uz
Feedback
Math with Tricks

Math with Tricks

Kanalga Telegram’da o‘tish

All govt job information,and math for all govt job,punjab police PSTET ,Ett 5994,6635,2364, latest update

Ko'proq ko'rsatish
1 918
Obunachilar
Ma'lumot yo'q24 soatlar
-27 kunlar
-2030 kunlar
Postlar arxiv
ਬਲਾਕ ਫਾਜ਼ਿਲਕਾ ਵਿਚ 11 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰ ਪੁਰ ਵਿਖੇ ਰੱਖੇ ਧਰਨੇ ਲਈ ਸਟੇਟ ਕਮੇਟੀ ਮੈਂਬਰ ਹਰੀਸ਼ ਕੰਬੋਜ, ਪਰਮਪਾਲ,ਸੁਖਵਿੰਦਰ ਸੁੱਖੀ,ਅਤੇ ਫਾਜ਼ਿਲਕਾ ਬਲਾਕ ਕਮੇਟੀ ਮੈਂਬਰ ਵਿਪਨ ਕੰਬੋਜ,ਅੰਕੁਸ਼ ,ਅੰਮ੍ਰਿਤ,ਅਤੇ ਹੋਰ ਸਾਥੀਆਂ ਦੀ ਹਾਜਰੀ ਵਿਚ ਮੀਟਿੰਗ ਕੀਤੀ ਗਈl ਜਿਸ ਵਿਚ ਕੇਡਰ ਨੂੰ ਧਰਨੇ ਲਈ ਲਾਮਬੰਦ ਕੀਤਾ ਗਿਆ । ਸਾਥੀਆਂ ਵਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ। ਫਾਜ਼ਿਲਕਾ ਜ਼ਿਲ੍ਹੇ ਵਿੱਚੋਂ 11 ਅਕਤੂਬਰ ਨੂੰ ਰੱਖੇ ਧਰਨੇ ਵਿੱਚ ਵੱਡੀ ਗਿਣਤੀ ਵਿਚ ਕੇਡਰ ਪਹੁੰਚ ਰਹਿਆ ਹੈ। ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਵਿੱਚ ਪਿੰਡ ਗੰਭੀਰ ਪੁਰ ਵਿਖੇ ਪਹੁੰਚ ਕੇ ਧਰਨੇ ਨੂੰ ਕਾਮਯਾਬ ਬਣਾਇਆ ਜਾਵੇ ਅਤੇ ਜਲਦ ਤੋਂ ਜਲਦ ਜਿੱਤ ਪ੍ਰਾਪਤ ਕੀਤੀ ਜਾਵੇ। ਧੰਨਵਾਦ

