uk
Feedback

Не попадись на ботовода! Telemetrio знаходить і позначає такі канали мітками 👉 Хочеш бачити мітку, оформляй підписку

ਦਿਲ ਦੇ ਲਫ਼ਜ਼ ❤️

ਦਿਲ ਦੇ ਲਫ਼ਜ਼ ❤️

Відкрити в Telegram

✨ ਜਜ਼ਬਾਤਾਂ ਨੂੰ ਸ਼ਬਦਾਂ ਵਿੱਚ ਪਿਰੋਣ ਦੀ ਇੱਕ ਕੋਸ਼ਿਸ਼ ✍️ 🥀 ਸ਼ਾਇਰੀ | ਗ਼ਜ਼ਲਾਂ | ਕਵਿਤਾਵਾਂ ❤️ ਦਿਲ ਦੀਆਂ ਗੱਲਾਂ, ਦਿਲ ਦੇ ਅਹਿਸਾਸ 🖋️ ਆਪਣੀ ਲਿਖਤ ਸਾਂਝੀ ਕਰਨ ਲਈ ਸੰਪਰਕ ਕਰੋ 👉 @ranvir4747 🤝 ਸਾਡੇ ਨਾਲ ਜੁੜੋ ਤੇ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ ❤️

Показати більше
Країна не вказанаМотивація та цитати5 146
4 014
Підписники
Немає даних24 години
-157 днів
-3330 днів
Архів дописів
ਮਾੜੇ ਵਕਤ ’ਚ ਹੱਸਣ ਵਾਲੇ ਲੋੜ ਪਈ ਤੇ ਨੱਸਣ ਵਾਲੇ। ਸਾਨੂੰ ਅੱਜ ਵੀ ਰੱਬ ਵਰਗੇ ਨੇ ਥਾਂ ਥਾਂ ਕਾਫ਼ਰ ਦੱਸਣ ਵਾਲੇ। ਪੁੱਤਾਂ ਵਾਂਗੂ ਪਾਲ਼ੇ ਜਿੰਨ੍ਹਾਂ ਸੱਪਾਂ ਵਾਂਗੂ ਡੱਸਣ ਵਾਲੇ। ਉਹ ਤਾਂ ਬੇ-ਘਰ ਹੋ ਨਹੀਂ ਸਕਦੇ ਦਿਲ ਸਾਡੇ ਵਿੱਚ ਵੱਸਣ ਵਾਲੇ।
21 лист, 06:35

“ਤਸਵੀਰ ਹੀ ਸੰਭਾਲ ਸਕਿਆ ਮੈਂ, ਬਸ ਤੈਨੂੰ ਗਵਾ ਕੇ... 🥀”
20 лист, 09:01

ਮੰਨਿਆ ਦਿਲ ਵਿਚ ਰੱਖੀਆਂ ਗੱਲਾਂ ਲਿਸਟਾਂ ਦੇ ਵਿੱਚ ਨਾਂ ਰੱਖੇ ਨੇ। ਮਾੜਾ ਕਿਸੇ ਦਾ ਮੰਗ ਨਹੀਂ ਹੁੰਦਾ ਰੋਸੇ ਆਪਣੀ ਥਾਂ ਰੱਖੇ ਨੇ। ਕਦੇ ਨਹੀਂ ਪਿੱਛੇ ਖਿੱਚੀਆਂ ਲੱਤਾਂ ਹੱਥ ਨੂੰ ਹੱਥ ਅਗਾਂਹ ਰੱਖੇ ਨੇ। ਗਲਤੀ ਸਭ ਦੀ ਭੁੱਲ ਜਾਂਦਾ ਹਾਂ ਚੇਤੇ ਠੇਠ ਗੁਨਾਂਹ ਰੱਖੇ ਨੇ। ਪਿੱਛੇ ਮੁੜਨਾ ਮੌਤ ਬਰਾਬਰ ਮਨ ਮਸਤਕ ਤੋਂ ਠਾਂਹ ਰੱਖੇ ਨੇ। ਵਕਤ ਬਦਲਦਿਆਂ ਵਕਤ ਨਹੀਂ ਲੱਗਦਾ ਲੇਖੇ ਜੋਖੇ ਤਾਂ ਰੱਖੇ ਨੇ।
20 лист, 06:34

