Telegram Links™
الذهاب إلى القناة على Telegram
Main Telegram links (Channels & Bots) for new comers, enthusiast and net explorers.
إظهار المزيد583
المشتركون
لا توجد بيانات24 ساعات
-17 أيام
-330 أيام
أرشيف المشاركات
Repost from N/a
ਟੈਲੀਗ੍ਰਾਮ ਉੱਤੇ ਪੰਜਾਬੀ ਗਰੁੱਪਾਂ ਤੇ ਚੈਨਲਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਅਤੇ ਇਨ੍ਹਾਂ ਨਾਲ ਜੁੜੇ ਮੈਂਬਰਾਂ ਦੀ ਗਿਣਤੀ ਵੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਚੈਨਲ ਚਲਾਉਣ ਵਾਲੇ ਹੁਣ ਕਮਾਈ ਵਾਲੇ ਮੰਚਾਂ ਵੱਲ ਵੱਧ ਧਿਆਨ ਦੇਣ ਲੱਗੇ ਹਨ, ਜਦਕਿ ਲੋਕਾਂ ਖ਼ਾਸ ਕਰਕੇ ਨਵੀਂ ਪੀੜ੍ਹੀ ਦਾ ਰੁਝਾਨ ਵੀ ਵੀਡੀਓ, ਰੀਲਾਂ ਤੇ ਮਨੋਰੰਜਨ ਵੱਲ ਵਧ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀਆਂ ਵੀ ਅਜਿਹੀ ਸਮਗਰੀ ਨੂੰ ਵੱਧ ਉਤਸ਼ਾਹ ਦੇ ਰਹੀਆਂ ਹਨ। ਕੁੱਝ ਮੈਂਬਰ ਬਹੁਤੀਆਂ ਜਾਂ ਊਟ-ਪਟਾਂਗ ਪੋਸਟਾਂ ਤੋਂ ਅੱਕ ਕੇ ਚੈਨਲ ਛੱਡ ਜਾਂਦੇ ਹਨ, ਜਦਕਿ ਕੁੱਝ ਘੱਟ ਪੋਸਟਾਂ ਆਉਣ ਕਰਕੇ। ਹਰ ਕਿਸੇ ਦੀ ਆਪੋ-ਆਪਣੀ ਪਸੰਦ ਹੈ, ਪਰ ਚੰਗੀ ਤੇ ਲਾਹੇਵੰਦ ਸਮਗਰੀ ਸਾਂਝੀ ਕਰਨ ਵਾਲੇ ਪੰਜਾਬੀ ਚੈਨਲਾਂ ਨੂੰ ਹੱਲਾਸ਼ੇਰੀ ਦੇਣੀ ਵੀ ਜ਼ਰੂਰੀ ਹੈ।TAC ਦੇ ਰੋਜ਼ਾਨਾ ਵਾਂਗ ਚੱਲਣ ਵਾਲੇ ਕੁੱਝ ਚੈਨਲਾਂ ਉੱਤੇ ਝਾਤ ਮਾਰੋ: ✍️ ਤਾਇਆ ਜੀ ❤️ ਸਾਡੀ ਸਿਹਤ 🌾 ਰੰਗਲਾ ਪੰਜਾਬ 🎓 Educational News 💡 ਆਮ ਤੇ ਰੌਚਕ ਗਿਆਨ 🌦 ਮੌਸਮ ਤੇ ਕੁਦਰਤ 📊 ਰਾਏ ਪੰਜਾਬ ਦੀ ਸਾਡੇ ਸਾਰੇ ਟੈਲੀਗ੍ਰਾਮ ਚੈਨਲਾਂ ਦੀ ਸੂਚੀ ਇੱਥੇ ਦੇਖੋ: 👉 @NextLevelServices
