ru
Feedback

Не попадитесь на канал ботавода! Telemetrio находит и помечает такие каналы 👉 Хотите видеть метку — оформите подписку

Learn Punjabi Daily

Learn Punjabi Daily

Открыть в Telegram

ਸਤਿ ਸ੍ਰੀ ਅਕਾਲ 🙏 Sat Sri Akaal You can learn Punjabi Language in this Channel. Join our discussion group 🧾 to ask your queries, talk with 👱 other learners & practice your 🐱 Punjabi skills 👇 https://t.me/Learn_Punjabi Happy Learning 😊✌️

Больше
762
Подписчики
-124 часа
Нет данных7 дней
+130 дней
Архив постов
ਸੂਹੀ ਮਹਲਾ ੫ ਘਰੁ ੩ ॥ soohee mahalaa panjavaa ghar teejaa || Soohee, Fifth Mehla: Third House: ਗੋਬਿੰਦਾ ਗੁਣ ਗਾਉ ਦਇਆਲਾ ॥ gobi(n)dhaa gun gaau dhiaalaa || ਹੇ ਗੋਬਿੰਦ! ਹੇ ਦਇਆਲ! ਹੇ ਪੂਰਨ ਕਿਰਪਾਲ! I sing the Glorious Praises of the Lord of the Universe, the Merciful Lord. ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥ dharasan dheh pooran kirapaalaa || rahaau || (ਮੈਨੂੰ ਆਪਣਾ) ਦਰਸਨ ਦੇਹ, ਮੈਂ (ਸਦਾ ਤੇਰੇ) ਗੁਣ ਗਾਂਦਾ ਰਹਾਂ ।ਰਹਾਉ। Please, bless me with the Blessed Vision of Your Darshan, O Perfect, Compassionate Lord. ||Pause|| ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥ kar kirapaa tum hee pratipaalaa || ਹੇ ਗੋਬਿੰਦ! ਤੂੰ ਹੀ ਕਿਰਪਾ ਕਰ ਕੇ (ਅਸਾਂ ਜੀਵਾਂ ਦੀ) ਪਾਲਣਾ ਕਰਦਾ ਹੈਂ Please, grant Your Grace, and cherish me. ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥ jeeau pi(n)dd sabh tumaraa maalaa ||1|| ਇਹ ਜਿੰਦ ਇਹ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸਿ-ਪੂੰਜੀ ਹੈ ।੧। My soul and body are all Your property. ||1|| ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥ a(n)mirat naam chalai jap naalaa || ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਸਦਾ) ਜਪਿਆ ਕਰ (ਇਹੀ ਇਥੋਂ ਜੀਵਾਂ ਦੇ) ਨਾਲ ਜਾਂਦਾ ਹੈ Only meditation on the Ambrosial Naam, the Name of the Lord, will go along with you. ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥ naanak jaachai sa(n)t ravaalaa ||2||32||38|| ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ । (ਜਿਸ ਦੀ ਬਰਕਤਿ ਨਾਲ ਹਰਿ-ਨਾਮ ਪ੍ਰਾਪਤ ਹੁੰਦਾ ਹੈ) ।੨।੩੨।੩੮। Nanak begs for the dust of the Saints. ||2||32||38|| Guru Arjan Dev Ji in Raag Soohee - 744

ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥ kabeer garab na keejiyae ra(n)k na hasiyae koi || ਹੇ ਕਬੀਰ! (ਜੇ ਤੂੰ ਧਨਵਾਨ ਹੈਂ, ਤਾਂ ਇਸ ਧਨ-ਪਦਾਰਥ ਦਾ ਭੀ) ਮਾਣ ਨਾਹ ਕਰੀਂ, ਨਾਹ ਕਿਸੇ ਕੰਗਾਲ ਨੂੰ (ਵੇਖ ਕੇ) ਠੱਠਾ-ਮਖ਼ੌਲ ਕਰੀਂ । Kabeer, do not be so proud, and do not laugh at the poor. ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥ ajahu su naau samu(n)dhr meh kiaa jaanau kiaa hoi ।।39।। ਬੇੜੀ ਅਜੇ ਸਮੁੰਦਰ ਵਿਚ ਹੈ, ਪਤਾ ਨਹੀਂ ਕੀਹ ਹੋ ਜਾਏ (ਇਹ ਧਨ-ਪਦਾਰਥ ਹੱਥੋਂ ਜਾਂਦਿਆਂ ਚਿਰ ਨਹੀਂ ਲੱਗਦਾ) ।੩੯। Your boat is still out at sea; who knows what will happen? ।।39।। ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ ॥ kabeer garab na keejeeaai dhehee dhekh sura(n)g || ਹੇ ਕਬੀਰ! ਇਸ ਸੋਹਣੇ ਰੰਗ ਵਾਲੇ ਸਰੀਰ ਨੂੰ ਵੇਖ ਕੇ ਭੀ ਅਹੰਕਾਰ ਨਾਹ ਕਰੀਏ; Kabeer, do not be so proud, looking at your beautiful body. ਆਜੁ ਕਾਲਿ੍ਹ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥੪੦॥ aaj kaali(h) taj jaahuge jiau kaa(n)churee bhuya(n)g ।।40।। ਇਹ ਸਰੀਰ ਭੀ ਥੋਹੜੇ ਦਿਨਾਂ ਵਿਚ ਹੀ ਛੱਡ ਜਾਉਗੇ ਜਿਵੇਂ ਸੱਪ ਕੁੰਜ ਲਾਹ ਦੇਂਦਾ ਹੈ ।੪੦। Today or tomorrow, you will have to leave it behind, like the snake shedding its skin. ।।40।। #Gurbani@LearnPanjabi

ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ kabeer jeh maarag pa(n)ddit gye paachhai paree baheer || ਹੇ ਕਬੀਰ! ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ ,ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ; Kabeer, the crowds follow the path which the Pandits, the religious scholars, have taken. ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥ eik avaghaT ghaaTee raam kee teh chaR rahio kabeer ।।165।। ਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ, ਮਾਨੋ, ਇਕ ਔਖਾ ਪਹਾੜੀ ਰਸਤਾ ਹੈ, ਕਬੀਰ ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ ।੧੬੫। There is a difficult and treacherous cliff on that path to the Lord; Kabeer is climbing that cliff. ।।165।। Bhagat Kabeer Ji in Salok Kabeer Jee - 1373 #Gurbani@LearnPanjabi

Everyday Punjabi Sentences related to ਅਚਾਰ (Achaar, Pickle): 1. ਮੈਨੂੰ ਅੰਬ ਦਾ ਅਚਾਰ ਬਹੁਤ ਪਸੰਦ ਏ। Mainu amb da achaar bahut pasand ae. I really like mango pickle. 2. ਮਾਤਾ ਜੀ ਨੇ ਨਿੰਬੂ ਅਤੇ ਮਿਰਚਾਂ ਦਾ ਅਚਾਰ ਪਾਇਆ ਹੈ। Mata ji ne nimbu ate mirchaan da achaar paaya hai. Mother has made lemon and chili pickle. 3. ਗਾਜਰ ਅਤੇ ਅਦਰਕ ਦਾ ਅਚਾਰ ਬਹੁਤ ਸਵਾਦ ਹੁੰਦਾ ਹੈ। Gajar ate adrak da achaar bahut swaad hunda hai. Carrot and ginger pickle is very tasty. 4. ਔਲ਼ੇ ਦਾ ਅਚਾਰ ਖਾਣਾ ਚੰਗਾ ਹੁੰਦਾ ਹੈ। Aule da achaar khaana changa hunda hai. Eating amla pickle is good. 5. ਸਾਨੂੰ ਬਾਹਲੇ ਸਵਾਦਾਂ ਦਾ ਲਾਲਚ ਨਹੀਂ, ਅਸੀਂ ਤਾਂ ਰੋਟੀ ਉੱਤੇ ਅਚਾਰ ਰੱਖ ਕੇ ਵੀ ਖਾ ਲਵਾਂਗੇ। Sanu bahle swadan da laalach nahi, asi tan roti utte achaar rakh ke vi kha lavaange. We are not tempted by many different flavors; we can even eat by putting pickle on our roti. #Everyday_sentences@LearnPanjabi

