Deep Meaning Pics
Ir al canal en Telegram
Some illustrations (without text) with deep meanings that speak a thousand words on common subjects like mother nature, humanity, education, technology and other social topics.
Mostrar más863
Suscriptores
-124 horas
-47 días
-1330 días
Archivo de publicaciones
Repost from ਰਾਏ ਪੰਜਾਬ ਦੀ 🎯
ਅੱਜਕੱਲ੍ਹ ਕਮਾਈ ਕਰਨੀ ਪਹਿਲਾਂ ਵਾਂਗ ਸੌਖੀ ਨਹੀਂ ਰਹੀ। ਜ਼ਮਾਨਾ ਬਦਲ ਚੁੱਕਾ ਹੈ, ਬਜ਼ਾਰ ਦੇ ਰੰਗ-ਢੰਗ ਬਦਲ ਗਏ ਹਨ, ਮੁਕਾਬਲੇਬਾਜ਼ (Competitors) ਵਧ ਗਏ ਹਨ ਤੇ ਹੁਣ ਟਿਕੇ ਰਹਿਣ ਲਈ ਕਈ ਕੁੱਝ ਵਰਤਣਾ ਪੈਂਦਾ ਹੈ। ਤੁਸੀਂ ਆਪਣੇ ਕਾਰੋਬਾਰ ਨੂੰ ਚਲਾਉਣ ਤੇ ਵਧਾਉਣ ਲਈ ਕੀ-ਕੀ ਵਰਤ ਰਹੇ ਹੋ?
Repost from TG Link Ads
ਪੰਥ ਤੇ ਪੰਜਾਬ ਦੇ ਅਸਲੀ ਗ਼ਦਾਰ
ਲੰਘੀ 31-ਅਗਸਤ ਨੂੰ PU ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿੱਚ ਭਾਜਪਾ-RSS ਨੇ ਜਿੱਤ ਪ੍ਰਾਪਤ ਕੀਤੀ ਜਿਸਦੀ ਮਦਦ ਅਕਾਲੀ ਦਲ ਬਾਦਲ ਨੇ ਬਿਨਾਂ ਕਹੇ ਬਿਨਾਂ ਸ਼ਰਤ ਕੀਤੀ। ਜਿੱਤਣ ਤੋਂ ਬਾਅਦ ਯੂਨੀਵਰਸਿਟੀ ਵਿੱਚ ਭਗਵਾਂ ਝੰਡੇ ਲਹਿਰਾਏ ਗਏ, ਬਿਹਾਰ-ਬਿਹਾਰ ਕੀ ਅਵਾਜ਼ੇਂ ਆਈਂ, ਭਗਵਾਂਧਾਰੀਆਂ ਨੇ ਓਹੀ ਕੱਟੜ ਪ੍ਰਦਰਸ਼ਨ ਕੀਤੇ ਜਿਹਨਾਂ ਨੂੰ ਅਕਾਲੀ ਦਲ ਬਾਦਲ ਨੇ ਪੂਰਾ ਸਮਰਥਨ ਦਿੱਤਾ ਤੇ ਨਾਲੇ ਸੱਥ ਵਾਲਿਆਂ 'ਤੇ ਤਵਾ ਲਾ ਕੇ ਕਹਿ ਰਹੇ ਵਿਦਿਆਰਥੀਆਂ ਨੇ ਕੱਟੜਤਾ ਨੂੰ ਨਕਾਰਿਆ। ਏਸ ਜਿੱਤ ਪਿੱਛੇ ਕਾਲਜਾਂ-ਯੂਨੀਆਂ 'ਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਘਟਣਾ ਵੀ ਇੱਕ ਕਾਰਣ ਹੈ ਪਰ ਜੇ ਅਕਾਲੀ ਦਲ ਨੇ ਸਮਰਥਨ ਨਾ ਕੀਤਾ ਹੁੰਦਾ ਤਾਂ ਦੂਜੇ ਨੰਬਰ ਉੱਤੇ ਰਹਿਣ ਵਾਲੀ ਪਾਰਟੀ ਨੇ ਜਿੱਤਣਾ ਸੀ ਬਸ਼ਰਤੇ ਭਾਜਪਈ ਧੱਕਾ ਤੇ ਧਾਂਦਲੀ ਨਾ ਕਰਦੇ। ਵੈਸੇ ਤਾਂ ਇਹ ਚੋਣ ਹਰ ਵਰ੍ਹੇ ਹੁੰਦੀ ਹੈ, ਪਿਛਲੀ ਵਾਰ ਵੀ ਭਾਜਪਾ ਨੇ ਈ ਕਬਜ਼ਾ ਕੀਤਾ ਸੀ, ਪਰ ਏਸ ਵਾਰ ਦੀ ਚੋਣ ਨੂੰ ਜਾਣਬੁੱਝ ਕੇ ਕੁੱਝ ਅਲੱਗ ਬਣਾਇਆ ਗਿਆ ਕਿਉਂਕਿ ਅੱਗੇ ਪੰਜਾਬ ਵਿਧਾਨ ਸਭਾ ਚੋਣ ਆ ਰਹੀ ਹੈ। ਸੁਣਿਆ ਏਸ ਵਾਰ MLA ਦੀ ਚੋਣ ਜਿੰਨਾ ਖਰਚਾ ਕੀਤਾ ਗਿਆ, ਤੇ ਇਸੇ ਜਿੱਤ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਰਤਣ ਲਈ ਭਾਜਪਾ-ਬਾਦਲ ਗਠਜੋੜ, ਹਿੰਦੂ-ਸਿੱਖ ਏਕਤਾ ਵਗੈਰਾ-ਵਗੈਰਾ ਦੇ ਡਰਾਮੇ ਸ਼ੁਰੂ ਹੋ ਗਏ ਹਨ। ਹੰਕਾਰੇ ਹੋਏ ਬਾਦਲਕੇ ਤਾਂ 27 'ਚ ਸੁਖਬੀਰੇ ਨੂੰ ਮੁੱਖ-ਮੰਤਰੀ ਦੀਆਂ ਵਧਾਈਆਂ ਦੇਣ ਲੱਗੇ ਨੇ। ਜੋ ਯੂਨੀਵਰਸਿਟੀ ਪੰਜਾਬ ਦੀ ਜ਼ਮੀਨ, ਪੰਜਾਬ ਦੇ ਖਰਚੇ ਨਾਲ, ਪੰਜਾਬ ਦੇ ਲੋਕਾਂ ਲਈ ਬਣੀ ਸੀ, ਗੰਦ ਬਾਦਲ ਲਾਣੇ ਕਰਕੇ ਅੱਜ ਓਥੇ ਭਗਵਾਂਧਾਰੀ, ਬਿਹਾਰੀ ਆਦਿ ਗੈਰ-ਪੰਜਾਬੀ ਹੁੜਦੰਗ ਮਚਾ ਰਹੇ ਨੇ। "ਬਾਦਲਾਂ ਨੇ ਕੀਤਾ ਕੀ ਆ ਜੋ ਹਰ ਵਕਤ ਓਹਨਾਂ ਖਿਲਾਫ਼ ਭੋਂਕਦੇ ਰਹਿਨੇ ਓ", "ਹੋਰ ਭਾਵੇਂ ਜੇਹੜੀ ਮਰਜੀ ਸਰਕਾਰ ਬਣਜੇ ਪਰ ਹੁਣ ਆਲੀ ਨਾ ਬਣੇ", "ਬਾਦਲ ਦਲ ਈ ਅਸਲੀ ਪੰਥ ਏ", "ਸੁਖਬੀਰ ਬਾਦਲ ਦਿੰਦਾਬਾਦ", "ਜੇਹੜਾ ਤਾਂ ਹੋਊ ਪਿਊ ਦਾ ਓਹ ਤਾਂ ਬਾਦਲਾਂ ਨੂੰ ਈ ਵੋਟ ਪਾਊ ਤੇ ਜੇਹੜਾ ਹੋਊ..." ਸ਼ੋਸ਼ਲ-ਮੀਡੀਆ ਉੱਤੇ ਅਜਿਹੀਆਂ ਟਿੱਪਣੀਆਂ ਤੇ ਏਸਤੋਂ ਵੀ ਅੱਗੇ ਨਵੀਆਂ ਪਾਰਟੀਆਂ ਪ੍ਰਤੀ ਗਾਲ੍ਹਾਂ ਵਗੈਰਾ ਅਕਸਰ ਦੇਖਦੇ ਹਾਂ ਜੋ ਕਿ ਪੰਜਾਬ ਦੇ ਸਭ ਤੋਂ ਵੱਡੇ ਦੱਲੇ ਤੇ ਲੁਟੇਰੇ ਬਾਦਲਾਂ ਦੀਆਂ ਭੇਡਾਂ, ਖੂਨ ਪੀਣੀਆਂ ਜੋਕਾਂ ਤੇ ਹਿੱਸੇਦਾਰਾਂ ਦੁਆਰਾ ਕੀਤੀਆਂ ਹੁੰਦੀਆਂ ਤੇ ਕਰਦੇ ਰਹਿਣਗੇ। ਓਹੀ ਬਾਦਲ ਜੇਹੜੇ ਬਿਨਾਂ ਕਹੇ ਹਰ ਵਾਰ ਭਾਜਪਾ ਦਾ ਸਾਥ ਦਿੰਦੇ ਨੇ, ਓਹੀ ਭਾਜਪਾ ਜੋ ਕਾਂਗਰਸ ਵਾਂਗ ਪੈਰ-ਪੈਰ 'ਤੇ ਪੰਜਾਬ ਨਾਲ ਧੱਕਾ ਕਰਦੀ ਆ ਰਹੀ ਏ। 1984 ਵੇਲੇ ਵੀ ਏਹਨਾਂ ਦਰਬਾਰ ਸਾਹਿਬ 'ਤੇ ਹਮਲੇ ਲਈ ਮਾਰਚ ਕੱਢੇ ਸੀ ਤੇ ਅਜੇ ਥੋੜ੍ਹੇ ਦਿਨ ਪਹਿਲਾਂ ਭਾਜਪਾ ਦੇ ਆਗੂਆਂ ਨੇ 84 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਜਨਾਜ਼ੇ ਵਿੱਚ ਭਾਗ ਵੀ ਲਿਆ। ਪੰਜਾਬ ਨੂੰ ਜਿੰਨਾ ਕਾਂਗਰਸੀਆਂ ਨੇ ਲੁੱਟਿਆ, ਓਦੋਂ ਜ਼ਾਦੇ ਇਕੱਲੇ ਬਾਦਲ ਟੱਬਰ ਨੇ ਲੁੱਟਿਆ, ਉਜਾੜਿਆ ਤੇ ਗਹਿਣੇ ਧਰਿਆ। ਏਸੇ ਬਾਦਲ ਨੇ 2007 ਵਿੱਚ ਕੇਂਦਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਕੰਟਰੋਲ ਹੇਠ ਲੈਣ ਲਈ ਚਿੱਠੀ ਲਿਖੀ ਸੀ। ਬਾਦਲਾਂ ਨੇ ਪਿਛਲੇ 25-30 ਸਾਲਾਂ ਵਿੱਚ ਚੰਡੀਗੜ੍ਹ ਤੋਂ ਪੰਜਾਬ ਦਾ ਕੰਟਰੋਲ ਖੁਹਾਕੇ ਪੂਰੀ ਤਰ੍ਹਾਂ ਭਾਜਪਾ ਦਾ ਕਬਜ਼ਾ ਕਰਾਇਆ। ਵੈਸੇ ਏਸ ਲਾਣੇ ਦੇ ਪੁਰਖੇ ਮੁਗਲ ਕਾਲ, ਅੰਗਰੇਜ਼ ਰਾਜ ਤੋਂ ਹੀ ਪੰਜਾਬ ਨਾਲ ਗ਼ਦਾਰੀ ਕਰਦੇ ਆਏ ਹਨ, ਅਜ਼ਾਦ ਹੋਣ ਤੋਂ ਬਾਅਦ ਵੀ ਸਦਾ ਪੰਜਾਬ ਦੀ ਦੁਸ਼ਮਣ ਜਮਾਤ ਨਾਲ ਈ ਗਾਟੀਆਂ ਪਾਈਆਂ ਚਾਹੇ ਓਹ ਕਾਂਗਰਸ ਹੋਵੇ ਚਾਹੇ ਭਾਜਪਾ। ਇਸ ਬਦਲੇ ਇਹਨਾਂ ਪੰਜਾਬ ਦਾ ਇੱਕ ਵੀ ਮੁੱਦਾ ਹੱਲ ਨਹੀਂ ਕਰਵਾਇਆ ਬਲਕਿ ਆਪਣੇ ਪਰਿਵਾਰ ਲਈ ਵਜ਼ੀਰੀਆਂ ਤੇ ਹੋਰ ਲਾਭ ਲਏ, ਨਾਲੇ ਏਹਨਾਂ ਗ਼ਦਾਰੀਆਂ ਬਦਲੇ ਪੰਜਾਬ ਲੁੱਟਣ ਦੀ ਖੁੱਲ੍ਹੀ ਛੁੱਟੀ ਮਿਲ ਜਾਂਦੀ ਏ। ਰੱਬ ਨਾ ਕਰੇ ਜੇ ਪੰਜਾਬ ਉੱਤੇ ਭਾਜਪਾ-RSS ਦਾ ਕਬਜ਼ਾ ਹੁੰਦਾ ਤਾਂ ਇਸ ਵਿੱਚ ਵੀ ਮੁੱਖ ਰੋਲ ਬਾਦਲ ਲਾਣੇ ਦਾ ਈ ਹੋਵੇਗਾ। ਇਸਦੇ ਬਦਲੇ ਬਾਦਲਾਂ ਕੋਲ SGPC ਦਾ ਕਬਜ਼ਾ ਅਤੇ ਕੀਤੀ ਲੁੱਟ ਦੀ ਜਾਂਚ-ਪੜਤਾਲ ਨਾ ਹੋਣ ਦੀ ਗਰੰਟੀ ਜਾਰੀ ਰਹੇਗੀ। ਬਾਦਲਕੇ ਦੋਗਲੇਪਣ 'ਚ ਮਾਹਿਰ ਹੋਣ ਕਰਕੇ ਲੋਕਾਂ ਦੇ ਨੇੜੇ ਹੋਣ ਦਾ ਢਕਵੰਜ ਵੀ ਬਾਖ਼ੂਬੀ ਕਰਦੇ ਨੇ। ਪਹਿਲਾਂ ਤਾਂ ਚਲੋ ਇੱਕਾ-ਦੁੱਕਾ ਸਰਕਾਰੀ ਚੈਨਲ ਹੁੰਦੇ ਸਨ ਤਾਂ ਕਰਕੇ ਏਹਨਾਂ ਦੇ ਕਾਰਨਾਮੇ ਆਮ ਲੋਕਾਂ ਨੂੰ ਪਤਾ ਨਹੀਂ ਲਗਦੇ ਸਨ। ਝੂਠ-ਤੂਫ਼ਾਨ, ਪੰਥ ਖਤਰੇ 'ਚ ਕਹਿਕੇ ਤੇ ਮਗਰਮੱਛੀ ਹੰਝੂ ਵਹਾ-ਵਹਾ ਕੇ ਵੱਡਾ ਬਾਦਲ 5-6 ਵਾਰ ਮੁੱਖਮੰਤਰੀ ਬਣਦਾ ਰਿਹਾ, ਪਰ ਪਿਛਲੇ 15-20 ਸਾਲਾਂ ਤੋਂ ਇੰਟਰਨੈੱਟ ਯੁੱਗ ਹੋਣ ਕਰਕੇ ਏਹਨਾਂ ਦੀ ਗ਼ਦਾਰੀ ਦੇ ਕਿੱਸੇ ਜੱਗ ਜ਼ਾਹਿਰ ਹੋ ਰਹੇ ਹਨ। ਹੁਣ ਬਹੁਤੇ ਲੋਕ ਏਹਨਾਂ ਦਾ ਨਾਂ ਸੁਣਨਾ ਵੀ ਪਸੰਦ ਨੀ ਕਰਦੇ, ਫੇਰ ਵੀ ਧੰਨ ਨੇ ਓਹ ਖਾਨਦਾਨੀ ਭੇਡਾਂ ਜਿਹਨਾਂ ਏਹਨਾਂ ਖਿਲਾਫ਼ ਅੱਜ ਤੱਕ ਇੱਕ ਸ਼ਬਦ ਮੂੰਹੋਂ ਨੀ ਕੱਢਿਆ, ਬਲਕਿ ਏਹਨਾਂ ਦੀਆਂ ਗਦਾਰੀਆਂ ਲੁਕਾਉਣ ਲਈ ਇੱਕ-ਦੂਜੇ ਤੋਂ ਮੂਹਰੇ ਹੋ-ਹੋ ਕੇ ਬਾਦਲਾਂ ਦੀ ਮਾਲਸ਼ ਕਰਦੇ ਰਹਿੰਦੇ ਨੇ। ਬਾਦਲਾਂ ਤੇ ਕਾਂਗਰਸ ਦੇ ਬੇੜੇ ਵਿੱਚ ਹਰ ਤਰ੍ਹਾਂ ਦਾ ਗੰਦ ਜਿਵੇਂ ਕਿ ਲੁਟੇਰਾ, ਗੁੰਡਾ, ਬਦਮਾਸ਼, ਠਰਕੀ, ਬਲਾਤਕਾਰੀ, ਅਨਪੜ੍ਹ ਵਗੈਰਾ ਮਿਲੇਗਾ ਤੇ ਜਦੋਂ ਵੀ ਕੋਈ ਨਵੀਂ ਪਾਰਟੀ ਬਣਦੀ ਹੈ ਤਾਂ ਏਹਨਾਂ ਵਿੱਚੋਂ ਹੀ ਕੁੱਝ ਓਸ ਪਾਰਟੀ ਵਿੱਚ ਸ਼ਾਮਲ ਹੋ ਕੇ ਸੱਤਿਆਨਾਸ਼ ਕਰ ਦਿੰਦੇ ਹਨ। ਬਾਹਲੀ ਦੂਰ ਨਾ ਜਾਵੋ ਆਹ ਪਿੱਛੇ ਜਿਹੀ ਬਣੀ ਆਮ ਆਦਮੀ ਪਾਰਟੀ ਵਿੱਚ 25-30 ਬਾਦਲ-ਕਾਂਗਰਸੀ ਲੁਟੇਰੇ ਬੈਠੇ ਨੇ, ਹੁਣੇ ਜਿਹੇ ਨਵੀਆਂ ਬਣੀਆਂ ਪਾਰਟੀਆਂ ਅਕਾਲੀ ਦਲ ਪੁਨਰ-ਸੁਰਜੀਤ, ਵਾਰਿਸ ਪੰਜਾਬ ਦੇ ਵਿੱਚ ਵੀ ਏਹੀ ਲੁਟੇਰੇ ਕਬਜ਼ਾ ਜਮਾ ਰਹੇ ਨੇ। ਹੇਠਲੇ ਪੱਧਰ ਉੱਤੇ...👉 ਪੂਰੀ ਪੋਸਟ ਫੇਸਬੁੱਕ 'ਤੇ
Repost from ਛਲੀਏ👺
🦁 ਆਂਹਦੇ ਕੱਲ੍ਹ ਫੇਰ ਹਮਲਾ ਹੋਇਆ... 👽 ਪੂਜਤਾ ਦੁਸੈਰਾ..! 🦁 ਨਹੀਂ, ਬੱਸ ਝਰੀਟ ਜਹੀ ਆਈ... 👽 ਬਿੱਚੇ ਕਹੀ ਜਾਂਦੇ ਆਪੇ ਕਰਾਇਐ... 🦁 ਆਪੇ ਵੀ ਕਰਾਵੇ ਤਾਂ ਵੀ ਕਿਸੇ ਦੀ ਜ਼ਮੀਰ ਤਾਂ ਜਾਗੂ ਕਦੇ... 👽 ਸ਼ਿਨਾਨਾ ਸਹੀ ਥਾਵੇਂ ਲਾਉਣ ਦੀ... 🦁 ਵੈਹੇ ਏਦਾਂ ਪਤਾ ਲੱਗ ਜਾਂਦਾ... 👽 ਕਾਹਦਾ..! 🦁 ਦੋਗਲਿਆਂ ਦਾ, ਜਿਹੜੇ ਬਾਹਲੀ ਹਮਦਰਦੀ ਦਿਖਾ ਰਹੇ ਜਾਂ ਮਰਿਆਦਾ-ਮੁਰਿਊਦਾ ਦਾ ਪਾਠ ਪੜ੍ਹਾ ਰਹੇ... 👽 ਹੂੰਅਅਅ... 🦁 ...ਵਈ ਅੰਦਰ ਏਦਾਂ ਨੀ ਹੋਣਾ ਚਾਹੀਦਾ... 👽 ਆਹੋ, ਏਹਨਾਂ ਨੂੰ ਮਲਿਆਦਾ ਓਦੋਂ ਨੀ ਦੀਂਹਦੀ ਜਦ ਆਪ ਦਰਬਾਰ 'ਚ ਲੋਕਾਂ 'ਤੇ ਡਾਂਗਾ-ਤਲਵਾਰਾਂ ਚਲਾਉਂਦੇ... 