ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖
Open in Telegram
ਘਰ ਬੈਠੇ ਹੀ ਸਿੱਖੋ ਸੁੱਧ ਗੁਰਬਾਣੀ ਉਚਾਰਣ।। ਆਦਿ ਸੰਥਿਆ ਚਟਸਾਲ।। { ਸੁੱਧ ਗੁਰਬਾਣੀ ਅਤੇ ਕਥਾ ਪੜ੍ਹਣ ਪੜ੍ਹਾਉਣ ਦਾ ਉਪਰਾਲਾ } ਆਪ ਜੁੜੋ ਅਤੇ ਹੋਰਨਾਂ ਨੂੰ ਜੋੜੋ +੯੧ ੭੮੩੭੧ ੭੯੨੧੬ ਇੰਸਟਾਗ੍ਰਾਮ https://instagram.com/aad_santheya_online_academy?igshid=ZDdkNTZiNTM=
Show more371
Subscribers
No data24 hours
No data7 days
No data30 days
Posts Archive
ਏਕਾਦਸੀ; ਇਕ ਰਿਦੈ ਵਸਾਵੈ ॥
ਗਿਆਰ੍ਹਵੀਂ ਥਿੱਤ ਦੁਆਰਾ ਕਥਨ ਕਰਦੇ ਹਨ ਕਿ ਇਕ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰੋ।।
ਹਿੰਸਾ ਮਮਤਾ ਮੋਹੁ ਚੁਕਾਵੈ॥
ਪੁਨਾ ਆਪਣੇ ਅੰਦਰੋਂ ਜੀਵ ਘਾਤ, ਪਦਾਰਥਾਂ ਦੀ ਮਮਤਾ, ਸਰੀਰਾਂ ਦੇ ਮੋਹ ਨੂੰ ਚੁਕਾਉਣਾ ਕਰੇ।
ਫਲੁ ਪਾਵੈ ਬ੍ਰਤੁ; ਆਤਮ ਚੀਨੈ ॥
ਫੇਰ ਜੋ ਆਪਣੇ ਆਤਮ ਸਰੂਪ ਨੂੰ ਗੁਰਾਂ ਦੁਆਰਾ ਜਾਨਣਾ ਹੈ, ਇਹੋ ਹੀ ਜੀਵ ਏਕਾਦਸੀ ਦੇ ਵਰਤ ਦਾ ਫਲ ਪਾਉਣਾ ਕਰਦਾ ਹੈ |
ਪਾਖੰਡਿ ਰਾਚਿ; ਤਤੁ ਨਹੀ ਬੀਨੈ ॥
ਜੋ ਜੀਵ ਵਰਤ ਆਦਿ ਦੇ (ਪਾਖੰਡਿ) ਲੋਕ-ਦਿਖਾਵੇ ਵਿਚ ਰਚੇ, ਮਿਲੇ ਰਹਿੰਦੇ ਹਨ, ਉਹ (ਤਤੁ) ਸਾਰ ਰੂਪ ਬ੍ਰਹਮ ਨੂੰ ਦੇਖ ਨਹੀਂ ਸਕਦੇ।
ਨਿਰਮਲੁ ਨਿਰਾਹਾਰੁ ਨਿਹਕੇਵਲੁ ॥
ਉਹ ਪ੍ਰਭੂ ਪਾਪਾਂ ਦੀ ਮੈਲ ਤੋਂ ਰਹਿਤ, ਭੋਜਨ ਦੀ ਇੱਛਾ ਤੋਂ ਰਹਿਤ ਅਤੇ ਸ਼ੁੱਧ ਸਰੂਪ ਹੈ।
ਸੂਚੈ ਸਾਚੇ; ਨਾ ਲਾਗੈ ਮਲੁ ॥੧੩॥
ਜਿਨ੍ਹਾਂ ਦੇ ਉਸ ਸੱਚੇ ਪਰਮਾਤਮਾ ਦੇ ਨਾਮ ਕਰਕੇ ਅੰਤਹਕਰਨ ਪਵਿੱਤਰ ਹੋਏ ਹਨ, ਉਨ੍ਹਾਂ ਨੂੰ ਪਾਪਾਂ, ਅਵਿੱਦਿਆ ਆਦਿ ਦੀ ਮਲੀਨਤਾਈ ਨਹੀਂ ਲੱਗਦੀ ।।੧੩॥
ਵਿੱਦਿਆ ਮਾਰਤੰਡ , ਬੇਅੰਤ ਬ੍ਰਹਮ ਵਿੱਦਿਆ ਵੰਡਣ ਵਾਲੇ ਸੰਤ ਗਿਆਨੀ ਗੁਰਚਰਨ ਸਿੰਘ ਜੀ ( ਮਾਸਟਰ ਬਾਬਾ ਜੀ ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਿਕੇ ਗੁਰਪੁਰੀ ਸਿਧਾਰ ਗਏ ।
ਅੱਜ ਤਕਰੀਬਨ ਦੋਪਹਿਰ ੧ ਵਜੇ ਅੰਤਿਮ ਸੰਸਕਾਰ, ਗੁ. ਮਸਤੂਆਣਾ ਸਾਹਿਬ, ਸਾਬੋ ਕੀ ਤਲਵੰਡੀ ਵਿਖੇ ਕੀਤਾ ਜਾਵੇਗਾ।
🌼🌼🌼
ਦਸਮੀ; ਨਾਮੁ ਦਾਨੁ ਇਸਨਾਨੁ ॥
ਦਸਵੀਂ ਥਿੱਤ ਦੁਆਰਾ ਕਥਨ ਕਰਦੇ ਹਨ ਕਿ ਹੇ ਭਾਈ ! ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਪਰਮਾਤਮਾ ਦਾ ਨਾਮ ਜਪੋ ਅਤੇ ਧਰਮ ਦੀ ਕਿਰਤ ਵਿੱਚੋਂ ਦਸਵਾਂ ਹਿੱਸਾ ਦਾਨ ਕਰੋ।
ਅਨਦਿਨੁ ਮਜਨੁ; ਸਚਾ ਗੁਣ ਗਿਆਨੁ ॥
ਜੋ ਸਤ ਸੰਤੋਖ ਆਦਿ ਗੁਣ ਧਾਰਨ ਕਰਨੇ ਅਤੇ ਹਿਰਦੇ ਵਿਚ ਗਿਆਨ ਧਾਰਨ ਕਰਨਾ ਹੈ, ਇਹੋ ਹੀ ਰਾਤ ਦਿਨ ਤੀਰਥਾਂ ਦਾ ਇਸ਼ਨਾਨ ਹੈ।
ਸਚਿ ਮੈਲੁ ਨ ਲਾਗੈ; ਭ੍ਰਮੁ ਭਉ ਭਾਗੈ ॥
ਸੱਚੇ ਨਾਮ ਵਿਚ ਬਿਰਤੀ ਜੋੜਨ ਨਾਲ ਪਾਪਾਂ, ਅਵਿੱਦਿਆ ਰੂਪੀ ਮੈਲ ਨਹੀਂ ਲੱਗਦੀ, ਪੰਜ ਪ੍ਰਕਾਰ ਦਾ ਭਰਮ ਤੇ ਸੱਤ ਪ੍ਰਕਾਰ ਦਾ ਡਰ ਭੱਜ ਜਾਂਦਾ ਹੈ।
ਬਿਲਮੁ ਨ; ਤੂਟਸਿ ਕਾਚੈ ਤਾਗੈ॥
ਜਿਵੇਂ ਕੱਚੇ ਧਾਗੇ ਨੂੰ ਟੁੱਟਦਿਆਂ ਕੋਈ ਦੇਰੀ ਨਹੀਂ ਲੱਗਦੀ। ਤਿਵੇਂ ਇਸ ਸਰੀਰ ਰੂਪੀ ਕੱਚੇ ਧਾਗੇ ਨੂੰ ਕਾਲ ਰੂਪ ਜ਼ੋਰ ਪੈਣ ਕਰਕੇ ਟੁੱਟਦਿਆਂ ਕੋਈ ਦੇਰੀ ਨਹੀਂ ਲੱਗਦੀ।
ਜਿਉ ਤਾਗਾ; ਜਗੁ ਏਵੈ ਜਾਣਹੁ ॥
ਜਿਵੇਂ ਧਾਗਾ ਕੱਚਾ ਤੇ ਛੇਤੀ ਟੁੱਟ ਜਾਣ ਵਾਲਾ ਹੈ, ਇਸੇ ਪ੍ਰਕਾਰ ਸੰਸਾਰ ਨੂੰ ਨਾਸ਼ਵਾਨ ਜਾਨਣਾ ਕਰੋ।
ਅਸਥਿਰੁ ਚੀਤੁ; ਸਾਚਿ ਰੰਗੁ ਮਾਣਹੁ ॥੧੨॥
ਆਪਣੇ ਮਨ ਨੂੰ ਇਸਥਿਤ ਕਰਕੇ ਸੱਚੇ ਨਾਮ ਦੇ ਅਨੰਦ ਨੂੰ ਮਾਨਣਾ ਕਰੋ ॥੧੨॥
ਅਸਟਮੀ; ਅਸਟ ਸਿਧਿ ਬੁਧਿ ਸਾਧੈ ॥
ਅੱਠਵੀਂ ਥਿੱਤ ਦੁਆਰਾ ਕਥਨ ਕਰਦੇ ਹਨ ਕਿ ਜੋ ਆਪਣੀ ਬੁੱਧੀ ਨੂੰ ਗੁਰ ਸ਼ਬਦ ਦੀ ਵਿਚਾਰ ਨਾਲ ਸਾਧਦੇ ਭਾਵ ਸ਼ੁੱਧ ਕਰਦੇ ਹਨ, ਉਨ੍ਹਾਂ ਨੂੰ ਅੱਠ ਮੁਖ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ।।
ਵਾ: ਪੰਜ ਕਾਮ, ਕ੍ਰੋਧ ਆਦਿ ਵਿਕਾਰਾਂ ਅਤੇ ਤਿੰਨੇ ਗੁਣਾਂ ਨੂੰ ਸਾਧ ਕੇ ਭਾਵ ਇਨ੍ਹਾਂ ਦੀ ਵਾਸ਼ਨਾ
ਮੇਟ ਕੇ ਬੁੱਧ ਨੂੰ ਆਤਮ ਵਿਸ਼ੈਣੀ ਬਣਾਉਂਦੇ ਹਨ ਉਹ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਹਨ।
ਸਚੁ ਨਿਹਕੇਵਲੁ; ਕਰਮਿ ਅਰਾਧੈ ॥
ਉਹ ਸੱਚ ਅਤੇ ਸ਼ੁੱਧ ਸਰੂਪ ਪ੍ਰਭੂ ਨੂੰ ਰਸਨਾ ਦੁਆਰਾ ਸਿਮਰਨ ਰੂਪੀ ਕਰਮ ਕਰਦੇ ਹਨ।
ਪਉਣ ਪਾਣੀ; ਅਗਨੀ ਬਿਸਰਾਉ ॥
ਜਿਸ ਨੇ ਪਉਣ (ਹਵਾ) ਦੀ ਨਿਆਈਂ ਰਜੋਗੁਣ, ਪਾਣੀ ਦੀ ਨਿਆਈਂ ਸਤੋਗੁਣ ਅਤੇ ਅਗਨੀ ਦੀ ਨਿਆਈਂ ਤਮਗੁਣ ਨੂੰ (ਬਿਸਰਾਉ) ਵਿਸਾਰ ਦਿੱਤਾ ਹੈ।
ਤਹੀ ਨਿਰੰਜਨੁ; ਸਾਚੋ ਨਾਉ ॥
ਉਸਦੇ ਹੀ ਹਿਰਦੇ ਵਿੱਚ ਸ਼ੁੱਧ ਸਰੂਪ ਪਰਮਾਤਮਾ ਦਾ ਸੱਚਾ ਨਾਮ ਵਸਦਾ ਹੈ।
ਤਿਸੁ ਮਹਿ ਮਨੂਆ; ਰਹਿਆ ਲਿਵ ਲਾਇ ॥
ਪ੍ਰਮੇਸ਼ਰ ਦੇ ਨਾਮ ਵਿੱਚ ਹੀ ਉੱਸ ਗੁਰਮੁੱਖ ਦਾ ਮਨ ਬਿਰਤੀ ਲਾ ਰਿਹਾ ਹੈ।
ਪ੍ਰਣਵਤਿ ਨਾਨਕੁ ਕਾਲੁ ਨ ਖਾਇ॥੧੦॥
ਸਤਿਗੁਰੂ ਸਾਹਿਬ ਜੀ ਬੇਨਤੀ ਪੂਰਬਕ ਉਚਾਰਣ ਕਰਦੇ ਹਨ ਕਿ ਉਸਨੂੰ ਕਾਲ ਨਹੀਂ ਖਾਂਦਾ ਹੈ, ਭਾਵ ਕਾਲ ਆਪਣਾ ਭੈ ਨਹੀਂ ਦੇਂਦਾ ਜਾਂ ਭੱਖਣ ਨਹੀਂ ਕਰਦਾ ॥੧੦॥
ਖਸਟੀ; ਖਟੁ ਦਰਸਨ ਪ੍ਰਭ ਸਾਜੇ॥
ਛੇਵੀਂ ਥਿੱਤ ਦੁਆਰਾ ਕਥਨ ਕਰਦੇ ਹਨ ਕਿ ਛੇ ਭੇਖ (ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਦਰਵੇਸ਼, ਬਿਪਰ) ਵਾ:- ਛੇ ਸ਼ਾਸਤ੍ਰ (ਸਾਂਖ, ਨਿਆਇ, ਵਿਸ਼ੇਸ਼ਕ, ਮਿਮਾਂਸਿਕ, ਪਤੰਜਲ ਤੇ ਵੇਦਾਂਤ) ਪਰਮਾਤਮਾ ਨੇ ਹੀ ਰਚਨਾ ਕੀਤੇ ਹਨ।
ਅਨਹਦ ਸਬਦੁ; ਨਿਰਾਲਾ ਵਾਜੇ ।।
ਪਰ ਹੱਦ ਤੋਂ ਰਹਿਤ ਬ੍ਰਹਮ ਇਨ੍ਹਾਂ ਸਭਨਾਂ ਤੋਂ ਅਸੰਗ ਹੀ ਪ੍ਰਗਟ ਹੋ ਰਿਹਾ ਹੈ। ਵਾ:- ਜੋ ਵੀ (ਅਨਹਦ) ਇਕ-ਰਸ (ਸਬਦੁ) ਗੁਰ-ਉਪਦੇਸ਼ ਨੂੰ (ਵਾਜੇ) ਵਜਾਉਂਦਾ, ਉਚਾਰਣ ਕਰਦਾ ਹੈ, ਉਹ (ਨਿਰਾਲਾ) ਅਸੰਗ ਹੋ ਜਾਂਦਾ ਹੈ।
ਜੇ ਪ੍ਰਭ ਭਾਵੈ; ਤਾ ਮਹਲਿ ਬੁਲਾਵੈ॥