🚩*ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ*🚩 ਚਿਰਾਂ ਤੋਂ ਜਿਹੜੀ ਸੀਨਿਆਂ 'ਚ ਅੱਗ ਸਾਂਭ ਰੱਖੀ ਏ, ਬਣਨਾ ਸਰਕਾਰੀ ਮਾਸਟਰ ਜੀਹਨੇ ਤਾਂਘ ਰੱਖੀ ਏ, ਉਹ ਦੇ ਦੇਣਗੇ ਸਬੂਤ ਜਾਗਦੀ ਜ਼ਮੀਰ-ਧੁਰ ਦਾ, ਪੱਕਾ ਮੋਰਚਾ ਐਲਾਨ ਕਰ ਦਿੱਤਾ ਗੰਭੀਰ ਪੁਰ ਦਾ। ਚੱਲ ਕੇ ਕਦੇ ਵੀ ਘਰੇ ਮੰਜ਼ਿਲਾਂ ਨਹੀਂ ਆਉਂਦੀਆਂ, ਲੰਘ ਜਾਣ ਘੜੀਆਂ ਉਹ ਮੁੜ ਕੇ ਨਹੀਂ ਆਉਂਦੀਆਂ, ਪੱਲੇ ਰਹਿਜੇ ਨਾ ਪਛਤਾਵਾ ਚਿੱਤ ਰਹੂ ਫਿਰ ਝੁਰਦਾ, ਪੱਕਾ ਮੋਰਚਾ ਐਲਾਨ ਕਰ ਦਿੱਤਾ ਗੰਭੀਰ ਪੁਰ ਦਾ। ਕੰਮ ਲਓ ਸੋਚ ਤੋਂ ਊਂ ਇੱਥੇ ਵਿਦਵਾਨ ਬੜੇ ਹੋਣਗੇ, ਜੇ ਸਮੇਂ ਸਿਰ ਜਾਗੇ ਨਾ ਤਾਂ ਨੁਕਸਾਨ ਬੜੇ ਹੋਣਗੇ, ਔਖੇ ਵੇਲੇ 'ਚ ਬੰਦਾ ਟਾਵ੍ਹਾਂ ਹੀ ਕੋਈ ਨਾਲ ਤੁਰਦਾ, ਪੱਕਾ ਮੋਰਚਾ ਐਲਾਨ ਕਰ ਦਿੱਤਾ ਗੰਭੀਰ ਪੁਰ ਦਾ। ਜੋ ਅਗਵਾਈ ਕਰ ਰਹੇ ਪਿੱਠ ਨਾ ਲਵਾ ਦਿਉ, ਇੱਕ ਵਾਰੀ ਫੇਰ 6635 ਦਾ ਦੌਰ ਦੁਹਰਾ ਦਿਉ, ਖਾਸਾ ਫ਼ਾਇਦਾ ਹੁੰਦਾ ਦੋਸਤੋ ਹੋਏ ਬੰਦੇ ਇਕਸੁਰ ਦਾ, ਪੱਕਾ ਮੋਰਚਾ ਐਲਾਨ ਕਰ ਦਿੱਤਾ ਗੰਭੀਰ ਪੁਰ ਦਾ। ਕੰਮ ਹੁੰਦਾ ਯੋਧਿਆਂ ਦਾ ਆਪਣੇ ਹੱਕਾਂ ਦੇ ਲਈ ਲੜਨਾ, ਜੇ ਹੱਥ ਉੱਤੇ ਹੱਥ ਧਰਨਾ ਫਿਰ ਕਾਹਦੇ ਲਈ ਸੀ ਪੜ੍ਹਨਾ, ਬੰਦਾ ਦਿਨੋਂ-ਦਿਨੀਂ ਜਾਵੇ ਅੰਦਰੋਂ ਲੂਣ ਵਾਂਗ ਖੁਰਦਾ, ਪੱਕਾ ਮੋਰਚਾ ਐਲਾਨ ਕਰ ਦਿੱਤਾ ਗੰਭੀਰ ਪੁਰ ਦਾ। ਜੇ ਪਾਲਣੇ ਨੇ ਢਿੱਡ ਤੁਸੀਂ ਆਪਣੇ ਘਰ ਪਰਿਵਾਰਾਂ ਦੇ, ਇਹਦੇ ਲਈ ਤਾਂ ਮੱਥੇ ਲਾਉਣੇ ਪੈਣੇ ਨਾਲ ਸਰਕਾਰਾਂ ਦੇ, ਸੱਚ ਲਿਖੇ ਸਿਮਰਨ ਖ਼ਿਆਲ ਝੂਠਾ ਨਹੀਓਂ ਫੁਰਦਾ, ਪੱਕਾ ਮੋਰਚਾ ਐਲਾਨ ਕਰ ਦਿੱਤਾ ਗੰਭੀਰ ਪੁਰ ਦਾ। ।। ਸਿਮਰਨ ।।

