cookie

We use cookies to improve your browsing experience. By clicking «Accept all», you agree to the use of cookies.

avatar

ਤਾਇਆ ਜੀ

ਟੈਲੀਗ੍ਰਾਮ ਤੇ ਪੰਜਾਬੀ ਲਿਖਤਾਂ ਦਾ ਇਕਲੌਤਾ ਚੈਨਲ, ਜਿਸ ਵਿਚ ਕੇਵਲ ਲਿਖਤਾਂ ਮਿਲਣਗੀਆਂ। ਸਾਡੇ ਗਰੁੱਪ-ਚੈਨਲ: @PunjabiLikhtan @PunjabiSahit https://whatsapp.com/channel/0029VaA78jZADTOLDOZlwp1Y

Show more
Advertising posts
1 572
Subscribers
+424 hours
+217 days
+5830 days

Data loading in progress...

Subscriber growth rate

Data loading in progress...

Repost from TG Link Ads
ਨੰਬਰ ਸਟਿੱਕਰ ਪੈਕ: 〰️〰️〰️〰️〰️〰️ 1️⃣ ਗਿਣਤੀ https://t.me/addstickers/Gurmukhi_100 2️⃣ Number Sets https://t.me/addstickers/Number_Sets 3️⃣ Numbers https://t.me/addstickers/Numbers_Animated 4️⃣ 1 to 100 https://t.me/addstickers/Numbers_100 5️⃣ 1 to 100 https://t.me/addstickers/Numbers_Counting 〰️〰️〰️〰️〰️〰️ Punjabi ਸਟਿੱਕਰ ਚੈਨਲ 〰️〰️〰️〰️〰️〰️
Show all...
🥰 2
Repost from TG Link Ads
AnimatedSticker.tgs0.01 KB
ਪੰਜਾਬੀ ਬੁਝਾਰਤ ਲੜੀ ਚੜ੍ਹ ਚੌਂਕੀ ‘ਤੇ ਬੈਠੀ ਰਾਣੀ ਸਿਰ ‘ਤੇ ਅੱਗ, ਬਦਨ ‘ਤੇ ਪਾਣੀ ਉੱਤਰ ਹੁੱਕਾ
Show all...
👍 1
AnimatedSticker.tgs0.02 KB
ਸਿੰਘ ਸੂਰਮੇ ਰਣ ਵਿਚ ਲੜ੍ਹਦੇ, ਬਹਿ ਕੇ ਮਾਰ ਨਾ ਖਾਂਦੇ। ਭੇਡਾਂ ਵਾਂਗੂੰ ਸ਼ੇਰ ਨਾ, ਲੰਮੇ ਪੈ ਕੇ ਗਲ੍ਹ ਕਟਵਾਂਦੇ। ਭੇਡਾਂ ਨੂੰ ਲੱਤ ਹੇਠਾਂ ਦੇ ਕੇ, ਲੋਕੀਂ ਉੱਨ ਮੁੰਨ ਲੈਂਦੇ। ਐਪਰ ਸ਼ੇਰ ਦੇ ਮੁਰਦੇ ਨੂੰ ਵੀ, ਡਰਦੇ ਹੱਥ ਨਾ ਪਾਂਦੇ। ਸੀਂਹਾਂ ਦੇ ਪੁੱਤ ਪਿੰਜਰੀਂ ਪੈ ਕੇ, ਰੋਵਣ ਨਹੀਂ ਲੱਗ ਜਾਂਦੇ। ਅੱਖਾਂ ਜੇ ਸੀਅ ਦੇਵਣ ਤਾਂ ਵੀ, ਬਾਜ਼ ਨਹੀਂ ਕੁਰਲਾਂਦੇ। ਸੂਰਮਿਆਂ ਦੇ ਪਰਖਣ ਨੂੰ ਹੈ, ਬਿਪਤਾ ਇਕ ਕਸੌਟੀ। ਭੀੜ ਬਣੇਂ ਤਾਂ ਡਰ ਕੇ ਭੱਜਦੇ, ਨਹੀਂ ਪੁੱਤ ਸੂਰਮਿਆਂ ਦੇ। ਸ਼ੀਂਹਾਂ ਦੇ ਭਾਗਾਂ ਵਿਚ ਪਿੰਜਰੇ, ਬਾਜ਼ਾਂ ਦੇ ਵਿਚ ਫਾਹੀਆਂ। ਗਿੱਦੜ ਫੜੇ ਨਾ ਕਿਸੇ, ਡੋਰਾਂ ਕਾਵਾਂ ਨੂੰ ਨਹੀਂ ਪਾਈਆਂ। ਭਾਗਾਂ ਦੀ ਵੰਡ ਹੋਣ ਲੱਗੀ ਜਦ, ਕਾਇਰਾਂ ਨੂੰ ਸੁੱਖ ਲੱਭੇ। ਸਿੰਘਾਂ ਸੂਰਮਿਆਂ ਦੇ ਵੰਡੇ, ਕੈਦਾਂ ਫ਼ਾਂਸੀਆਂ ਆਈਆਂ। ਆਕੜਿਆ ਨਾ ਰਹਿ ਹਰ ਵੇਲੇ, ਜਰ, ਜੋਬਨ ਤੇ ਤਰਾਨ। ਸਿਆਣੇ ਹਰ ਵੇਲੇ ਨਹੀਂ ਰੱਖਦੇ, ਚਿਲ੍ਹੇ ਚਾੜ੍ਹ ਕਮਾਨ। ਉੱਚੀ ਚੜ੍ਹੀ ਨਾ ਰਹਿੰਦੀ ਗੁੱਡੀ, ਭਾਗਾਂ ਦੀ ਹਰ ਵੇਲੇ। ਓੜਕ ਪੀਂਘੇ ਟੁੱਟਣਾ, ਭਾਵੇਂ ਚੜ੍ਹ ਜਾਵੇ ਅਸਮਾਨ। ਭੀੜ ਬਣੇਂ ਜਾਤੀ ਤੇ, ਸੂਰਮਿਆਂ ਬਿਨ ਕਿਹੜਾ ਟਾਲੇ। ਜੇਠ ਹਾੜ੍ਹ ਦੀ ਧੁੱਪ, ਰੁੱਖਾਂ ਬਿਨ ਕੌਣ ਖਲੋ ਕੇ ਜਾਲੇ। ਤਲਵਾਰਾਂ ਦੇ ਵਾਰ ਨਾ ਝੱਲ ਸਕਦਾ, ਢਾਲਾਂ ਬਿਨ ਕੋਈ। ਦਰਿਆਵਾਂ ਦਾ ਪਾਣੀ ਬਾਝ ਸਮੁੰਦਰਾਂ ਕੌਣ ਸੰਭਾਲੇ। ਆਪਣਿਆਂ ਵੱਲੋਂ ਕੰਡਿਆਂ ਦੀਆਂ, ਸੇਜਾਂ ਤੇ ਦੁੱਖ ਸਹਿਣਾ। ਦੇਸ਼-ਧਰੋਹੀਆਂ ਵੱਲੋਂ ਤਖ਼ਤ ਮਿਲੇ, ਤਾਂ ਵੀ ਨਹੀਂ ਬਹਿਣਾ। ਭੁੱਖਿਆਂ ਮਰ ਜਾਣਾ, ਪਰ ਰਾਜ 'ਭਭੀਖਣ' ਵਾਂਗ ਨਾ ਕਰਨਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਡਿੱਗ ਡਿੱਗ ਕੇ ਉੱਠਦੇ ਨਹੀਂ ਜਿਹੜੇ, ਉਹ ਪਹਿਲਵਾਨ ਨਾ ਹੋਂਦੇ। ਸੌ ਚੋਟਾਂ ਜੋ ਖਾਣ ਨਾ ਚਾਵਲ, ਉਹ ਪਰਵਾਨ ਨਾ ਹੋਂਦੇ। ਡਿੱਗ ਡਿੱਗ ਕੇ ਉਠਣਾ, ਫਿਰ ਲੜਨਾ ਹੈ ਕੰਮ ਸੂਰਮਿਆਂ ਦਾ। ਜੋ ਡਿੱਗ ਕੇ ਉੱਠਦੇ ਨਹੀਂ, ਜੱਗ ਵਿਚ ਉਹ ਪ੍ਰਧਾਨ ਨਾ ਹੋਂਦੇ। ਵੈਰੀ ਦੇ ਕੱਟਕ ਵਿਚ ਰਲ ਕੇ, ਨਾਲ ਭਰਾਵਾਂ ਲੜਦੇ। ਆਪਣਿਆਂ ਵੀਰਾਂ ਨੂੰ ਮਾਰਨ ਲਈ ਤਲਵਾਰਾਂ ਫੜਦੇ। ਸੱਜਣਾਂ ਨਾਲ ਕਰੇਂਦੇ ਠੱਗੀਆਂ, ਹੋਂਦੇ ਜਨਮ ਕਸਾਈ। ਛੇਕੜ ਉਹ ਪਾਪੀ ਸੱਤ ਨਰਕਾਂ ਦੀ ਅਗਨੀ ਵਿਚ ਸੜਦੇ। ਦੀਵਾ ਬਲਿਆ, ਤੇ ਰੋ ਰੋ ਕੇ, ਆਖਣ ਲੱਗਾ ਰਾਤੀ। ਦੁੱਖਾਂ ਤੇ ਦਰਦਾਂ ਦੀ ਅੱਗ ਦਾ, ਰਖਿਉਨ ਨਾਮ ਹੱਯਾਤੀ। ਇਸ ਜੀਵਨ ਬਾਝੋਂ ਕੀ ਥੁੜ੍ਹਿਆ ਸੀ, ਇਹ ਜੀਵਨ ਕੀ ਏ, ਸੜਦਿਆਂ ਬਲਦਿਆਂ ਰਾਤੀਂ ਰਹਿਣਾ, ਬੁਝ ਜਾਣਾ ਪ੍ਰਭਾਤੀ। (ਅਮਰ ਸਿੰਘ ਮਨਸੂਰ)
Show all...