Use of ਨੇ (ne) in Punjabi: ਨੇ (ne) is one of the most important Punjabi grammar markers, and it often confuses beginners because English doesn't have an exact equivalent. What does ਨੇ (ne) mean? ਨੇ is not translated directly into English. It is a marker placed after the person who performed an action in many past-tense sentences. Think of it like this:
Subject + ਨੇ + Object + Verb
Examples ਰਾਮ ਨੇ ਰੋਟੀ ਖਾਧੀ। Ram ne roti khaadhi. Ram ate the food. Here: ਰਾਮ = Ram ਨੇ = subject marker ਰੋਟੀ = food ਖਾਧੀ = ate ਮੈਂ ਨੇ ❌ (Wrong) With the pronouns "I", "you" etc., ਨੇ is not used. Natural way to say: ਮੈਂ ਰੋਟੀ ਖਾਧੀ। (No ਨੇ in modern standard speech.) He = ਉਸ ਨੇ She = ਉਸ ਨੇ They = ਉਹਨਾਂ ਨੇ We = ਅਸੀਂ (without ਨੇ in modern usage) You = ਤੁਸੀਂ (without ਨੇ in modern usage) Examples: ਉਸ ਨੇ ਕਿਤਾਬ ਪੜ੍ਹੀ। He/She read the book. ਉਹਨਾਂ ਨੇ ਕੰਮ ਕੀਤਾ। They did the work. When do we use ਨੇ? Generally, ਨੇ is used: Mostly in the past tense. Especially when someone did something to something else (a completed action). Examples: ਸੀਤਾ ਨੇ ਚਾਹ ਬਣਾਈ। Sita made tea. ਮੋਹਨ ਨੇ ਦਰਵਾਜ਼ਾ ਖੋਲ੍ਹਿਆ। Mohan opened the door. When do we NOT use ਨੇ? Usually not in present or future tense. ਰਾਮ ਖਾਂਦਾ ਹੈ। Ram eats. ਰਾਮ ਖਾਏਗਾ। Ram will eat. (No ਨੇ here.) Easy rule for beginners Whenever you see:
Someone + ਨੇ + did something
think
"ਨੇ marks the doer of a completed action."
Examples: ਮਾਂ ਨੇ ਰੋਟੀ ਬਣਾਈ। → Mother made roti. ਪਿਤਾ ਨੇ ਕਾਰ ਚਲਾਈ। → Father drove the car. ਬੱਚਿਆਂ ਨੇ ਖੇਡ ਖੇਡੀ। → The children played a game. Don't try to translate ਨੇ into English. Just recognize it as a grammar marker that tells you who performed the action. #LearnPunjabi@LearnPanjabi

Everyday Punjabi Sentences: ਬੱਤੀ ਗਈ ਨੂੰ ਪੰਜ ਘੰਟੇ ਹੋ ਗਏ, ਹਾਲੇ ਤੱਕ ਨੀ ਆਈ। Batti gayi nu panj ghante ho gaye, haale takk ni aayi. The electricity has been out for five hours and still hasn't come back. ਕੱਲ੍ਹ ਸਵੇਰ ਦਾ ਇਹ ਪੱਖਾ ਨਹੀਂ ਚੱਲ ਰਿਹਾ। Kallh saver da eh pakha nahi chall riha. This fan has not been working since yesterday morning. ਇੱਕ ਇੰਨੀ ਗਰਮੀ ਏ, ਦੂਜਾ ਸਾਡਾ ਏਸੀ ਖਰਾਬ ਏ। Ikk inni garmi e, dooja saada AC kharaab e. First, it is so hot, and on top of that, our AC is broken. ਬਲਬ ਸੜ ਗਿਆ ਏ, ਇਹਨੂੰ ਬਦਲਨਾ ਪੈਣਾ। Bulb sarh gaya e, ehnu badalna paina. The light bulb has burned out. It will have to be replaced. ਬਿਜਲੀ ਠੀਕ ਕਰਨ ਵਾਲੇ ਨੂੰ ਬੁਲਾਓ। Bijli theek karan wale nu bulao. Call the electrician. #Everyday_sentences@LearnPanjabi

