Math with Tricks
رفتن به کانال در Telegram
All govt job information,and math for all govt job,punjab police PSTET ,Ett 5994,6635,2364, latest update
نمایش بیشتر1 920
مشترکین
+124 ساعت
-77 روز
-2030 روز
آرشیو پست ها
1 917
*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ*
ਸਤਿਕਾਰ ਯੋਗ ਸਾਥੀਉ ਸਾਥੀਓ ਜਿਵੇ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਲਗਭਗ 3/4 ਦਿਨਾ ਤੋ ਲਗਾਤਾਰ DPI ਦਫ਼ਤਰ ਗਲ ਬਾਤ ਕਰ ਰਹੇ ਸੀ DPI ਅਧਿਕਾਰੀ ਵੀ ਆਪਣੀਆਂ ਆਪਸੀ ਮੀਟਿੰਗਾਂ ਕਰ ਰਹੇ ਸੀ। ਕਲ ਜੌ ਮੀਟਿੰਗ ਹੋਈ ਉਸ ਵਿੱਚ ਉਹਨਾਂ ਨੇ ਆਪਣਾ ਸਭ ਕੁਛ ਫਾਈਨਲ ਕਰ ਲਿਆ ਗਿਆ ਹੈ। ਸਾਡੇ ਵਲੋ ਅੱਜ ਜੌ ਮੀਟਿੰਗ ਕੀਤੀ ਗਈ ਹੈ ਉਸ ਵਿਚ ਇਹ ਕਿਹਾ ਗਿਆ ਹੈ ਕਿ ਤੁਹਾਨੂੰ ਮਾਰਚ ਮਹੀਨੇ ਦੇ ਅੰਦਰ ਅੰਦਰ ਜੋਇਨ ਕਰਵਾ ਦਿੱਤਾ ਜਾਵੇਗਾ,ਕੁਛ ਪ੍ਰਾਈਵੇਸੀ ਕਾਰਨਾਂ ਕਰਕੇ ਅਤੇ CM SECURITY ਕਰਕੇ ਤੁਹਾਨੂੰ ਸਹੀ ਤਰੀਕ ਨਹੀ ਦੱਸ ਸਕਦੇ ਹਾਲਾਂਕਿ ਤੁਹਾਨੂੰ ਇਸ ਤਰੀਕ ਬਾਰੇ ਇਕ ਜਾ ਦੋ ਦਿਨ ਪਹਿਲਾਂ ਹੀ ਪਤਾ ਲੱਗੇਗਾ। ਸੋ ਫਿਲਹਾਲ ਇਹ ਕਹਿ ਲਓ ਕੀ ਉਹਨਾਂ ਇਹ ਕਿਹਾ ਹੈ ਕਿ ਤੁਹਾਨੂੰ ਇਸ ਮਹੀਨੇ ਸਕੂਲਾਂ ਵਿਚ ਭੇਜ ਦਿੱਤਾ ਜਾਵੇਗਾ।
*ਧੰਨਵਾਦ ਸਾਥੀਓ।*
1 917
*ਈਟੀਟੀ 2364+5994 ਭਰਤੀ ਦੀ ਸਟੇਸ਼ਨ ਅਲਾਟਮੈਂਟ ਨੂੰ ਲੈਕੇ ਅੱਜ ਦੋਵੇ ਹੀ ਜੱਥੇਬੰਦੀਆਂ ਵੱਲੋ DPI ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਵੇ ਕਿ ਪਹਿਲਾ ਵੀ ਦਸਿਆ ਗਿਆ ਸੀ ਕਿ ਅੱਜ dpi Madam ਅਤੇ ਐਜੂਕੇਸ਼ਨ ਸੈਕਟਰੀ ਮੈਡਮ ਦੀ ਮਾਨਯੋਗ cm ਸਾਹਿਬ ਨਾਲ ਫੰਕਸ਼ਨ ਨੂੰ ਲੈਕੇ ਮੀਟਿੰਗ ਹੋਣੀ ਸੀ ਉਸ ਮੀਟਿੰਗ ਦੀ ਅਜੇ ਪੂਰਨ ਜਾਣਕਾਰੀ ਨਹੀ, ਪਰ dpi ਅਧਿਕਾਰੀਆਂ ਨਾਲ ਹੋਈ ਮੀਟਿਗ ਵਿੱਚ ਇਹੇ ਪਤਾ ਚੱਲਿਆ ਹੈ ਕਿ ਦੋਵੇਂ ਹੀ ਭਰਤੀਆਂ ਨੂੰ ਲੈਕੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਸਟੇਸ਼ਨ ਅਲਾਟਮੈਂਟ ਅਤੇ ਜੌਇੰਨਗ ਨੂੰ ਲੈਕੇ ਹਦਾਇਤਾਂ ਜਾਰੀ ਹੋ ਚੁੱਕਿਆ ਹਨ, ਬਸ ਇੱਕ ਫੰਕਸ਼ਨ ਦੀ ਉਡੀਕ ਵਿੱਚ ਅਜੇ ਥੋੜੀ ਦੇਰੀ ਹੋ ਰਹੀ ਹੈ। ਆਸ ਹੈ ਕਿ ਉਸ ਦਾ ਹੱਲ ਅੱਜ ਵਾਲੀ ਮੀਟਿੰਗ ਵਿੱਚ ਹੋ ਚੁੱਕਾ ਹੋਵੇਗਾ। ਅਜੇ ਤਕ dpi mam ਆਪਣੇ ਦਫਤਰ ਦੇ ਵਿੱਚ ਨਹੀਂ ਪਹੁੰਚੇ ਹਨ, ਉਹਨਾਂ ਦੀ ਮੀਟਿੰਗ ਹਜੇ ਵੀ ਉੱਚ ਅਧਿਕਾਰੀਆਂ ਨਾਲ ਜਾਰੀ ਹੈ ,ਉਸ ਬਾਰੇ ਆਪਾ ਨੂੰ ਕੱਲ 10 ਵਜੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਕੱਲ ਨੂੰ ਪੂਰੀ ਜਾਣਕਾਰੀ ਨਾਲ ਸਾਰੇ ਹੀ ਸਾਥੀਆ ਨਾਲ ਉਸ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ। ਹੌਸਲਾ ਰੱਖੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਜ਼ਲਦੀ ਹੀ ਸਭ ਕੁਝ ਹੋਣ ਜਾ ਰਿਹਾ ਹੈ।*
*ਧੰਨਵਾਦ*
*ਈਟੀਟੀ 2364+5994 ਯੂਨੀਅਨ ਪੰਜਾਬ*
1 917
Education secretary ਵੱਲੋਂ ਦੋਵੇਂ ਫਾਇਲਾਂ ਕਲੀਅਰ ਕਰ ਦਿੱਤੀਆਂ ਗਈਆਂ ਹਨ, ਬਾਕੀ ਜਾਣਕਾਰੀ ਡਿਪਾਰਟਮੈਂਟ ਨਾਲ ਮੀਟਿੰਗ ਤੋਂ ਬਾਅਦ ਸਾਂਝੀ ਕਰਦੇ ਹਾਂ,
1 917
*ਸਤਿਕਾਰਯੋਗ ਸਾਥਿਓਂ,*
*ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏 , ਸਾਥਿਓਂ ਮਿਲ਼ੀ ਜਾਣਕਾਰੀ ਅਨੁਸਾਰ, MIS Wing ਵੱਲੋਂ ਈਟੀਟੀ 2364+5994 ਦੋਹਾਂ ਭਾਰਤੀਆਂ ਦਾ ਸਟੇਸ਼ਨ ਅਲਾਟਮੈਂਟ ਸਬੰਧੀ ਪ੍ਰੋਸੈਸ ਮੁਕੰਮਲ ਕਰ ਲਿਆ ਗਿਆ ਹੈ। ਪਰ ਆਪਣੀ ਅੰਤਮ File, ਨਵੇਂ ਬਣੇ Education Secretary ਮੈਡਮ ਕੋਲ਼ Read Out ਅਤੇ Review ਲਈ ਭੇਜੀ ਗਈ ਹੈ। ਜਿਸ ਵਿੱਚ Appointment Letter ਵੰਡ ਸਮਾਰੋਹ ਦੀ ਤਰੀਕ ਵੀ Mention ਕੀਤੀ ਜਾਣੀ ਹੈ। ਜਿਸ ਵਿੱਚ 1-2 ਦਿਨ ਦਾ ਸਮਾਂ ਆਪਣੇ ਤੋਂ ਮੰਗਿਆ ਗਿਆ ਹੈ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਦੋਹਾਂ ਭਰਤੀਆਂ ਦਾ Final Process, ਸੋਮਵਾਰ ਜਾਂ ਮੰਗਲਵਾਰ ਹੀ ਮੁਕੰਮਲ ਹੋਵੇਗਾ। ਇਸ ਕਰਕੇ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 2-3 ਦਿਨ ਦਾ ਸਬਰ ਬਣਾ ਕੇ ਰੱਖਿਆ ਜਾਵੇ। ਜਦੋਂ ਵੀ ਡਿਪਾਰਟਮੇਂਟ ਜਾਂ ਕਿਸੇ ਉੱਚ-ਅਧਿਕਾਰੀ ਵੱਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ, ਉਹ ਉਸੇ ਸਮੇਂ ਬਿਲਕੁਲ ਸਪੱਸ਼ਟ ਸ਼ਬਦਾਂ ਵਿੱਚ ਆਪ ਸਭ ਤਕ ਪਹੁੰਚਦੀ ਕੀਤੀ ਜਾਂਦੀ ਹੈ। ਜਿਵੇਂ ਹੀ ਕੋਈ ਅਗਲੀ ਜ਼ਰੂਰੀ ਜਾਣਕਾਰੀ ਆਪਣੇ ਤੱਕ ਪਹੁੰਚਦੀ ਹੈ, ਆਪ ਸੱਭ ਨਾਲ਼ ਬਿਲਕੁੱਲ ਸਪੱਸ਼ਟ ਸ਼ਬਦਾਂ ਵਿੱਚ ਸਾਂਝੀ ਕੀਤੀ ਜਾਵੇਗੀ। ਕਿਰਪਾ ਕਰਕੇ ਹੌਂਸਲਾ ਬਣਾ ਕੇ ਰੱਖੋ। ਵਾਹਿਗੁਰੂ ਜੀ ਜ਼ਰੂਰ ਦੋਹਾਂ ਭਰਤੀਆਂ ਤੇ ਬਹੁਤ ਜ਼ਲਦੀ ਮਿਹਰ ਕਰਨਗੇ।*
*ਧੰਨਵਾਦ ਜੀ*
1 917
ਲਿਖਤੀ ਅੰਕ ਭਰਣ ਲਈ ਕਾਹਲੀ ਨਾ ਕਰਨਾ ਜੀ, ਆਪ ਨੂੰ 18-03-2025 ਤੱਕ ਸੀ ਸੀ ਈ ਅਤੇ ਲਿਖਤੀ ਅੰਕ ਅਪਲੋਡ ਕਰਨ ਦਾ ਸਮਾਂ ਦਿੱਤਾ ਜਾਵੇਗਾ।
ਲਖਵਿੰਦਰ ਸਿੰਘ
ਸਟੇਟ ਕੋਆਰਡੀਨੇਟਰ (ਪੰਜਵੀਂ)
1 917
*ਜਿਹੜਾ ਲੇਟਰ ਆਉਣੀ ਸੀ ਆ ਗਈ ਹੁਣ ਅੱਜ ਅਲਾਟ ਕਰਵਾਉਣਾ ਹੈ ਤਾਂ ਸਾਰੇ ਸਾਥੀ 10 ਵਜੇ DPI ਦਫ਼ਤਰ ਪਹੁੰਚੋ।*
1 917
*ਸ਼ਾਮ 7.30 ਤੱਕ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੇ ਸੋਧ ਸਬੰਧੀ (5994 ਸਬੰਧੀ) ਨੋਟੀਫਿਕੇਸ਼ਨ ਆ ਰਿਹਾ ਹੈ*
1 917
ਸਾਥੀਓ ਅੱਜ ਦੇ case di hearing ho chuki aa koi stay nhi aa department nu 4 week da time ਮਿਲਿਆ ਜਵਾਬ ਪੇਸ਼ ਕਰਨ ਦਾ।
Next date 19 march 2025 hi hai g
1 917
ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ 🚩🚩
*ਨਿਕਲੋ ਅਬ ਮਕਾਨੋਂ ਸੇ,*
*ਜੰਗ ਲੜੋ ਬਈਮਾਨੋ ਸੇ*
ਸਤਿਕਾਰਯੋਗ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ 3381 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ, ਬਸ ਸਾਥੀਓ ਉਸ ਜਾਣਕਾਰੀ ਸਿਰਫ ਸੋਸ਼ਲ ਮੀਡੀਆ *ਸ਼ੋਸ਼ੇਬਾਜੀ* ਬਣ ਕੇ ਰਹਿ ਗਈ, ਕਿਉਂਕਿ ਬੇਸ਼ਕ ਮੁੱਖ ਮੰਤਰੀ ਪੰਜਾਬ ਨੇ ਅਨਾਉਂਸਮੈਂਟ ਜਰੂਰ ਕੀਤੀ ਹੈ ਪਰ ਸਿੱਖਿਆ ਵਿਭਾਗ ਉਸ ਨੂੰ ਲੈ ਕੇ ਹਜੇ ਤੱਕ ਬਿਲਕੁਲ ਗੰਭੀਰ ਨਹੀਂ ਹੈ। ਜਿਸ ਦੇ ਚਲਦੇ ਹੋਏ ਅੱਜ DPI ਦਫ਼ਤਰ ਵਿਖੇ ਈਟੀਟੀ 2364 ਤੇ 5994 ਦੀ ਨਿਯੁਕਤੀ ਨੂੰ ਲੈ ਕੇ ਮਿਲਿਆ ਗਿਆ, ਉਸ ਮੀਟਿੰਗ ਦੇ ਵਿੱਚ ਹੋਈ ਗੱਲਬਾਤ ਤੋਂ ਸਾਫ ਸਾਫ ਸਾਬਿਤ ਹੁੰਦਾ ਹੈ ਕਿ ਅਜੇ ਤੱਕ ਨਿਯੁਕਤੀ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਹੱਲ ਚੱਲ ਨਹੀਂ ਹੈ।, ਸੋ ਸਾਥੀਓ ਸਮੇਂ ਦੇ ਸਰਕਾਰ ਨੇ ਬਹੁਤ ਲੰਬਾ ਸਮਾਂ ਆਪਾਂ ਨੂੰ ਇੰਤਜ਼ਾਰ ਕਰਾਇਆ ਸੋ ਹੁਣ ਵਾਰੀ ਇੰਤਜ਼ਾਰ ਕਰਨ ਦੇ ਨਹੀਂ ਹੈ ਹੁਣ ਵਾਰੀ ਆਪਣੇ ਹੱਕ ਲੈਣ ਦੀ ਹੈ, ਈਟੀਟੀ 5994 ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜੇਕਰ ਸਮੇਂ ਦੀ ਸਰਕਾਰ ਅਤੇ ਸਿੱਖਿਆ ਵਿਭਾਗ *ਬੁੱਧਵਾਰ* ਤੱਕ ਆਪਣੀ ਅਲੋਟਮੈਂਟ ਕਰਕੇ ਅਗਲਾ ਕੰਮ ਨਹੀਂ ਆਰੰਭ ਕਰਦਾ ਹੈ ਤਾਂ *ਵੀਰਵਾਰ* ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ *ਅਨੰਦਪੁਰ ਨੰਗਲ ਹਾਈਵੇ* ਰੋਡ ਜਾਮ ਕੀਤਾ ਜਾਵੇਗਾ, ਇਹ ਰੋਡ ਜਾਮ ਉਦੋਂ ਤੱਕ ਰਹੂਗਾ ਜਿੱਥੋਂ ਤੱਕ ਆਪਣੇ ਮਸਲੇ ਹੱਲ ਨਹੀਂ ਹੋ ਜਾਂਦੇ ਹਨ, ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੱਡੇ ਇਕੱਠ ਦੇ ਰੂਪ ਦੇ ਵਿੱਚ ਪਿੰਡ ਗੰਭੀਰਪੁਰ ਪਹੁੰਚੋ ਜੀ , ਇਸ ਦੇ ਨਾਲ ਦੋਵੇਂ ਜਥੇਬੰਦੀਆਂ ਵੱਲੋਂ *ਗੁਪਤ ਐਕਸ਼ਨ* ਵੀ ਕੀਤੇ ਜਾਣਗੇ।
*ਵੱਲੋਂ : *ਈਟੀਟੀ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ*
*ਸਥਾਨ*: *ਪਿੰਡ ਗੰਭੀਰਪੁਰ (ਅਨੰਦਪੁਰ ਸਾਹਿਬ*
*ਸਮਾਂ* : *ਦੁਪਿਹਰ 12 ਵਜੇ*
*ਦਿਨ* : *ਵੀਰਵਾਰ 27 ਫਰਵਰੀ*
1 917
*ਸਾਥੀਉ ਇਹਨਾ ਵੀ negative ਨਹੀ ਹੋਈ ਦਾ ਕੋਈ ਗਲ ਨਹੀ ਫ਼ਿਕਰ ਨਾ ਕਰੋ ਹੋਂਸਲਾ ਰੱਖੋ ਅੱਗੇ ਵੀ ਜਦੋ ਕਦੇ ਲਗਿਆ ਕਿ ਕੰਮ ਰੁਕਿਆ ਜਾ department ਕੰਮ ਨਹੀ ਕਰ ਰਿਹਾ ਤਾਂ ਤੁਹਾਡੇ ਸਭ ਦੇ ਸਾਥ ਸਦਕਾ ਆਪਾ ਹਰ ਕੰਮ ਕਰਵਾਇਆ ਹੈ ਹੁਣ ਤਾਂ ਬਿਲਕੁਲ ਆਖਰੀ ਪੜਾਅ ਤੇ ਹਾ ਤੇ ਤੁਹਾਡੇ ਸਭ ਦੇ ਸਾਥ ਨਾਲ ਜਲਦੀ ਹੀ ਇਹ ਪੜਾਅ ਵੀ ਪਾਰ ਕਰਾਗੇ। ਹੋਂਸਲਾ ਹਾਰਨ ਨਾਲ ਕੰਮ ਨਹੀਂ ਚਲਣਾ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ। ਜਲਦੀ ਹੀ ਸਭ ਦੇ ਘਰ ਖੁਸ਼ੀਆ ਆਉਣ ਗੀਆ ਜਲਦੀ ਹੀ ਸਾਰੇ ਸਕੂਲਾਂ ਚ ਜਾਵਾਂਗੇ। ਤੁਹਾਡੇ ਸਭ ਨਾਲੋ ਵੱਧ ਯੂਨੀਅਨ ਨੂੰ ਫ਼ਿਕਰ ਹੈ ਜਿਨਾ ਨੇ ਹੁਣ ਤਕ ਸਾਥ ਦਿੱਤਾ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਤੇ ਅਸੀ ਉਹਨਾਂ ਦੇ ਸਾਥ ਨਾਲ ਜਲਦੀ ਉਹਨਾਂ ਨੂੰ ਰੋਜ਼ਗਾਰ ਵੀ ਦਵਾਉਣਾ ਹੈ। ਬੇਫ਼ਿਕਰ ਰਹੋ ਜਦੋ ਉਪਰ ਵਾਲੇ ਦੇ ਫੈਸਲੇ ਹੁੰਦੇ ਨੇ ਤਾਂ ਇਹ ਸਰਕਾਰਾਂ ਦੇ ਫੈਸਲੇ ਨੂੰ ਟਾਈਮ ਨਹੀ ਲਗਦਾ। ਹੋਂਸਲਾ ਬਣਾ ਕੇ ਰੱਖੋ ✊*