ਚੁੱਪ ਵਧੇਰੇ ਚੁੱਭਦੀ ਤਿੱਖੇ ਬੋਲਾਂ ਤੋਂ, ਐਨੀਆਂ ਤਾਂ ਕਿਰਪਾਨਾਂ ਤੱਜ਼ਰਾਂ ਹੁੰਦੀਆਂ ਨਹੀਂ। ਮੈਂ ਪਿਰਤੀ ਲਾ ਅੱਜ ਵੀ ਤੈਨੂੰ ਵੇਂਹਦਾ ਹਾਂ, ਪਰ ਮੇਰੇ ਵੱਲ ਨੂੰ ਤੇਰੀਆਂ ਨਜ਼ਰਾਂ ਹੁੰਦੀਆਂ ਨਹੀਂ। ਜੇ ਨਾ ਹੁੰਦਾ ਦਰਜਾ ਰੱਬ ਬਰਾਬਰ ਦਾ, ਤੇਰੇ ਪੈਰੀਂ ਵਿਛੀਆਂ ਸੱਧਰਾਂ ਹੁੰਦੀਆਂ ਨਹੀਂ। ਮੁਹੱਬਤ ਵਿੱਚ ਤਾਂ ਧੱਕੇ-ਧੋਖੇ ਮਿਲਦੇ ਨੇ, ਸ਼ਾਇਰਾਂ ਦੀਆਂ ਵੀ ਹਰ ਥਾਂ ਕਦਰਾਂ ਹੁੰਦੀਆਂ ਨਹੀਂ। ਹਜੇ ਤਾਂ ਤੇਰੀ ਉਡੀਕ ਕਰੇਂਦਾ, ਵਾਪਿਸ ਆਜਾ, ਬਸ ਵੀ ਕਰ ਹੁਣ ਮੈਥੋਂ ਸਬਰਾਂ ਹੁੰਦੀਆਂ ਨਹੀਂ। ਫ਼ਿਰ ਦੱਸ ਕਿੱਥੇ ਜਾਹ-ਜਾਹ ਮਾਫ਼ੀਆਂ ਮੰਗੇਂਗੀ, ਤੂੰ ਵੀ ਜਾਣੇ ਆਪਣੀਆਂ ਕਬਰਾਂ ਹੁੰਦੀਆਂ ਨਹੀਂ।
19 лист, 18:54

ਤੂੰ ਮੇਰੇ ਸਬਰ ਦਾ ਇਮਤਿਹਾਨ ਨਾ ਲੇ ਮੈਂ ਉਹਨੂੰ ਵੀ ਹੱਸ ਕੇ ਜਾਣ ਦਿੱਤਾ ...... ਜਿਹਨੂੰ ਮੈਂ ਰੋ ਰੋ ਕੇ ਮੰਗਿਆ ਸੀ ❤️‍🩹🥀
15 лист, 05:41

ਮੰਜ਼ਿਲ ਨਾਲੋਂ ਰਾਹ ਨਹੀਂ ਚੰਗਾ ਇਸ ਦੂਰੀ ਨਾਲੋਂ ਫਾਹ ਨਹੀਂ ਚੰਗਾ ਕਦੇ ਕੋਲ ਖਲੋ ਗੱਲਾਂ ਸੀ ਕਰਦੀ ਅੱਜ ਤੂੰ ਆਖੇਂ ਸੁਭਾਅ ਨਹੀਂ ਚੰਗਾ ਇਹ ਇਸ਼ਕ ਦਲੀਲਾਂ ਮੰਗਦਾ ਏ ਮੈਂ ਆਖਾਂ ਕੋਈ ਗਵਾਹ ਨਹੀਂ ਚੰਗਾ ਚੁੱਪ ਚਪੀਤੇ ਦਰਦ ਨੂੰ ਸਹਿ ਲੈ ਬਹੁਤਾ ਪਾਉਣਾ ਗਾਹ ਨਹੀਂ ਚੰਗਾ
14 лист, 11:26

ਗੁਆ ਦਿੱਤੇ, ਮੈ ਓਹ ਚਹਿਰੇ ਜਿਹਨਾ ਨਾਲ ਰਿਸ਼ਤੇ ਸੀ ਗਹਿਰੇ ਲੱਭਦਾ ਲੱਭਦਾ ਲੱਭ ਵੀ ਲਏ ਪਰ ਰਹੇ ਨਾ ਮੇਰੇ ਗੁਆ ਦਿੱਤੇ ਮੈ ਓਹ ਚਹਿਰੇ
12 лист, 17:22

