1 821
订阅者
+124 小时
+47 天
+1030 天
数据加载中...
吸引订阅者
九月 '24
九月 '24
+19
在0个频道中
八月 '24
+8
在0个频道中
Get PRO
七月 '240
在0个频道中
Get PRO
六月 '240
在0个频道中
Get PRO
五月 '240
在0个频道中
Get PRO
四月 '24
+2
在0个频道中
Get PRO
三月 '240
在0个频道中
Get PRO
二月 '24
+1
在0个频道中
Get PRO
一月 '24
+10
在0个频道中
Get PRO
十二月 '23
+11
在0个频道中
Get PRO
十一月 '23
+5
在0个频道中
Get PRO
十月 '23
+4
在0个频道中
Get PRO
九月 '23
+15
在0个频道中
Get PRO
八月 '23
+12
在0个频道中
Get PRO
七月 '23
+15
在0个频道中
Get PRO
六月 '23
+23
在0个频道中
Get PRO
五月 '23
+14
在0个频道中
Get PRO
四月 '23
+8
在0个频道中
Get PRO
三月 '23
+15
在0个频道中
Get PRO
二月 '23
+24
在0个频道中
Get PRO
一月 '23
+31
在0个频道中
Get PRO
十二月 '22
+21
在0个频道中
Get PRO
十一月 '22
+6
在0个频道中
Get PRO
十月 '22
+17
在0个频道中
Get PRO
九月 '22
+11
在0个频道中
Get PRO
八月 '22
+15
在0个频道中
Get PRO
七月 '22
+19
在0个频道中
Get PRO
六月 '22
+8
在0个频道中
Get PRO
五月 '22
+10
在0个频道中
Get PRO
四月 '22
+20
在0个频道中
Get PRO
三月 '22
+11
在0个频道中
Get PRO
二月 '22
+10
在0个频道中
Get PRO
一月 '22
+13
在0个频道中
Get PRO
十二月 '21
+24
在0个频道中
Get PRO
十一月 '21
+33
在0个频道中
Get PRO
十月 '21
+41
在0个频道中
Get PRO
九月 '21
+83
在0个频道中
Get PRO
八月 '21
+61
在0个频道中
Get PRO
七月 '21
+108
在0个频道中
Get PRO
六月 '21
+87
在0个频道中
Get PRO
五月 '21
+95
在0个频道中
Get PRO
四月 '21
+133
在0个频道中
Get PRO
三月 '21
+125
在0个频道中
Get PRO
二月 '21
+128
在0个频道中
Get PRO
一月 '21
+104
在0个频道中
Get PRO
十二月 '20
+2 272
在0个频道中
| 日期 | 订阅者增长 | 提及 | 频道 | |
| 24 九月 | 0 | |||
| 23 九月 | 0 | |||
| 22 九月 | 0 | |||
| 21 九月 | 0 | |||
| 20 九月 | 0 | |||
| 19 九月 | +1 | |||
| 18 九月 | 0 | |||
| 17 九月 | +1 | |||
| 16 九月 | +3 | |||
| 15 九月 | +2 | |||
| 14 九月 | +1 | |||
| 13 九月 | +3 | |||
| 12 九月 | 0 | |||
| 11 九月 | +1 | |||
| 10 九月 | +1 | |||
| 09 九月 | 0 | |||
| 08 九月 | +1 | |||
| 07 九月 | 0 | |||
| 06 九月 | +2 | |||
| 05 九月 | 0 | |||
| 04 九月 | +2 | |||
| 03 九月 | 0 | |||
| 02 九月 | 0 | |||
| 01 九月 | +1 |
频道帖子
| 2 | ਸਾਰੇ ਗਰੁੱਪ ਮੈਂਬਰਾਂ ਨੂੰ ਬੇਨਤੀ ਹੈ ਕਿ ਜੇਕਰ ਤੁਹਾਨੂੰ ਪੋਸਟਾਂ ਤੋਂ ਸਿੱਖਣ ਨੂੰ ਮਿਲਦਾ ਹੈ ਤਾਂ ਇਸ ਗਰੁੱਪ ਦਾ ਲਿੰਕ ਆਪਣੇ ਬੱਚਿਆਂ ਦੋਸਤਾਂ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਕਿ ਇਸ ਗਰੁੱਪ ਤੋਂ ਹੋਰ ਵੀ ਲਾਹਾ ਲੈਣ ਸਕਣ,,
ਲਿੰਕ ਜ਼ਰੂਰ ਸ਼ੇਅਰ ਕਰੋ ਜੀ 🙏
https://t.me/kapoortalk | 544 |
| 3 | Document from baljindersinghkhalsa40 | 416 |
| 4 | KHIRKIAN.pdf | 488 |
| 5 | Document from baljindersinghkhalsa40 | 572 |
| 6 | 🍃🌺🌹💐
"""ਕੱਲਿਆਂ ਦਾ ਕਾਫਲਾ"""
ਸੋਨੇ ਦੀ ਘੜੀ ਨਾਲ ਵਕਤ ਸੋਹਣਾ ਅਤੇ ਕੀਮਤੀ ਨਹੀਂ ਹੋ ਜਾਵੇਗਾ। ਦੰਦ-ਸਾਜ਼ ਅਤੇ ਐਨਕ-ਸਾਜ਼ ਨਾਲ ਬਹਿਸ ਨਹੀਂ ਕਰਨੀ ਚਾਹੀਦੀ।
ਜੋ ਤਕਲੀਫ਼ ਤੁਹਾਨੂੰ ਹੈ, ਉਸ ਤਕਲੀਫ਼ ਵਾਲੇ ਹੋਰਾਂ ਨੂੰ ਸੁਣ ਤੁਸੀਂ ਮਹਿਸੂਸ ਕਰੇਗੇ ਕਿ ਤੁਹਾਡੀ ਤਕਲੀਫ ਤਾਂ ਤਕਲੀਫ਼ ਹੈ ਹੀ ਨਹੀਂ।
ਸੌ ਸਾਲ ਜਿਊਣ ਦੇ ਉਦੇਸ਼ ਨਾਲ ਜੋ ਜੀਵਨ ਵਿਚੋਂ ਸਾਰੇ ਸਵਾਦ ਕੱਢ ਦੇਵਾਂਗੇ ਤਾਂ ਕੁਝ ਮਹੀਨਿਆਂ ਵਿਚ ਹੀ ਤੁਹਾਨੂੰ ਸੌ ਸਾਲ ਦੇ ਹੋਣ ਦੀ ਧਕਾਵਟ ਅਤੇ ਪਰੇਸ਼ਾਨੀ ਘੇਰ ਲਵੇਗੀ।
ਇਕ ਛਾਲ ਮਾਰੋਗੇ, ਉਹ ਵਡੇਰੀ ਛਾਲ ਮਾਰਨ ਦਾ ਰਾਹ ਖੋਲ੍ਹ ਦੇਵੇਗੀ।
ਪਰਿਵਾਰ ਵਿਚ, ਭੋਜਨ ਦੀ ਵੰਡ ਵਿਚ, ਅਚੇਤ ਹੀ ਪੁਰਸ਼ਾਂ ਦੇ ਪੱਖ ਵਿਚ ਵਿਤਕਰਾ ਹੁੰਦਾ ਹੈ ਅਤੇ ਹੁੰਦਾ ਰਹਿੰਦਾ ਹੈ।
ਚੁੱਪ ਹੋਏ ਬਿਨਾਂ ਅਰਾਮ ਨਹੀਂ ਕੀਤਾ ਜਾ ਸਕਦਾ, ਚੁੱਪ ਵਿਚ ਹੀ ਅਰਾਮ ਹੈ।
ਚੰਗਾ ਸਿਧਾਂਤ ਸਾਡੀ ਸਮੱਸਿਆ ਵੀ ਹੱਲ ਕਰਦਾ ਹੈ, ਸਾਨੂੰ ਬਲਵਾਨ ਵੀ ਬਣਾਉਂਦਾ ਹੈ ਅਤੇ ਸਾਡਾ ਗਿਆਨ ਵੀ ਵਧਾਉਂਦਾ ਹੈ।
ਧਨ ਆਉਣ ਨਾਲ, ਸਾਡਾ ਅਨੁਭਵ ਵਿਸ਼ਾਲ ਹੋ ਜਾਂਦਾ ਹੈ।
ਜੋ ਮਹਿਮਾਨ ਦੇ ਬੈਠਿਆਂ, ਮੇਜ਼ਬਾਨ ਇਧਰੋਂ-ਉਧਰੋਂ ਕੁਝ ਲੱਭਣ ਲੱਗ ਪਏ ਤਾਂ ਇਹ ਮਹਿਮਾਨ ਲਈ ਰਵਾਨਾ ਹੋ ਜਾਣ ਦਾ ਸੰਕੇਤ ਹੁੰਦਾ ਹੈ।
ਜਿਹੜਾ ਮੁਸੀਬਤ ਵਿਚ ਬਹੁੜੇ, ਭਾਵੇਂ ਕਿਸੇ ਜਾਤ ਦਾ ਹੋਵੇ, ਉਹ ਦੋਸਤੀ ਦੇ ਯੋਗ ਹੁੰਦਾ ਹੈ।
ਪਾਣੀ ਦਾ ਸੁਭਾਓ ਅੱਗ ਬੁਝਾਉਣਾ ਹੁੰਦਾ ਹੈ, ਉਬਲਦਾ ਹੋਇਆ ਤੱਤਾ ਪਾਣੀ ਵੀ ਅੰਗ ਬੁਝਾਉਂਦਾ ਹੈ।
ਵਿਹਲੇ ਬੰਦੇ ਆਪਣੇ ਸਾਥ ਨਾਲ ਹੀ ਭ੍ਰਿਸ਼ਟ ਹੋ ਜਾਂਦੇ ਹਨ।
ਬਹਾਨਾ, ਝੂਠ ਨਾਲੋਂ ਭੈੜਾ ਹੁੰਦਾ ਹੈ। ਝੂਠ ਕੇਵਲ ਝੂਠ ਹੁੰਦਾ ਹੈ, ਬਹਾਨਾ ਝੂਠ ਦੇ ਨਾਲ-ਨਾਲ ਬਹਾਨਾ ਵੀ ਹੁੰਦਾ ਹੈ।
ਯੋਗਤਾ ਹੋਣੀ ਚੰਗੀ ਗੱਲ ਹੈ, ਪਰ ਯੋਗਤਾ ਪਛਾਣਨ ਦੀ ਯੋਗਤਾ, ਆਪਣੀ ਯੋਗਤਾ ਹੋਣ ਨਾਲ ਵੀ, ਵਡੇਰੀ ਯੋਗਤਾ ਹੁੰਦੀ ਹੈ !!