ਜੇਕਰ ਪਰਮਾਤਮਾ ਨੂੰ ਭਾਅ ਜਾਵੇ ਤਾ ਤਦੋਂ ਉਹ ਜੀਵ ਨੂੰ ਆਪਣੇ ਸਰੂਪ ਰੂਪੀ ਮਹੱਲ ਵਿੱਚ ਬੁਲਾ ਲੈਂਦਾ ਹੈ।
ਸਬਦੇ ਭੇਦੇ; ਤਉ ਪਤਿ ਪਾਵੈ॥
ਜੇਕਰ ਸ਼ਬਦ ਦੇ ਭੇਦ ਦੁਆਰਾ ਮਨ ਦੇ ਸੰਕਲਪ-ਵਿਕਲਪ ਰੁਕ ਜਾਣ ਤਾਂ ਜੀਵ ਪਤੀ ਪਰਮਾਤਮਾ ਨੂੰ ਪਾ ਲੈਂਦਾ ਹੈ।
ਕਰਿ ਕਰਿ ਵੇਸ; ਖਪਹਿ ਜਲਿ ਜਾਵਹਿ ॥
ਇਸ ਤੋਂ ਬਿਨਾਂ ਜੀਵ ਲਿਬਾਸ, ਭੇਖਾਂ ਨੂੰ ਧਾਰਨ ਕਰ ਕਰਕੇ ਵਿਸ਼ਿਆਂ ਦੇ ਵਿਚ ਖੱਚਿਤ
ਹੁੰਦਾ ਅਤੇ ਤ੍ਰਿਸ਼ਨਾ, ਨਰਕ ਦੀ ਅਗਨੀ ਵਿਚ ਸੜ ਜਾਂਦਾ ਹੈ।
ਸਾਚੈ ਸਾਚੇ; ਸਾਚਿ ਸਮਾਵਹਿ ॥੮॥
ਜੋ ਸੱਚੇ ਸਤਿਗੁਰਾਂ ਦੁਆਰਾ ਸੱਚੇ ਨਾਮ ਨੂੰ ਜਪਦਾ ਹੈ, ਉਹ ਸੱਚ ਸਰੂਪ ਵਿੱਚ ਲੀਨ ਹੋ ਜਾਂਦਾ ਹੈ॥੮॥
ਆਪ ਜੀ ਦਾ ਜਨਮ ਪਿੰਡ ਪਹੂਵਿੰਡ ਜਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਬਾਬਾ ਭਗਤਾ ਜੀ ਦੇ ਘਰ, ਮਾਤਾ ਜਿਊਣੀ ਜੀ ਦੀ ਕੁੱਖੋਂ ੧੪ ਮਾਘ ੧੭੩੯ ਨੂੰ ਹੋਇਆ ।
ਬਾਬਾ ਜੀ ੧੮ ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਰਨ ਵਿੱਚ ਅਨੰਦਪੁਰ ਸਾਹਿਬ ਪਹੁੰਚ ਗਏ ਅਤੇ ਕਲਗੀਧਰ ਪਾਤਸ਼ਾਹ ਜੀ ਦੇ ਹੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
ਕੁੱਝ ਸਮੇਂ ਬਾਅਦ ਮਾਤਾ ਪਿਤਾ ਦੇ ਬੇਨਤੀ ਕਰਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਘਰੇ ਵਾਪਿਸ ਭੇਜਿਆ (ਨਾਲ ਬਚਣ ਹੋਏ ਕਿ ਜਿਨ੍ਹਾਂ ਚਿਰ ਅਸੀਂ ਨਾ ਬੁਲਾਈਏ ਉਤਨੀ ਦੇਰ ਤੁਸੀਂ ਨਹੀਂ ਆਉਣਾ) ਅਤੇ ਆਪ ਜੀ ਵਾਪਿਸ ਆ ਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ।
ਫੇਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ ਅਤੇ ਗੁਰਬਾਣੀ ਲਿਖਣ ਵਾਸਤੇ ਕਲਮਾਂ ਘੜਨ, ਕਾਗਜ ਤਿਆਰ ਕਰਨ ਅਤੇ ਗੌਨ ਲਿਖਾਰੀ ਵਜੋਂ ਸੇਵਾ ਬਖਸ਼ੀ।
ਫੇਰ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਸ੍ਰੀ ਹਜ਼ੂਰ ਸਾਹਿਬ ਪਹੁੰਚੇ ਸਤਿਗੁਰੂ ਜੀ ਦੇ ਸੱਚਖੰਡ ਜਾਣ ਮਗਰੋਂ ਆਪ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਨੂੰ ਮੰਨਦੇ ਹੋਏ ਗੁਰਬਾਣੀ ਦੀ ਸੰਥਿਆ, ਅਰਥ ਪੜ੍ਹਾਉਣ ਦੀ ਸੇਵਾ ਨਿਭਾਈ।
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ (ਸਿਆਹੀ ਵਿੱਚ ਸੋਨਾ ਮਿਲਾਕੇ) ਲਿੱਖ ਕਰਕੇ ਸੋਨੇ ਦੀਆਂ ਜਿਲਦਾਂ ਵਿੱਚ ਬੰਨ੍ਹ ਕੇ ਤੱਖਤਾਂ ਉੱਪਰ ਭੇਜਣਾ ਕੀਤੇ ਇੱਕ ਸਰੂਪ ਅਰਬੀ ਭਾਸ਼ਾ ਵਿੱਚ ਲਿੱਖ ਕੇ ਅਰਬ ਦੇਸ਼ ਵੱਲ ਭੇਜਿਆ। ਆਪ ਜੀ ਦੇ ਵੱਲੋਂ ਲਿਖੇ ਗਏ ਇੱਕ ਸ੍ਰੀ ਦਸਮਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਪਟਨਾ ਸਾਹਿਬ ਤਖਤ ਉੱਪਰ ਸੁਭਾਏਮਾਨ ਹਨ। ਹੋਰ ਵੀ ਅਨੇਕਾਂ ਗੁਟਕੇ ਅਤੇ ਪੋਥੀ ਸਾਹਿਬ ਲਿਖੇ।
@aadsantheyaonlineacademy