ਤੇਰੀ ਅੱਖ ਵਿੱਚ ਸੁਰਮਾ ਜਚਦਾ ਏ, ਮੇਰੇ ਹਾਸੇ ਫਿੱਕੇ ਲੱਗਦੇ ਨੇ, ਜਦੋਂ ਚੱਲੋਂ ਤੂੰ ਮੇਰੇ ਨਾਲ-ਨਾਲ ,ਸਭ ਰਾਹ ਹੀ ਸੋਹਣੇ ਲੱਗਦੇ ਨੇ।
09 лист, 10:49

ਅਰਦਾਸ ਅਸੀਂ ਵੀ ਕੀਤੀ ਸੀ ਤੈਨੂੰ ਪਾਉਣ ਦੀ ਲਗਦਾ ਕਿਸੇ ਹੋਰ ਦੀ ਸੁਣੀ ਗਈ,,..💌 ਚਿੱਠੀ ਐਸੀ ਵੀ ਪਾਈ ਸੀ ਤੇਰੇ ਨਾਂ ਦੀ ਲਗਦਾ ਕਿਸੇ ਹੋਰ ਦੀ ਚੁਣੀ ਗਈ ,,..✨
09 лист, 08:31

ਕੀਤਾ ਜੋਂ ਤੂੰ ਗੈਰਾਂ ਤੇ ਓਹ ਯਕੀਨ ਮੇਰੇ ਤੇ ਵੀ ਕਰ ਸਕਦਾ ਸੀ ਹੋ ਕੇ ਮੈਥੋਂ ਦੂਰ ਤੂੰ ਖੜਿਆ ਮੇਰੇ ਨਾਲ ਵੀ ਤੇ ਖੜ ਸਕਦਾ ਸੀ ਚਲ ਮੇਰੇ ਕਹਿਣੇ ਤੇ ਯਕੀਨ ਨੀ ਸੀ ਮੇਰਿਆ ਅੱਖਾਂ ਵੀ ਤੇ ਪੜ੍ਹ ਸਕਦਾ ਸੀ ਚੁੱਪ ਨੇ ਕਦੇ ਕੋਈ ਮਸਲੇ ਹੱਲ ਨੀ ਕੀਤੇ ਸ਼ੋਣਯਾ ... ਤੂੰ ਮੇਰੇ ਨਾਲ ਵੀ ਤੇ ਲੜ ਸਕਦਾ ਸੀ 🥀💔
08 лист, 05:29

🪔✨ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ! ✨🪔 ਮੇਰੇ ਅਤੇ ਮੇਰੇ ਪੂਰੇ ਪਰਿਵਾਰ ਵੱਲੋਂ ਆਪ ਸਭ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਦਿਲੋਂ ਬਹੁਤ-ਬਹੁਤ ਮੁਬਾਰਕਾਂ। 🙏❤️ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਤੁਹਾਡੇ ਸਾਰਿਆਂ ਦੇ ਘਰ ਖੁਸ਼ੀਆਂ, ਪਿਆਰ ਅਤੇ ਖੁਸ਼ਹਾਲੀ ਨਾਲ ਭਰੇ ਰਹਿਣ। ਹਰ ਪਰਿਵਾਰ ਵਿੱਚ ਸੁੱਖ-ਸ਼ਾਂਤੀ ਬਣੀ ਰਹੇ, ਸਭ ਤੰਦਰੁਸਤ ਰਹਿਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ। 🪔🌹 ਤੁਹਾਡੀ ਜ਼ਿੰਦਗੀ ਦਾ ਹਰ ਦਿਨ ਦੀਵਾਲੀ ਵਾਂਗ ਰੌਸ਼ਨੀਆਂ ਅਤੇ ਖੁਸ਼ੀਆਂ ਨਾਲ ਭਰਿਆ ਰਹੇ। ਆਪ ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ ਜੀ! ❤️🙏 🌹 ਰੌਸ਼ਨੀਆਂ ਵੰਡੋ, ਪਿਆਰ ਵੰਡੋ ਤੇ ਖੁਸ਼ੀਆਂ ਵੰਡੋ। 🌹
07 лист, 21:07

