en
Feedback
Harjot Di Kalam ( ਹਰਜੋਤ ਦੀ ਕਲਮ )

Harjot Di Kalam ( ਹਰਜੋਤ ਦੀ ਕਲਮ )

Open in Telegram

ਲਿੰਕ ਨੂੰ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ ਜੀ । @harjotdikalam Admin @harjot4u ਪੰਜਾਬ ਪੰਜਾਬੀ ਕਹਾਣੀਆਂ ਨਾਵਲ ਕਵਿਤਾ ਕਿਤਾਬਾਂ ਸ਼ਾਇਰੀ ਨਾਨਕ ਸਿੰਘ ਫੋਟੋਆਂ ਖਬਰਾਂ ਅੰਮ੍ਰਿਤਾ ਪ੍ਰਤੀਮ punjabi stories novel books shayri nanak singh news punjab

Show more
836
Subscribers
No data24 hours
-17 days
+730 days
Posts Archive
ਅੰਤੋਨ ਚੇਖੋਵ ਦੀ ਇੱਕ ਛੋਟੀ ਕਹਾਣੀ ਇੱਕ ਬੁੱਢਾ ਕਿਸਾਨ ਆਪਣੀ ਬੀਮਾਰ ਪਤਨੀ ਨੂੰ ਇੱਕ ਕਮਜ਼ੋਰ ਘੋੜੇ ਵਾਲੀ ਗੱਡੀ ਦੇ ਪਿਛਲੇ ਹਿੱਸੇ ਵਿੱਚ ਬਿਠਾ ਕੇ ਦੂਰ ਦੇ ਸ਼ਹਿਰ ਵੱਲ ਲੈ ਜਾ ਰਿਹਾ ਸੀ, ਤਾਂ ਜੋ ਉਸਦਾ ਇਲਾਜ ਕਰਵਾਇਆ ਜਾ ਸਕੇ। ਲੰਮੇ ਸਫ਼ਰ ਦੌਰਾਨ, ਉਹ ਬੰਦਾ ਗੱਲਾਂ ਕਰਨ ਲੱਗ ਪਿਆ— ਉਹ ਆਪਣੇ ਆਪ ਨਾਲ ਗੱਲ ਕਰ ਰਿਹਾ ਹੋਵੇ, ਪਰ ਅਸਲ ਵਿੱਚ ਉਹ ਆਪਣੀ ਬੀਮਾਰ ਪਤਨੀ ਨੂੰ ਹੌਸਲਾ ਦੇ ਰਿਹਾ ਸੀ। ਉਹ ਉਸਦੇ ਨਾਲ ਚਾਲੀ ਸਾਲ ਰਹਿ ਚੁੱਕਾ ਸੀ—ਮੁਸੀਬਤਾਂ, ਤਕਲੀਫ਼ਾਂ ਅਤੇ ਦੁੱਖ ਸਹਿੰਦਿਆਂ। ਉਹ ਖੇਤਾਂ ਵਿੱਚ ਮਿਹਨਤ ਕਰਦੀ ਰਹੀ ਸੀ ਅਤੇ ਘਰ ਦਾ ਹਰ ਭਾਰ ਇਕੱਲੀ ਚੁੱਕਦੀ ਰਹੀ ਸੀ। ਹੁਣ, ਉਸਨੂੰ ਲੱਗਿਆ ਕਿ ਉਹ ਇਨ੍ਹਾਂ ਸਾਰੇ ਸਾਲਾਂ ਵਿੱਚ ਉਸਦੇ ਨਾਲ ਸਖ਼ਤ ਰਵੱਈਆ ਰੱਖਦਾ ਰਿਹਾ ਸੀ। ਉਸਨੂੰ ਇਹ ਅਹਿਸਾਸ ਹੋਇਆ ਕਿ ਹੁਣ ਉਸਨੂੰ ਆਪਣੀ ਪਤਨੀ ਨਾਲ ਪਿਆਰ ਅਤੇ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਹੈ, ਉਸਨੂੰ ਮਿੱਠੇ ਅਤੇ ਪਿਆਰ ਭਰੇ ਸ਼ਬਦ ਸੁਣਾਉਣੇ ਚਾਹੀਦੇ ਹਨ। ਉਸਨੇ ਆਪਣੀ ਪਤਨੀ ਨੂੰ ਦੱਸਿਆ ਕਿ ਉਹ ਉਸਦੇ ਨਾਲ ਗ਼ਲਤ ਕਰਦਾ ਰਿਹਾ ਸੀ ਅਤੇ ਜ਼ਿੰਦਗੀ ਨੇ ਵੀ ਉਸ ਨਾਲ ਇਨਸਾਫ਼ ਨਹੀਂ ਕੀਤਾ। ਉਹ ਕਦੇ ਵੀ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਉਸਨੂੰ ਪਿਆਰ ਭਰੀ ਗੱਲ, ਨਿੱਖਰੀ ਮੁਸਕਾਨ, ਜਾਂ ਹਮਦਰਦੀ ਦਾ ਪਲ ਨਹੀਂ ਦੇ ਸਕਿਆ। #HarjotDiKalam ਸਫ਼ਰ ਦੌਰਾਨ, ਉਹ ਦੁਖੀ ਅਤੇ ਅਫ਼ਸੋਸ ਭਰੀ ਆਵਾਜ਼ ਵਿੱਚ ਗੱਲਾਂ ਕਰਦਾ ਰਿਹਾ। ਉਸਦੇ ਸ਼ਬਦ ਇਨਸਾਨੀ ਰੂਹ ਨੂੰ ਛੂਹ ਰਹੇ ਸਨ, ਜਿਵੇਂ ਕਿ ਪੱਥਰ ਉੱਤੇ ਪਾਣੀ ਦੀ ਧਾਰ ਪੈਂਦੀ ਹੋਵੇ। ਉਹ ਆਪਣੀ ਪਤਨੀ ਨੂੰ ਪਿਆਰ, ਮਿਹਰਬਾਨੀ, ਅਤੇ ਮਿੱਠੇ ਬੋਲਾਂ ਰਾਹੀਂ ਉਨ੍ਹਾਂ ਚਾਲੀ ਸਾਲਾਂ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਵਾਅਦੇ ਕਰ ਰਿਹਾ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਉਸਦੀ ਹਰ ਖੁਆਹਿਸ਼ ਪੂਰੀ ਕਰੇਗਾ… ਜਦੋਂ ਉਹ ਸ਼ਹਿਰ ਪਹੁੰਚਿਆ, ਉਹ ਗੱਡੀ ਤੋਂ ਉਤਰ ਕੇ ਆਪਣੀ ਪਤਨੀ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਣ ਲੱਗਾ—ਪਹਿਲੀ ਵਾਰ—ਡਾਕਟਰ ਕੋਲ ਲੈ ਜਾਣ ਲਈ। ਪਰ ਉਸਨੂੰ ਉਸਦੀ ਪਤਨੀ ਦਾ ਠੰਡਾ ਸਰੀਰ ਮਿਲਿਆ। ਉਹ ਰਸਤੇ ਵਿੱਚ ਹੀ ਮਰ ਚੁੱਕੀ ਸੀ…ਉਸਦੇ ਮਿੱਠੇ ਅਤੇ ਦੁਖੀ ਬੋਲ ਸੁਣਨ ਤੋਂ ਪਹਿਲਾਂ ਹੀ! ਇੱਥੇ ਹੀ ਇਹ ਦਰਦ ਭਰੀ ਕਹਾਣੀ ਖ਼ਤਮ ਹੁੰਦੀ ਹੈ—ਜੋ ਚੇਖੋਵ ਨੇ ਲਿਖੀ—ਸਾਨੂੰ ਵੀ ਉਸ ਬੁੱਢੇ ਕਿਸਾਨ ਵਾਂਗ ਆਪਣੇ ਆਪ ਨਾਲ ਗੱਲਾਂ ਕਰਦਿਆਂ ਛੱਡ ਜਾਂਦੀ ਹੈ, ਪਰ ਕਦੇ-ਕਦੇ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਸ਼ਬਦ ਹੁਣ ਕੋਈ ਅਰਥ ਨਹੀਂ ਰੱਖਦੇ… ਉਹ ਆਪਣੀ ਮਹੱਤਤਾ ਗੁਆ ਚੁੱਕੇ ਹੁੰਦੇ ਹਨ! ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਦੀ ਕਦਰ ਆਖ਼ਰੀ ਪਲ ਵਿੱਚ ਹੀ ਸਮਝਦੇ ਹਾਂ! ਸਹੀ ਸਮੇਂ 'ਤੇ ਦਿੱਤਾ ਇੱਕ ਫੁੱਲ, ਉਸਨੂੰ ਦੇਰ ਨਾਲ ਦਿੱਤੇ ਮਹਿੰਗੇ ਤੋਹਫ਼ੇ ਤੋਂ ਬਿਹਤਰ ਹੁੰਦਾ ਹੈ। ਸਹੀ ਸਮੇਂ 'ਤੇ ਕੀਤੀ ਮਿੱਠੀ ਗੱਲ, ਭਾਵਨਾਵਾਂ ਠੰਡੀਆਂ ਹੋਣ ਤੋਂ ਬਾਅਦ ਲਿਖੀ ਗਈ ਕਿਸੇ ਕਵਿਤਾ ਤੋਂ ਕਈ ਗੁਣਾ ਵਧੀਆ ਹੁੰਦੀ ਹੈ। ਉਹ ਚੀਜ਼ਾਂ ਜੋ ਦੇਰ ਨਾਲ ਆਉਂਦੀਆਂ ਹਨ, ਉਨ੍ਹਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ—ਜਿਵੇਂ ਕਿ ਕਿਸੇ ਦੀ ਮੌਤ ਤੋਂ ਬਾਅਦ ਉਸਦੇ ਮੱਥੇ 'ਤੇ ਪਿਆਰ ਭਰਿਆ ਚੁੰਮਣ। "ਸੋਹਣੀਆਂ ਗੱਲਾਂ ਕਦੇ ਵੀ ਮੁਲਤਵੀ ਨਾ ਕਰੋ…ਕਿਉਂਕਿ ਸ਼ਾਇਦ ਉਹ ਮੌਕਾ ਫਿਰ ਕਦੇ ਨਾ ਆਵੇ।" ਅਨੁਵਾਦਕ ਹਰਜੋਤ ਸਿੰਘ 70094 52602

ਮਿਸਜ਼ ਫ਼ਿਲਮ ਦਾ ਹੱਦੋਂ ਦਰਜ਼ੇ ਵੱਧ ਵਿਰੋਧ ਹੋਇਆ, ਕਾਰਨ ਇਹ ਕਿ ਅੱਜ ਵੀ ਭਾਰਤ ਚ ਆਦਮੀ , ਔਰਤ ਪਾਸੋਂ ਇਹੀ ਚਾਹੁੰਦਾ ਕਿ ਰਸੋਈ ਦਾ ਕੰਮ ਸਿਰਫ਼ ਔਰਤ ਦੀ ਜ਼ਿੰਮੇਵਾਰੀ ਹੈ। ਕਾਰਨ ਇਸ ਸੋਚ ਦਾ ਇਹ ਹੈ ਕਿ ਜ਼ਿਆਦਾਤਰ ਮਰਦਾਂ ਨੇ ਆਪਣੇ ਘਰਾਂ ਚ ਸਿਰਫ ਔਰਤਾਂ ਨੂੰ ਹੀ ਰਸੋਈ ਚ ਕੰਮ ਕਰਦੇ ਦੇਖਿਆ ਹੈ, ਭਾਵੇਂ ਉਹ ਬਿਮਾਰ ਹੋਣ, ਗੁੱਸੇ ਹੋਣ, ਕੁੱਟ ਖਾ ਕੇ ਵੀ, ਸੱਸ ਸਹੁਰੇ ਨਾਲ ਲੜਾਈ ਮਗਰੋਂ ਵੀ ਸਫ਼ਰ ਮਗਰੋਂ ਵੀ, ਉਹਨਾਂ ਦੀਆਂ ਮਾਵਾਂ ਵੱਲੋਂ ਕਦੇ ਵੀ ਰਸੋਈ ਦੇ ਕੰਮ ਨੂੰ ਨਾਂਹ ਨਹੀਂ ਕੀਤੀ ਗਈ। ਰਸੋਈ ਦੇ ਕੰਮ ਚ ਜੈਂਡਰ ਰੋਲ ਐਨਾ ਫਿਕਸ ਹੋ ਚੁੱਕਿਆ ਦਿਮਾਗ ਵਿੱਚ ਕਿ ਮਰਦ ਦਾ ਰਸੋਈ ਦਾ ਕੰਮ ਕਰਨਾ ਜਾਂ ਘਰਵਾਲੀ ਦੀ ਮਦਦ ਕਰਨਾ ਵੀ ਇੱਕ ਤਰੀਕੇ ਸਮਾਜਿਕ ਮਿਹਣਾ ਹੀ ਮੰਨਿਆ ਜਾਂਦਾ ਹੈ। ਜਦਕਿ ਜਿਹੜਾ ਮੁੰਡਾ ਜ਼ਿੰਦਗ਼ੀ ਦੇ ਕਿਸੇ ਵੀ ਦੌਰ ਵਿੱਚ ਇੱਕਲਾ ਰਿਹਾ ਹੋਏਗਾ ਉਹ ਸਮਝੇਗਾ ਕਿ ਇਹ ਕੋਈ ਜੈਂਡਰ ਰੋਲ ਨਹੀਂ ਹੈ ਬਲਕਿ ਇੱਕ ਤਰੀਕੇ ਲਾਇਫ਼ਲਾਂਗ ਸਕਿਲ ਹੈ। #HarjotDiKalam ਖ਼ੈਰ ਕਨੇਡਾ ਜਾਂ ਪ੍ਰਦੇਸ਼ ਵਿੱਚ ਬਹੁਤੇ ਮੁੰਡੇ ਕੁੜੀਆਂ ਦੇ ਝਗੜਿਆਂ ਦੇ ਮੂਲ ਚ ਇਹ ਗੱਲ ਹੈ ਕਿ ਉਹ ਚਾਹੁੰਦੇ ਹਨ ਕਿ ਕੁੜੀ ਕੰਮ ਤੇ ਜਾਣ ਤੋਂ ਪਹਿਲਾਂ ਵੀ ਖਾਣਾ ਪਕਾ ਕੇ ਜਾਵੇ , ਆ ਕੇ ਵੀ ਪਕਾਵੇ, ਇਸ ਦੌਰਾਨ ਖਰਾਬ ਕੀਤੇ ਭਾਂਡੇ ਵੀ ਧੋਵੇ.... ਨਤੀਜ਼ਾ ਲੜਾਈ ਝਗੜੇ ਤੇ ਫਿਰ ਤਲਾਕ ਤੇ ਫਿਰ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਗੱਲਾਂ... ਇਸ ਲਈ ਇਹਨੂੰ ਮੈਂ ਕੋਈ ਫੈਮੀਨਿਜ਼ਮ ਦੀ ਫਿਲਮ ਨਹੀਂ ਮੰਨਦਾ ਮੈਂ ਸਿਰਫ ਇਹੀ ਮੰਨਦਾ ਕਿ ਇਹ ਤਾਂ ਸਿਰਫ ਜਿਹੜਾ ਇਨਸਾਨ ਤੁਹਾਡੇ ਬਰਾਬਰ ਕਮਾ ਰਿਹਾ ਉਹਦੀ ਮਦਦ ਘਰ ਦੇ ਕੰਮ ਚ ਕਰਨੀ ਵੀ ਇੱਕ ਜ਼ਰੂਰ ਹੈ। ਇਹ ਵੀ ਜ਼ਰੂਰੀ ਨਹੀਂ ਕਿ ਇਹ ਇਨਸਾਨ ਸਿਰਫ ਤੁਹਾਡੀ ਪਤਨੀ ਵੀ ਹੋਏ, ਤੁਸੀਂ ਆਪਣੀ ਮਾਂ ਭੈਣ ਦੀ ਵੀ ਘਰਦੇ ਕੰਮ ਚ ਹੱਥ ਵਟਾ ਕੇ ਉਹਨਾਂ ਦੀ ਜੀਵਨ ਨੂੰ ਕੁਝ ਸੁਖਾਲਾ ਵੀ ਕਰ ਸਕਦੇ ਹੋ ਤੇ ਕੁਝ ਸਿੱਖ ਵੀ ਸਕਦੇ ਹੋ.. ਘਰ ਦੀ ਸਾਂਭ ਸੰਭਾਲ ਸਿੱਖਣਾ, ਕੁਝ ਖਾਣਾ ਪਕਾਉਣਾ ਜਾਂ ਬਣਾਉਣਾ ,ਇਸ ਲਈ ਜ਼ਰੂਰੀ ਹੈ ਕਿ ਬੰਦੇ ਨੂੰ ਬੰਦਿਆਂ ਵਾਂਗ ਰਹਿਣਾ ਸਿਖਾਉਂਦੀ ਹੈ। ਇਸ ਚ ਔਰਤ ਮਰਦ ਦੀ ਗੱਲ ਹੀ ਨਹੀਂ। ਜਿੱਥੇ ਵੀ ਔਰਤ ਵਰਕਿੰਗ ਹੈ ਓਥੇ ਇਹ ਜ਼ਰੂਰਤ ਹੋਰ ਵੀ ਵੱਧ ਹੈ। ਹਰਜੋਤ ਸਿੰਘ 70094 52602

