cookie

نحن نستخدم ملفات تعريف الارتباط لتحسين تجربة التصفح الخاصة بك. بالنقر على "قبول الكل"، أنت توافق على استخدام ملفات تعريف الارتباط.

avatar

ਪੰਜਾਬੀ ਜੰਕਸ਼ਨ™🚩

🎸 "ਪੰਜਾਬੀ ਜੰਕਸ਼ਨ" ਸੰਗੀਤ ਨਾਲ ਸੰਬੰਧਿਤ ਲਾਇਬ੍ਰੇਰੀ ਤੇ ਹੋਰ ਆਡੀਓ ਸੇਵਾਵਾਂ ਦਾ ਸਾਂਝਾ ਪੋਰਟਲ ਹੈ। 🎸 ਇਸ 'ਚ ਖਾਸ ਕਰਕੇ ਪੁਰਾਣਾ ਗੀਤ-ਸੰਗੀਤ, ਅਣਗੌਲੇ ਕਲਾਕਾਰ ਜਾਂ ਹੋਰ ਵੰਨਗੀਆਂ ਦੇਖ ਸਕਦੇ ਹੋ। 🎸 ਜੰਕਸ਼ਨ ਰਿਮੋਟ ਇਸ ਪ੍ਰੋਜੈਕਟ ਦਾ ਕੇੇਂਦਰ ਬਿੰਦੂ ਹੈ ਤੇ ਇਸਦੇ ਬਟਨ ਵੱਖੋ-ਵੱਖ ਸਰੋਤਾਂ ਨਾਲ ਜੁੜੇ ਹਨ।

إظهار المزيد
لم يتم تحديد البلدلم يتم تحديد اللغةالفئة غير محددة
مشاركات الإعلانات
973
المشتركون
لا توجد بيانات24 ساعات
لا توجد بيانات7 أيام
لا توجد بيانات30 أيام

جاري تحميل البيانات...

معدل نمو المشترك

جاري تحميل البيانات...