https://t.me/kapoortalk
┈ ┈┉❀🍃🌺🍃❀┉┈ ┈ | 490 |
| 7 | 🍃🌺🌹💐
""" ਕੱਲਿਆਂ ਦਾ ਕਾਫਲਾ """
ਬੱਚਿਆਂ ਨੂੰ ਗੋਦੀ ਵਿਚ ਬੈਠਾ ਕੇ ਮਾਂਵਾਂ ਆਪ ਗੋਦੀ ਦਾ ਨਿੱਘ ਮਾਣਦੀਆਂ ਹਨ। ਪ੍ਰੇਮੀ ਇਕ-ਦੂਜੇ ਨੂੰ ਆਪਣੇ ਅਨੇਕਾਂ ਭੇਤ, ਬੋਲੇ ਬਿਨਾਂ ਦੱਸਦੇ ਰਹਿੰਦੇ ਹਨ।
ਕਿਸੇ ਸਮੇਂ ਕਾਰਖਾਨੇ ਦੀ ਚਿਮਨੀ ਵਿਚੋਂ ਉਠਦਾ ਧੂੰਆਂ ਖ਼ੁਸ਼ਹਾਲੀ ਅਤੇ ਰੋਜ਼ਗਾਰ ਦਾ ਸੂਚਕ ਸੀ, ਹੁਣ ਇਹ ਪ੍ਰਦੂਸ਼ਣ ਦਾ ਸੂਚਕ ਹੈ|
ਅਜਨਬੀ ਨਾਲ ਜੋ ਖੁੱਲ੍ਹ ਕੇ ਗੱਲਬਾਤ ਕੀਤੀ ਜਾਵੇ ਤਾਂ ਉਹ ਆਪਣੇ ਵਰਗਾ ਨਿਕਲ ਆਉਂਦਾ ਹੈ।
ਪ੍ਰੇਮੀ ਰਸਤਾ ਨਹੀਂ ਵੇਖਦੇ, ਇਕ-ਦੂਜੇ ਵੱਲ ਵੇਖਦੇ ਹਨ।
ਭਾਰਤ ਵਿਚ ਆਪਣੀਆਂ ਇੱਛਾਵਾਂ ਮਾਰਨ 'ਤੇ ਅਤੇ ਪੱਛਮ ਵਿਚ ਆਪਣੀਆਂ ਇਛਾਵਾਂ ਪੂਰੀਆਂ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ।
ਚਤੁਰ ਬੰਦੇ ਦਾ ਸਰੀਰ ਭਾਵੇਂ ਬੁੱਢਾ ਹੋ ਜਾਂਦਾ ਹੈ, ਪਰ ਉਸ ਦੀ ਚਤੁਰਾਈ ਜਵਾਨ ਹੀ ਰਹਿੰਦੀ ਹੈ।
ਜੇ ਕਿਸੇ ਗੱਲ ਨੂੰ ਛੇ ਕੰਨ ਸੁਣ ਰਹੇ ਹੋਣ ਤਾਂ ਉਹ ਗੱਲ ਭੇਤ ਨਹੀਂ ਰਹਿੰਦੀ, ਡਰ ਚਾਰ ਕੰਨਾਂ ਵਿਚਕਾਰ ਹੀ ਰਹਿ ਸਕਦਾ ਹੈ।
ਘੋੜਾ, ਹਥਿਆਰ, ਪੁਸਤਕ ਅਤੇ ਸਾਜ਼ ਦੇ ਮੁੱਲਵਾਨ ਜਾਂ ਨਿਕੰਮੇ ਹੋਣ ਦਾ ਨਿਰਣਾ, ਇਸ ਅਧਾਰ 'ਤੇ ਹੁੰਦਾ ਹੈ ਕਿ ਇਹ ਕਿਸ ਕੋਲ ਹਨ।
ਔਰਤ ਦੇ ਮਾਂ ਬਣਨ 'ਤੇ, ਉਸ ਲਈ ਸੰਸਾਰ ਦੇ ਹੋਰ ਸਾਰੇ ਰਿਸ਼ਤੇ ਛੋਟੇ ਹੋ ਜਾਂਦੇ ਹਨ। ਜਿਸ ਅਫ਼ਵਾਹ ਨਾਲ ਇਸਤਰੀ ਦਾ ਨਾਂ ਜੁੜ ਜਾਵੇ, ਉਸ ਦੇ ਫੈਲਣ ਦੀ ਰਫ਼ਤਾਰ ਤੇਜ ਹੋ ਜਾਂਦੀ ਹੈ।
ਹਾਕਮ ਮਾੜੇ ਸਲਾਹਕਾਰਾਂ ਕਾਰਨ; ਇਸਤਰੀ ਨਾਜਾਇਜ਼ ਸਬੰਧਾਂ ਕਾਰਨ; ਪੁੱਤਰ ਵਧੇਰੇ ਲਾਡ ਕਾਰਨ ਵਿਦਵਾਨ ਹੰਕਾਰ ਕਾਰਨ ਅਤੇ ਪੁਰਸ਼ ਭੈੜੀ ਸੰਗਤ ਕਾਰਨ, ਬਰਬਾਦ ਹੋ ਜਾਂਦੇ ਹਨ।
ਵਿਆਹ ਕਰਵਾਓ, ਤੁਹਾਨੂੰ ਇਤਰਾਜ਼ ਕਰਨੇ ਆਪੇ ਆ ਜਾਣਗੇ ਅਤੇ ਪਤਨੀ ਨੂੰ ਤੁਹਾਡੇ ਨੁਕਸ ਆਪੇ ਦਿਸਣ ਲੱਗ ਪੈਣਗੇ।
ਵਿਆਹੀ ਧੀ ਦੀ ਮਾਂ ਹੋਣਾ ਸੌਖਾ ਨਹੀਂ ਹੁੰਦਾ, ਕਿਉਂਕਿ ਧੀ ਦੀ ਜ਼ਿੰਦਗੀ ਵਿਚ ਕਿਤਨੇ ਹੀ ਹੋਰ ਲੋਕ ਆ ਚੁੱਕੇ ਹੁੰਦੇ ਹਨ, ਜਿਨ੍ਹਾਂ ਦਾ ਮਾਂ ਨੂੰ, ਧੀ ਨਾਲੋਂ ਵੀ ਵਧੇਰੇ ਧਿਆਨ ਰੱਖਣਾ ਪੈਂਦਾ ਹੈ !!
https://t.me/kapoortalk
┈ ┈┉❀🍃🌺🍃❀┉┈ ┈ | 366 |
| 8 | 🍃🌺🌹💐
""" ਕੱਲਿਆਂ ਦਾ ਕਾਫਲਾ """
👇
ਬੋਲਣ, ਸਮਝਣ, ਪੜ੍ਹਨ ਅਤੇ ਲਿਖਣ ਦੀਆਂ ਗਲਤੀਆਂ ਕਰਨ ਤੋਂ ਬਿਨਾਂ ਕੋਈ ਭਾਸ਼ਾ ਨਹੀਂ ਸਿੱਖੀ ਜਾ ਸਕਦੀ।
ਭਾਵੇਂ ਕੁਝ ਬਣੋ, ਕੋਈ ਨਾ ਕੋਈ, ਤੁਹਾਡੇ ਤੋਂ ਚੰਗੇਰਾ ਹੋਵੇਗਾ।
ਜਿਸ ਪੁਸਤਕ ਵਿਚਲੇ ਪਾਤਰਾਂ ਦੇ ਨਾਂ ਪੜ੍ਹਨੇ-ਬੋਲਣੇ ਮੁਸ਼ਕਿਲ ਹੋਣ, ਉਹ ਪੁਸਤਕ ਹਰਮਨ ਪਿਆਰੀ ਨਹੀਂ ਬਣਦੀ।
ਜੂਏ ਵਿਚ ਜਿੱਤੀਆਂ ਮੁੱਢਲੀਆਂ ਬਾਜ਼ੀਆਂ, ਤੁਹਾਨੂੰ ਜੂਏਬਾਜ਼ ਬਣਾ ਦੇਣਗੀਆਂ।
ਜੇ ਕੋਲ ਪੈਸਾ ਹੋਵੇ ਤਾਂ ਕੋਈ ਇਕੱਲਾ ਨਹੀਂ ਹੁੰਦਾ।
ਜੋ ਅਸੀਂ ਵੇਖਦੇ ਹਾਂ, ਉਹ ਦਿਸਣ ਵਾਲਾ ਕੇਵਲ ਉਪਰਲਾ ਭਾਗ ਹੁੰਦਾ ਹੈ; ਜਿਵੇਂ ਅੰਥਰੂ ਦਿਸਦੇ ਹਨ, ਦੁੱਖ ਨਹੀਂ ਦਿਸਦਾ ਝੀਲ ਦਿਸਦੀ ਹੈ, ਡੂੰਘਾਈ ਨਹੀਂ ਦਿਸਦੀ।
ਜਦੋਂ ਕੋਈ ਛਾਤੀ-ਬਾਹਵਾਂ ਫੈਲਾ ਕੇ ਕਹਿੰਦਾ ਹੈ, ਮੈਂ ਹੰਕਾਰ ਨਹੀਂ ਕਰਦਾ, ਉਹ ਹੰਕਾਰ ਹੀ ਤਾਂ ਕਰ ਰਿਹਾ ਹੁੰਦਾ ਹੈ।
ਖ਼ਜ਼ਾਨੇ ਹਮੇਸ਼ਾਂ ਛਪੇ ਹੋਏ ਹੁੰਦੇ ਹਨ, ਇਹ ਲੱਭਣੇ ਪੈਂਦੇ ਹਨ।
ਬੱਚੇ ਇਰਾਦੇ ਵਾਲਾ ਵਿਅਕਤੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਪੱਕੇ ਇਰਾਦੇ ਵਾਲਾ ਕੋਸ਼ਿਸ਼ ਨਹੀਂ ਕਰਦਾ, ਕੰਮ ਕਰਦਾ ਹੈ।
ਜਦੋਂ ਕੋਈ ਕਹੇ ਮੇਰੀ ਚਿੰਤਾ ਨਾ ਕਰਨਾ, ਉਸ ਤੇ ਨਜ਼ਰ ਰੱਖੋ।
ਹਰ ਥਾਂ ਆਪਣੀ ਪ੍ਰਸੰਸਾ ਕਰਵਾਉਣ ਦੇ ਤਾਂਘਵਾਨ ਸਿੰਧ ਕਰਦੇ ਹਨ ਕਿ ਉਨ੍ਹਾਂ ਵਿਚ ਯੋਗਤਾ ਗ਼ੈਰਹਾਜ਼ਰ ਹੈ।
ਜਿਹੜਾ ਵਧੇਰੇ ਦੁਖੀ ਹੋਵੇਗਾ, ਉਹ ਵਧੇਰੇ ਬੋਲੇਗਾ, ਇਸੇ ਕਾਰਨ ਇਸਤਰੀਆਂ ਵਧੇਰੇ ਬੋਲਦੀਆਂ ਹਨ।
ਮਾਂਵਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਸੰਸਾਰ ਵਿਚ ਕੁਝ ਹੋਰ ਉਨ੍ਹਾਂ ਦਾ ਹੈ ਜਾਂ ਨਹੀਂ, ਬੱਚੇ ਉਨ੍ਹਾਂ ਦੇ ਹਨ।
ਪਤੀ-ਪਤਨੀ ਦੀ ਗੱਲਬਾਤ ਵਿਚ ਬੋਲੇ ਸ਼ਬਦ ਜਾਂਦੇ ਹਨ, ਸਮਝੇ ਵਾਕ ਜਾਂਦੇ ਹਨ।
ਉਪਰਲਿਆਂ ਨਾਲ ਨਿਮਰਤਾ ਵਿਖਾਉਣੀ ਮਜਬੂਰੀ ਹੁੰਦੀ ਹੈ; ਬਰਾਬਰ ਦਿਆਂ ਨਾਲ ਨਿਮਰਤਾ ਵਿਖਾਉਣੀ ਸਵਾਰਥ ਹੁੰਦੀ ਹੈ; ਨਿਮਰਤਾ ਗੁਣ ਤਾਂ ਹੀ ਬਣਦੀ ਹੈ, ਜੇ ਇਹ ਨੀਵਿਆਂ ਨਾਲ ਵਿਖਾਈ ਜਾਵੇ !!
