Math with Tricks
الذهاب إلى القناة على Telegram
All govt job information,and math for all govt job,punjab police PSTET ,Ett 5994,6635,2364, latest update
إظهار المزيد1 918
المشتركون
+124 ساعات
-87 أيام
-2730 أيام
أرشيف المشاركات
1 918
Ett 2364 ਸਾਥੀ congratulations 🎉 ਜਿੰਨਾ ਸਾਥੀਆਂ ਨੇ ਆਪਣਾ youtube chanel subscribe nahi ਕੀਤਾ ਜਰੂਰ ਕਰੋ 5k complete hon wale aa ,10 subscribe ਜਰੂਰੀ ਆ
1 918
*(11)* ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਦੀ ਵਰਦੀ ਲਈ ਰਾਸ਼ੀ ਵਿੱਚ ਵਾਧਾ ਕਰਦਿਆਂ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਸੇਲਫ ਹੈਲਪ ਗਰੁੱਪ ਰਾਹੀਂ ਵਰਦੀਆਂ ਤਿਆਰ ਕਰਵਾਉਣ ਦਾ ਗੈਰ ਵਾਜਿਬ ਫੈਸਲਾ ਵਾਪਿਸ ਲੈ ਕੇ ਪਹਿਲਾਂ ਵਾਂਗ ਸਕੂਲ ਮੈਂਨੇਜ਼ਮੈਂਟ ਕਮੇਟੀਆਂ ਨੂੰ ਸਾਰੀ ਜਿੰਮੇਵਾਰੀ ਦਿੱਤੀ ਜਾਵੇ।
*(12)* ਸਿੰਗਲ ਟੀਚਰ ਅਤੇ ਟੀਚਰਲੈੱਸ ਪ੍ਰਾਇਮਰੀ ਸਕੂਲਾਂ ਵਿੱਚ ਪਹਿਲ ਦੇ ਅਧਾਰ 'ਤੇ ਲੋੜੀਦੀਆਂ ਪੋਸਟਾਂ ਦਿੰਦਿਆਂ ਅਧਿਆਪਕ ਨਿਯੁਕਤ ਕਰਨ ਅਤੇ ਪ੍ਰੀ ਪ੍ਰਾਇਮਰੀ ਲਈ ਵੱਖਰੇ ਅਧਿਆਪਕ, ਮਿਡ ਡੇ ਮੀਲ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। NTT ਦੀ ਨਵੀਂ ਭਰਤੀ ਬਾਰੇ ਅਧਿਕਾਰੀਆਂ ਦਾ ਰਵਈਆ ਨਾ ਪੱਖੀ ਰਿਹਾ।
*(13)* ਮਿਡ ਡੇ ਮੀਲ ਦੀ ਰਾਸ਼ੀ ਵਿੱਚ ਹਰ ਪੱਧਰ 'ਤੇ ਢੁੱਕਵਾਂ ਵਾਧਾ ਕਰਨ ਅਤੇ ਫ਼ਲ ਵੰਡਣ ਦਾ ਕੰਮ ਹਫਤੇ ਦੀ ਥਾਂ 15 ਦਿਨ ਵਿੱਚ ਇੱਕ ਵਾਰ ਅਨੁਸਾਰ ਮੌਜੂਦਾ ਪੰਜ ਰੁਪਏ ਦੀ ਥਾਂ 10 ਰੁਪਏ ਪ੍ਰਤੀ ਫਲ ਕਰਨ ਦਾ ਭਰੋਸਾ ਦਿੱਤਾ ਗਿਆ। ਮਿਡ ਡੇ ਮੀਲ ਲਈ ਪ੍ਰਾਇਮਰੀ ਵਿੱਚ ਚਾਰ ਚਾਰ ਥਾਈਂ ਲਗਾਏ ਜਾਂਦੇ ਰਜਿਸਟਰਾਂ ਦਾ ਕੰਮ ਤਰਕਸੰਗਤ ਕਰਕੇ ਅਧਿਆਪਕਾਂ 'ਤੇ ਪਏ ਕੰਮ ਦਾ ਭਾਰ ਘਟਾਉਣ ਲਈ ਮਿਡ ਡੇ ਮੀਲ ਸੈੱਲ ਦੇ ਜਨਰਲ ਮਨੇਜ਼ਰ ਵੱਲੋਂ ਜਲਦ ਢੁੱਕਵੀਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
*(14)* ਪ੍ਰੀ ਪ੍ਰਾਇਮਰੀ ਨਾਲ ਰਲਗੱਢ ਕਰਕੇ ਈਟੀਟੀ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਸੰਬੰਧੀ ਡੀ.ਐੱਸ.ਈ. (ਐ:) ਵੱਲੋਂ ਪ੍ਰਾਇਮਰੀ ਸਕੂਲਾਂ ਦੀ ਜ਼ਮੀਨੀ ਸਥਿਤੀ ਅਨੁਸਾਰ ਜਲਦ ਪੋਸਟਾਂ ਦੀ ਮੁੜ ਬਹਾਲੀ ਨੂੰ ਵਿਚਾਰਨ ਦੀ ਗੱਲ ਆਖੀ ਗਈ।
*(15)* ਐੱਚਟੀ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਦਿਆਂ ਹਰੇਕ ਪ੍ਰਾਇਮਰੀ ਸਕੂਲ ਵਿੱਚ ਪੋਸਟ ਦੇਣ ਅਤੇ 100 ਤੋਂ ਵਧੇਰੇ ਗਿਣਤੀ ਵਾਲੇ ਪ੍ਰਾਇਮਰੀ ਸਕੂਲਾਂ ਵਿੱਚ ਐੱਚਟੀ ਨੂੰ ਪ੍ਰਬੰਧਕੀ ਪੋਸਟ ਮੰਨਣ ਦੀ ਤਰਕਪੂਰਨ ਢੰਗ ਨਾਲ ਰੱਖੀ ਗਈ, ਜਿਸ ਨੂੰ ਡੀ.ਐੱਸ.ਈ. ਨੇ ਵਿਹਾਰਕ ਰੂਪ ਜਾਂਚਣ ਦਾ ਭਰੋਸਾ ਦਿੱਤਾ। ਬਿਨਾਂ ਤਰੱਕੀ ਕੋਟਾ ਪ੍ਰਭਾਵਿਤ ਕਰਦਿਆਂ ਸਿੱਧੀ ਭਰਤੀ ਤਹਿਤ ਬਾਹਰਲੇ ਜ਼ਿਲਿਆਂ ਵਿੱਚ ਭਰਤੀ ਹੋਏ ਸੈਂਟਰ ਹੈਡ ਟੀਚਰ ਅਤੇ ਹੈਡ ਟੀਚਰਾਂ ਨੂੰ ਆਪਣੇ ਜ਼ਿਲ੍ਹੇ ਵਿੱਚ ਬਦਲੀ ਕਰਵਾਉਣ ਦਾ ਮੌਕਾ ਦੇਣ ਦੀ ਮੰਗ ਵੀ ਕੀਤੀ ਗਈ।
*(16)* ਸਿੱਧੀ ਭਰਤੀ 375 ਸੀਐੱਚਟੀ ਵਿੱਚੋਂ ਪਹਿਲਾਂ ਐੱਚ.ਟੀ. ਵਜੋਂ ਕੀਤੀ ਸੇਵਾ ਦੇ ਸਮੇਂ ਨੂੰ (8886 ਪ੍ਰਾਇਮਰੀ ਅਧਿਆਪਕਾਂ ਨੂੰ ਦਿੱਤੀ ਛੋਟ ਦੇ ਤਰਜ਼ 'ਤੇ) ਮਰਜ਼ ਕਰਕੇ ਪਰਖ ਸਮਾਂ ਪੂਰਾ ਮੰਨਣ ਦੇ ਮਾਮਲੇ ਨੂੰ ਹਰ ਪੱਖੋਂ ਵਿਚਾਰ ਕੇ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ। 1558 ਐੱਚਟੀ ਅਤੇ 375 ਸੀਐੱਚਟੀ ਦੀ ਸਮੁੱਚੀ ਭਰਤੀ ਲਈ ਪੰਜਾਬ ਤਨਖ਼ਾਹ ਸਕੇਲ ਅਤੇ ਪਰਖ ਸਮੇਂ ਲਈ ਇਕਸਾਰ ਨਿਯਮ ਲਾਗੂ ਕਰਨ ਦੀ ਮੰਗ ਵੀ ਪੁਰਜ਼ੋਰ ਢੰਗ ਨਾਲ ਰੱਖੀ ਗਈ।