🦁 ਪੱਗਾਂ ਰੋਲਦੇ, ਖੂਨ ਵਹਾਉਂਦੇ... 👽 ਨਾਲੇ ਇਤਿਹਾਸ ਗਵਾਹ ਈ ਮਸੰਦਾਂ ਨੂੰ ਝਟਕਾਉਣ ਲੱਗੇ ਬਾਹਲੀ ਬੀਚਾਰ ਨੀ ਕਰੀਦੀ... 🦁 ਦੋਗਲੇ ਏਹਨੂੰ ਮਸੰਦ ਨੀ ਨਾ ਸਮਝਦੇ, ਪਿਓ ਬਣਾਇਆ ਓਹਨਾਂ ਤਾਂ... 👽 ਪਰ ਜਰ ਭਾਗਾਂ ਆਲਾ ਦਿਨ ਆਊ ਤਾਂ ਆਊ ਕਦੋਂ..! 🦁 ਏਹਦੇ ਲਈ ਵੱਡੀ ਕਾਰਵਾਈ ਪਾਉਣੀ ਪੈਣੀ... 👽 ਬੱਡੀ ਮਤਬਲ..! 🦁 ਦਿੱਲੀ ਆਲੀ ਡੈਣ ਜਾਂ ਕਾਲੀ ਐਨਕ ਆਲੇ ਬੁੱਚੜ ਅਰਗੀ... 👽 ਵੈਹੇ ਏਹਦਾ ਘੋਗਾ ਚਿੱਤ ਹੋਣਾ ਬਹੁਤ ਜ਼ਲੂਰੀ ਆ... 🦁 ਲੱਖ ਟਕੇ ਦੀ... 👽 ਨਹੀਂ ਤਾਂ ਏਹ ਆਵਦੇ ਬੁੜੇ ਨਾਲੋਂ ਵੀ ਵੱਧ ਮਾਰੂ ਨਿਕਲੂ... 🦁 ਨਿਕਲੂ ਕੀ ਨਿਕਲ ਈ ਰਿਹਾ... 👽 ਪਰ ਜਿਹੜੇ ਨਾ ਖੁਸ਼ ਹੋ ਰਹੇ ਨਾ ਹਮਦਰਦੀ ਦਿਖਾ ਰਹੇ, ਓਹਨਾਂ ਬਾਰੇ ਕੀ ਕਹਿਣਾ... 🦁 ਓਹਨਾਂ ਦਾ ਕੱਲ੍ਹ ਨੂੰ ਪਤਾ ਲੱਗਜੂ ਜਦ 47 ਨੂੰ ਭੁਲਾ ਕੇ ਤਿਲੰਗਾ ਝੁਲਾਉਣਗੇ... 👽 ਵੈਹੇ ਏਸ ਦਿਨ ਸਕੂਲਾਂ-ਕਾਲਜਾਂ 'ਚ ਦੱਸਣਾ ਚਾਹੀਦਾ ਵਈ ਪੰਜਾਬ ਨਾਲ ਕੀ ਹੋਇਆ ਸੀ... 🦁 ਬਿਲਕੁਲ, ਲੱਖਾਂ ਪੰਜਾਬੀ ਉਜਾੜੇ ਜਾਂ ਮਾਰੇ ਗਏ ਸੀ, ਖੁਸ਼ੀ ਦਾ ਦਿਨ ਥੋੜੈ..! 👽 ਰੂਹ ਕੰਬ ਜਾਂਦੀ ਓਹ ਗੱਲਾਂ ਪੜ੍ਹ-ਸੁਣ ਕੇ... 🦁 ਧੰਨ ਸੀ ਸਾਡੇ ਵੱਡ-ਵਡੇਰੇ ਜਿਨ੍ਹਾਂ ਸਾਰਾ ਕੁਸ਼ ਆਪਣੇ ਪਿੰਡੇ 'ਤੇ ਹੰਢਾਇਆ... 👽 ਕਮੇਟੀ ਨੂੰ ਵੀ ਚਾਹੀਦਾ ਵਈ ਕੋਈ ਯਾਦਗਾਰੀ... 🦁 ਕੌਲੀ ਚੱਟਾਂ ਦਾ ਨਾਂ ਕਾਹਨੂੰ ਲੈਣਾ..! 👽 ਆਹੋ ਸੱਚ ਓਹਨਾਂ ਨੂੰ ਤਾਂ ਓਦੋਂ ਯਾਦ ਆਉਂਦਾ ਜਦ ਕੋਈ ਫਿਲਮ ਬਣਦੀ... 🦁 ਚੰਗਾ ਫੇਰ, ਕੋਈ ਨੈਤਿਕਤਾ ਦਾ ਪਾਠ ਨਾ ਪੜ੍ਹਾਉਣ ਲੱਗਜੇ...
Repost from TG Link Ads
ਆਲਮੀ ਤਪਸ਼, ਜਲਵਾਯੂ ਪਰਿਵਰਤਨ, ਜੈਵ ਵਿਭਿੰਨਤਾ, ਜੰਗਲੀ ਰਕਬਾ ਜਿਹੇ ਸ਼ਬਦ ਜਾਣੋ ਸੌਖੀ ਤਰ੍ਹਾਂ
👇
https://www.facebook.com/share/p/1EWQzKnj5F/
👆
ਨਾਲ ਹੀ ਅੱਖਾਂ ਖੋਲ੍ਹਣ ਵਾਲੇ ਕੁੱਝ ਅੰਕੜੇ ਅਤੇ ਮੌਸਮੀ ਵਿਗਾੜ ਦਾ ਪੰਜਾਬ ਉੱਤੇ ਪੈ ਰਿਹਾ ਅਸਰ
🌵🎄🌳🌲🌴
ਕੋਈ ਵੀ ਅਖ਼ਬਾਰ, ਰਸਾਲਾ, ਪੱਤ੍ਰਿਕਾ ਉਪਰੋਕਤ ਜਾਂ ਪੇਜ਼ ਵਿਚਲੀ ਹੋਰ ਕੋਈ ਜਾਣਕਾਰੀ 'ਫੇਸਬੁੱਕ ਪੇਜ਼ Wild and Green' ਨਾਂ ਹੇਠ ਛਾਪ ਸਕਦਾ ਹੈ
Repost from TG Link Ads
ਪੰਜਾਬ ਤੇ ਭਾਰਤੀ ਅੰਦੋਲਨ
ਭਾਈ ਘਣਈਆ ਜੀ ਦੇ ਵਾਰਸ ਕਹਾਉਣ ਵਾਲੇ, "ਜ਼ੁਲਮ ਖਿਲਾਫ਼ ਬੋਲੋ" "ਦੁਸ਼ਮਣ ਦਾ ਦੁਸ਼ਮਣ ਦੋਸਤ" ਕਹਿਣ ਵਾਲੇ ਅਤੇ "ਸਾਥ ਦਿਓ ਜਾਂ ਬੋਲੋ ਨਹੀਂ ਤਾਂ ਚੁੱਪ ਰਹੋ" ਦੀਆਂ ਸਲਾਹਾਂ ਦੇਣ ਵਾਲੇ ਬਹੁਤ ਸਾਰੇ ਪੰਜਾਬੀ ਵਿਦਵਾਨ, ਸ਼ੋਸਲ-ਮੀਡੀਆ ਤੇ ਸਮਾਜ ਸੇਵਕ, ਘੁਮਾਣ ਅਰਗੇ ਪੱਤਰਕਾਰ ਤੇ ਬੱਬੂ ਮਾਨ ਜਿਹੇ ਗਾਇਕ ਅੰਦੋਲਨ ਖਿਲਾਫ਼ ਘਟੀਆ ਟਿੱਪਣੀਆਂ ਕਰ ਰਹੇ ਨੇ, ਜਿਵੇਂ ਕਿ-