ਸੱਤ ਜਨਮਾਂ ਦੇ ਵਾਦੇ ਕਰਨ ਆਲੇ ਵਿਚ ਰਾਹਾਂ ਦੇ ਛੁੱਟਦੇ ਦੇਖੇ ਆ ... 🤞 ਮਹੋਬਤ ਦੇ ਨਾ ਤੇ ਸ਼ੇਰਆਮ ਜਿਸਮ ਨੂੰ ਲੁੱਟਦੇ ਦੇਖੇ ਆ ,,🥀 ਤੂੰ ਖੂਬਸੂਰਤੀ ਦੀ ਗੱਲ ਨਾ ਕਰ ਯਾਰਾ ... ਮੈਂ ਆਸਮਾਨ ਚ ਸਭ ਤੋਂ ਪਿਆਰੇ ਤਾਰੇ ਵੀ ਟੁਟਦੇ ਦੇਖੇ ਆ ✨💫
07 лист, 12:16

ਮੈਂ ਬਹੁਤ ਯਾਦ ਕੀਤਾ ਤੈਨੂੰ ,😔 ਤੂੰ ਦਸ ਤੈਨੂੰ ਯਾਦ ਆਈ ਸੀ ਕੇ ਨਾ... 🥹 ਮੈਂ ਰੋਜ਼ ਰੋਂਦੀ ਆਂ.. ਇਹ ਦਸ ਤੇਰੇ ਤਕ ਆਵਜ ਆਉਂਦੀ ਹੈ ਕੇ ਨਾ... ਜੋਂ ਜਗ੍ਹਾ ਮੇਰੀ ਸੀ ਤੇਰੇ ਦਿੱਲ ਚ'❤️‍🩹 ਉੱਥੇ ਕੋਈ ਹੋਰ ਆਈ ਹੈ ਕੇ ਨਾ .. ਤੇ ਸੁਣ.... ਮੈਂ ਉਹ ਜਗ੍ਹਾ ਕਿਸੇ ਨੂੰ ਨੀ ਦੇਣੀ ❤️‍🩹 ਤੂੰ ਆਪਣੇ ਦਿਲ ਦੇ ਤਾਲਾ ਲਾਇਆ ਹੈ ਕੇ ਨਾ... 🔒🗝️❤️
07 лист, 02:19

ਮੁਹੱਬਤ ਦੇ ਵਿੱਚ ਪੈ ਕੇ ਵੇਖਾ । ਇਹ ਵੀ ਪੰਗਾ ਲੈ ਕੇ ਵੇਖਾ । ਪਤਾ ਏ ਮੈਂ ਹਾਰ ਜਾਣਾ ਏ । ਕਿਸਮਤ ਦੇ ਨਾਲ ਖਹਿ ਕੇ ਵੇਖਾ । ਮੈਂ ਸੁਣਿਆ ਦੁਨੀਆ ਬਹੁਤ ਸੋਹਣੀ ਏ । ਆਜਾ ਤੇਰੇ ਮੂਹਰੇ ਬਹਿ ਕੇ ਵੇਖਾ । ਮੇਰਾ ਆਪਣੇ ਘਰ ਵਿੱਚ ਦਮ ਘੁੱਟਦਾ ਏ । ਤੇਰੇ ਦਿਲ ਵਿੱਚ ਰਹਿ ਕੇ ਵੇਖਾ । ਲੋਕ ਕਹਿੰਦੇ ਹਿਜ਼ਰ ਦੀ ਪੀੜ ਬੜੀ ਏ । ਇਹ ਪੀੜ ਮੈਂ ਵੀ ਸਹਿ ਕੇ ਵੇਖਾ ।
05 лист, 09:55

ਖਫ਼ਾ ਖਫ਼ਾ ਰਹਿੰਦੇ ਹਾਂ ਜ਼ਿੰਦਗੀ ਤੋਂ ਤੂੰ ਮਨਾ ਲੈਂਦਾ ਤਾਂ ਤੇਰਾ ਕੀ ਜਾਂਦਾ ਸੀ ? ਸਾਨੂੰ ਝੱਲਿਆਂ ਵਾਂਗ ਸ਼ਿਕਾਇਤਾਂ ਕਰਦਿਆਂ ਨੂੰ ਤੂੰ ਗਲ ਨਾਲ ਲਾ ਲੈਂਦਾ ਤਾਂ ਤੇਰਾ ਕੀ ਜਾਂਦਾ ਸੀ ? ਦੁੱਖਾਂ ਵਿੱਚ ਹੀ ਜੰਮੇ ਦੁੱਖਾਂ ਵਿੱਚ ਹੀ ਵੱਡੇ ਹੋਏ ਆਂ ਤੂੰ ਥੋੜ੍ਹਾ ਜਿਹਾ ਹਸਾ ਲੈਂਦਾ ਤਾਂ ਤੇਰਾ ਕੀ ਜਾਂਦਾ ਸੀ ? ਖੈਰ ਜਿੱਥੇ ਵੀ ਰਹੇਂ ਤੂੰ ਖੁਸ਼ ਰਹੇਂ ਪਰ ਸਾਡੀ ਜ਼ਿੰਦਗੀ ਸੰਵਰ ਜਾਂਦੀ ਜੇ ਜ਼ਿੰਦਗੀ ਸਾਡੇ ਨਾਲ ਬਿਤਾ ਲੈਂਦਾ ਤਾਂ ਤੇਰਾ ਕੀ ਜਾਂਦਾ ਸੀ ?
04 лист, 06:32