*(17)* ਸਾਰੇ ਪ੍ਰਾਇਮਰੀ ਸਕੂਲਾਂ ਲਈ ਸਫਾਈ ਸੇਵਕ (100 ਵਿਦਿਆਰਥੀਆਂ ਦੀ ਹੱਦ ਖਤਮ ਕਰਨ) ਕੰਪਿਊਟਰ ਅਧਿਆਪਕਾਂ, ਪੀਟੀਆਈਜ਼, ਕਲਰਕਾਂ, ਸੇਵਾਦਾਰਾਂ ਅਤੇ ਚੌਕੀਦਾਰਾਂ ਦੀ ਵੱਖਰੀ ਭਰਤੀ ਦੇ ਇਸ਼ਤਿਹਾਰ ਜ਼ਾਰੀ ਕਰਕੇ ਨਵੀਂ ਭਰਤੀ ਕਰਨ ਦੀ ਮੰਗ ਵੀ ਰੱਖੀ ਗਈ।
*(18)* ਸ਼ੈਸ਼ਨ 2023-24 ਵਿੱਚ ਸਮੱਗਰਾ ਅਧੀਨ ਅੱਧ-ਵਿਚਾਲੇ ਵਾਪਿਸ ਲਈਆਂ ਗ੍ਰਾਟਾਂ ਮੁੜ ਭੇਜਣ ਦਾ ਮਾਮਲਾ ਕੇਂਦਰ ਸਰਕਾਰ ਵੱਲੋਂ ਰੋਕੀਆਂ ਗ੍ਰਾਂਟਾਂ ਨਾਲ ਸੰਬੰਧਿਤ ਹੋਣ ਅਤੇ ਪੰਜਾਬ ਸਰਕਾਰ ਦੇ ਪੱਧਰ 'ਤੇ ਵਿਚਾਰ ਅਧੀਨ ਹੋਣ ਦੀ ਗੱਲ ਆਖੀ ਗਈ।
*(19)* ਜਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫਟ ਹੋਏ ਅਧਿਆਪਕਾਂ ਦੇ ਸੀਪੀਐੱਫ ਦੇ ਬਕਾਏ ਅਤੇ ਤਨਖਾਹ ਅਨਾਮਲੀ ਦੇ ਮਾਮਲੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
*(20)* ਪੁਰਸ਼ ਅਧਿਆਪਕਾਂ ਨੂੰ ਸਲਾਨਾ ਮਿਲਣਯੋਗ ਅਚਨਚੇਤ ਛੁੱਟੀਆਂ ਵਿੱਚ 10 ਤੋਂ 15 ਦਾ ਵਾਧਾ ਹੋਣ ਮੌਕੇ ਠੇਕਾ ਅਧਾਰਿਤ ਸੇਵਾ ਨੂੰ ਯੋਗ ਮੰਨਣ ਦਾ ਸਪੱਸ਼ਟੀਕਰਨ ਪੱਤਰ ਜਾਰੀ ਕਰਨ, ਰਿਵਰਸ਼ਨ ਦੇ ਮਾਮਲਿਆਂ ਵਿੱਚ ਏ.ਸੀ.ਪੀ. ਦੇਣ ਅਤੇ ਸਿੱਧੀ ਭਰਤੀ ਐੱਚ.ਟੀ., ਸੀ.ਐੱਚ.ਟੀ., ਬੀਪੀਈਓ ਨੂੰ ਉਚੇਰੀ ਜਿੰਮੇਵਾਰੀ ਇਨਕਰੀਮੈਂਟ ਦਾ ਲਾਭ ਦੇਣ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਮੁੜ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਡੀਟੀਐੱਫ ਆਗੂ ਜੋਸ਼ੀਲ ਤਿਵਾੜੀ (ਜਿਲ੍ਹਾ ਸਕੱਤਰ ਫਤਿਹਗੜ੍ਹ ਸਾਹਿਬ), ਜਸਪਾਲ ਚੌਧਰੀ (ਜਿਲ੍ਹਾ ਸਕੱਤਰ ਪਟਿਆਲਾ), ਮਨਦੀਪ ਸਿੰਘ ਮੁਕਤਸਰ, ਇੰਦਰਸੁਖਦੀਪ ਸਿੰਘ (ਜਿਲ੍ਹਾ ਸਕੱਤਰ ਹੁਸ਼ਿਆਰਪੁਰ), ਮਨਜੀਤ ਸਿੰਘ ਦਸੂਹਾ, ਮਨਜੀਤ ਸਿੰਘ ਬਾਬਾ, ਵਰਿੰਦਰ ਸਿੰਘ, ਸਮਰ ਮਾਨਸਾ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਕਪੂਰਥਲਾ, ਰਿੰਕੂ ਕੁਮਾਰ ਗੋਬਿੰਦ ਸਿੰਘ ਬਠਿੰਡਾ ਅਤੇ ਜਸਪਾਲ ਸਿੰਘ ਆਦਿ ਮੌਜੂਦ ਰਹੇ