👍 3
sticker.webp0.32 KB
ਬਿਨ ਮੰਗੇ ਮੋਤੀ ਮਿਲੇ (ਆਖਰੀ ਭਾਗ-2) ਡਾਈਨਿੰਗ ਟੇਬਲ ’ਤੇ ਬੈਠਾ, ਨਰਿੰਦਰ, ਹੌਲੀ ਹੌਲੀ ਨਾਸ਼ਤਾ ਕਰ ਰਿਹਾ ਸੀ। ਬਾਹਰ ਹੁਣ ਬਰਫ ਪੈਣ ਲੱਗ ਪਈ ਸੀ। ਮਿਨੀਸੋਟਾ ਦਾ ਮੌਸਮ ਵੀ ਬਕਵਾਸ ਹੀ ਹੈ। ਪਰ ਆਪਣਾ ਦਾਣਾ ਪਾਣੀ ਤਾਂ ਰੱਬ ਨੇ ਐਥੇ ਹੀ ਲਿਖਿਆ ਹੋਇਆ ਹੈ। ਚਲੋ ਜੋ ਰੱਬ ਕਰਦਾ ਹੈ ਭਲੇ ਵਾਸਤੇ ਹੀ ਕਰਦਾ ਹੈ। ਬੱਸ ਥੋੜ੍ਹੇ ਦਿਨ ਹੋਰ ਸਬਰ ਕਰ ਲੈਂਦੇ ਹਾਂ। ਹੁਣ ਕਿਸੇ ਦਿਨ ਜੋਤੀ ਦੇ ਡਿਵੋਰਸ ਦੇ ਪੇਪਰ ਭਰ ਦਿਆਂਗਾ। ਕਰਮੇ ਨਾਲ ਸਲਾਹ ਅੱਜਕਲ੍ਹ ਵਿੱਚ ਕਰਲਾਂਗਾ। ਅਗਲੇ ਜੂਨ ਤੱਕ ਅਪਣੇ ਵਿਆਹ ਦਾ ਜੁਗਾੜ ਵੀ ਕਰ ਹੀ ਲਵਾਂਗਾ, ਜੇ ਭਗਵਾਨ ਦੀ ਕਿਰਪਾ ਹੋਈ। ਹੁਣ ਤਾਂ ਕਰਮੇ ਨੂੰ ਮਿਲਿਆਂ ਵੀ ਕਈ ਮਹੀਨੇ ਬੀਤ ਗਏ ਨੇ। ਫੋਨ ਦੀ ਗੱਲਬਾਤ ਨਾਲ ਹੀ ਸਰ ਜਾਂਦਾ ਹੈ। ਫੋਨ ਵੀ ਕੀ ਚੀਜ਼ ਬਣਾਈ ਹੈ, ਕਿਸੇ ਨੇ। ਪਿਛਲੀ ਵਾਰੀ ਉਹ ‘ਮਾਲ ਆਫ ਅਮਰੀਕਾ’ ਵਿੱਚ ਮਿਲੇ ਸਨ। ਕ੍ਰਿਸ਼ਨਾ ਭਾਬੀ ਤੇ ਕਰਮਾ ਆਪਣੇ ਪੁੱਤਰ ਨੂੰ ਰਾਈਡਜ਼ ਦਵਾ ਰਹੇ ਸਨ। ਜੋਤੀ ਭੱਦੇ ਜਿਹੇ ਲਿਬਾਸ ਵਿੱਚ, ਚੁੱਪ ਚਾਪ ਇੱਕ ਪਾਸੇ, ਇੱਕ ਬੈਂਚ ’ਤੇ ਬੈਠੀ ਸੀ। ਕੁੱਝ ਉਦਾਸ ਜਿਹੀ ਜਾਪਦੀ ਸੀ। ਮੇਰੇ ਨਾਲ, ਉਸ ਦਿਨ, ਕਰਮੇ ਨੇ ਵੀ ਕੋਈ ਖਾਸ ਗੱਲ ਨਹੀਂ ਕੀਤੀ। ਜੋਤੀ ਨੇ ਵੀ ਅੱਖ ਨਹੀਂ ਮਿਲਾਈ। ਮੈਨੂੰ ਤਾਂ ਸਾਰਾ ਟੱਬਰ ਹੀ ਉਦਾਸ ਜਿਹਾ ਲਗ ਰਿਹਾ ਸੀ। ਅਣਜਾਣੇ ਵਿੱਚ ਮੈਂ ਕੁੱਝ ਆਖ ਦਿੱਤਾ ਹੋਵੇ ਕਹਿ ਨਹੀਂ ਸਕਦਾ। ਮੇਰੇ ਨਾਲ ਕੀ ਨਰਾਜ਼ਗੀ ਹੈ ? ਕਾਰਨ ਮੇਰੀ ਸਮਝ ਵਿੱਚ ਨਹੀਂ ਆਇਆ। ਛੁੱਟੀ ਵਾਲੇ ਦਿਨ ਵੀ ਪਤਾ ਨਹੀਂ ਮੇਰਾ ਦਿਮਾਗ਼ ਆਰਾਮ ਕਿਉਂ ਨਹੀਂ ਕਰਦਾ? ਨਰਿੰਦਰ ਅਪਣੇ ਦਿਮਾਗ਼ ਦੀ ਉਤਸੁਕਤਾ ਵੱਲ ਨਜ਼ਰ ਮਾਰ ਰਿਹਾ ਸੀ। ਅਚਾਨਕ ਡੋਰ ਬੈੱਲ ਵੱਜੀ। ਉਸ ਨੇ ਕਾਹਲ਼ੀ ਨਾਲ ਭਾਂਡੇ ਸਿੰਕ ਵਿੱਚ ਸੁੱਟੇ। ਕਰਮਾ ਆਇਆ ਹੋਣਾ, ਮਰੀਜ਼ ਦੀ ਖਬਰ ਲਈ! ਅੱਜ ਤਾਂ ਵਿਸਕੀ ਵੀ ਨਹੀਂ ਹੈ, ਘਰ। ਬੀਅਰ ਨਾਲ ਹੀ ਕੰਮ ਚਲਾ ਲਵਾਂਗੇ। ਬੱਜ਼ਰ ਫੇਰ ਬੋਲਿਆ। ਨਰਿੰਦਰ ਦਰਵਾਜ਼ਾ ਖੋਲ੍ਹਦਿਆਂ ਹੀ ਹੱਕਾ ਬੱਕਾ ਰਹਿ ਗਿਆ, “ਜੋਤੀ ਤੂੰ!” ਨਰਿੰਦਰ ਨੇ ਦਰਵਾਜ਼ੇ ’ਤੇ ਖੜ੍ਹੀ ਕੁੜੀ ਨੂੰ ਹੈਰਾਨੀ ਨਾਲ ਵੇਖ ਕੇ ਆਖਿਆ। “ਹਾਂ ਭਾ ਜੀ। ਮੇਰਾ ਹੁਣ ਇਸ ਦੁਨੀਆਂ ਵਿੱਚ ਕੋਈ ਨਹੀਂ ਹੈ। ਤੁਹਾਡੀ ਸ਼ਰਨ ਵਿੱਚ ਆਈ ਹਾਂ।” ਜੋਤੀ ਦੀਆਂ ਅੱਖੀਆਂ ਵਿਚੋਂ ਹੰਝੂਆਂ ਦੀ ਝੜੀ ਵਗ ਰਹੀ ਸੀ। “ਭਾਬੀ ਤੇ ਬਾਈ ਕਰਮਾ ਕਿੱਥੇ ਨੇ? ਨਾਲ ਨਹੀਂ ਆਏ?” ਨਰਿੰਦਰ ਦੀ ਉਤਸੁਕਤਾ ਹੁਣ ਡਰ ਵਿੱਚ ਬਦਲ ਗਈ ਸੀ। ਨਰਿੰਦਰ ਨੇ ਜੋਤੀ ਨੂੰ ਸਹਾਰਾ ਦੇ ਕੇ ਅੰਦਰ ਆਉਣ ਲਈ ਕਿਹਾ। ਜੋਤੀ ਨਰਿੰਦਰ ਨੂੰ ਗਲਵਕੜੀ ਪਾ ਕੇ ਧਾਹੀਂ ਰੋਣ ਲੱਗ ਪਈ। ਉਸ ਨੇ ਜੋਤੀ ਨੂੰ ਦਿਲਾਸਾ ਦਿੱਤਾ। ਜੋਤੀ ਨਰਿੰਦਰ ਦੀ ਪਿਆਰ ਭਰੀ ਆਓਭਗਤ ਸਦਕੇ ਛੇਤੀ ਹੀ ਆਪਣਾ ਦੁੱਖ ਭੁੱਲ ਗਈ। ਦੋਵੇਂ ਥੋੜੀ ਦੇਰ ਗੱਲਾਂ ਕਰਦੇ ਰਹੇ। ਜੋਤੀ ਨੇ ਜ਼ਿਆਦਾ ਕੁੱਝ ਨਹੀਂ ਦੱਸਿਆ। ਨਰਿੰਦਰ ਨੇ ਵੀ ਨਾ ਪੁੱਛਿਆ। “ਭਾ ਜੀ, ਸ਼ਾਮ ਹੋ ਗਈ ਹੈ। ਮੈਂ ਰੋਟੀ ਬਣਾਉਂਦੀ ਆਂ।” ਜੋਤੀ ਉੱਠ ਕੇ ਰਸੋਈ ਵਿੱਚ ਚਲੀ ਗਈ। “ਜੋਤੀ, ਛੱਡ ਰੋਟੀ ਰਾਟੀ। ਐਥੇ ਤੈਨੂੰ ਆਟਾ ਦਾਲ ਕੁੱਝ ਵੀ ਨਹੀਂ ਮਿਲਣਾ।” ਨਰਿੰਦਰ ਨੇ ਆਲੂ ਕੱਟ ਰਹੀ ਜੋਤੀ ਦਾ ਹੱਥ ਫੜਕੇ ਆਖਿਆ। “ਕੋਈ ਗੱਲ ਨਹੀਂ। ਜੋ ਹੈ ਉਸੇ ਨਾਲ ਸਰ ਜਾਵੇਗਾ।” ਜੋਤੀ ਨੇ ਫੇਰ ਅੱਖਾਂ ਭਰ ਲੱਈਆਂ। ਉਹ ਸਭ ਕੁੱਝ ਸੁੱਟ ਕੇ, ਬਾਥਰੂਮ ਵਿੱਚ ਜਾ ਕੇ, ਉਲਟੀਆਂ ਕਰਨ ਲੱਗ ਪਈ। “ਜੋਤੀ, ਠੰਢ ਲੱਗ ਗਈ ਹੋਣੀ ਐਂ। ਮੈਂ ਤੈਨੂੰ ਦਸ਼ਾਂਦੇ ਵਾਲੀ ਚਾਹ ਬਣਾ ਕੇ ਦਿੰਦਾ ਹਾਂ। ਚਾਹ ਪੀ ਕੇ ਰਜ਼ਾਈ ਲੈ ਕੇ ਸੌਂ ਜਾ। ਠੀਕ ਹੋ ਜਾਏਂਗੀ, ਤਦ ਮੈਂ ਤੈਨੂੰ ਭਾਬੀ ਕੋਲ ਛੱਡ ਆਵਾਂਗਾ।” ਨਰਿੰਦਰ ਨੇ ਆਖਿਆ। “ਓਥੇ ਹੁਣ ਜਾਏਗੀ ਮੇਰੀ ਲਾਸ਼। ਤੁਹਾਡੇ ਦੋਸਤ ਨੇ ਮੈਨੂੰ ਕਿਧਰੇ ਦਾ ਨਹੀਂ ਛੱਡਿਆ। ਮੈਂ ਓਹਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਬੱਸ ਅਪਣਾ ਗਲਾ ਆਪ ਨਹੀਂ ਘੁੱਟ ਸਕਦੀ। ਭਾ ਜੀ, ਤੁਸੀਂ ਮੇਰੇ ’ਤੇ ਅਹਿਸਾਨ ਕੀਤਾ ਹੈ। ਮੈਨੂੰ ਅਮਰੀਕਾ ਵਰਗੇ ਸਵਰਗ ਵਿੱਚ ਲੈ ਕੇ ਆਏ ਹੋ। ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨ ਆਈ ਹਾਂ। ਦੀਦੀ ਨੂੰ ਆਖ਼ਰ ਮੇਰੀ ਹਾਲਤ ਦਾ ਪਤਾ ਲੱਗਣਾ ਹੀ ਸੀ। ਉਸਨੇ ਮੈਨੂੰ ਘਰੋਂ ਕੱਢ ਦਿੱਤਾ ਹੈ। ਆਖਦੀ ਸੀ, “ਉਸੇ ਯਾਰ ਕੋਲ ਜਾਹ, ਜਿਸਦਾ ਬੀਜ ਢਿੱਡ ਵਿੱਚ ਚੁੱਕੀਂ ਫਿਰਦੀ ਏਂ। ਦੀਦੀ ਨੂੰ ਕਿਵੇਂ ਦੱਸਾਂ? ਮੇਰੀ ਜ਼ਿੰਦਗੀ ਤਾਂ ਬਰਬਾਦ ਹੋ ਹੀ ਗਈ ਹੈ। ਮੈਂ ਦੀਦੀ ਦੀ ਜ਼ਿੰਦਗੀ ਤਬਾਹ ਨਹੀਂ ਕਰ ਸਕਦੀ।” ਜੋਤੀ ਗੁੱਸੇ ਨਾਲ ਬੋਲੀ। “ਪਰ ਤੂੰ?” ਜੋਤੀ ਨੇ ਨਰਿੰਦਰ ਦੀ ਗੱਲ ਟੋਕੀ ਅਤੇ ਆਖਿਆ, “ਹਾਂ, ਮੈਂ ਤੁਹਾਡੇ ਕੋਲ ਆਈ ਹਾਂ। ਆਪਣੇ ਯਾਰ ਕੋਲ ਨਹੀਂ। ਮੈਂ ਸੋਚਿਆ, ਥੋੜੀ ਦੇਰ ਤੁਹਾਡਾ ਕਰਜ਼ ਵੀ ਲਾਹ ਚਲਦੀ ਆਂ।” ਨਰਿੰਦਰ ਨੇ ਜੋਤੀ ਨੂੰ ਅਪਣੀ ਛਾਤੀ ਨਾਲ ਲਗਾਇਆ, ਪਿਆਰ ਕੀਤਾ, ਚੁੰਮਿਆ ਤੇ ਗਿੱਲੀਆਂ ਅੱਖਾਂ ਨਾਲ ਆਖਿਆ, “ਹਨੀ, ਸਾਰੇ ਇਨਸਾਨ ਬਰਾਬਰ ਨਹੀਂ ਹੁੰਦੇ। ਤੂੰ ਤੇ ਅਪਣੇ ਘਰ ਪਹੁੰਚ ਗਈ ਏਂ ਝੱਲੀਏ। ਮੈਨੂੰ ਤੇ ਬਿਨ ਮੰਗੇ ਮੋਤੀ ਮਿਲੇ ਹਨ, ਇੱਕ ਤੂੰ ਅਤੇ ਇੱਕ ਤੇਰੀ ਕੁੱਖ ਵਿੱਚ।” (ਕੁਲਦੀਪ ਸਿੰਘ ਬਾਸੀ, ਅਮਰੀਕਾ)
Show all...