https://t.me/kapoortalk
┈ ┈┉❀🍃🌺🍃❀┉┈ ┈ | 379 |
| 9 | 🍃🌺🌹💐
""" ਕੱਲਿਆਂ ਦਾ ਕਾਫਲਾ """
👇
ਹੁਣ ਜੇ ਪਤੀ ਨੂੰ ਝੱਟ ਗੁੱਸਾ ਚੜ੍ਹ ਜਾਂਦਾ ਹੈ ਤਾਂ ਪਤਨੀ ਨੂੰ ਉਸ ਤੋਂ ਵੀ ਜਲਦੀ ਚੜ੍ਹ ਜਾਂਦਾ ਹੈ।
ਸਭ ਕੁਝ ਕਰਨਾ, ਕਿਸੇ ਲਈ ਵੀ ਸੰਭਵ ਨਹੀਂ ਹੁੰਦਾ। ਕੋਇਲ ਨੂੰ ਨੱਚਣਾ ਨਹੀਂ ਆਉਂਦਾ, ਮੋਰ ਨੂੰ ਗਾਉਣਾ ਨਹੀਂ ਆਉਂਦਾ।
ਵਿਆਹ ਉਤੇ ਕੀਤਾ ਖਰਚ, ਵਿਆਹ ਦੀ ਸਫ਼ਲਤਾ ਦਾ ਅਧਾਰ ਨਹੀਂ ਬਣਦਾ। ਸੁਪਨਿਆਂ ਦੇ ਸੱਚ ਹੋਣ ਦੀ ਆਸ, ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀ।
ਅਨੇਕਾਂ ਨੇ ਡਿਗਦਾ ਸੋਝ ਹੀ ਵੇਖਿਆ ਸੀ, ਨਿਊਟਨ ਨੇ ਡਿਗਦੇ ਸੇਬ ਵਿਚੋਂ ਛੁਪਿਆ ਨੇਮ ਵੀ ਵੇਖਿਆ ਸੀ, ਅਣਗਿਣਤ ਨੂੰ ਕੁਝ ਵੀ ਵਿਖਾਈ ਨਹੀਂ ਸੀ ਦਿੱਤਾ
ਨਵੇਂ ਦੀ ਚੁਣੌਤੀ ਸਦੀਵੀ ਹੈ, ਪੁਰਾਣਾ ਹੋ ਜਾਣ ਦਾ ਡਰ ਸਰਬ-ਵਿਆਪਕ ਹੈ।
ਜੇ ਕਿਸੇ ਨੂੰ ਉਧਾਰ ਮੰਗ ਪੈਸਿਆਂ ਦੀ ਪੂਰੀ ਮਦਦ ਦੇ ਦਿੱਤੀ ਜਾਵੇ ਤਾਂ ਉਹ ਮਿਹਨਤ ਅਤੇ ਜਦੋਜਹਿਦ ਕਰਨੀ ਤਿਆਗ ਦੇਵੇਗਾ ਅਤੇ ਉਸ ਤੋਂ ਆਪਣੇ ਪੇਸੇ
ਲੈਣ ਲਈ, ਤੁਹਾਨੂੰ ਜਦੋਜਹਿਦ ਅਤੇ ਮਿਹਨਤ ਕਰਨੀ ਪਵੇਗੀ। ਨਵੇਂ, ਪੁਰਾਣਿਆਂ ਨੂੰ ਪੁਰਾਤਨ ਸਿੱਧ ਕਰਦੇ ਕਰਦੇ, ਆਪ ਪੁਰਾਣੇ ਹੋ ਜਾਂਦੇ ਹਨ।
ਕਿਸੇ ਵਿਰੁੱਧ ਕੁਝ ਵੀ ਕਰਨ ਤੋਂ ਪਹਿਲਾਂ, ਸੰਭਾਵੀ ਸਿੱਟਿਆਂ ਨੂੰ ਧਿਆਨ ਵਿਚ ਰੱਖ ਲੈਣਾ ਚਾਹੀਦਾ ਹੈ, ਇਸ ਧਿਆਨ ਕਾਰਨ ਪਛਤਾਵੇ ਨਹੀਂ ਉਪਜਣਗੇ।
ਜਿਥੇ ਘਰ ਵਿਚ ਮਾਪੇ ਆਪਸ ਵਿਚ ਲੜਦੇ ਹਨ, ਉਥੇ ਬੱਚੇ ਸਭ ਥਾਵਾਂ ਤੇ ਹਰ ਕਿਸੇ ਨਾਲ ਲੜਨਾ ਸਿੱਖ ਲੈਂਦੇ ਹਨ।
ਜਦੋਂ ਪਹਿਲਾ ਪਿਆਰ ਟੁੱਟਦਾ ਹੈ ਤਾਂ ਮਾਤਮੀ ਉਦਾਸੀ ਨਾਲ ਇਹ ਸਾਡੀ ਪਹਿਲੀ ਜਾਣ ਪਛਾਣ ਹੁੰਦੀ ਹੈ।
ਕੁਝ ਤੇ ਕਲੰਕ ਲੱਗਦਾ ਹੈ, ਪਰ ਕੁਝ ਕਲੰਕ ਲਗਵਾ ਵੀ ਲੈਂਦੇ ਹਨ।
ਜੇ ਪੂਸ਼ਨ ਪੁੱਛਣ ਦੀ ਦਲੇਰੀ ਕੀਤੀ ਹੈ ਤਾਂ ਉੱਤਰ ਸੁਣਨ ਦੀ ਹਿੰਮਤ ਵੀ ਵਿਖਾਓ।
ਜਦੋਂ ਕੋਈ ਨਿਰਣਾ ਸੁਣਾਉਂਦਾ ਹੈ ਤਾਂ ਸੁਣਨ ਵਾਲਿਆਂ ਦੀ ਦਿਲਚਸਪੀ ਸੁਣਾਉਣ ਵਾਲੇ ਵਿਚ ਨਹੀਂ, ਨਿਰਣੇ ਵਿਚ ਹੋ ਜਾਂਦੀ ਹੈ।
ਆਪਣੀ ਅਸਫ਼ਲਤਾ ਬਾਰੇ ਅਸੀਂ ਕਿਸੇ ਦੀ ਸਫ਼ਲਤਾ ਰਾਹੀਂ ਹੀ ਜਾਣੂ ਹੁੰਦੇ ਹਾਂ !!
https://t.me/kapoortalk
┈ ┈┉❀🍃🌺🍃❀┉┈ ┈ | 383 |
| 10 | 🍃🌺🌹💐
""" ਕੱਲਿਆਂ ਦਾ ਕਾਫਲਾ """
👇
ਪਿਆਰ ਵਿਚ ਅਸੀਂ ਨੇੜੇ ਵਖਰੇਵਿਆਂ ਕਾਰਨ ਆਉਂਦੇ ਹਾਂ, ਪਰ ਮਾਣਦੇ ਸਾਂਝਾਂ ਹਾਂ।
ਜੇਕਰ ਕੋਈ ਬੱਚਾ ਵੀਹ ਮਿੰਟਾਂ ਵਿਚ ਆਪਣੀ ਰੋਟੀ ਨਹੀਂ ਖਾਂਦਾ, ਉਸ ਦੀ ਬਾਲੀ ਚੁੱਕ ਕੇ ਜੂਠੇ ਭਾਂਡਿਆਂ ਵਿਚ ਰੱਖ ਦਿਓ, ਤੀਜੇ ਦਿਨ ਖਾਣ ਲਈ ਤੁਹਾਨੂੰ ਮੁੜ ਕਹਿਣਾ ਨਹੀਂ ਪਏਗਾ।
ਮਨੁੱਖ ਦੀ ਸੂਝ, ਮੌਕੇ ਦਾ ਹਥਿਆਰ ਹੁੰਦੀ ਹੈ।
ਵਕਤ ਦੇ ਅਤਿ ਅਧਿਕ ਪਾਬੰਦ ਵਿਅਕਤੀ ਜਲਦੀ ਚੜ੍ਹ ਜਾਂਦੇ ਹਨ, ਗੱਲਬਾਤ ਜਲਦੀ ਮੁਕਾ ਦਿੰਦੇ ਹਨ, ਇਹ ਢੰਗ ਪ੍ਰੇਮੀ ਸਾਬਤ ਨਹੀਂ ਹੁੰਦੇ।
ਵਿਰੋਧੀ ਇਕ-ਦੂਜੇ ਨੂੰ ਖਿੱਚ ਵੀ ਪਾਉਂਦੇ ਹਨ ਅਤੇ ਪਰ੍ਹੇ ਵੀ ਧਕੇਲਦੇ ਹਨ।
ਉਮਰ ਕੋਈ ਹੋਵੇ, ਹੋਰ ਜਾਣਨ ਦੀ ਭੁੱਖ ਜਵਾਨ ਰਹਿੰਦੀ ਹੈ |
ਪੈਸਾ ਬਚਾਉਣ ਦੇ ਦੋ ਹੀ ਨੇਮ ਹਨ:
ਪਹਿਲਾ ਨੇਮ: ਪੈਸਾ ਵਿਅਰਥ ਨਾ ਗੁਆਓ ਦੂਜਾ ਨੇਮ ਪਹਿਲਾ ਨੇਮ ਨਾ ਭੁੱਲੋ।
ਜਿਹੜੀ ਲੜਕੀ ਆਪਣੇ ਪਿਤਾ ਨੂੰ ਨਫ਼ਰਤ ਕਰਦੀ ਹੈ, ਉਹ ਆਪਣੇ ਪਤੀ ਦਾ ਵੀ ਸਤਿਕਾਰ ਨਹੀਂ ਕਰੇਗੀ।
ਪੈਸਾ ਸਭ ਕੁਝ ਨਹੀਂ ਹੁੰਦਾ, ਪਰ ਮਨ ਦੀ ਸ਼ਾਂਤੀ ਵਾਸਤੇ ਬੈਂਕ ਵਿਚ ਢੇਰ ਪੇਸੇ ਜ਼ਰੂਰ ਜਮ੍ਹਾਂ ਰਹਿਣ ਚਾਹੀਦੇ ਹਨ।
ਬਾਣੀਏ ਨੂੰ ਕਮਾਉਣਾ-ਬਚਾਉਣਾ ਆਉਂਦਾ ਹੈ, ਖਰਚਣਾ ਨਹੀਂ ਆਉਂਦਾ; ਕਿਸਾਨ ਨੂੰ ਕਮਾਉਣਾ-ਖਰਚਣਾ ਆਉਂਦਾ ਹੈ, ਬਚਾਉਣਾ ਨਹੀਂ ਆਉਂਦਾ।
ਜਦੋਂ ਵੀ ਕੋਈ ਵਰਤਾਰਾ ਸਹੂਲਤ ਨਾਲੋਂ ਵਧੇਰੇ ਰੁਕਾਵਟ ਬਣ ਜਾਵੇਗਾ; ਉਸ ਨੂੰ ਬਦਲਣ ਅਤੇ ਸੁਧਾਰਨ ਦੀਆਂ ਗੱਲਾਂ ਹੋਣ ਲੱਗ ਪੈਣਗੀਆਂ।
ਯੁੱਧ, ਚੋਣ, ਖੇਡ ਅਤੇ ਜੂਏ ਵਿਚ ਕੇਵਲ ਅਤੇ ਕੇਵਲ ਜਿੱਤ ਮਹੱਤਵਪੂਰਨ ਹੁੰਦੀ ਹੈ।
ਜੋ ਪਿਆਰ ਹੋਵੇਗਾ ਤਾਂ ਨਾਂ ਤੁਹਾਡਾ ਪੁੱਛਿਆ ਜਾਵੇਗਾ, ਦੱਸਿਆ ਮਹਿਬੂਬ ਦਾ ਜਾਵੇਗਾ; ਲੱਭੋਗੇ ਮਹਿਬੂਬ ਨੂੰ, ਗੁਆਚ ਆਪ ਜਾਵੋਗੇ।
ਸਾਰੇ ਹਥਿਆਰ ਅਤੇ ਸੰਦ ਅੰਗੂਣੇ ਦਾ ਕਮਾਲ ਹਨ; ਅੰਗੂਠਾ ਹੱਥ ਦਾ ਦਿਮਾਗ ਹੈ !!