ਬਾਬਾ ਦੀਪ ਸਿੰਘ ਜੀ ਨੇ ਹੀ ਫ਼ਾਰਸੀ ਭਾਸ਼ਾ ਵਿੱਚ ਲਿਖੇ ਹੋਏ ਜ਼ਫ਼ਰਨਾਮਹ ਬਾਣੀ (ਜੋ ਫਤਿਹ ਦੀ ਚਿੱਠੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਭੇਜੀ ਸੀ ਜਿਸਨੂੰ ਪੜ੍ਹ ਕੇ ਔਰੰਗਾ ਮਰਿਆ ਸੀ) ਨੂੰ ਗੁਰਮੁਖੀ ਅੱਖਰਾਂ ਵਿੱਚ ਲਿਖਿਆ। ਗੁਰੂ ਕਲਗ਼ੀਧਰ ਪਾਤਸ਼ਾਹ ਜੀ ਦੇ ਹਜ਼ੂਰੀ ਵਿੱਚ ਜਿੱਥੇ ੫੨ ਕਵੀ ਸਨ ਓਥੇ ਹੀ ੩੨ ਲਿਖਾਰੀ ਵੀ ਸਨ ਜਿਨ੍ਹਾਂ ਦੇ ਜੱਥੇਦਾਰ ਬਾਬਾ ਦੀਪ ਸਿੰਘ ਜੀ ਹੋਏ ਹਨ।
ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਮਿਸਲ ਦੇ ਵੀ ਜਥੇਦਾਰ ਸਨ ਆਪਜੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦੁਰ ਜ਼ਿੰਦਾ ਸ਼ਹੀਦ ਕਹਿ ਕੇ ਬੁਲਾਇਆ ਕਰਦੇ ਸਨ।
ਜਿੱਥੇ ਆਪਜੀ ਕਲਮ ਦੇ ਧਨੀ ਹੋਏ ਹਨ ਉੱਥੇ ਹੀ ਸ਼ਸਤ੍ਰ ਵਿੱਦਿਆ ਵਿੱਚ ਵੀ ਨਿਪੁੰਨ ਸਨ। ਸ੍ਰੀ ਹਰਿਮੰਦਰ ਸਾਹਿਬ ਦੀ ਪਵਿਤ੍ਰਤਾ ਨੂੰ ਕਾਇਮ ਰੱਖਣ ਵਾਸਤੇ ਸੀਸ ਤਲੀ ਤੇ ਰੱਖ ਕੇ ਜੰਗ ਵੀ ਕੀਤੀ ਤੇ ਸ਼ਹਾਦਤ ਪ੍ਰਾਪਤ ਕਰਕੇ ਗੁਰਬਾਣੀ ਦੇ ਇਨ੍ਹਾਂ ਬਚਨਾਂ ਦੀ ਵਿਆਖਿਆ ਆਪਨੀ ਤਨ-ਦੇਹੀ ਨਾਲ ਕਰਦੇ ਹੋਏ ਪ੍ਰਮੇਸ਼ਰ ਵਿੱਚ ਅਭੇਦ ਹੋਏ।।
ਜਉ ਤਉ ਪ੍ਰੇਮ ਖੇਲਣ ਕਾ ਚਾਉ।।
ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।।
ਸਿਰੁ ਦੀਜੈ ਕਾਣਿ ਨ ਕੀਜੈ।।੨੦।।
(ਅੰਗ-੧੪੧੨)
ਮਾਤਾ ਅਜੀਤ ਕੌਰ ਜੀ ਦੇ ਤਿੰਨ ਸਪੁੱਤ੍ਰ ਹੋਏ:-
ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ (੧੭੪੯ ਬਿਕ੍ਰਮੀ)
ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ(੧੭੫੨ ਬਿ.)
ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ(੧੭੫੪ ਬਿ.)
੧੩ ਮਾਘ ਸੰਮਤ ੧੭੩੪ ਬਿਕ੍ਰਮੀ ਨੂੰ ਅੱਜ ਦੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦ ਕਾਰਜ ਲਾਹੌਰ ਨਿਵਾਸੀ ਬਾਬਾ ਹਰਜਸ ਜੀ ਦੀ ਪੁੱਤਰੀ ਮਾਤਾ ਅਜੀਤ ਕੌਰ (ਜੀਤੋ ਜੀ) ਨਾਲ ਹੋਇਆ ।
ਬਾਬਾ ਹਰਜਸ ਜੀ ਨੇ ਵਿਆਹ ਦਾ ਦਿਨ ਨੀਅਤ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇਂ ਸਾਹਿਬਜਾਦੇ ਦੀ ਬਰਾਤ ਲੈ ਕਰਕੇ ਲਾਹੌਰ ਵਿਖੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਨੇ ਕਿਹਾ ਕਿ ਭਾਈ ਤੁਸੀਂ ਆਪਣੇ ਪਰਿਵਾਰ ਨੂੰ ਲੈ ਕਰਕੇ ਇੱਥੇ ਆਓ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਨਵਾਂ ਲਾਹੌਰ ਹੀ ਇੱਥੇ ਵਸਾ ਦੇਵਾਂਗੇ।
ਦੋਹਰਾ:- ਬੋਲੇ ਬਿਹਸ ਬੁਲੰਦ ਗੁਰੁ,
ਰਚੈ ਲਾਹੌਰ ਇਥਾਹਿ।
ਤੁਮ ਨਿਜ ਘਰਨੀ ਸੁਤਾ ਕੋ,
ਲਿਆਉ ਇਹਾ ਹ੍ਵੈ ਬਯਾਹਿ।।੫੧।।
(ਸ੍ਰੀ ਗੁਰ ਪੰਥ ਪ੍ਰਕਾਸ਼)
ਅਨੰਦਪੁਰ ਸਾਹਿਬ ਤੋਂ ਥੋੜ੍ਹੀ ਦੂਰ ਹੁਕਮ ਕਰ ਕੇ ਗੁਰੂ ਜੀ ਨੇ ਗੁਰੂ ਕਾ ਲਾਹੌਰ (ਜਿੱਸ ਸ਼ਹਿਰ ਨੂੰ ਖ਼ਾਲਸੇ ਦੇ ਨਾਨਕੇ ਨਗਰ ਹੋਣ ਦਾ ਮਾਣ ਪ੍ਰਾਪਤ ਹੈ) ਵਸਾਇਆ। ਸੇਵਕ ਭਾਈ ਰੂਪ ਚੰਦ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਦੇ ਆਨੰਦ ਕਾਰਜ ਕਰਾਉਣ ਦਾ ਮਾਣ ਪ੍ਰਾਪਤ ਹੋਇਆ।
ਚੋਜੀ ਪ੍ਰੀਤਮ ਜੀ ਦੇ ਅੰਨਦ ਕਾਰਜ ਦੇਖਣ ਦਾ ਸਾਰੀ ਸੰਗਤ ਵਿੱਚ ਭਾਰੀ ਉਤਸ਼ਾਹ ਸੀ:-
ਸੁਤ ਅਕਾਲ ਇਤ ਬਯਾਹਿ ਕਰੈ ਹੈ।।
ਲੋਚਨ ਲਾਭ ਦਰਸ ਹਮ ਲੈ ਹੈ।।੬੦।।
ਪੰਚਮੀ; ਪੰਚ ਭੂਤ ਬੇਤਾਲਾ॥
ਪੰਜਵੀਂ ਥਿੱਤ ਦੁਆਰਾ ਉਪਦੇਸ਼ ਕਥਨ ਕਰਦੇ ਹਨ ਕਿ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਵਿਚ ਲੱਗ ਕੇ ਜੀਵ (ਬੇਤਾਲਾ) ਭੂਤਨਾ ਹੋ ਰਿਹਾ ਹੈ ।
ਆਪਿ ਅਗੋਚਰੁ; ਪੁਰਖੁ ਨਿਰਾਲਾ॥
ਪ੍ਰਭੂ ਆਪ ਇੰਦ੍ਰੀਆਂ ਦੇ ਅਵਿਸ਼ੇ, ਪੂਰਨ ਤੇ ਅਸੰਗ ਰਹਿਣ ਵਾਲਾ ਹੈ।
ਇਕਿ ਭ੍ਰਮਿ ਭੂਖੇ; ਮੋਹ ਪਿਆਸੇ ॥
ਇਕ ਮਨਮੁਖ ਮਨੁੱਖ ਭਰਮ ਕਰਕੇ ਪਦਾਰਥਾਂ ਦੇ ਭੁੱਖੇ ਹਨ ਅਤੇ ਮੋਹ ਦੇ ਗ੍ਰਸੇ ਹੋਏ ਆਸਾ ਤ੍ਰਿਸ਼ਨਾ ਦੇ ਤਿਹਾਏ ਹਨ।
ਇਕਿ ਰਸੁ ਚਾਖਿ; ਸਬਦਿ ਤ੍ਰਿਪਤਾਸੇ ॥
ਇਕ ਗੁਰਮੁਖ ਜਨ ਨਾਮ ਰਸ ਨੂੰ ਛਕ ਕੇ ਗੁਰਾਂ ਦੇ ਉਪਦੇਸ਼ ਵਿਚ ਜੁੜ ਕੇ ਸਭ ਪਦਾਰਥਾਂ ਵੱਲੋਂ ਰੱਜ ਗਏ ਹਨ।
ਇਕਿ ਰੰਗਿ ਰਾਤੇ; ਇਕਿ ਮਰਿ ਧੂਰਿ ॥
ਇਕ ਗੁਰਮੁਖ ਜਨ ਪਰਮਾਤਮਾ ਦੇ ਨਾਮ ਰੰਗ ਵਿਚ ਰੰਗੇ ਹੋਏ ਹਨ ਅਤੇ ਇਕ ਮਨਮੁਖ ਨਾਮ ਤੋਂ ਬਿਨਾਂ ਮਰ ਕੇ ਖ਼ਾਕ ਰੂਪ ਹੋ ਜਾਂਦੇ ਹਨ।
ਇਕਿ ਦਰਿ ਘਰਿ ਸਾਚੈ;ਦੇਖਿ ਹਦੂਰਿ ॥੬॥
ਇਕ ਗੁਰਮੁਖ ਜਨ ਸਤਿਸੰਗਤ ਰੂਪੀ ਦਰ ਅਤੇ ਸਰੂਪ ਰੂਪੀ ਘਰ ਵਿਚ ਇਸਥਿਤ ਹੋ ਕੇ ਸੱਚੇ ਪ੍ਰਭੂ ਨੂੰ ਆਪਣੇ ਨੇੜੇ ਹੀ ਵੇਖਣਾ ਕਰਦੇ ਹਨ ਭਾਵ ਅੰਗ-ਸੰਗ ਸਮਝਦੇ ਹਨ॥੬॥
ਚਉਥਿ; ਉਪਾਏ ਚਾਰੇ ਬੇਦਾ ॥
ਚੌਥੀ ਥਿੱਤ ਦੁਆਰਾ ਕਥਨ ਕਰਦੇ ਹਨ ਕਿ ਉਸ ਪ੍ਰਮੇਸ਼ਰ ਨੇ ਆਪ ਹੀ ਚਾਰੇ ਵੇਦ (ਸ਼ਾਮ, ਰਿਗ,ਯਜੁਰ, ਅਥਰਬਣ) ਪੈਦਾ ਕੀਤੇ ਭਾਵ ਬ੍ਰਹਮਾ ਨੂੰ ਸਫੁਰਨ ਕਰਾਏ।
ਖਾਣੀ ਚਾਰੇ; ਬਾਣੀ ਭੇਦਾ ॥
ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ) ਅਤੇ ਚਾਰੇ ਬਾਣੀਆਂ (ਬੈਖਰੀ, ਮੱਧਮ, ਪਸੰਤੀ, ਪਰਾ) ਵਿੱਚ ਭੇਦ ਕੀਤਾ ਹੋਇਆ ਹੈ, ਸਭ ਖਾਣੀਆਂ ਤੇ ਸਭ ਬਾਣੀਆਂ ਵੱਖੋ- ਵੱਖ ਹਨ।
ਅਸਟ ਦਸਾ ਖਟੁ; ਤੀਨਿ ਉਪਾਏ ॥
ਪਰਮਾਤਮਾ ਨੇ ਅਠਾਰਾਂ ਪੁਰਾਣ, ਛੇ ਸ਼ਾਸਤ੍ਰ ਅਤੇ ਤਿੰਨ ਗੁਣ ਪੈਦਾ ਕੀਤੇ ਹਨ।
ਸੋ ਬੂਝੈ; ਜਿਸੁ ਆਪਿ ਬੁਝਾਏ ॥
ਉਹੋ ਹੀ ਇਸ ਭੇਦ ਨੂੰ ਸਮਝਦਾ ਹੈ, ਜਿਸਨੂੰ ਪ੍ਰਭੂ ਆਪ ਗੁਰਾਂ ਦੁਆਰਾ ਸਮਝਾਉਂਦਾ ਹੈ।
ਤੀਨਿ ਸਮਾਵੈ; ਚਉਥੈ ਵਾਸਾ ॥
ਜੋ ਤਿੰਨਾਂ ਗੁਣਾਂ ਨੂੰ ਨਵਿਰਤ ਕਰ ਲੈਂਦਾ ਹੈ, ਉਸਦਾ ਚੌਥੀ ਤੁਰੀਆ ਪਦਵੀ ਵਿਚ ਵਾਸਾ ਹੁੰਦਾ ਹੈ ਵਾ:- ਜੋ ਤਿੰਨ ਭਾਵ ਸ੍ਰਵਨ, ਮੰਨਣ, ਨਿਧਿਆਸਣ ਵਿਚ ਸਮਾਉਂਦਾ ਹੈ, ਉਸਦਾ ਚੌਥੇ ਭਾਵ ਸਾਖਿਆਤਕਾਰ ਵਿਚ ਵਾਸਾ ਹੁੰਦਾ ਹੈ।
ਪ੍ਰਣਵਤਿ ਨਾਨਕ; ਹਮ ਤਾ ਕੇ ਦਾਸਾ ॥੫॥
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੇਨਤੀ ਪੂਰਬਕ ਉਚਾਰਣ ਕਰਦੇ ਹਨ ਕਿ ਅਸੀਂ ਤਾ ਉਸ ਦੇ ਸੇਵਕ ਹਾਂ ਜਿਸ ਦਾ ਤੁਰੀਆ ਪਦ ਵਿੱਚ ਵਾਸਾ ਹੋ ਗਿਆ ਹੈ ॥੫॥