ਇਹ ਕਹਿ ਰਹੇ ਕਾਕਰੋਚ ਗੰਦਾ ਕੀੜਾ ਅਸੀਂ ਸ਼ੇਰ ਆਂ। ਗੱਲ ਹੁੰਦੀ ਆ ਸਾਹਮਣੇ ਵਾਲੇ ਨੇ ਕੀ ਕਿਹਾ, ਜੱਜ ਨੇ ਦੇਸ ਦੇ ਨੌਜਵਾਨਾਂ ਨੂੰ ਕਾਕਰੋਚ ਕਹਿਕੇ ਮਖੌਲ ਉਡਾਇਆ ਸੀ, ਏਸੇ ਕਰਕੇ ਨੌਜਵਾਨਾਂ ਨੇ ਕਿਹਾ ਠੀਕ ਆ ਅਸੀਂ ਕਾਕਰੋਚ ਈ ਸਹੀ, ਦੇਖਲਾਂਗੇ। ਇੱਕ ਸੰਕੇਤ ਵਜੋਂ ਕਾਕਰੋਚ ਮੁਹਿੰਮ ਸ਼ੁਰੂ ਕਰਤੀ। ਇਹ ਬਿਲਕੁਲ ਓਸੇ ਤਰ੍ਹਾਂ ਜਿਵੇਂ ਕੋਈ ਕਿਸੇ ਦੀ ਕਿਸੇ ਜਾਨਵਰ ਜਾਂ ਹੋਰ ਚੀਜ਼ ਨਾਲ ਤੁਲਨਾ ਕਰੇ ਤੇ ਸਾਹਮਣੇ ਵਾਲਾ ਕਹੇ ਹੁਣ ਮੈਂ ਏਹੀ ਬਣਕੇ ਤੈਨੂੰ ਟੱਕਰਾਂਗਾ। ਬਾਕੀ ਜਿਹੜੇ ਸ਼ੇਰ ਆ, ਓਹ ਸ਼ੇਰ ਬਣਕੇ ਦਿੱਲੀ ਚਲੇ ਜਾਓ ਕਿਸੇ ਨੇ ਰੋਕਿਆ! ਹੋਰ ਵੀ ਭਾਰਤ ਚੋਂ ਥਾਂ-ਥਾਂ ਤੋਂ ਆਏ ਜੋ ਆਪੋ-ਆਪਣੇ ਝੰਡੇ, ਪ੍ਰਤੀਕ, ਲੋਗੋ ਲਾ ਕੇ ਈ ਸ਼ਾਮਲ ਹੁੰਦੇ ਨੇ ਅੰਦੋਲਨਾਂ ਵਿੱਚ।
ਫੇਰ ਏਹ ਵਿਦਵਾਨ ਆਂਹਦੇ ਪੰਜਾਬ ਨੇ ਹਰ ਲੜਾਈ ਦਾ ਠੇਕਾ ਨੀ ਲਿਆ। ਦੇਸ-ਵਿਦੇਸ ਹਰ ਸਮੇਂ ਕੋਈ ਨਾ ਕੋਈ ਅੰਦੋਲਨ ਚਲਦਾ ਰਹਿੰਦਾ। ਆਹ ਪੰਜਾਬ ਦੇ ਨੇੜੇ ਈ ਲਦਾਖ ਦੇ ਲੋਕ ਲੜੀ ਜਾਂਦੇ ਮੰਗਾਂ ਖਾਤਰ, ਆਦਿਵਾਸੀ ਦਹਾਕਿਆਂ ਤੋਂ ਅੰਦੋਲਨ ਕਰ ਰਹੇ, ਆਹ ਮੱਧ-ਪ੍ਰਦੇਸ਼ ਵਿੱਚ ਸਰਕਾਰ ਧੱਕੇ ਨਾਲ ਕੋਈ ਦਰਿਆ ਪ੍ਰੋਜੈਕਟ ਸ਼ੁਰੂ ਕਰ ਰਹੀ ਤੇ ਲੋਕ ਆਪਣੀਆਂ ਜ਼ਮੀਨਾਂ, ਘਰ ਤੇ ਰੋਜ਼ੀ-ਰੋਟੀ ਬਚਾਉਣ ਲਈ ਜ਼ਬਰਦਸਤ ਅੰਦੋਲਨ ਕਰ ਰਹੇ ਨੇ, ਕਿੰਨੇ ਕੁ ਪੰਜਾਬੀ ਜਾਂ ਸਿੱਖ ਗਏ ਏਹਨਾਂ ਸਭਨੀਂ ਥਾਈਂ? ਫੇਰ ਅੱਜ ਏਹ ਕਹਿਣ ਦਾ ਕੋਈ ਮਤਲਬ ਕਿ ਹਰ ਲੜਾਈ ਦਾ ਠੇਕਾ ਪੰਜਾਬ ਨੇ ਨੀ ਲਿਆ? ਜੀਹਨੇ ਨਹੀਂ ਜਾਣਾ ਨਾ ਜਾਓ ਜਾਂ ਜੀਹਨੂੰ ਗਿਆਂ ਨੂੰ ਕਿਸੇ ਨੇ ਮੋੜਤਾ ਮੁੜ ਆਓ।
ਕੁੱਝ ਕੱਟੜ ਵਿਦਵਾਨ ਇਹ ਵੀ ਆਂਹਦੇ ਹੁੰਦੇ ਕਿ ਭੁੱਖ ਹੜਤਾਲ ਜਾਂ ਗਾਂਧੀਵਾਧੀ ਸਾਡਾ ਸੁਭਾਅ ਨੀ। ਵੱਖੋ-ਵੱਖ ਸਮਾਜ ਜਾਂ ਕੌਮਾਂ ਦੁਸ਼ਮਣ ਖਿਲਾਫ਼ ਰੋਸ ਪ੍ਰਗਟ ਕਰਨ ਲਈ ਵੱਖੋ-ਵੱਖ ਤਰੀਕੇ ਅਖਤਿਆਰ ਕਰਦੀਆਂ, ਕੋਈ ਭੁੱਖ-ਹੜਤਾਲ ਕਰਕੇ, ਕੋਈ ਧਰਨੇ ਦੇ ਕੇ, ਕੋਈ ਸਿਰ ਮੁਨਾ ਕੇ, ਕੋਈ ਸੱਪ ਖਾ ਕੇ, ਕੋਈ ਗਲੇ ਵਿੱਚ ਖੋਪੜੀਆਂ ਦਾ ਹਾਰ ਪਾ ਕੇ, ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ। ਆਹ ਮੱਧ-ਪ੍ਰਦੇਸ਼ ਵਾਲੇ ਨਦੀ ਵਿੱਚ ਚਿਤਾ ਬਣਾਕੇ ਉੱਤੇ ਲਿਟੇ ਪਏ ਸੀ ਜਾਂ ਗਲੇ ਵਿੱਚ ਫਾਹਾ ਪਾਇਆ। ਠੀਕ ਆ ਪੰਜਾਬ ਦੇ ਤਰੀਕੇ ਵੱਖਰੇ ਆ, ਪਰ ਮੰਨ ਲਓ ਕੋਈ ਪੰਜਾਬ ਵਿੱਚ ਚੱਲ ਰਹੇ ਅੰਦੋਲਨ ਵਿੱਚ ਆ ਕੇ ਕਹੇ ਕਿ ਸਾਡੇ ਵਾਂਗੂ ਚਲਾਓ ਤਾਂ ਮੰਨੋਗੇ ਓਹਨਾਂ ਦੀ ਗੱਲ? ਫੇਰ ਥੋਡੇ ਕਿਉਂ ਚਲੂਣੇ ਲੜਦੇ ਦੂਜਿਆਂ ਦੇ ਤਰੀਕਿਆਂ 'ਤੇ?