https://t.me/kapoortalk
┈ ┈┉❀🍃🌺🍃❀┉┈ ┈ | 407 |
| 11 | 🍃🌹🌺💐
""" ਕੱਲਿਆਂ ਦਾ ਕਾਫਲਾ """
👇
ਗੱਲਬਾਤ ਵਿਚ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਕੀ ਕਹਿਣਾ ਹੈ, ਪਰ ਇਹ ਪਤਾ ਨਹੀਂ ਹੁੰਦਾ ਕਿ ਸਾਨੂੰ ਕੀ ਸੁਣਨਾ ਪਏਗਾ।
ਜਿਉਂ-ਜਿਉਂ ਤੁਸੀਂ ਜੀਵਨ ਵਿਚ ਸਫ਼ਲ ਹੁੰਦੇ ਜਾਓਗੇ, ਤਿਉਂ-ਤਿਉਂ ਤੁਹਾਨੂੰ ਪਰੇਸ਼ਾਨ ਕਰਨ ਵਾਲਿਆਂ ਦੀ ਗਿਣਤੀ ਵੀ ਵਧਦੀ ਜਾਵੇਗੀ।
ਜ਼ਿੰਦਗੀ ਵੀ ਇਕ ਕੋਰਸ ਹੈ, ਸਿਲੇਬਸ ਲੰਮਾ ਹੈ, ਕਈ ਕੰਮ ਇਲੈਕਟਿਵ ਅਤੇ ਕਈ ਆਪਸ਼ਨਲ ਹੁੰਦੇ ਹਨ, ਨਤੀਜਾ ਬੁਢਾਪੇ ਵਿਚ ਨਿਕਲਦਾ ਹੈ, ਡਿਗਰੀ ਮਹਨ ਉਪਰੰਤ, ਅੰਤਿਮ ਅਰਦਾਸ ਸਮੇਂ ਮਿਲਦੀ ਹੈ।
ਹਰ ਕੋਈ ਆਪਣੀ ਕਿਸਮ ਦੇ ਯਥਾਰਥ ਅਤੇ ਆਪਣੀ ਕਿਸਮ ਦੇ ਭਰਮ ਵਿਚ ਜਿਉਂਦਾ ਹੈ।
ਜੋ ਕਿਸੇ 'ਤੇ ਹੰਸੋਂਗੇ ਤਾਂ ਉਹ ਤੁਹਾਡੇ ਵਰਗਾ ਲੱਗਣ ਲੱਗ ਪਏਗਾ।
ਰੁੱਸੇ ਹੋਏ ਪਤੀ-ਪਤਨੀ ਨੂੰ, ਇਕ-ਦੂਜੇ ਪ੍ਰਤੀ ਚੁੱਪ ਰਹਿ ਕੇ ਸਵਾਲ ਕਰਨ ਅਤੇ ਜਵਾਬ ਦੇਣ ਦੀ ਆਦਤ ਪੈ ਜਾਂਦੀ ਹੈ।
ਜਿਸ ਦੇ ਚਾਲੇ ਫਾਂਸੀ ਲੱਗਣ ਵਾਲੇ ਹੋਣ, ਉਹ ਡੁੱਬ ਕੇ ਨਹੀਂ ਮਰਦਾ।
ਸ਼ਰਾਬ ਪੀਣ ਨਾਲ ਕਿਸੇ ਸਵਾਲ ਦਾ ਜਵਾਬ ਨਹੀਂ ਮਿਲਦਾ, ਸਾਰੇ ਸਵਾਲ ਹੀ ਗਵਾਚ ਜਾਂਦੇ ਹਨ।
ਮਾੜੀ ਨੀਅਤ ਨਾਲ ਕੀਤਾ ਹਵਨ ਵੀ ਪਾਪ ਹੈ, ਚੰਗੀ ਨੀਅਤ ਨਾਲ ਕੀਤਾ ਕਤਲ ਵੀ ਪੁੰਨ ਹੈ।
ਅਸੀਂ ਬੁੱਢੇ ਹੋਣ ਕਰਕੇ ਹੰਸਣਾ ਨਹੀਂ ਛੱਡ ਦਿੰਦੇ ਸਗੋਂ ਹੱਸਣਾ ਛੱਡਣ ਕਰਕੇ ਬੱਚੇ ਹੋ ਜਾਂਦੇ ਹਾਂ।
ਜ਼ਿੰਦਗੀ ਜਿਤਨੀ ਮਰਜ਼ੀ ਮਾੜੀ ਹੋਵੇ, ਇਹ ਮੌਤ ਤੋਂ ਚੰਗੀ ਹੀ ਹੁੰਦੀ ਹੈ।
ਲੇਕਿਨ, ਪਰ, ਕਿੰਤੂ, ਪਰੰਤੂ ਆਦਿ ਰੁਕਾਵਟਾਂ ਦੇ ਨਾਂ ਹਨ।
ਜੋ ਪ੍ਰੇਮਿਕਾ ਦੀਆਂ ਚਿੱਠੀਆਂ ਆਉਂਦੀਆਂ ਰਹਿਣ ਤਾਂ ਇਨਕਾਰ ਦੇ ਇਕਰਾਰ ਵਿਚ ਬਦਲਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਵਿਆਹ ਦੀ ਪ੍ਰਥਾ, ਇਸਤਰੀ-ਪੁਰਸ਼ ਨੂੰ ਇਕ-ਦੂਜੇ ਨਾਲ ਜੋੜਨ ਨਾਲੋਂ ਵੀ ਵਧੇਰੇ, ਨਿੱਜੀ ਜਾਇਦਾਦ ਦੀ ਰੱਖਿਆ ਕਰਨ ਲਈ ਉਸਾਰੀ ਗਈ ਸੀ !!
https://t.me/kapoortalk
┈ ┈┉❀🍃🌺🍃❀┉┈ ┈ | 427 |
| 12 | 🍃🌹🌺💐
"""ਕੱਲਿਆਂ ਦਾ ਕਾਫਲਾ"""
👇
ਜਿਊਂਦੇ-ਜੀ ਆਪਣੀ ਬਣਾਈ ਜਾਇਦਾਦ ਉੱਤੇ ਆਪਣਾ ਅਧਿਕਾਰ ਨਹੀਂ ਛੱਡਣਾ ਚਾਹੀਦਾ, ਕਿਉਂਕਿ ਛੱਡਣ ਨਾਲ ਇਕ-ਮਾਤਰ ਪ੍ਰਾਪਤੀ ਹੀ ਹੋਵੇਗੀ। ਪਛਤਾਵਾ
ਜਦ ਪੇਟ ਭਰਿਆ ਹੋਵੇ, ਹੱਡੀਆਂ ਅਰਾਮ ਕਰਦੀਆਂ ਹਨ।
ਸਭ ਤੋਂ ਭਰੋਸੇਯੋਗ ਘੜੀ, ਪੋਟ ਹੁੰਦੀ ਹੈ।
ਜ਼ਿੰਦਗੀ ਸਮੱਸਿਆ ਨਹੀਂ, ਬੁਝਾਰਤ ਹੈ, ਜੋ ਜ਼ਿੰਦਗੀ ਸਮੱਸਿਆ ਹੁੰਦੀ ਤਾਂ ਫ਼ਿਲਾਸਫ਼ਰਾਂ ਨੇ ਕਦੋਂ ਦੀ ਸੁਲਝਾ ਲਈ ਹੋਣੀ ਸੀ।
ਜੇ ਪੈਦਲ ਟੁਰਨਾ ਸ਼ੁਗਲ ਬਣ ਜਾਵੇ ਤਾਂ ਸਭ ਬਿਮਾਰੀਆਂ ਪਿੱਛੇ ਰਹਿ ਜਾਣਗੀਆਂ।
ਟੈਲੀਵਿਜ਼ਨ ਇਸ ਲਈ ਵਧੇਰੇ ਵੇਖਿਆ ਜਾਂਦਾ ਹੈ, ਕਿਉਂਕਿ ਇਸ ਨੂੰ ਵੇਖਣ ਲਈ ਕਿਸੇ ਯੋਗਤਾ ਜਾਂ ਅਕਲ ਦੀ ਲੋੜ ਨਹੀਂ ਪੈਂਦੀ।
ਪਿੰਜਰੇ ਦੇ ਪੰਛੀ ਨੂੰ ਪਤਾ ਨਹੀਂ ਲੱਗਦਾ ਕਿ ਮਾਲਕ ਦੋਸਤ ਹੈ ਕਿ ਦੁਸ਼ਮਣ ਭੋਜਨ ਮਿਲਦਾ ਹੈ, ਦੋਸਤ ਲੱਗਦਾ ਹੈ; ਪਿੰਜਰਾ ਵੇਖਦਾ ਹੈ, ਦੁਸ਼ਮਣ ਲੱਗਦਾ ਹੈ।
ਹੀਰਾ, ਬਿਗਾਰ ਵਿਚ ਅਤੇ ਬੰਦਾ, ਪਰਿਵਾਰ ਵਿਚ ਹੀ ਚਮਕਦਾ ਹੈ।
ਘਰ ਅਜਿਹਾ ਸਥਾਨ ਹੁੰਦਾ ਹੈ, ਜਿਥੇ ਪਰਿਵਾਰ ਰਹਿ ਕੇ ਪ੍ਰਸੰਨ ਹੁੰਦਾ ਹੈ, ਮਹਿਮਾਨ ਆ ਕੇ ਖੁਸ਼ ਹੁੰਦਾ ਹੈ।
ਘੋੜੇ ਦੀ ਭਰਪੂਰ ਸਿਫ਼ਤ, ਮਾਲਕ ਕਾਠੀ ਤੋਂ ਉਤਰਨ ਵੇਲੇ ਕਰਦਾ ਹੈ। ਆਪਣੀ ਪ੍ਰੇਮਿਕਾ ਨੂੰ ਮਿਲਣ ਜਾ ਰਿਹਾ ਮਹਿਬੂਬ, ਕਲਪਨਾ ਵਿਚ ਪਹਿਲਾਂ ਹੀ
ਉਸ ਦੀ ਗਲਵੱਕੜੀ ਵਿਚ ਹੁੰਦਾ ਹੈ।
ਸਭ ਤੋਂ ਅਦਭੁਤ ਅਤੇ ਸੁੰਦਰ ਇਸਤਰੀ ਉਹ ਹੁੰਦੀ ਹੈ, ਜਿਹੜੀ ਚਾਹੀ ਜਾਂਦੀ ਹੈ, ਪਰ ਮਿਲਦੀ ਨਹੀਂ।
ਜਿਹੜਾ ਕਵੀ, ਮਹਿਬੂਬ ਦੀ ਹਾਜ਼ਰੀ ਵਿਚ ਵੀ ਕਲਮ-ਕਾਗਜ਼ ਪੜ੍ਹੇ ਨਹੀਂ ਰੱਖਦਾ; ਉਸ ਦੇ ਕਾਵਿ-ਸੰਗ੍ਰਹਿ, ਉਸ ਦੇ ਮਰਨ ਤੋਂ ਪਹਿਲਾਂ ਹੀ ਮਰ ਜਾਣਗੇ।
ਕਈ ਵਾਰੀ ਦਸਤਖ਼ਤਾਂ ਵਿਚੋਂ ਵਿਅਕਤੀ ਦੇ ਚਰਿਤਰ ਦੇ ਨਾਲ-ਨਾਲ ਉਸ ਦਾ ਨਾਂ ਵੀ ਪਤਾ ਲੱਗ ਜਾਂਦਾ ਹੈ।
ਹਰ ਸੱਭਿਆਚਾਰ ਵਿਚ, ਇਹ ਲਗਭਗ ਨਿਸਚਿਤ ਹੁੰਦਾ ਹੈ ਕਿ ਇਸਤਰੀ ਕਿਵੇਂ ਦਿਖਾਈ ਦੇਵੇ !!