ਕਰੀਬ 6-7 ਸਾਲ ਪਹਿਲਾਂ,ਦੁਨੀਆ ਦੇ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਧ ਖੇਡੇ ਜਾਣ ਤੇ ਨਸ਼ੇ ਵਰਗੀ ਆਦਤ ਲੱਗ ਜਾਣ ਵਾਲੇ, ਇੱਕ ਵੀਡੀਓ ਗੇਮਜ਼ ਦੇ ਡਿਵੈਲਪਰਜ਼ ਦੀ ਟੀਮ ਦੇ  ਮੈਂਬਰ ਦਾ ਇੰਟਰਵਿਊ ਵੇਖਿਆ ਸੀ,... ਉਹਨੇ ਆਪਣੇ ਘਰ ਵਿੱਚ ਇੰਟਰਨੈੱਟ ਉੱਤੇ ਬੈਨ ਲਾ ਰੱਖਿਆ ਸੀ, ਘਰ ਵਿੱਚ  ਨੋ ਨੈੱਟ ਨੋ ਵਾਈ-ਫਾਈ ਨਾ ਮੋਬਾਇਲ। । ਉਹਨੇ ਦੱਸਿਆ ਸੀ ਕਿ ਅਮਰੀਕਾ ਦੀ ਸਿਲਿਕਾਨ ਵੈਲੀ ਵਿੱਚ ਕੰਮ ਕਰਨ ਵਾਲੇ ਬਹੁਤੇ ਇੰਜੀਨੀਅਰ ਤੇ ਕੰਪਨੀ ਮਾਲਿਕਾਂ ਸ ਘਰ ਵਿੱਚ ਨੋ ਫ਼ੋਨ, ਨੋ ਗੇਮ ਰੂਲ ਨੂੰ ਫਾਲੋ ਹੁੰਦੇ ਹਨ।  ਅਸੀਂ ਸਕੂਲਾਂ ਵਿੱਚ ਕਹਿ ਦਿੱਤਾ ਹੈ ਕਿ ਕੋਈ 'ਸਮਾਰਟ ਕਲਾਸਰੂਮ' ਨਹੀਂ ਚਾਹੀਦਾ ਹੈ। ਘੱਟੋ ਘੱਟ 8-10 ਸਾਲ ਤੱਕ ਬੱਚੇ ਨੂੰ ਸਿਰਫ਼ ਬਲੈਕ ਬੋਰਡ 'ਤੇ ਪੜ੍ਹਾਓ ਨਾ ਕਿ ਡਿਜ਼ਿਟਲ ਸਕ੍ਰੀਨ 'ਤੇ। ਸਾਡੇ ਬੱਚਿਆਂ ਲਈ ਡੂਡਲ ਦਾ ਮਤਲਬ ਕਾਗਜ਼ 'ਤੇ ਖਿੱਚੀ ਆੜੀ-ਤਿਰਛੀ ਲਕੀਰਾਂ ਹਨ, ਨਾ ਕਿ ਗੂਗਲ ਡੂਡਲ। ਉਹਨੇ ਆਪਣਾ ਘਰ ਵੇਖਾਇਆ, ਜਿੱਥੇ ਉਹਦੀ ਧੀ ਬਹੁਤ ਸਾਰੇ ਰੰਗ ਬਿਰੰਗੇ ਮਾਡਲ ਮਿੱਟੀ ਅਤੇ ਵਾਟਰ ਕਲਰਜ਼ ਨਾਲ  ਬਣਾ ਰਹੀ ਸੀ। ਜੋ ਲੋਕ ਦੁਨੀਆ ਭਰ ਨੂੰ ਸਕ੍ਰੀਨ ਦੀ ਆਦਤ ਦਾ ਨਸ਼ਾ ਦੇ ਕਰ ਰਹੇ ਹਨ, ਗੇਮਜ਼ ਤੇ ਰੀਲਾਂ ਦੀ ਚਰਸ ਬੋਅ ਰੱਖੀ ਹੈ, ਟੀਨਏਜਰਜ਼, ਯੰਗਸਟਰਜ਼ ਨੂੰ ਤਬਾਹ ਕਰ ਰਹੇ ਹਨ, ਚਾਹੇ ਬੱਚੇ ਹੋਣ ਜਾਂ ਬੁਜ਼ੁਰਗ, ਸਾਰੇ ਜਿਸਦੀ ਚਪੇਟ ਵਿੱਚ ਹਨ, ਉਹ ਆਪਣੇ ਹੀ ਬੱਚਿਆਂ ਲਈ ਹੱਦ ਤੋਂ ਵੱਧ ਪ੍ਰੋਟੈਕਟਿਵ ਹਨ।  ਆਪਣੇ ਬੱਚਿਆਂ ਦੇ ਹੱਥ ਵਿੱਚ ਕੋਈ ਗੈਜਟ ਉਹਨਾਂ ਨੂੰ ਕਿਸੇ ਬੈਕਟੀਰੀਆ ਵਾਇਰਸ ਤੋਂ ਘੱਟ ਨਹੀਂ ਲੱਗਦਾ, ਆਖਰ ਵਿੱਚ ਉਹਨਾਂ ਦੀ ਹੀ ਇਜਾਦ ਹੈ, ਖਤਰਿਆਂ ਤੋਂ ਬੜੀ ਤਰ੍ਹਾਂ ਵਾਕਿਫ ਹਨ। ਸਾਡੇ ਇੱਥੇ ਹੁੰਦੇ ਤਾਂ ਓਵਰਸਮਾਰਟ ਲੋਕ ਪਾਈਆ ਭਰ ਦੇ ਬੱਚੇ ਨੂੰ ਫ਼ੋਨ ਚਲਾਉਣ ਦਾ ਪੂਰਾ ਹੱਕ ਹੁੰਦਾ ਹੈ ਅਤੇ ਬੱਚਿਆਂ 'ਤੇ ਟਾਰਚਰ ਕੀਤਾ ਜਾ ਰਿਹਾ ਹੈ, ਕਹਿਣ ਤੇ ਟ੍ਰੋਲਿੰਗ ਕਰ ਦਿੰਦੇ ਹਨ... ਪੋਇਮ ਨਹੀਂ ਚੱਲੇਗੀ ਤਾਂ ਗੋਲੂ ਖਾਣਾ ਕਿਵੇਂ ਖਾਏਗਾ.. ਨਹੀਂ...? ਮਤਲਬ ਲੋਕ ਇੰਨਾ ਐਗਰੈਸਿਵ ਹੋ ਜਾਂਦੇ ਹਨ ਬੱਚੇ ਦੇ ਸਕ੍ਰੀਨ ਐਡਿਕਸ਼ਨ 'ਤੇ  50 ਮਜਬੂਰੀਆਂ ਗਿਣ ਲੈਣਗੇ। ਅੱਜ ਐਨੇ ਨਿੱਕੇ ਬੱਚੇ ਦੇ ਹੱਥੋਂ ਮੋਬਾਇਲ ਨਹੀਂ ਖੋਵੋਗੇ ਤਾਂ ਉਹਦਾ ਭਵਿੱਖ ਇੱਕ ਮੂਰਖ਼ ਤੋਂ ਵੱਧ ਕੁਝ ਨਹੀਂ ਹੈ। ਮੋਬਾਇਲ ਦੀ ਲਗਾਤਾਰ ਸਕੀਰਨ ਉਸਨੂੰ ਇੱਕ ਬਾਂਦਰ ਵਿੱਚ ਹੀ ਬਦਲ ਰਹੀ ਹੈ। ਉਹ ਕਦੇ ਵੀ ਦਿਮਾਗ ਨੂੰ ਸਹੀ ਤਰ੍ਹਾਂ ਵਿਕਸਤ ਕਰਕੇ ਜ਼ਿੰਦਗੀ ਚ ਅੱਗੇ ਨਹੀਂ ਵਧ ਸਕੇਗਾ.... ਹਰਜੋਤ ਸਿੰਘ 70094 52602

ਸਾਲ ਛਿਆਨਵੇਂ ਤੋਂ ਬਾਅਦ ਜੰਮੀ ਪੀੜ੍ਹੀ ਨੂੰ ਜ਼ੈੱਨ ਜ਼ੈੱਡ ( Gen Z )ਕਿਹਾ ਜਾਂਦਾ ਹੈ। ਇਸ ਪੀੜ੍ਹੀ ਕੋਲ ਜਿਹੜੀ ਸਭ ਤੋਂ ਵੱਡੀ ਨਿਆਮਤ ਸੀ ਉਹ ਸੀ ਇੰਟਰਨੈੱਟ, ਜਿਹੜਾ ਇਹਨਾਂ ਦੀ ਸੁਰਤ ਸੰਭਲਦੇ ਹੀ ਹੱਥਾਂ ਤੱਕ ਪਹੁੰਚ ਗਿਆ ਸੀ।  ਪਰ ਟੀਨਏਜ਼ ਤੱਕ ਪਹੁੰਚਣ ਤੱਕ ਹੀ ਇਹਨਾਂ ਕੋਲ ਸਭ ਤੋਂ ਵਧੇਰੇ ਪਹੁੰਚ ਹੋਈ ਉਹ ਸੀ ਨੀਲੇ ਸਮੁੰਦਰ ਦੀ ਅਰਥਾਤ ਪੋਰਨ ਦੇ ਇੱਕ ਵਿਸ਼ਾਲ ਭੰਡਾਰ ਤੱਕ। ਇੰਟਰਨੈੱਟ ਤੇ ਵੈਸੇ ਵੀ ਜਿੰਨਾ ਟ੍ਰੈਫਿਕ ਹੈ ਉਹਦੇ ਚ 80 ਫ਼ੀਸਦੀ ਯੋਗਦਾਨ ਸਿਰਫ ਪੋਰਨ ਸਾਈਟਸ ਦਾ। ਭਾਰਤ ਤੇ ਪਾਕਿਸਤਾਨ ਵਰਗੇ ਮੁਲਕ ਇਹਦੇ ਵਿੱਚ ਮੋਹਰੀ ਹਨ।  ਖ਼ੈਰ ਇਸ ਜ਼ਨਰੇਸਨ ਕੋਲ ਕਿਉਕਿ ਮੋਬਾਈਲ ਫੋਨ ਰਾਂਹੀ ਪੋਰਨ ਐਨਾ ਨਜ਼ਦੀਕ ਸੀ ਜਿੰਨਾ ਕਿ ਸਿਰਹਾਣੇ ਪਿਆ ਪਾਣੀ ਦਾ ਜੱਗ ਵੀ ਨਹੀਂ ਸੀ। ਇਸ ਤੋਂ ਪਹਿਲਾਂ ਵਾਲੀ ਪੀੜ੍ਹੀ ਨੂੰ ਜਿਥੇ ਸੀਡੀ ਪਲੇਅਰ ਤੇ ਦੇਖਣ ਲਈ ਵੀ ਮੌਕਾ ਦੇਖਣਾ ਪੈਂਦਾ ਸੀ ਤੇ ਬਿਜਲੀ ਗਈ ਤੇ ਸੀਡੀ ਦਾ ਪਲੇਅਰ ਚ ਫਸੇ ਰਹਿ ਜਾਣ ਦਾ ਡਰ ਹੁੰਦਾ ਸੀ। ਉਹ ਇੱਥੇ ਬਿਲਕੁਲ ਨਹੀਂ ਸੀ। ਹੁਣ ਤਾਂ ਜਿੰਨੀ ਦੇਰ ਰਾਤ ਮੂਡ ਬਣੇ ਜਾਂ ਜਿੰਨੀ ਸਵੇਰੇ ਇੱਕ ਕੁਇਕ ਕਿੱਕ ਹੱਥਾਂ ਵਿੱਚ ਸੀ। ਮੁਣਸ਼ੀ ਪ੍ਰੇਮਚੰਦ ਜੀ ਲਿਖਦੇ ਹਨ ਕਿ ਜੁਆਨ ਹੋ ਰਹੇ ਸਰੀਰ ਲਈ ਸਭ ਤੋਂ ਵਿਗੜਨ ਦਾ ਸਮਾਂ ਇੱਕਲੇ ਰਹਿਣਾ ਹੁੰਦਾ ਹੈ। ਇਥੇ ਤਾਂ ਇੱਕਲੇ ਰਹਿੰਦੇ ਪੂਰੇ ਦਾ ਪੂਰੇ ਸਮਾਨ ਵੀ ਸੀ। ਇਸ ਤੋਂ ਪਹਿਲਾਂ ਦੀਆਂ ਪੀੜ੍ਹੀਆਂ ਜਿੱਥੇ ਸੈਕਸ ਬਾਰੇ ਗਿਆਨ ਨਾ ਹੋ ਕਰਕੇ ਤਣਾਅ ਗ੍ਰਸਤ ਸੀ ਜਾਂ ਗਲਤ ਧਾਰਨਾਵਾਂ ਵਿੱਚ ਗ੍ਰਸਿਤ ਸੀ ਓਥੇ ਇਸ ਪੀੜ੍ਹੀ ਚ ਉਲਟਾ ਇਹ ਹੋਇਆ ਕਿ ਪੋਰਨ ਨੇ ਇਹਨਾਂ ਦੇ ਮਨਾਂ ਚ ਸੈਕਸ ਬਾਰੇ ਹੋਰ ਵੀ ਵਧੇਰੇ ਗਲਤ ਧਰਨਵਾਂ ਪੈਦਾ ਕਰ ਦਿੱਤੀਆਂ। ਜਿਵੇਂ ਮੈਂ ਪਹਿਲਾਂ ਵੀ ਲਿਖਿਆ ਸੀ ਕਿ ਪੋਰਨ ਪੂਰੀ ਤਰ੍ਹਾਂ ਨਾਲ ਇੱਕ ਫਿਲਮ ਵਾਂਗ ਸ਼ੂਟ ਹੁੰਦਾ ਨਕਲੀ ਸੈਕਸ ਹੁੰਦਾ ਉਸਨੂੰ ਇਹ ਪੀੜ੍ਹੀ ਅਸਲ ਸਮਝਣ ਦੇ ਭਰਮ ਵਿੱਚ ਦੇਖ ਕੇ ਜਿਊਂਦੀ ਵੱਡੀ ਹੁੰਦੀ ਹੈ ਤੇ ਮੁੰਡੇ ਕੁੜੀਆਂ ਦੋਵੇਂ ਇੱਕ ਦੂਸਰੇ ਕੋਲੋ ਗਲਤ ਉਮੀਦਾਂ ਲਗਾ ਕੇ ਬਹੁਤ ਛੋਟੀ ਉਮਰ ਚ ਦਿਮਾਗੀ ਤੌਰ ਤੇ ਸੰਤੁਲਨ ਗਵਾ ਬੈਠਦੇ ਹਨ। ਬਹੁਤ ਜ਼ਿਆਦਾ ਪੋਰਨ ਦੇਖਣ ਨਾਲ ਤੇ ਨਾਰਮਲ ਸੈਕਸ ਤੇ ਆਮ ਚੀਜ਼ਾਂ ਉਹਨਾਂ ਨੂੰ ਕਰੀਬ ਕਰੀਬ ਕਿਸੇ ਵੀ ਤਰੀਕੇ ਦਾ ਸੁਆਦ ਦੇਣੋਂ ਹੱਟ ਜਾਂਦੀਆਂ ਹਨ। ਨਤੀਜ਼ਾ ਨਿਕਲਦਾ ਉਹ ਇੱਕ ਵੱਖਰੇ ਤਰੀਕੇ ਨਾਲ ਅਨੁਭਵ ਕਰਨਾ ਚਾਹੁੰਦੇ ਹਨ। ਇੱਥੋਂ ਹੀ ਫਿਰ ਭੈੜੀ ਕਿਸਮ ਦੀ ਅਸ਼ਲੀਲ ਕਾਮੇਡੀ ਕੰਮ ਆਉਂਦੀ ਹੈ। ਪਿਛਲੀ ਪੀੜ੍ਹੀ ਵਿਚਲੀ ਕਾਮੇਡੀ ਚ ਇੱਕ ਵੱਡਾ ਵਰਗ ਅਸ਼ਲੀਲ ਕਾਮੇਡੀ ਕਰਦਾ ਰਿਹਾ ਹੈ ਪਰ ਕਾਮੇਡੀ ਸੈਕਸ ਦੀ ਪੂਰਤੀ ਨਾ ਹੋਣ ਵਿੱਚੋ ਨਿਕਲਦੀ ਸੀ। ਜਿਹੜੀ ਅੱਜ ਦੀ ਕਾਮੇਡੀ ਹੈ ਉਹ ਬਹੁਤਾਤ ਵਿੱਚੋ ਨਿੱਕਲ ਰਹੀ ਹੈ। #HarjotDiKalam  ਇਸ ਲਈ ਇਸ ਬੇਸੁਆਦ ਹੋਣਾ ਲਾਜ਼ਮੀ ਹੈ, ਇਥੇ ਫਿਰ ਚੁਟਕਲਿਆਂ ਵਿੱਚ ਬੇਹੱਦ ਨਜ਼ਦੀਕੀ ਰਿਸ਼ਤਿਆਂ ਬਾਰੇ ਘਟੀਆ ਕਾਮੇਡੀ ਕਰਨਾ ਆਮ ਹੋ ਗਿਆ ਹੈ। ਫਿਰ ਬੌਡੀ ਕਾਊਂਟ ਤੇ ਕਮੇਂਟ ਉਸਤੋਂ ਵੀ ਆਮ ਹੈ।  ਇਸੇ ਲੜੀ ਵਿੱਚੋ ਰਣਵੀਰ ਅਲਾਹਾਵਾਦੀਆ ਦਾ ਕਮੇਂਟ ਵੀ ਸੀ। ਇਸ ਸ਼ੋਅ ਚ ਪਹਿਲਾਂ ਵੀ ਕੰਨਟੈਸਟਟਾਂ ਵਲੋਂ ਸੈਕਸ ਦੇ ਨਾਮ ਤੇ ਸਾਹਮਣੇ ਬੰਦੇ ਦੀ ਮਾਂ ਜਾਂ ਭੈਣ ਬਾਰੇ ਘਟੀਆ ਕਮੇਂਟ ਕਰਨਾ ਆਮ ਸੀ ਤੇ ਲੋਕੀਂ ਉਸ ਤੇ ਹੱਸਦੇ ਵੀ ਸੀ। ਪਰ ਰਣਵੀਰ ਜਿਹੜਾ ਕਿ ਇੱਕ ਪੌਡਕਾਸਟਰ ਹੈ , ਬਹੁਤ ਵੱਡੇ ਵੱਡੇ ਲੋਕਾਂ ਦੇ ਪੌਡਕਾਸਟ ਕਰ ਚੁੱਕਾ ਤੇ ਪ੍ਰਧਾਨਮੰਤਰੀ ਪਾਸੋਂ ਸਨਮਾਨਿਤ ਵੀ ਹੋਇਆ ਉਸਨੇ ਇਕ ਕਮੇਂਟ ਕੀਤਾ ਸੀ ਕਿ ਕਾਮੇਡੀਅਨ ਨੂੰ ਕਹਿੰਦਾ ਹੈ ਕਿ ਤੂੰ ਚਾਹੇ ਤਾਂ ਹਮੇਸ਼ਾਂ ਲਈ ਆਪਣੇ ਮਾਂ ਬਾਪ ਨੂੰ ਸੈਕਸ ਕਰਦੇ ਹੋਏ ਦੇਖ ਸਕਦਾਂ ਏਂ ਜਾਂ ਇੱਕ ਵਾਰ ਨਾਲ ਜੁਆਇੰਨ ਕਰਕੇ ਹਮੇਸ਼ਾਂ ਲਈ ਇਹ ਬੰਦ ਕਰਵਾ ਸਕਦਾਂ ਏ।  ਇਸ ਗੱਲ ਤੇ ਵੀ ਓਥੇ ਬੈਠੇ ਕਰੀਬ ਕਰੀਬ 70-80 ਲੋਕ ਖੂਬ ਹੱਸੇ ਬਾਅਦ ਚ ਮਾਮਲਾ ਤੂਲ ਫੜ੍ਹ ਗਿਆ। ਹੁਣ ਸਾਰਾ ਸਵਾਲ ਇਥੇ ਉਲਝ ਗਿਆ ਹੈ ਕਿ ਕਾਮੇਡੀ ਦੇ ਇਸ ਲੈਵਲ ਤੱਕ ਲਿਆਉਣ ਲਈ ਕੀ ਰੋਕਿਆ ਜਾ ਸਕਦਾ ਸੀ। ਆਖਿਰ ਮਨੋਰੰਜਨ ਤੇ ਸੈਕਸ ਵਿਚਲੀ ਇਸ ਤਹਿ ਨੂੰ ਸਪੋਰਟ ਕਰਨ ਵਾਲੇ ਲੋਕ ਕੌਣ ਹਨ।  ਕੀ ਇੰਟਰਨੈਟ ਤੇ ਪੋਰਨ ਰਾਂਹੀ ਕਿਸੇ ਵੀ ਚੀਜ਼ ਦੀ ਪਹੁੰਚ ਕਿੱਥੋਂ ਤੱਕ ਸਹੀ ਹੈ ਕਿੱਥੇ ਤੱਕ ਗਲਤ ਉਸਨੂੰ ਰੋਕਿਆ ਜਾ ਸਕਦਾ ਹੈ ਜਾਂ ਨਹੀਂ ? ਅਗਲਾ ਸਵਾਲ ਇਹ ਵੀ ਹੈ ਕਿ ਪੈਰਿੰਟਇੰਗ ਫੇਲ੍ਹ ਹੋ ਰਹੀ ਹੈ ਕਿ ਅਸੀਂ ਇਸ ਬਹੁਤਾਤ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜਾਂ ਨਹੀਂ ? ਅਡਲਟ ਕਮੇਡੀ ਠੀਕ ਹੈ ਪਰ ਉਸਦੀ ਹੱਦ ਖੁਦ ਨਿਰਧਾਰਿਤ ਕਰਨ ਦੀ ਲੋੜ ਹੈ ਇਹੋ ਚੀਜ਼ ਪੋਰਨ ਤੇ ਹੋਰ ਐਸੀ ਸਮਗਰੀ ਤੇ ਵੀ ਲਾਗੂ ਹੁੰਦੀ ਹੈ ਕਿ ਕਿਹੜੀ ਚੀਜ਼ ਕਿਸ ਉਮਰ ਚ ਕਿਸ ਹੱਦ ਤੱਕ ਤੁਹਾਡੇ ਬੱਚੇ ਤੱਕ ਪਹੁੰਚੇ, ਕਿ ਇਸਤੋਂ ਪਹਿਲਾਂ ਉਹ ਸਿਰਫ ਇਸ ਚ ਖੁੱਭ ਕੇ ਹੀ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਪਾਗ਼ਲ ਕਰ ਲੈਣ।  ਹਰਜੋਤ ਸਿੰਘ 70094 52602

"ਅਤਿ" ਦਾ ਫ਼ਲਸਫ਼ਾ 1. ਜ਼ਿਆਦਾ ਬੋਲਣਾ ਝੂਠੇ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ।  2. ਜ਼ਿਆਦਾ ਸੋਚਣਾ, ਉਦਾਸੀ ਦਾ ਕਾਰਨ ਬਣਦਾ ਹੈ। 3. ਜ਼ਿਆਦਾ ਰੋਣਾ,ਨਿਗ੍ਹਾ( Eyesight) ਨੂੰ ਖ਼ਰਾਬ ਕਰਦਾ ਹੈ। 4. ਕਿਸੇ ਨਾਲ ਜ਼ਿਆਦਾ ਪਿਆਰ, ਤੁਹਾਡਾ ਆਤਮ ਵਿਸ਼ਵਾਸ਼ ਖਤਮ ਕਰ ਦਿੰਦਾ ਹੈ। 5. ਲੋਕਾਂ ਦੀ ਜ਼ਿਆਦਾ ਪ੍ਰਵਾਹ ਕਰਨ ਤੇ ਉਹ ਹਲਕੇ ਵਿੱਚ ਲੈਣਾ ਸ਼ੁਰੂ ਕਰ ਦਿੰਦੇ ਹਨ। 6. ਜੇਕਰਬਹੁਤ ਜ਼ਿਆਦਾ ਮਜ਼ਾਕ ਕਰੋਗੇਂ,ਤਾਂ ਲੋਕ ਗੰਭੀਰਤਾ ਨਾਲ ਨਹੀਂ ਲੈਣਗੇ। 7. ਜੇਕਰ ਬਹੁਤ ਜ਼ਿਆਦਾ ਵਿਸ਼ਵਾਸ਼ ਕਰੋਗੇ, ਤਾਂ ਵਿਸ਼ਵਾਸਘਾਤ ਹੋਵੇਗਾ। 8. ਬਹੁਤ ਜ਼ਿਆਦਾ ਕੰਮ ਕਰਾਂਗੇ, ਤਾਂ ਤਣਾਅ ਜ਼ਿੰਦਗੀ ਨੂੰ ਖ਼ਤਮ ਕਰ ਦੇਵੇਗਾ। 9.ਜ਼ਿਆਦਾ ਖਾਣਾ ਮੋਟਾਪੇ ਵੱਲ, ਵੱਧ ਸੌਣਾ ਨਿਕੰਮੇਪਣ ਵੱਲ ਨੂੰ ਲੈਕੇ ਜਾਂਦਾ ਹੈ। 10. ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਦੌੜ ਜ਼ਿੰਦਗੀ ਦੇ ਸੁੱਖਾਂ ਤੋਂ ਵਾਂਝਾ ਕਰ ਦਿੰਦੀ ਹੈ। 11. ਹਰ ਚੀਜ਼ ਦੀ ਅਲਚੋਨਾ ਕਰੋਗੇ ਤਾਂ ਲੋਕ ਤੁਹਾਨੂੰ ਬੋਲਬਲੰਡਰ ਸਮਝਣਾ ਸ਼ੁਰੂ ਕੇ ਦੇਣਗੇ। ਇਸ ਕਰਕੇ, ਹਮੇਸ਼ਾ "ਅਤਿ" ਤੋਂ ਬਚੋ! ਰੁਕੋ ਤੇ ਹਰੇਕ ਪਲ ਨੂੰ ਮਾਣੋ। ਆਪਣੇ ਸ਼ਬਦਾਂ ਨੂੰ ਆਪਣੇ ਸਮੇਂ ਨੂੰ ਕਿਫ਼ਾਇਤੀ ਰੂਪ ਵਿੱਚ ਵਰਤੋ। ਹਰਜੋਤ ਸਿੰਘ 70094 52602

ਯਾਦ ਰੱਖੋ : ਬਹੁਤ ਥੋੜ੍ਹੇ ਲੋਕ ਹਨ ਜਿਹੜੇ ਤੁਹਾਡੀ ਖੁਸ਼ੀ ਬਰਦਾਸ਼ਤ ਕਰ ਸਕਦੇ ਹਨ, ਇਸ ਲਈ ਬਹੁਤ ਧਿਆਨ ਨਾਲ ਖੁਸ਼ੀਆਂ ਸਾਂਝੀਆਂ ਕਰੋ। ਜੇਕਰ ਤੁਸੀਂ ਜਿਸ ਮਾਹੌਲ ਵਿੱਚ ਹੋ ਉਸਦਾ ਆਨੰਦ ਨਹੀਂ ਮਾਣ ਪਾ ਰਹੇ ਤਾਂ ਜਾਂ ਤਾਂ ਤੁਸੀਂ ਡਿਪਰੇਸ਼ਨ ਵਿੱਚ ਹੋ ਜਾਂ ਜਾਣ ਵਾਲੇ ਹੋ, ਇਸ ਆਦਤ ਨੂੰ ਬਦਲਕੇ ਤੁਸੀ ਸਹੀ ਹੋ ਸਕਦੇ ਹੋ। #HarjotDiKalam ਤੁਸੀਂ ਬਹੁਤੇ ਰਿਸ਼ਤੇ ਇਸ ਲਈ ਵਿਗਾੜ ਲੈਂਦੇ ਹਨ ਕਿਉਕਿ ਤੁਸੀ ਇਹ ਪਾਇਆ ਕਿ ਸਾਹਮਣੇ ਵਾਲੇ ਉਵੇ ਨਹੀਂ ਕਰ ਰਿਹਾ ਜਿਵੇਂ ਤੁਸੀਂ ਦਿਮਾਗ਼ ਚ ਖਿਆਲ ਬੁਣ ਰੱਖਿਆ। ਦਿਮਾਗੀ ਖਿਆਲ ਤੇ ਅਸਲ ਹਾਲਾਤਾਂ ਵਿਚਲੇ ਫ਼ਰਕ ਸਮਝਣ ਦੀ ਕੋਸ਼ਿਸ਼ ਕਰੋ। ਕੁਝ ਲੋਕੀਂ ਆਦਤਨ ਨਕਰਾਤਮਕ ਮਾਹੌਲ ਸਿਰਜਦੇ ਹਨ, ਇਹ ਸਹੀ ਬੰਦੇ ਦੀ ਮਾਨਸਿਕ ਸਿਹਤ ਨੂੰ ਵੀ ਨੁਕਸਾਨ ਕਰਦੇ ਹਨ। ਐਸੇ ਲੋਕਾਂ ਨੂੰ ਹਮੇਸ਼ਾਂ ਮਦਦ ਕਰੋ ਉਸ ਮਾਹੌਲ ਵਿੱਚੋ ਨਿਕਲਣ ਦੀ, ਪਰ ਕਦੇ ਵੀ ਇਹ ਨਾ ਕਰ ਬੈਠਣਾ ਕਿ ਬਿਲਕੁੱਲ ਉਵੇ ਹੋ ਜਾਵੋਂ। ਤੇ ਕਿਸੇ ਜਾਣਨ ਵਾਲੇ ਦੇ ਸਟੇਟਸ ਨੂੰ ਇਹ ਸੋਚਕੇ ਨਾ ਪੜ੍ਹੋ ਕਿ ਇਹ ਤੁਹਾਡੇ ਬਾਰੇ ਲਿਖਿਆ ਜਾਂ ਦੱਸਿਆ ਗਿਆ ਹੈ। 🤣 ਹਰਜੋਤ ਸਿੰਘ 70094 52602

