PUNJAB EDUCATES
Ir al canal en Telegram
For Ads, promotion and queries, contact us : @likusto_bot PSEB STUDY MATERIAL ⬇️⬇️
Mostrar más3 642
Suscriptores
-524 horas
-227 días
-10630 días
Archivo de publicaciones
3 641
ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਨਾਨ ਬੋਰਡ ਜਮਾਤਾਂ ਦੇ ਸਲਾਨਾ ਨਤੀਜੇ ਮਿਤੀ 31/03/2021 ਤੱਕ ਐਲਾਨ ਕਰਨੇ ਹਨ। ⏺️ਨਤੀਜੇ ਲਈ ਹਦਾਇਤਾਂ :
1. ਜਿਨ੍ਹਾਂ ਵਿਸ਼ਿਆ ਦੇ ਪੇਪਰ ਹੋ ਚੁੱਕੇ ਹਨ ਉਨ੍ਹਾਂ ਦੇ ਅੰਕ, ਪ੍ਰੈਕਟੀਕਲ ਅੰਕ , ਸੀ.ਸੀ.ਈ ਅੰਕ ਜੋੜਨੇ ਹਨ।
2. ਜਿਨ੍ਹਾਂ ਵਿਸ਼ਿਆਂ ਦੇ ਪੇਪਰ ਨਹੀਂ ਹੋਏ ਉਨ੍ਹਾਂ ਦੇ ਅੰਕ ਪ੍ਰੀ ਬੋਰਡ ਦੇ ਅਤੇ ਨਾਲ਼ ਪ੍ਰੈਕਟੀਕਲ ਅੰਕ + ਸੀ.ਸੀ.ਈ ਅੰਕ ਸਲਾਨਾ ਵਾਲ਼ੇ ਜੋੜ ਦੇਣੇ ਹਨ।
3. ਜਿਹੜੇ ਬੱਚੇ ਪ੍ਰੀ ਬੋਰਡ ਦੇ ਪੇਪਰਾਂ ਵਿੱਚ ਪਾਸ ਨਹੀਂ ਹਨ ਉਹਨਾਂ ਦਾ ਰਿਜਲਟ PAS ਦੇ ਆਧਾਰ 'ਤੇ ਬਣਾਇਆ ਜਾਵੇ।
4. ਸਕੂਲ ਮੁੱਖੀ 30 ਜਾਂ 31 ਨੂੰ ਸਾਲਾਨਾ ਨਤੀਜਾ ਐਲਾਨ ਕਰ ਸਕਦਾ ਹੈ।
5. ਨਵਾਂ ਸੈਸ਼ਨ 2021-2022 1/04/2021 ਤੋਂ ਸ਼ੁਰੂ ਹੋਵੇਗਾ।
3 641
ਏਹ ਪਲ-ਪਲ ਬਦਲਦੇ ਹੁਕਮ 📩 ਤਾਂ ਪਾਗਲ ਕਰਨਗੇ ਵਿਦਿਆਰਥੀਆਂ ਨੂੰ ਸਣੇ ਅਧਿਆਪਕ ਹੈਡਮਾਹਟਰ ਸਾਰੇ 🤯 ਜਦ ਨੂੰ ਜਵਾਕ ਗੱਤਾ-ਜੂਮੈਟਰੀ 🔖 ਲੈਕੇ ਪੇਪਰ ਦੇਣ ਜਾਣਗੇ 🏫 ਜਾਂਦੇ ਨੂੰ ਅਧਿਆਪਕਾਂ ਨੇ ਕਹਿਣਾ ਸਿੱਖਿਆ ਵਿਭਾਗ ਦੀ ਈਮੇਲ ਆਈ ਹੁਣੇ, ਪੇਪਰ ਅੱਗੇ ਪੈਗੇ, ਜਾਓ ਐਸ਼ ਕਰੋ 🎊 ਜਦ ਨੂੰ ਜਵਾਕ ਨੇ ਘਰ ਵਾਪਸ ਆਉਣਾ, ਪਿਓ ਨੇ ਕੁੱਟ ਕੇ 👋 ਫੇਰ ਸਕੂਲ ਭੇਜ ਦੇਣਾ ਵੀ ਸ਼ੋਸਲ-ਮੀਡੀਆ 🌐 ਤੇ ਕਾਟੀ ਲੱਗੀਆਂ ਪੋਸਟਾਂ ਮੁਤਾਬਕ ਸਿੱਖਿਆ ਵਿਭਾਗ ਦੀ ਈਮੇਲ ਫੇਕ 🤥 ਸੀ, ਜਾਹ ਦੌੜ ਕੇ ਪੇਪਰ ਸ਼ੁਰੂ ਹੋਜੂ... ਜਦ ਨੂੰ ਜਵਾਕ ਫੇਰ ਪੈਰ ਘਰੋਂ ਬਾਹਰ ਪੈਰ ਪੱਟੂ 🏃♂️ ਗਵਾਂਢ ਗਈ ਜਵਾਕ ਦੀ ਮਾਂ ਨੇ ਆਕੇ ਜਵਾਕ ਦਾ ਪਿਓ ਢਾਹ ਲੈਣਾ 🤷♀️ ਵੀ ਸ਼ੋਸ਼ਲ-ਮੀ਼ਡੀਆ ਆਲੀਆਂ ਖ਼ਬਰਾਂ ਫੇਕ ਹੁੰਦੀਆਂ, ਆਹ ਦੂਰਦਰਸਨ 📺 ਸੁਣ... ਕੋਰੋਨਾ ਨਾਲੋਂ ਜਿਆਦਾ ਦਹਿਸ਼ਤ ਵਿਭਾਗ ਦੇ ਹੁਕਮਾਂ ਨੇ ਪਾਈ... 🥵
3 641
Most most most most imp news
ਪੰਜਾਬ ਦੀਆਂ ਬੋਰਡ ਪਰੀਖਿਆਵਾਂ ਮੁਲਤਵੀ
