All Exams Papers
Ir al canal en Telegram
Quiz 📊 Exam 📖 News 🗞 Books 📕 Jobs 📇 Paper 📝 GK 🔠 Daily Update ⏰ Study Material 📚 Success Source 🧲 Post📍 {All in One} 🛡 Any question contact admin 👉 @AKSoulTalks https://www.snapchat.com/add/aksoultalks?share_id=HUaQ66YsyN0&locale=en-IN
Mostrar más6 282
Suscriptores
+524 horas
-177 días
-17130 días
Archivo de publicaciones
6 285
+3
एसआई भर्ती 2021 पुनर्परीक्षा
अब फेस रिकग्निशन, थंब इम्प्रेशन और मूल फोटो आईडी से ही करेंगे सत्यापन
11 जिलों में 2.25 लाख अभ्यर्थी, 700 केंद्र
6 285
ਜਮਾਤ ਦਸਵੀਂ
ਪੁਸਤਕ ਵੰਨਗੀ
ਕਹਾਣੀ ਭਾਗ
ਕੁਲਫ਼ੀ
ਮਹੀਨਾ ਮੁੱਕਣ ਵਾਲਾ ਸੀ ਅਤੇ ਜੂਨ ਦੇ ਮਹੀਨੇ ਦੀ 26 ਤਰੀਕ ਸੀ। ਲੇਖਕ ਆਪਣੀਆਂ ਆਰਥਿਕ ਮੁਸ਼ਕਿਲਾਂ ਕਰਕੇ ਪਰੇਸ਼ਾਨ ਹੋ ਗਿਆ ਅਤੇ ਉਸ ਦੇ ਮਨ ਵਿੱਚ ਕੁਲਫ਼ੀ ਖਾਣ ਦੀ ਇੱਛਾ ਪੈਦਾ ਹੋਈ ਪਰ ਪੈਸੇ ਦੀ ਤੰਗੀ ਕਾਰਨ ਉਹ ਆਪਣੀ ਇੱਛਾ ਪੂਰੀ ਨਾ ਕਰ ਸਕਿਆ। ਦੁਪਹਿਰ ਵੇਲੇ ਉਸ ਦੇ ਛੋਟੇ ਕਾਕੇ ਨੇ ਉਸ ਨੂੰ ਉਠਾਇਆ ਤੇ ਮੁਰਮਰੇ ਖਾਣ ਲਈ ਟਕੇ ਦੀ ਮੰਗ ਕੀਤੀ। ਪਰ ਮਹੀਨੇ ਦੇ ਆਖਰੀ ਦਿਨ ਹੋਣ ਕਾਰਨ ਉਸਦੀ ਜੇਬ ਵਿੱਚ ਇੱਕ ਵੀ ਪੈਸਾ ਨਹੀਂ ਸੀ। ਇਸ ਲਈ ਲੇਖਕ ਨੇ ਕਾਕੇ ਨੂੰ ਟਾਲਣ ਲਈ ਕਿਹਾ ਕਿ ਮੁਰਮਰਾ ਭੈੜਾ ਹੁੰਦਾ। ਪਰ ਕਾਕਾ ਇਸ ਨਾਲ਼ ਸਹਿਮਤ ਨਾ ਹੋਇਆ। ਲੇਖਕ ਨੇ ਕਾਕੇ ਨੂੰ ਜ਼ਿਦ ਨਾ ਛੱਡਦਾ ਦੇਖ ਕੇ ਸ਼ਾਮ ਵੇਲੇ ਕੁਲਫ਼ੀ ਖਵਾਉਣ ਦਾ ਵਾਅਦਾ ਕਰ ਦਿੱਤਾ। ਕਾਕਾ ਚੁੱਪ ਕਰ ਗਿਆ। ਲੇਖਕ ਕਾਕੇ ਨਾਲ਼ ਕੀਤੇ ਵਾਅਦੇ ਤੋਂ ਬਚਣ ਲਈ ਕੜਕਦੀ ਧੁੱਪ ਵਿੱਚ ਘਰੋਂ ਬਾਹਰ ਚਲਾ ਗਿਆ। ਲੇਖਕ ਸੜਕ ਤੇ ਘੁੰਮਦਾ ਹੋਇਆ ਆਪਣੇ ਮਾਲਕ ਤੋਂ ਆਪਣੀ ਤਨਖਾਹ ਵਧਾਉਣ ਲਈ ਆਖਣ ਦੀ ਵਿਉਂਤ ਬਣਾਉਣ ਲੱਗਾ। ਪਰ ਨੌਕਰੀ ਚਲੇ ਜਾਣ ਦੇ ਡਰ ਤੋਂ ਉਸ ਨੇ ਚੁੱਪ ਰਹਿਣ ਦਾ ਵੀ ਫ਼ੈਸਲਾ ਕੀਤਾ।