ਇਸ਼ਕ ਤੇਰਾ ਕੈਸੀ ਐ ਬਲਾ, ਕਰਾਂ ਤਾਂ ਕੀ ਕਰਾਂ........ ਤੇਰੇ ਪਿੱਛੇ ਘੁਟ ਘੁਟ ਮਰਾਂ, ਮਰਾਂ ਤਾਂ ਇਕੋ ਵਾਰ ਮਰਾਂ, ਸ਼ਮਸ਼ਾਨ ਨੂੰ ਆਪਣਾ ਘਰ ਕਰਾਂ, ਕਰਾਂ ਤਾਂ ਕੀ ਕਰਾਂ...... ਇਸ਼ਕ ਜੁਦਾਈ ਕਿਦਾਂ ਜਰਾਂ, ਰੋਜ਼ ਆਵਦੇ ਹੰਝੂ ਭਰਾਂ, ਕਰਾਂ ਤਾਂ ਕੀ ਕਰਾਂ।।❤️ #Mannu✍🏻
01 лист, 04:17

ਕਰ ਲਵਾਂ ਇਜ਼ਹਾਰ ਤੈਨੂੰ ਨੀ, ਮੈਂ ਹਿੰਮਤ ਕਰ ਲਈ ਸਾਰੀ ਸੀ, ਪਰ ਜਦ ਵੀ ਤੈਨੂੰ ਵੇਖ ਲਵਾ, ਮੇਰੀ ਹਿੰਮਤ ਡੁੱਲ੍ਹਦੀ ਸਾਰੀ ਸੀ, ਤੇਰੇ ਪੈਰਾਂ ਵਰਗਾਂ ਮੈਂ ਸੀ, ਮੈਂ ਕਿੰਜ ਤੈਨੂੰ ਇਜ਼ਹਾਰ ਕਰਾ, ਤੂੰ ਸੋਚ ਵੀ ਨਹੀ ਸਕਦੀ ਕਿ ਮੈਂ ਕਿਨ੍ਹਾਂ ਤੈਨੂੰ ਪਿਆਰ ਕਰਾਂ ✍🏻GAGAN
29 жовт, 01:14

ਇਸ਼ਕ ਮੁਹੱਬਤ ਪਿਆਰ ਨਹੀਂ ਹੁੰਦਾ, ਹਰ ਕਿਸੇ ਤੇ ਨਿਸ਼ਾਰ ਨਹੀਂ ਹੁੰਦਾ, ਕਦੇ ਅੱਖੀਆਂ ਮੇਰੀਆਂ ਪੜ ਕੇ ਵੇਖੀ, ਪਿਆਰ ਲਫ਼ਜ਼ਾਂ ਨਾਲ ਬਿਆਨ ਨਹੀਂ ਹੁੰਦਾ ✍🏻GAGAN
26 жовт, 22:40

ਓਹਦਾ ਪਿਆਰ ਮਿਲੇ ਜੇ ਮਰਕੇ ਵੀ ਮੈਂ ਉਸ ਲਈ ਆਪਾ ਵਾਰ ਦਿਆਂ । ਹੈ ਦੀਦਾਰ ਉਸਦੇ ਰੱਬ ਵਰਗੇ ਮੈਂ ਹਰ ਸਾਹ ਉਸ ਲਈ ਹਾਰ ਦਿਆਂ । ਇਸ਼ਕ ਦਾ ਮਿਲਣਾਂ ਰੱਬ ਦਾ ਪਾਉਣਾ ਦਿਲ ਧੜਕਣਾਂ ਓਥੇ ਰੁਕ ਜਾਵੇ ਓਹਦਾ ਨਾਂਮ ਜੇ ਦਿਲੋਂ ਵਿਸਾਰ ਦਿਆਂ । ~\~\~\ਸੰਧੂ /~/~/
26 жовт, 10:09

sticker.webp0.24 KB
25 жовт, 22:07