Everyday Punjabi Sentences related to cleanliness (Saaf-Safaai): 1. ਆਪਣੇ ਸਰੀਰ ਨੂੰ ਸਾਫ਼-ਸੁਥਰਾ ਰੱਖਿਆ ਕਰੋ। Apne sareer nu saaf-suthra rakhya karo. Keep your body clean. 2. ਵਿਹੜੇ ਵਿੱਚ ਪੱਤੇ ਬਹੁਤ ਡਿੱਗੇ ਨੇ, ਝਾੜੂ ਫ਼ੇਰ ਦਿਓ। Vehrhe vich patte bahut digge ne, jhaadu pher deo. A lot of leaves have fallen in the courtyard, please sweep them up. 3. ਮੈਂ ਹੁਣੇ ਪੋਚਾ ਲਾ ਕੇ ਹਟੀ ਆਂ, ਕੋਈ ਜਣਾ ਪੈੜਾਂ ਨਾ ਲਾਇਓ। Mai hune pocha laa ke hati aan, koi jana pairhaan na laeyo. I have just finished mopping the floor, please don't walk on it. 4. ਮਾਤਾ ਜੀ ਨੇ ਸਵੇਰੇ ਉੱਠ ਕੇ ਘਰ ਵਿੱਚ ਝਾੜੂ-ਪੋਚਾ ਲਾਇਆ। Mata ji ne savere uth ke ghar vich jhaadu-pocha laaya. Mother got up in the morning and swept and mopped the house. 5. ਕਹਿੰਦੇ ਨੇ ਜਿੱਥੇ ਸਾਫ਼-ਸਫਾਈ ਹੋਵੇ, ਓਥੇ ਰੱਬ ਵਸਦਾ ਏ। Kehnde ne jitthe saaf-safaai hove, othe Rabb vasda e. People say that where there is cleanliness, God lives there. #Everyday_sentences@LearnPanjabi

ਗੁਰਮੁਖੀ ਪੰਜਾਬੀ ਕੈਦਾ Gurmukhi Punjabi Kaida (Primer) #Punjabibooks@LearnPanjabi

Everyday Punjabi Sentences: Audio: https://t.me/LearnPanjabi/1768?comment=299742 1. ਮਾਂ ਨੇ ਛੋਟੇ ਬੱਚੇ ਨੂੰ ਨਵ੍ਹਾਇਆ। Maan ne chhote bache nu navhaaya. Mother bathed the small child. 2. ਮਾਸਟਰ ਜੀ ਨੇ ਬੱਚਿਆਂ ਕੋਲੋਂ ਕੰਮ ਕਰਵਾਇਆ। Master ji ne bacheyaan kolon kam karvaya. The teacher made the children do the work. 3. ਮੈਂ ਪ੍ਰਾਹੁਣਿਆਂ ਨੂੰ ਚਾਹ ਪਿਲਾਈ। Mai prahuneyan nu chaah pilai. I served tea to the guests. 4. ਸਾਨੂੰ ਉਹਨਾਂ ਦੇ ਨਾਟਕ ਨੇ ਬਹੁਤ ਹਸਾਇਆ। Sanu ohna de natak ne bahut hasaaya. Their play made us laugh a lot. 5. ਮੈਂ ਮਾਲੀ ਕੋਲੋਂ ਕਿਆਰੀਆਂ ਦੀ ਗੋਡੀ ਕਰਵਾਈ। Mai maali kolon keyariyan di godi karvaai. I had the gardener weed the flower beds. #Everyday_sentences@LearnPanjabi