ਯਾਦ ਰੱਖੋ : ਬਹੁਤ ਥੋੜ੍ਹੇ ਲੋਕ ਹਨ ਜਿਹੜੇ ਤੁਹਾਡੀ ਖੁਸ਼ੀ ਬਰਦਾਸ਼ਤ ਕਰ ਸਕਦੇ ਹਨ, ਇਸ ਲਈ ਬਹੁਤ ਧਿਆਨ ਨਾਲ ਖੁਸ਼ੀਆਂ ਸਾਂਝੀਆਂ ਕਰੋ। ਜੇਕਰ ਤੁਸੀਂ ਜਿਸ ਮਾਹੌਲ ਵਿੱਚ ਹੋ ਉਸਦਾ ਆਨੰਦ ਨਹੀਂ ਮਾਣ ਪਾ ਰਹੇ ਤਾਂ ਜਾਂ ਤਾਂ ਤੁਸੀਂ ਡਿਪਰੇਸ਼ਨ ਵਿੱਚ ਹੋ ਜਾਂ ਜਾਣ ਵਾਲੇ ਹੋ, ਇਸ ਆਦਤ ਨੂੰ ਬਦਲਕੇ ਤੁਸੀ ਸਹੀ ਹੋ ਸਕਦੇ ਹੋ। #HarjotDiKalam ਤੁਸੀਂ ਬਹੁਤੇ ਰਿਸ਼ਤੇ ਇਸ ਲਈ ਵਿਗਾੜ ਲੈਂਦੇ ਹਨ ਕਿਉਕਿ ਤੁਸੀ ਇਹ ਪਾਇਆ ਕਿ ਸਾਹਮਣੇ ਵਾਲੇ ਉਵੇ ਨਹੀਂ ਕਰ ਰਿਹਾ ਜਿਵੇਂ ਤੁਸੀਂ ਦਿਮਾਗ਼ ਚ ਖਿਆਲ ਬੁਣ ਰੱਖਿਆ। ਦਿਮਾਗੀ ਖਿਆਲ ਤੇ ਅਸਲ ਹਾਲਾਤਾਂ ਵਿਚਲੇ ਫ਼ਰਕ ਸਮਝਣ ਦੀ ਕੋਸ਼ਿਸ਼ ਕਰੋ। ਕੁਝ ਲੋਕੀਂ ਆਦਤਨ ਨਕਰਾਤਮਕ ਮਾਹੌਲ ਸਿਰਜਦੇ ਹਨ, ਇਹ ਸਹੀ ਬੰਦੇ ਦੀ ਮਾਨਸਿਕ ਸਿਹਤ ਨੂੰ ਵੀ ਨੁਕਸਾਨ ਕਰਦੇ ਹਨ। ਐਸੇ ਲੋਕਾਂ ਨੂੰ ਹਮੇਸ਼ਾਂ ਮਦਦ ਕਰੋ ਉਸ ਮਾਹੌਲ ਵਿੱਚੋ ਨਿਕਲਣ ਦੀ, ਪਰ ਕਦੇ ਵੀ ਇਹ ਨਾ ਕਰ ਬੈਠਣਾ ਕਿ ਬਿਲਕੁੱਲ ਉਵੇ ਹੋ ਜਾਵੋਂ। ਤੇ ਕਿਸੇ ਜਾਣਨ ਵਾਲੇ ਦੇ ਸਟੇਟਸ ਨੂੰ ਇਹ ਸੋਚਕੇ ਨਾ ਪੜ੍ਹੋ ਕਿ ਇਹ ਤੁਹਾਡੇ ਬਾਰੇ ਲਿਖਿਆ ਜਾਂ ਦੱਸਿਆ ਗਿਆ ਹੈ। 🤣 ਹਰਜੋਤ ਸਿੰਘ 70094 52602

ਭੁੱਖ ਹੜਤਾਲ ਜਾਂ ਲੰਮੇ ਵਰਤ ਦੌਰਾਨ ਸਰੀਰ ਵਿਚ ਕੀ ਬਦਲਾਅ ਹੁੰਦੇ ਹਨ? ਪਹਿਲੇ 24 ਘੰਟਿਆਂ ਤੱਕ, ਸਰੀਰ ਪਹਿਲਾਂ ਲੀਵਰ ਅਤੇ ਖੂਨ ਵਿੱਚ ਸਟੋਰ ਕੀਤੇ ਗੁਲੂਕੋਜ਼ (ਗਲਾਈਕੋਜਨ) ਨੂੰ ਵਰਤਦਾ ਹੈ। ਇਸ ਦੌਰਾਨ, ਇੰਸੁਲਿਨ ਦੀ ਲੈਵਲ ਘਟ ਜਾਂਦੀ ਹੈ, ਜੋ ਗੁਲੂਕੋਜ਼ ਦੇ ਸਟੋਰ ਨੂੰ ਵਰਤਣ ਲਈ ਸਰੀਰ ਨੂੰ ਤਿਆਰ ਕਰਦਾ ਹੈ। ਨਤੀਜੇ ਵਜੋਂ, ਭੁੱਖ ਵਧਦੀ ਹੈ, ਅਤੇ ਕੁਝ ਲੋਕਾਂ ਨੂੰ ਸਰੀਰ ਕਮਜ਼ੋਰ ਜਿਹਾ ਮਹਿਸੂਸ ਹੁੰਦਾ ਹੈ। ਅਗਲੇ 24-48 ਘੰਟਿਆਂ ਦੌਰਾਨ,ਜਦੋਂ ਗਲਾਈਕੋਜਨ ਸਟੋਰ ਮੁੱਕ ਜਾਂਦੇ ਹਨ, ਸਰੀਰ ਚਰਬੀ (ਫੈਟ) ਦੇ ਜਮ੍ਹਾਂ ਸਟੋਰਜ਼ ਦੀ ਵਰਤੋਂ ਸ਼ੁਰੂ ਕਰਦਾ ਹੈ। ਲੀਵਰ ਚਰਬੀ ਨੂੰ ਕੀਟੋਨ ਬਾਡੀਜ਼ ਵਿੱਚ ਬਦਲਦਾ ਹੈ, ਜੋ ਦਿਮਾਗ ਲਈ ਊਰਜਾ ਦਾ ਮੁੱਖ ਸਰੋਤ ਬਣਦੀਆਂ ਹਨ।ਭੁੱਖ ਘੱਟ ਮਹਿਸੂਸ ਹੁੰਦੀ ਹੈ, ਕਿਉਂਕਿ ਕੀਟੋਨ ਭੁੱਖ ਦਬਾ ਦਿੰਦੇ ਹਨ।ਗ੍ਰੋਥ ਹਾਰਮੋਨ ਦੀ ਉਤਪੱਤੀ ਵਧਦੀ ਹੈ, ਜੋ ਮਾਸਪੇਸ਼ੀਆਂ ਅਤੇ ਪ੍ਰੋਟੀਨ ਦਾ ਬਚਾਅ ਕਰਦੇ ਹਨ।ਦਿਮਾਗ ਤੇਜ਼ੀ ਨਾਲ ਕੀਟੋਨ ਵਰਤਣ ਲਈ ਸਰੀਰ ਤੇ ਖੁਦ ਨੂੰ ਤਿਆਰ ਕਰ ਲੈਂਦਾ ਹੈ। ਤੀਸਰੇ ਦਿਨ ਤੋਂ ਸੱਤਵੇਂ ਦਿਨ ਤੱਕ ਚਰਬੀ ਮੁੱਖ ਊਰਜਾ ਸਰੋਤ ਬਣ ਜਾਂਦਾ ਹੈ ਕੀਟੋਨ ਦਾ ਲੈਵਲ ਸਭ ਤੋਂ ਹਾਈ ਹੁੰਦਾ ਹੈ ਜੋ ਦਿਮਾਗ ਅਤੇ ਦਿਲ ਨੂੰ ਜ਼ਰੂਰੀ ਊਰਜਾ ਮੁਹੱਈਆ ਕਰਦੇ ਹਨ। ਅੰਗ ਤੇ ਮਾਸਪੇਸ਼ੀਆਂ ਸਲਾਮਤ ਰਹਿੰਦੇ ਹਨ ਕਿਉਂਕਿ ਸਰੀਰ ਚਰਬੀ ਨੂੰ ਵਰਤ ਰਿਹਾ ਹੁੰਦਾ ਹੈ, ਇਸ ਦੌਰਾਨ ਭੁੱਖ ਬਹੁਤ ਘੱਟ ਹੁੰਦੀ ਹੈ, ਅਤੇ ਬਹੁਤ ਸਾਰੇ ਲੋਕ ਦਿਮਾਗੀ ਤੇਜ਼ੀ (ਮੈਂਟਲ ਕਲੈਰਟੀ) ਮਹਿਸੂਸ ਕਰਦੇ ਹਨ ਸੱਤਵੇਂ ਦਿਨ ਤੋਂ ਬਾਅਦ ਚਰਬੀ ਦੀ ਵਰਤੋਂ ਜਾਰੀ ਰਹਿੰਦੀ ਹੈ ਪਰ ਇਸਦੀ ਮਾਤਰਾ ਘਟਣ ਕਰਕੇ ਖਤਰੇ ਵਧਦੇ ਹਨ, ਜਿਵੇਂ ਹੀ ਸਰੀਰ ਦੀ ਚਰਬੀ 5-7% ਤੋਂ ਘੱਟ ਰਹਿ ਜਾਂਦੀ ਹੈ, ਤਾਂ ਦਿਮਾਗ ਮਾਸਪੇਸ਼ੀਆਂ ਤੋਂ ਪ੍ਰੋਟੀਨ ਦੀ ਖਾਣਾ ਸ਼ੁਰੂ ਕਰ ਦਿੰਦਾ ਹੈ। ਦਿਮਾਗ ਅਤੇ ਜ਼ਰੂਰੀ ਅੰਗਾਂ ਲਈ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਲਿਗਮੈਂਟਸ ਤੋਂ ਊਰਜਾ ਲੈਣੀ ਪੈਂਦੀ ਹੈ। ਜਿਉਂ ਹੀ ਚਰਬੀ ਤੇ ਵਾਧੂ ਪ੍ਰੋਟੀਨ ਖਤਮ ਹੋਣਾ ਸ਼ੁਰੂ ਹੁੰਦਾ ਹੈ ਦਿਮਾਗ਼ ਪਹਿਲਾਂ ਗੈਰ ਜ਼ਰੂਰੀ ਕੰਮ ਰੋਕਦਾ ਹੈ ਤੇ ਅੰਗਾਂ ਨੂੰ ਹੌਲੀ ਹੌਲੀ ਊਰਜਾ ਦੇਣੀ ਬੰਦ ਕਰ ਦਿੰਦਾ ਹੈ ਤੇ ਫਿਰ ਅਖ਼ੀਰ ਵਿੱਚ ਜ਼ਰੂਰੀ ਅੰਗਾਂ ਨੂੰ ਵੀ ਰੋਕਣਾ ਸ਼ੁਰੂ ਕਰ ਦਿੰਦਾ ਹੈ, ਇਥੇ ਜਾ ਕੇਮਲਟੀਪਲ ਆਰਗਨ ਫੇਲਿਅਰ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਲੰਮੇ ਵਰਤ ਨੂੰ ਡਾਕਟਰੀ ਨਿਗਰਾਨੀ ਹੇਠ ਹੀ ਕੀਤਾ ਜਾਣਾ ਚਾਹੀਦਾ ਹੈ। ਹਰਜੋਤ ਸਿੰਘ 70094 52602

