ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖
Open in Telegram
ਘਰ ਬੈਠੇ ਹੀ ਸਿੱਖੋ ਸੁੱਧ ਗੁਰਬਾਣੀ ਉਚਾਰਣ।। ਆਦਿ ਸੰਥਿਆ ਚਟਸਾਲ।। { ਸੁੱਧ ਗੁਰਬਾਣੀ ਅਤੇ ਕਥਾ ਪੜ੍ਹਣ ਪੜ੍ਹਾਉਣ ਦਾ ਉਪਰਾਲਾ } ਆਪ ਜੁੜੋ ਅਤੇ ਹੋਰਨਾਂ ਨੂੰ ਜੋੜੋ +੯੧ ੭੮੩੭੧ ੭੯੨੧੬ ਇੰਸਟਾਗ੍ਰਾਮ https://instagram.com/aad_santheya_online_academy?igshid=ZDdkNTZiNTM=
Show more371
Subscribers
No data24 hours
No data7 days
No data30 days
Posts Archive
ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥
ਖਸ਼ਟਮੀ ਥਿਤ ਦੁਆਰਾ ਸਿੱਖਿਆ ਕਥਨ ਕਰਦੇ ਹਨ :- ਕਿ ਪੰਜ ਗਿਆਨ ਇੰਦ੍ਰੇ ਅਤੇ ਛੇਵਾਂ ਮਨ, ਇਨ੍ਹਾਂ ਛੇ ਚੱਕ੍ਰਾਂ ਦੁਆਰਾ ਬਣਿਆ ਸ਼ਰੀਰ (ਛਹੂੰ ਦਿਸ) ਛੇ ਦਿਸ਼ਾਵਾਂ (ਪੂਰਬ, ਪੱਛਮ, ਉੱਤਰ, ਦੱਖਣ, ਅਕਾਸ਼ ਅਤੇ ਪਤਾਲ) ਵਿੱਚ ਦੌੜਦਾ ਫਿਰਦਾ ਹੈ।
ਬਿਨੁ ਪਰਚੈ ਨਹੀ ਥਿਰਾ ਰਹਾਇ ॥
ਵਾਹਿਗੁਰੂ ਦੇ ਨਾਮ ਅਥਵਾ ਪ੍ਰੇਮ ਵਿੱਚ ਪਰਚੇ (ਪਤੀਜੇ) ਤੋਂ ਬਿਨਾ ਮਨ ਇਸਥਿਤ ਹੋ ਕੇ ਨਹੀਂ ਰਹਿ ਸਕਦਾ।
ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥
ਗੁਰੂ ਕ੍ਰਿਪਾ ਦੁਆਰਾ (ਦੁਬਿਧਾ) ਦ੍ਵੈਤ ਨੂੰ ਮੇਟ ਕੇ (ਖਿਮਾ) ਦੁੱਖ ਸਹਾਰਨ ਵਾਲੀ ਬਿਰਤੀ ਨੂੰ ਪਕੜ (ਧਾਰ) ਕੇ ਰੱਖੋ।
ਕਰਮ ਧਰਮ ਕੀ ਸੂਲ ਨ ਸਹਹੁ ॥੭॥
(ਕਰਮ) ਨਿੱਤ, ਨਮਿੱਤ, ਪ੍ਰਾਸਚਿਤ, ਨਖਿੱਧ ਆਦਿਕ ਕਰਮਾਂ ਅਤੇ (ਧਰਮ) ਜੱਗ ਆਦਿਕ ਦੀ ਪੀੜਾ (ਦੁੱਖ) ਨੂੰ ਨਾ ਸਹਾਰਨਾ ਕਰੋ।।੭।।
ਅਰਥ:
ਪਾਂਚੈ ਪੰਚ ਤਤ ਬਿਸਥਾਰ ॥
ਪੰਜਵੀਂ ਤਿਥਿ ਦੁਆਰਾ ਕਹਤੇ ਹੈਂ : ਇਹ ਜਗਤ ਪੰਚ ਤਤ ਕਾ ਬਿਸਥਾਰ ਹੈ ॥