https://youtu.be/NCqL3NOZ1wQ #Punjabisong@LearnPanjabi

Everyday Punjabi Sentences using ਯਾਦ: 1. ਕਾਕੇ! ਪੰਜ ਦਾ ਪਹਾੜਾ ਯਾਦ ਕਰਕੇ ਸੁਣਾਓ। Kake! Panj da pahaada yaad karke sunao. Kid! Remember (learn) and recite the table of five. 2. ਮੈਨੂੰ ਤੁਹਾਡੀ ਬੜੀ ਯਾਦ ਆਉਂਦੀ ਏ। Mainu tuhadi badi yaad aundi e. I miss you a lot. 3. ਮੈਨੂੰ ਹਾਲੇ ਵੀ ਯਾਦ ਏ ਜਦੋਂ ਮੈਂ ਪਹਿਲੀ ਵਾਰ ਪੰਜਾਬ ਗਈ ਸੀ। Mainu haale vi yaad e jadon mai pehli vaar Punjab gayi si. I still remember when I went to Punjab for the first time. 4. ਉਹ ਮੇਰੀਆਂ ਯਾਦਾਂ ਵਿੱਚ ਵਸਿਆ ਹੋਇਆ ਏ। Oh meriyan yaadan vich vaseya hoya e. He is deeply present in my memories. 5. ਮੈਂ ਤੈਨੂੰ ਹਰ ਰੋਜ਼ ਯਾਦ ਕਰਦੀ ਆਂ। Mai tainu har roz yaad kardi aan. I remember you every day. / I miss you every day. #Everyday_sentences@LearnPanjabi

https://youtu.be/hXOkAypYlhk #Gurbani@LearnPanjabi

Everyday Punjabi Sentences: 1. ਮੈਨੂੰ ਪੰਜਾਬੀ ਬੋਲਣੀ ਬਹੁਤ ਪਸੰਦ ਏ। Mainu Punjabi bolni bahut pasand e. I really like speaking Punjabi. 2. ਮੈਂ ਪੰਜਾਬੀ ਬੋਲਣੀ ਸਿੱਖਣੀ ਆ। Mai Punjabi bolni sikhni aa. I want to learn to speak Punjabi. 3. ਮੈਨੂੰ ਪੰਜਾਬੀ ਗਾਣੇ ਬਹੁਤ ਵਧੀਆ ਲਗਦੇ ਨੇ। Mainu Punjabi gaane bahut vadhiya lagde ne. I really like Punjabi songs. 4. ਪੰਜਾਬੀ ਬਹੁਤ ਮਿੱਠੀ ਬੋਲੀ ਏ। Punjabi bahut mithi boli e. Punjabi is a very sweet language. 5. ਮੈਂ ਪੰਜਾਬ ਘੁੰਮਣ ਜਾਣਾ ਏ। Mai Punjab ghumman jaana e. I am going to visit Punjab. #Everyday_sentences@LearnPanjabi

ਉਲਾਂਘ (ulaangh) (also ਲਾਂਘ (laangh) in speaking) ਲੰਮਾ ਕਦਮ, ਪਲਾਂਘ। ਕਿਸੇ ਲੰਮੇ ਕਦਮ ਦੁਆਰਾ ਤੈਅ ਕੀਤੀ ਗਈ ਦੂਰੀ। A long step or stride; the distance covered by a single long step. ਉਸਨੇ ਇੱਕ ਲਾਂਘ ਪੁੱਟੀ। ਦੋ ਲਾਂਘਾਂ ਵਿੱਚ ਹੀ ਉਹ ਦਰਵਾਜ਼ੇ ਤੱਕ ਪਹੁੰਚ ਗਿਆ। #Wordoftheday@LearnPanjabi

