PUNJAB EDUCATES
Open in Telegram
For Ads, promotion and queries, contact us : @likusto_bot PSEB STUDY MATERIAL ⬇️⬇️
Show more3 641
Subscribers
-524 hours
-227 days
-10630 days
Posts Archive
3 641
Most Important News
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੇ ਐਲਾਨਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ
ਹਰਸਾ ਛੀਨਾ, ਐੱਸ. ਏ. ਐੱਸ. ਨਗਰ, 17 ਮਈ (ਕੜਿਆਲ,ਕੇ. ਐੱਸ. ਰਾਣਾ) - ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ 8ਵੀਂ ਤੇ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ। ਬੋਰਡ ਦੇ ਮੁੱਖ ਦਫ਼ਤਰ ਮੋਹਾਲੀ ਤੋਂ ਪੱਤਰਕਾਰਾਂ ਨਾਲ ਜ਼ੂਮ ਐਪ ਰਾਹੀਂ ਆਨਲਾਈਨ ਗੱਲਬਾਤ ਕਰਦਿਆਂ ਬੋਰਡ ਦੇ ਚੇਅਰਮੈਨ ਯੋਗਰਾਜ ਸ਼ਰਮਾ ਨੇ ਦੱਸਿਆ ਕਿ10ਵੀਂ ਦੀ ਪ੍ਰੀਖਿਆ ਵਿਚ ਸੂਬੇ ਦੇ ਕੁੱਲ 7592 ਸਕੂਲਾਂ ਦੇ ਕੁੱਲ 321384 ਵਿਦਿਆਰਥੀਆਂ ਨੇ ਹਿੱਸਾ ਲਿਆ , ਜਿੰਨਾ ਵਿਚੋਂ 321163 ਵਿਦਿਆਰਥੀ ਪਾਸ ਹੋਏ। ਦਸਵੀਂ ਵਿਚੋਂ ਲੜਕੀਆਂ ਦੀ ਪਾਸ ਪ੍ਰਤੀਸ਼ਤ 99.94 ਫ਼ੀਸਦੀ ਬਣਦੀ ਹੈ, ਜੋ ਕਿ ਲੜਕਿਆਂ ਦੀ ਪਾਸ ਫ਼ੀਸਦੀ ਤੋਂ ਵੱਧ ਹੈ। ਇਸੇ ਤਰਾਂ 8ਵੀਂ ਜਮਾਤ ਦੇ ਨਤੀਜੇ ਐਲਾਨਦਿਆਂ ਦੱਸਿਆ ਕਿ ਇਸ
ਪ੍ਰੀਖਿਆ ਵਿਚ ਸੂਬੇ ਦੇ 11268 ਸਕੂਲਾਂ ਦੇ 307272 ਵਿਦਿਆਰਥੀ ਸ਼ਾਮਿਲ ਹੋਏ, ਜਿੰਨਾ ਵਿਚੋਂ 306893 ਵਿਦਿਆਰਥੀ ਪਾਸ ਹੋਏ। ਉਨ੍ਹਾਂ ਦੱਸਿਆ ਕਿ ਬੋਰਡ ਦੇ ਨਤੀਜੇ ਕੱਲ੍ਹ ਸਵੇਰੇ 8 ਵਜੇ ਤੋਂ ਬਾਅਦ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੇ।
Available now! Telegram Research 2025 — the year's key insights 