https://t.me/kapoortalk
┈ ┈┉❀🍃🌺🍃❀┉┈ ┈ | 465 |
| 13 | 🍃🌹🌺💐
""" ਕੱਲਿਆਂ ਦਾ ਕਾਫਲਾ """
👇
ਬੱਚੇ ਬਹਾਦਰੀ ਦੀਆਂ ਕਹਾਣੀਆਂ ਸ਼ੌਕ ਨਾਲ ਸੁਣਦੇ ਹਨ ਅਤੇ ਇਨ੍ਹਾਂ ਨੂੰ ਸੁਣ ਕੇ ਡਰ-ਮੁਕਤ ਹੋ ਜਾਂਦੇ ਹਨ।
ਜਿਥੇ ਵੀ ਪੈਸਾ ਅਤੇ ਤਾਕਤ ਹੋਣਗੇ, ਉਥੇ ਇਨ੍ਹਾਂ ਦੀ ਦੁਰਵਰਤੋਂ ਵੀ ਹੋਵੇਗੀ। ਡਰਪੋਕ, ਮਰ ਗਿਆ ਤੇ ਵੀ ਡਰਦਾ ਰਹਿੰਦਾ ਹੈ।
ਜਿਹੜੇ ਵਿਦਿਆਰਥੀ ਕਿਤਾਬਾਂ ਨਹੀਂ ਪੜ੍ਹਦੇ, ਉਹ ਲੈਕਚਰ ਵੀ ਧਿਆਨ ਨਾਲ ਨਹੀਂ ਸੁਣਦੇ।
ਕਿਸੇ ਚੀਜ਼ ਨੂੰ ਸਾਫ ਹੋਣ ਵਾਸਤੇ, ਕਿਸੇ ਹੋਰ ਚੀਜ਼ ਨੂੰ ਗੰਦਾ ਹੋਣਾ ਪੈਂਦਾ ਹੈ।
ਅਜੋਕੇ ਮਨੁੱਖ ਦੀ ਜਾਇਜ਼ ਰਿਸ਼ਤਿਆਂ ਵਿਚ ਦਿਲਚਸਪੀ ਘੱਟ ਗਈ ਹੈ, ਸੋ ਉਹ ਨਾਜਾਇਜ਼ ਰਿਸ਼ਤਿਆਂ ਨੂੰ ਜਾਇਜ਼ ਠਹਿਰਾਉਣ ਵਿਚ ਰੁਝਿਆ ਹੋਇਆ ਹੈ।
ਹਰ ਕਿਸੇ ਦੀ ਘੱਟ-ਘੱਟ-ਘੱਟ ਦੀ ਸ਼ਿਕਾਇਤ ਹੈ, ਵੱਧ ਦਾ ਮਾਣ ਅਤੇ ਧੰਨਵਾਦ ਦੀ ਬਿਰਤੀ ਕਿਸੇ ਵਿਚ ਨਹੀਂ |
ਪਿਆਰ ਦੇ ਤਿੱਖੇ ਹੋਣ ਨਾਲ, ਤਰਕ ਖੁੰਢਾ ਹੋ ਜਾਂਦਾ ਹੈ।
ਅਸੀਂ ਆਪਣੇ ਮਨਭਾਉਂਦੇ ਲੇਖਕ ਜਾਂ ਕਵੀ ਨੂੰ ਵਿਲੱਖਣ ਅਤੇ ਵਿਸ਼ੇਸ਼ ਸਮਝਦੇ ਹਾਂ ਪਰ ਵਿਸ਼ੇਸ਼ ਉਹ ਰਚਨਾਤਮਕ ਪਲਾਂ ਵਿਚ ਹੀ ਹੁੰਦਾ ਹੈ, ਇਨ੍ਹਾਂ ਪਲਾਂ ਤੋਂ ਅੱਗੇ-ਪਿੱਛੇ, ਉਹ ਬੜਾ ਸਧਾਰਨ ਵਿਅਕਤੀ ਹੁੰਦਾ ਹੈ।
ਜੇ ਖ਼ੁਸ਼ੀ ਵੰਡਾਉਣ ਵਾਲਾ ਕੋਈ ਨਾ ਹੋਵੇ ਤਾਂ ਖੁਸ਼ੀ ਦਾ ਕੰਦ ਨੀਵਾਂ ਹੋ ਜਾਂਦਾ ਹੈ।
ਕਵਿਤਾ ਦੀਆਂ ਧੂਹ ਪਾਉਣ ਵਾਲੀਆਂ ਤੁਕਾਂ, ਇਕ ਵਾਰੀ ਸੁਣਨ-ਪੜ੍ਹਨ ਨਾਲ ਹੀ ਯਾਦ ਹੋ ਜਾਂਦੀਆਂ ਹਨ, ਉਹ ਮੁੜ-ਮੁੜ ਆਨੰਦ ਲੈਣ ਲਈ ਸੁਣੀਆਂ ਜਾਂਦੀਆਂ ਹਨ।
ਬੋਤਲ, ਅੰਦਰ ਜਾਂਦਿਆਂ ਹੀ, ਸਭ ਤੋਂ ਪਹਿਲਾਂ, ਅਕਲ ਨੂੰ ਬਾਹਰ ਕੱਢਦੀ ਹੈ।
ਭਾਵੇਂ ਹੜ੍ਹ ਆ ਜਾਵੇ, ਘੜਾ ਨਹੀਂ ਸੁੱਟਣਾ ਚਾਹੀਦਾ।
ਤੀਹ-ਚਾਲ੍ਹੀ ਸਾਲ ਦੀ ਨੌਕਰੀ ਕਰਦਿਆਂ ਬੰਦਾ ਘਟਦਾ ਜਾਂਦਾ ਹੈ, ਅਹੁਦਾ ਵਧਦਾ ਜਾਂਦਾ ਹੈ, ਸੋ ਨੌਕਰੀ ਛੱਡਣ ਅਤੇ ਸੇਵਾ-ਮੁਕਤ ਹੋਣ ਵਿਚ ਮੁਸ਼ਕਿਲ ਹੁੰਦੀ ਹੈ।
ਮੰਗਤਿਆਂ ਨੂੰ ਜੇਬ-ਕਤਰਿਆਂ ਦਾ ਡਰ ਨਹੀਂ ਹੁੰਦਾ !!
https://t.me/kapoortalk
┈ ┈┉❀🍃🌺🍃❀┉┈ ┈ | 449 |
| 14 | 🍃🌹🌺💐
""" ਕੱਲਿਆਂ ਦਾ ਕਾਫਲਾ """
👇
ਕਣਕ ਹੋਰ ਤਰ੍ਹਾਂ ਬੀਜੀ ਜਾਂਦੀ ਹੈ, ਚਾਵਲ ਹੋਰ ਤਰ੍ਹਾਂ; ਅਰਜ਼ੀ ਹੋਰ ਤਰ੍ਹਾਂ ਲਿਖੀ ਜਾਂਦੀ ਹੈ, ਸ਼ਿਕਾਇਤ ਹੋਰ ਤਰ੍ਹਾਂ; ਪਕੌੜੇ ਹੋਰ ਤਰ੍ਹਾਂ ਤਲੇ ਜਾਂਦੇ ਹਨ, ਜਲੇਬੀਆਂ ਹੋਰ ਤਰ੍ਹਾਂ; ਜੋ ਕੁਝ ਕਰਨ ਦਾ ਠੀਕ ਢੰਗ ਅਪਨਾਓਗੇ, ਤਾਂ ਹੀ ਸਫ਼ਲ ਹੋਵੇਗੀ।
ਰੁੱਸੇ ਹੋਏ ਪਤੀ-ਪਤਨੀ ਵਿਚਕਾਰ, ਸਮਝੌਤੇ ਉਪਰੰਤ ਦਸਤਖ਼ਤ, ਬਿਸਤਰੇ ਵਿਚ ਹੁੰਦੇ ਹਨ ਅਤੇ ਹੁੰਦੇ ਰਹਿੰਦੇ ਹਨ।
ਇਸਤਰੀਆਂ ਲਈ ਕੋਈ ਵੀ ਭਾਵੁਕ ਮਸਲਾ, ਛੋਟਾ ਮਸਲਾ ਨਹੀਂ ਹੁੰਦਾ।
ਯਾਦ ਰੱਖੋ ਕਿ ਜਿਹੜਾ ਵੀ ਦਰਵਾਜ਼ਾ ਤੁਹਾਡੇ ਲਈ ਖੁਲ੍ਹਦਾ ਹੈ, ਉਹ ਕਿਸੇ ਹੋਰ ਨੇ ਖੋਲ੍ਹਿਆ ਹੁੰਦਾ ਹੈ।
ਜੇ ਤੁਸੀਂ ਵਕਤ ਸਿਰ ਨਹੀਂ ਪਹੁੰਚ ਸਕਦੇ ਤਾਂ ਵਕਤ ਤੋਂ ਪਹਿਲਾਂ ਪਹੁੰਚੇ ਵਕਤ ਸਿਰ ਪਹੁੰਚਣਾ ਮੁਸ਼ਕਿਲ ਹੁੰਦਾ ਹੈ, ਵਕਤ ਤੋਂ ਪਹਿਲਾਂ ਪਹੁੰਚਣਾ ਸੌਖਾ ਹੁੰਦਾ ਹੈ।
ਸ਼ਮਸ਼ਾਨਘਾਟ ਨੂੰ ਭਾਵੇਂ ਕਿਤਨਾ ਵੀ ਰਮਣੀਕ ਬਣਾ ਦਿੱਤਾ ਜਾਵੇ, ਇਸ ਥਾਂ ਦੀ ਉਦਾਸੀ ਲੋਪ ਨਹੀਂ ਹੁੰਦੀ।
ਸੁੰਦਰਤਾ ਉਹ ਹੁੰਦੀ ਹੈ, ਜਿਸ ਨੂੰ ਵੇਖ ਕੇ ਦਿਲ ਅੰਗੜਾਈਆਂ ਲੈਣ ਲੱਗ ਪਏ।
ਸੰਗੀਤਕਾਰ ਵਿਸ਼ਵ-ਪ੍ਰਸਿੱਧ ਹੋ ਕੇ ਵੀ ਰਿਆਜ਼ ਕਰਨਾ ਨਹੀਂ ਛੱਡਦੇ ਸਫਲ ਵਿਅਕਤੀ ਸਫਲ ਹੋ ਕੇ, ਹੋਰ ਵਧੇਰੇ ਮਿਹਨਤ ਕਰਦੇ ਰਹਿੰਦੇ ਹਨ।
ਜਦੋਂ ਕਿਸੇ ਇਸਤਰੀ ਨੂੰ ਆਪਣੇ ਪਰੀ ਹੋਣ ਦਾ ਭਰਮ ਪੈ ਜਾਵੇ ਤਾਂ ਉਸ ਦੇ ਪਰ ਨਿਕਲ ਆਉਂਦੇ ਹਨ।
ਅਜੋਕੇ ਬੱਚੇ ਹੋਰਾਂ ਨਾਲ ਵਿਹਾਰ ਕਰਨ ਦੇ ਢੰਗ-ਤਰੀਕੇ, ਮਾਪਿਆਂ-ਅਧਿਆਪਕਾਂ ਤੋਂ ਘੱਟ ਅਤੇ ਟੈਲੀਵਿਜ਼ਨ ਤੋਂ ਵੱਧ ਸਿੱਖਦੇ ਹਨ।
ਵਕਤ ਬਚਾਉਣ ਦੇ ਨਵੇਂ ਢੰਗਾਂ ਨਾਲ ਵਕਤ ਘੱਟ ਰਿਹਾ ਹੈ, ਵੱਧ ਨਹੀਂ ਰਿਹਾ |
ਅਸੰਤੁਸ਼ਟਤਾ ਦੇ ਅਰਥ ਹਨ, ਮੀਂਹ ਵਿਚ ਤਿਹਾਏ, ਸਵੇਰ ਵੇਲੇ ਥੱਕੇ ਹੋਏ ਅਤੇ ਲੰਗਰ ਵਿਚ ਭੁੱਖੇ ਮਹਿਸੂਸ ਕਰਨਾ।
ਜਿਸ ਦੇ ਜਾਣਨ ਨਾਲ ਦੁਬਿਧਾ ਮੁੱਕ ਜਾਵੇ, ਉਹ ਸਦੀਵੀ ਗਿਆਨ ਹੁੰਦਾ ਹੈ।
ਵਿਉਂਤਾਂ ਬਣਾ-ਬਣਾ ਕੇ ਅਤੇ ਸਾਂਭ-ਸਾਂਭ ਕੇ ਪਾਲੇ ਬੱਚੇ, ਯੋਗਤਾ ਦੋ ਪਖੋਂ, ਜਵਾਨ ਹੋਣ ਤੋਂ ਪਹਿਲਾਂ ਹੀ ਮੁਰਝਾ ਜਾਂਦੇ ਹਨ !!