ਜਦੋਂ ਸ਼ਾਮ ਹੋਈ ਤਾਂ ਲੇਖਕ ਨੇ ਸੋਚਿਆ ਕਿ ਕਾਕਾ ਸੌਂ ਗਿਆ ਹੋਵੇਗਾ ਇਸ ਲਈ ਉਹ ਹੌਲੀ-ਹੌਲੀ ਘਰ ਆਇਆ ਤਾਂ ਅੱਗੋਂ ਕਾਕਾ ਅਜੇ ਜਾਗਦਾ ਹੀ ਸੀ ਤੇ ਉਸ ਨੇ ਲੇਖਕ ਨੂੰ ਚੱਲ ਕੇ ਕੁਲਫ਼ੀ ਖੁਆਉਣ ਲਈ ਕਿਹਾ ਪਰ ਲੇਖਕ ਨੇ ਫਿਰ ਤੋਂ ਰਾਤ ਹੋਣ ਦਾ ਬਹਾਨਾ ਕਰਕੇ ਕੁਲਫ਼ੀ ਖੁਆਉਣ ਨੂੰ ਕੱਲ੍ਹ ਤੇ ਟਾਲ ਦਿੱਤਾ।
ਅਗਲੇ ਦਿਨ ਲੇਖਕ ਨੇ ਆਪਣੇ ਇੱਕ ਸਾਥੀ ਤੋਂ ਤਿੰਨ ਰੁਪਏ ਉਧਾਰ ਲਏ ਤਾਂ ਜੋ ਘਰ ਵਾਪਸ ਆਇਆ ਦੇਖਿਆ ਕਿ ਕਾਕਾ ਸੁੱਤਾ ਪਿਆ ਸੀ। ਲੇਖਕ ਦੀ ਪਤਨੀ ਨੇ ਘਰ ਦੀਆਂ ਜ਼ਰੂਰਤਾਂ ਲਈ ਉਸ ਤੋਂ ਸਾਰੇ ਪੈਸੇ ਲੈ ਲਏ। ਜਦੋਂ ਕਾਕਾ ਜਾਗਿਆ ਤਾਂ ਉਸਨੇ ਜਾਗਦੇ ਹੀ ਕੁਲਫ਼ੀ ਦੀ ਮੰਗ ਕੀਤੀ ਤੇ ਲੇਖਕ ਨੇ ਇਸ ਵਾਰ ਵੀ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰ ਕੇ ਉਸ ਨੂੰ ਟਾਲ ਦਿੱਤਾ ਅਤੇ ਘਰੋਂ ਬਾਹਰ ਚਲਾ ਗਿਆ। ਲੇਖਕ ਜਦੋਂ ਹਨੇਰੇ ਹੋਏ ਘਰ ਪਰਤਿਆ ਤਾਂ ਕਾਕਾ ਸੌ ਚੁੱਕਾ ਸੀ ਤੇ ਸੁੱਤਾ ਹੋਇਆ ਵੀ ਕੁਫੀ-ਕੁਫੀ ਬੁੜਬੜਾ ਰਿਹਾ ਸੀ। ਇਹ ਸੁਣ ਕੇ ਲੇਖਕ ਨੂੰ ਬਹੁਤ ਬੁਰਾ ਲੱਗਿਆ।
ਅਗਲੇ ਦਿਨ ਸਵੇਰੇ ਉੱਠ ਕੇ ਕਾਕੇ ਨੇ ਕੁਲਫ਼ੀ ਦੀ ਮੰਗ ਨਾ ਕੀਤੀ। ਦੁਪਹਿਰ ਵੇਲੇ ਰੋਟੀ ਖਾ ਕੇ ਲੇਖਕ ਸੌਂ ਗਿਆ। ਇੰਨੇ ਨੂੰ ਬਾਹਰ ਕੁਲਫ਼ੀ ਵਾਲ਼ਾ ਆ ਗਿਆ। ਉਸ ਦੇ ਹੋਕੇ ਦੀ ਆਵਾਜ਼ ਸੁਣ ਕੇ ਲੇਖਕ ਨੂੰ ਜਾਗ ਆ ਗਈ। ਕਾਕਾ ਇੱਕ ਬੱਤਖ਼ ਨਾਲ ਖੇਡ ਰਿਹਾ ਸੀ। ਕੁਲਫ਼ੀ ਵਾਲ਼ੇ ਦੀ ਅਵਾਜ਼ ਸੁਣ ਕੇ ਉਹ ਬੱਤਖ਼ ਸੁਟ ਕੇ ਖੜ੍ਹਾ ਹੋ ਗਿਆ ਅਤੇ ਸਿੱਧਾ ਬਾਹਰ ਚਲਾ ਗਿਆ। ਲੇਖਕ ਵੀ ਹੌਲੀ-ਹੌਲੀ ਉਸ ਦੇ ਪਿੱਛੇ ਚਲਾ ਗਿਆ ਅਤੇ ਬੂਹੇ ਉਹਲੇ ਜਾ ਕੇ ਖੜ੍ਹਾ ਹੋ ਗਿਆ।