ਤ੍ਰਿਤੀਆ; ਬ੍ਰਹਮਾ ਬਿਸਨੁ ਮਹੇਸਾ॥
ਤੀਜੀ ਥਿੱਤ ਦੁਆਰਾ ਕਥਨ ਕਰਦੇ ਹਨ ਕਿ ਪਰਮਾਤਮਾ ਨੇ ਰਜੋਗੁਣੀ ਬ੍ਰਹਮਾ, ਸਤੋਗੁਣੀ ਵਿਸ਼ਨੂੰ ਅਤੇ ਤਮੋਗੁਣੀ ਸ਼ਿਵਜੀ ਪੈਦਾ ਕੀਤੇ ਹਨ।
ਦੇਵੀ ਦੇਵ; ਉਪਾਏ ਵੇਸਾ॥
ਫੇਰ ਦੇਵੀਆਂ ਅਤੇ ਦੇਵਤੇ ਭਿੰਨ-ਭਿੰਨ ਲਿਬਾਸ ਵਾਲੇ ਪੈਦਾ ਕੀਤੇ ਹਨ।
ਜੋਤੀ ਜਾਤੀ; ਗਣਤ ਨ ਆਵੈ॥
(ਜੋਤੀ) ਪ੍ਰਕਾਸ਼ ਸਰੂਪ ਪ੍ਰਭੂ ਦੀ (ਜਾਤੀ) ਪੈਦਾ ਕੀਤੀ ਸ੍ਰਿਸ਼ਟੀ ਦੀ ਕੋਈ ਗਿਣਤੀ ਨਹੀਂ ਆਉਂਦੀ।
ਜਿਨਿ ਸਾਜੀ; ਸੋ ਕੀਮਤਿ ਪਾਵੈ ॥
ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਸਾਜੀ ਹੈ, ਉਹੋ ਪ੍ਰਭੂ ਹੀ ਇਸਦੀ ਕੀਮਤ ਨੂੰ ਪਾਵੈ ਪਾਉਂਦਾ ਹੈ।
ਕੀਮਤਿ ਪਾਇ; ਰਹਿਆ ਭਰਪੂਰਿ ।।
ਸਭਨਾਂ ਜੀਵਾਂ ਦੇ ਕਰਮਾਂ ਧਰਮਾਂ ਦੀ ਕੀਮਤ ਨੂੰ ਪਾ ਕਰਕੇ ਉਹ ਪ੍ਰਭੂ ਸਭ ਥਾਈਂ ਵਿਆਪਕ ਹੋ ਰਿਹਾ ਹੈ।
ਕਿਸੁ ਨੇੜੈ; ਕਿਸੁ ਆਖਾ ਦੂਰਿ ॥੪॥
ਕਿਸਦੇ ਨੇੜੇ ਅਤੇ ਕਿਸਦੇ ਦੂਰ ਕਹਿਣਾ ਕਰੀਏ।। ਅਥਵਾ: ਕਿਸੇ ਗੁਰਮੁਖ ਦੇ ਨੇੜੇ ਹੈ ਅਤੇ ਮਨਮੁਖਾਂ ਤੋਂ ਦੂਰ ਹੈ॥੪॥
🥁🥁🥁🥁🥁🥁
ਪੁਰਾਣੇ ਜੁੜੇ ਵਿਦਿਆਰਥੀ ਅਤੇ ਵਿਦਿਆਰਥਣਾਂ ਗੁਰਸਿੱਖ ਵੀ ਧਿਆਨ ਦੇਣ ਜੀ, ਕੁਝ ਸਮੇਂ ਤੋਂ ਰੁਕੀ ਹੋਈ ਸੰਥਿਆ ਵੀ ਕੱਲ੍ਹ ਪ੍ਰਾਰੰਭ ਹੋਵੇਗੀ , ਸਭ ਜਾਣੇ ਕਮਰਕੱਸਾ ਕਰ ਲੈਣ । 🎙️📢
ਅਤੇ ਹੋਰਨਾਂ ਨੂੰ ਜੋੜਣ ਦੀ ਖੇਚਲਾ ਕਰਨੀ ਜੀ
ਏਕਾਦਸੀ ਏਕ ਦਿਸ ਧਾਵੈ॥
ਇਕਾਦਸ਼ੀ ਥਿੱਤ ਦੁਆਰਾ ਕਥਨ ਕਰਦੇ ਹਨ ਇਕ ਪਰਮਾਤਮਾ ਦੀ ਤਰਫ ਦੌੜੇ ਅਰਥਾਤ ਪਰਮਾਤਮਾ ਵਲ ਰੁਚੀ ਕਰੇ।
ਤਉ ਜੋਨੀ ਸੰਕਟ ਬਹੁਰਿ ਨ ਆਵੈ॥
ਤਾਂ ਇਹ ਜੀਵ (ਬਹੁਰਿ) ਮੁੜ ਕੇ ਚੌਰਾਸੀ ਲੱਖ ਜੂਨੀਆਂ ਦੇ (ਸੰਕਟ) ਦੁਖਾਂ ਵਿਚ ਨਹੀਂ ਆਉਂਦਾ।
ਸੀਤਲੁ ਨਿਰਮਲੁ ਭਇਆ ਸਰੀਰਾ।।
(ਸਰੀਰ) ਅੰਤਹਕਰਣ (ਸੀਤਲ) ਸ਼ਾਂਤ ਸਰੂਪ ਅਤੇ ਸ਼ੁੱਧ ਹੋ ਗਿਆ।
ਦੂਰਿ ਬਤਾਵਤ ਪਾਇਆ ਨੀਰਾ॥੧੨॥
ਅਗਿਆਨੀ ਲੋਕ ਜਿਸ ਪਰਮਾਤਮਾ ਨੂੰ ਦੂਰ ਦਸਦੇ ਸਨ, ਉਸ ਪਰਮਾਤਮਾ ਨੂੰ ਗੁਰ ਉਪਦੇਸ਼ ਦੁਆਰਾ ਆਪਣੇ (ਨੀਰਾ) ਨਜ਼ਦੀਕ ਭਾਵ ਅੰਤਹਕਰਣ ਦੇ ਵਿਚ ਪਾ ਲਿਆ ਹੈ॥ ੧੨॥
ਇਸ ਪੁਸਤਕ ਦੀਆਂ ਵਿਸ਼ੇਸ਼ਤਾਵਾਂ :-
੧. ਪੈਂਤੀ ਅੱਖਰੀ ਅਤੇ ਮੁਹਾਰਨੀ ਨੂੰ ਨਵੀਨ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ।
੨. ਇਤਿਹਾਸ ਨੂੰ ਮਿਲਾ ਕੇ ਇਤਿਹਾਸਕ ਪੈਂਤੀ ਅੱਖਰੀ ਲਿਖੀ ਗਈ ਹੈ।
੩. ਗੁਰ ਇਤਿਹਾਸ, ਸਿੱਖ ਬੀਬੀਆਂ, ਪੰਜ ਪਿਆਰੇ ਅਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਦਰਜ ਕੀਤਾ ਗਿਆ ਹੈ।
੪. ਅੰਕਪਾਲੀ ( ਸਿੰਘ ਜਰਨੈਲਾਂ ਦੀ ਪੁਰਾਤਨ ਭਾਸ਼ਾ ) ਦਾ ਜ਼ਿਕਰ ਕੀਤਾ ਗਿਆ ਹੈ।
੫. ਭਿੰਨ ਭਿੰਨ ਵਖਰੀਆਂ ਵੀਚਾਰਾਂ ਜੋ ਸਾਨੂੰ ਇਕ ਸਿੱਖ ਹੋਣ ਦੇ ਨਾਤੇ ਪਤਾ ਹੋਣੀਆਂ ਬਾਕੀ ਹਨ, ਉਸ ਦਾ ਜ਼ਿਕਰ ਕੀਤਾ ਗਿਆ ਹੈ।....