22 نوفمبر, 05:49
Repost from N/a
+4
3️⃣5️⃣0️⃣0️⃣0️⃣➕ ਸ਼ਬਦ
🤖 ਟੈਲੀਗ੍ਰਾਮ ਬੋਟ @PunjabiBoliBot ਰਾਹੀਂ ਉੱਪਰ ਦਿਖਾਏ ਪੰਜ ਕੋਸ਼ਾਂ ਵਿੱਚੋਂ ਸ਼ਬਦ ਜਾਂ ਅਰਥ ਖੋਜ ਸਕਦੇ ਹੋ।
➕ ਬੋਟ ਨੂੰ ਕਿਸੇ ਟੈਲੀਗ੍ਰਾਮ ਗਰੁੱਪ ਵਿੱਚ ਸ਼ਾਮਲ ਕਰਕੇ ਵੀ ਵਰਤਿਆ ਜਾ ਸਕਦਾ ਹੈ।
📚 ਮੁੱਖ ਤੌਰ 'ਤੇ ਇਹ ਬੋਟ ਪੰਜਾਬੀ ਉਪ-ਬੋਲੀਆਂ ਦੇ ਸ਼ਬਦ ਲੱਭਣ ਵਾਲਿਆਂ ਅਤੇ ਪੰਜਾਬੀ ਸਿੱਖਣ ਵਾਲਿਆਂ ਲਈ ਹੈ। ਇਸ ਵਿੱਚ ਸ਼ਬਦ-ਅਰਥਾਂ ਤੋਂ ਇਲਾਵਾ ਕੁੱਝ ਹੋਰ ਦਿਲਚਸਪ ਫੀਚਰ ਜਿਵੇਂ ਕਿ ਅੱਖਰਾਂ ਮੁਤਾਬਕ ਸ਼ਬਦ ਬਣਾਉਣੇ, ਸ਼ਬਦ ਦਾ ਅਰਥ ਬੁੱਝਣਾ, ਤੁਕਾਂਤ ਲੱਭਣੇ ਆਦਿ ਵੀ ਸ਼ਾਮਲ ਹਨ।
💬 ਇਹ ਕੋਈ AI ਚੈਟਬੋਟ ਨਹੀਂ ਕਿ ਆਪਣੀ ਮਰਜੀ ਅਨੁਸਾਰ ਘੋੜਾ ਦੱਬੀ ਜਾਓ। ਬੋਟ ਨੂੰ ਵਰਤਣ ਲਈ ਖ਼ਾਸ ਕਮਾਂਡਾਂ ਹਨ, ਜਿਨ੍ਹਾਂ ਦੀ ਵਰਤੋਂ ਬਾਰੇ ਬੋਟ ਖੋਲ੍ਹਕੇ /help ਪੜ੍ਹੋ ਜਾਂ ਹੇਠਲੇ ਗਰੁੱਪ ਵਿੱਚ ਉਦਾਹਰਣਾਂ ਦੇਖ ਸਕਦੇ ਹੋ
👇🏼
https://t.me/+bpz1lIZ-Om82ZWI1
⛳️ ਉਪਰਾਲਾ by @ShabadShala
14 نوفمبر, 21:57
22 نوفمبر, ~05:51
Repost from ਰਾਏ ਪੰਜਾਬ ਦੀ 🎯
ਲੋਕਾਂ ਦੁਆਰਾ ਘਰੇਲੂ ਤੇ ਰਵਾਇਤੀ ਖੁਰਾਕਾਂ ਛੱਡ ਕੇ ਖੁੰਭਾਂ ਵਾਂਗ ਖੁੱਲ੍ਹ ਰਹੇ ਪੀਜ਼ੇ-ਬਰਗਰਾਂ ਜਿਹੇ ਫਾਸਟ-ਫੂਡ ਵੱਲ ਕਿਉਂ ਜਾਇਆ ਜਾ ਰਿਹਾ ਹੈ?