ਬਾਹਰ ਗਲੀ ਵਿੱਚ ਕੁਲਫ਼ੀ ਵਾਲਾ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਦੇ ਰਿਹਾ ਸੀ। ਇਹ ਮੁੰਡਾ ਕਾਕੇ ਤੋਂ ਤਿੰਨ ਸਾਲ ਵੱਡਾ ਸੀ ਤੇ ਤਕੜਾ ਵੀ। ਜਿਵੇਂ ਹੀ ਕੁਲਫ਼ੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਵਾਲੀ ਪਲੇਟ ਫੜਾਈ ਤਾਂ ਕਾਕੇ ਨੇ ਜ਼ੋਰ ਦੀ ਧੱਕਾ ਮਾਰ ਕੇ ਉਸਨੂੰ ਨਾਲੀ ਵਿੱਚ ਸੁੱਟ ਦਿੱਤਾ। ਕੁਲਫ਼ੀ ਵਾਲ਼ਾ ਕਾਕੇ ਨੂੰ ਚਪੇੜ ਮਾਰਨ ਹੀ ਲੱਗਿਆ ਸੀ ਪਰ ਕਹਾਣੀਕਾਰ ਨੇ ਦੌੜ ਕੇ ਉਸ ਨੂੰ ਚੁੱਕ ਲਿਆ। ਥੋੜ੍ਹੀ ਦੇਰ ਬਾਅਦ ਸ਼ਾਹਣੀ ਲੇਖਕ ਦੇ ਘਰ ਉਲਾਂਭਾ ਲੈ ਕੇ ਆਈ। ਲੇਖਕ ਦੀ ਪਤਨੀ ਕਾਕੇ ਨੂੰ ਚਪੇੜ ਮਾਰਨ ਹੀ ਲੱਗੀ ਸੀ ਪਰ ਲੇਖਕ ਨੇ ਕਿਹਾ, "ਕੁਝ ਵੰਡ ਸ਼ੁਦੈਣੇ ਕਾਇਰ ਪਿਉਂ ਦੇ ਘਰ ਬਹਾਦਰ ਮੁੰਡਾ ਜੰਮਿਆ।"
6 285
*ਗਿਆਨ ਦਾ ਚਾਨਣ ਵੰਡ ਕੇ ਸਾਡੀ ਜ਼ਿੰਦਗੀ ਰੋਸ਼ਨ ਕਰਨ ਵਾਲ਼ੇ ਸਭ ਅਧਿਆਪਕਾਂ ਨੂੰ ਅਧਿਆਪਕ-ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!*
*ਅੱਖਰ-ਅੱਖਰ ਜੋੜ ਕੇ ਸਾਨੂੰ ਇਨਸਾਨ ਬਣਾਇਆ, ਸਹੀ ਅਤੇ ਗ਼ਲਤ ਦਾ ਫ਼ਰਕ ਸਮਝਾਇਆ; ਸਾਡੇ ਮਾਰਗ-ਦਰਸ਼ਕ ਗੁਰੂਆਂ ਨੂੰ ਕੋਟਿ-ਕੋਟਿ ਪ੍ਰਨਾਮ।*
*ਤੁਹਾਡੀ ਮਿਹਨਤ ਅਤੇ ਹੌਸਲੇ ਸਦਕਾ ਹੀ ਅਸੀਂ ਵੱਡੇ ਸੁਪਨੇ ਵੇਖਣ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਯੋਗ ਬਣੇ ਹਾਂ।*🙏🌹🙏
6 285
*ਅਗਲੇ ਹਫ਼ਤੇ ਮੈਰੀਟੋਰੀਅਸ ਸਕੂਲ ਕਾਉਂਸਲਿੰਗ ਜਲਦੀ ਸ਼ੁਰੂ ਹੋਵੇਗੀ। Official Notification ਜਲਦੀ ਆ ਰਹੀ ਹੈ।*
6 285
Dear students
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਨਤੀਜੇ ਐਲਾਨੇ ਗਏ ਹਨ ਅਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ। ਤੁਹਾਡੀ ਸਖ਼ਤ ਮਿਹਨਤ, ਸਮਰਪਣ, ਤਿਆਗ ਅਤੇ ਦ੍ਰਿੜ ਇਰਾਦੇ ਨੇ ਤੁਹਾਨੂੰ ਇਸ ਸੁੰਦਰ ਮੰਜ਼ਿਲ ਤੱਕ ਪਹੁੰਚਾਇਆ ਹੈ।
