en
Feedback
ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖

ਪੋਸਟ ਅਤੇ ਕਥਾ ਵੀਚਾਰਾਂ।।🌾 📖Aad_santheya_online_Academy📖

Open in Telegram

ਘਰ ਬੈਠੇ ਹੀ ਸਿੱਖੋ ਸੁੱਧ ਗੁਰਬਾਣੀ ਉਚਾਰਣ।। ਆਦਿ ਸੰਥਿਆ ਚਟਸਾਲ।। { ਸੁੱਧ ਗੁਰਬਾਣੀ ਅਤੇ ਕਥਾ ਪੜ੍ਹਣ ਪੜ੍ਹਾਉਣ ਦਾ ਉਪਰਾਲਾ } ਆਪ ਜੁੜੋ ਅਤੇ ਹੋਰਨਾਂ ਨੂੰ ਜੋੜੋ +੯੧ ੭੮੩੭੧ ੭੯੨੧੬ ਇੰਸਟਾਗ੍ਰਾਮ https://instagram.com/aad_santheya_online_academy?igshid=ZDdkNTZiNTM=

Show more
371
Subscribers
No data24 hours
No data7 days
No data30 days
Posts Archive
ਹੋਲੀ ਜਾਂ ਹੋਲਾ ਔਰਨ ਕੀ ਆਰਤੀ ਸੁ ਆਰਤਾ ਅਕਾਲ ਜੂ ਕੋ ਔਰਨ ਕੀ ਬੋਲੀ ਦੀਨੁਬੰਧੁ ਕੋ ਸੁ ਬੋਲਾ ਹੈ। ਅੰਬਕਾ ਕੜਾਹੀ ਮਹਾਰਾਜ ਕੋ ਕੜਾਹ ਸੁਧਾ ਚੋਲੀ ਤੋ ਬਖਾਨ
ਹੋਲੀ ਜਾਂ ਹੋਲਾ ਔਰਨ ਕੀ ਆਰਤੀ ਸੁ ਆਰਤਾ ਅਕਾਲ ਜੂ ਕੋ ਔਰਨ ਕੀ ਬੋਲੀ ਦੀਨੁਬੰਧੁ ਕੋ ਸੁ ਬੋਲਾ ਹੈ। ਅੰਬਕਾ ਕੜਾਹੀ ਮਹਾਰਾਜ ਕੋ ਕੜਾਹ ਸੁਧਾ ਚੋਲੀ ਤੋ ਬਖਾਨੈ ਬਾਲ, ਸੁਆਮੀ ਜੀ ਕੋ ਚੋਲਾ ਹੈ। ਝੰਡੀ ਓ ਸਵਾਰੀ ਮਾਤ, ਝੰਡਾ ਜੂ ਸਵਾਰੈ ਨਾਥ ਝੋਲੀ ਤੋ ਤਮਾਮ ਕੀ ਸੁ ਖਾਲਸੇ ਕਾ ਝੋਲਾ ਹੈ। ਦੇਵੀ ਦੇਵ ਸਿੱਧਨ ਕੀ ਲੋਕ ਮੈ ਪ੍ਰਸਿੱਧ ਹੋਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੂ ਕੋ ਆਜ ਹੋਲਾ ਹੈ। ( ਸੰਤ ਨਿਹਾਲ ਸਿੰਘ ਜੀ)

ਸਬਦ ਦੇ ਅਰਥ:- ਫੱਗਣ ਦਾ ਮਹੀਨਾ-ਹੁਣ ਇਸ ਫੱਗਣ ਦੇ ਮਹੀਨੇ ਵਿਚ ਗੁਰਦੇਵ ਜੀ ਜਗਿਆਸੂ ਨੂੰ ਸਮਝਾਂਦੇ ਹਨ, ਕਿ ਜਿਨ੍ਹਾਂ ਗੁਰਮੁਖ ਇਸਤ੍ਰੀਆਂ ਨੇ ਸਤਸੰਗ ਵਿਚ ਜਾ ਕੇ ਮਹਾਤਮਾਂ ਨਾਲ ਮਿਲਕੇ ਵਾਹਿਗੁਰੂ ਦੇ ਮੰਗਲਦਾਇਕ ਗੀਤ ਗਾਏ ਹਨ, ਉਨ੍ਹਾਂ ਨੂੰ ਪ੍ਰਭੂ ਦੀ ਪਰਾਪਤੀ ਕਰਕੇ ਆਨੰਦ ਹੋਇਆ ਹੈ। ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥ ਫੱਗਣ ਦੁਆਰਾ ਕਥਨ ਕਰਦੇ ਹਨ, ਉਨ੍ਹਾਂ ਪੁਰਸ਼ਾਂ ਨੂੰ ਅਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਨੂੰ ਹਰੀ ਸੱਜਣ ਆ ਕੇ ਪਰਗਟ ਹੁੰਦਾ ਹੈ। ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ॥ ਰਮੇ ਹੋਏ ਬ੍ਰਹਮ ਦੇ ਨਾਮ ਦਾ ਸਿਮਰਨ ਕਰਨ ਵਾਲੇ ਸੰਤ ਹੀ ਸਹਾਇਕ ਹਨ, ਜਿਨਾਂ ਨੇ ਕਿਰਪਾ ਕਰਕੇ ਰਾਮ ਨਾਲ ਮਿਲਾ ਦਿੱਤਾ ਹੈ। ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ॥ ਰਾਮ ਨਾਲ ਮਿਲਣ ਕਰਕੇ, ਅੰਤਹਕਰਨ ਰੂਪ ਸੇਜਾ ਸੋਭਨੀਕ ਹੋਈ ਹੈ ਤੇ ਸਾਰੇ ਸੁਖ ਪਰਾਪਤ ਹੋਏ, ਜਿਸ ਕਰਕੇ ਹੁਣ ਦੁਖਾਂ ਨੂੰ ਕੋਈ ਜਗ੍ਹਾ ਨਹੀਂ ਰਹੀ। ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ॥ ਜਿਸ ਨੇ ਹਰੀ ਰਾਇ ਰੂਪ ਪਤੀ ਨੂੰ ਪਾਇਆ ਹੈ, ਉਸ ਵਡਭਾਗਣੀ ਦੀ ਇੱਛਾ ਪੂਰੀ ਹੋਈ। ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ॥ ਉਸਦੀਆਂ ਇੰਦ੍ਰੀਆਂ ਰੂਪ ਸਖੀਆਂ ਮਿਲ ਕੇ ਪ੍ਰਭੂ ਦੇ ਮੰਗਲਾਂ ਨੂੰ ਗਾਂਵਦੀਆਂ ਹਨ, ਅਤੇ ਗੋਬਿੰਦ ਦੇ ਜਸ ਨੂੰ ਕਥਨ ਕਰਦੀਆਂ ਹਨ। ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ॥ ਉਨ੍ਹਾਂ ਨੂੰ ਪ੍ਰਮੇਸ਼ਰ ਵਰਗਾ ਹੋਰ ਕੋਈ ਨਹੀਂ ਦਿਸਦਾ ਉਸ ਦੇ ਸਦੱਰਸ (ਬਰਾਬਰ) ਦੂਜਾ ਕੋਈ ਨਹੀਂ ਲਗਦਾ। ਹਲਤੁ ਪਲਤੁ ਸਵਾਰਿਓਨੁ ਨਿਹਚਲੁ ਦਿਤੀਅਨੁ ਜਾਇ॥ ਉਸ ਪ੍ਰਭੂ ਨੇ ਲੋਕ ਪ੍ਰਲੋਕ ਸਵਾਰ ਦਿੱਤਾ ਹੈ, ਅਤੇ ਰਹਿਣ ਲਈ ਨਿਸਚਲ ਜਗ੍ਹਾ ਬਖਸ਼ ਦਿੱਤੀ ਹੈ। ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ॥ ਸੰਸਾਰ ਸਮੁੰਦਰ ਤੋਂ ਬਚਾ ਰੱਖਿਆ ਹੈ ਅਤੇ ਉਸਦਾ ਪਿਆਰਾ ਮੁੜ ਕੇ ਜਨਮ ਮਰਨ ਵਿੱਚ ਦੌੜਦਾ ਨਹੀਂ ਹੈ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ॥ ਗੁਰੂ ਜੀ ਕਥਨ ਕਰਦੇ ਹਨ-ਪ੍ਰਮਾਤਮਾ ਦੇ ਗੁਣ ਅਨੇਕਾਂ ਹਨ ਅਤੇ ਅਸਾਡੀ ਜੀਭ ਇੱਕ ਹੈ ਅਸੀਂ ਉਸ ਦੇ ਗੁਣ ਕਥਨ ਨਹੀਂ ਕਰ ਸਕਦੇ, ਜੋ ਪੁਰਸ਼ ਉਸ ਦੀ ਚਰਨੀਂ ਪਏ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥ ਫੱਗਣ ਦੁਆਰਾ ਕਥਨ ਕਰਦੇ ਹਨ। ਉਸ ਪ੍ਰਮਾਤਮਾਂ ਨੂੰ ਹਮੇਸ਼ਾਂ ਸਲਾਹੁਣਾ ਕਰੋ, ਜਿਸ ਵਿਚ ਤਿਲ ਜਿੰਨਾ ਵੀ (ਤਮਾਇ) ਤਮੋਗਣ ਨਹੀਂ ਹੈ। ਅਥਵਾ:-ਤਿਲ ਮਾਤ੍ਰ ਵੀ ਜਿਸ ਨੂੰ ਕੋਈ (ਤਮਾਇ) ਖਾਹਸ਼ ਨਹੀਂ ਹੈ॥ ੧੩॥ ਬਾਰਹ ਮਾਹਾ ਮਾਂਝ ਮਹਲਾ ੫ (ਅੰਗ ੧੩੬)

ਆਉਣ ਵਾਲੇ ਮੰਗਲਵਾਰ ਤੋਂ, ਸ੍ਰੀ ਜਪੁ ਸਾਹਿਬ ਤੋਂ ਸੰਥਿਆ ਪ੍ਰਾਰੰਭ ਹੋਵੇਗੀ ਜੀ। 📚✏️📢