07 نوفمبر, 22:59
15 نوفمبر, ~07:05
Repost from N/a
🙏 ਆਟੋਮੈਟਿਕ ਹੁਕਮਨਾਮਾ 🙏
🌸 ਟੈਲੀਗ੍ਰਾਮ ਬੋਟ ਰਾਹੀਂ, ਰੋਜ਼ਾਨਾ ਸਵੇਰੇ ਪਾਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਉਣ ਵਾਲਾ ਪਾਵਨ ਮੁੱਖਵਾਕ
👥 ਬੋਟ ਨੂੰ ਕਿਸੇ ਗਰੁੱਪ ਜਾਂ ਚੈਨਲ ਵਿੱਚ ਸ਼ਾਮਲ ਕਰਨ ਲਈ, Add Member ਕਰਕੇ ਸਰਚ ਕਰੋ @DailyHukamnamaBot ਜਾਂ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
▶️ ਪ੍ਰਾਈਵੇਟ ਚੈਟ ਵਿੱਚ ਪ੍ਰਾਪਤ ਕਰਨ ਲਈ @DailyHukamnamaBot ਖੋਲ੍ਹਕੇ Start ਬਟਨ ਦਬਾਓ
🔗 ਟੈਲਗ੍ਰਾਮ ਤੋਂ ਬਾਹਰ ਕਿਸੇ ਨੂੰ ਲਿੰਕ ਭੇਜਣਾ ਹੈ ਤਾਂ ਪੂਰਾ ਲਿੰਕ ਭੇਜੋ: https://t.me/DailyHukamnamaBot
🤖 ਬੋਟ 30 ਦਿਨਾਂ ਲਈ ਪਰਖ ਕਾਲ (Trial Period) ਵਿੱਚ ਰਹੇਗੀ
⛳️ ਉਪਰਾਲਾ by @ShabadShala
31 أكتوبر, 23:42
08 نوفمبر, ~12:57
Repost from TG Link Ads
ਮਠਿਆਈ ਖਾ ਰਹੇ ਆਂ ਜਾਂ..?
🔹 ਚਮਕਦੇ ਡੱਬੇ ਤੇ ਦੁਕਾਨਾਂ, ਪਰ...
🔹 ਕੀੜੇ, ਮੱਖੀਆਂ, ਕਾਕਰੋਚ ਮੁਫ਼ਤ...
🔹 ਸਸਤੇ ਦੇ ਚੱਕਰ ਵਿੱਚ ਕਿਤੇ...
🔹 ਤਿਉਹਾਰਾਂ ਦੇ ਸੀਜ਼ਨ ਵਿੱਚ...
🔹 ਮਹਿਕਮਿਆਂ ਦੀ ਕਾਰਗੁਜ਼ਾਰੀ...
🔹 ਸਫ਼ਾਈ, ਸੁੱਚਮ ਤੇ ਸ਼ੁੱਧਤਾ ਤਾਂ...
ਪੂਰੀ ਪੋਸਟ ਪੜ੍ਹੋ ਫ਼ੇਸਬੁੱਕ ਉੱਤੇ...
24 أكتوبر, 22:50
31 أكتوبر, ~23:57
Repost from N/a
📚 ਪਾਠਕਾਂ, ਲੇਖਕਾਂ, ਸਿਖਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਵਿਦਵਾਨਾਂ ਤੇ ਜਗਿਆਸੂਆਂ ਲਈ ਪੰਜਾਬੀ ਦੀਆਂ ਉਪ-ਬੋਲੀਆਂ ਦੇ 30000+ ਸ਼ਬਦਾਂ ਦਾ ਖ਼ਜ਼ਾਨਾ..!