ਫਰਾਇਡ ਦੀ ਮਨੋਵਿਗਿਆਨ ਦੀ ਥਿਊਰੀ ਹੈ ਜਿਸ ਚ ਉਹ ਦੱਸਦਾ ਹੈ ਕਿ ਆਦਮੀ ਔਰਤ ਨੂੰ ਦੋ ਤਰੀਕਿਆਂ ਨਾਲ ਵੇਖਦਾ ਹੈ ਇੱਕ ਔਰਤ ਵਿੱਚ ਉਹ ਆਪਣੀ ਮਾਂ ਦਾ ਪ੍ਰਤੀਬਿੰਬ ਦੇਖਦਾ ਹੈ ਤੇ ਉਸਨੂੰ ਉਹ ਪਤਨੀ ਬਣਾਉਣਾ ਚਾਹੁੰਦਾ ਹੈ ਤੇ ਇੱਕ ਵਿੱਚ ਪੇਸ਼ਾ ਕਰਨ ਵਾਲੀ ਔਰਤ ਦਾ ਜਿਸ ਨਾਲ ਉਹ ਆਪਣੀਆਂ ਸਾਰੀਆਂ ਸੈਕਸ ਫੇਂਟੇਸੀ ਪੂਰੀਆਂ ਕਰਨਾ ਲੋਚਦਾ ਹੈ। ਇਸਨੂੰ ਫਰਾਇਡ ਮੇਡੋਨਾ ਹੋਅਰ ਜਾਂ ਮੈਡੋਨਾ ਮਿਸਟ੍ਰੇਸ ਕੰਪਲੈਕਸ ਕਿਹਾ ਜਾ ਸਕਦਾ ਹੈ। ਮਰਦ ਨੇ ਇਸਨੂੰ ਸਮਾਜਿਕ ਵਿਕਾਸ ਦੇ ਦੌਰਾਨ ਸਿੱਖਿਆ ਹੈ ਤੇ ਬਚਪਨ ਤੋਂ ਹੀ ਮਨੋ ਵਿਗਿਆਨ ਦੇ ਤੌਰ ਤੇ ਉਸਦੀ ਮਾਂ ਵੱਲੋਂ ਕੀਤੀ ਉਸਦੀ ਦੇਖਭਾਲ ਤੇ ਬੱਚਿਆਂ ਪ੍ਰਤੀ ਕਰੱਤਵ ਵੇਖ ਕੇ ਉਹ ਬਿਲਕੁੱਲ ਉਹੋ ਜਿਹੀ ਪਤਨੀ ਹੀ ਚਾਹੁੰਦਾ ਹੈ। ਇਸਦਾ ਇੱਕ ਕਾਰਨ ਇਹ ਹੈ ਕਿ ਬੱਚੇ ਦੇ ਸਾਹਮਣੇ ਤੋਂ ਮਾਂ ਦਾ ਪਤਨੀ ਜਾਂ ਪ੍ਰੇਮਿਕਾ ਵਾਲਾ ਰੂਪ ਹਮੇਸ਼ਾਂ ਹੀ ਲੁਕਿਆ ਰਹਿੰਦਾ ਹੈ। ਇਸ ਤਰ੍ਹਾਂ ਇੱਕ ਆਦਮੀ ਖਾਸ ਕਰਕੇ ਭਾਰਤੀ ਸਮਾਜ ਚ ਆਦਮੀ ਇਸ ਕੰਪਲੈਕਸ ਨੂੰ ਹੋਰ ਵੀ ਗਹਿਰੇ ਤਰੀਕੇ ਨਾਲ ਅਨੁਭਵ ਕਰਦਾ ਹੈ। ਇਸ ਲਈ ਲਿਵ ਇਨ ਰਿਲੇਸ਼ਨ ਜਾਂ ਲਵ ਮੈਰਿਜ਼ ਅਕਸਰ ਵਿਆਹ ਦੀ ਗੱਲ ਆਉਣ ਤੇ ਟੁੱਟ ਜਾਂਦੇ ਹਨ, ਕਿਉੰਕਿ ਆਦਮੀ ਸੈਕਸੁਅਲ ਹਾਈਪਰ ਐਕਟਿਵ ਹੋਣ ਵਾਲੀ ਔਰਤ ਨਾਲ ਵਿਆਹ ਕਰਵਾਉਣ ਦਾ ਨਹੀਂ ਸੋਚ ਪਾਉਂਦਾ। ਹਾਂ ਅਜਿਹੀ ਕੋਈ ਹੋਰ ਔਰਤ,ਵਿਆਹੀ ਜਾਂ ਕੁਆਰੀ, ਜ਼ੇਕਰ ਅਫੇਅਰ ਲਈ ਤਿਆਰ ਹੋਏ ਤਾਂ ਉਹ ਝੱਟ ਤਿਆਰ ਹੋ ਜਾਂਦੇ ਹਨ। ਲਵ ਮੈਰਿਜ਼ ਤੋਂ ਬਾਅਦ ਵੀ ਲੋਕੀਂ ਅਫੇਅਰ ਇਸ ਲਈ ਹੀ ਕਰਨਾ ਸ਼ੁਰੂ ਕਰ ਦਿੰਦੇ ਹਨ। ਜਿਸਦਾ ਇੱਕ ਕਾਰਨ ਇਹ ਵੀ ਹੈ ਕਿ ਜਦੋਂ ਆਦਮੀ ਔਰਤ ਨੂੰ ਪਤਨੀ ਦੇ ਵਜੋਂ ਦੇਖਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸਦਾ ਵਿਹਾਰ ਉਸ ਤੋਂ ਬਦਲ ਜਾਂਦਾ ਹੈ ਉਹ ਉਸ ਕੋਲੋਂ ਮਿਸਟਰੇਸ ਵਾਲੀਆਂ ਹਰਕਤਾਂ ਨਹੀਂ ਕਰਵਾ ਪਾਉਂਦਾ ਕਿਉਕਿ ਸਮਾਜਿਕ ਵਿਕਾਸ ਅਨੁਸਾਰ ਉਸਨੂੰ ਲਗਦਾ ਹੈ ਕਿ ਐਸੀਆਂ ਹਰਕਤਾਂ ਉਸਦੇ ਬੱਚਿਆਂ ਤੇ ਬੁਰਾ ਅਸਰ ਪਾ ਸਕਦੀਆਂ ਹਨ। ਇਸ ਲਈ ਉਹ ਉਸ ਔਰਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਉਸਦੀਆਂ ਸੈਕਸ ਜਾਂ ਰੁਮਾਂਟਿਕ ਇੱਛਾਵਾਂ ਇਗਨੋਰ ਵੀ ਕਰਨਾ ਸ਼ੁਰੂ ਕਰ ਦਿੰਦੇ ਹਨ। ਜਦਕਿ ਉਹ ਐਸੀਆਂ ਇੱਛਾਵਾਂ ਦੀ ਪੂਰਤੀ ਲਈ ਅਕਸਰ ਬਾਹਰ ਵੱਲ ਨੂੰ ਦੌੜਣ ਦੀ ਕੋਸ਼ਿਸ਼ ਕਰਦਾ ਹੈ ਜਿੱਥੇ ਉਹ ਕੋਈ ਮਿਸਟ੍ਰੈਸ ਲਭਦਾ ਹੈ ਭਾਵੇਂ ਉਹ ਕਿਸੇ ਹੋਰ ਦੀ ਪਤਨੀ ਹੀ ਹੋਏ ਤੇ ਬੱਚਿਆਂ ਦੀ ਮਾਂ ਵੀ। ਉਹਨਾਂ ਨੂੰ ਖੁਦ ਉਹਨਾਂ ਦੇ ਹਸਬੈਂਡ ਨੇ ਇਗਨੋਰ ਕੀਤਾ ਹੁੰਦਾ ਤੇ ਇੰਝ ਸਮਾਜ ਚ ਗੈਰ ਸਮਾਜਿਕ ਰਿਸ਼ਤੇ ਬਣਨੇ ਸ਼ੁਰੂ ਹੁੰਦੇ ਹਨ। ਮਿਸਟ੍ਰੈਸ ਨਾਲ ਸੈਕਸ ਵੇਲੇ ਉਸਦਾ ਪੂਰਾ ਧਿਆਨ ਉਸਨੂੰ dominate ਕਰਕੇ ਇੱਕ ਸਜ਼ਾ ਜਾਂ ਸੰਤੁਸ਼ਟੀ ਦੇਕੇ ਖੁਦ ਨੂੰ ਸੁਪਰੀਮ ਮੇਲ ਸਾਬਿਤ ਕਰਨ ਦੀ ਹਰ ਕੋਸ਼ਿਸ਼ ਹੁੰਦੀ ਹੈ। #HarjotDiKalam ਫ਼ਿਲਮਾਂ ਤੇ ਕਿਤਾਬਾਂ ਨੇ ਜਿੱਥੇ ਔਰਤ ਨੂੰ ਇਹੀ ਸਿਖਾਇਆ ਕਿ ਬਰਾਬਰੀ ਅਜੋਕੇ ਸਮੇਂ ਚ ਆ ਗਈ ਤੇ ਉਹ ਵੀ ਬਿਲਕੁਲ ਉਵੇਂ ਹੀ ਬਿਹੇਵ ਕਰ ਸਕਦੀਆਂ ਹਨ ਤਾਂ ਉਹਨਾਂ ਨੂੰ ਅਕਸਰ ਇਹ ਭੁੱਲ ਜਾਂਦੀਆਂ ਹਨ ਕਿ ਸਮਾਜਿਕ ਰਿਸ਼ਤੇ ਵਿੱਚ ਆਉਣ ਲਈ ਔਰਤ ਨੂੰ ਬਹੁਤ ਕੁਝ ਛੱਡਣਾ ਪੈਂਦਾ ਹੈ, ਨਹੀਂ ਤਾਂ ਅਖ਼ੀਰ ਸਮਾਜਿਕ ਰਿਸ਼ਤੇ ਵਿੱਚ ਐਸੀ ਖਾਈ ਬਣ ਜਾਂਦੀ ਹੈ ਕਿ ਉਹ ਕਦੇ ਭਰਦੀ ਹੀ ਨਹੀਂ। ਬਾਕੀ ਸੋਸ਼ਲ ਮੀਡੀਆ ਹਮੇਸ਼ਾਂ ਹੀ ਐਸੀਆਂ ਔਰਤਾਂ ਨੂੰ ਟਾਰਗੈਟ ਕਰਦਾ ਹੈ ਜਿਹੜੀਆਂ ਸੈਕਸ, ਸਰੀਰ, ਮੇਲ ਫਰੈਂਡਜ , ਪਾਰਟੀਜ਼ ਤੇ ਹੋਰ ਐਸੀਆਂ ਚੀਜ਼ਾਂ ਚ ਗ੍ਰਸਿਤ ਹੁੰਦੀਆਂ ਹਨ ਕਿਉਕਿ ਉਹਨਾ ਦੀ ਨਜ਼ਰ ਚ ਉਹ whore ਜਾਂ ਮਿਸਟ੍ਰੇਸ ਹਨ ਅਜਿਹੀਆਂ ਔਰਤਾਂ ਨੂੰ ਅਜਿਹੀ ਸ਼ਬਦਾਵਲੀ ਵਰਤਕੇ ਅਕਸਰ ਦਿਮਾਗੀ ਸੈਕਸੁਅਲ ਫਰਸਟਰੇਸ਼ਨ ਨੂੰ ਬਾਹਰ ਕੱਢਿਆ ਜਾਂਦਾ ਹੈ। ਇਸਨੂੰ ਇੱਕ ਸਲੱਟ ਸ਼ੇਮਿੰਗ ਵੀ ਕਿਹਾ ਜਾਂਦਾ ਹੈ ਜਿਹੜਾ ਕਿ ਮੈਡੋਨਾ ਮਿਸਟ੍ਰੇਸ ਕੰਪਲੈਕਸ ਦਾ ਹੀ ਇੱਕ ਰੂਪ ਹੈ ਜਿੱਥੇ ਸਿਰਫ ਮੈਡੋਨਾ ਭਾਵ ਮਾਂ ਦੇ ਪ੍ਰਤੱਖ ਗੁਣਾਂ ਵਾਲੀ ਔਰਤ ਨੂੰ ਇੱਜ਼ਤ ਦੇਣ ਦੀ ਗੱਲ ਦਿਮਾਗ਼ ਵਿੱਚ ਆਉਂਦੀ ਹੈ ਤੇ ਮਿਸਟ੍ਰੈਸ ਵਾਲੀ ਨੂੰ ਨਹੀਂ। ਜਦਕਿ ਸੱਚ ਇਹੀ ਹੈ ਕਿ ਉਮਰ ਤੇ ਰਿਸ਼ਤੇ ਮੁਤਾਬਿਕ ਹਰ ਔਰਤ ਵਿੱਚ ਹੀ ਮੈਡੋਨਾ ਤੇ ਮਿਸਟ੍ਰੇਸ ਦਾ ਰੂਪ ਹੀ ਸਕਦਾ ਹੈ। ਹੁਣ ਐਨਾ ਜ਼ਰੂਰ ਹੈ ਕਿ ਆਧੁਨਿਕ ਸਮਾਜ ਵਿੱਚ ਔਰਤ ਨੇ ਆਪਣੇ ਮਿਸਟ੍ਰੇਸ ਵਾਲੇ ਰੂਪ ਨੂੰ ਵਧੇਰੇ ਖੁੱਲ੍ਹ ਨਾਲ ਉਜਾਗਰ ਕਰਨਾ ਸ਼ੁਰੂ ਕੀਤਾ ਹੈ ਜਿਸ ਨਾਲ ਸਮਾਜਿਕ ਢਾਂਚੇ ਵਿੱਚ ਇੱਕ ਵੱਖਰੀ ਕਿਸਮ ਦੀ ਹਲਚਲ ਹੈ। ਇਸ ਲਈ ਫੇਮਨਿਜ਼ੀਮ ਦੇ ਖਿਲਾਫ ਇੱਕ ਕਿਸਮ ਦਾ ਸੋਸ਼ਲ ਮੀਡੀਆ ਅੰਦੋਲਨ ਹੈ ਕਿ "ਨੈਵਰ ਮੈਰੀ ਆ ਲਿਬਰਲ ਵੋਮੈਨ "। ਇਸ ਬਾਰੇ ਹੋਰ ਗੱਲਾਂ ਫੇਰ ਕਦੇ ... ਹਰਜੋਤ ਸਿੰਘ 70094 52602