ਕਨਿਕ ਕਾਮਿਨੀ ਜੁਗ ਬਿਉਹਾਰ ॥
(ਕਨਿਕ) ਸੁਇਨਾ ਅਰਥਾਤ ਮਾਇਆ ਜੜ ਔਰ (ਕਾਮਿਨੀ) ਇਸਤ੍ਰੀ ਇਨ ਦੋਨੋਂ ਕੇ ਬਿਉਹਾਰ ਕੀ ਪ੍ਰਬਲਤਾ ਹੈ, ਇਨ ਕੇ ਮੋਹ ਕਾ ਤਿਆਗ ਕਰ ॥
ਪ੍ਰੇਮ ਸੁਧਾ ਰਸੁ ਪੀਵੈ ਕੋਇ ॥
ਜੋ ਕੋਈ ਪ੍ਰੇਮ ਰੂਪੀ ਅੰਮ੍ਰਿਤ ਰਸ ਪੀਤਾ ਹੈ ॥
ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥
ਤਿਸ ਕੋ (ਜਰਾ) ਬੁਢੇਪਾ ਔਰ ਮਰਨੇ ਕਾ ਦੁਖ ਫੇਰ ਨਹੀਂ ਹੋਤਾ ਹੈ ॥੬॥
ਸ੍ਰੀ ਬਚਿਤ੍ਰ ਨਾਟਕ ਕਥਾ।।
ਭਾਗ ੧ ।। @ਪੂਨੇ
ਅਬ ਮੈ ਅਪਨੀ ਕਥਾ ਬਖਾਨੋ।।
https://youtu.be/y0YCNTOq2Uk
https://t.me/GurbaniPathaKatha/449
ਆਨਲਾਈਨ ਪੋਥੀ ਮੰਗਵਾਉਣ ਲਈ ਸੰਪਰਕ ਨੰਬਰ:- +੯੧ ੭੮੩੭੧ ੭੯੨੧੬
ਅਰਥ:-
ਚਉਥਹਿ ਚੰਚਲ ਮਨ ਕਉ ਗਹਹੁ ॥
ਚੌਥ ਥਿਤਿ ਦੁਆਰਾ ਕਹਤੇ ਹੈਂ: ਚੰਚਲ ਮਨ ਕੋ ਗ੍ਰਹਣ ਕਰੋ ।
ਕਾਮ ਕ੍ਰੋਧ ਸੰਗਿ ਕਬਹੂ ਨ ਬਹਹੁ ॥
ਕਾਮ ਕ੍ਰੋਧ ਅਰਥਾਤ ਕਾਮੀਆਂ ਔਰ ਕ੍ਰੋਧੀਆਂ ਕੀ ਸੰਗਤ ਮੇਂ ਕਬੀ ਨਾ ਬੈਠੋ ।
ਜਲ ਥਲ ਮਾਹੇ ਆਪਹਿ ਆਪੁ ॥
ਜਲੋਂ ਮੇਂ ਔਰ ਥਲੋਂ ਮੇਂ ਆਪਨਾ ਆਪ ਹੀ ਬਿਆਪਕ ਹੈ ।
ਆਪੈ ਜਪਹੁ ਆਪਨਾ ਜਾਪ ॥੫॥
ਆਪ ਹੀ ਆਪਨਾ ਜਾਪ ਜਪੋ, ਭਾਵ ਇਹ ਕਿ ਅਪਨੇ ਆਪ ਨੂੰ ਬ੍ਰਹਮ ਰੂਪ ਜਾਨੋ ॥੫॥
ਅਰਥ:
ਦੁਤੀਆ ਦੁਹਕਰਿ ਜਾਨੈ ਅੰਗ ॥
ਦੂਜੀ ਥਿਤਿ ਦੁਆਰਾ ਉਪਦੇਸ਼ ਹੈ, ਸਰਬ ਸਰੀਰੋਂ ਕੋ ਮਾਇਆ ਔਰ ਬ੍ਰਹਮ ਦੋਨੋਂ ਕਰ ਜਾਨੇ ॥
ਮਾਇਆ ਬ੍ਰਹਮ ਰਮੈ ਸਭ ਸੰਗ ॥
ਮਾਇਆ ਔਰ ਬ੍ਰਹਮ ਸਭ ਸਰੀਰੋਂ ਕੇ ਸਾਥ (ਰਮੇ) ਬਿਆਪੇ ਹੂਏ ਹੈਂ ॥
ਪ੍ਰਸ਼ਨ: ਸਰੀਰੋਂ ਸਾਥ ਮਿਲਨੇ ਕਰ ਸਰੀਰ ਕੇ ਸਮਾਨ ਬ੍ਰਹਮ ਬਢਤਾ ਘਟਤਾ ਹੋਗਾ ਔਰ ਬਹੁਤ ਰੂਪ ਹੋਣਗੇ?
ਉੱਤਰ : ਨਾ ਓਹੁ ਬਢੈ ਨ ਘਟਤਾ ਜਾਇ ॥
ਨਾ ਵਹੁ ਬਧਦਾ ਹੈ ਨਾ ਘਟਦਾ ਹੈ ॥
ਅਕੁਲ ਨਿਰੰਜਨ ਏਕੈ ਭਾਇ ॥੩॥
ਵਹੁ (ਅਕੁਲ) ਪੂਰਨ ਵਾ ਕੁਲ ਆਦਿ ਸੇ ਰਹਤ ਜੋ ਨਿਰੰਜਨ ਹੈ, ਸੋ ਏਕ ਸਰੂਪ ਹੈ ॥੩॥
ਮਾਘ ਵਦੀ ੨ (੨੪ ਪੋਹ) ਬਿਕ੍ਰਮੀ ਸੰਮਤ ੨੦੭੯ ਆਦਿਤਵਾਰਿ
੮ ਜਨਵਰੀ ੨੦੨੩ ਐਤਵਾਰ
ਪਰਿਵਾ ਪ੍ਰੀਤਮ ਕਰਹੁ ਬੀਚਾਰ ॥
ਅਰਥ:- (ਪਰਿਵਾ) ਏਕਮ ਥਿਤਿ ਦੁਆਰਾ ਉਪਦੇਸ਼ ਕਰਦੇ ਹਨ, ( ਪ੍ਰੀਤਮ ) ਭਗਵੰਤ ਦਾ ਬੀਚਾਰ ( ਚਿੰਤਨ ) ਕਰੋ।
ਪ੍ਰਸ਼ਨ: ਉਹ ਕਿਥੇ ਹੈ ?
ਉਤਰ: ਘਟ ਮਹਿ ਖੇਲੈ ਅਘਟ ਅਪਾਰ ॥
ਰਿਦੈ ਮੈਂ (ਖੇਲੈ) ਖੇਲਤਾ, ਭਾਵ ਬ੍ਰਿਤੀਆਂ ਕੋ ਪ੍ਰਕਾਸ਼ਤਾ ਹੈ, (ਅਘਟ) ਏਕ ਰਸ ਹੈ ਪੁਨਾ ਅਪਾਰ ਹੈ ॥
ਪ੍ਰਸ਼ਨ: ਤਿਸ ਕੇ ਵਿਚਾਰਨੇ ਸੇ ਕਿਆ ਫਲੁ ਹੋਵੈਗਾ?