🤖 ਹੁਣ ਤੁਸੀਂ ਮਲਵਈ, ਪੁਆਧੀ, ਪੋਠੋਹਾਰੀ ਤੇ ਲਹਿੰਦੀ ਬੋਲੀਆਂ ਦੇ ਸ਼ਬਦ ਜਾਂ ਅਰਥ ਟੈਲੀਗ੍ਰਾਮ ਬੋਟ https://t.me/PunjabiBoliBot ਦੀ ਸਹਾਇਤਾ ਨਾਲ ਪਲ-ਛਿਣ ਵਿੱਚ ਜਾਣ ਸਕਦੇ ਹੋ।
❓ ਬੋਟ ਅਤੇ ਇਸਨੂੰ ਵਰਤਣ ਬਾਰੇ ਬੋਟ Menu ਜਾਂ /help ਕਮਾਂਡ ਵਰਤੋ।
🔥 ਬੋਟ ਨੂੰ ਨਿੱਜੀ ਚੈਟ ਰਾਹੀਂ ਵਰਤ ਸਕਦੇ ਹੋ ਜਾਂ ਕਿਸੇ ਗਰੁੱਪ ਵਿੱਚ ਵੀ ਸ਼ਾਮਲ ਕਰ ਸਕਦੇ ਹੋ।
ਬੋਟ ਪ੍ਰਬੰਧਕ ਦੀ ID @PanjabiRobot ਉੱਤੇ ਹੇਠ ਲਿਖੀ ਜਾਣਕਾਰੀ ਭੇਜ ਸਕਦੇ ਹੋ:
• ਬੋਟ ਵਿੱਚ ਸ਼ਾਮਲ ਉਪ-ਬੋਲੀਆਂ ਨਾਲ ਸੰਬੰਧਿਤ ਕੋਈ ਨਵਾਂ ਸ਼ਬਦ (ਸਮੇਤ ਅਰਥ)
• ਪੰਜਾਬੀ ਦੀਆਂ ਹੋਰ ਉਪ-ਬੋਲੀਆਂ (ਜਿਵੇਂ ਮਾਝੀ, ਦੁਆਬੀ ਆਦਿ) ਦੀ ਕੋਈ ਕਿਤਾਬ ਜਾਂ ਸ਼ਬਦਕੋਸ਼ ਤਾਂ ਨਹੀਂ ਬਣੇ ਪਰ ਜੇ ਕਿਸੇ ਕੋਲ ਸ਼ਬਦਾਂ ਦਾ ਥੋੜ੍ਹਾ-ਬਹੁਤ ਸੰਗ੍ਰਹਿ ਹੈ ਤਾਂ ਅਰਥਾਂ ਸਮੇਤ ਭੇਜ ਸਕਦੇ ਹੋ
⚡️ ਆਉਂਦੇ ਸਮੇਂ ਦੌਰਾਨ ਬੋਟ ਵਿੱਚ ਕੁੱਝ ਨਵੇਂ ਫੀਚਰ ਜੋੜੇ ਜਾਣਗੇ, ਜਿਸ ਬਾਰੇ ਸਬਸਕ੍ਰਾਈਬਰਾਂ ਨੂੰ ਸੰਦੇਸ਼ੇ ਰਾਹੀਂ ਸੂਚਨਾ ਮਿਲੇਗੀ, Subscribe ਕਰਨ ਲਈ @PunjabiBoliBot ਖੋਲ੍ਹ ਕੇ Start ਕਰੋ।
🪴 ਇਹ ਬੋਟ ਪੰਜਾਬੀ ਦੇ ਕਿਸੇ ਵੱਡੇ ਪ੍ਰੋਜੈਕਟ ਦਾ ਛੋਟਾ ਜਿਹਾ ਹਿੱਸਾ ਹੈ, ਜਿਸ ਬਾਰੇ ਅਗਲੇ ਸਾਲ ਗੱਲ ਕਰਾਂਗੇ।
⛳️ ਉਪਰਾਲਾ by @ShabadShala
17 أكتوبر, 22:17
24 أكتوبر, ~23:08
Repost from ਰਾਏ ਪੰਜਾਬ ਦੀ 🎯