Repost from ਅਗਿਆਤ
ਆਓ ਪ੍ਰਣ ਕਰੀਏ ਚੰਗੀਆਂ-ਵੱਡੀਆਂ ਗੱਲਾਂ ਕਰਾਂਗੇ ਪਰ ਕਾਰ-ਵਿਹਾਰ 'ਚ ਕਿਸੇ ਦਾ ਭਲਾ ਨਹੀਂ ਕਰਾਂਗੇ, ਉਲਟਾ ਹਰ ਕਿਸੇ ਨੂੰ ਠਿੱਬੀ ਲਾਉਣ ਦੀਆਂ ਸਕੀਮਾਂ ਘੜਾਂਗੇ ਲਿਖਣ ਸਮੇਂ ਮਾਂ-ਬੋਲੀ ਪੰਜਾਬੀ ਦਾ ਸੱਤਿਆਨਾਸ਼ ਕਰਾਂਗੇ, ਬੇਗਾਨੀ ਭਾਸ਼ਾ 'ਚ ਗੱਲਬਾਤ ਅਤੇ ਦਸਤਖਤ ਕਰਕੇ ਮਾਣ ਮਹਿਸੂਸ ਕਰਾਂਗੇ ਪੌਣ-ਪਾਣੀ ਜ਼ੋਰਾਂ-ਸ਼ੋਰਾਂ ਨਾਲ ਦੂਸ਼ਿਤ ਕਰਾਂਗੇ, ਧਰਤੀ ਹੇਠਲੇ ਅਣਮੋਲ ਰਤਨ ਪਾਣੀ ਦੀ ਆਖਰੀ ਬੂੰਦ ਖਤਮ ਹੋਣ ਤੱਕ ਵਿਅਰਥ ਗਵਾਂਦੇ ਰਹਾਂਗੇ ਕੂੜੇ-ਕਰਕਟ ਨੂੰ ਢੰਗ ਨਾਲ ਟਿਕਾਣੇ ਲਾਉਣ ਦੀ ਥਾਂ ਅੱਖ ਬਚਾ ਕੇ ਸੜਕਾਂ-ਰਾਹਵਾਂ ਦੇ ਕੰਢਿਆਂ ਜਾਂ ਜਲ-ਸੋਮਿਆਂ 'ਚ ਸੁੱਟ ਦੇਵਾਂਗੇ ਘਰੇਲੂ ਰਵਾਇਤੀ ਖਾਣ-ਪੀਣ ਛੱਡਕੇ ਬਜ਼ਾਰ 'ਚੋਂ ਘਟੀਆ ਉਰਲ-ਪਰਲ ਖਾ ਕੇ ਸਰੀਰ ਦਾ ਸੱਤਿਆਨਾਸ਼ ਕਰਾਂਗੇ, ਨਵੀਆਂ ਬਿਮਾਰੀਆਂ ਸਹੇੜਾਂਗੇ ਘਰਾਂ 'ਚ ਜੇ ਕੋਈ ਪਾਲਤੂ ਜਾਨਵਰ, ਦਰੱਖਤ ਜਾਂ ਪੌਦਾ ਬਚਿਆ, ਐਤਕੀਂ ਓਹ ਵੀ ਦਫ਼ਾ ਕਰਕੇ ਕੰਧਾਂ-ਵਿਹੜੇ-ਛੱਤਾਂ ਤੱਕ ਪੱਥਰ-ਟਾਈਲਾਂ ਚੜ੍ਹਾ ਦੇਵਾਂਗੇ ਘਰੇ ਡੱਕਾ ਨਾ ਤੋੜ ਕੇ ਮੰਜੇ ਤੋੜਾਂਗੇ, ਗੋਗੜਾਂ ਵਧਾਵਾਂਗੇ, ਜਿੰਮ ਜਾਕੇ ਪਾਊਡਰ ਖਾ ਕੇ ਡੌਲੇ ਬਣਾਕੇ ਮੋਬਾਇਲ 'ਤੇ ਸਟੇਟਸ ਬਦਲ-ਬਦਲ ਲਾਵਾਂਗੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਕੇ ਆਪਣੀ ਬੋਲੀ, ਧਰਮ, ਵਿਰਸੇ ਤੇ ਸੱਭਿਆਚਾਰ ਤੋਂ ਦੂਰ ਕਰਾਂਗੇ, ਬੱਚੇ ਕੀ ਕਰਦੇ ਕੀ ਪੜ੍ਹਦੇ ਸਾਡੇ ਕੋਲ ਸਮਾਂ ਹੈਨੀ ਘਰ, ਆਂਢ-ਗਵਾਂਢ ਜਾਂ ਰਿਸ਼ਤੇਦਾਰਾਂ ਕੋਲ ਮੇਲ-ਜੋਲ ਹੋਰ ਘਟਾਵਾਂਗੇ ਤਾਂ ਕਿ ਆਪਸੀ ਪ੍ਰੇਮ ਤੇ ਭਾਈਚਾਰੇ ਦੀਆਂ ਤੰਦਾਂ ਚੰਗੀ ਤਰ੍ਹਾਂ ਟੁੱਟ ਜਾਣ ਮਾਪਿਆਂ, ਬਜ਼ੁਰਗਾਂ ਤੇ ਤਜ਼ਰਬੇਕਾਰਾਂ ਕੋਲ ਮਿਲਣ-ਬੈਠਣ ਦਾ ਸਮਾਂ ਤਾਂ ਉੱਕਾ ਈ ਨਹੀਂ ਕੱਢਾਂਗੇ, ਤਾਂਕਿ ਕੰਨ 'ਚ ਕੋਈ ਕੰਮ ਦੀ ਗੱਲ ਨਾ ਪਾ ਦੇਵੇ, ਸਾਨੂੰ ਪਹਿਲਾਂ ਈ ਸਾਰਾ ਕੁਸ਼ ਪਤਾ ਅਲਮਾਰੀਆਂ 'ਚ ਤੂੜੇ ਲੀੜੇ-ਲੱਤੇ, ਭਾਂਡੇ ਤੇ ਹੋਰ ਸਮਾਨ ਸੜ ਭਾਵੇਂ ਜਾਵੇ, ਪਾਰਟੀਆਂ ਹੋਟਲਾਂ ਪੈਲਸਾਂ 'ਚ ਵਧਿਆ ਖਾਣਾ ਕੂੜੇ 'ਚ ਭਾਵੇਂ ਸਿੱਟਣਾ ਪਵੇ ਪਰ ਕਿਸੇ ਲੋੜਵੰਦ ਤੱਕ ਨਹੀਂ ਪੁਚਾਵਾਂਗੇ ਪੰਛੀਆਂ ਜਾਨਵਰਾਂ ਦੇ ਰੈਣ-ਬਸੇਰੇ ਤੇ ਚਰਾਗਾਹਾਂ ਖਤਮ ਕਰਾਂਗੇ, ਇਨ੍ਹਾਂ ਬੇਜ਼ੁਬਾਨਾਂ ਨੂੰ ਭੁੱਖੇ ਮਾਰਾਂਗੇ, ਦੁਰਕਾਰਾਂਗੇ, ਗੱਡੀਆਂ ਹੇਠ ਦਰੜਾਂਗੇ ਕਿਤਾਬਾਂ, ਅਖ਼ਬਾਰਾਂ, ਰਸਾਲਿਆਂ ਤੋਂ ਹੋਰ ਦੂਰੀ ਬਣਾਵਾਂਗੇ। ਮੋਬਾਈਲ, ਗੱਡੀਆਂ, ਸ਼ੋਸ਼ਲ-ਮੀਡੀਆ ਤੇ ਨਵੀਆਂ ਆਟੋਮੈਟਿਕ ਮਸ਼ੀਨਾਂ ਨੂੰ ਗਲ ਲਾਵਾਂਗੇ ਮਹੰਤਾਂ ਤੇ ਠੇਕੇਦਾਰਾਂ ਦੇ ਕਬਜ਼ੇ ਹੇਠਲੇ ਧਾਰਮਿਕ ਸਥਾਨਾਂ 'ਚ ਰੱਖੀਆਂ ਗੋਲਕਾਂ ਭਰਦੇ ਰਹਾਂਗੇ, ਪਰ ਆਸ-ਪਾਸ ਕਿਸੇ ਦਾ ਭਲਾ ਨਹੀਂ ਕਰਾਂਗੇ ਅਨਪੜ੍ਹ ਲੋਟੂ ਗੁੰਡੇ ਲੀਡਰਾਂ, ਬਾਬਿਆਂ, ਅਫ਼ਸਰਾਂ ਖਿਲਾਫ਼ ਅਵਾਜ਼ ਉਠਾਉਣ ਦੀ ਬਜਾਏ ਇਨ੍ਹਾਂ ਦੀ ਪੂਜਾ ਤੇ ਜੈ-ਜੈ ਕਾਰ ਕਰਾਂਗੇ, ਫੋਟਮਾਂ ਖਿਚਾਵਾਂਗੇ ਬੇਤੁਕੀਆਂ ਵੀਡੀਓ ਬਣਾਕੇ, ਠੁਮਕੇ ਲਗਾਕੇ, ਲੱਕ ਮਟਕਾਕੇ, ਅੰਗ ਦਿਖਾਕੇ, ਰੀਲਾਂ ਬਣਾਕੇ ਲਾਈਕ ਤੇ ਵਿਊ ਵਧਾਉਣ ਲਈ ਨੈੱਟ 'ਤੇ ਪਾਵਾਂਗੇ ਨਿੱਕੇ-ਮੋਟੇ ਕੰਮ-ਧੰਦੇ ਕਰਨ ਵਾਲਿਆਂ ਨਾਲ ਉਧਾਰ ਕਰਾਂਗੇ, ਭਲੇਮਾਣਸਾਂ ਤੋਂ ਆਨੇ-ਬਹਾਨੇ ਪੈਸੇ ਲੈ ਕੇ ਮਾਰਾਂਗੇ, ਜਦੋਂ ਕੋਈ ਮੰਗੇਗਾ ਤਾਂ ਉਸੇ ਨੂੰ ਗਲਤ ਬਣਾਵਾਂਗੇ ਪੰਜਾਬ 'ਚ ਕੰਮ ਕੋਈ ਹੈਨੀ ਪਰ ਬਾਹਰਲੇ ਦੇਸੀਂ ਜਾ ਕੇ ਟੱਟੀਆਂ ਸਾਫ਼ ਕਰਾਂਗੇ, ਬੇਰੀਆਂ ਤੋੜਾਂਗੇ, ਰੇੜ੍ਹੀਆਂ ਲਾਵਾਂਗੇ ਜਾਂ ਹੋਰ ਦਿਹਾੜੀ-ਦੱਪਾ ਕਰ ਲਵਾਂਗੇ ਜੇ ਕੋਈ ਚੱਜ ਦੀ ਸਲਾਹ ਦਿੰਦਾ ਤਾਂ ਪੂਰੀ ਆਕੜ 'ਚ 'ਤੈਨੂੰ ਕੀ' 'ਤੇਰਾ ਢਿੱਡ ਦੁਖਦਾ' ਕਹਾਂਗੇ, ਜੇ ਫੇਰ ਵੀ ਨੀ ਹਟਦਾ ਤਾਂ ਗਲ ਪਵਾਂਗੇ, ਸਿਰ ਪਾੜਾਂਗੇ ਨਾ ਆਸ-ਪਾਸ, ਨਾ ਸਮਾਜ, ਨਾ ਕੌਮ, ਨਾ ਦੇਸ਼-ਦੁਨੀਆਂ ਲਈ ਕੋਈ ਯਾਦਗਾਰੀ ਕੰਮ ਕਰਾਂਗੇ, ਸਿਰਫ਼ ਤੇ ਸਿਰਫ਼ ਨਿੱਜ ਲਈ ਜ਼ਿੰਦਗੀ ਜੀਵਾਂਗੇ @Agiyat
إظهار الكل...