https://t.me/kapoortalk
┈ ┈┉❀🍃🌺🍃❀┉┈ ┈ | 477 |
| 15 | 🍃🌹🌺💐
""" ਕੱਲਿਆਂ ਦਾ ਕਾਫਲਾ """
👇
ਜਿਨ੍ਹਾਂ ਕੰਮਾਂ ਵਿਚ ਤਜਰਬਾ ਚਾਹੀਦਾ ਹੁੰਦਾ ਹੈ, ਉਥੇ ਹੰਢੇ ਹੋਏ ਵਿਅਕਤੀ ਲਾਓ; ਜਿਥੇ ਜੋਬ ਚਾਹੀਦਾ ਹੈ, ਉਥੇ ਜਵਾਨ ਲਾਓ; ਜਿਸ ਕੰਮ ਵਿਚ ਬਰੀਕੀ ਅਤੇ ਸਲੀਕੇ ਦੀ ਲੋੜ ਹੈ, ਉਥੇ ਕਿਸੇ ਮਾਂ ਨੂੰ ਲਾਓ; ਜਿਥੇ ਕੰਮ ਮੁਕਾਉਣ ਦੀ ਲੋੜ ਹੋਵੇ, ਉਥੇ ਆਪ ਲੱਗੇ।
ਜੇ ਡਾਕਟਰ 'ਤੇ ਭਰੋਸਾ ਹੋਵੇ ਤਾਂ ਇਲਾਜ ਸੌਖਾ ਅਤੇ ਜਲਦੀ ਹੋ ਜਾਂਦਾ ਹੈ।
ਸਭ ਪ੍ਰਕਾਰ ਦੇ ਫ਼ਾਸਲੇ ਮੁੱਕ ਗਏ ਹਨ, ਹੁਣ ਸੰਸਾਰ ਦਾ ਹਰ ਵਿਅਕਤੀ, ਹਰ ਵਿਅਕਤੀ ਦਾ ਗਵਾਂਢੀ ਹੈ |
ਜੇ ਬੱਚਿਆਂ ਵਿਚ ਅੰਤਰ ਇਕ-ਦੋ ਸਾਲ ਦਾ ਹੀ ਹੋਵੇ ਤਾਂ ਦੂਜਾ ਬੱਚਾ ਮੁਫ਼ਤ ਹੀ ਪਲ ਜਾਂਦਾ ਹੈ।
ਸਵੈ-ਵਿਸ਼ਵਾਸ ਅਤੇ ਸਵੈ-ਸਨਮਾਨ ਦੀ ਘਾਟ, ਸਾਨੂੰ ਬੇਲੋੜੀਆਂ ਚੀਜ਼ਾਂ ਖਰੀਦਣ ਦੇ ਰਾਹ ਪਾ ਦਿੰਦੀ ਹੈ।
ਜਿਥੇ ਹੌਕ ਵੀ ਨਾ ਮਿਲੇ, ਉਥੇ ਇਨਾਮ ਦੀ ਆਸ ਫ਼ਜ਼ੂਲ ਹੁੰਦੀ ਹੈ।
ਰੁਜ਼ਗਾਰ ਤੋਂ ਬਿਨਾਂ ਜਵਾਨ ਮਾਂ ਤੋਂ ਬਿਨਾਂ ਬੰਚਾ, ਪਤੀ ਤੋਂ ਬਿਨਾਂ ਇਸਤਰੀ ਅਤੇ
ਪਤਨੀ ਤੋਂ ਬਿਨਾਂ ਬਜ਼ੁਰਗ, ਬਦਕਿਸਮਤ ਹੁੰਦੇ ਹਨ।
ਜੋ ਸਿੱਖਣ ਦੀ ਮਰਜ਼ੀ ਹੋਵੇ ਤਾਂ ਇਕ ਕੀੜੀ ਤੋਂ ਵੀ ਬੜਾ ਕੁਝ ਸਿੱਖਿਆ ਜਾ ਸਕਦਾ ਹੈ।
ਬਜ਼ੁਰਗ ਨੂੰ ਪੁੱਛ, ਕੀ ਨਵੀਂ ਖਬਰ ਹੈ? ਦੱਸੇਗਾ, ਅੱਜ ਤੋਂ ਤੀਹ ਸਾਲ ਪਹਿਲਾਂ ਦੀ ਗੱਲ ਹੈ .
ਪਹਿਲੇ ਸਾਲ ਮੈਂ ਪਾਸ ਹੋ ਗਿਆ ਹਾਂ।... ਤੂੰ ਅੰਵਲ ਕਿਉਂ ਨਹੀਂ ਆਇਆ? ਅਗਲੇ ਸਾਲ: ਮੈਂ ਅੰਵਲ ਆ ਗਿਆ ਹਾਂ।... ਇਹ ਕਿਹੋ ਜਿਹੀ ਯੂਨੀਵਰਸਿਟੀ ਹੈ, ਜਿਥੋਂ ਤੇਰੇ ਵਰਗੇ ਅੱਵਲ ਆ ਜਾਂਦੇ ਹਨ।
ਪੁਰਾਣੀਆਂ ਕਿਤਾਬਾਂ ਸਾਡੀ ਸੋਚ ਨੂੰ ਜਵਾਨ ਰੱਖਦੀਆਂ ਹਨ, ਨਵੀਆਂ ਕਿਤਾਬਾਂ ਇਹ ਸੋਚਣ ਲਾ ਦਿੰਦੀਆਂ ਹਨ ਕਿ ਜਵਾਨੀ ਕਿਧਰ ਜਾ ਰਹੀ ਹੈ।
ਜਿਥੇ ਹੋਵੇਂ ਪਿਆਰ, ਉਥੇ ਕਰੇ ਨਾ ਵਪਾਰ, ਨਹੀਂ ਤਾਂ ਹਵੇਗੇ ਖ਼ੁਆਰ
ਕਈ ਕਹਿੰਦੇ ਹਨ; ਮੈਂ ਰੱਬ ਵਿਚ ਤਾਂ ਹੀ ਵਿਸ਼ਵਾਸ ਕਰਾਂਗਾ, ਜੇ ਰੋਬ ਮੈਨੂੰ ਵਿਖਾਈ ਦੇਵੇ; ਪੁਛੋ, ਕੀ ਤੁਹਾਨੂੰ ਆਪਣਾ ਦਿਮਾਗ ਵਿਖਾਈ ਦਿੰਦਾ ਹੈ !!
https://t.me/kapoortalk
┈ ┈┉❀🍃🌺🍃❀┉┈ ┈ | 432 |
| 16 | 🍃🌹🌺💐
👇
"""ਕੱਲਿਆਂ ਦਾ ਕਾਫਲਾ"""
👇
ਵਿਆਹ ਵੇਲੇ ਦੁਲਹਨ ਬੋਲਣ ਦੇ ਮੁਕਾਬਲੇ, ਚੌਪ ਵਧੇਰ ਸੋਹਣੀ ਲੱਗਦੀ ਹੈ ਅਤੇ ਲਾੜੇ ਦਾ ਹੰਸਣ ਦੇ ਮੁਕਾਬਲੇ, ਮੁਸਕਰਾਉਣਾ ਵਧੇਰ ਦਿਲਕਸ਼ ਲੱਗਦਾ ਹੈ |
ਭਾਸ਼ਾ ਵਿਗਿਆਨੀ ਕੋਲ ਭਾਸ਼ਾ ਦੀ ਰੰਗੀਨੀ ਘੱਟ ਅਤੇ ਬੇਰੰਗ ਵਿਆਕਰਣ ਵੱਧ ਹੁੰਦੀ ਹੈ।
ਪੰਛੀ ਆਲ੍ਹਣਾ ਪਾਉਣ ਉਪਰੰਤ ਹੀ ਗੀਤ ਗਾਉਂਦੇ ਹਨ।
ਪੰਜਾਬ ਦਾ ਇਤਿਹਾਸ ਤਲਵਾਰਾਂ ਦਾ ਲਿਖਿਆ ਹੋਇਆ ਹੈ, ਪੰਜਾਬ ਨੂੰ ਕਲਮ ਪਿੱਛੇ ਜਿਹੇ ਹੀ ਮਿਲੀ ਹੈ।
ਪਹਿਲਾਂ ਪਰਿਵਾਰ ਆਪਣੇ ਬੱਚਿਆਂ ਨੂੰ ਬਾਹਰੀ ਪ੍ਰਭਾਵ ਗ੍ਰਹਿਣ ਕਰਨ ਲਈ ਤਿਆਰ ਕਰਦੇ ਸਨ, ਹੁਣ ਬਾਹਰੀ ਪ੍ਰਭਾਵਾਂ ਤੋਂ ਬਚਾਉਣ ਬਾਰੇ ਸੋਚਦੇ ਹਨ।
ਜ਼ਿੰਦਗੀ ਦੇ ਸੁੱਖ-ਦੁੱਖ, ਲੂਣ ਅਤੇ ਕਾਲੀ ਮਿਰਚ ਵਾਂਗ ਰਲੇ-ਮਿਲੇ ਹੋਏ ਹਨ।
ਕਈ ਪਾਠਕਾਂ ਦੀ ਦਿਲਚਸਪੀ ਹਰੇਕ ਪੁਸਤਕ ਵਿਚ ਗਲਤੀਆਂ ਕੱਢਣ ਅਤੇ ਨੁਕਸ ਲੱਭਣ ਵਿਚ ਹੀ ਹੁੰਦੀ ਹੈ।
ਮੌਕੇ ਅਤੇ ਹਿੰਮਤ ਦੇ ਮਿਲਾਪ ਨੂੰ ਕਿਸਮਤ ਕਹਿੰਦੇ ਹਨ।
ਜੇ ਤੁਹਾਡੇ ਵਿਚ ਆਪਣਾ ਰਾਹ ਚੁਣਨ ਦਾ ਹੌਸਲਾ, ਉਸ ਰਾਹ ਤੇ ਚੱਲਣ ਦੀ ਹਿੰਮਤ ਅਤੇ ਉਸ ਰਾਹ ਦੀਆਂ ਮੁਸ਼ਕਿਲਾਂ ਸਹਾਰਨ ਦਾ ਜਿਗਰਾ ਹੈ ਤਾਂ ਉਹ ਰਾਹ ਤੁਹਾਡੇ ਪਿੱਛੇ-ਪਿੱਛੇ ਚੱਲ ਪਏਗਾ |
ਵਾਰਤਕ ਦੀ ਉਡਾਣ ਦੂਰ ਤਕ ਹੁੰਦੀ ਹੈ, ਕਵਿਤਾ ਦੀ ਬਹੁਤ ਉੱਚੀ।
ਅਣਵਰਤਿਆ ਗਿਆਨ, ਅੰਨ੍ਹੇ ਦੇ ਹੱਥ ਵਿਚ ਮਿਸ਼ਾਲ ਵਾਂਗ ਹੁੰਦਾ ਹੈ।
ਹਾਸਾ ਕਈ ਪ੍ਰਕਾਰ ਦਾ ਹੁੰਦਾ ਹੈ; ਭਾਰ-ਮੁਕਤ ਕਰਨ ਵਾਲਾ, ਸ਼ਰਮਸਾਰ ਕਰਨ ਵਾਲਾ, ਦੋਸਤੀ ਪਾਉਣ ਵਾਲਾ, ਦੁਸ਼ਮਣੀ ਵਧਾਉਣ ਵਾਲਾ।
ਚੰਗੀ ਗੱਲਬਾਤ ਨਾਲ ਖਿਚੜੀ ਵੀ, ਹੈਦਰਾਬਾਦੀ ਬਿਆਨੀ ਦਾ ਸਵਾਦ ਦਿੰਦੀ ਹੈ।
ਅਜ਼ਾਦ ਦੇਸ਼ਾਂ ਦੇ ਖੇਤ ਵਧੇਰੇ ਉਪਜ ਦਿੰਦੇ ਹਨ।
ਕਈ ਵਾਰੀ ਦਿਲ ਕਹਿੰਦਾ ਹੈ ਹਾਂ ਪਰ ਹਿੰਮਤ ਕਹਿੰਦੀ ਹੈ ‘ਨਾਹ' !!