ਉੱਤਰ:- ਕਾਲ ਕਲਪਨਾ ਕਦੇ ਨ ਖਾਇ ॥
ਤਿਸ ਕੋ ਕਾਲ ਕੀ ਕਲਪਨਾ ਕਦੇ ਨਹੀਂ ਖਾਤੀ ਅਰਥਾਤ ਜਨਮ ਮਰਨ ਸੇ ਰਹਤ ਹੋ ਜਾਤਾ ਹੈ।
ਆਦਿ ਪੁਰਖ ਮਹਿ ਰਹੈ ਸਮਾਇ ॥੨॥
ਕਿਉਂਕਿ ਵਹੁ ਆਦਿ ਪੁਰਖ ਮੇਂ ਸਮਾਇ ਰਹਤਾ ਹੈ ॥੨॥
(ਅੰਗ ੩੪੩, ਭਗਤ ਕਬੀਰ ਸਾਹਿਬ ਜੀ)
ਮਾਘ ਵਦੀ ੧ (੨੩ ਪੋਹ) ਬਿਕ੍ਰਮੀ ਸੰਮਤ ੨੦੭੯
੭ ਜਨਵਰੀ ੨੦੨੩ ਦਿਨ ਸ਼ਨੀਵਾਰ
ਅੰਮ੍ਰਿਤ ਵੇਲਾ
ਸਿਮਰਨ ਜਾਪ
( अमृत वेला
सिमरन कथा )
( हिंदी कथा )
https://youtu.be/2snaZeCBEd0
( ਹਿੰਦੀ ਵਿੱਚ ਕਥਾ )
*ਸੁਚੇਤਤਾ*
*ਯਾਦ ਰਖੀਏ ਏਨਾਂ ਸ਼ਹਾਦਤਾਂ ਤੇ ਰੋਈਏ ਨਾ, ਸੋਗ ਨਾ ਕਰੀਏ, ਸਗੋਂ ਮਾਨ ਕਰੀਏ, ਕਿ ਸਾਡੇ ਬਾਬੇ ( ਸਾਹਿਬਜ਼ਾਦੇ ) ਛੋਟੀ ਉਮਰੇ ਵੀ ਕਿੰਨੇ ਦਲੇਰ ਸਨ। ਅੱਜ ਕੱਲ੍ਹ ਦੇਖਾ ਦੇਖੀ ( Trend ) ਚੱਲ ਪਈ, ਜਿਹੜਾ ਪ੍ਰਚਾਰਕ, ਕੀਰਤਨੀਆਂ, ਕਥਾਵਾਚਕ ਏਨਾਂ ਦਿਨਾਂ ਵਿੱਚ ਜਿੰਨਾ ਜ਼ਿਆਦਾ ਸੰਗਤ ਨੂੰ ਰਵੌਣ ਦੇ ਕਾਬਿਲ ਹੈ, ਓਨਾਂ ਹੀ ਉਸ ਨੂੰ ਜ਼ਿਆਦਾ ਵਧੀਆ ਦਰਜਾ ਦਿੱਤਾ ਜਾਂਦਾ ਹੈ, ਪਰ ਏ ਕੂੜ ਅਤੇ ਬੇਸਮਝੀ ਵਾਲਾ ਪ੍ਰਚਾਰ ਹੈ। ਰਵੌਣ ਵਾਲੇ ਪ੍ਰਚਾਰਕਾਂ ਨੇ ਮਾਤਾ ਗੁਜਰੀ ਜੀ ਨੂੰ ਇਕ ਡਰਾਕਲ ਅਤੇ ਕਮਜ਼ੋਰ ਜਹੀ ਬੀਬੀ ਸਾਬਿਤ ਕਰ ਦਿੱਤਾ ਹੈ, ਤੇ ਸਾਹਿਬਜ਼ਾਦਿਆਂ ਨੂੰ ਆਮ ਜਹੇ ਬੱਚੇ। ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ। ਇਕ ਗੱਲ ਹੋਰ, ਨਿੱਕੀਆਂ ਜਿੰਦਾਂ ਵੱਡੇ ਸਾਕੇ, ਏ ਵੀ ਨਹੀਂ ਕਹਿਣਾ, ਏ ਵੀ ਹੀਣਤਾ ਭਰੇ ਸ਼ਬਦ ਹਨ ।*