ਬੀਤੇ 10-12 ਸਾਲਾਂ ਵਿੱਚ, ਭਾਰਤ 'ਚ ਮੋਬਾਈਲ ਸੇਵਾ ਦੇਣ ਵਾਲੀਆਂ ਕੰਪਨੀਆਂ ਸੁੰਘੜ ਕੇ 2-3 ਰਹਿ ਗਈਆਂ ਹਨ। ਇਹਨਾਂ ਵਿੱਚੋਂ ਵੀ ਮੁੱਖ ਤਾਂ ਅੰਬਾਨੀ ਦੀ ਰਿਲਾਇੰਸ-ਜੀਓ ਹੈ, ਏਅਰਟੈੱਲ ਤੇ ਵੋਡਾਫ਼ੋਨ ਵੀ ਭਾਜਪਾ ਦੇ ਕਿਸੇ ਲੀਡਰ ਜਾਂ ਚੰਦਾ ਸਹਿਯੋਗੀ ਦੀ ਹੋਣੀ ਤਾਂ ਮਾੜ੍ਹਾ ਜਿਹਾ ਬਚੀਆਂ ਆਉਂਦੀਆਂ, BSNL ਨੂੰ ਜਾਣ-ਬੁੱਝ ਕੇ ਖਤਮ ਕੀਤਾ ਜਿਵੇਂ ਦੂਜੇ ਸਾਰੇ ਸਰਕਾਰੀ ਮਹਿਕਮਿਆਂ ਨੂੰ ਕੀਤਾ। ਬਾਕੀ ਹੋਰ ਕਈ ਕੰਪਨੀਆਂ ਹੁੰਦੀਆਂ ਸਨ, ਉਹ ਅੰਬਾਨੀ ਖਾ ਗਿਆ। ਐਲਨ-ਮਸਕ ਦੀ ਸਟਾਰਲਿੰਕ ਕੰਪਨੀ ਪਿਛਲੇ 5 ਸਾਲਾਂ ਤੋਂ ਭਾਰਤ ਵਿੱਚ ਲਾਇਸੰਸ ਲੈਣ ਲਈ ਹੱਥ-ਪੱਲਾ ਮਾਰ ਰਹੀ ਹੈ ਪਰ ਮੋਦੀ-ਸ਼ਾਹ ਹੁਰੀਂ ਦੇ ਨਹੀਂ ਰਹੇ, ਬਾਕੀ ਸਾਰੇ ਦੇਸਾਂ ਨੇ ਦੇਤੇ। ਕਾਰਣ ਸਭ ਨੂੰ ਪਤਾ, ਸਟਾਰਲਿੰਕ ਸਿੱਧਾ ਸੈਟੇਲਾਈਟ ਤੋਂ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਦੇਵੇਗੀ, ਜਿਸ ਨਾਲ ਅੰਬਾਨੀ ਲੁਟੇਰੇ ਦਾ ਗ੍ਰਾਫ਼ ਡਿੱਗੇਗਾ। ਭਾਰਤ ਵਾਲੇ ਜੇ ਦੇਣਗੇ ਵੀ ਤਾਂ ਮਾੜ੍ਹੇ-ਮੋਟੇ ਖੇਤਰ ਤੱਕ ਸੀਮਤ ਰੱਖਣਗੇ, ਜਿੰਨਾ ਚਿਰ ਭਾਜਪਾ ਦਾ ਰਾਜ ਏ।
10 أكتوبر, 22:35
17 أكتوبر, ~22:37
Repost from ਰਾਏ ਪੰਜਾਬ ਦੀ 🎯
ਕੀ ਤੁਸੀਂ ਨੇੜ-ਭਵਿੱਖ ਵਿੱਚ ਆਪਣੇ ਘਰ ਸੋਲਰ ਊਰਜਾ ਯੰਤਰ ਲਗਾਉਣ ਬਾਰੇ ਸੋਚ ਰਹੇ ਹੋ?
01 ديسمبر 2024, 00:10
07 ديسمبر 2024, ~08:10
Repost from ਰਾਏ ਪੰਜਾਬ ਦੀ 🎯
ਤੁਸੀਂ ਕਿੱਥੇ ਰਹਿੰਦੇ ਹੋ?