ਜਾਰੀ ਕਰਤਾ ਜਗਪਾਲ ਸਿੰਘ ਬੰਗੀ
ਸੂਬਾ ਮੀਤ ਪ੍ਰਧਾਨ ਡੀਟੀਐਫ, ਪੰਜਾਬ
11 ਜੁਲਾਈ 2024
1 918
✳️ *ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਡੀ.ਐੱਸ.ਈ. (ਐਲੀਮੈਂਟਰੀ) ਨਾਲ ਪੈਨਲ ਮੀਟਿੰਗ*
🔰 *ਪ੍ਰਾਇਮਰੀ ਅਧਿਆਪਕਾਂ ਦੀਆਂ ਪੈਂਡਿੰਗ ਤਰੱਕੀਆਂ, ਭਰਤੀਆਂ ਅਤੇ ਬਦਲੀਆਂ 'ਤੇ ਹੋਈ ਖੁੱਲ ਕੇ ਚਰਚਾ*
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਪ੍ਰਾਇਮਰੀ ਅਧਿਆਪਕਾਂ ਅਤੇ ਸਕੂਲਾਂ ਨਾਲ ਸੰਬੰਧਿਤ ਭਖਦੇ ਮਸਲਿਆਂ ਨੂੰ ਲੈ ਕੇ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਸ਼੍ਰੀਮਤੀ ਅਮਨਿੰਦਰ ਕੌਰ ਨਾਲ ਪੈਨਲ ਮੀਟਿੰਗ ਹੋਈ, ਜਿਸ ਦੌਰਾਨ ਸਹਾਇਕ ਡਾਇਰੈਕਟਰ ਕੁਲਦੀਪ ਸਿੰਘ ਬਾਠ ਸਮੇਤ ਦਫ਼ਤਰ ਦੇ ਹੋਰ ਆਲਾ ਅਧਿਕਾਰੀ ਅਤੇ 6635 ਈਟੀਟੀ ਟੀਚਰ ਯੂਨੀਅਨ ਦੇ ਆਗੂ ਜਰਨੈਲ ਸਿੰਘ, 5994 ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਤੋਂ ਬੱਗਾ ਸਿੰਘ ਖੁਡਾਲ ਵੀਂ ਮੌਜੂਦ ਰਹੇ।
ਡੀ.ਟੀ.ਐੱਫ. ਪੰਜਾਬ ਦੇ ਸੂਬਾ ਮੀਤ ਪ੍ਰਧਾਨਾਂ ਜਗਪਾਲ ਬੰਗੀ, ਰਾਜੀਵ ਬਰਨਾਲਾ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ ਅਤੇ ਸੂਬਾ ਪ੍ਰੈਸ ਸਕੱਤਰ ਪਵਨ ਕੁਮਾਰ ਨੇ ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ
*(1)* ਕਈ ਸਾਲਾਂ ਤੋਂ ਲਟਕੀ ਈਟੀਟੀ ਤੋਂ ਮਾਸਟਰ ਕਾਡਰ ਦੀ ਤਰੱਕੀ ਨੇਪਰੇ ਚਾੜ੍ਹਨ ਸੰਬੰਧੀ ਲੋੜੀਂਦੀ ਨਿਯਮ ਤਬਦੀਲੀ ਦਾ ਮਾਮਲਾ ਪ੍ਰਸੋਨਲ ਵਿਭਾਗ ਵਿੱਚ ਪੈਂਡਿੰਗ ਹੋਣ ਅਤੇ ਡੀ.ਐੱਸ.ਈ. (ਸੈਕੰਡਰੀ) ਦੇ ਪੱਧਰ 'ਤੇ ਲਗਾਤਾਰ ਪੈਰਵਾਈ ਹੋਣ ਦੀ ਗੱਲ ਆਖੀ ਗਈ ਹੈ। ਜਥੇਬੰਦੀ ਵੱਲੋਂ ਇਹਨਾਂ ਤਰੱਕੀਆਂ ਸੰਬੰਧੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਅਪਣਾਏ ਢਿੱਲੇ ਰਵੱਈਏ ਨੂੰ ਲੈ ਕੇ ਜ਼ੋਰਦਾਰ ਇਤਰਾਜ਼ ਦਰਜ਼ ਕਰਵਾਇਆ ਗਿਆ। ਅਧਿਕਾਰੀਆਂ ਵੱਲੋਂ ਇਹ ਤਰੱਕੀ ਦਾ ਕੰਮ ਅਗਸਤ ਮਹੀਨੇ ਵਿੱਚ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ।
*(2)* ਜਥੇਬੰਦੀ ਵੱਲੋਂ ਕਰੀਬ 10 ਜਿਲ੍ਹਿਆਂ ਵਿੱਚ ਈਟੀਟੀ ਤੋਂ ਐੱਚਟੀ ਅਤੇ ਐੱਚਟੀ ਤੋਂ ਸੀਐੱਚਟੀ ਦੀ ਤਰੱਕੀਆਂ ਹਾਲੇ ਵੀਂ ਪੈਂਡਿੰਗ ਹੋਣ ਦੀ ਗੱਲ ਰੱਖਣ 'ਤੇ ਡੀ.ਐੱਸ.ਈ. (ਐ:) ਵੱਲੋਂ ਬਹੁਤ ਜਲਦ ਇਹ ਤਰੱਕੀਆਂ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ।
*(3)* ਡੀਐੱਸਈ ਨੇ ਅਗਲੇ 10 ਦਿਨਾਂ ਵਿੱਚ ਵੱਖ-ਵੱਖ ਥਾਈਂ ਖਾਲੀ ਅਸਾਮੀਆਂ 'ਤੇ ਜਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਨ ਦਾ ਭਰੋਸਾ ਦਿੰਦਿਆਂ ਮਾਲੇਰਕੋਟਲਾ ਨਵਾਂ ਜਿਲ੍ਹਾ ਬਣਨ ਦੇ ਬਾਵਜੂਦ ਕੋਈ ਪੱਕੀ ਅਸਾਮੀ ਨਾ ਹੋਣ ਅਤੇ ਤਰਨਤਾਰਨ ਬਿਨਾਂ ਕਿਸੇ ਅਧਿਕਾਰੀ ਤੋਂ ਹੋਣ ਦੇ ਧਿਆਨ ਵਿੱਚ ਲਿਆਂਦੇ ਮਾਮਲੇ ਵੀ ਹੱਲ ਕਰਨ ਦਾ ਭਰੋਸਾ ਦਿੱਤਾ।
*(4)* ਸੈਂਟਰ ਹੈਡ ਟੀਚਰ (ਸੀਐੱਚਟੀ) ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਦੀ ਤਰੱਕੀ ਲਈ ਸੀਨੀਆਰਤਾ ਜਿਲ੍ਹਾ ਪੱਧਰ 'ਤੇ ਤਿਆਰ ਕਰਕੇ ਜਿਲ੍ਹਾ ਕਾਡਰ ਅਨੁਸਾਰ 75% ਕੋਟੇ ਤਹਿਤ ਕਰਨ ਦੀ ਤਰਕਪੂਰਨ ਮੰਗ ਨੂੰ ਹਰ ਪੱਖੋਂ ਜਾਂਚਣ ਦਾ ਭਰੋਸਾ ਦਿੱਤਾ ਗਿਆ ਅਤੇ ਬੀਪੀਈਓ ਲਈ ਸ਼ੁਰੂ ਕੀਤੀ ਮੌਜੂਦਾ ਤਰੱਕੀ ਪ੍ਰਕ੍ਰਿਆ ਜਲਦ ਪੂਰੀ ਕਰਨ ਦੀ ਗੱਲ ਆਖੀ ਗਈ।