ਦੁਤੀਆ; ਦੁਹਕਰਿ ਜਾਨੈ ਅੰਗ॥ ਦੂਜੀ ਥਿਤ ਦੁਆਰਾ ਕਥਨ ਕਰਦੇ ਹਨ ਕਿ ਹੇ ਪਿਆਰੇ! ਉਸ ਪਰਮੇਸ਼ਰ ਦਾ ਜਾਨਣਾ ਬਹੁਤ ਹੀ ਕਠਨ ਹੈ, ਵਾ: ਇਸ ਸੰਸਾਰ ਨੂੰ ਦੋਹਾਂ ਕਰ
ਦੁਤੀਆ; ਦੁਹਕਰਿ ਜਾਨੈ ਅੰਗ॥ ਦੂਜੀ ਥਿਤ ਦੁਆਰਾ ਕਥਨ ਕਰਦੇ ਹਨ ਕਿ ਹੇ ਪਿਆਰੇ! ਉਸ ਪਰਮੇਸ਼ਰ ਦਾ ਜਾਨਣਾ ਬਹੁਤ ਹੀ ਕਠਨ ਹੈ, ਵਾ: ਇਸ ਸੰਸਾਰ ਨੂੰ ਦੋਹਾਂ ਕਰਕੇ ਬਣਿਆ ਹੋਇਆ ਜਾਨਣਾ ਕਰ, ਇਕ ਤਾਂ ਮਾਇਆ ਅਤੇ ਦੂਸਰਾ ਪਰਮੇਸ਼ਰ ਕਰਕੇ । ਮਾਇਆ ਬ੍ਰਹਮ; ਰਮੈ ਸਭ ਸੰਗ॥ ਮਾਇਆ ਅਤੇ ਬ੍ਰਹਮ ਸਾਰਿਆਂ ਦੇ ਨਾਲ ਮਿਲੇ ਹੋਏ ਹਨ। ਨਾ ਓਹੁ ਬਢੈ; ਨ ਘਟਤਾ ਜਾਇ॥ ਉਹ ਬ੍ਰਹਮ ਨਾ ਤਾਂ ਵਧਦਾ ਹੈ, ਨਾ ਘਟਦਾ ਹੈ ਅਤੇ ਨਾ ਹੀ ਕਿਤੇ ਜਾਂਦਾ ਹੈ, ਉਹ ਇਕ-ਰਸ ਰਹਿੰਦਾ ਹੈ। ਅਕੁਲ ਨਿਰੰਜਨ; ਏਕੈ ਭਾਇ॥੩॥ ਕੁਲਾਂ ਤੋਂ ਰਹਿਤ ਸ਼ੁੱਧ ਸਰੂਪ ਪਰਮੇਸ਼ਰ ਸਦਾ ਇਕ-ਰਸ ਰਹਿੰਦਾ ਹੈ, ਵਾ: ਉਸ ਇਕ ਦਾ ਹੀ (ਭਾਇ) ਪ੍ਰਕਾਸ਼ ਹੈ । ਵਾ: ਉਸ ਇਕ ਵਿੱਚ (ਭਾਇ) ਪ੍ਰੇਮ ਕਰਨਾ ਚਾਹੀਦਾ ਹੈ॥੩॥

ਪਰਿਵਾ ਪ੍ਰੀਤਮ ਕਰਹੁ ਬੀਚਾਰ॥ ਏਕਮ ਥਿੱਤ ਦੁਆਰਾ ਕਹਿੰਦੇ ਹਨ ਲੋਕ ਪ੍ਰਲੋਕ ਦਾ ਪ੍ਰੀਤਮ ਜੋ ਪ੍ਰਮਾਤਮਾ ਹੈ ਉਸ ਦਾ ਵਿਚਾਰ ਕਰੋ। ਪ੍ਰਸ਼ਨ-ਉਹ ਪ੍ਰੀਤਮ ਰਹਿੰਦ
ਪਰਿਵਾ ਪ੍ਰੀਤਮ ਕਰਹੁ ਬੀਚਾਰ॥ ਏਕਮ ਥਿੱਤ ਦੁਆਰਾ ਕਹਿੰਦੇ ਹਨ ਲੋਕ ਪ੍ਰਲੋਕ ਦਾ ਪ੍ਰੀਤਮ ਜੋ ਪ੍ਰਮਾਤਮਾ ਹੈ ਉਸ ਦਾ ਵਿਚਾਰ ਕਰੋ। ਪ੍ਰਸ਼ਨ-ਉਹ ਪ੍ਰੀਤਮ ਰਹਿੰਦਾ ਕਿਥੇ ਹੈ? ਉੱਤਰ:- ਘਟ ਮਹਿ ਖੇਲੈ ਅਘਟ ਅਪਾਰੁ॥ ਉਹ ਬਿਅੰਤ ਰੂਪ ਪਰਮਾਤਮਾ ਇਕਰਸ ਸਾਰੇ ਸਰੀਰਾਂ ਵਿਚ ਖੇਲ੍ਹ ਰਿਹਾ ਹੈ। ਕਾਲ ਕਲਪਨਾ ਕਦੇ ਨ ਖਾਇ॥ ਜੋ ਮਨੁੱਖ ਉਸ ਦਾ ਵਿਚਾਰ ਕਰਦਾ ਹੈ ਉਸ ਨੂੰ ਕਾਲ ਦੀ ਕਲਪਨਾ, ਵਾ- ਜਮਕਾਲ ਅਤੇ ਕਲਪਨਾ ਕਦੇ ਨਹੀਂ ਖਾਂਦੀ, ਕਿਉਂਕਿ:- ਆਦਿ ਪੁਰਖ ਮਹਿ ਰਹੈ ਸਮਾਇ॥੨॥ ਉਹ ਸਭ ਪੁਰਸ਼ਾਂ ਦੀ ਆਦਿ ਰੂਪ ਪਰਮਾਤਮਾ ਵਿੱਚ ਸਮਾਅ ਰਹਿੰਦਾ ਹੈ॥੨॥ ਗਉੜੀ ਥਿਤੀ ਕਬੀਰ ਜੀਉ (ਅੰਗ ੩੪੩) 🌺🌺🌺🌺🌺🌺

ਹ਼ੱਕ਼ ਪਰਵਰ ਹ਼ੱਕ਼ ਕੇਸ਼, ਗੁਰੂ ਕਰਤਾ ਹਰਿਰਾਇ॥ ਸੁਲਤਾਨ ਹਮ ਦਰਵੇਸ਼, ਗੁਰੂ ਕਰਤਾ ਹਰਿਰਾਇ॥੮੭।। (ਗੰਜ ਨਾਮਹ ਕ੍ਰਿਤ:-ਭਾਈ ਨੰਦ ਲਾਲ ਸਿੰਘ ਜੀ) ਸਤਿਗੁਰੂ ਹਰਿਰਾਇ ਸਾਹਿਬ ਜੀ, ਸੋਢ ਵੰਸ ਅਵਤਾਰ- ਸ਼ੀਸ਼ ਮਹਿਲ, ਕੀਰਤਪੁਰ ਸਾਹਿਬ ਜਿਲ੍ਹਾ ਹੁਸ਼ਿਆਰਪੁਰ ਵਿਖੇ ਸੰਮਤ ੧੬੮੭ ਬਿ: ਮਾਘ ਸੁਦੀ ਚੌਦਸ, ਦਿਨ ਐਤਵਾਰ ਨੂੰ ਅਵਤਾਰ ਧਾਰਿਆ। ਰਾਇ ਜਗਤ ਕੇ ਅਵਤਰੇ ਸੁਖ ਉਪਜੇ ਭਜਿ ਨਾਇ। ਨਾਇ ਸੀਸ ਕਰਿ ਬੰਦਨਾ ਜੈ ਜੈ ਸ੍ਰੀ ਹਰਿ ਰਾਇ॥੯॥ (ਸ੍ਰੀ ਗੁ: ਪ੍ਰ: ਸੂ: ਗ੍ਰੰਥ, ਰਾਸਿ ੩ ਅੰਸੂ ੧) ਪਰਿਵਾਰ- ਮਾਤਾ ਨਿਹਾਲ ਕੌਰ ਜੀ (ਜਿਨ੍ਹਾਂ ਨੂੰ ਅਨੰਤੀ ਤੇ ਨੱਤੀ ਵੀ ਕਹਿੰਦੇ ਸਨ) ਬਟਾਲੇ ਤੋਂ, ਨਾਨਾ ਰਾਮਾ ਜੀ, ਨਾਨੀ ਸੁਖਦੇਈ ਜੀ। ਪਿਤਾ ਬਾਬਾ ਗੁਰਦਿਤਾ ਜੀ (ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ)। ਬਾਬੇ ਆਇ ਦੇਖ ਸੁਤ ਜਬ ਹੀ। ਸਪਤਮ ਗੁਰੂ ਜਾਨਯੋ ਮਨਿ ਤਬ ਹੀ। ਹਰੀ ਰਾਇ ਤਬ ਨਾਮ ਧਰਾਯੋ। ਤੇਜਵੰਤ ਬਡ ਰੂਪ ਲਖਾਯੋ॥ ੧੩॥ (ਗੁ: ਪਾ:੬) ਮਹਲ - (੧) ਮਾਤਾ ਕ੍ਰਿਸ਼ਨ ਕੌਰ ਜੀ (੨) ਚੰਦ ਕੌਰ ਜੀ (੩) ਰਾਮ ਕੌਰ ਜੀ, (੪) ਕੋਟ ਕਲਿਆਣੀ ਜੀ, (੫) ਤੋਖੀ ਜੀ (੬) ਅਣੋਖੀ ਜੀ (੭) ਲਾਡੋ ਜੀ, (੮) ਪਰੇਮ ਕੌਰ ਜੀ ।। ਵਿਆਹ - ੧੭ ਹਾੜ੍ਹ ੧੬੯੩ ਬਿ:। ਸਹੁਰਾ ਰਾਜਾ ਰਾਮ ਜੀ। (ਨੋਟ = ਗੜ੍ਹ ਗੰਗਾ ਦੇ ਪਾਸ ਅਨੂਪ ਪੁਰ ਦਾ ਰਾਜਾ(ਰਾਜਾ ਰਾਮ)ਸਮੇਤ ਪ੍ਰਵਾਰ ਦੇ ਦਰਸ਼ਨ ਕਰਨ ਆਇਆ ਸੀ, ਛੇਵੀਂ ਪਾਤਿਸ਼ਾਹੀ ਜੀ ਦੀ ਆਗਿਆ ਪਾ ਕੇ ਆਪਣੀਆਂ ਅੱਠਾਂ ਲੜਕੀਆਂ ਦੀਆਂ ਸ਼ਾਦੀਆਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨਾਲ ਕੀਤੀਆਂ। ਭਾਈ ਮਨੀ ਸਿੰਘ ਜੀ ਵਾਲੇ ਗੁਰੂ ਬਿਲਾਸ ਦੀ ਉਗਾਹੀ ਹੈ।) ਸੰਤਾਨ - ਬਾਬਾ ਰਾਮਰਾਇ ਜੀ (ਮਾਤਾ ਰਾਮ ਕੌਰ ਜੀ ਤੋਂ), ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ (ਮਾਤਾ ਕ੍ਰਿਸ਼ਨ ਕੌਰ ਜੀ ਤੋਂ ਪ੍ਰਗਟੇ) । ਗੁਰਿਆਈ ਮਿਲੀ - ਸੰਮਤ ੧੬੯੫ ਬਿ: ਚੇਤਰ ਸੁਦੀ ਤਰੌਦਸੀ,ਕੀਰਤਪੁਰ ਸਾਹਿਬ ਵਿਖੇ।। ਸਾਰੀ ਅਵਸਥਾ - ਤੀਹ ਬਰਸ, ਅੱਠ ਮਹੀਨੇ, ਵੀਹ ਦਿਨ। ਗੁਰਿਆਈ ਸਮਾਂ - ਬਾਈ ਬਰਸ, ਛੇ ਮਹੀਨੇ, ਵੀਹ ਦਿਨ। ਹਕੂਮਤ - ਸ਼ਾਹਜਹਾਂ ਤੇ ਔਰੰਗਜ਼ੇਬ ਬਾਦਸ਼ਾਹ ਦੀ ਸੀ। ਜੋਤੀ ਜੋਤਿ ਸਮਾਉਣਾ - ਸੰਮਤ ੧੭੧੮ ਬਿ: ਕੱਤਕ ਵਦੀ ਨੌਮੀ ਨੂੰ ਕੀਰਤਪੁਰ ਸਾਹਿਬ, ਪਤਾਲਪੁਰੀ ਵਿਖੇ ਜੋਤੀ ਜੋਤਿ ਸਮਾਏ।

ਚਉਦਸਿ ਚਉਥੇ ਥਾਵਹਿ ਲਹਿ ਪਾਵੈ॥ ਚੌਦਵੀਂ ਥਿੱਤ ਦੁਆਰਾ ਕਥਨ ਕਰਦੇ ਹਨ ਕਿ ਜੋ ਮਨੁੱਖ ਚਉਥੇ ਤੁਰੀਆ ਪਦ ਰੂਪੀ ਥਾਂ ਨੂੰ ਗੁਰਾਂ ਦੁਆਰਾ ਜਾਣ ਕੇ ਪਾਉਣਾ ਕਰਦਾ