ਮਾਘ ਦੀ ਸੰਗਰਾਂਦ
ਮਾਘ ਮਹੀਨੇ ਵਿਚ ਗੁਰਦੇਵ ਜੀ ਜਗਿਆਸੂ ਨੂੰ ਸਮਝਾਂਦੇ ਹਨ:-
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥
ਮਾਘ ਦੁਆਰਾ ਕਥਨ ਕਰਦੇ ਹਨ-ਜਿਵੇਂ ਮਾਘ ਦੇ ਮਹੀਨੇ ਲੋਕ ਪਰਾਗਰਾਜ ਜਾ ਕੇ ਤ੍ਰਿਬੇਣੀ ਵਿਚ ਇਸ਼ਨਾਨ ਦਾ ਅਧਿਕ ਮਹਾਤਮ ਸਮਝਦੇ ਹਨ, ਤਿਵੇਂ ਸਾਧੂਆਂ ਦੇ ਨਾਲ ਮਿਲ ਕੇ ਜੋ ਪੁਰਸ਼ ਉਨ੍ਹਾਂ ਦੀ ਚਰਨ ਧੂੜੀ ਵਿਚ ਇਸ਼ਨਾਨ ਕਰਦਾ ਹੈ ਉਸ ਨੂੰ ਘਰ ਬੈਠਿਆਂ ਹੀ (ਮਜਨੁ) ਪੁਰਬਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ।
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥
ਹੇ ਭਾਈ ! ਸਾਧੂਆਂ ਦੀ ਸੰਗਤ ਵਿਚ ਬੈਠ ਕੇ ਹਰੀ ਨਾਮ ਜਪ ਕੇ ਕੰਨਾਂ ਨਾਲ ਸੁਣਨਾ ਕਰ, ਅਤੇ ਸਾਰਿਆਂ ਨੂੰ ਯਥਾ ਸ਼ਕਤਿ ਦਾਨ ਦੇਣਾ ਕਰ।
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ॥
ਤਾਂ ਜਨਮਾਂ ਜਨਮਾਂਤਰਾਂ ਦੀ ਕਰਮਾਂ ਰੂਪੀ ਮੈਲ ਉੱਤਰ ਜਾਂਦੀ ਹੈ, ਅਥਵਾ:-ਜਨਮ ਦੇਣ ਵਾਲੇ ਸੰਚਤ ਕਰਮਾਂ ਦੀ ਮੈਲ ਉੱਤਰ ਜਾਂਦੀ ਹੈ, ਅਤੇ ਮਨ ਵਿਚੋਂ ਜ਼ਾਤੀ, ਵਿੱਦਿਆ, ਧਨ ਆਦਿਕਾਂ ਦਾ (ਗੁਮਾਨੁ) ਹੰਕਾਰ ਚਲਿਆ ਜਾਂਦਾ ਹੈ।
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥
ਕਾਮ ਕ੍ਰੋਧ ਅਤੇ ਮੋਹ ਭੀ ਨਹੀਂ ਰਹਿੰਦਾ, ਵਾ ਕਾਮ ਕ੍ਰੋਧ ਆਦਿਕ ਕੋਈ ਸ਼ੱਤਰੂ ਭੀ ਨਹੀਂ ਮੋਹਦਾਂ ਅਤੇ ਲੋਭ ਰੂਪੀ ਕੁੱਤਾ ਭੀ (ਬਿਨਸੈ) ਬਿਨਸ ਜਾਂਦਾ (ਮਰ ਜਾਂਦਾ) ਹੈ।
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥
ਪ੍ਰਭੂ ਦੇ ਨਾਮ ਭਗਤੀ, ਵਾ-ਪ੍ਰੇਮ ਰੂਪ ਸੱਚੇ ਰਸਤੇ ਉੱਪਰ ਚਲਣ ਵਾਲਿਆਂ ਦੀ ਸਾਰਾ ਜਗਤ ਉਸਤਤੀ ਕਰਦਾ ਹੈ।
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥
ਸਾਰਿਆਂ ਜੀਵਾਂ ਉੱਪਰ, ਅਤੇ ਆਪਣੇ ਜੀਅ ਉੱਤੇ ਜਿਹੜੀ ਦਇਆ ਕਰਨੀ ਹੈ, ਇਹ ਅਠਾਹਠ ਤੀਰਥਾਂ ਦੇ ਇਸ਼ਨਾਨ ਤੇ ਸਾਰੇ ਪੁੰਨਾਂ ਦੇ (ਪਰਵਾਨੁ) ਸਦੱਰਸ਼ ਹੈ।
ਅਥਵਾ-ਜਿਸ ਨੇ ਨਾਮ ਜਪਿਆ ਹੈ ਉਸ ਦੇ ਅਠਾਹਠ ਤੀਰਥਾਂ ਦਾ ਇਸ਼ਨਾਨ, ਤੇ ਸਾਰੇ ਪੁੰਨ, ਜੀਵਾਂ ਉੱਪਰ ਦਇਆ ਕਰਨੀ ਆਦਿਕ ਸਾਰੇ ਕਰਮ ਪਰਵਾਨ ਹੋ ਗਏ ਹਨ।
ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ॥
ਜਿਸ ਮਨੁੱਖ ਨੂੰ ਪ੍ਰਮਾਤਮਾ ਦਇਆ ਕਰਕੇ ਨਾਮ ਸਿਮਰਨ ਦੇਂਦਾ ਹੈ ਓਹੀ (ਸੁਜਾਨੁ) ਚਤੁਰ ਮਨੁੱਖ ਹੈ।
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ॥
ਜਿਨ੍ਹਾਂ ਗੁਰਮੁਖਾਂ ਨੂੰ ਆਪਣਾ ਪ੍ਰਭੂ ਪ੍ਰਮਾਤਮਾ ਮਿਲਿਆ ਹੈ ਗੁਰੂ ਜੀ ਕਥਨ ਕਰਦੇ ਹਨ, ਮੈਂ ਉਨ੍ਹਾਂ ਤੋ ਬਲਿਹਾਰ ਜਾਂਦਾ ਹਾਂ।
ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥
ਮਾਘ ਦੁਆਰਾ ਕਥਨ ਕਰਦੇ ਹਨ, ਉਹ ਮਨੁੱਖ (ਸੁਚੇ) ਪਵਿੱਤ੍ਰ ਕਹੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਗੁਰੂ (ਮਿਹਰਵਾਨ) ਕਿਰਪਾਲੂ ਹੋਇਆ ਹੈ॥ ੧੨॥
ਬਾਰਹ ਮਾਹਾ ਮਾਂਝ ਮਹਲਾ ੫ (ਅੰਗ ੧੩੬)
ਵੈਸਾਖ ਸੁਦੀ ੧੪ ਬਿਕ੍ਰਮੀ ੧੭੬੨ ਨੂੰ ਖਿਦਰਾਣੇ ਦੀ ਢਾਬ ਤੇ ਜੰਗ ਹੋਈ ਸੀ ਜਿਸ ਵਿੱਚ ਭਾਈ ਰਾਏ ਸਿੰਘ ਜੀ (ਭਾਈ ਮਨੀ ਸਿੰਘ ਜੀ ਦੇ ਭਰਾ) ਅਤੇ ਭਾਈ ਮਹਾਂ ਸਿੰਘ ਜੀ( ਭਾਈ ਮਨੀ ਸਿੰਘ ਜੀ ਦੇ ਭਰਾ ਭਾਈ ਰਾਏ ਸਿੰਘ ਜੀ ਦੇ ਸੱਪੁਤ੍ਰ) ਸਮੇਤ ੪੦ ਸਿੰਘ ਸ਼ਹੀਦ ਹੋਏ ਅਤੇ ਮਾਈ ਭਾਗ ਕੌਰ ਜੀ ਜ਼ਖਮੀ ਹੋਏ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਵੀ ਇੱਕ ਟਿੱਬੀ ਤੇ ਬੀਰ ਆਸਣ ਲਗਾ ਕੇ ਤੀਰ ਚਲਾ ਕੇ ਨਾਲ ਵਜੀਦੇ ਦੀ ਫ਼ੌਜ ਨਾਲ ਜੰਗ ਕੀਤੀ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬੀਰ ਆਸਨ ਲਗਾ ਕੇ ਜ਼ਖਮੀ ਭਾਈ ਮਹਾਂ ਸਿੰਘ ਦਾ ਸੀਸ ਪਵਿੱਤ੍ਰ ਪੱਟ ਉੱਤੇ ਰੱਖ ਕੇ ਭਾਈ ਮਹਾਂ ਸਿੰਘ ਦਾ ਮੂੰਹ ਜੋ ਲਹੂ-ਲੁਹਾਨ ਸੀ ਉਸਨੂੰ ਰੁਮਾਲ ਨਾਲ ਸਾਫ਼ ਕਰਕੇ ਉਸ ਦੇ ਮੂੰਹ ਵਿਚ ਜਲ ਚੋਆਇਆ ( ਪਾਇਆ )। ਭਾਈ ਸਾਹਿਬ ਨੇ ਨੇਤ੍ਰ ਉਘੇੜੇ ਤੇ ‘ਵਾਹਿਗੁਰੂ!', 'ਧੰਨ ਗੁਰੂ!' ਦੀ ਆਵਾਜ਼ ਕੱਢੀ।
ਮਹਾਰਾਜ ਨੇ ਫ਼ਰਮਾਇਆ :
ਹੋਸ਼ ਸੰਭਾਲ, ਧਰਮੀ ਬੀਰਾ!
ਤੂੰ ਅਸਾਡਾ ‘ਮਹਾਨ ਸਿੰਘ' ਹੈਂ।
ਤੂੰ ਸਿੰਘੋਤੀ ਦਿਖਾਲੀ ਹੈ,
ਤੇ ਸਾਰੇ ਮਝੈਲਾਂ ਦੀ ਰੱਖ ਵਿਖਾਲੀ ਹੈ।
ਗੁਰੁ ਤੁਠਾ ਹੈ ਕੁਝ ਮੰਗ “ਮੁਕਤਿ ਭੁਗਤਿ ਜੁਗਤਿ ਸਭ ਕੁਝ ਤੇਰੇ ਲਈ ਹਾਜ਼ਰ ਹੈ। ਭਾਈ ਮਹਾਂ ਸਿੰਘ ਨੇ ਕਿਹਾ : “ਤੁਹਾਡੇ ਦੀਦਾਰ ਨਾਲ ਸਭ ਕੁਝ ਪ੍ਰਾਪਤ ਹੋ ਗਿਆ ਹੈ। ਕਿਸੇ ਵਸਤੂ ਦੀ ਲੋੜ ਨਹੀਂ।” ਗੁਰੂ ਜੀ ਨੇ ਕਿਹਾ : “ਕੁਝ ਜ਼ਰੂਰ ਮੰਗ, ਇਹ ਸਾਡੀ ਖ਼ੁਸ਼ੀ ਹੈ।" ਭਾਈ ਮਹਾਂ ਸਿੰਘ ਨੇ ਕਿਹਾ : “ਜੇ ਤੁਠੇ ਹੋ ਤਾਂ ਟੁੱਟੀ ਮੇਲ ਲਵੋ,
ਟੂਟੀ ਗਾਢਣਹਾਰ ਗੋਪਾਲ।। ਨੇ ਬਖ਼ਸ਼ਿਸ਼ ਕਰਕੇ ਭਾਈ ਮਹਾਂ ਸਿੰਘ ਜੀ ਦੇ ਬੇਨਤੀ ਕਰਨ ਤੇ ਸਿੰਘਾਂ ਵੱਲੋਂ ਲਿਖਿਆ ਬੇਦਾਵਾ ਪਾੜਿਆ ਅਤੇ ਟੁੱਟੀ ਗੰਢ ਲਈ ਇਨ੍ਹਾ ਸਿੰਘਾਂ ਨੂੰ ਮਹਾਰਾਜ ਜੀ ਨੇ ੪੦ ਮੁਕਤਿਆਂ ਦਾ ਨਾਮ ਦਿੱਤਾ ਅਤੇ ੫ ਹਜਾਰੀ ੧੦ ਹਜ਼ਾਰੀ ੩੦ ਹਜ਼ਾਰੀ ਆਦਿਕ ਨਾਮਾਂ (ਪਦਵੀਆਂ) ਨਾਲ ਨਿਵਾਜਿਆ।
ਖਿਦਰਾਣੇ ਦੀ ਢਾਬ ਨੂੰ ਵੀ ਮੁਕਤੀ ਦਾ ਸਰੋਵਰ ਹੋਣ ਦਾ ਵਰਦਾਨ ਦਿੱਤਾ।
ਵੈਸਾਖ ਦੇ ਮਹੀਨੇ ਵਿੱਚ ਗਰਮੀ ਜਿਆਦਾ ਹੋਣ ਕਰਕੇ ਬਾਅਦ ਵਿੱਚ ਪੰਥ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਇਹ ਸ਼ਹੀਦੀ ਦਿਹਾੜਾ ਮਾਘੀ ਦੀ ਸੰਗ੍ਰਾਂਦ ਨੂੰ ਮਨਾਉਣਾ ਆਰੰਭ ਕਰ ਲਿਆ। ( ਭੁੱਲ੍ਹ ਚੁੱਕ ਦੀ ਖਿਮਾਂ )