Everyday Punjabi Sentences: 1. ਗਰਮੀ ਬਹੁਤ ਆ, ਪੱਖਾ ਚਲਾਓ। Garmi bahut aa, pakhkha chalaao. It is very hot, turn on the fan. 2. ਬਾਹਰ ਦਰਖਤਾਂ ਦੀ ਛਾਵੇਂ ਬੈਠਦੇ ਆਂ। Baahar darakhtaan di chhaven baithde aan. Let's sit outside in the shade of the trees. 3. ਇੰਨੀ ਗਰਮੀ ਵਿੱਚ ਠੰਡੀ-ਠਾਰ ਕੁਲਫ਼ੀ ਖਾਣ ਦਾ ਵੱਖਰਾ ਹੀ ਨਜ਼ਾਰਾ ਏ। Inni garmi vich thandi-thaar kulfi khaan da vakhra hi nazara e. Eating ice-cold kulfi in such heat is a special experience. 4. ਇੰਨੀ ਗਰਮੀ ਵਿੱਚ ਤਾਂ AC ਵੀ ਕੁਝ ਨਹੀਂ ਕਰਦਾ। Inni garmi vich tan AC vi kujh nahi karda. In such heat, even the AC does not do much. 5. ਗਰਮੀਆਂ ਵਿੱਚ ਦਿਨ ਵੱਡੇ ਹੋ ਜਾਂਦੇ ਨੇ। Garmiyan vich din vadde ho jande ne. In summer, the days become longer. #Everyday_sentences@LearnPanjabi

Ordinal Numbers in Punjabi (1-20) ਪਹਿਲਾ (Paela): First ਦੂਜਾ (Dooja): Second ਤੀਜਾ (Teeja): Third ਚੌਥਾ (Chautha): Forth ਪੰਜਵਾਂ (Panjwa'n): Fifth ਛੇਵਾਂ (Chhewa'n): Sixth ਸੱਤਵਾਂ (Sattwa'n): Seventh ਅੱਠਵਾਂ (Atthwa'n): Eighth ਨੌਂਵਾਂ (Naunwa'n): Ninth ਦਸਵਾਂ (Daswa'n): Tenth ਗਿਆਰਵਾਂ (Geyarwa'n): Eleventh ਬਾਰ੍ਹਵਾਂ (Bahrwa'n): Twelfth ਤੇਰ੍ਹਵਾਂ (Tehrwa'n): Thirteenth ਚੌਦ੍ਹਵਾਂ (Chaudhwa'n): Fourteenth ਪੰਦਰ੍ਹਵਾਂ (Pandharwa'n): Fifteenth ਸੋਲ੍ਹਵਾਂ (Sohlwa'n): Sixteenth ਸਤਾਰ੍ਹਵਾਂ (Sataahrwa'n): Seventeenth ਅਠਾਰ੍ਹਵਾਂ (Athaahrwa'n): Eighteenth ਉੱਨ੍ਹੀਵਾਂ (Unnheenwa'n): Nineteenth ਵੀਹਵਾਂ (Veehwa'n): Twentieth #LearnPunjabi@LearnPanjabi