ਚਉਦਸਿ ਚਉਥੇ ਥਾਵਹਿ ਲਹਿ ਪਾਵੈ॥ ਚੌਦਵੀਂ ਥਿੱਤ ਦੁਆਰਾ ਕਥਨ ਕਰਦੇ ਹਨ ਕਿ ਜੋ ਮਨੁੱਖ ਚਉਥੇ ਤੁਰੀਆ ਪਦ ਰੂਪੀ ਥਾਂ ਨੂੰ ਗੁਰਾਂ ਦੁਆਰਾ ਜਾਣ ਕੇ ਪਾਉਣਾ ਕਰਦਾ ਹੈ। ਰਾਜਸ ਤਾਮਸ ਸਤ; ਕਾਲ ਸਮਾਵੈ॥ ਉਸ ਦੇ ਰਜੋਗੁਣ, ਤਮੋਗੁਣ, ਸਤੋਗੁਣ ਅਤੇ ਤਿੰਨੇ (ਭੂਤ, ਭਵਿੱਖ, ਵਰਤਮਾਨ) ਸਮੇਂ ਲੈਅ ਹੋ ਜਾਂਦੇ ਹਨ, ਉਹ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ। ਸਸੀਅਰ ਕੈ ਘਰਿ; ਸੂਰੁ ਸਮਾਵੈ ॥ ਜਿਸ ਸਮੇਂ ਚੰਦ੍ਰਮਾ ਦੇ ਘਰ ਭਾਵ ਰਾਤ ਵਿੱਚ ਸੂਰਜ ਆ ਕੇ ਸਮਾਅ ਜਾਂਦਾ ਹੈ ਭਾਵ ਚੰਦ੍ਰਮਾਂ ਦੇ ਘਰ ਦੀ ਨਿਆਈਂ ਅਵਿੱਦਿਆ ਹੈ, ਜਦੋਂ ਅਵਿੱਦਿਆ ਵਾਲੇ ਹਿਰਦੇ ਵਿਚ ਗਿਆਨ ਰੂਪੀ ਸੂਰਜ ਸਮਾਅ ਜਾਂਦਾ ਹੈ ਭਾਵ ਚੜ੍ਹ ਜਾਂਦਾ ਹੈ।। ਜੋਗ ਜੁਗਤਿ ਕੀ; ਕੀਮਤਿ ਪਾਵੈ॥ ਤਦੋਂ ਉਹ ਮਨੁੱਖ ਅਕਾਲ ਪੁਰਖ ਵਿੱਚ ਜੁੜਨ ਦੀ ਜੁਗਤੀ ਦੀ ਕੀਮਤ ਨੂੰ ਪਾ ਲੈਂਦਾ ਹੈ। ਚਉਦਸਿ ਭਵਨ; ਪਾਤਾਲ ਸਮਾਏ ॥ ਓਹ ਮਨੁੱਖ ਜਾਣ ਲੈਂਦਾ ਕਿ ਸੱਤ ਪਤਾਲ ਆਦਿਕ ਚੌਦਾਂ ਲੋਕਾਂ ਵਿੱਚ ਹੀ ਹਰੀ ਵਿਆਪਕ ਹੋ ਰਿਹਾ ਹੈ।। ਖੰਡ ਬ੍ਰਹਮੰਡ; ਰਹਿਆ ਲਿਵ ਲਾਏ ॥੧੮ ਉਹ ਮਨੁੱਖ ਸਾਰੇ ਖੰਡਾਂ ਬ੍ਰਹਿਮੰਡਾਂ ਵਿਚ ਹਰੀ ਨੂੰ ਵਿਆਪਕ ਜਾਣ ਕੇ ਉਸ ਵਿੱਚ ਆਪਣੀ ਬਿਰਤੀ ਜੋੜ ਕੇ ਰਹਿੰਦਾ ਹੈ॥੧੮॥ ਬਿਲਾਵਲੁ ਮਹਲਾ ੧ ਥਿਤੀ, ਅੰਗ ੮੪੦ 🌸🌸🌸🌸🌸🌸🌸🌸🌸🌸

ਤੇਰਸਿ; ਤਰਵਰ ਸਮੁਦ ਕਨਾਰੈ ॥ ਤੇਰ੍ਹਵੀਂ ਥਿੱਤ ਦੁਆਰਾ ਕਥਨ ਕਰਦੇ ਹਨ ਕਿ ਇਹ ਸਰੀਰ ਰੂਪੀ ਰੁੱਖ ਕਾਲ ਰੂਪੀ ਸਮੁੰਦ ਦੇ ਕੰਢੇ 'ਤੇ ਖੜ੍ਹਾ ਹੈ ਭਾਵ ਬਹੁਤ ਦੇ
ਤੇਰਸਿ; ਤਰਵਰ ਸਮੁਦ ਕਨਾਰੈ ॥ ਤੇਰ੍ਹਵੀਂ ਥਿੱਤ ਦੁਆਰਾ ਕਥਨ ਕਰਦੇ ਹਨ ਕਿ ਇਹ ਸਰੀਰ ਰੂਪੀ ਰੁੱਖ ਕਾਲ ਰੂਪੀ ਸਮੁੰਦ ਦੇ ਕੰਢੇ 'ਤੇ ਖੜ੍ਹਾ ਹੈ ਭਾਵ ਬਹੁਤ ਦੇਰ ਤਕ ਸਥਿਰ ਨਹੀਂ ਰਹਿ ਸਕਦਾ। ਅੰਮ੍ਰਿਤੁ ਮੂਲੁ; ਸਿਖਰਿ ਲਿਵ ਤਾਰੈ ॥ ਇਸ ਲਈ ਮੁੱਢ, ਅਧਿਸ਼ਠਾਨ (ਆਸਰਾ) ਰੂਪੀ ਪਰਮਾਤਮਾ ਦੇ ਸ਼੍ਰੋਮਣੀ ਮੁਕਤ, ਗਿਆਨ ਰੂਪੀ ਫਲ ਦੇਣ ਵਾਲੇ ਨਾਮ ਅੰਮ੍ਰਿਤ ਵਿਚ ਬਿਰਤੀ ਲਾਵੇ ਤਾਂ ਉਹ ਨਾਮ ਕਾਲ ਦੇ ਸਮੁੰਦ੍ਰ ਤੋਂ ਤਾਰ ਦੇਂਦਾ ਹੈ । ਡਰ ਡਰਿ ਮਰੈ; ਨ ਬੂਡੈ ਕੋਇ॥ ਗੁਰਮੁਖ ਜਨ ਪਰਮਾਤਮਾ ਦੇ ਭੈ ਤੋਂ ਡਰ ਕੇ ਜੀਵਤ-ਭਾਵ ਵੱਲੋਂ ਮਰੇ ਹਨ, ਉਨ੍ਹਾਂ ਵਿੱਚੋਂ ਕੋਈ ਵੀ ਸੰਸਾਰ-ਸਮੁੰਦ੍ਰ ਵਿਚ ਡੁੱਬਦਾ ਨਹੀਂ ਹੈ। ਨਿਡਰੁ ਬੂਡਿ ਮਰੈ; ਪਤਿ ਖੋਇ ॥ ਪਰਮਾਤਮਾ ਦੇ ਭੈ ਤੋਂ ਬਿਨਾਂ ਰਹਿਣ ਵਾਲੇ ਜੀਵ ਏਥੇ ਵਿਸ਼ਿਆਂ ਦੇ ਰਸ, ਸੰਸਾਰ-ਸਮੁੰਦ੍ਰ ਵਿਚ ਡੁੱਬ ਕੇ ਮਰ ਜਾਂਦੇ ਹਨ ਅਤੇ ਲੋਕ-ਪ੍ਰਲੋਕ ਵਿਚ ਆਪਣੀ ਇੱਜ਼ਤ ਗੁਆ ਲੈਂਦੇ ਹਨ । ਡਰ ਮਹਿ ਘਰੁ; ਘਰ ਮਹਿ ਡਰੁ ਜਾਣੈ ॥ ਪਰਮਾਤਮਾ ਦੇ ਭੈ ਦੇ ਵਿਚ ਹਿਰਦੇ ਨੂੰ ਟਿਕਾਵੇ ਅਤੇ ਹਿਰਦੇ ਵਿਚ ਪਰਮਾਤਮਾ ਦੇ ਭੈ ਨੂੰ ਧਾਰਨ ਕਰਨਾ ਭਾਵ ਜਾਨਣਾ ਕਰੇ | ਤਖਤਿ ਨਿਵਾਸੁ; ਸਚੁ ਮਨਿ ਭਾਣੈ ॥੧੭॥ ਜੇਕਰ ਸੱਚਾ ਪਰਮਾਤਮਾ ਹਿਰਦੇ ਵਿਚ ਭਾਅ ਜਾਵੇ ਤਾਂ ਸਰੂਪ ਰੂਪੀ ਸਿੰਘਾਸਣ ਉਪਰ ਵਾਸਾ ਹੋ ਜਾਂਦਾ ਹੈ॥੧੭॥