🚩ਜੈ ਜਨਤਾ ਜੈ ਸੰਘਰਸ਼ 🚩 ਬਹੁਤ ਹੀ ਸਤਿਕਾਰਯੋਗ ਸਮੂਹ ਈ.ਟੀ.ਟੀ 5994 ਕੇਡਰ ਮਾਨਸਾ , ਤੁਹਾਨੂੰ ਸਭ ਨੂੰ ਪਤਾ ਲੱਗ ਹੀ ਗਿਆ ਹੈ ਕਿ 11 ਅਕਤੂਬਰ ਨੂੰ 5994 ਯੂਨੀਅਨ ਵੱਲੋਂ ਪੱਕਾ ਮੋਰਚਾ ਸਿੱਖਿਆ ਮੰਤਰੀ ਦੇ ਪਿੰਡ ਗੰਭੀਰ ਪੁਰ ਵਿੱਚ ਲੱਗ ਰਿਹਾ ਹੈ। ਹੁਣ ਸਾਥੀਓ 5994 ਭਰਤੀ ਨੂੰ ਸਿਰੇ ਚੜ੍ਹਾਉਣਾ ਤੁਹਾਡੇ ਹੱਥ ਹੀ ਹੈ।।4161 ਜੋ ਕਿ ਮਾਸਟਰ ਕੇਡਰ ਦੀ ਭਰਤੀ ਸੀ, ਸਰਕਾਰ ਨੇ ਉਸ ਭਰਤੀ ਨੂੰ ਵੀ 5994 ਭਰਤੀ ਦੀ ਤਰ੍ਹਾਂ ਹਾਈਕੋਰਟ ਵਿੱਚ ਰੁਲਣ ਲਈ ਛੱਡ ਦਿੱਤਾ ਸੀ,ਪਰ ਜਦ 4161 ਯੂਨੀਅਨ ਨੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰ ਪੁਰ ਵਿੱਚ ਪੱਕਾ ਮੋਰਚਾ ਲਾਇਆ ਤਾਂ 3 ਦਿਨਾਂ ਵਿੱਚ ਨਿਯੁਕਤੀ ਪੱਤਰ ਦਾ ਕੰਮ ਸ਼ੁਰੂ ਹੋ ਗਿਆ ਤੇ ਅੱਜ ਤੁਹਾਡੇ ਸਾਹਮਣੇ ਹੈ ਕਿ 4161 ਭਰਤੀ ਦੇ ਲੱਗਭਗ ਸਾਰੇ ਉਮੀਦਵਾਰ ਸਕੂਲਾਂ ਵਿੱਚ ਨਿਯੁਕਤ ਹੋ ਚੁੱਕੇ ਹਨ।4161 ਯੂਨੀਅਨ ਦਾ ਮੋਰਚਾ ਸਫਲ ਉਨ੍ਹਾਂ ਦੇ ਇਕੱਠ ਨੇ ਕੀਤਾ।ਜੇਕਰ ਹੁਣ 5994 ਉਮੀਦਵਾਰ ਵੀ ਸਕੂਲਾਂ ਵਿੱਚ ਜਲਦੀ ਤੋਂ ਜਲਦੀ ਨਿਯੁਕਤ ਹੋਣਾ ਚਾਹੁੰਦੇ ਹਨ ਤਾਂ ਸਾਥੀਓ ਮਾਰੋ ਹੰਭਲਾ ਤੇ ਆਪਣੇ ਪੱਕੇ ਮੋਰਚੇ ਨੂੰ ਵੀ ਸਫਲ ਬਣਾਉਣ ਲਈ 11 ਅਕਤੂਬਰ ਦੇ ਪੱਕੇ ਮੋਰਚੇ ਤੇ ਜ਼ਰੂਰ ਪਹੁੰਚੋ।ਕੁਝ ਕੁ ਦਿਨਾਂ ਦਾ ਸੰਘਰਸ਼ ਸਾਨੂੰ ਆਪਣੀ ਮੰਜ਼ਿਲ ਤੱਕ ਪਹੁੰਚਾ ਸਕਦਾ ਹੈ। ਹੁਣ ਜੇਕਰ ਆਪਾਂ ਆਪਣੀ ਭਰਤੀ ਨੂੰ ਸਿਰੇ ਚੜ੍ਹਾਉਣਾ ਚਾਹੁੰਦੇ ਹਾਂ ਤਾਂ ਆਪਣੀਆਂ ਘਰ ਦੀਆਂ ਸਮੱਸਿਆਂਵਾਂ ਤੇ ਬਹਾਨਿਆਂ ਨੂੰ ਛੱਡ ਕੇ ਭਰਤੀ ਨੂੰ ਸਿਰੇ ਚੜ੍ਹਾਉਣ ਦਾ ਨਿਸ਼ਚਾ ਕਰੋ। ਬਹੁਤ ਜਲਦੀ ਆਪਾਂ ਆਪਣੇ ਸੰਘਰਸ਼ ਦੀ ਬਦੌਲਤ ਕਾਮਯਾਬ ਹੋਵਾਂਗੇ। ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ 5994 ਭਰਤੀ ਵਿੱਚ ਚੁਣੇ ਹੋਏ ਉਮੀਦਵਾਰ ਹਨ , ਉਹ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰਕੇ ਪੱਕੇ ਮੋਰਚੇ ਲਈ ਜ਼ਰੂਰ ਨਾਮ ਲਿਖਵਾਉਣ। ਮਾਨਸਾ ਜ਼ਿਲ੍ਹੇ ਦਾ ਇਕੱਲਾ-ਇਕੱਲਾ ਸਾਥੀ 5994 ਭਰਤੀ ਨੂੰ ਸਿਰੇ ਚੜ੍ਹਾਉਣ ਲਈ ਆਪਣਾ ਯੋਗਦਾਨ ਜਰੂਰ ਪਾਉਣ। 🛑ਜਸਪ੍ਰੀਤ ਸਿੰਘ ਮਾਨਸਾ 82642-57939 🛑ਜਸਕਰਨ ਸਿੰਘ ਮਾਨਸਾ 88376-15519 🛑ਕੁਲਵਿੰਦਰ ਸਿੰਘ ਮਾਨਸਾ 75893-93705