ਪ੍ਰਧਾਨ ਮੰਤਰੀ ਦੇ ਤੌਰ ਤੇ ਮਨਮੋਹਨ ਸਿੰਘ ਦੁਆਰਾ ਕੀਤੇ ਗਏ ਕੁਝ ਕੰਮ 1. ਆਧਾਰ ਕਾਰਡ ਦੀ ਸ਼ੁਰੂਆਤ ਜਿਸ ਨਾਲ ਅੱਜ ਬੈਕਿੰਗ ਤੋਂ ਲੈਕੇ ਹਰੇਕ ਸਹੂਲਤ ਆਸਾਨ ਹੋਈ। 2. NPCI ਦੀ ਸ਼ੁਰੂਆਤ , ਜਿਸਨੇ ਬਾਅਦ ਚ UPI ਵਿਕਸਤ ਕੀਤੀ। 3. RIght to Information: ਸੂਚਨਾ ਦਾ ਅਧਿਕਾਰ ਕਾਨੂੰਨ ਜਿਸ ਨਾਲ ਸਰਕਾਰੀ ਕੰਮਕਾਰ ਚ ਪਾਰਦ੍ਰਸ਼ਤਾ ਆਈ। ਹਾਲਾਂਕਿ ਇਹੀ ਕਾਨੂੰਨ ਕਰਕੇ ਖੁਦ ਮਨਮੋਹਨ ਸਰਕਾਰ ਨੂੰ ਕਈ ਜਗ੍ਹਾ ਮੁਸ਼ਕਲ ਹੋਈ। 4. Right to Food : ਭੋਜਨ ਦਾ ਅਧਿਕਾਰ ਐਕਟ: ਜਿਸ ਤਹਿਤ ਅੱਜ ਵੀ 66% ਜਨਤਾ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ। 5. Right to Work : ਮਨਰੇਗਾ ਜਿਹੜਾ ਹਰੇਕ ਪੇਂਡੂ ਨੂੰ ਘੱਟੋ ਘੱਟ 100 ਦਿਨ ਦਾ ਕੰਮ ਦਿੰਦਾ। 6. ਅਮਰੀਕਾ ਨਾਲ ਪ੍ਰਮਾਣੂ ਸਮਝੌਤਾ: ਜਿਸ ਨਾਲ ਭਾਰਤ ਅਮਰੀਕਾ ਦੇ ਸਬੰਧ ਵੀ ਸੁਧਰੇ ਤੇ ਭਾਰਤ ਦੀ ਵਿਦੇਸ਼ ਨੀਤੀ ਵਧੀਆ ਹੋਈ। 7. ਭੂਮੀ ਅਧਗ੍ਰਹਿਣ ਕਾਨੂੰਨ ਬਦਲਿਆ ਜਿਸ ਨਾਲ ਅੰਗਰੇਜ਼ ਵੇਲੇ ਦਾ ਕਾਨੂੰਨ ਖਤਮ ਹੋਕੇ ਵਧੇਰੇ ਮੁਆਵਜ਼ੇ ਨਾਲ ਕਾਨੂੰਨ । 8. ਚੰਦਰਯਾਨ ਤੇ ਮਾਰਸ ਮਿਸ਼ਨ। 9. ਭਾਰਤ ਦੇ ਹਰ ਪਿੰਡ ਨੂੰ ਫ਼ਾਈਬਰ ਨੈਟਵਰਕ ਨਾਲ ਜੋੜ ਕੇ ਡਿਜ਼ੀਟਲ ਇੰਡੀਆ ਦੀ ਪਹਿਲ ਦੀ ਸੋਚ। 10. ਪੰਜਾਬ ਨੂੰ IISER ਮੋਹਾਲੀ ਤੇ ਹੋਮੀ ਜਹਾਂਗੀਰ ਭਾਬਾ ਕੈਂਸਰ ਹਸਪਤਾਲ ਨਿਊ ਚੰਡੀਗੜ੍ਹ ਵਰਗੇ ਪ੍ਰੋਜੇਕਟ। 11. ਸਾਲ 2008 ਵਿੱਚ ਕਿਸਾਨਾਂ ਤੇ ਸਟੱਡੀ ਲਈ ਲੋਂਨ ਮਾਫੀ। 12.ਜ਼ੀਰੋ ਬੇਲੇਂਸ ਬੈਂਕ ਅਕਾਊਂਟ ਜਿਹੜਾ ਬਾਅਦ ਚ ਹਨ ਧਨ ਯੋਜਨਾ ਬਣਿਆ। #HarjotDiKalam #RipDrManMohanSingh 13.2008 ਦੀ ਅਮਰੀਕਾ ਮੰਦੀ ਚੋਂ ਦੇਸ਼ ਨੂੰ ਬਚਾ ਲਈ। 14. Right to Education: ਸਿੱਖਿਆ ਦਾ ਅਧਿਕਾਰ ਹਰੇਕ ਬੱਚੇ ਨੂੰ ਘੱਟੋ ਘੱਟ 8 ਸਾਲ ਦੀ। 15. ਜਨਨੀ ਸੁਰੱਖਿਆ ਯੋਜਨਾ ਤਹਿਤ : ਹਸਪਤਾਲ ਵਿੱਚ ਬੱਚੇ ਦੇ ਜਨਮ ਨੂੰ ਲਈ ਆਸ਼ਾ ਵਰਕਰ ਵਰਗਾ ਸਿਹਤ ਢਾਂਚਾ, ਮੁੜ ਤੋਂ ਏਮਜ਼ ਤੇ ਆਈ ਆਈ ਟੀ ਬਣਾਉਣ ਦੀ ਸ਼ੁਰੂਆਤ। 16. ਰਾਸ਼ਟਰੀ ਰੂਰਲ ਹੈਲਥ ਮਿਸ਼ਨ ਤਹਿਤ ਹਰੇਕ ਪਿੰਡ ਤੱਕ ਹਸਪਤਾਲ ਜਾਂ ਡਿਸਪੈਂਸਰੀ ਦੀ ਪਹੁੰਚ। ਸਭ ਤੋਂ ਜ਼ਰੂਰੀ 1991 ਵਿੱਚ ਦੇਸ਼ ਦੀਆਂ ਇੱਕਲੇ ਰਹਿਣ ਦੀ ਨੀਤੀ ਨੂੰ ਬਦਲ ਕੇ ਵਪਾਰ ਤਕਨੀਕ ਤੇ ਸਹਿਯੋਗ ਲਈ ਵਿਸ਼ਵ ਵਪਾਰ ਤੇ ਬਜ਼ਾਰ ਨਾਲ ਜੋੜਨਾ ਕਿਉਕਿ ਕੋਈ ਵੀ ਦੇਸ਼ ਇਸ ਯੁੱਗ ਵਿੱਚ ਇੱਕਲਾ ਤਰੱਕੀ ਨਹੀਂ ਕਰ ਸਕਦਾ। ਇਸੇ ਕਰਕੇ ਦੇਸ਼ ਵਿਚ ਇੰਫਰਮੇਸ਼ਨ ਤਕਨਾਲੋਜੀ ਦਾ ਰੇਵੋਇਉਸ਼ਨ ਆਇਆ ਤੇ ਭਾਰਤ ਅੱਜ ਦੁਨੀਆਂ ਦਾ ਸਭ ਤੋਂ ਵੱਡਾ ਕੇਂਦਰ ਹੈ IT ਚ। ਇਹੀ ਚੀਜ਼ BPOs ਹੋਈ ਤੇ ਦਵਾਈਆਂ ਦੀ ਪੈਦਾਇਸ਼ ਵਿਚ ਵੀ। ਦੇਸ਼ ਵਿੱਚ ਤਕਨੀਕ ਦਾ ਵਿਕਾਸ ਹੋਇਆ। ਡੀਜ਼ਲ ਪੈਟਰੋਲ ਵਰਗੀ ਚੀਜ਼ ਜਿਹੜੀ ਕਦੇ ਬਲੈਕ ਚ ਵਿਕਦੀ ਸੀ ਉਹ ਵੀ ਆਸਾਨੀ ਨਾਲ ਮਿਲਣ ਲੱਗੀ ਤੇ ਉਹ ਸਭ ਚੀਜ਼ ਜਿਹੜੀ ਸਿਰਫ ਵਿਦੇਸ਼ੋਂ ਮਹਿੰਗੀ ਭਾਅ ਮਿਲਦੀ ਸੀ ਉਹ ਭਾਰਤ ਚ ਬਣਨ ਵੀ ਲਗੀ ਤੇ ਬਾਹਰੋਂ ਮੰਗਵਾਉਂਣੀ ਸੌਖੀ ਹੋਈ। ਇਸਤੋਂ ਬਿਨ੍ਹਾਂ ਹੋਰ ਵੀ ਬਹੁਤ ਨਿੱਕੇ ਮੋਟੇ ਕੰਮ ਸਨ ਜਿਹਨਾਂ ਕਰਕੇ ਮਨਮੋਹਨ ਸਿੰਘ ਤੋਂ ਪਹਿਲਾਂ ਤੇ ਬਾਅਦ ਦਾ ਭਾਰਤ ਇੱਕ ਵੱਖਰਾ ਭਾਰਤ ਸੀ। ਅੱਜ ਵੀ ਮਨਮੋਹਨ ਸਿੰਘ ਦੇ ਸਮੇਂ ਦੀ ਭਾਰਤ ਦੀ GDP ਦੀ ਗਰੋਥ ਰੇਟ ਭਾਰਤ ਦੇ ਕਿਸੇ ਵੀ ਹੋਰ ਪ੍ਰਧਾਨ ਮੰਤਰੀ ਦੇ ਸਮੇਂ ਨਾਲੋ ਕਈ ਪ੍ਰਤੀਸ਼ਤ ਵੱਧ ਹੈ. ਬਾਕੀ ਉਸ ਆਦਮੀ ਦੀ ਹਲੀਮੀ ਸਾਦਗੀ ਤੇ ਬੁਰੇ ਤੋਂ ਬੁਰੇ ਵਕਤ ਵਿੱਚ ਵੀ ਕੰਮ ਕਰਨ ਦੀ ਸਮਰਥਾ ਦਾ ਕੋਈ ਤੋੜ ਨਹੀਂ ਸੀ। ਗੱਠਜੋੜ ਸਿਆਸਤ ਚ ਵੀ ਦੇਸ਼ ਭਲਾਈ ਲਈ ਕੰਮ ਕਰਨ ਦੀ ਸਮਰੱਥਾ ਬੇਹੱਦ ਲਾਜ਼ਜਬ ਸੀ। ਸਿੰਘ ਵਾਜ਼ ਕਿੰਗ ਹਰਜੋਤ ਸਿੰਘ 70094 52602

ਪਾਕਿਸਤਾਨ ਦੇ ਮਸ਼ਹੂਰ Parizad Drama ਦਾ ਇੱਕ ਡਾਇਲਾਗ ਬਹੁਤ ਵਾਇਰਲ ਹੋਇਆ ਹੈ। ਅਤੇ ਉਹ ਡਾਇਲਾਗ ਇੱਕ ਅਟੱਲ ਸੱਚਾਈ ਹੈ। ਪਰੀਜ਼ਾਦ ਨੂੰ ਇੱਕ ਅਮੀਰ ਔਰਤ ਆਖਦੀ ਹੈ "ਸੁਣ ਓਏ ਮੁੰਡਿਆ , ਇਹ ਸ਼ਕਲ, ਇਹ ਸੂਰਤ ਤੇ ਇਹ ਸ਼ਖਸੀਅਤ ਇਹ ਸਭ ਲੋਅਰ ਮਿਡਲ ਕਲਾਸ ਦੇ ਮਸਲੇ ਹਨ। ਮਰਦ ਦੀ ਸੂਰਤ, ਸ਼ਖਸੀਅਤ ਅਤੇ ਵੱਕਾਰ ,ਸਭ ਉਸਦੇ ਪੈਸੇ ਨਾਲ ਹੁੰਦਾ ਹੈ। #HarjotDiKalam ਜਾਓ, ਇਸ ਬੇਰਹਮ ਦੁਨੀਆ ਵਿੱਚ ਜਾਓ ਅਤੇ ਆਪਣੇ ਹਿੱਸੇ ਦੀ ਦੌਲਤ ਇਕੱਠੀ ਕਰੋ, ਅਤੇ ਆਪਣੇ ਆਪ ਨੂੰ ਇੰਨਾ ਅਮੀਰ ਤੇ ਕਾਬਿਲ ਬਣਾਓ ਕਿ ਇਹ ਜੋ ਤੇਰੀ ਸ਼ਖਸੀਅਤ ਦੇ ਐਬ ਹਨ, ਉਹ ਦੁਨੀਆ ਨੂੰ ਸਟਾਈਲ ਲੱਗਣ ਲੱਗ ਜਾਣ। ਅਤੇ ਹਾਂ, ਇਹ ਸ਼ਾਇਰੀ-ਵਾਇਰੀ ਛੱਡ ਦਿਓ, ਇਹ ਸਭ ਭਰੇ ਢਿੱਡ ਵਾਲਿਆਂ ਦੀਆਂ ਗੱਲਾਂ ਹਨ, ਗਰੀਬ ਦੀ ਸ਼ਾਇਰੀ ਵੀ ਦੁਨੀਆ ਨੂੰ ਫਜ਼ੂਲ ਲਗਦੀ ਹੈ। ਤੇ ਜੇਕਰ ਮਰਦ ਅਮੀਰ ਹੋਵੇ ਤਾਂ ਦੁਨੀਆ ਨੂੰ ਉਸਦੀ ਗਾਲ ਵੀ ਸ਼ਾਇਰੀ ਲੱਗਦੀ ਹੈ।" ਹਰਜੋਤ ਸਿੰਘ 70094 52602

ਕੇਂਦਰ ਸਿਖਿਆ ਮੰਤਰਾਲੇ ਵਲੋਂ ਪੂਰੇ ਭਾਰਤ ਵਿੱਚ ਪੜ ਰਹੇ ਵਿਦਿਆਰਥੀਆਂ ਦੇ APAAR ID ਕਾਰਡ ਬਣਾਉਣੇ ਹਨ ਇਹ ਕਾਰਡ ਪੂਰੇ ਭਾਰਤ ਵਿੱਚ ਹਰ ਬੱਚੇ ਦੀ ਅਧਾਰ ਕਾਰਡ ਵਾਂਗ ਅਪਣੀ ਪਹਿਚਾਣ ਹੋਵੇਗੀ । ਇਸ APAAR ID (Automated Permanent Academic Account Registry) ਰਾਹੀ ਉਸ ਵਿਦਿਆਰਥੀ ਦਾ ਪੂਰਾ ਪੜ੍ਹਾਈ,,, ਉਹ ਕਿਥੋਂ ਪੜਿਆ, ਕਿਸ ਸਕੂਲ ਵਿੱਚ ਪੜਿਆ, ਕਿਨੇਂ ਨੰਬਰ ਪ੍ਰਾਪਤ ਕੀਤੇ ਸਨ, ਕਿਨੀਆਂ ਕਲਾਸਾਂ ਪੜਿਆ ਹੈ ਦਾ ਪੂਰਾ ਤਸਦੀਕਸ਼ੁਦਾ ਲੇਖਾ ਜੋਖਾ ਡੀਜੀਟਲ ਲਾਕਰ ਵਿੱਚ ਦਰਜ਼ ਹੋਵੇਗਾ। ਹੁਣ ਝੂਠੇ ਪੜ੍ਹਾਈ ਦੇ ਸਰਟੀਫਿਕੇਟ ਨਹੀਂ ਬਨਣਗੇ ਅਤੇ ਨਾ ਹੀ ਪੂਰੇ ਦੇਸ਼ ਵਿੱਚ ਕਿਸੇ ਵੀ ਪੜ੍ਹਾਈ ਵਾਲੀ ਸੰਸਥਾ ਵਿੱਚ ਝੂਠੇ ਸਰਟੀਫਿਕੇਟ ਦਿਖਾ ਕੇ ਦਾਖ਼ਲਾ ਲਿਆ ਜਾ ਸਕੇਗਾ। ਇਸ ਕਾਰਡ ਬਨਣ ਤੋਂ ਬਾਅਦ ਤੁਸੀਂ ਪੂਰੇ ਦੇਸ਼ ਵਿੱਚ ਕਿਸੇ ਵੀ ਜਗ੍ਹਾ ਪੜ੍ਹਾਈ ਕਰ ਸਕੋਗੇ ਤੁਹਾਡੀ ਪਹਿਲਾਂ ਕੀਤੀ ਪੜ੍ਹਾਈ ਦੀ ਪੂਰੀ ਜਾਣਕਾਰੀ ਦਰਜ਼ ਹੋਵੇਗੀ । ਐਵੇਂ ਲੋਕਾਂ ਨੂੰ ਉੱਚੀ ਉੱਚੀ ਬੋਲ ਕੇ ਗੁੰਮਰਾਹ ਨਾ ਕਰੋ । ਕਿਰਪਾ ਕਰਕੇ ਕਿਸੇ ਦੇ ਪਿੱਛੇ ਲੱਗਣ ਤੋ ਪਹਿਲਾ ਥੋੜ੍ਹੀ ਪੜ੍ਹਤਾਲ ਕਰ ਲਿਆ ਕਰੋ । ਇਸ ਵਕਤ ਵੀ ਜਿਹੜੇ ਪਿਛਲੇ ਕੁਝ ਸਾਲਾਂ ਤੋਂ ਪੜ੍ਹੇ ਹਨ ਉਹ digi locker ਰਾਂਹੀ ਆਪਣੇ ਸਰਟੀਫਿਕੇਟ ਤੇ ਡਿਗਰੀਆਂ ਵੇਖ ਸਕਦੇ ਹਨ। ਪੁਰਾਣੇ ਵੇਲਿਆਂ ਦੇ ਪੜ੍ਹਿਆ ਦੇ ਡਿਗਰੀ ਸਰਟੀਫਿਕੇਟ ਇਸ ਵਿਚ ਸ਼ਾਮਿਲ ਹੋ ਜਾਣਗੇ।ਜਾਅਲੀ ਡਿਗਰੀ ਤੇ ਸਰਟੀਫਿਕੇਟਾਂ ਦਾ ਦੌਰ ਖਤਮ ਹੋ ਜਾਏਗਾ।, ਵੈਰੀਫਿਕੇਸ਼ਨ , ਬਾਹਰਲੀ ਯੂਨੀਵਸਿਟੀ ਵੱਲੋਂ ਵੈਰੀਫਿਕੇਸ਼ਨ ਵਾਲੇ ਸਾਰੀ ਭੱਜ ਦੌੜ ਤੇ ਖੱਜਲ ਖੁਆਰੀ ਤੋਂ ਖਾਤਮਾ ਹੋਏਗਾ। ID ਲਈ ਆਧਾਰ ਕਾਰਡ ਆਪਸ਼ਨਨਲ ਹੈ ਪਰ ਬਾਅਦ ਚ ਬਾਲਿਗ ਹੋਣ ਤੇ ਬੱਚਾ ਕਿਸੇ ਵੀ ਆਈਡੀ ਨਾਲ ਐਕਸੈੱਸ ਕਰ ਸਕੇਗਾ, ਪ੍ਰੰਤੂ ਅਧਾਰ ਬੇਹਤਰ ਹੋਏਗਾ ਕਿਉਕਿ ਇਸ ਨਾਲ ਵਜੀਫ਼ੇ, ਨੌਕਰੀ, ਵੀਜ਼ੇ ਆਦਿ ਵੇਲੇ ਪੜਤਾਲ ਸੌਖੀ ਹੋ ਜਾਏਗੀ, ਜਿਵੇਂ ਅੱਜ ਕੱਲ ਪਾਸਪੋਰਟ ਬਣਾਉਣ ਵੇਲੇ ਹੋ ਗਈ ਹੈ। ਹਰਜੋਤ ਸਿੰਘ

ਅਕਸਰ ਸਵਾਲ ਆਉਂਦਾ ਹੈ ਕਿ ਕੁੜੀਆਂ ਛੇਤੀ ਜੁਆਨ ਹੋ ਰਹੀਆਂ ਹਨ ਤੇ ਮੁੰਡਿਆਂ ਚ ਕੁੜੀਆਂ ਵਰਗੇ ਲੱਛਣ ਕਿਉਂ ਹੁੰਦੇ ਹਨ, ਇਸਦਾ ਇੱਕ ਕਾਰਨ ਐਸਟਰੋਜ਼ਨ ਹਾਰਮੋਨ ਦੀ ਵਾਧੂ ਪੈਦਾਇਸ਼ ਹੈ। ਭਾਵੇਂ ਇਹ ਇੱਕੋ ਇੱਕ ਕਾਰਨ ਨਹੀਂ ਪਰ ਅੱਜ ਦੇ ਸਮੇਂ ਚ ਇੱਕ ਮੁੱਖ ਕਾਰਨ ਜ਼ਰੂਰ ਹੈ। ਸਰੀਰ ਵਿੱਚ ਐਸਟਰੋਜ਼ਨ (Estrogen) ਇੱਕ ਮਹੱਤਵਪੂਰਨ ਹਾਰਮੋਨ ਹੈ ਜੋ ਔਰਤਾਂ ਦੇ ਸਰੀਰਕ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਇਹ ਸਿਰਫ਼ ਔਰਤਾਂ ਦੀਆਂ ਸਰੀਰਕ ਵਿਸ਼ੇਸ਼ਤਾਵਾਂ ਨੂੰ ਸਹਾਰਾ ਦਿੰਦਾ ਹੈ ਪਰ ਮਰਦਾਂ ਵਿੱਚ ਵੀ ਘੱਟ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਇਸ ਹਾਰਮੋਨ ਦੇ ਸਹੀ ਪੱਧਰ ਨਾਲ ਸਰੀਰ ਦੀ ਕਈ ਮਹੱਤਵਪੂਰਨ ਰੋਲ ਨਿਭਾਉਂਦਾ ਹੈ। ਔਰਤਾਂ ਵਿੱਚ ਇਹ ਹਾਰਮੋਨ ਜੁਆਨ ਕਰਨ, ਸਰੀਰਕ ਅੰਗਾਂ ਦੇ ਸਹੀ ਵਿਕਾਸ ਅਤੇ ਕਾਮ ਨੂੰ ਪ੍ਰਭਾਵਿਤ ਕਰਦਾ ਹੈ, ਭਾਵੇਂ ਸਿਰਫ਼ ਇਹਨਾਂ ਤੱਕ ਸੀਮਿਤ ਨਹੀਂ। 1. ਔਰਤਾਂ ਵਿੱਚ: ਇਹ ਸਰੀਰਕ ਦਿੱਖ ਨੂੰ ਸਹਾਰਾ ਦਿੰਦਾ ਹੈ, ਜਿਵੇਂ ਕਿ ਚਮੜੀ ਦੀ ਚਮਕ, ਮੁਲਾਇਮਪਣ ਅਤੇ ਛਾਤੀਆਂ ਤੇ ਹਿੱਪਸ ਦੇ ਆਕਾਰ ਦਾ ਵਿਕਾਸ। ਇਹ ਪ੍ਰਜਨਨ ਸਮਰੱਥਾ (fertility) ਅਤੇ ਮਾਸਿਕ ਧਾਰਾ ਦੇ ਚੱਕਰ ਨੂੰ ਨਿਯੰਤ੍ਰਿਤ ਕਰਦਾ ਹੈ। ਸਹੀ ਪੱਧਰ 'ਤੇ ਇਹ ਹਾਰਮੋਨ ਔਰਤਾਂ ਵਿੱਚ ਕਾਮੁਕਤਾ ਅਤੇ ਮਾਨਸਿਕ ਸੰਤੁਲਨ ਬਣਾਏ ਰੱਖਦਾ ਹੈ। ਮਰਦਾਂ ਵਿੱਚ ਭੂਮਿਕਾ ਮਰਦਾਂ ਵਿੱਚ ਐਸਟਰੋਜ਼ਨ ਹੱਡੀਆਂ ਦੀ ਮਜ਼ਬੂਤੀ ਅਤੇ ਸਰੀਰਕ ਸੰਤੁਲਨ ਵਿੱਚ ਯੋਗਦਾਨ ਪਾਉਂਦਾ ਹੈ। ਪਰ ਜਦੋਂ ਇਹ ਲੈਵਲ ਵਧ ਜਾਂਦਾ ਹੈ, ਤਾਂ ਇਹ ਮਰਦਾਵੀਂ ਲੱਛਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਵੇਂ ਕਿ ਮੋਟਾਪਾ, ਅਵਿਕਸਿਤ ਅੰਗ ਤੇ ਔਰਤਾਂ ਵਰਗੇ ਲੱਛਣ ਆਵਾਜ਼ ਵਗੈਰਾ ਵੀ, ਅਤੇ ਨਪੁੰਸਕਤਾ। #HarjotDiKalam ਆਧੁਨਿਕ ਸਮੱਸਿਆਵਾਂ: ਕਾਰਣ ਅਤੇ ਪ੍ਰਭਾਵ ਅੱਜ ਦੇ ਸਮੇਂ ਵਿੱਚ, ਡਾਇਟ ਅਤੇ ਲਾਈਫਸਟਾਈਲ ਦੇ ਕਾਰਨ ਐਸਟਰੋਜ਼ਨ ਦੇ ਸਤਰਾਂ ਵਿੱਚ ਬਦਲਾਅ ਹੋ ਰਹੇ ਹਨ। ਕੁਝ ਮੁੱਖ ਕਾਰਨ ਹਨ: 1. ਡਾਇਟ ਅਤੇ ਫੂਡ ਆਦਤਾਂ ਵਧੇਰੇ ਪ੍ਰੋਸੈੱਸਡ ਫੂਡ ਖਾਣ, ਜਿਵੇਂ ਕਿ ਬਰਗਰ, ਪੀਜ਼ਾ, ਲ਼ੇਜ਼ ਵਗੈਰਾ,ਸ਼ੂਗਰ ਡਰਿੰਕ ਤੇ ਸ਼ੂਗਰ, ਅਤੇ ਫਲੇਵਰਡ ਭੋਜਨ ਇਨ ਆਰਗੈਨਿਕ ਖੇਤੀ ਵਾਲੀਆਂ ਸਬਜ਼ੀਆਂ ਅਤੇ ਕੀਟਨਾਸ਼ਕਾਂ ਦੇ ਅਸਰ ਵਾਲੇ ਫਲ। 2. ਦੁੱਧ ਅਤੇ ਚਿਕਨ ਦੁੱਧ ਜਾਂ ਚਿਕਨ ਜੋ ਮਿਲਾਵਟ ਵਾਲੇ ਹੋਣ ਜਾਂ ਹਾਰਮੋਨਲ ਟੀਕੇ ਨਾਲ ਪੈਦਾ ਕੀਤੇ ਜਾਣ। ਇਹ ਹਾਰਮੋਨਲ ਅਸੰਤੁਲਨ ਵਿੱਚ ਯੋਗਦਾਨ ਪਾਉਂਦਾ ਹੈ। 3. ਲਾਈਫਸਟਾਈਲ ਕਾਰਕ ਘੱਟ ਕਸਰਤ, ਮੋਟਾਪਾ, ਅਤੇ ਡਿਜੀਟਲ ਮੀਡੀਆ ਦੀ ਅਤਿ। ਵਧੇਰੇ ਸ਼ੂਗਰੀ ਡਾਇਟ ਅਤੇ ਟੀਵੀ ਜਾਂ ਪੋਰਨ ਦੇ ਅਸਰਾਂ ਕਾਰਨ ਇਹ ਸਮੱਸਿਆ ਵਧ ਰਹੀ ਹੈ। ਔਰਤਾਂ ਵਿੱਚ ਉਮਰ ਤੋਂ ਪਹਿਲਾਂ ਜੁਆਨ ਹੋਣ,ਅਤੇ ਇਸਤਰੀ ਅੰਗਾਂ ਦਾ ਬੇਢੰਗਾ ਵਿਕਾਸ ਅਤੇ ਕਾਮ ਪ੍ਰਤੀ ਵਧੇਰੇ ਖਿੱਚ ਜਿਹੜੀ ਕੇ ਬਾਅਦ ਵਿੱਚ ਡਿਪਰੈੱਸ਼ਨ ਚ ਵੀ ਬਦਲ ਸਕਦੀ ਹੈ। ਮਰਦਾਂ ਵਿੱਚ ਮਰਦਾਂ ਵਿੱਚ ਮਰਦਾਵੀਂ ਲੱਛਣ ਘਟਣਾ ਤੇ ਔਰਤ ਵਰਗੇ ਹੋਣਾ ਜਿਵੇਂ ਕਿ ਸਰੀਰਕ ਅੰਗਾਂ ਵਿੱਚ ਅਣਚਾਹੇ ਬਦਲਾਅ ਜਿਵੇਂ ਕਿ ਛਾਤੀਆਂ ਦੀ ਚਰਬੀ,ਬਾਅਦ ਵਿੱਚ ਨਪੁੰਸਕਤਾ ਜਾਂ ਪ੍ਰਜਨਨ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਹੱਲ: 1. ਡਾਇਟ ਵਿੱਚ ਸੁਧਾਰ ਕਰਕੇ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਕਰੋ,ਪ੍ਰੋਸੈੱਸਡ ਅਤੇ ਮਿਲਾਵਟੀ ਫੂਡ ਤੋਂ ਪਰਹੇਜ਼ ਕਰੋ। 2.ਰੋਜ਼ਾਨਾ ਕਸਰਤ, ਯੋਗਾ ਜਾਂ ਐਕਟਿਵ ਲਾਈਫਸਟਾਈਲ। 3. ਸਹੀ ਖੇਤੀ ਤਰੀਕਿਆਂ ਨੂੰ ਸਮਰਥਨ ਦੇਣਾ ਤੇ ਵਾਜ਼ਿਬ ਮੁੱਲ ਤੇ ਖਰੀਦਣਾ ਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਵਧਾਊਣਾ। ਨਤੀਜਾ : ਐਸਟਰੋਜ਼ਨ ਦਾ ਸਹੀ ਸੰਤੁਲਨ ਬਣਾਇਆ ਰੱਖਣ ਲਈ ਸਹੀ ਡਾਇਟ, ਆਰਗੈਨਿਕ ਖਾਣ-ਪੀਣ, ਅਤੇ ਜਾਗਰੂਕ ਜੀਵਨ ਸ਼ੈਲੀ ਮਹੱਤਵਪੂਰਨ ਹਨ। ਇਸ ਸਮੱਸਿਆ ਨੂੰ ਸਮਝਣਾ ਅਤੇ ਇਸਦਾ ਹੱਲ ਲੱਭਣਾ ਪੀੜ੍ਹੀਆਂ ਲਈ ਮਹੱਤਵਪੂਰਨ ਹੈ, ਨਹੀਂ ਤਾਂ ਇਹ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਪੈਦਾ ਕਰਦਾ ਰਹੇਗਾ। ਹਰਜੋਤ ਸਿੰਘ 70094 52602

Brain-Rot ( ਬਰੇਂਨ-ਰੌਟ ) ਆਕਸਫ਼ੋਰਡ ਦੀ ਡਿਕਸ਼ਨਰੀ ਵਿੱਚ ਨਵਾਂ ਸ਼ਬਦ ਸ਼ਾਮਿਲ ਹੋਇਆ ਹੈ, ਜਿਸਦਾ ਅਰਥ ਹੈ ਰੀਲਾਂ ਦੇਖਣ ਦਾ ਚਸਕਾ ਪੈ ਜਾਣਾ। ਇਸਦਾ ਨਤੀਜ਼ਾ ਇਹ ਨਿਕਲਦਾ ਹੈ ਕਿ ਇਨਸਾਨ ਦੀ ਦਿਮਾਗੀ ਸਿਹਤ ਖਰਾਬ ਹੁੰਦੀ ਹੈ, ਯਾਦਦਾਸ਼ਤ, ਬੁੱਧੀਮਾਨੀ, ਗੱਲਬਾਤ ਕਰਨ ਦੀ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ। ਫ਼ੈਸਲਾ ਕਰਨ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ ਤੇ ਹੌਲੀ ਹੌਲੀ ਇੱਕਲਤਾ ਤੇ ਡਿਪਰੈੱਸ਼ਨ ਦਾ ਸ਼ਿਕਾਰ ਹੋਣ ਦੇ ਚਾਂਸ ਵੱਧ ਜਾਂਦੇ ਹਨ। #HarjotDiKalam ਇਸ ਲਈ ਰੀਲਾਂ ਦੇ ਚਸਕੇ ਤੋਂ ਬਚੋ,ਭਾਵੇਂ ਹਾਸੇ ਮਜ਼ਾਕ ਦੀਆਂ ਹੋਣ , ਨੈਟ ਦੇ ਗਿਆਨ ਦੇ ਹੋਣ ਜਾਂ ਪ੍ਰੇਮ ਵਿਲਾਪ ਦੀਆਂ। Excess is poison. ਬਹੁਤਾਤ ਹੀ ਜ਼ਹਿਰ ਹੈ। ਹਰਜੋਤ ਸਿੰਘ 70094 52602

ਪਿਆਰ ਦੇ ਮਾਮਲੇ ਵਿਚ ਵਿਹਲੀਆਂ ਗੱਲਾਂ ਇਕ ਖਾਸ ਮਹਾਨਤਾ ਰੱਖਦੀਆਂ ਹਨ। ਇਹ ਮੀਆਂ ਦੇ ਰੂਹ ਦੀ ਖ਼ੁਰਾਕ ਹਨ। ਹਰ ਇੱਕ ਪ੍ਰੇਮੀ ਏਹੋ ਕਹਿੰਦਾ ਹੈ ਕਿ ਦੁਨੀਆਂ ਸਾਰੀ ਲਾਂਭੇ ਹੋ ਜਾਏ ਤੇ ਬੱਸ, "ਇਕ ਤੂੰ ਹੋਵੇਂ ਇਕ ਮੈਂ ਹੋਵਾਂ ਤੇ ਦੋਵੇਂ ਬਹਿ ਕੇ ਗੱਲਾਂ ਕਰੀਏ!" "ਟਾਹਲੀ ਦੇ ਥੱਲੇ ਬਹਿ ਕੇ, ਹਾਂ ਮਾਹੀਆ ਵੇ! ਆ ਕਰੀਏ ਦਿਲ ਦੀਆਂ ਗੱਲਾਂ! ਤੂੰ ਮੇਰਾ ਦਰਦ ਵੰਡਾਵੇਂ! ਮੈਂ ਤੇਰੇ ਦਰਦ ਉੱਥਲਾਂ!" ਅੰਬੀ ਦਾ ਬੂਟਾ ਹੋਵੇ, ਜਾਂ ਖੜ ਖੜ ਕਰਦੇ ਪੱਤਰਾਂ ਵਾਲਾ ਪਿੱਪਲ, ਜਿੱਥੇ ਭੀ ਬਹਿ ਕੇ ਦਿਲ ਦੀਆਂ ਕੋਮਲ ਗੱਲਾਂ ਕੀਤੀਆਂ ਹੋਣ ਉਹ ਥਾਂ ਦਿਲ ਤੋ ਨਹੀਂ ਭੁੱਲਦਾ, ਬਲਕਿ ਯਾਦਗਾਰ ਕਾਇਮ ਕਰਨ ਦੇ ਲਾਇਕ ਹੋ ਜਾਂਦਾ ਹੈ। "ਜਿੱਥੇ ਬਹਿ ਗੱਲਾਂ ਕੀਤੀਆਂ ਬੂਟਾ ਰੱਖਿਆ ਨਿਸ਼ਾਨੀ!" (ਪ੍ਰਿੰਸੀਪਲ ਤੇਜਾ ਸਿੰਘ ਦੇ ਲੇਖ ਵਿਹਲੀਆਂ ਗੱਲਾਂ ਵਿੱਚੋ ) ਹਰਜੋਤ ਸਿੰਘ 70094 52602