ਫੇਰ ਲੰਗਰ ਦੀ ਗੱਲ ਆ ਜਾਂਦੀ। ਜੀਹਨੂੰ ਲੰਗਰ ਦੀ ਸੇਵਾ ਦੇ ਸਹੀ ਅਰਥ ਪਤਾ ਉਹ ਚੁੱਪ ਕਰਕੇ ਜਿੱਥੇ ਜ਼ਰੂਰਤ ਹੈ ਜਿੰਨਾ ਹੋ ਸਕਦਾ ਸੇਵਾ ਕਰੀ ਜਾਂਦਾ, ਜਿਨ੍ਹਾਂ ਲੁੱਟ ਦੀ ਕਮਾਈ ਨਾਲ ਸਾਲ-ਛਿਮਾਹੀ ਗੱਡੀਆਂ 'ਤੇ ਜਾ ਕੇ ਰੱਜਿਆਂ ਨੂੰ ਰਜਾਕੇ ਦਿਖਾਵਾ ਕਰਨਾ ਜਾਂ ਕਿਸੇ ਫੁਕਰੇ ਗਾਇਕ ਦਾ ਗਾਣਾ ਲਾ ਕੇ ਸਟੇਟਸਾਂ ਚ ਈ ਲੰਗਰ ਲਾਉਣਾ ਓਹ ਆਪਣਾ ਕੰਮ ਕਰੀ ਜਾਂਦੇ ਆ। ਕਾਕਰੋਚ ਅੰਦੋਲਨ ਵਿੱਚ ਦੇਸੋਂ-ਵਿਦੇਸੋਂ ਲੋਕ ਅਤੇ ਬਹੁਤ ਸਾਰੇ ਪੰਜਾਬੀ ਵੀ ਜ਼ੂਮੈਟੇ-ਸਵਿਗੀ ਜਿਹੀਆਂ ਆਨਲਾਈਨ ਕੰਪਨੀਆਂ ਉੱਤੇ ਖਾਣਾ ਆਰਡਰ ਕਰ ਰਹੇ ਆ ਜੋ ਕਿ ਜੰਤਰ-ਮੰਤਰ ਜਾ ਕੇ ਡਲਿਵਰ ਕਰ ਰਹੀਆਂ। ਰੇੜ੍ਹੀ-ਫੜੀ ਵਾਲੇ ਮੁਫ਼ਤ ਵਿੱਚ ਆਪਣਾ ਮਾਲ ਵੰਡਦੇ ਵੀ ਦੇਖੇ ਗਏ। ਜੇ ਕੋਈ ਗੁਰਦੁਆਰੇ ਗਿਆ ਓਹਨੂੰ ਲੰਗਰ ਵੀ ਮਿਲ ਰਿਹਾ।
ਵਿਦਵਾਨੋ, ਜੇ ਤੁਹਾਨੂੰ ਦੂਜਿਆਂ ਦੇ ਰੋਸ ਪ੍ਰਗਟ ਕਰਨ ਜਾਂ ਅੰਦੋਲਨ ਦੇ ਤਰੀਕਿਆਂ ਦੀ ਕਦਰ ਨਹੀਂ ਤਾਂ ਇਸਦਾ ਮਤਲਬ ਇਹ ਹੋਇਆ ਕਿ ਤੁਸੀਂ ਹਰ ਵਕਤ ਬੱਸ ਵਿਰੋਧ ਕਰਨਾ। ਜਦੋਂ ਤੁਸੀਂ RSS ਜਾਂ ਕੱਟੜ ਹਿੰਦੂਆਂ ਜਾਂ ਮੋਦੀ ਭੇਡਾਂ ਦੀਆਂ ਨਫ਼ਰਤੀ ਪੋਸਟਾਂ ਸਾਂਝੀਆਂ ਕਰਦੇ ਹੋ ਤਾਂ ਕੀ ਤੁਹਾਡੀਆਂ ਅਜਿਹੀਆਂ ਪੋਸਟਾਂ ਓਹਨਾਂ ਨਾਲੋਂ ਘੱਟ ਨੇ, ਜਿਹਨਾਂ 'ਚ ਲਿਖ ਰਹੇ ਓ ਪੈਣ ਦਿਓ ਜੁੱਤੀਆਂ ਕਾਕਰੋਚਾਂ ਦੇ, ਪੰਜਾਬ ਨੇ ਠੇਕਾ ਨੀ ਲਿਆ, ਅਸੀਂ ਨੀ ਜਾਂਦੇ ਜੰਤਰ-ਮੰਤਰ? ਫਿਟ ਲਾਹਨਤ ਥੋਨੂੰ ਜੰ... ਦੁਨੀਆ ਵਿੱਚ ਜਿੱਥੇ ਕਿਤੇ ਵੀ ਵੱਡੇ ਅੰਦੋਲਨ ਹੋਏ, ਕਿਸੇ ਕੱਲੀ-ਇਕਹਿਰੀ ਧਿਰ ਨਾਲ ਕਾਮਯਾਬੀ ਨਹੀਂ ਮਿਲੀ। ਹਰ ਕੋਈ ਵੱਖੋ-ਵੱਖਰੀ ਤਰ੍ਹਾਂ ਆਪੋ-ਆਪਣਾ ਯੋਗਦਾਨ ਪਾਉਂਦਾ, ਕੁੱਟ-ਮਾਰ ਵੀ ਸਹਿਣੀ ਪੈਂਦੀ, ਜ਼ੇਲ੍ਹਾਂ ਵੀ ਕੱਟਣੀਆਂ ਪੈਂਦੀਆਂ, ਮਰਨਾ ਵੀ ਪੈਂਦਾ ਪਰ ਕੁੱਝ ਪੰਜਾਬੀ ਵਿਦਵਾਨਾਂ ਨੇ ਸਹੁੰ ਪਾ ਰੱਖੀ ਕਿ ਹਰ ਗੱਲ ਵਿੱਚ ਸਿਮਰਜੀਤ ਮਾਨ ਜਾਂ ਜੋਗਿੰਦਰ ਉਗਰਾਹਾਂ ਦੀ ਤਰ੍ਹਾਂ ਆਪਣੀ ਵੱਖਰੀ ਡੁਗਡੁਗੀ ਵਜਾਉਣੀ। ਇੱਕ ਪਾਸੇ ਮਰਜੋ, ਜਾਂ ਤਾਂ ਮੱਤਾਂ ਨਾ ਦਿਆ ਕਰੋ ਨਹੀਂ ਫੇਰ ਆਪ ਵੀ ਏਹਨਾਂ ਦੀ ਪਾਲਣਾ ਕਰੋ, ਦੋਗਲਾਪਣ ਕਿਉਂ?