👍 2
sticker.webp0.21 KB
ਬਿਨ ਮੰਗੇ ਮੋਤੀ ਮਿਲੇ (ਭਾਗ-1/2) ਨਰਿੰਦਰ ਅੱਜ ਕੰਮ ’ਤੇ ਨਹੀਂ ਸੀ ਗਿਆ। ਕੁੱਝ ਜ਼ੁਕਾਮ ਦੀ ਸਿ਼ਕਾਇਤ ਸੀ। ਦਾਖਾਂ ਵਾਲ਼ੀ ਚਾਹ ਪੀ ਰਿਹਾ ਸੀ। ਸਾਹਮਣੇ ਪਈ ਫੋਟੋ ਵੱਲ ਉਹ ਕਈ ਵਾਰੀ ਵੇਖਦਾ। ਰੈਸਟੋਰੈਂਟ ਵਿੱਚ ਖਿੱਚੀ ਇਸ ਫੋਟੋ ਵਿੱਚ ਖਾਣਾ ਖਾ ਰਹੇ ਸਨ, ਦੋਵੇਂ ਦੋਸਤ, ਕਰਮਾ ਤੇ ਨਰਿੰਦਰ। ਕਰਮਾ ਫੋਟੋ ਵਿੱਚ ਪੀਜ਼ੇ ਦੇ ਦੋ ਹਿੱਸੇ ਕਰਦਾ ਸਾਫ ਦਿਸ ਰਿਹਾ ਸੀ, ਬਰਾਬਰ ਦੀ ਵੰਡ ਜੂ ਕਰਨੀ ਸੀ। ਫੋਟੋ ਵਿੱਚ ਦੋ ਗੂੜ੍ਹੇ ਮਿੱਤਰ ਹੱਸ ਵੀ ਰਹੇ ਸਨ। ਅੱਜ ਘਰ ਬੈਠਾ ਨਰਿੰਦਰ ਇੱਕ ਚਾਹ ਦਾ ਘੁੱਟ ਸੜੱਪਦਾ ਅਤੇ ਫੇਰ ਅਖ਼ਬਾਰ ਨੂੰ ਅੱਗੇ ਪਿੱਛੇ ਕਰਕੇ ਫੋਟੋ ’ਤੇ ਝਾਤੀ ਮਾਰਦਾ। ਉਹ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਉਸਨੇ ਅਪਣੇ ਦੋਸਤ ਵਾਸਤੇ ਜੋਤੀ ਨਾਲ਼ ਨਕਲੀ ਵਿਆਹ ਕਰਵਾਕੇ ਠੀਕ ਹੀ ਕੀਤਾ। ਜੋਤੀ ਨੂੰ ਇੰਮੀਗ੍ਰੇਸ਼ਨ ਦਵਾ ਦਿੱਤੀ। ਕਿਸੇ ਦਾ ਭਲਾ ਹੀ ਤਾਂ ਕੀਤਾ ਹੈ। ਕਰਮਾ ਕਹਿੰਦਾ ਸੀ, “ਜੋਤੀ ਦਾ ਵਿਆਹ ਮੇਰੇ ਸਕੇ ਭਰਾ ਪ੍ਰਕਾਸ਼ ਨਾਲ਼ ਹੋਣਾ ਐ। ਪੱਕੀ ਠੱਕੀ ਹੋ ਚੁਕੀ ਹੈ। ਪ੍ਰਕਾਸ਼ ਵੀ ਅਮਰੀਕਾ ਪਹੁੰਚ ਜਾਏਗਾ। ਦੋਵੇਂ ਖ਼ੁਸ਼ ਰਹਿਣਗੇ, ਸਾਰੀ ਉਮਰ।” ਹੁਣ ਤਾਂ ਜੋਤੀ ਨੂੰ ਡਿਵੋਰਸ ਕਰਨ ਦਾ ਟੈਮ ਵੀ ਆ ਪਹੁੰਚਾ ਹੈ। ਮੈਂ ਵੀ ਦੇਸ਼ ਜਾਕੇ ਆਪਣਾ ਜੁਗਾੜ ਕਰ ਲਵਾਂਗਾ। ਆਪਣਾ ਵਿਆਹ ਵੀ ਹੋਰ ਲੇਟ ਕਾਹਦੇ ਲਈ ਕਰਨਾ ਹੈ। ਅਪਣੇ ਦੋਸਤ ਕਰਮੇ ਦੀ ਮਦਦ ਕਰਕੇ, ਨਰਿੰਦਰ ਬਹੁਤ ਖ਼ੁਸ਼ ਸੀ। ਕਰਮਾ ਆਖਦਾ ਸੀ ਕਿ ਜੋਤੀ ਤਾਂ ਬਹੁਤ ਸੁਚੱਜੀ ਕੁੜੀ ਹੈ। ਕਰਮੇ ਦੇ ਮੁੰਡੇ ਜਿੰਮੀ ਨੂੰ ਤਾਂ ਜਿਵੇਂ ਇੱਕ ਹੋਰ ਮਾਂ ਮਿਲ ਗਈ ਹੋਵੇ। ਜੋਤੀ ਤੇ ਕਰਮੇ ਦੀ ਵਹੁਟੀ ਕ੍ਰਿਸ਼ਨਾ ਤਾਂ ਜਿਵੇਂ ਸਕੀਆਂ ਭੈਣਾਂ ਹੋਣ। ਉਹ ਆਪਸ ਵਿੱਚ ਕਿੰਨੇ ਪਿਆਰ ਨਾਲ ਰਹਿੰਦੀਆਂ ਸਨ। ਜੋਤੀ ਭਾਵੇਂ ਬਹੁਤ ਪੜ੍ਹੀ ਲਿਖੀ ਨਹੀਂ ਸੀ, ਪਰ ਘਰ ਦੇ ਕੰਮ ਕਾਰ, ਆਏ ਗਏ ਦੀ ਸੇਵਾ, ਯਾਰਡ ਦੀ ਦੇਖ ਭਾਲ਼, ਕੱਪੜੇ ਵਾਸ਼ਰ ਵਿੱਚ ਧੋਣੇ ਅਤੇ ਡਰਾਇਰ ਵਿੱਚ ਸੁਕਾਉਣੇ, ਸਾਰੇ ਕੰਮ ਨਿਪੁੰਨਤਾ ਨਾਲ਼ ਐਦਾਂ ਕਰਦੀ ਸੀ ਜਿਵੇਂ ਇੰਡੀਆ ਤੋਂ ਹੀ ਸਿੱਖ ਕੇ ਆਈ ਹੋਵੇ। ਜੋਤੀ ਬਹੁਤ ਸੋਹਣੀ ਵੀ ਸੀ। ਉਹ ਹੱਸਦੀ ਹੀ ਰਹਿੰਦੀ ਸੀ। ਹਾਸਾ ਮਜ਼ਾਕ ਤਾਂ ਜਿਵੇਂ ਉਸਦਾ ਪੇਸ਼ਾ ਹੀ ਹੋਵੇ। ਨਰਿੰਦਰ ਨੇ ਅਪਣੇ ਹੱਥ ਦੀਆਂ ਲਕੀਰਾਂ ਵੇਖੀਆਂ। ਪਤਾ ਨਹੀਂ ਵਿਆਹ ਦੀ ਲੈਨ ਹੈ ਵੀ ਕਿ ਨਹੀਂ। ਰੱਬਾ ਜੇ ਲੈਨ ਉੱਕਰੀ ਹੈ ਤਾਂ ਜੋਤੀ ਵਰਗੀ ਕੁੜੀ ਟਕਰਾਵੀਂ, ਮੈਨੂੰ ਵੀ। ਮਨ ਵਿੱਚ ਇੱਕ ਤੋਂ ਬਾਅਦ ਦੂਜਾ ਫੁਰਨਾ ਆਉਂਦਾ ਗਿਆ। ਉਸ ਦਿਨ ਕੋਮੋ ਪਾਰਕ ਦੀ ਪਿਕਨਿਕ ਵੇਲੇ ਜੋਤੀ ਮੈਨੂੰ ਐਨਾ ਕਿਉਂ ਛੇੜ ਰਹੀ ਸੀ? ਆਖਦੀ ਸੀ: “ਭਾ ਜੀ ਭਲਾਂ ਇਹ ਭਾਗਾਂ ਦਾ ਹੀ ਖੇਲ੍ਹ ਹੈ ਨਾ? ਤੁਸੀਂ ਵਿਆਹ ਕਰਵਾ ਕੇ ਵੀ ਕੁਆਰੇ ਬਣੇ ਬੈਠੇ ਹੋ। ਮੈਨੂੰ ਵੇਖੋ, ਮੈਂ ਵੀਰ ਜੀ ਅਤੇ ਦੀਦੀ ਕੋਲ਼ ਰਹਿੰਦੀ ਹਾਂ। ਇਸ ਘਰ ਨੂੰ ਮੈ ਬੇਗਾਨਾ ਵੀ ਨਹੀਂ ਕਹਿ ਸਕਦੀ, ਪਰ ਮੇਰਾ ਆਪਣਾ ਵੀ ਤਾਂ ਨਹੀਂ। ਹਾਏ, ਭਾ ਜੀ, ਕਿਤੇ ਦੀਦੀ ਨਾ ਸੁਣ ਲਵੇ, ਮੇਰੀਆਂ ਗੱਲਾਂ। ਕਈ ਵਾਰੀ ਮੈਂ ਸੋਚਦੀ ਹਾਂ ਕਿ ਤੁਹਾਨੂੰ ਭਾ ਜੀ ਕਹਿ ਕੇ ਬੁਲਾਉਣਾ ਠੀਕ ਨਹੀਂ, ਘੱਟੋ ਘੱਟ ਜਦੋਂ ਤੀਕ ਤਲਾਕ ਨਹੀਂ ਲੈ ਲੈਂਦੇ ਆਪਾਂ।” ਨਰਿੰਦਰ ਨੂੰ ਪਿਕਨਿਕ ਵਿੱਚ ਤਾਂ ਐਦਾਂ ਲੱਗਿਆ ਜਿਵੇਂ ਜੋਤੀ ਉਹਦੇ ਜੀਵਨ ਦਾ ਇੱਕ ਅਟੁੱਟ ਜਿਹਾ ਹਿੱਸਾ ਬਣ ਗਈ ਹੋਵੇ। ਨਰਿੰਦਰ ਹੁਣ ਗੁਸਲਖ਼ਾਨੇ ਵਿੱਚ ਜਾ ਵੜਿਆ। ਉਸਦੇ ਭੁੱਖੇ ਢਿੱਡ ਨੇ ਆਵਾਜ਼ ਦਿੱਤੀ। ਨਹਾ ਕੇ ਸੈਂਡਵਿਚ ਵੀ ਖਾ ਲੈਣਾ ਚਾਹੀਦਾ ਹੈ। ਸ਼ਾਵਰ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਭਜਨ ਕਰਦਾ ਅਚਾਨਕ ਹੀ, ਨਰਿੰਦਰ, ਅਪਣੇ ਦੋਸਤ ਦੇ ਘਰ, ਜੋਤੀ ਦੇ ਹੱਥ ਦੇ, ਬਣੇ ਪਰੌਂਠੇ ਯਾਦ ਕਰਨ ਲੱਗਾ। ਜੋਤੀ ਹਰ ਵਾਰੀ ਆਖਦੀ ਐ, “ਭਾ ਜੀ, ਪਰੌਂਠੇ ਬੰਨ੍ਹ ਦਿਆਂ? ਨਾਲ਼ ਲੈ ਜਾਓਗੇ?” ਮੈਂ ਵੀ ਮੂਰਖਾਂ ਵਾਂਗ ਹਰ ਵਾਰੀ ਉਹੋ ਹੀ ਜੁਆਬ ਕਿਉਂ ਦੇ ਦਿੰਦਾ ਹਾਂ, “ਨਹੀਂ ਜੋਤੀ, ਠੰਢੇ ਕਿਉਂ ਖਾਣੇ ਐਂ ਜੇ ਗਰਮ ਮਿਲਣ।” ਜੋਤੀ ਅਜੀਬ ਜਿਹੀ ਮੁਸਕਾਨ ਨਾਲ ਆਖਾ ਮੰਨ ਲੈਂਦੀ। ਜੋਤੀ ਦੀ ਮੁਸਕੁਰਾਹਟ ਉਹਦੇ ਪਰੌਂਠਿਆਂ ਨਾਲੋਂ ਬਹੁਤ ਜ਼ਿਆਦਾ ਸੁਆਦ ਸੀ। “ਪ੍ਰਕਾਸ਼ ਬਹੁਤ ਕਿਸਮਤ ਵਾਲਾ ਹੈ। ਅਸੀਂ ਇਸ ਕੁੜੀ ਨੂੰ ਬਹੁਤਾ ਬਾਹਰ ਨਹੀਂ ਘੁੰਮਣ ਦਿੰਦੇ। ਆਪਾਂ ਨੂੰ ਅਮਰੀਕਾ ਦੇ ਮੁੰਡਿਆਂ ਦਾ ਕੋਈ ਭਰੋਸਾ ਨਹੀਂ। ਐਥੇ ਹੱਥ ’ਤੇ ਹੱਥ ਮਾਰਨ ਵਾਲੇ ਵੀ ਬਹੁਤ ਗੁਰੂ ਬੈਠੇ ਨੇ। ” ਕਰਮਾ ਆਖ ਦਿੰਦਾ ਸੀ। ਨਰਿੰਦਰ ਨੇ ਟੋਸਟਰ ਵਿੱਚ ਬਰੈੱਡ ਦੇ ਦੋ ਪੀਸ ਫਸਾਏ ’ਤੇ ਫਰਿੱਜ ਚੋਂ ਮੱਖਣ ਲੱਭਣ ਲੱਗ ਪਿਆ। ਸਾਰਾ ਫਰਿੱਜ ਫਰੋਲ਼ ਮਾਰਿਆ ਪਰ ਮੱਖਣ ਨਹੀਂ ਲੱਭਿਆ। ਉਸ ਦਿਨ ਭਾਬੀ ਤੇ ਜੋਤੀ ਆਈਆਂ ਸਨ। ਪਤਾ ਨਹੀਂ ਕਿਉਂ ਸਾਰੇ ਫਰਿੱਜ ਦਾ ਸਾਮਾਨ ਇੱਧਰ ਉੱਧਰ ਕਰ ਗਈਆਂ ਨੇ? ਜੋਤੀ ਅਖਦੀ ਸੀ ਕਿ ਸਫਾਈ ਕਰ ਦਿੱਤੀ ਹੈ। ਆਖਦੀ ਸੀ ਕਿ ਮੱਖਣ ਸੌ ਸਾਲ ਪੁਰਾਣਾ ਤਾਂ ਜ਼ਰੂਰ ਹੋਣਾ ਐ। ਮੱਖਣ ਵਿੱਚ ਜੈਮ, ਕੈਚਪ ਅਤੇ ਪੀਨੱਟ ਬਟਰ ਕਿਵੇਂ ਮਿਲੇ ਪਏ ਨੇ! ਉਸ ਨੇ ਟਰੈਸ਼ ਵਿੱਚ ਸੁੱਟ ਦਿੱਤਾ ਹੋਣਾ ਐ। ਕਲੱਕ ਕਰਕੇ ਟੋਸਟਰ ਬੰਦ ਹੋ ਗਿਆ। ਫਰਿੱਜ ਬੰਦ ਕਰਕੇ ਸੜੇ ਹੋਏ ਟੋਸਟਾਂ ’ਤੇ ਨਰਿੰਦਰ ਕੈਚਪ ਲੇਪਣ ਲੱਗ ਪਿਆ। ਦੁੱਧ ਦੇ ਗਲਾਸ ਵਿੱਚ ਖੰਡ ਦਾ ਚਮਚਾ ਮਿਲਾਇਆ। ਸੋਚ ਰਿਹਾ ਸੀ , “ਪਤਾ ਨਹੀਂ ਇਹ ਅਪਣੇ ਹੱਥ ਜਗਨ ਨਾਥ ਵਾਲ਼ਾ ਖੇਲ੍ਹ ਕਦੋਂ ਤੀਕ ਹੋਰ ਚਲਦਾ ਰਹਿਣਾ ਹੈ। ਖਾਂਸੀ ਜ਼ੁਕਾਮ ਵੇਲੇ ਬੇਬੇ ਤਾਂ ਸਾਨੂੰ ਮੰਜੇ ਤੋਂ ਨਹੀਂ ਸੀ ਉੱਠਣ ਦਿੰਦੀ। ਕਦੇ ਤਾਂ ਭਲੇ ਦਿਨ ਆਉਣਗੇ! ਨਖਰੇ ਕਾਹਦੇ, ਛਕ ਲੈ ਬੱਲਿਆ ਜੋ ਮਿਲਦਾ ਹੈ। ਕੀ ਹੋਇਆ ਟੋਸਟ ਸੜ ਗਿਆ। ਢਿੱਡ ਹੀ ਭਰਨਾ ਹੈ।” ਡਾਈਨਿੰਗ ਟੇਬਲ ’ਤੇ... (ਬਾਕੀ ਕੱਲ੍ਹ)
Show all...
👍 1
sticker.webp0.21 KB
Choose a Different Plan

Your current plan allows analytics for only 5 channels. To get more, please choose a different plan.