ਤਕਨੀਕੀ ਖ਼ਬਰਾਂ 📠
Open in Telegram
2 080
Subscribers
-324 hours
-177 days
-3330 days
Posts Archive
2 080
Repost from ਰਾਏ ਪੰਜਾਬ ਦੀ 🎯
ਪੰਜਾਬੀ ਬੋਲੀ ਲਈ ਤੁਸੀਂ ਕੀ ਕੀਤਾ ਜਾਂ ਕਰ ਰਹੇ ਹੋ? (ਉੱਤਰ ਛਾਂਟ ਕੇ ਅਖੀਰ 'ਤੇ ਬਣਿਆ Vote ਬਟਨ ਦੱਬਣਾ ਨਾ ਭੁੱਲਣਾ)
2 080
Repost from ਰਾਏ ਪੰਜਾਬ ਦੀ 🎯
ਵੈਸੇ ਤਾਂ ਅੱਜਕਲ੍ਹ ਹਰ ਥਾਂ ਮੂਰਖਾਂ-ਮਹਾਂਮੂਰਖਾਂ ਦੀ ਭਰਮਾਰ ਹੈ, ਪਰ ਇਸ ਸਮੇਂ ਪੰਜਾਬ ਦਾ ਸਭ ਤੋਂ ਵੱਡਾ ਮੂਰਖ ਕਿਸਨੂੰ ਕਿਹਾ ਜਾ ਸਕਦਾ?
2 080
Repost from TG Link Ads
ਸਮੇਂ ਦੀ ਲੋੜ ਮੁਤਾਬਕ ਤਿੰਨ ਖ਼ਾਸ ਚੈਨਲ
ਮੌਸਮ ਤੇ ਕੁਦਰਤ - ਮਨੁੱਖਤਾ ਤੇ ਕੁਦਰਤ ਜਿਹੇ ਵਿਸ਼ੇ, ਅਤੇ ਮੂਰਖਾਂ ਦੁਆਰਾ ਆਬੋ-ਹਵਾ ਦੇ ਸੱਤਿਆਨਾਸ਼ ਬਾਰੇ
👇
https://t.me/PunjabDaMousam
ਕਿਸਾਨੀ ਖ਼ਬਰਾਂ - ਮੌਤ ਦੇ ਯਮਦੂਤ ਬਣਦੇ ਜਾ ਰਹੇ ਕਿਸਾਨਾਂ ਦੀਆਂ ਕਮੀਨਗੀਆਂ ਤੇ ਅਸਲੀਅਤ, ਜਾਣਕਾਰੀ ਵਾਲੇ ਦੂਰ ਰਹਿਣ
👇
https://t.me/KhetibadiPB
ਛਲੀਏ - ਖਾਨਦਾਨੀ ਤੇ ਸ਼ਾਤਰ ਠੱਗ. ਚੋਰ, ਲੁਟੇਰੇ, ਗੁੰਡੇ, ਮਲੰਗ, ਠਰਕੀ ਸਿਆਸਤਦਾਨ ਤੇ ਢਿੱਡਲ ਸਾਧ ਲਾਣਾ
👇
https://t.me/+vMM3Q1j0umY3YzQ1
ਜੇ ਤੁਹਾਡੇ ਕੋਲ ਵੀ ਅਜਿਹੀ ਕੋਈ ਪੁਖਤਾ ਖ਼ਬਰ ਹੈ ਤਾਂ ਚੈਨਲ ਵਿੱਚ ਲਾਉਣ ਲਈ @GalbatBot ਨੂੰ ਭੇਜ ਸਕਦੇ ਹੋ
2 080
Repost from ਰਾਏ ਪੰਜਾਬ ਦੀ 🎯
ਅਕਸਰ ਬੈਂਕਾਂ ਵਿੱਚ ਘਪਲਿਆਂ, ਚੋਰੀਆਂ ਦੀਆਂ ਖ਼ਬਰਾ ਪੜ੍ਹਦੇ-ਸੁਣਦੇ ਹਾਂ। ਅੱਜਕਲ੍ਹ ਤਾਂ ਕਈ ਬੈਂਕਾਂ ਅੰਦਰ ਬਿਠਾ ਈ ਲੁਟੇਰੇ ਰੱਖੇ ਹਨ, ਪਰ ਮਜ਼ਬੂਰੀ ਵੱਸ ਇਨ੍ਹਾਂ ਰਾਹੀਂ ਲੈਣ-ਦੇਣ ਕਰਨਾ ਵੀ ਪੈਂਦਾ। ਤੁਹਾਡੇ ਤਜ਼ਰਬੇ ਅਨੁਸਾਰ ਪੈਸਾ ਰੱਖਣ ਲਈ ਕਿਹੜਾ ਬੈਂਕ ਸਭ ਤੋਂ ਵਧੇਰੇ ਸੁਰੱਖਿਅਤ ਤੇ ਭਰੋਸੇਯੋਗ ਹੈ?