23 نوفمبر 2024, 23:16
30 نوفمبر 2024, ~14:08
Repost from TG Link Ads
ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਪੰਜਾਬ ਤੇ ਲਾਗਲੇ ਖੇਤਰਾਂ ਵਿੱਚ ਪਰਾਲੀ ਨੂੰ ... ਆਓ ਜ਼ਰਾ ਵੇਖੀਏ ਕਿ ਪਰਾਲੀ ਦੀ ਅੱਗ ਤੇ ਪ੍ਰਦੂਸ਼ਣ ਦੇ ਬਾਕੀ ਕਾਰਣਾਂ ਦੇ ਧੂੰਏਂ ਵਿੱਚ ਕੀ ਫ਼ਰਕ ਏ... ਪ੍ਰਦੂਸ਼ਣ ਦੇ ਵਿਗਿਆਨਕ ਕਾਰਣ... ਅਜੇ ਵੀ ਦੇਸ ਦੇ ਕਈ ਹਿੱਸਿਆਂ ਵਿੱਚ... ਸਦੀਆਂ ਤੋਂ ਕਿਸਾਨ ਆਪਣੇ ਗੁਜ਼ਾਰੇ ਜੋਗੀ ਖੇਤੀ ਕਰਦਾ ਆਇਆ... ਹਰ ਚੀਜ਼ ਦਾ ਇੱਕ ਸਿਖਰਲਾ ਸਮਾਂ ਹੁੰਦਾ...
👉🏿 ਪੂਰਾ ਲੇਖ ਫ਼ੇਸਬੁੱਕ 'ਤੇ
17 نوفمبر 2024, 00:18
24 نوفمبر 2024, ~02:22
Repost from ਰਾਏ ਪੰਜਾਬ ਦੀ 🎯
ਪੰਜਾਬ ਵਿਧਾਨ ਸਭਾ ਦੀਆਂ 4 ਖਾਲੀ ਸੀਟਾਂ ਲਈ ਹੋ ਰਹੀ ਉਪ-ਚੋਣ ਵਿੱਚ, ਸਭ ਤੋਂ ਵੱਧ ਚਰਚਿਤ ਸੀਟ ਗਿੱਦੜਬਾਹਾ ਉੱਤੇ ਕਿਹੜੀ ਪਾਰਟੀ ਜਿੱਤ ਹਾਸਲ ਕਰੇਗੀ?
09 نوفمبر 2024, 23:54
16 نوفمبر 2024, ~02:09
Repost from TG Link Ads
ਭੜਾਕੇ, ਹੁੱਲੜਬਾਜ਼ੀ, ਮਿਠਿਆਈਆਂ, ਦਾਰੂ-ਸਿੱਕਾ, ਫ਼ਾਲਤੂ ਕਰਮ-ਕਾਂਡਾਂ, ਬੂਬਨਿਆਂ ਦੀਆਂ ਜੁੱਤੀਆਂ ਚੱਟਣ, ਫੁੱਲ-ਤੇਲ-ਪੈਸਾ ਬਰਬਾਦ ਕਰਨ ਤੋਂ ਜ਼ਰਾ ਵਿਹਲ ਮਿਲ ਗਈ ਹੋਵੇ ਤਾਂ "1984 ਸਿੱਖ ਨਸਲਕੁਸ਼ੀ" ਬਾਰੇ ਵੀ ਥੋੜ੍ਹੀ ਜਾਣਕਾਰੀ ਲੈ ਲਈਏ:
🔹1984-A Sikh Story (BBC)
🔹Unheard Stories of 1984 (ABP)
🔹जब जली थी दिल्ली (ABP)
🔹The Truth About Nov-1984 Delhi Genocide
🔹ਵਿਧਵਾ ਕਲੋਨੀ - India's Unsettled Settlement
🔹Injustice 1984 (Short Movie)
🔹The Kaurs of 1984 (Quint)
ਕਿਸੇ ਪੀੜਤ ਦੀ ਬਾਂਹ ਫੜਨ ਜਾਂ ਅਵਾਜ਼ ਉਠਾਉਣ ਜੋਗੇ ਆਪਾਂ ਕਿੱਡੇ ਕੁ ਫੰਨੇ-ਖਾਂ ਆਂ, ਏਹ ਤਾਂ 40 ਸਾਲਾਂ ਤੋਂ ਸਾਬਤ ਕਰਦੇ ਈ ਆਏ ਆਂ...