https://t.me/kapoortalk
┈ ┈┉❀🍃🌺🍃❀┉┈ ┈ | 408 |
| 17 | 🍃🌹🌺💐
👇
""" ਕੱਲਿਆਂ ਦਾ ਕਾਫਲਾ"""
👇
“ਮਾਂ ਨੂੰ ਚੰਗਾ ਨਹੀਂ ਲੱਗੇਗਾ’ ਦੇ ਅਰਥ ਹਨ ‘ਇਵੇਂ ਨਹੀਂ ਕਰਨਾ। ਸਫ਼ਲ ਬਜੁਰਗ ਨੂੰ ਪਤਾ ਹੁੰਦਾ ਹੈ ਕਿ ਕਿਥੇ ਬੱਚੇ ਵਾਂਗ ਅਤੇ ਕਿਥੇ ਜਵਾਨ ਵਾਂਗ ਵਿਚਰਨਾ ਹੈ।
ਪਿਆਰ ਕਰਨ ਲਈ ਸਭ ਤੋਂ ਢੁਕਵਾਂ ਮੌਸਮ ਹਿਮੇਸ਼ਾਂ ਕਹਾਉਂਦਾ ਹੈ।
ਕੰਮ ਨਾ ਕਰਨ ਦੇ ਸੈਂਕੜੇ ਕਾਰਨ ਹੁੰਦੇ ਹਨ, ਕਰਨ ਦਾ ਇਕ ਹੀ ਕਾਰਨ ਹੁੰਦਾ ਹੈ; ਕਰਨਾ ਹੈ।
ਜ਼ਿੰਦਗੀ ਵਿਚ ਪ੍ਰਸੰਨ ਹੋਣ ਦੇ ਅਵਸਰ ਵੀਹ-ਤੀਹ ਤੋਂ ਵੱਧ ਨਹੀਂ ਹੁੰਦੇ ਪਰ ਦੁਖੀ ਕਰਨ ਵਾਲੀਆਂ ਹਾਲਤਾਂ ਦੀ ਗਿਣਤੀ ਕਰਨੀ ਸੰਭਵ ਨਹੀਂ ਹੁੰਦੀ।
ਆਪਣਿਆਂ ਵੱਲੋਂ ਸਤਿਕਾਰਿਆ ਜਾਣਾ, ਬੜੀ ਵੱਡੀ ਪ੍ਰਾਪਤੀ ਹੁੰਦੀ ਹੈ। ਮਹਾਨ ਵਿਚਾਰ, ਜ਼ਿੰਦਗੀ ਦਾ ਪੈਂਡਾ ਸੌਖਾ ਕਰ ਦਿੰਦੇ ਹਨ
ਅੰਗਰੇਜ਼ਾਂ ਨੇ ਭਾਰਤ 'ਤੇ ਦੋ ਸਦੀਆਂ ਰਾਜ ਕੀਤਾ, ਪਰ ਉਨ੍ਹਾਂ ਨੇ ਭਾਰਤ ਦੀ ਰਸੋਈ 'ਤੇ ਕੋਈ ਪ੍ਰਭਾਵ ਨਹੀਂ ਪਾਇਆ।
ਜਦੋਂ ਕੋਈ ਪਿਤਾ, ਆਪਣੀ ਕਿਸੇ ਗਲਤ ਆਦਤ ਨੂੰ ਆਪਣੇ ਬੱਚਿਆਂ ਵਿਚ ਵੇਖਦਾ ਹੈ ਤਾਂ ਉਹ ਦੁਖੀ ਹੀ ਨਹੀਂ, ਬਹੁਤ ਦੁਖੀ ਹੁੰਦਾ ਹੈ, ਕਿਉਂਕਿ ਉਸ ਕੋਲ ਉਸ ਆਦਤ ਤੋਂ, ਬੱਚਿਆਂ ਨੂੰ ਮਨ੍ਹਾ ਕਰਨ ਦੀ, ਇਖ਼ਲਾਕੀ ਸ਼ਕਤੀ ਨਹੀਂ ਹੁੰਦੀ।
ਸਰਕਾਰੀ ਅਧਿਕਾਰੀ ਸਭ ਕੁਝ ਜਾਣਦੇ ਹੋਣ ਦੇ ਭਰਮ ਦਾ ਸ਼ਿਕਾਰ ਹੁੰਦੇ ਹਨ। ਜਦੋਂ ਕੋਈ ਆਪਣੇ ਆਦਰਸ਼ਾਂ ਦੀ ਥਾਂ ਆਪਣੀਆਂ ਪ੍ਰਾਪਤੀਆਂ ਦੇ ਵਧੇਰੇ ਵੇਰਵੇ
ਦੇਣ ਲੱਗ ਪਵੇ, ਇਹ ਪ੍ਰਮਾਣ ਹੈ ਕਿ ਉਹ ਬੁੱਢਾ ਹੋ ਗਿਆ ਹੈ।
ਚਿੱਤਰਕਾਰ ਲਈ ਸਰੀਰਕ ਅੰਗਾਂ ਦਾ ਗਿਆਨ ਜ਼ਰੂਰੀ ਹੁੰਦਾ ਹੈ, ਵਿਸ਼ਵ-ਪ੍ਰਸਿੱਧ ਮੋਨਾਲੀਜ਼ਾ ਦਾ ਚਿੱਤਰ ਬਣਾਉਣ ਵਾਲੇ ਲਿਓਨਾਰਦੇ ਨੇ ਚਿੱਤਰ ਬਣਾਉਣ ਤੋਂ ਪਹਿਲਾਂ, ਤੀਹ ਮੁਰਦਾ ਸਰੀਰਾਂ ਦੀ ਚੀਰ-ਫਾੜ ਕੀਤੀ ਸੀ।
ਇਤਿਹਾਸ ਇਹੀ ਦੱਸਦਾ ਹੈ ਕਿ ਕੀ ਵਾਪਰਿਆ ਸੀ, ਇਹ ਨਹੀਂ ਦੱਸਦਾ ਕਿ ਕੀ ਵਾਪਰਨਾ ਚਾਹੀਦਾ ਸੀ।
ਜੇਤੂ ਕਦੇ ਨਹੀਂ ਥੱਕਦਾ, ਥੱਕਣ ਵਾਲਾ ਕਦੇ ਨਹੀਂ ਜਿੱਤਦਾ। ਪੂਰਬੀ ਦੇਸ਼ਾਂ ਦੇ ਬਜ਼ਾਰਾਂ ਵਿਚ ਪਹਿਲੀ ਦੱਸੀ ਕੀਮਤ ਦੇ ਕੋਈ ਅਰਥ ਨਹੀਂ ਹੁੰਦੇ !!
https://t.me/kapoortalk
┈ ┈┉❀🍃🌺🍃❀┉┈ ┈ | 421 |
| 18 | 🍃🌹🌺💐
"""ਕੱਲਿਆਂ ਦਾ ਕਾਫਲਾ"""
ਪਤਨੀ ਦੀ ਸਿਆਣਪ ਦਾ ਸਨਮਾਨ ਕਰੋ, ਉਹ ਤੁਹਾਨੂੰ ਸਿਆਣਾ ਕਹੇਗੀ ਹੀ ਨਹੀਂ, ਸਿਆਣਾ ਬਣਾ ਵੀ ਦੇਵੇਗੀ।
ਨਿੱਕੇ-ਨਿੱਕੇ ਮੌਕੇ ਅਕਸਰ ਵੱਡੀਆਂ ਪ੍ਰਾਪਤੀਆਂ ਦਾ ਮੁੱਢ ਬੰਨ੍ਹ ਦਿੰਦੇ ਹਨ।
ਪੁਰਸ਼ਾਂ ਕੋਲ, ਇਸਤਰੀਆਂ ਨਾਲੋਂ ਅਕਲ ਵੱਧ ਨਹੀਂ ਹੁੰਦੀ, ਬਾਹਰਲੇ ਸੰਸਾਰ ਦੀ ਕੇਵਲ ਸੂਚਨਾ ਵੱਧ ਹੁੰਦੀ ਹੈ।
ਮਹਿੰਗਾਈ, ਆਮ ਆਦਮੀ ਨੂੰ ਹਰ ਰੋਜ਼ ਹਰਾ ਦਿੰਦੀ ਹੈ।
ਜੇ ਤੁਸੀਂ ਹੋਰਾਂ ਨੂੰ ਸੁਣਨ ਦੀ ਜਾਚ ਸਿਖ ਲਵੇ ਤਾਂ ਲੋਕ ਤੁਹਾਨੂੰ ਧਿਆਨ ਨਾਲ ਸੁਣਨ ਲੱਗ ਪੈਣਗੇ।
ਪਿਆਰ, ਫ਼ਾਸਲੇ ਨਾਲ ਵਧਦਾ ਹੈ, ਨੇੜਤਾ ਨਾਲ ਫੈਲਦਾ ਹੈ।
ਨਾਲੀ ਸੁੱਕੀ ਅਤੇ ਖਾਲੀ ਚੰਗੀ ਲੱਗਦੀ ਹੈ; ਨਹਿਰ, ਭਰੀ ਅਤੇ ਵਗਦੀ ਹੋਈ।
ਕੋਈ ਵੀ ਸਿਧਾਂਤ ਸਦੀਵੀ ਨਹੀਂ ਹੁੰਦਾ, ਹਰ ਸਿਧਾਂਤ ਦੇ ਆਲੇ-ਦੁਆਲੇ ਸਮੇਂ ਦੀ ਵਾੜ ਹੁੰਦੀ ਹੈ।
ਅਕਾਲ ਪੈਣ ਉਪਰੰਤ, ਕਈ ਸਾਲ, ਲੋਕ ਭੁੱਖ ਦੇ ਡਰ ਤੋਂ ਪੀੜਤ ਰਹਿੰਦੇ ਹਨ।
ਜਿਉਂ ਜਿਉਂ ਮਨੋਰੰਜਨ ਵੱਧ ਰਿਹਾ ਹੈ, ਤਿਉਂ-ਤਿਉਂ ਮਨੁੱਖ ਵਧੇਰੇ ਅੰਕ ਰਿਹਾ ਹੈ।
ਟੈਲੀਵਿਜ਼ਨ 'ਤੇ ਇਸ਼ਤਿਹਾਰ ਚੰਗੀਆਂ ਚੀਜ਼ਾਂ ਦਾ ਮਹੱਤਵ ਘਟਾਉਂਦੇ ਹਨ ਅਤੇ ਫਜ਼ੂਲ ਚੀਜ਼ਾਂ ਦੀ ਖਰੀਦਦਾਰੀ ਵਧਾਉਂਦੇ ਹਨ।
ਅਨੁਸ਼ਾਸਨ ਤੋਂ ਬਿਨਾਂ ਪੈਸਾ ਭਾਵੇਂ ਇਕੱਠਾ ਕੀਤਾ ਜਾ ਸਕਦਾ ਹੈ, ਪਰ ਅਮੀਰ ਨਹੀਂ ਹੋਇਆ ਜਾ ਸਕਦਾ।
ਚਿੰਤਾ ਕਾਰਜ ਵਿਚ ਨਹੀਂ ਹੁੰਦੀ, ਨਿਕਲਣ ਵਾਲੇ ਸਿੱਟੇ ਜਾਂ ਨਤੀਜੇ ਵਿਚ ਹੁੰਦੀ ਹੈ।
ਸੰਸਾਰ ਵਿਚ ਕੇਵਲ ਈਸਾ ਹੈ, ਜਿਸ ਦਾ ਜਨਮ-ਦਿਨ, ਮਰਨ-ਦਿਨ ਅਤੇ ਪੁਨਰ- ਜਨਮ-ਦਿਨ ਵੀ ਮਨਾਇਆ ਜਾਂਦਾ ਹੈ।
ਚਰਿੱਤਰ ਦਰੱਖ਼ਤ ਵਾਂਗ ਅਤੇ ਮਾਣ-ਸਤਿਕਾਰ ਛਾਂ ਵਾਂਗ ਹੁੰਦਾ ਹੈ।
ਮਨੁੱਖ, ਮੁਸੀਬਤ ਵੇਲੇ, ਅਕਾਸ਼ ਵੱਲ ਵੇਖਦਾ ਹੈ, ਕਿਉਂਕਿ ਅਕਾਸ਼ ਸਭ ਦਾ ਰਖਵਾਲਾ ਅਤੇ ਪਿਤਾ ਸਮਝਿਆ ਜਾਂਦਾ ਹੈ !!