2 080
Repost from TG Link Ads
ਜਦੋਂ ਦੇਸ ਦੀਆਂ ਅਦਾਲਤਾਂ ਕੋਲ ਲੁੱਚਿਆਂ-ਗੁੰਡਿਆਂ, ਸੱਜਣ ਕੁਮਾਰਾਂ, ਸੌਦਾ-ਸਾਧ ਅਰਗੇ ਦਰਿੰਦਿਆਂ, ਅੰਬਾਨੀ-ਬਾਦਲਾਂ ਅਰਗੀਆਂ ਖਾਨਦਾਨੀ ਜੋਕਾਂ, ਭ੍ਰਿਸ਼ਟਾਚਾਰੀਆਂ, ਮਿਲਾਵਟਖੋਰਾਂ ਜਿਹਿਆਂ ਨੂੰ ਸਜ਼ਾ ਦੇਣ ਅਤੇ ਜੁਰਮ ਰੋਕਣ ਦੀ ਤਾਕਤ ਜਾਂ ਜੁਰਅਤ ਨਾ ਹੋਵੇ ਤਾਂ ਫੇਰ ਜਾਨਵਰਾਂ, ਆਦਿਵਾਸੀਆਂ ਜਾਂ ਘੱਟ ਗਿਣਤੀਆਂ ਨੂੰ ਉਜਾੜਨ-ਮਾਰਨ ਦੇ ਫੈਸਲੇ ਸੁਣਾਉਂਦੀਆਂ ਹਨ
ਜਦੋਂ ਨੇਤਾਵਾਂ ਕੋਲ ਲੋਕਾਂ ਲਈ ਚੰਗੇ ਸਕੂਲ-ਕਾਲਜ, ਹਸਪਤਾਲ, ਸਾਫ਼ ਆਬੋ-ਹਵਾ, ਹਰ ਕਿਸੇ ਲਈ ਕੁੱਲੀ-ਗੁੱਲੀ-ਜੁੱਲੀ, ਰੁਜ਼ਗਾਰ, ਸੜਕਾਂ, ਸੁਰੱਖਿਆ ਜਿਹੀਆਂ ਚੀਜ਼ਾਂ ਦਾ ਹੱਲ ਤੇ ਭਵਿੱਖ ਲਈ ਕੋਈ ਠੋਸ ਯੋਜਨਾ ਨਾ ਹੋਵੇ ਤਾਂ ਫੇਰ ਗ਼ਰੀਬਾਂ ਨੂੰ ਉਜਾੜਨ ਜਾਂ ਜਾਨਵਰਾਂ ਨੂੰ ਮਾਰਨ ਦੇ ਕੀਤੇ ਵਾਅਦੇ ਪੁਗਾਏ ਜਾਂਦੇ ਹਨ ਲੋਕੀਂ ਵੀ ਨਸੂਰ ਬਣਦੇ ਜਾ ਰਹੇ ਕੂੜਾ-ਕਰਕਟ, ਨਜਾਇਜ਼ ਕਬਜ਼ਿਆਂ, ਸਪੀਕਰਾਂ ਦੇ ਸ਼ੋਰ-ਸ਼ਰਾਬੇ, ਜ਼ਹਿਰੀਲੇ ਹੁੰਦੇ ਜਾ ਰਹੇ ਖਾਧ-ਪਦਾਰਥਾਂ, ਘਰੋਂ ਕੱਢ ਕੇ ਪਸ਼ੂ ਸੜਕਾਂ ਉੱਤੇ ਛੱਡਣ ਵਾਲਿਆਂ, ਰੁੱਖ ਵੱਢਣ ਤੇ ਪ੍ਰਦੂਸ਼ਣ ਫੈਲਾਉਣ ਆਲਿਆਂ ਖਿਲਾਫ਼ ਨਹੀਂ ਬੋਲਦੇ ਕਿਉਂਕਿ ਆਪ ਜੋ ਇਹਨਾਂ ਏਹੀ ਕੰਮ ਕਰਨੇ ਹੁੰਦੇ, ਬੱਸ ਕਿਸੇ ਭੁੱਖੇ-ਨੰਗੇ ਦਾ ਭਲਾ ਕਰਨ ਵਾਲਿਆਂ ਖਿਲਾਫ਼ ਭੜਾਸ ਕੱਢਣਾ ਜਾਣਦੇ ਨੇ ਵਿੰਗੇ-ਟੇਢੇ ਫੈਸਲਿਆਂ 'ਤੇ ਬਾਬੂ ਲੋਗ ਵੀ ਬਿਨਾਂ ਨੋਟੀਫੇਕਸ਼ਨਾਂ ਤੋਂ ਅਮਲ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਖੱਸੀ ਹੋ ਚੁੱਕੀਆਂ ਅਦਾਲਤਾਂ, ਨੇਤਾਵਾਂ, ਬਾਬੂਆਂ ਤੇ ਚਵਲ ਕਿਸਮ ਦੇ ਲੋਕਾਂ ਨੇ ਇਤਿਹਾਸ ਵਿੱਚ ਆਪਣਾ ਨਾਂ ਵੀ ਦਰਜ ਕਰਾਉਣਾ ਹੁੰਦਾ ਕਿ ਫਲਾਣੇ ਯੁੱਗ ਵਿੱਚ ਓਹ ਵਿਹਲੇ ਨਹੀਂ ਸਨ ਬਲਕਿ ਸੰਘ ਪਾੜ-ਪਾੜ ਕੁਦਰਤ ਦੇ ਨਿਯਮਾਂ ਦੀ ਐਸੀ-ਤੈਸੀ ਕਰ ਰਹੇ ਸਨ ਏਹ ਡਰਾਮੇਬਾਜ਼ ਸੜਕਾਂ ਉੱਤੇ ਲੰਗਰ-ਭੰਡਾਰੇ ਲਾਉਣ ਵਾਲਿਆਂ ਨੂੰ ਕਦੇ ਨੀ ਕਹਿਣਗੇ ਕਿ ਜਿਨ੍ਹਾਂ ਨੂੰ ਖਵਾਉਣਾ ਓਹਨਾਂ ਨੂੰ ਵੀ ਆਪਣੇ ਘਰ ਲੈ ਜਾਵੋ ਕਿਉਂਕਿ ਅਜਿਹਾ ਕਰਨ ਨਾਲ ਕਿਸੇ ਦੀਆਂ ਵੋਟਾਂ ਘਟਦੀਆਂ ਤੇ ਕਿਸੇ ਨੂੰ ਡਰ ਜਾਂ ਪਾਪ ਲਗਦਾ, ਪਰ ਧਾਰਮਿਕ ਸਥਾਨਾਂ ਉੱਤੇ ਹੱਥ ਜੋੜਕੇ ਬੀਬੇ ਬਣਨ, ਮੱਥੇ ਰਗੜਨ, ਪੱਥਰਾਂ ਨੂੰ ਦੁੱਧ ਪਿਆਉਣ, ਪਰਚੀ ਕਟਾਉਣ ਜਿਹੀ ਸੇਵਾ ਦਾ ਅਡੰਬਰ ਕਰਨਾ ਜਾਂ ਡੇਰਿਆਂ-ਡੂਰਿਆਂ 'ਤੇ ਲਗੌੜਾਂ ਦੀ ਮੁੱਠੀ-ਚਾਪੀ ਕਰਨਾ ਬਾਖ਼ੂਬੀ ਜਾਣਦੇ ਨੇwww.facebook.com/share/1KNkMJtWcp/ ਤੋਂ
2 080
ਫਿਨਲੈਂਡ ਦੇ ਵਿਗਿਆਨੀਆਂ ਨੇ ਤਜਰਬੇ ਵਜੋਂ ਹਵਾ ਰਾਹੀਂ ਬਿਜਲੀ ਭੇਜਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਲਈ ultrasonic ਧੁਨੀ ਲਹਿਰਾਂ ਅਤੇ ਲੇਜ਼ਰ ਬੀਮਾਂ ਦੀ ਵਰਤੋਂ ਕੀਤੀ ਗਈ। ਇਹ ਤਕਨੀਕ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ, ਪਰ ਭਵਿੱਖ ਵਿੱਚ ਬਿਨਾਂ ਪਲੱਗ ਤੇ ਤਾਰਾਂ ਦੇ ਯੰਤਰ ਚਲਾਉਣ ਵਿੱਚ ਮਦਦਗਾਰ ਹੋ ਸਕਦੀ ਹੈ।
2 080
Repost from ਰਾਏ ਪੰਜਾਬ ਦੀ 🎯
ਆਏ ਦਿਨ ਪੰਜਾਬ ਦੇ ਸਿਆਸੀ ਬੰਦੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ, ਤੇ ਅਗਲੀਆਂ ਚੋਣਾਂ ਦੇ ਨੇੜੇ ਆਉਂਦੇ-ਆਉਂਦੇ ਇਹ ਸਿਲਸਿਲਾ ਹੋਰ ਤੇਜ ਹੋਵੇਗਾ। ਇਸਦਾ ਮੁੱਖ ਕਾਰਣ ਕੀ ਹੋ ਸਕਦਾ?