ਜੈਂਡਰ ਥੈਰੇਪੀ: ਮਰਦ ਤੋਂ ਔਰਤ (Male-to-Female) ਅਤੇ ਔਰਤ ਤੋਂ ਮਰਦ (Female-to-Male) ਬਣਨਾ ਸੰਜੇ ਬਾਂਗੜ ਦੇ ਮੁੰਡੇ ਦੇ ਕੁੜੀ ਬਣਨ ਤੋਂ ਬਾਅਦ ਕਾਫੀ ਸਾਰੇ ਸੁਆਲ ਸੀ ਕਿ ਆਖਿਰ ਕਿਵੇਂ ਮੁੰਡੇ ਤੋਂ ਕੁੜੀ ਤੇ ਕੁੜੀ ਤੋਂ ਮੁੰਡਾ ਬਣਿਆ ਜਾ ਰਿਹਾ ਹੈ ਤੇ ਇਸਤੋਂ ਬਾਅਦ ਉਹ ਮੁੰਡੇ ਤੇ ਕੁੜੀ ਵਾਲੇ ਕੀ ਕੀ ਕੰਮ ਕਰ ਸਕਦੇ ਹਨ ? ਇਸਦਾ ਉੱਤਰ ਇਹ ਹੈ । ਜੈਂਡਰ ਥੈਰੇਪੀ ਨੂੰ ਜੈਂਡਰ ਅਫਰਮਿੰਗ ਕੇਅਰ (Gender Affirming Care) ਕਿਹਾ ਜਾਂਦਾ ਹੈ, ਔਰਤ ਔਰਤ ਵਜੋਂ ਤੇ ਮਰਦ ਮਰਦ ਵਜੋਂ ਸੋਚ ਤੇ ਰਹਿ ਨਾ ਸਕੇ ਤਾਂ ਉਹ ਮੈਡੀਕਲ ਸਾਇੰਸ ਦੀ ਮਰਦ ਨਾਲ , ਬੱਚੇ ਜਨਮ ਤੋਂ ਬਿਨ੍ਹਾਂ ਬਾਕੀ ਸਭ ਮਰਦ ਜਾਂ ਔਰਤ ਵਾਂਗ ਕਰ ਸਕਦਾ ਹੈ। ਇਸ ਪ੍ਰਕਿਰਿਆ ਵਿੱਚ ਮਨੋਵਿਗਿਆਨਿਕ ਸਹਾਇਤਾ (Psychological Support), ਮੈਡੀਕਲ ਇੰਟਰਵੇਂਸ਼ਨ (Medical Intervention), ਅਤੇ ਕਈ ਵਾਰ ਸਰਜਰੀ (Surgery) ਸ਼ਾਮਲ ਹੁੰਦੀ ਹੈ। ਮਰਦ ਤੋਂ ਔਰਤ (Male-to-Female, MTF) ਜਾਂ ਔਰਤ ਤੋਂ ਮਰਦ (Female-to-Male, FTM) ਦੀ ਤਬਦੀਲੀ ਵਿਅਕਤੀ ਦੀ ਨਿੱਜੀ ਜ਼ਰੂਰਤ ਅਨੁਸਾਰ ਹੁੰਦੀ ਹੈ। ਤਬਦੀਲੀ ਦੀ ਪ੍ਰਕਿਰਿਆ (Process of Transition) ਮਰਦ ਤੋਂ ਔਰਤ (Male-to-Female, MTF) ਹਾਰਮੋਨ ਥੈਰੇਪੀ (Hormone Replacement Therapy, HRT): ਐਸਸਟ੍ਰੋਜਨ (Estrogen): ਜਿਸਨੂੰ ਔਰਤ ਹਾਰਮੋਨ ਕਿਹਾ ਜਾਂਦਾ ਹੈ ਇਸਦੇ ਇੰਜੈਕਸ਼ਨ ਨਾਲ , ਛਾਤੀਆਂ ਦੇ ਵਿਕਾਸ, ਨਰਮ ਚਮੜੀ, ਅਤੇ ਫ਼ੈਟ ਚ ਵਾਧਾ, ਖਾਸ ਕਰਕੇ ਕੋਮਲ ਹਿੱਸਿਆ ਜਿਵੇਂ ਪੱਟਾਂ ਆਦਿ ਤੇ ਜਿਵੇਂ ਔਰਤਾਂ ਦੇ ਲੱਛਣ ਪੈਦਾ ਕਰਦਾ ਹੈ। ਐਂਟੀ-ਐਂਡਰੋਜਨ (Anti-Androgens): ਟੈਸਟੋਸਟੋਰਨ ਤੇ ਇਸ ਵਰਗੇ ਹੋ ਮਰਦਾਵੀਂ ਹਾਰਮੋਨ ਦਾ ਲੈਵਲ ਘਟਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਗੂੜ੍ਹੀ ਆਵਾਜ਼ ਅਤੇ ਦਾੜ੍ਹੀ ਵਰਗੇ ਮਰਦਾਂ ਵਾਲੇ ਲੱਛਣ ਘਟ ਜਾਂਦੇ ਹਨ। ਸਰਜਰੀ ਵਿਕਲਪ (Surgical Options): ਛਾਤੀ ਵਧਾਉਣ ਦੀ ਸਰਜਰੀ (Breast Augmentation): ਜੇਕਰ HRT ਨਾਲ ਪੂਰੇ ਨਤੀਜੇ ਨਾ ਮਿਲਣ ਤਾਂ ਇਹ ਕੀਤਾ ਜਾਂਦਾ ਹੈ। ਆਰਕੀਕਟਮੀ (Orchiectomy): ਅੰਡਕੋਸ਼ ( Testicals ) ਹਟਾਉਣ ਨਾਲ ਟੈਸਟੋਸਟੋਰਨ ਬਣਨਾ ਬੰਦ ਹੋ ਜਾਂਦਾ ਹੈ। ਵੈਜਾਈਨੋਪਲਾਸਟੀ (Vaginoplasty): ਪੈਨਿਸ ਤੇ ਹੋਰ ਟਿਸ਼ੂਆਂ ਦੀ ਮਦਦ ਕਰਕੇ ਵਜਾਈਨਾ ( Vagina ) ਬਣਾਈ ਜਾਂਦੀ ਹੈ। ਚਿਹਰਾ ਔਰਤੀ ਬਣਾਉਣ ਦੀ ਸਰਜਰੀ (Facial Feminization Surgery): ਮੱਥੇ, ਜਬਾੜੇ ਅਤੇ ਹੋਰ ਚਿਹਰੇ ਦੇ ਅੰਗਾਂ ਨੂੰ ਔਰਤਾਂ ਵਾਂਗ ਬਦਲਿਆ ਜਾਂਦਾ ਹੈ। ਗਲੇ ਦੀ ਸਰਜਰੀ (Tracheal Shave): ਗਲੇ ਵਿਚਲੇ ਕਾਂ ਦੇ ਆਕਾਰ ਨੂੰ ਘਟਾਉਣ ਲਈ ਇਹ ਸਰਜ਼ਰੀ ਹੁੰਦੀ ਹੈ। ਇਸਤੋਂ ਬਿਲਕੁੱਲ ਉਲਟ ਔਰਤ ਤੋਂ ਮਰਦ ਬਣਾਉਣ ਲਈ ਕੀਤਾ ਜਾਂਦਾ ਹੈ। ਔਰਤ ਤੋਂ ਮਰਦ (Female-to-Male, FTM) ਹਾਰਮੋਨ ਥੈਰੇਪੀ (Hormone Replacement Therapy, HRT): ਟੈਸਟੋਸਟੋਰਨ ਦੇ ਇੰਜੈਕਸ਼ਨ (Testosterone): ਆਵਾਜ਼ ਡੂੰਘੀ ਤੇ ਭਾਰੀ ਕਰਦਾ ਹੈ, ਸ਼ਰੀਰ ਤੇ ਵਾਲ ਵਧਾਉਂਦਾ ਹੈ, ਅਤੇ ਮਾਸਪੇਸ਼ੀਆਂ ਦਾ ਵਿਕਾਸ ਕਰਦਾ ਹੈ ਡੌਲੇ ਸ਼ੌਲੇ ਬਣਦੇ ਹਨ। #HarjotDiKalam ਸਰਜਰੀ ਵਿਕਲਪ (Surgical Options): ਛਾਤੀ ਮਰਦਾਂ ਵਾਲੀ ਬਣਾਉਣ ਦੀ ਸਰਜਰੀ (Chest Masculinization Surgery): ਔਰਤ ਦੀਆਂ ਛਾਤੀਆਂ ਦੇ ਟਿਸ਼ੂ ਨੂੰ ਹਟਾ ਕੇ ਮਰਦ ਵਾਲੀ ਛਾਤੀ ਬਣਾਈ ਜਾਂਦੀ ਹੈ। ਹਿਸਟ੍ਰੇਕਟਮੀ (Hysterectomy): ਬੱਚੇਦਾਨੀ ਤੇ ਹੋਰ ਸਹਾਇਕ ਜਣਨ ਅੰਗ ਕੱਢ ਦਿੱਤੇ ਜਾਂਦੇ ਹਨ। ਫੈਲੋਪਲਾਸਟੀ ਜਾਂ ਮੈਟੋਇਡਿਓਪਲਾਸਟੀ (Phalloplasty or Metoidioplasty): ਫੈਲੋਪਲਾਸਟੀ: ਹੋਰ ਅੰਗਾਂ ਦੇ ਟਿਸ਼ੂ (ਬਾਂਹ ਜਾਂ ਪੱਟਾਂ) ਨਾਲ ਪੈਨਿਸ ( Penis ) ਬਣਾਇਆ ਜਾਂਦਾ ਹੈ। ਜਾਂ ਮੈਟੋਇਡਿਓਪਲਾਸਟੀ: ਟੈਸਟੋਸਟੋਰਨ ਕਾਰਨ ਵਧੇ ਹੋਏ ਕਲਿਟ ( Clit) ਟਿਸ਼ੂ ਨੂੰ ਹੀ ਛੋਟੇ ਸਾਈਜ਼ ਦੇ ਪੈਨਿਸ ਵਿੱਚ ਬਦਲ ਦਿੱਤਾ ਜਾਂਦਾ ਹੈ। ਸਕ੍ਰੋਟੋਪਲਾਸਟੀ (Scrotoplasty): ਅੰਡਕੋਸ਼ ਤੇ ਥੈਲੀ ਬਣਾਉਣਾ ਇਹਦੇ ਲਈ ਆਸੇ ਪਾਸੇ ਤੋਂ ਮਾਸ ਲਿਆ ਜਾਂਦਾ ਹੈ। ਸਿਹਤ ਸੰਬੰਧੀ ਖਤਰੇ (Health Risks): HRT ਨਾਲ ਖੂਨ ਦੇ ਜੰਮਣ ਅਤੇ ਦਿਲ ਦੀਆਂ ਬਿਮਾਰੀਆਂ ਦਾ ਜੋਖਮ ਵਧ ਜਾਂਦਾ ਹੈ।ਸਰਜਰੀ ਨਾਲ ਜ਼ਖਮ ਦੇ ਦੁਬਾਰਾ ਭਰਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਲੋਕਾਂ ਦੇ ਮਜ਼ਾਕ ਦਾ ਪਾਤਰ ਵੀ ਬਣਾ ਪੈਂਦਾ ਤੇ ਕੋਈ ਵੀ ਇਹਨਾਂ ਵਿੱਚੋ ਮਾਂ ਜਾਂ ਪਿਤਾ ਨਹੀਂ ਬਣ ਸਕਦਾ। --- ਪ੍ਰੰਤੂ ਬੱਚੇਦਾਨੀ ਟਰਾਂਸਪਲਾਂਟ ਕਰਕੇ ਮਰਦ ਤੋਂ ਔਰਤ ਬਣੇ ਵਿਅਕਤੀ ਲਈ ਰਿਸਰਚ ਜ਼ਾਰੀ ਹੈ। ਆਉਣ ਵਾਲੇ ਸਮੇਂ ਵਿਚ 3D ਪ੍ਰਿੰਟ ਕੀਤੇ ਅੰਗ (3D-Printed Organs): ਹੋ ਸਕਦਾ ਬੱਚੇ ਪੈਦਾ ਕਰਨ ਦੀ ਯੋਗਤਾ ਨੂੰ ਬਹਾਲ ਕਰ ਸਕਣਗੇ। ਜੈਂਡਰ ਥੈਰੇਪੀ ਇੱਕ ਨਿੱਜੀ ਫੈਸਲਾ ਜੋ ਮਾਨਸਿਕ, ਮੈਡੀਕਲ ਅਤੇ ਸਮਾਜਿਕ ਸਮੱਸਿਆਵਾਂ ਨਾਲ ਜੂਝਦਾ ਹੈ। ਅਮਰੀਕਾ ਚ ਟਰੰਪ ਨੇ ਇਸਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਇੱਕ ਉਮਰ ਤੋਂ ਬਾਅਦ ਹੀ ਇਹਨਾਂ ਦੀ ਮਨਜ਼ੂਰੀ ਦੇਣ ਗੱਲ ਕੀਤੀ ਹੈ। (ਆਖ਼ਿਰੀ ਗੱਲ ਇਹ ਹੈ ਕਿ ਇਸ ਵੇਲੇ ਤੱਕ ਜੈਂਡਰ ਥੈਰਪੀ ਬੱਚੇ ਜੰਮਣ ਤੋਂ ਤੇ ਬੁੱਲ੍ਹਾਂ ਤੇ ਕਿੱਸ ਦੇ ਸੁਆਦ ਤੋਂ ਬਿਨ੍ਹਾਂ ਬਾਕੀ ਸਭ ਕਰੀਬ ਕਰੀਬ ਔਰਤ ਤੇ ਮਰਦ ਵਰਗੀ ਹੋ ਜਾਂਦੀ ਹੈ ) ਹਰਜੋਤ ਸਿੰਘ 70094 52602

ਦੋਸਤੋ, ਟੈਲੀਗਰਾਮ ਉੱਤੇ ਹੈਕਿੰਗ ਦੀ ਨਵੇਂ ਤਰੀਕੇ ਨਾਲ ਤੁਹਾਡੇ ਦੋਸਤ ਵੱਲੋਂ ਤੁਹਾਨੂੰ ਇੱਕ ਮੈਸੇਜ ਆ ਸਕਦਾ ਹੈ, ਜਿਸਤੇ ਲਿਖਿਆ ਹੋਏਗਾ ਲਿੰਕ ਰਾਂਹੀ ਲਿਖਿਆ ਹੋਏਗਾ These are pics of you ਕਲਿੱਕ ਕਰਦੇ ਹੀ ਤੁਹਾਡਾ ਟੈਲੀਗਰਾਮ ਅਕਾਉਂਟ ਹੈਕ ਹੋ ਜਾਏਗਾ ਤੇ ਇਹ ਮੈਸੇਜ ਤੁਹਾਡੇ ਦੋਸਤਾਂ ਨੂੰ ਵੀ ਆਟੋਮੈਟਿਕ ਚਲਾ ਜਾਏਗਾ। ਅਜਿਹੇ ਕਿਸੇ ਵੀ ਲਿੰਕ ਤੇ ਕਲਿੱਕ ਨਾ ਕਰਕੇ ਆਪਣਾ ਅਕਾਊਂਟ ਬਚਾਓ।ਇਸ ਮੈਸਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲੁੱਟ ਤੋਂ ਬਚਾਓ, ਆਪਣੇ ਦੋਸਤਾਂ ਨੂੰ। ਧੰਨਵਾਦ। ਅਜਿਹੀਆਂ ਹੋਰ ਜਾਣਕਾਰੀਆਂ ਲਈ ਫੌਲੋ ਕਰਦੇ ਰਹੋ Harjot Di Kalam ਨੂੰ।