02 نوفمبر 2024, 23:26
08 نوفمبر 2024, ~12:44
Repost from TG Link Ads
ਤਿਓਹਾਰੀ ਸਟਿੱਕਰ ਪੈਕ 🎉
ਰੋਸ਼ਨੀਆਂ
🕯 https://t.me/addstickers/DiyaLightCandle
🏮 https://t.me/addstickers/Lamp_Lantern
⭐️ https://t.me/addstickers/Stars_Taare
ਵਧਾਈਆਂ
🪔 https://t.me/addstickers/Diwali_Festival
🛍 https://t.me/addstickers/Diwali_Deepavali
🦽 https://t.me/addstickers/Indian_Festivals
🎡 https://t.me/addstickers/Din_Festival
ਖਾਣ-ਪੀਣ
🧆 https://t.me/addstickers/SweetsNamkeen
🌮 https://t.me/addstickers/Punjabi_DietFood
🍎 https://t.me/addstickers/Fruits_Names
🥤 https://t.me/addstickers/CoolCrush
ਪਾਰਟੀ-ਸ਼ਾਰਟੀ
🎊 https://t.me/addstickers/PartyFun
💃 https://t.me/addstickers/Dance_Music
🕺 https://t.me/addstickers/PunjabiBhangra
ਸਜਾਵਟ
🏵 https://t.me/addstickers/RangoliArt
🧿 https://t.me/addstickers/Mandala_Art
🎈 https://t.me/addstickers/Balloons_HotAir
🪅 https://t.me/addstickers/AnimatedArt
ਪ੍ਰਦੂਸ਼ਣ
🧨 https://t.me/addstickers/Patakhe
👊 https://t.me/addstickers/WeaponFight
🎇 https://t.me/addstickers/Fireworks_Sparkles
💣 https://t.me/addstickers/Boom_Bombs
ਤੋਹਫ਼ੇ
🧺 https://t.me/addstickers/Food_Gifts
🎁 https://t.me/addstickers/Gift_Packs
💐 https://t.me/addstickers/Bouquet_Flower
ਸਾਡੀ ਕਾਹਦੀ ਦਿਵਾਲੀ... 😔
27 أكتوبر 2024, 01:15
01 نوفمبر 2024, ~15:27
Repost from ਅਗਿਆਤ
ਕੋਠੀਆਂ-ਗੱਡੀਆਂ-ਕਿੱਲਿਆਂ ਦੇ ਮਾਲਕ, ਮੁੱਛ ਮਰੋੜ ਸਰਦਾਰ ਤੇ ਰਸੂਖਦਾਰ, ਉੱਚਿਆਂ ਘਰਾਂ ਦੇ ਕਹਿੰਦੇ-ਕਹਾਉਂਦੇ ਇੱਜ਼ਤਦਾਰ, ਵੱਡੇ-ਵੱਡੇ ਅਹੁਦੇਦਾਰ ਤੇ ਸਮਝਦਾਰ ਪੰਜਾਬੀਆਂ ਵਿੱਚੋਂ ਸੌ ਪਿੱਛੇ ਦੋ-ਚਾਰ ਈ ਰਹਿਗੇ ਜਿਨ੍ਹਾਂ ਨੇ ਕਦੇ ਕਿਸੇ ਦੇ ਪੈਸੇ ਨਾ ਹੜੱਪੇ ਹੋਣ। ਊਂ ਅਸੀਂ ਆਹ ਹੁੰਨੇ ਆਂ ਅਸੀਂ ਔਹ ਹੁੰਨੇ ਆਂ, ਅਸੀਂ ਆਹ ਕਰਦਾਂਗੇ ਅਸੀਂ ਔਹ ਕਰਦਾਂਗੇ... ਦੁਰ ਫਿਟੇ ਮੂੰਹ ਐਹੋ ਜੀਆਂ ਸ਼ਕਲਾਂ ਤੇ ਇਨ੍ਹਾਂ ਨੂੰ ਜੰਮਣ ਆਲਿਆਂ ਦੇ...
19 أكتوبر 2024, 23:46
26 أكتوبر 2024, ~06:08
