PUNJAB EDUCATES
Kanalga Telegram’da o‘tish
For Ads, promotion and queries, contact us : @likusto_bot PSEB STUDY MATERIAL ⬇️⬇️
Ko'proq ko'rsatish3 655
Obunachilar
-524 soatlar
-207 kunlar
-10130 kunlar
Postlar arxiv
3 655
PUNJAB BOARD EDUCATE
ਹੁਣ ਮਨਮਰਜ਼ੀ ਨਾਲ 95 ਫ਼ੀਸਦੀ ਤੋਂ ਵੱਧ ਅੰਕ ਨਹੀਂ ਦੇ ਸਕਣਗੇ ਸਕੂਲ
ਨਵੀਂ ਦਿੱਲੀ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨਾਲ ਸਬੰਧਤ ਸਕੂਲ 10ਵੀਂ-12ਵੀਂ ਦੇ ਵਿਦਿਆਰਥੀਆਂ ਨੂੰ ਮਨਮਰਜ਼ੀ ਨਾਲ 95 ਫੀਸਦੀ ਤੋਂ ਵੱਧ ਅੰਕ ਨਹੀਂ ਦੇ ਸਕਣਗੇ। ਬੋਰਡ ਨੇ ਕਿਹਾ ਹੈ ਕਿ ਰੈਫਰੈਂਸ ਯੀਅਰ ਵਿਚ ਜਿੰਨੇ ਵਿਦਿਆਰਥੀਆਂ ਨੂੰ 95 ਫੀਸਦੀ ਤੋਂ ਵੱਧ ਅੰਕ ਮਿਲੇ ਸਨ, ਇਸ ਸਾਲ ਵੀ ਓਨੇ ਹੀ ਵਿਦਿਆਰਥੀਆਂ ਨੂੰ ਇੰਨੇ ਅੰਕ ਮਿਲ ਸਕਦੇ ਹਨ। ਸੀਬੀਐੱਸਈ ਦੇ ਨਵੇਂ ਨਿਰਦੇਸ਼ਾਂ ਮੁਤਾਬਕ ਰੈਫਰੈਂਸ ਯੀਅਰ 'ਚ ਜੇ ਚਾਰ ਵਿਦਿਆਰਥੀਆਂ ਨੂੰ 95 ਫੀਸਦੀ ਤੋਂ ਵੱਧ ਅੰਕ ਮਿਲੇ ਸਨ ਤਾਂ ਇਸ ਸਾਲ ਵੀ ਸਕੂਲ ਕੇਵਲ ਚਾਰ ਵਿਦਿਆਰਥੀਆਂ ਨੂੰ ਇੰਨੇ ਅੰਕ ਦੇ ਸਕਦਾ ਹੈ। 2020-21 ਲਈ ਰੈਫਰੈਂਸ ਯੀਅਰ ਪਿਛਲੇ ਤਿੰਨ ਸਾਲਾਂ ਯਾਨੀ 2017-18, 18-19 ਤੇ 19-20 ਨੂੰ ਮੰਨਿਆ ਜਾਵੇਗਾ। ਜੇ ਕੋਈ ਸਕੂਲ ਬੋਰਡ ਦੇ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਬੋਰਡ ਖੁਦ ਹੀ ਵਿਦਿਆਰਥੀਆਂ ਦੇ ਅੰਕ ਘੱਟ ਕਰ ਦੇਵੇਗਾ। ਬੋਰਡ ਮੁਤਾਬਕ ਰੈਫਰੈਂਸ ਯੀਅਰ ਦਾ ਨਿਯਮ ਕੇਵਲ 96, 97, 98, 99 ਤੇ 100 ਅੰਕ ਦੇਣ ਲਈ ਲਾਗੂ ਹੋਵੇਗਾ।
@ PUNJAB BOARD EDUCATE
3 655
PUNJAB BOARD EDUCATE
Good News : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ, 9ਵੀਂ ਤੇ 10ਵੀਂ ਦੀ ਅੱਧੀ ਫੀਸ ਮਾਫ਼
ਸਿੱਖਿਆ ਵਿਭਾਗ ਵੱਲੋਂ ਸੋਮਵਾਰ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਦਿੱਤੀ ਗਈ ਹੈ। ਵਿਭਾਗ ਨੇ ਕੋਰੋਨਾ ਦੀ ਦੂਜੀ ਲਹਿਰ ਪਿੱਛੋਂ ਆਰਥਿਕ ਹਾਲਾਤ ਦੇਖਦੇ ਹੋਏ ਨੌਵੀਂ ਤੇ 10ਵੀਂ ਜਮਾਤ ਦੀ ਅੱਧੀ ਫੀਸ ਮਾਫ਼ ਕਰ ਦਿੱਤੀ ਹੈ। ਇਸ ਵਿਚ ਦੋਵਾਂ ਜਮਾਤਾਂ ਦੀ ਸਾਲਾਨਾ ਤੇ ਮਾਸਿਕ ਫੀਸ ਸ਼ਾਮਲ ਹੈ। ਇਸ ਸਬੰਧੀ ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ ਨੇ ਸੋਮਵਾਰ ਨੂੰ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਨਿਰਦੇਸ਼ ਜਾਰੀ ਕੀਤੇ।
@ PUNJAB BOARD EDUCATE
ਮਾਰਚ, 2020 'ਚ ਕੋਰੋਨਾ ਸ਼ੁਰੂ ਹੋਣ ਤੋਂ ਬਾਅਦ ਤੱਤਕਾਲੀ ਸਲਾਹਕਾਰ ਮਨੋਜ ਕੁਮਾਰ ਪਰੀਦਾ ਨੇ ਪ੍ਰਾਈਵੇਟ ਸਕੂਲਾਂ ਨੂੰ ਟਿਊਸ਼ਨ ਫੀਸ ਲੈਣ ਸਮੇਤ ਹੋਰ ਚਾਰਜਾਂ ਤੋਂ ਰਾਹਤ ਦੇਣ ਦਾ ਐਲਾਨ ਕੀਤਾ। ਪ੍ਰਾਈਵੇਟ ਸਕੂਲਾਂ ਨੇ ਅਕਤੂਬਰ 2020 ਤਕ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਪਰ ਉਸ ਤੋਂ ਬਾਅਦ ਮੁੜ ਫੀਸ ਮੰਗਣ ਦੀ ਸ਼ੁਰੂਆਤ ਹੋ ਗਈ। ਅਪ੍ਰੈਲ 2021 'ਚ ਪ੍ਰਾਈਵੇਟ ਸਕੂਲਾਂ ਨੇ ਐਨੁਅਲ ਚਾਰਜ ਸਮੇਤ ਪੂਰੀ ਫੀਸ ਲੈਣੀ ਸ਼ੁਰੂ ਕਰ ਦਿੱਤੀ ਜਿਸ ਸਬੰਧੀ ਮਾਪਿਆਂ ਨੂੰ ਪ੍ਰਾਈਵੇਟ ਸਕੂਲ ਅਥਾਰਟੀ ਤੋਂ ਲੈ ਕੇ ਵਿਭਾਗ ਦੇ ਆਹਲਾ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੇ ਹਨ ਕਿ ਫੀਸ ਤੋਂ ਰਾਹਤ ਦਿਵਾਈ ਜਾਵੇ। ਉਸ ਮਾਮਲੇ 'ਤੇ ਪ੍ਰਸ਼ਾਸਨ ਨੇ ਵੀ ਚੁੱਪ ਧਾਰੀ ਹੋਈ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਫੀਸ ਪਾਲਿਸੀ ਐਕਟ ਹੈ।
@ PUNJAB BOARD EDUCATE
ਸਾਲ 2020 'ਚ ਮਾਫ਼ ਕੀਤੀ ਸੀ ਪੂਰੀ ਫੀਸ
ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਤੋਂ ਬਾਅਦ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ 9ਵੀਂ ਤੋਂ 12ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਦੀ ਫੀਸ ਮਾਫ਼ ਕੀਤੀ ਗਈ ਸੀ। ਇਹ ਫੀਸ ਅਪ੍ਰੈਲ ਤੋਂ ਅਕਤੂਬਰ ਤਕ ਕੀਤੀ ਗਈ ਸੀ ਜਿਸ ਵਿਚ ਵਿਭਾਗ ਨੂੰ 9 ਕਰੋੜ ਰੁਪਏ ਦਾ ਨੁਕਸਾਨ ਉਠਾਉਣਾ ਪਿਆ ਸੀ। ਉਸ ਵੇਲੇ ਵੀ ਵਿਭਾਗ ਨੇ ਐਨੁਅਲ ਚਾਰਜ ਦੇ ਨਾਲ ਮਾਸਿਕ ਫੀਸ ਲੈਣ 'ਤੇ ਰੋਕ ਲਗਾਈ ਸੀ।
@ PUNJAB BOARD EDUCATE
ਸਰਕਾਰੀ ਸਕੂਲਾਂ 'ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਸਾਲਾਨਾ ਫੀਸ ਦੀ ਗੱਲ ਕਰੀਏ ਤਾਂ ਉਹ 164 ਰੁਪਏ ਹੈ ਜਦਕਿ ਮਾਸਿਕ ਫੀਸ 152 ਰੁਪਏ ਹੈ। ਮਾਸਿਕ ਫੀਸ 'ਚ ਲੜਕੀਆਂ ਤੇ ਐੱਸਸੀ ਲੜਕੀਆਂ ਦੀ ਟਿਊਸ਼ਨ ਫੀਸ 37 ਰੁਪਏ ਮਾਫ਼ ਰਹਿੰਦੀ ਹੈ। ਇਸੇ ਤਰ੍ਹਾਂ ਓਬੀਸੀ ਲੜਕੇ, ਐਕਸ ਸਰਵਿਸਮੈਨ ਦੇ ਬੱਚਿਆਂ, ਵਿਧਵਾ ਮਾਂ ਦੇ ਬੱਚਿਆਂ, ਦਿਵਿਆਂਗ ਸਟੂਡੈਂਟਸ ਤੇ ਜਿਨ੍ਹਾਂ ਸਟੂਡੈਂਟਸ ਦੇ ਘਰ ਕਰ ਕੇ ਸਾਲਾਨਾ ਆਮਦਨ ਡੇਢ ਲੱਖ ਰੁਪਏ ਤੋਂ ਘੱਟ ਹੈ, ਉਸ ਤੋਂ ਵੀ ਫੀਸ ਨਹੀਂ ਲਈ ਜਾਂਦੀ ਹੈ।
@ PUNJAB BOARD EDUCATE
Learn Punjab Teach Punjab
Subscribe our channel
Endi mavjud! Telegram Tadqiqoti 2025 — yilning asosiy insaytlari 
