ਹੁੰਦਾ ਤਾਂ ਦੂਜੇ ਨੰਬਰ ਉੱਤੇ ਰਹਿਣ ਵਾਲੀ ਪਾਰਟੀ ਨੇ ਜਿੱਤਣਾ ਸੀ ਬਸ਼ਰਤੇ ਭਾਜਪਈ ਧੱਕਾ ਤੇ ਧਾਂਦਲੀ ਨਾ ਕਰਦੇ। ਵੈਸੇ ਤਾਂ ਇਹ ਚੋਣ ਹਰ ਵਰ੍ਹੇ ਹੁੰਦੀ ਹੈ, ਪਿਛਲੀ ਵਾਰ ਵੀ ਭਾਜਪਾ ਨੇ ਈ ਕਬਜ਼ਾ ਕੀਤਾ ਸੀ, ਪਰ ਏਸ ਵਾਰ ਦੀ ਚੋਣ ਨੂੰ ਜਾਣਬੁੱਝ ਕੇ ਕੁੱਝ ਅਲੱਗ ਬਣਾਇਆ ਗਿਆ ਕਿਉਂਕਿ ਅੱਗੇ ਪੰਜਾਬ ਵਿਧਾਨ ਸਭਾ ਚੋਣ ਆ ਰਹੀ ਹੈ। ਸੁਣਿਆ ਏਸ ਵਾਰ MLA ਦੀ ਚੋਣ ਜਿੰਨਾ ਖਰਚਾ ਕੀਤਾ ਗਿਆ, ਤੇ ਇਸੇ ਜਿੱਤ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਰਤਣ ਲਈ ਭਾਜਪਾ-ਬਾਦਲ ਗਠਜੋੜ, ਹਿੰਦੂ-ਸਿੱਖ ਏਕਤਾ ਵਗੈਰਾ-ਵਗੈਰਾ ਦੇ ਡਰਾਮੇ ਸ਼ੁਰੂ ਹੋ ਗਏ ਹਨ। ਹੰਕਾਰੇ ਹੋਏ ਬਾਦਲਕੇ ਤਾਂ 27 'ਚ ਸੁਖਬੀਰੇ ਨੂੰ ਮੁੱਖ-ਮੰਤਰੀ ਦੀਆਂ ਵਧਾਈਆਂ ਦੇਣ ਲੱਗੇ ਨੇ। ਜੋ ਯੂਨੀਵਰਸਿਟੀ ਪੰਜਾਬ ਦੀ ਜ਼ਮੀਨ, ਪੰਜਾਬ ਦੇ ਖਰਚੇ ਨਾਲ, ਪੰਜਾਬ ਦੇ ਲੋਕਾਂ ਲਈ ਬਣੀ ਸੀ, ਗੰਦ ਬਾਦਲ ਲਾਣੇ ਕਰਕੇ ਅੱਜ ਓਥੇ ਭਗਵਾਂਧਾਰੀ, ਬਿਹਾਰੀ ਆਦਿ ਗੈਰ-ਪੰਜਾਬੀ ਹੁੜਦੰਗ ਮਚਾ ਰਹੇ ਨੇ। "ਬਾਦਲਾਂ ਨੇ ਕੀਤਾ ਕੀ ਆ ਜੋ ਹਰ ਵਕਤ ਓਹਨਾਂ ਖਿਲਾਫ਼ ਭੋਂਕਦੇ ਰਹਿਨੇ ਓ", "ਹੋਰ ਭਾਵੇਂ ਜੇਹੜੀ ਮਰਜੀ ਸਰਕਾਰ ਬਣਜੇ ਪਰ ਹੁਣ ਆਲੀ ਨਾ ਬਣੇ", "ਬਾਦਲ ਦਲ ਈ ਅਸਲੀ ਪੰਥ ਏ", "ਸੁਖਬੀਰ ਬਾਦਲ ਦਿੰਦਾਬਾਦ", "ਜੇਹੜਾ ਤਾਂ ਹੋਊ ਪਿਊ ਦਾ ਓਹ ਤਾਂ ਬਾਦਲਾਂ ਨੂੰ ਈ ਵੋਟ ਪਾਊ ਤੇ ਜੇਹੜਾ ਹੋਊ..." ਸ਼ੋਸ਼ਲ-ਮੀਡੀਆ ਉੱਤੇ ਅਜਿਹੀਆਂ ਟਿੱਪਣੀਆਂ ਤੇ ਏਸਤੋਂ ਵੀ ਅੱਗੇ ਨਵੀਆਂ ਪਾਰਟੀਆਂ ਪ੍ਰਤੀ ਗਾਲ੍ਹਾਂ ਵਗੈਰਾ ਅਕਸਰ ਦੇਖਦੇ ਹਾਂ ਜੋ ਕਿ ਪੰਜਾਬ ਦੇ ਸਭ ਤੋਂ ਵੱਡੇ ਦੱਲੇ ਤੇ ਲੁਟੇਰੇ ਬਾਦਲਾਂ ਦੀਆਂ ਭੇਡਾਂ, ਖੂਨ ਪੀਣੀਆਂ ਜੋਕਾਂ ਤੇ ਹਿੱਸੇਦਾਰਾਂ ਦੁਆਰਾ ਕੀਤੀਆਂ ਹੁੰਦੀਆਂ ਤੇ ਕਰਦੇ ਰਹਿਣਗੇ। ਓਹੀ ਬਾਦਲ ਜੇਹੜੇ ਬਿਨਾਂ ਕਹੇ ਹਰ ਵਾਰ ਭਾਜਪਾ ਦਾ ਸਾਥ ਦਿੰਦੇ ਨੇ, ਓਹੀ ਭਾਜਪਾ ਜੋ ਕਾਂਗਰਸ ਵਾਂਗ ਪੈਰ-ਪੈਰ 'ਤੇ ਪੰਜਾਬ ਨਾਲ ਧੱਕਾ ਕਰਦੀ ਆ ਰਹੀ ਏ। 1984 ਵੇਲੇ ਵੀ ਏਹਨਾਂ ਦਰਬਾਰ ਸਾਹਿਬ 'ਤੇ ਹਮਲੇ ਲਈ ਮਾਰਚ ਕੱਢੇ ਸੀ ਤੇ ਅਜੇ ਥੋੜ੍ਹੇ ਦਿਨ ਪਹਿਲਾਂ ਭਾਜਪਾ ਦੇ ਆਗੂਆਂ ਨੇ 84 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਜਨਾਜ਼ੇ ਵਿੱਚ ਭਾਗ ਵੀ ਲਿਆ। ਪੰਜਾਬ ਨੂੰ ਜਿੰਨਾ ਕਾਂਗਰਸੀਆਂ ਨੇ ਲੁੱਟਿਆ, ਓਦੋਂ ਜ਼ਾਦੇ ਇਕੱਲੇ ਬਾਦਲ ਟੱਬਰ ਨੇ ਲੁੱਟਿਆ, ਉਜਾੜਿਆ ਤੇ ਗਹਿਣੇ ਧਰਿਆ। ਏਸੇ ਬਾਦਲ ਨੇ 2007 ਵਿੱਚ ਕੇਂਦਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਕੰਟਰੋਲ ਹੇਠ ਲੈਣ ਲਈ ਚਿੱਠੀ ਲਿਖੀ ਸੀ। ਬਾਦਲਾਂ ਨੇ ਪਿਛਲੇ 25-30 ਸਾਲਾਂ ਵਿੱਚ ਚੰਡੀਗੜ੍ਹ ਤੋਂ ਪੰਜਾਬ ਦਾ ਕੰਟਰੋਲ ਖੁਹਾਕੇ ਪੂਰੀ ਤਰ੍ਹਾਂ ਭਾਜਪਾ ਦਾ ਕਬਜ਼ਾ ਕਰਾਇਆ। ਵੈਸੇ ਏਸ ਲਾਣੇ ਦੇ ਪੁਰਖੇ ਮੁਗਲ ਕਾਲ, ਅੰਗਰੇਜ਼ ਰਾਜ ਤੋਂ ਹੀ ਪੰਜਾਬ ਨਾਲ ਗ਼ਦਾਰੀ ਕਰਦੇ ਆਏ ਹਨ, ਅਜ਼ਾਦ ਹੋਣ ਤੋਂ ਬਾਅਦ ਵੀ ਸਦਾ ਪੰਜਾਬ ਦੀ ਦੁਸ਼ਮਣ ਜਮਾਤ ਨਾਲ ਈ ਗਾਟੀਆਂ ਪਾਈਆਂ ਚਾਹੇ ਓਹ ਕਾਂਗਰਸ ਹੋਵੇ ਚਾਹੇ ਭਾਜਪਾ। ਇਸ ਬਦਲੇ ਇਹਨਾਂ ਪੰਜਾਬ ਦਾ ਇੱਕ ਵੀ ਮੁੱਦਾ ਹੱਲ ਨਹੀਂ ਕਰਵਾਇਆ ਬਲਕਿ ਆਪਣੇ ਪਰਿਵਾਰ ਲਈ ਵਜ਼ੀਰੀਆਂ ਤੇ ਹੋਰ ਲਾਭ ਲਏ, ਨਾਲੇ ਏਹਨਾਂ ਗ਼ਦਾਰੀਆਂ ਬਦਲੇ ਪੰਜਾਬ ਲੁੱਟਣ ਦੀ ਖੁੱਲ੍ਹੀ ਛੁੱਟੀ ਮਿਲ ਜਾਂਦੀ ਏ। ਰੱਬ ਨਾ ਕਰੇ ਜੇ ਪੰਜਾਬ ਉੱਤੇ ਭਾਜਪਾ-RSS ਦਾ ਕਬਜ਼ਾ ਹੁੰਦਾ ਤਾਂ ਇਸ ਵਿੱਚ ਵੀ ਮੁੱਖ ਰੋਲ ਬਾਦਲ ਲਾਣੇ ਦਾ ਈ ਹੋਵੇਗਾ। ਇਸਦੇ ਬਦਲੇ ਬਾਦਲਾਂ ਕੋਲ SGPC ਦਾ ਕਬਜ਼ਾ ਅਤੇ ਕੀਤੀ ਲੁੱਟ ਦੀ ਜਾਂਚ-ਪੜਤਾਲ ਨਾ ਹੋਣ ਦੀ ਗਰੰਟੀ ਜਾਰੀ ਰਹੇਗੀ। ਬਾਦਲਕੇ ਦੋਗਲੇਪਣ 'ਚ ਮਾਹਿਰ ਹੋਣ ਕਰਕੇ ਲੋਕਾਂ ਦੇ ਨੇੜੇ ਹੋਣ ਦਾ ਢਕਵੰਜ ਵੀ ਬਾਖ਼ੂਬੀ ਕਰਦੇ ਨੇ। ਪਹਿਲਾਂ ਤਾਂ ਚਲੋ ਇੱਕਾ-ਦੁੱਕਾ ਸਰਕਾਰੀ ਚੈਨਲ ਹੁੰਦੇ ਸਨ ਤਾਂ ਕਰਕੇ ਏਹਨਾਂ ਦੇ ਕਾਰਨਾਮੇ ਆਮ ਲੋਕਾਂ ਨੂੰ ਪਤਾ ਨਹੀਂ ਲਗਦੇ ਸਨ। ਝੂਠ-ਤੂਫ਼ਾਨ, ਪੰਥ ਖਤਰੇ 'ਚ ਕਹਿਕੇ ਤੇ ਮਗਰਮੱਛੀ ਹੰਝੂ ਵਹਾ-ਵਹਾ ਕੇ ਵੱਡਾ ਬਾਦਲ 5-6 ਵਾਰ ਮੁੱਖਮੰਤਰੀ ਬਣਦਾ ਰਿਹਾ, ਪਰ ਪਿਛਲੇ 15-20 ਸਾਲਾਂ ਤੋਂ ਇੰਟਰਨੈੱਟ ਯੁੱਗ ਹੋਣ ਕਰਕੇ ਏਹਨਾਂ ਦੀ ਗ਼ਦਾਰੀ ਦੇ ਕਿੱਸੇ ਜੱਗ ਜ਼ਾਹਿਰ ਹੋ ਰਹੇ ਹਨ। ਹੁਣ ਬਹੁਤੇ ਲੋਕ ਏਹਨਾਂ ਦਾ ਨਾਂ ਸੁਣਨਾ ਵੀ ਪਸੰਦ ਨੀ ਕਰਦੇ, ਫੇਰ ਵੀ ਧੰਨ ਨੇ ਓਹ ਖਾਨਦਾਨੀ ਭੇਡਾਂ ਜਿਹਨਾਂ ਏਹਨਾਂ ਖਿਲਾਫ਼ ਅੱਜ ਤੱਕ ਇੱਕ ਸ਼ਬਦ ਮੂੰਹੋਂ ਨੀ ਕੱਢਿਆ, ਬਲਕਿ ਏਹਨਾਂ ਦੀਆਂ ਗਦਾਰੀਆਂ ਲੁਕਾਉਣ ਲਈ ਇੱਕ-ਦੂਜੇ ਤੋਂ ਮੂਹਰੇ ਹੋ-ਹੋ ਕੇ ਬਾਦਲਾਂ ਦੀ ਮਾਲਸ਼ ਕਰਦੇ ਰਹਿੰਦੇ ਨੇ। ਬਾਦਲਾਂ ਤੇ ਕਾਂਗਰਸ ਦੇ ਬੇੜੇ ਵਿੱਚ ਹਰ ਤਰ੍ਹਾਂ ਦਾ ਗੰਦ ਜਿਵੇਂ ਕਿ ਲੁਟੇਰਾ, ਗੁੰਡਾ, ਬਦਮਾਸ਼, ਠਰਕੀ, ਬਲਾਤਕਾਰੀ, ਅਨਪੜ੍ਹ ਵਗੈਰਾ ਮਿਲੇਗਾ ਤੇ ਜਦੋਂ ਵੀ ਕੋਈ ਨਵੀਂ ਪਾਰਟੀ ਬਣਦੀ ਹੈ ਤਾਂ ਏਹਨਾਂ ਵਿੱਚੋਂ ਹੀ ਕੁੱਝ ਓਸ ਪਾਰਟੀ ਵਿੱਚ ਸ਼ਾਮਲ ਹੋ ਕੇ ਸੱਤਿਆਨਾਸ਼ ਕਰ ਦਿੰਦੇ ਹਨ। ਬਾਹਲੀ ਦੂਰ ਨਾ ਜਾਵੋ ਆਹ ਪਿੱਛੇ ਜਿਹੀ ਬਣੀ ਆਮ ਆਦਮੀ ਪਾਰਟੀ ਵਿੱਚ 25-30 ਬਾਦਲ-ਕਾਂਗਰਸੀ ਲੁਟੇਰੇ ਬੈਠੇ ਨੇ, ਹੁਣੇ ਜਿਹੇ ਨਵੀਆਂ ਬਣੀਆਂ ਪਾਰਟੀਆਂ ਅਕਾਲੀ ਦਲ ਪੁਨਰ-ਸੁਰਜੀਤ, ਵਾਰਿਸ ਪੰਜਾਬ ਦੇ ਵਿੱਚ ਵੀ ਏਹੀ ਲੁਟੇਰੇ ਕਬਜ਼ਾ ਜਮਾ ਰਹੇ ਨੇ। ਹੇਠਲੇ ਪੱਧਰ ਉੱਤੇ...
👉 ਪੂਰੀ ਪੋਸਟ ਫੇਸਬੁੱਕ 'ਤੇ
02 سپتامبر, 05:32
09 سپتامبر, ~22:52

Repost from TG Link Ads
sticker.webp0.27 KB
02 سپتامبر, 05:32
09 سپتامبر, ~22:52

26 اوت, 01:41
02 سپتامبر, ~05:44

AnimatedSticker.tgs0.60 KB
26 اوت, 01:41
02 سپتامبر, ~05:44

Repost from TG Link Ads
19 اوت, 06:06
26 اوت, ~01:42