Everyday Punjabi Sentences: 1. ਆਪਾਂ ਪਹਿਲਾਂ ਵੀ ਕਿਤੇ ਮਿਲੇ ਆਂ। Aapan pehlan vi kite mile aan. We have met somewhere before. 2. ਮੈਨੂੰ ਥੋੜ੍ਹਾ-ਥੋੜ੍ਹਾ ਯਾਦ ਆ ਰਿਹਾ ਏ। Mainu thoda-thoda yaad aa riha e. I am starting to remember a little. 3. ਮੈਂ ਤੁਹਾਨੂੰ ਪਹਿਲਾਂ ਵੀ ਕਿਤੇ ਦੇਖਿਆ ਏ। Mai tuhanu pehlan vi kite dekhya e. I have seen you somewhere before. 4. ਆਪਾਂ ਪਿਛਲੇ ਸਾਲ ਮਨਿੰਦਰ ਦੇ ਵਿਆਹ ਉੱਤੇ ਮਿਲੇ ਸੀ। Aapan pichhle saal Maninder de viaah utte mile si. We met at Maninder's wedding last year. 5. ਹਾਂਜੀ! ਮੈਨੂੰ ਹੁਣ ਚੇਤਾ ਆਇਆ, ਆਪਾਂ ਵਿਆਹ 'ਤੇ ਮਿਲੇ ਸੀ। Haanji! Mainu hun cheta aaya, aapan viaah te mile si. Yes! I remember now, we met at the wedding. #Everyday_sentences@LearnPanjabi

https://youtu.be/0e9KN5L5MvA #Gurbani@LearnPanjabi

https://youtu.be/lurJBplL2RE #Gurbani@LearnPanjabi

ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ jaat kaa garab na kareeahu koiee || ਹੇ ਭਾਈ! ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ । (‘ਜਾਤਿ’ ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) No one should be proud of his social class and status. ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ braham bi(n)dhe so braahaman hoiee ।।1।। ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ।੧। He alone is a Brahmin, who knows God. ।।1।। ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ jaat kaa garab na kar moorakh gavaaraa || ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ । Do not be proud of your social class and status, you ignorant fool! ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ eis garab te chaleh bahut vikaaraa ।। rahaau ।। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ ।੧।ਰਹਾਉ। So much sin and corruption comes from this pride. ।।Pause।। ਚਾਰੇ ਵਰਨ ਆਖੈ ਸਭੁ ਕੋਈ ॥ chaare varan aakhai sabh koiee || ਹੇ ਭਾਈ! ਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵਖ ਵਖ) ਵਰਨ ਹਨ । Everyone says that there are four castes, four social classes. ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ braham bi(n)dh te sabh opat hoiee ।।2।। (ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ।੨। They all emanate from the drop of God's Seed. ।।2।। ਮਾਟੀ ਏਕ ਸਗਲ ਸੰਸਾਰਾ ॥ maaTee ek sagal sa(n)saaraa || ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ) The entire universe is made of the same clay. ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ ॥੩॥ bahu bidh bhaa(n)dde ghaRai kum(h)aaraa ।।3।। (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, ।੩। The Potter has shaped it into all sorts of vessels. ।।3।। ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ pa(n)ch tat mil dhehee kaa aakaaraa || ਹੇ ਭਾਈ! ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ । The five elements join together, to make up the form of the human body. ਘਟਿ ਵਧਿ ਕੋ ਕਰੈ ਬੀਚਾਰਾ ॥੪॥ ghaT vadh ko karai beechaaraa ।।4।। ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ (ਵਰਨ ਵਾਲੇ) ਵਿਚ ਬਹੁਤੇ ਤੱਤ ਹਨ, ਤੇ, ਕਿਸੇ (ਵਰਨ ਵਾਲੇ) ਵਿਚ ਥੋੜ੍ਹੇ ਤੱਤ ਹਨ ।੪। Who can say which is less, and which is more? ।।4।। ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ kahat naanak ih jeeau karam ba(n)dh hoiee || ਨਾਨਕ ਆਖਦਾ ਹੈ—(ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ) ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਦਾ ਬੱਝਾ ਹੋਇਆ ਹੈ । Says Nanak, this soul is bound by its actions. ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥ bin satigur bheTe mukat na hoiee ।।1।। ਗੁਰੂ ਨੂੰ ਮਿਲਣ ਤੋਂ ਬਿਨਾ (ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ ।੫।੧। Without meeting the True Guru, it is not liberated. ।।1।। Guru Amar Daas Ji in Raag Bhairao - 1128 #Gurbani@LearnPanjabi