Math with Tricks
الذهاب إلى القناة على Telegram
All govt job information,and math for all govt job,punjab police PSTET ,Ett 5994,6635,2364, latest update
إظهار المزيد1 918
المشتركون
+224 ساعات
-47 أيام
-2430 أيام
أرشيف المشاركات
1 918
🚩 *ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ* 🚩
ਜੈ ਜੰਨਤਾ ਜੈ ਸੰਘਰਸ਼ , ਜਿੱਤ ਲੜਦੇ ਲੋਕਾਂ ਦੀ।
ਸਾਥੀਆਂ ਅੱਜ ਜਿੱਥੇ ਸਾਰੇ ਕੇਡਰ ਨੂੰ 5994 ਭਰਤੀ ਤੇ ਲੱਗੇ ਸਟੇਅ ਨੂੰ ਹੱਟ ਜਾਣ ਦੀ ਉਮੀਦ ਸੀ। ਉਸ ਨਾਲ ਸਮੁੱਚੇ ਕੇਡਰ ਦੀਆਂ ਭਾਵਨਾਵਾਂ ਤੇ ਉਮੀਦਾਂ ਜੁੜੀਆ ਹੋਇਆਂ ਸੀ। ਜ਼ੋ ਆਰਡਰ ਆਏ ਨੇ, ਉਹਦੇ ਵਿਚ ਪੰਜਾਬੀ ਪੇਪਰ ਦੁਬਾਰਾ ਕੰਡਕਟ ਕਰਵਾਉਣ ਦੀ ਗੱਲ ਕੀਤੀ ਗਈ ਹੈ। ਜਿਸ ਦਾ ਕਾਰਨ ਹਾਈ ਲੈਵਲ ਸਿਲੇਬਸ ਜਾ ਸਾਹਿਤ ਦੇ ਜ਼ਿਆਦਾਤਰ ਪ੍ਰਸ਼ਨ ਦਾ ਆਉਣਾ ਕਾਰਨ ਦੱਸਿਆ ਗਿਆ ਹੈ। ਸਾਥੀਉ ਇਹ ਸਭ ਲਈ ਇਕ ਸਦਮੇ ਵਰਗਾ ਹੀ ਆਰਡਰ ਆਇਆਂ ਹੈ। ਪਰ ਸਾਥੀਆਂ ਨੂੰ ਬੇਨਤੀ ਹੈ ਘਬਰਾਉਣਾ ਨਹੀਂ, ਯੂਨੀਅਨ ਤੁਹਾਡੇ ਨਾਲ ਖੜ੍ਹੀ ਹੈ। ਅੱਗੇ ਭਰਤੀ ਪੂਰੀ ਕਰਵਾਉਣ ਲਈ ਜੋ ਵੀ ਕਦਮ ਚੁੱਕਣੇ ਪਏ, ਯੂਨੀਅਨ ਹਮੇਸ਼ਾ ਤਿਆਰ ਹੈ ਤੁਹਾਡੇ ਸਾਥ ਨਾਲ।
ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਨਿਰਾਸ਼ਾ ਦੇ ਵਿਚ ਆ ਕੇ ਕੋਈ ਗ਼ਲਤ ਕਦਮ ਨਾ ਚੁੱਕ ਲੈਣਾ। ਇਹ ਜਿੰਦਗੀ ਅਨਮੋਲ ਹੈ, ਤੁਹਾਡੇ ਮਾਪਿਆਂ ਦੇ ਤੁਸੀਂ ਅਨਮੋਲ ਚਿਰਾਗ ਹੋ। ਉਹਨਾਂ ਦੇ ਸੁਪਨੇ ਤੁਹਾਡੀ ਜ਼ਿੰਦਗੀ ਨਾਲ ਹਨ। ਜ਼ਿੰਦਗੀ ਵਿਚ ਹਾਲਾਤ ਕਿਹੋ ਜਿਹੇ ਵੀ ਹੋਣ ,ਇਕ ਅਧਿਆਪਕ ਦਾ ਫਰਜ਼ ਹੈ ਉਹਨਾਂ ਹਾਲਾਤ ਨਾਲ ਮਜ਼ਬੂਤੀ ਨਾਲ ਲੜ ਕੇ ਸਫ਼ਰ ਤਹਿ ਕਰਕੇ ਆਪਣੀ ਮੰਜ਼ਿਲ ਤੇ ਪਹੁੰਚਣਾ । ਸਾਰੇ ਕੇਡਰ ਨੂੰ ਅਪੀਲ ਹੈ ਹੌਸਲਾ ਬਣਾ ਕੇ ਰੱਖੋ। ਕਿਸੇ ਤਰ੍ਹਾਂ ਦੇ ਬੁਰੇ ਖਿਆਲ ਮਨ ਵਿਚ ਆਉਣ ਤਾ ਆਪਣੇ ਮਾਪਿਆਂ ਜਾਂ ਭੈਣ ਭਰਾਵਾਂ ਨਾਲ, ਦੋਸਤਾਂ ਨਾਲ ਗੱਲਬਾਤ ਕਰੋ।
ਜ਼ਿੰਦਗੀ ਚੋ ਉਤਰਾਅ ਚੜ੍ਹਾਅ ਆਉਣੇ , ਤੇ ਸੁਚੱਜੇ ਢੰਗ ਨਾਲ ਉਹਨਾਂ ਨਾਲ ਨਜਿੱਠ ਕੇ ਜ਼ਿੰਦਗੀ ਜਿਊਣ ਦਾ ਸਵਾਦ ਹੈ।
ਹੌਸਲਾ ਬਰਕਰਾਰ ਰੱਖੋ, ਤੁਹਾਡੇ ਹੋਂਸਲੇ ਨਾਲ ਆ ਨਿਪਾਂ 5994 ਪੂਰੀ ਕਰਵਾਉਣੀ ਹੈ।ਅਗਲੀ ਰਣਨੀਤੀ ਬਾਰੇ ਜਲਦੀ ਯੂਨੀਅਨ ਵੱਲੋਂ ਸਾਂਝਾਂ ਕੀਤਾ ਜਾਵੇਗੀ।
ਸਟੇਟ ਕਮੇਟੀ - 5994
*ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ |*
1 918
ਜੋਂ ਵੀ ਸਾਥੀ ਅੱਜ ਚੰਡੀਗੜ੍ਹ jbt ਦਾ exam ਦੇਣ ਜਾਂ ਰਹੇ ਹਨ। ਤੁਹਾਡੇ ਆਪਣੇ YouTube ਪਰਿਵਾਰ math with tricks ਵਲੋ best of luck , ਵਾਹਿਗੁਰੂ ਸਭ ਨੂੰ ਸਫਲ ਕਰੇ।🙏🙏🙏🙏🙏🙏
متاح الآن! بحث تيليغرام 2025 — أهم رؤى العام 