ਪੰਜਾਬੀ ਦੁਨੀਆ ਤੇ ਦੇਸ ਵਿੱਚ ਥਾਂ-ਥਾਂ ਵਸਦੇ ਨੇ, ਤੇ ਜਿਹੜੇ ਪੰਜਾਬੀ ਨੇ ਬਾਬੇ ਨਾਨਕ ਜਾਂ ਭਾਈ ਘਣਈਆ ਜੀ ਦੇ ਅਦਰਸ਼ਾਂ 'ਤੇ ਚੱਲਣਾ ਜਾਂ "ਜ਼ੁਲਮ ਖਿਲਾਫ਼ ਬੋਲੋ" "ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ" ਜਿਹੀਆਂ ਗੱਲਾਂ ਇੱਕ ਵਾਰ ਸਮਝ ਆ ਗਈਆਂ, ਓਹ ਆਪਣੀ ਪਹੁੰਚ ਮੁਤਾਬਕ ਲੋੜ ਪੈਣ ਤੇ ਮਜ਼ਲੂਮ ਦਾ ਸਾਥ ਵੀ ਦੇਵੇਗਾ, ਖਾਣਾ-ਪਾਣੀ ਵੀ ਦੇਵੇਗਾ, ਰੱਖਿਆ ਵੀ ਕਰੇਗਾ, ਓਹ ਏਹਨਾਂ ਵਿਦਵਾਨਾਂ ਜਾਂ ਸਿਆਸਤਦਾਨਾਂ ਮਗਰ ਨੀ ਲਗਦਾ ਤੇ ਨਾ ਧਰਮ-ਜਾਤ ਦੇਖਦਾ ਜਿਵੇਂ ਕਿ ਕਿਸਾਨ ਅੰਦੋਲਨ ਵਿੱਚ ਦੇਖਿਆ ਸੀ ਤੇ ਏਸ ਅੰਦੋਲਨ ਵਿੱਚ ਵੀ ਦੇਖ ਰਹੇ ਆਂ।
ਪੋਸਟ ਦਾ ਬਾਕੀ ਹਿੱਸਾ ਫ਼ੇਸਬੁੱਕ 'ਤੇ
Repost from TG Link Ads
ਟੈਲੀਗ੍ਰਾਮ ਉੱਪਰ ਸਾਡੇ ਚੈਨਲ ਤੇ ਗਰੁੱਪ ਪੰਜਾਬ, ਪੰਜਾਬੀ, ਜਾਣਕਾਰੀ, ਗਿਆਨ-ਵਿਗਿਆਨ, ਸਾਹਿਤ, ਕਲਾ ਤੇ ਸਮਾਜ ਜਿਹੇ ਵਿਸ਼ਿਆਂ 'ਤੇ ਅਧਾਰਤ ਹਨ, ਜਿਨ੍ਹਾਂ ਦੇ ਨਾਮ ਤੇ ਲਿੰਕ https://t.me/NextLevelServices/214 ਪੋਸਟ ਵਿੱਚ ਲਿਖੇ ਹਨ। ਸਾਡੇ । ਫ਼ਿਲਮਾਂ, ਅਖ਼ਬਾਰ, ਕਿਤਾਬਾਂ ਵਰਗੀ ਸਮਗਰੀ ਸਾਂਝੀ ਕਰਨੀ ਜ਼ਿਆਦਾਤਰ ਗੈਰ-ਕਾਨੂੰਨੀ ਹੈ ਜੋ ਅਸੀਂ ਨਹੀਂ ਕਰਦੇ। ਗਰੁੱਪ ਦਾ ਮਤਲਬ ਹੁੰਦਾ ਜਿੱਥੇ ਕੋਈ ਵੀ ਮੈਂਬਰ ਪੋਸਟ ਪਾ ਸਕਦਾ, ਦੱਸ-ਪੁੱਛ ਸਕਦਾ। ਸਾਡੇ ਗਰੁੱਪਾਂ ਦਾ ਵੇਰਵਾ ਇਸ ਪ੍ਰਕਾਰ ਹੈ-
1. ਪੰਜਾਬੀ ਲਿਖਤਾਂ ਗਰੁੱਪ ਵਿੱਚ ਕੋਈ ਵੀ ਪਰਿਵਾਰਕ ਲਿਖਤਾਂ ਪਾ ਸਕਦਾ ਹੈ, ਇਹ ਗਰੁੱਪ ਤਾਇਆ ਜੀ ਚੈਨਲ ਨਾਲ ਲਿੰਕ ਵੀ ਹੈ
2. Educational Group ਵਿੱਚ ਸਿੱਖਿਆ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਦੱਸ-ਪੁੱਛ ਸਕਦੇ ਹੋ, ਇਹ ਗਰੁੱਪ Pb. Educational News ਚੈਨਲ ਨਾਲ ਲਿੰਕ ਹੈ, ਇਸ ਚੈਨਲ ਵਿੱਚ ਮੁੱਖ ਖ਼ਬਰਾਂ, ਸਰਕਾਰੀ ਆਰਡਰ, ਚਿੱਠੀ-ਪੱਤਰ, ਰੋਜ਼ਗਾਰ ਜਿਹੀਆਂ ਪੋਸਟਾਂ ਪੈਂਦੀਆਂ ਹਨ
3. Mix Veg ਗਰੁੱਪ ਓਦੋਂ ਬਣਾਇਆ ਸੀ ਜਦੋਂ ਟੈਲੀਗ੍ਰਾਮ ਨੇ ਗਰੁੱਪ ਨੂੰ Topics (ਸਬ-ਗਰੁੱਪ ਕਹਿਲੋ) ਵਿੱਚ ਵੰਡਣ ਦਾ ਫੀਚਰ ਸ਼ੁਰੂ ਕੀਤਾ ਸੀ (ਵਧੀਆ ਫੀਚਰ ਆ), ਕੋਈ ਚਾਹੇ ਤਾਂ ਹੁਣ ਵੀ ਡਾਟਾ ਸਾਂਝਾ ਕਰ ਸਕਦਾ ਪਰ ਐਡਮਿਨ ਵੱਲੋਂ ਕੁੱਝ ਨਹੀਂ ਮਿਲੇਗਾ
4. ਪੁਰਾਣੀ ਮੰਡੀ ਤੇ ਵਪਾਰਕ ਗੱਲਬਾਤ ਗਰੁੱਪ ਪੁਰਾਣੀਆਂ ਚੀਜ਼ਾਂ ਦੀ ਖਰੀਦੋ-ਫਰੋਖਤ ਤੇ ਕੰਮ-ਧੰਦੇ ਨਾਲ ਸੰਬੰਧਿਤ ਗੱਲਾਂਬਾਤਾਂ ਲਈ ਸੀ ਪਰ ਲਾਕ ਕੀਤਾ ਹੋਇਆ ਕਿਉਂਕਿ ਵਪਾਰੀ ਸੀਰੀਅਸ ਨਹੀਂ ਸਨ
5. Art Point ਗਰੁੱਪ ਕਲਾ ਨਾਲ ਸੰਬੰਧਿਤ ਹੈ, ਪਰ ਲਾਕ ਕੀਤਾ ਹੋਇਆ ਕਿਉਂਕਿ ਕਲਾ-ਕੁਲਾ ਵੱਲ ਆਪਣੇ ਲੋਕਾਂ ਦਾ ਧਿਆਨ ਕੋਈ ਨੀ
6. ਹਾਸਾ-ਠੱਠਾ ਗਰੁੱਪ ਹਾਸੇ-ਮਜ਼ਾਕ ਵਾਲੀਆਂ ਪੋਸਟਾਂ, ਮੀਮ, ਚੁਟਕਲੇ ਵਗੈਰਾ ਲਈ ਹੈ ਪਰ ਲਾਕ ਕੀਤਾ ਹੋਇਆ ਕਿਉਂਕਿ ਅੱਜਕਲ੍ਹ ਹਾਸੇ-ਮਜ਼ਾਕ ਬਣਾਉਟੀ ਤੇ ਜ਼ਹਿਰੀ ਹੋਗੇ