Repost from ਅਗਿਆਤ
sticker.webp0.63 KB
sticker.webp0.39 KB
ਤੁਹਾਡੇ ਲਈ ਸਾਲ 2022 ਕਿਵੇਂ ਰਿਹਾ?Anonymous voting
  • ਚੰਗਾ 😊
  • ਠੀਕ-ਠਾਕ 😐
  • ਬੁਰਾ 😔
0 votes
Repost from TG Link Ads
ਇਨ੍ਹੀਂ ਦਿਨੀਂ ਵਰਤੋਂ 'ਚ ਆਉਣ ਵਾਲੇ ਸਟਿੱਕਰ: 👋 Hello 2023 https://t.me/addstickers/Hello2023 🌟 Happy New Year https://t.me/addstickers/HelloNewYear 🔥 ਦਿਨ-ਤਿਉਹਾਰ https://t.me/addstickers/Din_Festival 🦠 ਕੋਰੋਨਾ ਤੋਂ ਬਚੋ https://t.me/addstickers/CoronaFight 💦 ਮੌਸਮ ਦਾ ਹਾਲ https://t.me/addstickers/WeatherChat 〰️〰️〰️〰️〰️〰️〰️〰️〰️〰️ 📡 ਪੰਜਾਬੀ ਸਟਿੱਕਰਾਂ ਲਈ ਚੈਨਲ (https://t.me/PunjabiSticker) 〰️〰️〰️〰️〰️〰️〰️〰️〰️〰️
إظهار الكل...
Repost from TG Link Ads
sticker.webp0.39 KB
ਤੁਸੀਂ ਆਪਣੀ ਰੋਜ਼ਾਨਾ ਖੁਰਾਕ 'ਚ ਦੁੱਧ ਤੇ ਦੁੱਧ ਤੋਂ ਬਣੇ ਕਿਹੜੇ-ਕਿਹੜੇ ਪਦਾਰਥਾਂ ਦੀ ਵਰਤੋਂ ਕਰਦੇ ਹੋ? (ਸ਼ੁੱਧ ਦਾ ਮਤਲਬ ਘਰ ਦਾ ਤੇ ਬਜ਼ਾਰੂ ਮਤਲਬ ਕੰਪਨੀਆਂ ਵਾਲਾ ਜਾਂ ਨਕਲੀ-ਨੁਕਲੀ)Anonymous voting
  • ਸ਼ੁੱਧ ਦੁੱਧ
  • ਸ਼ੁੱਧ ਦਹੀਂ
  • ਸ਼ੁੱਧ ਲੱਸੀ
  • ਸ਼ੁੱਧ ਮੱਖਣ
  • ਸ਼ੁੱਧ ਦੇਸੀ ਘਿਓ
  • ਬਜ਼ਾਰੂ ਦੁੱਧ
  • ਬਜ਼ਾਰੂ ਦਹੀਂ
  • ਬਜ਼ਾਰੂ ਲੱਸੀ
  • ਬਜ਼ਾਰੂ ਮੱਖਣ
  • ਬਜ਼ਾਰੂ ਦੇਸੀ ਘਿਓ
0 votes
👆 ਉਪਰੋਕਤ ਸਵਾਲ Multiple Choice ਵਾਲਾ ਹੈ, ਇਸ ਲਈ Vote ਬਟਨ ਦੱਬਣਾ ਜ਼ਰੂਰੀ ਹੈ
إظهار الكل...
sticker.webp0.29 KB
Repost from English | IELTS++
sticker.webp0.32 KB
اختر خطة مختلفة

تسمح خطتك الحالية بتحليلات لما لا يزيد عن 5 قنوات. للحصول على المزيد، يُرجى اختيار خطة مختلفة.