https://t.me/kapoortalk
┈ ┈┉❀🍃🌺🍃❀┉┈ ┈ | 443 |
| 19 | 🍃🌹🌺💐
""ਕੱਲਿਆਂ ਦਾ ਕਾਫਲਾ""
ਖੂਨ ਦੇ ਰਿਸ਼ਤਿਆਂ ਵਿਚ ਖੂਨ ਵਾਲੀ ਤਾਕਤ ਹੁੰਦੀ ਹੈ, ਇਸੇ ਕਰਕੇ ਇਨ੍ਹਾਂ ਨੂੰ
ਤੋੜਨ ਵਿਚ ਬਹੁਤ ਜ਼ੋਰ ਲੱਗਦਾ ਹੈ। ਜਿਉਂ-ਜਿਉਂ ਪਿਆਰ ਘਟਦਾ ਹੈ, ਇਕ-ਦੂਜੇ ਦੀਆਂ ਸ਼ਿਕਾਇਤਾਂ ਲੰਮੀਆਂ ਪਰ
ਹੁੰਗਾਰੇ ਛੋਟੇ ਹੁੰਦੇ ਜਾਂਦੇ ਹਨ।
ਗੁੱਸੇ ਦੇ ਕਾਰਨਾ ਨਾਲ, ਗੁੱਸੇ ਦੇ ਸਿੱਟੇ ਵਧੇਰੇ ਗੰਭੀਰ ਹੁੰਦੇ ਹਨ। ਸਾਡੀ ਵਿੱਦਿਅਕ ਪ੍ਰਣਾਲੀ, ਕੌਮ ਨਾਲ ਹੱਥ ਗੰਦੇ ਕਰਨ ਦੀ ਆਗਿਆ ਨਹੀਂ ਦਿੰਦੀ।
ਹਰ ਵਾਰ ਸਫਲ ਹੋਣ ਵਾਲਾ ਹਰਮਨ-ਪਿਆਰਾ ਨਹੀਂ ਰਹਿੰਦਾ, ਕਿਉਂਕਿ ਉਹ ਹੋਰਾਂ ਦਾ ਰਾਹ ਰੋਕ ਲੈਂਦਾ ਹੈ।
ਜੇਤੂਆਂ ਨੂੰ ਹਾਰਿਆਂ ਦੀ ਨਫ਼ਰਤ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਉਨ੍ਹਾਂ ਦੀ ਖੇਡ ਵਿਚ ਨੁਕਸ ਨਾ ਲਭੇ ਤਾਂ ਉਨ੍ਹਾਂ ਦੇ ਵਿਹਾਰ ਵਿਚ ਨੁਕਸ ਕੱਢਿਆ ਜਾਂਦਾ ਹੈ।
ਪਿੰਡ ਵਿਚ ਨਿਰਪੱਖ ਹੋ ਕੇ ਨਹੀਂ ਰਿਹਾ ਜਾ ਸਕਦਾ, ਜਾਂ ਇਸ ਧੜੇ ਦੇ ਬਣੇ ਜਾਂ ਉਸ ਧੜੇ ਦੇ ਨਿਰਪੱਖ ਹੋਵੇਗੇ, ਦੋਵੇਂ ਧੜੇ ਪਰੇਸ਼ਾਨ ਕਰਨਗੇ।
ਭੀੜ, ਕਮਜ਼ੋਰ ਦਾ ਸਾਥ ਦਿੰਦੀ ਹੈ; ਜਦੋਂ ਕਮਜ਼ੋਰ, ਸ਼ਕਤੀਸ਼ਾਲੀ ਹੋ ਜਾਂਦੇ ਹਨ ਤਾਂ ਭੀੜ ਉਨ੍ਹਾਂ ਦੇ ਵਿਰੁੱਧ ਹੋ ਜਾਂਦੀ ਹੈ।
ਸਫ਼ਲ ਹੋਵੋ, ਹੀਰੋ ਬਣੋ, ਲੱਖਾਂ ਮਤਵਾਲੇ ਉਪਜਣਗੇ ਅਤੇ ਹਜ਼ਾਰਾਂ ਖਾਰ ਖਾਣਗੇ।
ਸੋਹਣੀ ਇਸਤਰੀ ਦੀ ਸੁੰਦਰਤਾ ਵਿਚ, ਜੇ ਕੋਈ ਨੁਕਸ ਨਾ ਲੱਭੇ ਤਾਂ ਨੁਕਸ ਉਸ ਦੇ ਚਰਿੱਤਰ ਵਿਚ ਕੰਢਿਆ ਜਾਂਦਾ ਹੈ, ਜੋ ਚਰਿੱਤਰ ਵਿਚ ਵੀ ਕਈ ਨੁਕਸ ਨਾ ਲੱਭੇ ਤਾਂ ਨੁਕਸ ਨੂੰ ਉਸ ਦੇ ਵਿਚਾਰ ਵਿਚੋਂ ਲੱਭਿਆ ਜਾਂਦਾ ਹੈ, ਜਦੋਂ ਤਕ ਨੁਕਸ ਨਹੀਂ ਲੱਭਦਾ, ਲੱਭਣ ਦੇ ਯਤਨ ਜਾਰੀ ਰੱਖੇ ਜਾਂਦੇ ਹਨ |
ਬਾਦਸ਼ਾਹਾਂ ਦੇ ਕਾਰਨਾਮਿਆਂ ਨਾਲੋਂ, ਉਨ੍ਹਾਂ ਦੀਆਂ ਕਰਤੂਤਾਂ ਵਧੇਰੇ ਦਿਲਚਸਪੀ ਨਾਲ ਸੁਣੀਆਂ-ਸੁਣਾਈਆਂ ਜਾਂਦੀਆਂ ਹਨ।
ਚੰਗਾ ਮਹਿਮਾਨ ਉਹ ਹੁੰਦਾ ਹੈ, ਜਿਸ ਨੂੰ ਸਹੀ ਸਮੇਂ 'ਤੇ, ਸਹੀ ਢੰਗ ਨਾਲ ਰਵਾਨਾ ਹੋਣ ਦਾ ਹੁਨਰ ਆਉਂਦਾ ਹੈ।
ਅਟਕਿਆ ਹੋਇਆ ਮਨ, ਭਟਕਦਾ ਰਹਿੰਦਾ ਹੈ।
ਕਿਸੇ ਕੰਮ ਨੂੰ ਮੁਕੰਮਲ ਕਰਨ ਤੋਂ ਪਹਿਲਾਂ, ਉਸ ਨੂੰ ਸਹੀ ਢੰਗ ਨਾਲ ਅਰੰਭ ਕਰਨਾ ਜ਼ਰੂਰੀ ਹੁੰਦਾ ਹੈ !!
https://t.me/kapoortalk
┈ ┈┉❀🍃🌺🍃❀┉┈ ┈ | 575 |
| 20 | 🍃🌹🌺💐
""" ਕੱਲਿਆਂ ਦਾ ਕਾਫਲਾ """
ਮਨੁੱਖ, ਵਿਰੋਧਾਂ ਦਾ ਮਿਲਗੋਭਾ ਹੈ; ਵਿਆਹ ਵੀ ਕਰਨਾ ਚਾਹੁੰਦਾ ਹੈ, ਸੁਤੰਤਰ ਵੀ ਰਹਿਣਾ ਚਾਹੁੰਦਾ ਹੈ; ਵਫ਼ਾਦਾਰੀ ਦਾ ਦਾਅਵਾ ਵੀ ਕਰਦਾ ਹੈ, ਹੋਰਾਂ ਨਾਲ ਅੱਖਾਂ ਵੀ ਲੜਾਉਂਦਾ ਹੈ।
ਮਿਲਣੀ ਸੰਖੇਪ ਰੱਖੋ, ਹਰ ਕੋਈ ਮਿਲਣਾ ਪਸੰਦ ਕਰੇਗਾ।
ਘੜੇ ਦੀ ਸਵਾਰੀ ਕਰਨ ਵਾਲੀ ਇਸਤਰੀ ਨਾਲ, ਉਸ ਵੱਲੋਂ ਸਵਾਰੀ ਕਰਨ ਦੀ ਆਦਤ ਕਾਰਨ, ਮੁਹੱਬਤ ਕਰਨੀ ਸੌਖੀ ਨਹੀਂ ਹੁੰਦੀ।
ਬਰਾਬਰ ਦੀਆਂ ਟੀਮਾਂ ਵਿਚ, ਜਦੋਂ ਮੈਚ ਦਿਲਚਸਪ ਹੋ ਜਾਵੇ ਤਾਂ ਉਸ ਮੈਚ ਨੂੰ ਖਿਡਾਰੀ ਨਹੀਂ, ਦਰਸ਼ਕ ਖੇਡਣ ਲੱਗ ਪੈਂਦੇ ਹਨ।
' ਜੋ ਤੁਸੀਂ ਕਦੇ ਉਦਾਸ-ਮਾਯੂਸ ਨਹੀਂ ਹੁੰਦੇ ਤਾਂ ਇਸ ਦਾ ਅਰਥ ਇਹੀ ਹੋ ਸਕਦਾ ਹੋ ਕਿ ਤੁਸੀਂ ਜਿਊਂ ਨਹੀਂ ਰਹੇ।
ਉਲੰਪਿਕਸ ਵਿਚ ਭਾਗ ਲੈਣ ਵਾਲੇ, ਚਾਰ ਸਾਲ ਦਾ ਗਰਭ ਹੰਢਾਉਂਦੇ ਹਨ।
ਕਿਉਂਕਿ ਪਿਆਰ ਦੀ ਕੋਈ ਸੀਮਾ ਨਹੀਂ, ਇਸ ਲਈ ਪਿਆਰ ਦੇ ਆਨੰਦ ਅਤੇ ਇਸ ਦੀ ਉਦਾਸੀ ਦੀ ਵੀ ਕੋਈ ਸੀਮਾ ਨਹੀਂ।
ਕੋਈ ਵੀ ਰਿਸ਼ਤਾ ਇਸ ਅਧਾਰ 'ਤੇ ਨਹੀਂ ਚੱਲਦਾ ਕਿ ਅਸੀਂ ਇਕ-ਦੂਜੇ ਨੂੰ ਸਮਝਦੇ ਕਿਤਨਾ ਹਾਂ ਸਗੋਂ ਇਸ ਅਧਾਰ 'ਤੇ ਚੱਲਦਾ ਹੈ ਕਿ ਅਸੀਂ ਇਕ-ਦੂਜੇ ਸਬੰਧੀ ਗਲਤ-ਵਹਿਮੀਆਂ ਤੋਂ ਬਚਦੇ ਕਿਵੇਂ ਹਾਂ |
ਖੇਡਾਂ ਵਿਚ ਜਿੱਤ ਕਦੇ-ਕਦੇ ਹੁੰਦੀ ਹੈ, ਹਾਰ ਹੁੰਦੀ ਰਹਿੰਦੀ ਹੈ।
ਫ਼ੈਸਲਾਕੁਨ ਪੜਾਓ ਵਿਚ, ਫੁੱਟਬਾਲ ਦੀ ਖੇਡ, ਗੋਲਕੀਪਰ ਦੇ ਆਲੇ-ਦੁਆਲੇ ਘੁੰਮਣ ਲੱਗ ਪੈਂਦੀ ਹੈ।
ਕਾਰਲ ਮਾਰਕਸ, ਰੱਬ ਨੂੰ ਨਾ ਮੰਨਣ ਵਾਲਿਆਂ ਦਾ ਰੱਬ ਹੈ। ਖਾਣਾ ਬਹੁਤ ਸਵਾਦ ਹੋਵੇ ਤਾਂ ਖਾਣ-ਪੀਣ ਦੇ ਨੇਮਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ |
ਇਸਤਰੀਆਂ ਦੂਜਿਆਂ ਬਾਰੇ ਵੇਰਵੇ ਖੋਜਣ ਵਿਚ ਮਾਹਿਰ ਹੁੰਦੀਆਂ ਹਨ, ਜੋ ਖੋਜਿਆਂ ਕੁਝ ਨਾ ਲੱਭੇ ਤਾਂ ਵੇਰਵੇ ਉਹ ਆਪ ਜੋੜ ਲੈਂਦੀਆਂ ਹਨ।
ਚੈਂਪੀਅਨ ਨੂੰ ਅਸਫ਼ਲਤਾ ਦਾ ਡਰ ਹੁੰਦਾ ਹੈ, ਬਾਕੀਆਂ ਨੂੰ ਜਿੱਤਣ ਦਾ ਲਾਲਚ ਹੁੰਦਾ ਹੈ !!
https://t.me/kapoortalk
┈ ┈┉❀🍃🌺🍃❀┉┈ ┈ | 431 |