ਐੱਸ.ਏ.ਐੱਸ. ਨਗਰ, 15 ਮਾਰਚ ( ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2021 ਵਿੱਚ ਕਰਵਾਈ ਜਾਣ ਵਾਲੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ (ਸਮੇਤ ਓਪਨ ਸਕੂਲ) ਦੀਆਂ ਕੰਪਾਰਟਮੈਂਟ/ਰੀ-ਅਪੀਅਰ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਸਬੰਧੀ ਕੈਟਾਗਰੀਆਂ ਦੀਆਂ ਪਰੀਖਿਆਵਾਂ ਸੂਬੇ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਗਪਗ ਇੱਕ ਮਹੀਨਾ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਸ਼੍ਰੀ ਜਨਕ ਰਾਜ ਮਹਿਰੋਕ ਵੱਲੋਂ ਜਾਰੀ ਜਾਣਕਾਰੀ ਅਨੁਸਾਾਰ 22 ਮਾਰਚ ਤੋਂ ਅਰੰਭ ਹੋਣ ਵਾਲੀ ਬਾਰ੍ਹਵੀਂ ਸ਼੍ਰੇਣੀ ਦੀ ਪਰੀਖਿਆ ਹੁਣ 20 ਅਪ੍ਰੈਲ 2021 (ਮੰਗਲਵਾਰ) ਤੋਂ 24 ਮਈ 2021 (ਸੋਮਵਾਰ) ਤੱਕ ਕਰਵਾਈ ਜਾਵੇਗੀ। ਜਦੋਂ ਕਿ ਦਸਵੀਂ ਸ਼੍ਰੇਣੀ ਦੀ 09 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਪਰੀਖਿਆ ਹੁਣ 04 ਮਈ 2021 (ਮੰਗਲਵਾਰ) ਤੋਂ 24 ਮਈ 2021 (ਸੋਮਵਾਰ) ਤੱਕ ਕਰਵਾਈ ਜਾਵੇਗੀ।
ਕੰਟਰੋਲਰ ਪਰੀਖਿਆਵਾਂ ਵੱਲੋਂ ਦਿੱਤੀ ਹੋਰ ਤਫ਼ਸੀਲ ਅਨੁਸਾਰ ਦਸਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ ਦਾ ਸਮਾਂ ਸਵੇਰ 10 ਵਜੇ ਤੋਂ ਦੁਪਹਿਰ 1:15 ਵਜੇ ਤੱਕ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ ਦਾ ਸਮਾਂ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗਾ। ਇਹ ਪਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਥਾਪਿਤ ਪਰੀਖਿਆ ਕੇਂਦਰਾਂ ਤੇ ਹੀ ਕਰਵਾਈਆਂ ਜਾਣਗੀਆਂ ਜਿਨ੍ਹਾਂ ਦਾ ਐਲਾਨ ਰੋਲ ਨੰਬਰ ਜਾਰੀ ਕਰਨ ਵੇਲ਼ੇ ਹੀ ਕੀਤਾ ਜਾਵੇਗਾ।
ਡੇਟਸ਼ੀਟ ਸਬੰਧੀ ਵਿਸਤ੍ਰਿਤ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ ਮਮਮ।ਬਤਕਲ।.ਫ।ਜਅ ਵੇਖੀ ਜਾਵੇ। ਬਾਰ੍ਹਵੀਂ ਸ਼੍ਰੇਣੀ ਦੀ ਪਰੀਖਿਆ ਸਬੰਧੀ ਜਾਣਕਾਰੀ ਲਈ ਫ਼ੋਨ ਨੰਬਰ 0172 5227151 ਅਤੇ ਦਸਵੀਂ ਸ਼੍ਰੇਣੀ ਦੀ ਪਰੀਖਿਆ ਸਬੰਧੀ ਜਾਣਕਾਰੀ ਲਈ 0172 5227324 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
--
3 641
ਸਾਰੇ ਬੱਚੇ ਤਿਆਰੀ ਕਰੋ, ਪੇਪਰ ਸਕੂਲ ਵਿੱਚ ਹੀ ਹੋਣਗੇ।
ਕੋਈ ਵੀ ਪੇਪਰ ਆਨਲਾਈਨ ਨਹੀਂ ਆਵੇਗਾ, ਇਸ ਕਰਕੇ ਝੂਠੀਆਂ ਅਫ਼ਵਾਹਾਂ ਤੋਂ ਸਾਵਧਾਨ !!! 🇮🇳
¡Ya disponible! Investigación de Telegram 2025 — los principales insights del año 