*ਈਟੀਟੀ 5994 ਯੂਨੀਅਨ ਪੰਜਾਬ*
1 917
*ਸਤਿਕਾਰਯੋਗ ਸਾਥੀਓ*
*ਸਾਥੀਓ ਥੋੜਾ ਹੌਸਲਾ ਬਣਾ ਕੇ ਰੱਖੋ। ਅਜੇ ਇਸ ਹਫ਼ਤੇ ਦੀ ਸ਼ੁਰੂਆਤ ਹੀ ਹੋਈ ਹੈ। ਜਿਸ ਤਰ੍ਹਾਂ cm ਸਾਹਿਬ ਵੱਲੋ ਇਸ਼ਤਿਹਾਰ ਅਤੇ ਨਿਊਜ਼ ਚਲਵਾਈ ਗਈ ਹੈ ਪੂਰੀ ਉਮੀਦ ਹੈ ਕਿ ਆਪਣੀਆ ਦੋਵੇ ਭਰਤੀਆਂ ਦਾ ਕੰਮ ਜਲਦੀ ਨੇਪਰੇ ਚਾੜਨ ਹੈ। ਸਰਕਾਰ ਨੇ ਜੋਂ ਫੰਕਸ਼ਨ ਰੱਖਣਾ ਹੈ ਉਸ ਦਾ ਸਮਾਂ ਤੈਅ ਕਰ ਲਿਆ ਹੈ, ਪਰ ਉਸ ਵਾਰੇ ਆਪਣੇ ਕੋਲ ਅਜੇ ਪੱਕੀ ਖ਼ਬਰ ਨਹੀ ਆਈ ਕਿ ਕਿਸ ਦਿਨ ਉਹ ਫੰਕਸ਼ਨ ਰੱਖਿਆ ਜਾਣਾ ਹੈ। ਫੰਕਸ਼ਨ ਤੋਂ ਬਾਅਦ ਹੀ ਸਾਡੀ ਜੋਇਨਿੰਗ ਹੋਣੀ ਹੈ। ਪਰ ਉਸ ਤੋ ਪਹਿਲਾ ਸਟੇਸ਼ਨ ਅਲਾਟਮੈਂਟ ਹੋ ਜਾਣੀ ਹੈ। ਉਮੀਦ ਪੂਰੀ ਹੈ ਕਿ ਦੋਵੇ ਹੀ ਭਰਤੀਆਂ ਦੀ ਇਕੱਠੀ ਹੀ ਸਟੇਸ਼ਨ ਅਲਾਟਮੈਂਟ ਹੋਣੀ ਹੈ। ਜਿਸ ਨਾਲ ਦੋਵੇ ਭਰਤੀਆਂ ਦਾ ਬਹੁਤ ਵੱਡਾ ਫਾਇਦਾ ਹੋਣਾ ਹੈ। ਹੁਣ ਦੋ ਦਿਨ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ । ਜੋਂ ਤਿਆਰੀਆਂ ਚੱਲ ਰਹੀਆਂ ਹਨ ਉਸ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਇਸ ਵਾਰ ਕੋਈ ਲਾਰਾ ਨਹੀ ਮਿਲੇਗਾ। ਪਰ ਫੇਰ ਵੀ ਸਾਰੇ ਹੀ ਸਾਥੀਆ ਨੂੰ ਬੇਨਤੀ ਹੈ ਕਿ ਸੰਘਰਸ਼ ਦੀ ਅੱਗ ਨੂੰ ਠੰਡਾ ਨਾ ਹੋਣ ਦਿੱਤਾ ਜਾਵੇ। ਉਸ ਨੂੰ ਮਗਦੇ ਹੀ ਰਹਿਣ ਦੇਵੋ। ਬਾਬਾ ਨਾਨਕ ਸੁੱਖ ਰੱਖੇ ਧਰਨੇ ਦੀ ਕੋਈ ਨੌਬਤ ਆਵੇ ਹੀ ਨਾ। ਸਾਰੇ ਹੀ ਸਾਥੀ ਜਲਦੀ ਜੌਬ ਤੇ ਹੋਣ।*
*ਧੰਨਵਾਦ*
*ਈਟੀਟੀ 2364 ਯੂਨੀਅਨ ਪੰਜਾਬ*
اکنون در دسترس! پژوهش تلگرام ۲۰۲۵ — مهمترین بینشهای سال 