*(5)* ਜਥੇਬੰਦੀ ਵੱਲੋਂ ਬੀਪੀਈਓ ਤੋਂ ਅੱਗੇ ਤਰੱਕੀਆਂ ਦਾ ਮੌਜੂਦਾ ਪ੍ਰਬੰਧ ਗੈਰ ਵਾਜਿਬ ਕਰਾਰ ਦਿੱਤਾ ਗਿਆ ਅਤੇ ਇਸ ਪੋਸਟ ਦੀ ਜਿੰਮੇਵਾਰੀ ਅਤਿ ਮਹੱਤਵਪੂਰਨ ਹੋਣ ਦੇ ਮੱਦੇਨਜ਼ਰ ਸਿੱਧੇ ਪ੍ਰਿੰਸੀਪਲ ਕਾਡਰ ਰਾਹੀਂ ਤਰੱਕੀ ਚੈਨਲ ਦਾ ਨਿਰਮਾਣ ਕਰਕੇ ਅੱਗੇ ਵਧਾਉਣ ਦੀ ਮੰਗ ਨੂੰ ਡੀ.ਐੱਸ.ਈ. ਵੱਲੋਂ ਪੂਰੀ ਤਰ੍ਹਾਂ ਵਾਜਿਬ ਮੰਨਿਆ ਗਿਆ ਅਤੇ ਇਸ ਬਾਬਤ ਜਲਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ।
*(6)* ਐਸੋਸ਼ੀਏਟ ਟੀਚਰਜ਼ ਨੂੰ ਸੀਐੱਸਆਰ ਨਿਯਮਾਂ ਤਹਿਤ ਵਿਭਾਗ ਵਿੱਚ ਰੈਗੂਲਰ ਕਰਨ ਦਾ ਮਾਮਲਾ ਪੰਜਾਬ ਸਰਕਾਰ ਦੇ ਪੱਧਰ ਦਾ ਹੋਣ ਦੀ ਗੱਲ ਆਖੀ ਗਈ। 10 ਸਾਲ ਪੂਰੇ ਕਰ ਚੁੱਕੇ ਬਾਕੀ ਵਲੰਟੀਅਰ ਅਧਿਆਪਕਾਂ 'ਤੇ ਵੀ ਨੇਸ਼ਨ ਬਿਲਡਰ ਨੀਤੀ ਲਾਗੂ ਕਰਨ ਦੀ ਪ੍ਰਕਿਰਿਆ ਜਲਦ ਪੂਰੀ ਕਰਕੇ ਆਰਡਰ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਵੱਲੋਂ ਇਹਨਾਂ ਅਧਿਆਪਕਾਂ ਦੀ ਤਨਖ਼ਾਹ ਬਾਕੀ ਰੈਗੂਲਰ ਅਧਿਆਪਕਾਂ ਦੇ ਬਰਾਬਰ ਰੱਖਣ, ਨਿਯਮ ਘੜਣ ਦਾ ਕੰਮ ਜਲਦ ਮੁਕੰਮਲ ਕਰਨ, ਵਲੰਟੀਅਰ/ਪ੍ਰੋਵਾਇਡਰ ਵਜੋਂ ਕੀਤੀ ਸੇਵਾ ਨੂੰ ਬਦਲੀਆਂ ਲਈ ਸਟੇਅ ਵਿੱਚ ਗਿਣਨਯੋਗ ਮੰਨਣ ਅਤੇ ਤਰਸ ਅਧਾਰਿਤ ਨਿਯੁਕਤੀ ਦੇ ਮਾਮਲੇ ਹਮਦਰਦੀ ਨਾਲ ਵਿਚਾਰ ਕੇ ਪਰਿਵਾਰ ਵਿੱਚ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਵੀਂ ਕੀਤੀ ਗਈ।
*(7)* ਡੀ.ਐੱਸ.ਈ. (ਐ:) ਵੱਲੋਂ ਭਰੋਸਾ ਦਿੱਤਾ ਗਿਆ ਕਿ ਸ਼ੈਸ਼ਨ 2024-25 ਲਈ ਅਧਿਆਪਕਾਂ ਅਤੇ ਨਾਨ ਟੀਚਿੰਗ ਦੀ ਬਦਲੀ ਪ੍ਰਕਿਰਿਆ ਪੰਜਾਬ ਸਰਕਾਰ ਦੇ ਐਲਾਨ ਅਨੁਸਾਰ ਜਲਦ ਸ਼ੁਰੂ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਸਿੱਖਿਆ ਵਿਭਾਗ ਨੂੰ ਪਹਿਲਾਂ ਦਿੱਤੇ ਸੁਝਾਅ ਮੁੜ ਰੱਖਣ ਦੇ ਨਾਲ ਨਾਲ ਦੂਰ ਦੁਰਾਡੇ ਭਰਤੀ 6635 ਈਟੀਟੀ ਅਧਿਆਪਕਾਂ ਨੂੰ ਵੀ ਮੌਜਦਾ ਸੈਸ਼ਨ ਦੀ ਬਦਲੀ ਪ੍ਰਕਿਰਿਆ ਵਿੱਚ ਹੀ ਮੌਕਾ ਦੇਣ ਦੀ ਰੱਖੀ ਮੰਗ ਨੂੰ ਵੀਂ ਵਿਚਾਰਨ ਦਾ ਭਰੋਸਾ ਦਿੱਤਾ ਗਿਆ।