2 080
Repost from TG Link Ads
🙄
ਹਰ ਵਾਰ ਦੀ ਤਰ੍ਹਾਂ, ਸਾਲ 2026 ਦੇ ਕੈਲੰਡਰ ਤੇ ਛੁੱਟੀਆਂ ਦੀ ਸੂਚੀ ਚੈਨਲ "ਪੰਜਾਬੀ ਅਖ਼ਬਾਰ" ਵਿੱਚੋਂ ਉਤਾਰ ਸਕਦੇ ਹੋ
〰️〰️〰️〰️〰️〰️
📤 Contact for Ads
〰️〰️〰️〰️〰️〰️
2 080
Repost from ਰਾਏ ਪੰਜਾਬ ਦੀ 🎯
ਅਗਲੇ 25 ਕੁ ਸਾਲਾਂ ਤੱਕ ਯਾਨਿ 2050 ਤੱਕ ਲੋਕ ਤੇ ਸਮਾਜ ਕਿਹੋ ਜਿਹਾ ਹੋਵੇਗਾ?
2 080
Repost from ਰਾਏ ਪੰਜਾਬ ਦੀ 🎯
21ਵੀਂ ਸਦੀ ਦੀ ਦੂਜੀ ਚੌਥ ਸ਼ੁਰੂ, ਵਿਕਸਿਤ ਭਾਰਤ, ਛਿੱਕੂਤੰਤਰ... ਜਿੱਥੇ ਲੋਕਾਂ ਨੂੰ ਧਰਮ ਦੇ ਨਾਅਰੇ ਸੁਣਾਕੇ ਤੇ ਆਟਾ-ਦਾਲ ਦਾ ਚੋਗਾ ਪਾਕੇ ਵੋਟਾਂ ਬਟੋਰੀਆਂ ਜਾਂਦੀਆਂ, ਆਮ ਲੋਕਾਂ ਦੇ ਡਿਮਾਕਾਂ ਦਾ ਕੰਟਰੋਲ ਸਰਕਾਰਾਂ, ਬੂਬਨਿਆਂ, ਠੇਕੇਦਾਰਾਂ, ਚਵਲਾਂ ਕੋਲ। ਸਵੇਰੇ ਉੱਠਣ ਤੋਂ ਲੈ ਕੇ ਕੋਈ ਗ਼ੁਲਾਮੀ ਕਰਕੇ ਤੇ ਕੋਈ ਡਾਟਾ ਪੈਕ ਖਤਮ ਕਰਕੇ ਆਪਣਾ ਸਮਾਂ ਤੇ ਕਮਾਈ ਸਰਮਾਏਦਾਰਾਂ, ਸਾਧਾਂ, ਲੁਟੇਰਿਆਂ ਨੂੰ ਲੁਟਾਈ ਜਾਂਦਾ, ਦੇਸ ਦੀ ਅੱਧੀ ਕਮਾਈ 'ਤੇ 1% ਲੋਕਾਂ ਦਾ ਕਬਜ਼ਾ ਹੋ ਈ ਚੁੱਕਾ। ਸ਼ੀਸ਼ੇ-ਪੱਥਰਾਂ ਦੇ ਘਰਾਂ 'ਚ, ਨਕਲੀ ਹਵਾ, ਨਕਲੀ ਹਰਿਆਲੀ, ਨਕਲੀ ਜਾਨਵਰ, ਨਕਲੀ ਹਾਸੇ-ਰੋਣੇ, ਨਕਲੀ ਗੱਲਾਂ, ਨਕਲੀ ਤੇ ਵਿਦੇਸ਼ੀ ਖਾਣ-ਪਾਣ, ਵਿਦੇਸ਼ੀ ਬੋਲੀ, ਇਕਾਂਤ, ਫੋਕੇ ਦਿਖਾਵੇ, ਫੁਕਰਪੁਣਾ, ਠੱਗ਼ੋ-ਠਗਾਈ। ਆਪਣਾ ਵਿਰਸਾ, ਸੱਭਿਆਚਾਰ ਤੇ ਇਨਸਾਨੀਅਤ ਜਾਵੇ ਢੱਠੇ ਖੂਹ 'ਚ...