ਸਾਰੇ ਸਾਥੀ ਇਹ morning slide 5, min ਦੀ ਵੀਡਿਉ ਜਰੂਰ ਦੇਖਿਆ ਕਰੋ ਆਉਣ ਵਾਲੇ ਦਿਨਾਂ ਵਿਚ TUC ਵੀ ਟੀਚਰ ਬਣਨਾ ਹੈ,ਤੇ ਛੋਟੇ ਬੱਚਿਆ ਨੂੰ ਘਰ ਵਿਚ ਜਰੂਰ ਦਿਖਾਓ,ਉਹ ਭਾਵੇਂ private school ,padh ਰਿਹਾ ਹੋਵੇ ਜਾਂ ਸਰਕਾਰੀ,gk improve ਹੁੰਦੀ ਖੁਦ ਦੀ ਵੀ ਤੇ ਬੱਚੇ ਦੀ ਵੀ, ਅਪਣਾ ਫਰਜ਼ ਸਮਝ ਕੇ ਇਹ ਜਰੂਰ ਕਰੋ 🙏🙏🙏

ਜੇਕਰ thoda scruitny doucoment issue wali list vich name ਹੈ ਤਾਂ,ਅਪਣਾ ਵੋਟ ਚੈਨਲ ਤੇ poll payi othe karo te, apna issue comt vich jarur likho

ਸਾਰੇ ਸਾਥੀ ਆਪਣੇ ਘਰ ਬੱਚਿਆ ਨੂੰ ਤੇ ਖੁਦ ਇਹ slide ਦੇਖਿਆ ਕਰੋ bhaut ਕੁਛ ਸਿੱਖਣ ਨੂੰ ਮਿਲਦਾ ਹੈ, ਇਸ gk de queation hunde ਹਨ, ਜਿਸ ਨਾਲ਼ TUC day to day update rahnde oo, 5 min koi ਜਾਦਾ ਨਹੀ ਹੁੰਦੇ ,contine ਦੇਖ k ਦੇਖੋ, ਥੋਨੂੰ ਜਰੂਰ ਵਧੀਆ ਲੱਗੇ ਗਾ

Math with Tricks - Telegram kanali @mathwithtricks statistikasi va tahlili