*(8)* 5994, 2364, 6635 ਈਟੀਟੀ ਭਰਤੀਆਂ ਅਤੇ 2000 ਪੀਟੀਆਈ ਭਰਤੀ ਨੂੰ ਮੁਕੰਮਲ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਰੱਖੀ ਗਈ। 5994 ਭਰਤੀ ਸੰਬੰਧੀ ਪੰਜਾਬੀ ਵਿਸ਼ੇ ਦਾ ਪੇਪਰ ਮਿਥੇ ਸਮੇਂ ਲੈ ਕੇ ਕਾਰਵਾਈ ਪੂਰੀ ਕਰਨ ਦਾ ਭਰੋਸਾ ਦਿੱਤਾ ਗਿਆ। ਐੱਚਟੀ, ਸੀਐੱਚਟੀ ਅਤੇ ਬੀਪੀਈਓ ਦੀ ਸਿੱਧੀ ਭਰਤੀ ਦੀਆਂ ਖਾਲੀ ਪੋਸਟਾਂ ਭਰੀਆਂ ਜਾਣ।
*(9)* ਸਾਲ 2018 ਦੇ ਸੇਵਾ ਨਿਯਮਾਂ ਤਹਿਤ ਅਧਿਆਪਕਾਂ ਅਤੇ ਸਿੱਖਿਆ ਅਧਿਕਾਰੀਆਂ 'ਤੇ ਲਗਾਈ ਵਿਭਾਗੀ ਪ੍ਰੀਖਿਆ ਦੀ ਸ਼ਰਤ ਵਾਪਿਸ ਲੈਣ ਸੰਬੰਧੀ ਸਿੱਖਿਆ ਮੰਤਰੀ ਪੰਜਾਬ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਾਰਵਾਈ ਕਰਨ ਦੀ ਮੰਗ ਨੂੰ ਉੱਚ ਅਧਿਕਾਰੀਆਂ ਅੱਗੇ ਰੱਖਣ ਦਾ ਭਰੋਸਾ ਦਿੱਤਾ ਗਿਆ।
*(10)* ਕਥਿਤ ਭ੍ਰਿਸ਼ਟਾਚਾਰ ਅਤੇ ਵੱਡੀਆਂ ਬੇਨਿਯਮੀਆਂ ਦੀ ਦੋਸ਼ੀ ਬੀ.ਪੀ.ਈ.ਓ. ਜਖਵਾਲੀ (ਫਤਹਿਗੜ੍ਹ ਸਾਹਿਬ) ਦੇ ਮਾਮਲੇ ਵਿੱਚ ਦੀ ਰੈਗੂਲਰ ਪੜਤਾਲ ਦੇ ਮਾਮਲੇ ਵਿੱਚ ਕੁੱਝ ਅਧਿਕਾਰੀਆਂ ਦੇ ਅੜਿੱਕਾ ਬਣਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ.ਐੱਸ.ਈ. ਵੱਲੋਂ ਤੁਰੰਤ ਸੰਬੰਧਿਤ ਦੀ ਜਵਾਬ ਤਲਵੀ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਤੇ ਠੋਸ ਕਾਰਵਾਈ ਦਾ ਭਰੋਸਾ ਦਿੱਤਾ।
1 918
✅ *SSC GD Result and Final Answer Key OUT. Download Merit List PDF* 👇
https://www.punjabjobalert.in/2023/10/ssc-gd-2023.html.
متاح الآن! بحث تيليغرام 2025 — أهم رؤى العام 