ਇਸ ਮੌਕੇ ‘ਤੇ ਮੈਂ ਖਾਸ ਤੌਰ ‘ਤੇ ਉਹਨਾਂ ਵਿਦਿਆਰਥੀਆਂ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੁਸ਼ਕਲਾਂ ਅਤੇ ਚੁਣੌਤੀਆਂ ਦੇ ਬਾਵਜੂਦ ਸਫਲਤਾ ਹਾਸਲ ਕੀਤੀ। ਉਹਨਾਂ ਦੀ ਸਫਲਤਾ ਇਹ ਸਾਬਤ ਕਰਦੀ ਹੈ ਕਿ ਆਤਮਵਿਸ਼ਵਾਸ ਅਤੇ ਲਗਾਤਾਰ ਮਿਹਨਤ ਨਾਲ ਕੁਝ ਵੀ ਅਸੰਭਵ ਨਹੀਂ ਹੁੰਦਾ। ਨਾਲ ਹੀ ਕੁਝ ਵਿਦਿਆਰਥੀ ਅਜੇਹੇ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਆਪਣੇ ਮਨਪਸੰਦ ਨਤੀਜੇ ਨਹੀਂ ਮਿਲੇ।
ਪਰ ਇਹ ਨਿਰਾਸ਼ ਹੋਣ ਦਾ ਸਮਾਂ ਨਹੀਂ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਉਮੀਦਾਂ ਅਨੁਸਾਰ ਨਤੀਜੇ ਨਹੀਂ ਮਿਲੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਇਹ ਸਿਰਫ਼ ਇੱਕ ਪ੍ਰੀਖਿਆ ਹੈ ਅਤੇ ਜ਼ਿੰਦਗੀ ਵਿੱਚ ਅੱਗੇ ਹੋਰ ਵੀ ਬਹੁਤ ਮੌਕੇ ਹਨ। ਦੂਜਿਆਂ ਨਾਲ ਤੁਲਨਾ ਕਰਨ ਦੀ ਬਜਾਏ ਆਪਣੀਆਂ ਕਾਬਲੀਆਂ ਅਤੇ ਯੋਗਤਾਵਾਂ ਨੂੰ ਪਛਾਣੋ।
ਯਾਦ ਰੱਖੋ, ਚੰਗੇ ਨਤੀਜੇ ਖੁਸ਼ੀ ਦੇ ਸਕਦੇ ਹਨ, ਪਰ ਸਿਰਫ਼ ਇਹੀ ਤੁਹਾਡੇ ਭਵਿੱਖ ਦਾ ਫੈਸਲਾ ਨਹੀਂ ਕਰਦੇ। ਤੁਹਾਡੀ ਮਿਹਨਤ, ਇਮਾਨਦਾਰੀ ਅਤੇ ਸਮਰਪਣ ਹੀ ਤੁਹਾਨੂੰ ਹਮੇਸ਼ਾਂ ਸਫਲਤਾ ਵੱਲ ਲੈ ਜਾਣਗੇ।
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਰ ਵਿਦਿਆਰਥੀ ਪ੍ਰਤਿਭਾਸ਼ਾਲੀ ਹੈ। ਹਰ ਵਿਦਿਆਰਥੀ ਮਿਹਨਤ ਅਤੇ ਆਤਮਵਿਸ਼ਵਾਸ ਨਾਲ ਸਫਲਤਾ ਪ੍ਰਾਪਤ ਕਰ ਸਕਦਾ ਹੈ।
ਢੇਰ ਸਾਰੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਦੇ ਨਾਲ,
6 285
ਮੁੱਖ ਮੰਤਰੀ ਭਗਵੰਤ ਮਾਨ ਨੇ 12ਵੀਂ ਦੇ ਉਨ੍ਹਾਂ ਟਾਪਰਾਂ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ ਹਨ। ਇਹ ਸਾਡੇ ਪੰਜਾਬ ਦੇ ਸਿੱਖਿਆ ਖੇਤਰ ਲਈ ਬਹੁਤ ਮਾਣ ਵਾਲੀ ਗੱਲ ਹੈ।
ਵੀਡੀਓ ਦੇਖੋ ਅਤੇ ਸ਼ੇਅਰ ਕਰੋ! 👇
#PSEB #Toppers #PunjabBoard #BhagwantMann #MemorialGeneration