7. ਖ਼ਬਰਾਂ ਤੇ ਚਲੰਤ ਮਾਮਲੇ ਗਰੁੱਪ ਖ਼ਬਰਾਂ ਪਾਉਣ ਲਈ ਬਣਾਇਆ ਸੀ ਪਰ ਲਾਕ ਕੀਤਾ ਹੋਇਆ ਕਿਉਂਕਿ ਐਡਮਿਨ ਤੋਂ ਬਿਨਾਂ ਕੋਈ ਵੀ ਖ਼ਬਰਾਂ ਪਾਉਂਦਾ ਨੀ ਸੀ, ਦੂਜਾ ਮੁੱਖ ਖ਼ਬਰਾਂ Pb. Educational News ਚੈਨਲ ਵਿੱਚ ਪੈਂਦੀਆਂ ਹੀ ਹਨ
8. ਕਿਤਾਬੀ ਦੁਨੀਆ ਗਰੁੱਪ ਕਿਤਾਬਾਂ ਵਗੈਰਾ ਦੀ ਡਿਮਾਂਡ ਕਰਨ ਜਾਂ ਪਾਉਣ ਲਈ ਸੀ, ਪਰ ਨਵੀਆਂ ਕਿਤਾਬਾਂ ਪਾਉਣਾ ਗੈਰ-ਕਾਨੂੰਨੀ ਹੋਣ ਕਾਰਣ ਲਾਕ ਕਰ ਦਿੱਤਾ ਗਿਆ ਸੀ, ਬਾਕੀ ਇਹ ਗਰੁੱਪ Punjabi Books ਚੈਨਲ ਨਾਲ ਲਿੰਕ ਹੈ, ਜਿੱਥੇ ਕਿਸੇ ਕਿਤਾਬ ਦੀ ਸਮੀਖਿਆ, ਲੇਖਕਾਂ ਬਾਰੇ ਜਾਂ ਕੋਈ ਹੋਰ ਪੋਸਟ ਪਾ ਦੇਈਦੀ
ਜਿਹੜੇ ਗਰੁੱਪ ਕਿਸੇ ਚੈਨਲ ਨਾਲ ਲਿੰਕ ਹਨ, ਉਸਦਾ ਮਤਲਬ ਚੈਨਲ ਵਿੱਚ ਜੋ ਪੋਸਟ ਪਵੇਗੀ ਉਹ ਗਰੁੱਪ ਵਿੱਚ ਵੀ ਆਪਣੇ-ਆਪ ਦਿਖਾਈ ਦੇਵੇਗੀ, ਪਰੰਤੂ ਉਸ ਪੋਸਟ ਦੇ ਨਿਯਮ ਚੈਨਲ ਵਾਲੇ ਲਾਗੂ ਹੋਣਗੇ ਜਿਵੇਂ ਕਿ React ਕਰਨ ਵਾਲਿਆਂ ਦਾ ਨਾਮ ਨਹੀਂ ਦਿਸੇਗਾ, ਜੇ ਚੈਨਲ ਦੀ Sharing/Saving ਬੰਦ ਕੀਤੀ ਹੈ ਤਾਂ ਗਰੁੱਪ ਵਿੱਚੋਂ ਵੀ ਸ਼ੇਅਰ ਨਹੀਂ ਹੋਵੇਗੀ ਵਗੈਰਾ-ਵਗੈਰਾ।
ਹੁਣ ਤਾਂ ਹੋਰਾਂ ਵੱਲੋਂ ਵੀ ਗਰੁੱਪ ਵਗੈਰਾ ਸ਼ੁਰੂ ਕੀਤੇ ਗਏ ਹਨ, ਜਿਸ ਕਾਰਣ ਸਾਡੇ 8 ਗਰੁੱਪਾਂ ਵਿੱਚੋਂ 3 ਹੀ ਖੁੱਲ੍ਹੇ ਹਨ। ਗਰੁੱਪ ਨਿਯਮਾਂ ਤੋਂ ਉਲਟ ਜਾਣ ਵਾਲੇ ਮੈਂਬਰ ਅਤੇ ਸਾਡੇ ਜਾਂ ਕਿਸੇ ਹੋਰ ਗਰੁੱਪ ਵਿੱਚ ਬਕਵਾਸ/ਲੜਾਈ/ਗੰਦ ਪਾਉਣ ਵਾਲੇ ਮੈਂਬਰ ਬਿਨਾਂ ਦੱਸੇ-ਪੁੱਛੇ ਬੈਨ ਕਰ ਦਿੱਤੇ ਜਾਂਦੇ ਹਨ ਕਿਉਂਕਿ ਅਸੀ ਆਪਣੇ ਗਰੁੱਪਾਂ ਦਾ ਮਾਹੌਲ ਚੰਗੇ ਤੇ ਸੂਝਵਾਨ ਮੈਂਬਰਾਂ ਅਨੁਸਾਰ ਢਾਲਿਆ ਹੋਇਆ।
ਸੰਪਰਕ @GalbatBot, ਪਰ ਫਾਲਤੂ ਤੇ ਲੀਹੋਂ ਹਟਵੀਂ ਗੱਲ ਦਾ ਜਵਾਬ ਨੀ ਦੇਈਦਾ, ਚਲਦਾ...
Repost from TG Link Ads
ਪਿਛਲੇ 4-5 ਸਾਲਾਂ ਤੋਂ ਫ਼ੇਸਬੁੱਕ-ਯੂਟਿਊਬ ਉੱਤੇ ਭੌਂਕ ਰਹੇ ਬਾਦਲਾਂ ਦੇ ਪੱਤਲਝਾੜਾਂ ਬਾਰੇ
👇🏿
https://www.facebook.com/CockroachJantaPartyPanjab/posts/pfbid036wb9uYfTDWEE4jU1UbMBXMFyWrSm4EMzEAE1ccpvmh4jLEZGQx5vGCEj1jv59SDxl
ਬਾਦਲਾਂ ਤੇ ਕਾਂਗੀਆਂ ਦੀਆਂ ਜੁੱਤੀਆਂ ਚੱਟਣ ਵਾਲੇ ਪੰਜਾਬੀ ਤੇ ਹੁਣ ਤੱਕ ਓਹਨਾਂ ਨੂੰ ਵੋਟਾਂ ਪਾ ਕੇ ਜਿਤਾਉਣ ਵਾਲੇ ਵੀ 'ਸਤਲੁਜ' ਦੇ ਸਟੇਟਸ ਲਾਈ ਜਾ ਰਹੇ ਤੇ ਸ਼ੇਅਰ ਕਰੀ ਜਾ ਰਹੇ ਨੇ। ਡਿਮਾਕ ਏਹਨਾਂ ਦਾ ਟੱਟੂ ਦਾ ਜੇ ਫ਼ਿਲਮ ਦੇਖ ਕੇ ਇਤਿਹਾਸ ਪਤਾ ਚੱਲੇ ਜਾਂ ਲਿਫ਼ਾਫ਼ਾ ਜਥੇਦਾਰ ਆਂਗੂੰ ਅਰਦਾਸ ਦਾ ਚੇਤਾ ਆਵੇ। ਆਡੀਓ-ਵੀਡੀਓ, ਅਖ਼ਬਾਰ, ਕਿਤਾਬਾਂ ਤਾਂ ਦਹਾਕੀਂ ਪਹਿਲਾਂ ਵੀ ਹੈਗੀਆਂ ਸਨ...
👇🏿
ਭਾਈ ਖਾਲੜਾ ਜੀ ਦੇ ਬਿਆਨ, ਪਰਿਵਾਰ ਨਾਲ ਹੱਡਬੀਤੀ ਤੇ ਬੁੱਚੜ ਕੇ.ਪੀ. ਦੇ ਝੂਠਾਂ 'ਤੇ ਬਣੀ ਦਸਤਾਵੇਜ਼ੀ
